< 1 Corinthians 12 >
1 Now concerning spiritual gifts, brethren, I would not have you ignorant.
੧ਹੇ ਭਰਾਵੋ, ਮੈਂ ਨਹੀਂ ਚਾਹੁੰਦਾ ਜੋ ਤੁਸੀਂ ਆਤਮਿਕ ਦਾਤਾਂ ਦੇ ਬਾਰੇ ਅਣਜਾਣ ਰਹੋ।
2 Ye know that ye were Gentiles, carried away to these dumb idols, even as ye were led.
੨ਤੁਸੀਂ ਜਾਣਦੇ ਹੋ, ਕਿ ਜਦੋਂ ਤੁਸੀਂ ਵਿਸ਼ਵਾਸ ਵਿੱਚ ਨਹੀਂ ਸੀ, ਤਦ ਗੂੰਗੀਆਂ ਮੂਰਤੀਆਂ ਦੀ ਵੱਲ ਜਿਵੇਂ ਤੋਰੇ ਜਾਂਦੇ ਤਿਵੇਂ ਤੁਰਦੇ ਸੀ।
3 Therefore I give you to understand, that no man speaking by the Spirit of God calleth Jesus accursed: and that no man can say that Jesus is the Lord, but by the Holy Spirit.
੩ਇਸ ਲਈ ਮੈਂ ਤੁਹਾਨੂੰ ਇਹ ਦੱਸਦਾ ਹਾਂ ਕਿ ਪਰਮੇਸ਼ੁਰ ਦੇ ਆਤਮਾ ਰਾਹੀਂ ਬੋਲ ਕੇ ਕੋਈ ਨਹੀਂ ਆਖ ਸਕਦਾ, “ਯਿਸੂ ਸਰਾਪਤ ਹੈ,” ਨਾ ਕੋਈ ਕਹਿ ਸਕਦਾ ਹੈ, “ਯਿਸੂ ਪ੍ਰਭੂ ਹੈ,” ਪਰ ਕੇਵਲ ਪਵਿੱਤਰ ਆਤਮਾ ਦੇ ਰਾਹੀਂ।
4 Now there are varieties of gifts, but the same Spirit.
੪ਦਾਤਾਂ ਅਨੇਕ ਪ੍ਰਕਾਰ ਦੀਆਂ ਹਨ, ਪਰ ਆਤਮਾ ਇੱਕੋ ਹੈ।
5 And there are varieties of administrations, but the same Lord.
੫ਅਤੇ ਸੇਵਾ ਕਈ ਪ੍ਰਕਾਰ ਦੀ ਹੈ, ਪਰ ਪ੍ਰਭੂ ਇੱਕੋ ਹੈ।
6 And there are varieties of operations, but it is the same God who worketh all in all.
੬ਅਤੇ ਕਾਰਜ ਅਨੇਕ ਪ੍ਰਕਾਰ ਦੇ ਹਨ, ਪਰ ਪਰੰਤੂ ਪਰਮੇਸ਼ੁਰ ਇੱਕੋ ਹੈ ਜੋ ਸਭਨਾਂ ਵਿੱਚ ਕਾਰਜ ਕਰਦਾ ਹੈ।
7 But the manifestation of the Spirit is given to every man for profit of all.
੭ਪਰ ਆਤਮਾ ਦਾ ਪਰਕਾਸ਼ ਜੋ ਸਭਨਾਂ ਦੇ ਲਾਭ ਲਈ ਹੈ ਹਰ ਇੱਕ ਨੂੰ ਦਿੱਤਾ ਜਾਂਦਾ ਹੈ।
8 For to one is given by the Spirit the word of wisdom; to another the word of knowledge by the same Spirit;
੮ਇੱਕ ਨੂੰ ਤਾਂ ਆਤਮਾ ਦੇ ਰਾਹੀਂ ਗਿਆਨ ਦੀ ਗੱਲ ਪ੍ਰਾਪਤ ਹੁੰਦੀ ਹੈ, ਦੂਜੇ ਨੂੰ ਉਸੇ ਆਤਮਾ ਦੇ ਅਨੁਸਾਰ ਵਿੱਦਿਆ ਦੀ ਗੱਲ,
9 To another faith by the same Spirit; to another the gifts of healing by the same Spirit;
੯ਹੋਰ ਨੂੰ ਉਸੇ ਆਤਮਾ ਤੋਂ ਵਿਸ਼ਵਾਸ, ਹੋਰ ਕਿਸੇ ਨੂੰ ਉਸੇ ਇੱਕੋ ਆਤਮਾ ਤੋਂ ਚੰਗਾ ਕਰਨ ਦੀਆਂ ਦਾਤਾਂ।
10 To another the working of miracles; to another prophecy; to another discerning of spirits; to another various kinds of tongues; to another the interpretation of tongues:
੧੦ਅਤੇ ਹੋਰ ਕਿਸੇ ਨੂੰ ਕਰਾਮਾਤਾਂ ਵਿਖਾਉਣ ਦੀ ਸਮਰੱਥਾ, ਹੋਰ ਕਿਸੇ ਨੂੰ ਭਵਿੱਖਬਾਣੀ ਅਤੇ ਹੋਰ ਕਿਸੇ ਨੂੰ ਆਤਮਿਆਂ ਦੀ ਪਛਾਣ, ਹੋਰ ਨੂੰ ਅਨੇਕ ਪ੍ਰਕਾਰ ਦੀਆਂ ਭਾਸ਼ਾ, ਹੋਰ ਕਿਸੇ ਨੂੰ ਭਾਸ਼ਾ ਦਾ ਅਰਥ ਕਰਨਾ।
