< 2 Kings 7 >

1 Elisha said, “Hear the LORD’s word. The LORD says, ‘Tomorrow about this time a seah of fine flour will be sold for a shekel, and two seahs of barley for a shekel, in the gate of Samaria.’”
ਤਦ ਅਲੀਸ਼ਾ ਨੇ ਆਖਿਆ, ਤੁਸੀਂ ਯਹੋਵਾਹ ਦਾ ਬਚਨ ਸੁਣੋ। ਯਹੋਵਾਹ ਅਜਿਹਾ ਫ਼ਰਮਾਉਂਦਾ ਹੈ ਕਿ ਕੱਲ ਇਸੇ ਸਮੇਂ ਸਾਮਰਿਯਾ ਦੇ ਫਾਟਕ ਤੇ ਦਸ ਸੇਰ ਮੈਦਾ ਇੱਕ ਰੁਪਏ ਦਾ ਅਤੇ ਵੀਹ ਸੇਰ ਜੌਂ ਇੱਕ ਰੁਪਏ ਦੇ ਹੋਣਗੇ।
2 Then the captain on whose hand the king leaned answered the man of God, and said, “Behold, if the LORD made windows in heaven, could this thing be?” He said, “Behold, you will see it with your eyes, but will not eat of it.”
ਤਦ ਉਸ ਅਹੁਦੇਦਾਰ ਨੇ ਜਿਹ ਦੇ ਹੱਥ ਤੇ ਰਾਜਾ ਢਾਸਣਾ ਲੈਂਦਾ ਸੀ ਪਰਮੇਸ਼ੁਰ ਦੇ ਜਨ ਨੂੰ ਉੱਤਰ ਦਿੱਤਾ ਕਿ ਜੇ ਯਹੋਵਾਹ ਅਕਾਸ਼ ਦੀਆਂ ਖਿੜਕੀਆਂ ਵੀ ਖੋਲ੍ਹ ਦੇਵੇ ਤਦ ਵੀ ਕੀ ਇਹ ਗੱਲ ਹੋ ਸਕਦੀ ਹੈ? ਉਸ ਨੇ ਆਖਿਆ, ਵੇਖ ਤੂੰ ਇਸ ਨੂੰ ਆਪਣੀਆਂ ਅੱਖਾਂ ਨਾਲ ਵੇਖਣ ਹੀ ਵਾਲਾ ਹੈਂ ਪਰ ਤੂੰ ਉਹ ਦੇ ਵਿੱਚੋਂ ਕੁਝ ਵੀ ਨਾ ਖਾਵੇਂਗਾ।
3 Now there were four leprous men at the entrance of the gate. They said to one another, “Why do we sit here until we die?
ਹੁਣ ਫਾਟਕ ਦੇ ਰਸਤੇ ਤੇ ਚਾਰ ਕੋੜ੍ਹੀ ਸਨ, ਉਨ੍ਹਾਂ ਨੇ ਇੱਕ ਦੂਜੇ ਨੂੰ ਆਖਿਆ, “ਅਸੀਂ ਇੱਥੇ ਬੈਠੇ-ਬੈਠੇ ਕਿਉਂ ਮਰੀਏ?”
4 If we say, ‘We will enter into the city,’ then the famine is in the city, and we will die there. If we sit still here, we also die. Now therefore come, and let’s surrender to the army of the Syrians. If they save us alive, we will live; and if they kill us, we will only die.”
ਜੇ ਅਸੀਂ ਆਖੀਏ ਕਿ ਚੱਲੋ ਸ਼ਹਿਰ ਵਿੱਚ ਚਲੀਏ ਤਾਂ ਅਸੀਂ ਉੱਥੇ ਮਰਾਂਗੇ ਕਿਉਂਕਿ ਉੱਥੇ ਕਾਲ ਹੈ ਅਤੇ ਜੇ ਅਸੀਂ ਇੱਥੇ ਹੀ ਬੈਠੇ ਰਹੀਏ ਤਾਂ ਵੀ ਅਸੀਂ ਮਰਾਂਗੇ। ਇਸ ਲਈ ਹੁਣ ਅਸੀਂ ਅਰਾਮੀਆਂ ਦੇ ਡੇਰੇ ਵਿੱਚ ਜਾਈਏ, ਜੇ ਉਹ ਸਾਨੂੰ ਜੀਉਂਦਾ ਛੱਡਣ ਤਾਂ ਅਸੀਂ ਜੀਵਾਂਗੇ ਅਤੇ ਜੇ ਉਹ ਸਾਨੂੰ ਮਾਰ ਸੁੱਟਣ ਤਾਂ ਅਸੀਂ ਮਰਨਾ ਹੀ ਹੈ।
5 They rose up in the twilight to go to the camp of the Syrians. When they had come to the outermost part of the camp of the Syrians, behold, no man was there.
ਤਦ ਉਹ ਸ਼ਾਮ ਦੇ ਸਮੇਂ ਅਰਾਮੀਆਂ ਦੇ ਡੇਰੇ ਨੂੰ ਜਾਣ ਲਈ ਉੱਠੇ ਅਤੇ ਜਦ ਉਹ ਅਰਾਮੀਆਂ ਦੇ ਡੇਰੇ ਦੀ ਬਾਹਰਲੀ ਹੱਦ ਵਿੱਚ ਪਹੁੰਚੇ ਤਾਂ ਵੇਖਿਆ ਕਿ ਉੱਥੇ ਇੱਕ ਵੀ ਆਦਮੀ ਨਹੀਂ ਹੈ।
6 For the Lord had made the army of the Syrians to hear the sound of chariots and the sound of horses, even the noise of a great army; and they said to one another, “Behold, the king of Israel has hired against us the kings of the Hittites and the kings of the Egyptians to attack us.”
ਅਜਿਹਾ ਇਸ ਲਈ ਹੋਇਆ ਕਿ ਪ੍ਰਭੂ ਨੇ ਅਰਾਮੀਆਂ ਦੀ ਫੌਜ ਨੂੰ ਰੱਥਾਂ ਦੀ ਅਵਾਜ਼, ਘੋੜਿਆਂ ਦੀ ਅਵਾਜ਼ ਅਤੇ ਇੱਕ ਵੱਡੇ ਲਸ਼ਕਰ ਦੀ ਅਵਾਜ਼ ਸੁਣਵਾਈ ਸੀ, ਤਦ ਉਹ ਇੱਕ ਦੂਜੇ ਨੂੰ ਕਹਿਣ ਲੱਗੇ ਕਿ ਵੇਖੋ, ਇਸਰਾਏਲ ਦੇ ਰਾਜਾ ਨੇ ਸਾਡੇ ਵਿਰੁੱਧ ਹਿੱਤੀਆਂ ਦੇ ਰਾਜਿਆਂ ਤੇ ਮਿਸਰੀਆਂ ਦੇ ਰਾਜਿਆਂ ਨੂੰ ਕਿਰਾਏ ਤੇ ਲਿਆ ਹੈ ਕਿ ਉਹ ਸਾਡੇ ਉੱਤੇ ਹਮਲਾ ਕਰਨ।
7 Therefore they arose and fled in the twilight, and left their tents, their horses, and their donkeys, even the camp as it was, and fled for their life.
ਇਸ ਲਈ ਸ਼ਾਮ ਨੂੰ ਉੱਠ ਕੇ ਭੱਜ ਤੁਰੇ ਅਤੇ ਆਪਣੇ ਤੰਬੂ, ਆਪਣੇ ਘੋੜੇ ਅਤੇ ਆਪਣੇ ਗਧੇ ਅਰਥਾਤ ਡੇਰੇ ਜਿਸ ਤਰ੍ਹਾਂ ਦੇ ਸੀ ਉਸੇ ਤਰ੍ਹਾਂ ਹੀ ਛੱਡ ਕੇ ਆਪਣੀਆਂ ਜਾਨਾਂ ਬਚਾ ਕੇ ਭੱਜੇ।
8 When these lepers came to the outermost part of the camp, they went into one tent, and ate and drank, then carried away silver, gold, and clothing and went and hid it. Then they came back, and entered into another tent and carried things from there also, and went and hid them.
ਜਦ ਉਹ ਕੋੜ੍ਹੀ ਡੇਰੇ ਦੀ ਬਾਹਰਲੀ ਹੱਦ ਤੱਕ ਪਹੁੰਚੇ, ਤਦ ਉਨ੍ਹਾਂ ਨੇ ਇੱਕ ਤੰਬੂ ਵਿੱਚ ਵੜ ਕੇ ਖਾਧਾ ਪੀਤਾ ਅਤੇ ਉੱਥੋਂ ਚਾਂਦੀ, ਸੋਨਾ ਅਤੇ ਕੱਪੜੇ ਲੈ ਜਾ ਕੇ ਲੁਕਾ ਰੱਖੇ, ਫਿਰ ਮੁੜ ਕੇ ਦੂਜੇ ਤੰਬੂ ਵਿੱਚ ਵੜ ਕੇ ਉੱਥੋਂ ਵੀ ਲੈ ਗਏ ਅਤੇ ਜਾ ਕੇ ਲੁਕਾ ਦਿੱਤਾ।
9 Then they said to one another, “We aren’t doing right. Today is a day of good news, and we keep silent. If we wait until the morning light, punishment will overtake us. Now therefore come, let’s go and tell the king’s household.”