11 But all these worketh that one and the very same Spirit, dividing to every man individually as he will.
੧੧ਪਰ ਉਹ ਇੱਕੋ ਆਤਮਾ ਹੀ ਸਭ ਕੁਝ ਕਰਦਾ ਹੈ ਅਤੇ ਉਹ ਜਿਸ ਤਰ੍ਹਾਂ ਚਾਹੁੰਦਾ ਹੈ ਹਰੇਕ ਨੂੰ ਇੱਕ-ਇੱਕ ਕਰਕੇ ਵੰਡ ਦਿੰਦਾ ਹੈ।
12 For as the body is one, and hath many members, and all the members of that one body, being many, are one body: so also is Christ.
੧੨ਜਿਸ ਤਰ੍ਹਾਂ ਸਰੀਰ ਇੱਕ ਹੈ ਅਤੇ ਉਹ ਦੇ ਅੰਗ ਬਹੁਤੇ ਹਨ, ਅਤੇ ਸਰੀਰ ਦੇ ਸਾਰੇ ਅੰਗ ਭਾਵੇਂ ਬਹੁਤੇ ਹਨ ਪਰ ਤਾਂ ਵੀ ਮਿਲ ਕੇ ਇੱਕੋ ਸਰੀਰ ਹੋਇਆ ਸੋ ਇਸੇ ਤਰ੍ਹਾਂ ਮਸੀਹ ਵੀ ਹੈ।
13 For by one Spirit were we all baptized into one body, whether Jews or Gentiles, whether bond or free; and have been all made to drink into one Spirit.
੧੩ਕਿਉਂ ਜੋ ਸਾਨੂੰ ਸਾਰਿਆਂ ਨੂੰ ਕੀ ਯਹੂਦੀ, ਕੀ ਯੂਨਾਨੀ, ਕੀ ਗੁਲਾਮ, ਕੀ ਅਜ਼ਾਦ, ਇੱਕ ਸਰੀਰ ਬਣਨ ਲਈ ਇੱਕੋ ਆਤਮਾ ਨਾਲ ਬਪਤਿਸਮਾ ਦਿੱਤਾ ਗਿਆ ਅਤੇ ਸਾਨੂੰ ਸਾਰਿਆਂ ਨੂੰ ਇੱਕ ਆਤਮਾ ਪਿਆਇਆ ਗਿਆ।
14 For the body is not one member, but many.
੧੪ਇਸ ਲਈ ਸਰੀਰ ਇੱਕੋ ਅੰਗ ਨਹੀਂ, ਸਗੋਂ ਬਹੁਅੰਗਾ ਹੈ।
15 If the foot shall say, Because I am not the hand, I am not of the body; is it therefore not of the body?
੧੫ਜੇ ਪੈਰ ਆਖੇ ਕਿ ਮੈਂ ਹੱਥ ਨਹੀਂ, ਇਸ ਲਈ ਸਰੀਰ ਦਾ ਨਹੀਂ ਹਾਂ ਤਾਂ ਭਲਾ, ਉਹ ਇਸ ਕਾਰਨ ਸਰੀਰ ਦਾ ਨਹੀਂ ਹੈ?