ਤਦ ਉਹ ਇੱਕ ਦੂਜੇ ਨੂੰ ਕਹਿਣ ਲੱਗੇ, ਜੋ ਅਸੀਂ ਕਰ ਰਹੇ ਹਾਂ ਉਹ ਚੰਗੀ ਗੱਲ ਨਹੀਂ ਹੈ। ਅੱਜ ਦਾ ਦਿਨ ਖੁਸ਼ੀ ਦੇ ਸਮਾਚਾਰ ਦਾ ਦਿਨ ਹੈ ਅਤੇ ਅਸੀਂ ਚੁੱਪ-ਚਾਪ ਹਾਂ। ਜੇ ਅਸੀਂ ਸਵੇਰ ਹੋਣ ਤੱਕ ਠਹਿਰੇ ਰਹੀਏ ਤਦ ਸਾਡੇ ਉੱਤੇ ਕੋਈ ਸਜ਼ਾ ਆਵੇਗੀ, ਹੁਣ ਆਓ, ਅਸੀਂ ਜਾ ਕੇ ਰਾਜੇ ਦੇ ਘਰਾਣੇ ਨੂੰ ਖ਼ਬਰ ਦੱਸੀਏ।
10 So they came and called to the city gatekeepers; and they told them, “We came to the camp of the Syrians, and, behold, there was no man there, not even a man’s voice, but the horses tied, and the donkeys tied, and the tents as they were.”
੧੦ਤਦ ਉਨ੍ਹਾਂ ਨੇ ਸ਼ਹਿਰ ਦੇ ਦਰਬਾਨਾਂ ਨੂੰ ਜਾ ਕੇ ਅਵਾਜ਼ ਦੇ ਕੇ ਉਹਨਾਂ ਨੂੰ ਦੱਸਿਆ ਕਿ ਅਸੀਂ ਅਰਾਮੀਆਂ ਦੇ ਡੇਰੇ ਵਿੱਚ ਵੜੇ ਅਤੇ ਵੇਖੋ, ਉੱਥੇ ਨਾ ਆਦਮੀ ਸੀ, ਨਾ ਆਦਮੀ ਦੀ ਅਵਾਜ਼ ਕੇਵਲ ਘੋੜੇ ਅਤੇ ਗਧੇ ਬੰਨ੍ਹੇ ਹੋਏ ਸਨ ਅਤੇ ਤੰਬੂ ਉਸੇ ਤਰ੍ਹਾਂ ਸਨ।
11 Then the gatekeepers called out and told it to the king’s household within.
੧੧ਤਦ ਫਾਟਕ ਦੇ ਦਰਬਾਨਾਂ ਨੇ ਅਵਾਜ਼ ਦੇ ਕੇ ਰਾਜਾ ਦੇ ਘਰਾਣੇ ਨੂੰ ਖ਼ਬਰ ਦਿੱਤੀ।
12 The king arose in the night, and said to his servants, “I will now show you what the Syrians have done to us. They know that we are hungry. Therefore they have gone out of the camp to hide themselves in the field, saying, ‘When they come out of the city, we shall take them alive, and get into the city.’”
੧੨ਤਦ ਰਾਜਾ ਰਾਤ ਨੂੰ ਉੱਠਿਆ ਅਤੇ ਆਪਣੇ ਨੌਕਰਾਂ ਨੂੰ ਆਖਿਆ, ਮੈਂ ਤੁਹਾਨੂੰ ਦੱਸਦਾ ਹਾਂ ਕਿ ਅਰਾਮੀਆਂ ਨੇ ਸਾਡੇ ਨਾਲ ਕੀ ਕੀਤਾ ਹੈ। ਉਹਨਾਂ ਨੂੰ ਪਤਾ ਸੀ ਕਿ ਅਸੀਂ ਭੁੱਖੇ ਹਾਂ, ਇਸ ਲਈ ਉਹ ਇਹ ਆਖ ਕੇ ਡੇਰੇ ਤੋਂ ਨਿੱਕਲ ਕੇ ਖੇਤ ਵਿੱਚ ਲੁੱਕਣ ਲਈ ਗਏ ਹਨ ਕਿ ਜਦੋਂ ਅਸੀਂ ਸ਼ਹਿਰ ਤੋਂ ਨਿੱਕਲ ਕੇ ਬਾਹਰ ਜਾਈਏ, ਤਦ ਉਹ ਸਾਨੂੰ ਜੀਉਂਦਿਆਂ ਨੂੰ ਫੜ ਲੈਣ ਇਸ ਤਰ੍ਹਾਂ ਉਹ ਫੇਰ ਸ਼ਹਿਰ ਵਿੱਚ ਆ ਵੜਨਗੇ।
13 One of his servants answered, “Please let some people take five of the horses that remain, which are left in the city. Behold, they are like all the multitude of Israel who are left in it. Behold, they are like all the multitude of Israel who are consumed. Let’s send and see.”
੧੩ਤਦ ਰਾਜਾ ਦੇ ਨੌਕਰਾਂ ਵਿੱਚੋਂ ਇੱਕ ਨੇ ਉੱਤਰ ਦਿੱਤਾ ਕਿ ਉਨ੍ਹਾਂ ਬਚਿਆਂ ਹੋਇਆਂ ਘੋੜਿਆਂ ਵਿੱਚੋਂ ਜਿਹੜੇ ਸ਼ਹਿਰ ਵਿੱਚ ਬਾਕੀ ਹਨ, ਲੋਕ ਪੰਜ ਘੋੜੇ ਲੈਣ ਅਤੇ ਅਸੀਂ ਉਨ੍ਹਾਂ ਨੂੰ ਘੱਲ ਕੇ ਵੇਖੀਏ (ਉਹ ਇਸਰਾਏਲ ਦੇ ਸਾਰੇ ਦਲ ਦੀ ਤਰ੍ਹਾਂ ਹਨ ਜਿਹੜਾ ਬਚ ਰਿਹਾ ਹੈ ਜਾਂ ਵੇਖੋ, ਉਹ ਇਸਰਾਏਲ ਦੇ ਉਸ ਸਾਰੇ ਦਲ ਦੀ ਤਰ੍ਹਾਂ ਹਨ ਜਿਹੜਾ ਨਸ਼ਟ ਹੋ ਗਿਆ ਹੈ)
14 Therefore they took two chariots with horses; and the king sent them out to the Syrian army, saying, “Go and see.”
੧੪ਉਨ੍ਹਾਂ ਨੇ ਦੋ ਰੱਥ ਤੇ ਘੋੜੇ ਲਏ ਅਤੇ ਰਾਜਾ ਨੇ ਉਨ੍ਹਾਂ ਨੂੰ ਅਰਾਮੀਆਂ ਦੇ ਲਸ਼ਕਰ ਦੇ ਪਿੱਛੇ ਭੇਜਿਆ ਤੇ ਆਖਿਆ, ਜਾਓ ਅਤੇ ਵੇਖੋ।
15 They went after them to the Jordan; and behold, all the path was full of garments and equipment which the Syrians had cast away in their haste. The messengers returned and told the king.
੧੫ਤਦ ਉਹ ਯਰਦਨ ਤੱਕ ਉਨ੍ਹਾਂ ਦੇ ਪਿੱਛੇ ਗਏ ਅਤੇ ਵੇਖੋ, ਸਾਰਾ ਰਾਹ ਕੱਪੜਿਆਂ ਤੇ ਭਾਂਡਿਆਂ ਨਾਲ ਭਰਿਆ ਪਿਆ ਸੀ, ਜਿਨ੍ਹਾਂ ਨੂੰ ਅਰਾਮੀਆਂ ਨੇ ਘਬਰਾਹਟ ਦੇ ਕਾਰਨ ਸੁੱਟ ਦਿੱਤਾ ਸੀ ਅਤੇ ਸੰਦੇਸ਼ਵਾਹਕਾਂ ਨੇ ਮੁੜ ਕੇ ਰਾਜਾ ਨੂੰ ਖ਼ਬਰ ਦਿੱਤੀ।
16 The people went out and plundered the camp of the Syrians. So a seah of fine flour was sold for a shekel, and two measures of barley for a shekel, according to the LORD’s word.