16 And if the ear shall say, Because I am not the eye, I am not of the body; is it therefore not of the body?
੧੬ਅਤੇ ਜੇ ਕੰਨ ਆਖੇ ਕਿ ਮੈਂ ਅੱਖ ਨਹੀਂ ਇਸ ਲਈ ਸਰੀਰ ਦਾ ਨਹੀਂ ਹਾਂ, ਤਾਂ ਭਲਾ, ਉਹ ਇਸ ਕਾਰਨ ਸਰੀਰ ਦਾ ਨਹੀਂ ਹੈ?
17 If the whole body were an eye, where were the hearing? If the whole were hearing, where were the smelling?
੧੭ਜੇ ਸਾਰਾ ਸਰੀਰ ਅੱਖ ਹੀ ਹੁੰਦਾ ਤਾਂ ਸੁਣਨਾ ਕਿੱਥੇ ਹੁੰਦਾ? ਜੇ ਸਾਰਾ ਸੁਣਨਾ ਹੀ ਹੁੰਦਾ ਤਾਂ ਸੁੰਘਣਾ ਕਿੱਥੇ ਹੁੰਦਾ?
18 But now hath God set the members every one of them in the body, as it hath pleased him.
੧੮ਪਰ ਹੁਣ ਪਰਮੇਸ਼ੁਰ ਨੇ ਜਿਸ ਪ੍ਰਕਾਰ ਉਹ ਨੂੰ ਭਾਉਂਦਾ ਸੀ, ਅੰਗਾਂ ਨੂੰ ਇੱਕ-ਇੱਕ ਕਰਕੇ ਸਰੀਰ ਵਿੱਚ ਰੱਖਿਆ ਹੈ।
19 And if they were all one member, where were the body?
੧੯ਪਰ ਜੇ ਉਹ ਸਾਰੇ ਇੱਕੋ ਹੀ ਅੰਗ ਹੁੰਦੇ ਤਾਂ ਸਰੀਰ ਕਿੱਥੇ ਹੁੰਦਾ?
20 But now are they many members, yet but one body.
੨੦ਪਰ ਹੁਣ ਤਾਂ ਬਹੁਤੇ ਅੰਗ ਹਨ, ਪਰ ਸਰੀਰ ਇੱਕੋ ਹੈ।
21 And the eye cannot say to the hand, I have no need of thee: nor again the head to the feet, I have no need of you.
੨੧ਅੱਖ ਹੱਥ ਨੂੰ ਨਹੀਂ ਆਖ ਸਕਦੀ ਕਿ ਮੈਨੂੰ ਤੇਰੀ ਕੋਈ ਲੋੜ ਨਹੀਂ, ਨਾ ਸਿਰ ਪੈਰ ਨੂੰ ਕਿ ਮੈਨੂੰ ਤੁਹਾਡੀ ਕੋਈ ਲੋੜ ਨਹੀਂ ।
22 Nay, much more those members of the body, which seem to be more feeble, are necessary:
੨੨ਪਰ ਸਰੀਰ ਦੇ ਜਿਹੜੇ ਅੰਗ ਹੋਰਨਾਂ ਨਾਲੋਂ ਕਮਜ਼ੋਰ ਦਿਸਦੇ ਹਨ ਉਹ ਅਤੇ ਜ਼ਰੂਰੀ ਹਨ।
23 And those members of the body, which we think to be less honourable, upon these we bestow more abundant honour; and our uncomely parts have more abundant comeliness.
੨੩ਅਤੇ ਸਰੀਰ ਦਿਆਂ ਜਿਹਨਾਂ ਅੰਗਾਂ ਨੂੰ ਅਸੀਂ ਹੋਰਨਾਂ ਨਾਲੋਂ ਨਿਰਾਦਰ ਸਮਝਦੇ ਹਾਂ ਉਹਨਾਂ ਦਾ ਬਹੁਤ ਵੱਧਕੇ ਆਦਰ ਕਰਦੇ ਹਾਂ ਅਤੇ ਸਾਡੇ ਲਈ ਉਹ ਸੋਹਣੇ ਹੋ ਜਾਂਦੇ ਹਨ ।
24 For our comely parts have no need: but God hath tempered the body together, having given more abundant honour to that part which lacked:
੨੪ਪਰ ਸਾਡੇ ਅੰਗਾਂ ਨੂੰ ਕੋਈ ਲੋੜ ਨਹੀਂ ਪਰੰਤੂ ਜਿਹੜੇ ਅੰਗਾਂ ਨੂੰ ਕੁਝ ਘਾਟਾ ਸੀ, ਉਨ੍ਹਾਂ ਨੂੰ ਪਰਮੇਸ਼ੁਰ ਨੇ ਹੋਰ ਆਦਰ ਦੇ ਕੇ ਸਰੀਰ ਨੂੰ ਜੋੜਿਆ।
25 That there should be no schism in the body; but that the members should have the same care one for another.
੨੫ਤਾਂ ਜੋ ਸਰੀਰ ਵਿੱਚ ਫੁੱਟ ਨਾ ਪਵੇ ਸਗੋਂ ਇੱਕ ਦੂਜੇ ਦੇ ਲਈ ਇੱਕ ਸਮਾਨ ਚਿੰਤਾ ਕਰਨ।
26 And if one member suffer, all the members suffer with it; or if one member is honoured, all the members rejoice with it.