੧੬ਤਦ ਲੋਕਾਂ ਨੇ ਜਾ ਕੇ ਅਰਾਮੀਆਂ ਦੇ ਡੇਰੇ ਨੂੰ ਲੁੱਟਿਆ। ਤਾਂ ਯਹੋਵਾਹ ਦੇ ਬਚਨ ਦੇ ਅਨੁਸਾਰ ਮੈਦਾ ਇੱਕ ਰੁਪਏ ਦਾ ਦਸ ਸੇਰ ਅਤੇ ਜੌਂ ਇੱਕ ਰੁਪਏ ਦੇ ਵੀਹ ਸੇਰ ਹੋ ਗਏ।
17 The king had appointed the captain on whose hand he leaned to be in charge of the gate; and the people trampled over him in the gate, and he died as the man of God had said, who spoke when the king came down to him.
੧੭ਰਾਜਾ ਨੇ ਉਸ ਅਹੁਦੇਦਾਰ ਨੂੰ ਜਿਹ ਦੇ ਹੱਥ ਦਾ ਉਹ ਢਾਸਣਾ ਲੈਂਦਾ ਸੀ, ਫਾਟਕ ਦੀ ਦੇਖਭਾਲ ਲਈ ਅਧਿਕਾਰੀ ਬਣਾ ਦਿੱਤਾ ਅਤੇ ਉਹ ਫਾਟਕ ਦੇ ਵਿਚਕਾਰ ਲੋਕਾਂ ਦੇ ਪੈਰਾਂ ਹੇਠਾਂ ਮਿੱਧਿਆ ਗਿਆ ਅਤੇ ਮਰ ਗਿਆ, ਜਿਵੇਂ ਪਰਮੇਸ਼ੁਰ ਦੇ ਜਨ ਨੇ ਆਖਿਆ ਸੀ, ਜਦ ਰਾਜਾ ਉਹ ਦੇ ਕੋਲ ਆਇਆ ਸੀ।
18 It happened as the man of God had spoken to the king, saying, “Two seahs of barley for a shekel, and a seah of fine flour for a shekel, shall be tomorrow about this time in the gate of Samaria;”
੧੮ਜਿਵੇਂ ਪਰਮੇਸ਼ੁਰ ਦੇ ਜਨ ਨੇ ਰਾਜਾ ਨੂੰ ਆਖਿਆ ਸੀ ਕਿ ਇਸ ਸਮੇਂ ਸਾਮਰਿਯਾ ਦੇ ਫਾਟਕ ਤੇ ਜੌਂ ਇੱਕ ਰੁਪਏ ਦੇ ਵੀਹ ਸੇਰ ਅਤੇ ਮੈਦਾ ਇੱਕ ਰੁਪਏ ਦਾ ਦਸ ਸੇਰ ਹੋਵੇਗਾ ਤਿਵੇਂ ਹੀ ਹੋਇਆ।
19 and that captain answered the man of God, and said, “Now, behold, if the LORD made windows in heaven, might such a thing be?” and he said, “Behold, you will see it with your eyes, but will not eat of it.”
੧੯ਉਸ ਅਹੁਦੇਦਾਰ ਨੇ ਪਰਮੇਸ਼ੁਰ ਦੇ ਜਨ ਨੂੰ ਉੱਤਰ ਦਿੱਤਾ ਸੀ ਕਿ ਵੇਖ, ਜੇ ਯਹੋਵਾਹ ਅਕਾਸ਼ ਦੀਆਂ ਖਿੜਕੀਆਂ ਵੀ ਖੋਲ੍ਹ ਦੇਵੇ ਤਾਂ ਵੀ ਕੀ ਇਹ ਗੱਲ ਹੋ ਸਕਦੀ ਹੈ? ਅਤੇ ਉਹ ਨੇ ਆਖਿਆ ਸੀ, ਵੇਖ, ਤੂੰ ਇਸ ਨੂੰ ਆਪਣੀਆਂ ਅੱਖਾਂ ਨਾਲ ਵੇਖਣ ਹੀ ਵਾਲਾ ਹੈਂ, ਪਰ ਤੂੰ ਉਹ ਦੇ ਵਿੱਚੋਂ ਕੁਝ ਵੀ ਨਾ ਖਾਵੇਂਗਾ।
20 It happened like that to him, for the people trampled over him in the gate, and he died.
੨੦ਅਤੇ ਉਸ ਦੇ ਨਾਲ ਉਸੇ ਤਰ੍ਹਾਂ ਹੀ ਹੋਇਆ ਅਤੇ ਉਹ ਫਾਟਕ ਦੇ ਵਿਚਕਾਰ ਲੋਕਾਂ ਦੇ ਪੈਰਾਂ ਹੇਠਾਂ ਮਿੱਧਿਆ ਗਿਆ ਤੇ ਮਰ ਗਿਆ।

< 2 Kings 7 >