੨੬ਅਤੇ ਜੇ ਇੱਕ ਅੰਗ ਨੂੰ ਦੁੱਖ ਲੱਗੇ ਤਾਂ ਸਾਰੇ ਅੰਗ ਉਸ ਦੇ ਨਾਲ ਦੁੱਖੀ ਹੁੰਦੇ ਹਨ ਅਤੇ ਜੇ ਇੱਕ ਅੰਗ ਦਾ ਆਦਰ ਹੋਵੇ ਤਾਂ ਸਾਰੇ ਉਹ ਦੇ ਨਾਲ ਅਨੰਦ ਹੁੰਦੇ ਹਨ।
27 Now ye are the body of Christ, and members in particular.
੨੭ਹੁਣ ਤੁਸੀਂ ਰਲ ਕੇ ਮਸੀਹ ਦੇ ਸਰੀਰ ਹੋ ਅਤੇ ਇੱਕ-ਇੱਕ ਕਰਕੇ ਉਸ ਦੇ ਅੰਗ ਹੋ।
28 And God hath set some in the church, first apostles, second prophets, third teachers, then miracles, then gifts of healings, helps, governments, various kinds of tongues.
੨੮ਅਤੇ ਕਲੀਸਿਯਾ ਵਿੱਚ ਪਰਮੇਸ਼ੁਰ ਨੇ ਕਈਆਂ ਨੂੰ ਨਿਯੁਕਤ ਕੀਤਾ ਹੋਇਆ ਹੈ, ਪਹਿਲਾਂ ਰਸੂਲਾਂ ਨੂੰ, ਦੂਜਾ ਨਬੀਆਂ ਨੂੰ, ਤੀਜੇ ਉਪਦੇਸ਼ਕਾਂ ਨੂੰ, ਫੇਰ ਕਰਾਮਾਤੀਆਂ ਨੂੰ, ਫੇਰ ਨਰੋਇਆਂ ਕਰਨ ਦੀਆਂ ਦਾਤਾਂ ਵਾਲਿਆਂ ਨੂੰ, ਉਪਕਾਰੀਆਂ ਨੂੰ, ਹਾਕਮਾਂ ਨੂੰ ਅਤੇ ਅਨੇਕ ਪ੍ਰਕਾਰ ਦੀਆਂ ਭਾਸ਼ਾ ਬੋਲਣ ਵਾਲਿਆਂ ਨੂੰ।
29 Are all apostles? are all prophets? are all teachers? are all workers of miracles?
੨੯ਕੀ ਸਾਰੇ ਰਸੂਲ ਹਨ? ਕੀ ਸਾਰੇ ਨਬੀ ਹਨ? ਕੀ ਸਾਰੇ ਉਪਦੇਸ਼ਕ ਹਨ? ਕੀ ਸਾਰੇ ਕਰਾਮਾਤੀ ਹਨ?
30 Have all the gifts of healing? do all speak with tongues? do all interpret?
੩੦ਕੀ ਸਭ ਨੂੰ ਨਰੋਇਆਂ ਕਰਨ ਦੀਆਂ ਦਾਤਾਂ ਮਿਲੀਆਂ ਹਨ? ਕੀ ਸਾਰੇ ਅਨੇਕ ਪ੍ਰਕਾਰ ਦੀਆਂ ਭਾਸ਼ਾ ਬੋਲਦੇ ਹਨ? ਕੀ ਸਾਰੇ ਅਰਥ ਕਰਦੇ ਹਨ?
31 But covet earnestly the best gifts: and yet I show to you a more excellent way.
੩੧ਪਰ ਤੁਸੀਂ ਚੰਗੀਆਂ ਦਾਤਾਂ ਦੀ ਭਾਲ ਕਰੋ, ਨਾਲੇ ਮੈਂ ਤੁਹਾਨੂੰ ਇੱਕ ਬਹੁਤ ਹੀ ਉੱਤਮ ਮਾਰਗ ਦੱਸਦਾ ਹਾਂ।