< Isaiah 43 >
1 But now this is what Yahweh says, he who created you, Jacob, and he who formed you, Israel: “Do not be afraid, for I have redeemed you; I have called you by your name, you are mine.
੧ਹੇ ਯਾਕੂਬ, ਤੇਰਾ ਕਰਤਾਰ, ਅਤੇ ਹੇ ਇਸਰਾਏਲ, ਤੇਰਾ ਸਿਰਜਣਹਾਰ ਯਹੋਵਾਹ ਹੁਣ ਇਹ ਆਖਦਾ ਹੈ, ਨਾ ਡਰ, ਕਿਉਂ ਜੋ ਮੈਂ ਤੈਨੂੰ ਛੁਡਾ ਲਿਆ ਹੈ, ਮੈਂ ਤੇਰਾ ਨਾਮ ਲੈ ਕੇ ਤੈਨੂੰ ਬੁਲਾਇਆ ਹੈ, ਤੂੰ ਮੇਰਾ ਹੀ ਹੈਂ।
2 When you pass through the waters, I will be with you; and through the rivers, they will not overwhelm you. When you walk through the fire you will not be burned, and the flames will not destroy you.
੨ਜਦ ਤੂੰ ਪਾਣੀਆਂ ਦੇ ਵਿੱਚੋਂ ਦੀ ਲੰਘੇਂਗਾ, ਮੈਂ ਤੇਰੇ ਅੰਗ-ਸੰਗ ਹੋਵਾਂਗਾ, ਅਤੇ ਜਦ ਨਦੀਆਂ ਦੇ ਵਿੱਚੋਂ ਦੀ, ਉਹ ਤੈਨੂੰ ਨਾ ਡੋਬਣਗੀਆਂ, ਜਦ ਤੂੰ ਅੱਗ ਦੇ ਵਿੱਚੋਂ ਦੀ ਚੱਲੇਂਗਾ, ਉਹ ਤੈਨੂੰ ਨਾ ਸਾੜੇਗੀ, ਨਾ ਲਾਟ ਤੇਰੇ ਉੱਤੇ ਬਲੇਗੀ।
3 For I am Yahweh your God, the Holy One of Israel, your Savior. I have given Egypt as your ransom, Cush and Seba in exchange for you.
੩ਮੈਂ ਤਾਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਇਸਰਾਏਲ ਦਾ ਪਵਿੱਤਰ ਪੁਰਖ, ਤੇਰਾ ਬਚਾਉਣ ਵਾਲਾ ਹਾਂ, ਮੈਂ ਮਿਸਰ ਨੂੰ ਤੇਰੀ ਰਿਹਾਈ ਲਈ ਅਤੇ ਕੂਸ਼ ਅਤੇ ਸ਼ਬਾ ਨੂੰ ਤੇਰੇ ਵਟਾਂਦਰੇ ਵਿੱਚ ਦਿੰਦਾ ਹਾਂ।
4 Since you are precious and special in my sight, I love you; therefore I will give people in exchange for you, and other peoples in exchange for your life.
੪ਇਸ ਕਾਰਨ ਕਿ ਤੂੰ ਮੇਰੀ ਨਿਗਾਹ ਵਿੱਚ ਬਹੁਮੁੱਲਾ ਅਤੇ ਆਦਰਯੋਗ ਹੈਂ, ਅਤੇ ਮੈਂ ਤੈਨੂੰ ਪਿਆਰ ਕੀਤਾ, ਮੈਂ ਤੇਰੇ ਬਦਲੇ ਮਨੁੱਖ ਅਤੇ ਤੇਰੀ ਜਾਨ ਦੇ ਵਟਾਂਦਰੇ ਵਿੱਚ ਕੌਮਾਂ ਦਿਆਂਗਾ।
5 Do not be afraid, for I am with you; I will bring your offspring from the east, and gather you from the west.
੫ਤੂੰ ਨਾ ਡਰ, ਕਿਉਂ ਜੋ ਮੈਂ ਤੇਰੇ ਅੰਗ-ਸੰਗ ਹਾਂ, ਮੈਂ ਤੇਰੀ ਅੰਸ ਨੂੰ ਪੂਰਬ ਤੋਂ ਲੈ ਆਵਾਂਗਾ, ਅਤੇ ਤੈਨੂੰ ਪੱਛਮ ਤੋਂ ਇਕੱਠਾ ਕਰਾਂਗਾ।
6 I will say to the north, 'Hand them over;' and to the south, 'Do not hold any back;' Bring my sons from afar, and my daughters from the remote regions of the earth,
੬ਮੈਂ ਉੱਤਰ ਨੂੰ ਆਖਾਂਗਾ, ਦੇ! ਅਤੇ ਦੱਖਣ ਨੂੰ, ਰੋਕ ਕੇ ਨਾ ਰੱਖ! ਤੂੰ ਮੇਰੇ ਪੁੱਤਰਾਂ ਨੂੰ ਦੂਰ ਤੋਂ ਲਿਆ, ਅਤੇ ਮੇਰੀਆਂ ਧੀਆਂ ਨੂੰ ਧਰਤੀ ਦੀ ਹੱਦ ਤੋਂ,
7 everyone who is called by my name, whom I have created for my glory, whom I have formed, yes, whom I have made.
੭ਹਰੇਕ ਜੋ ਮੇਰੇ ਨਾਮ ਤੋਂ ਸਦਾਉਂਦਾ ਹੈ, ਜਿਸ ਨੂੰ ਮੈਂ ਆਪਣੇ ਪਰਤਾਪ ਲਈ ਉਤਪੰਨ ਕੀਤਾ, ਜਿਸ ਨੂੰ ਮੈਂ ਸਿਰਜਿਆ, ਹਾਂ, ਜਿਸ ਨੂੰ ਮੈਂ ਬਣਾਇਆ ਹੈ।
8 Bring out the people who are blind, even though they have eyes, and the deaf, even though they have ears.
੮ਅੱਖਾਂ ਰਹਿੰਦਿਆਂ ਅੰਨ੍ਹਿਆਂ ਨੂੰ ਅਤੇ ਕੰਨ ਰਹਿੰਦਿਆਂ ਬੋਲ਼ਿਆਂ ਨੂੰ ਬਾਹਰ ਲਿਆ।
9 All the nations gather together, and the peoples assemble. Who among them could have declared this and announced to us earlier events? Let them bring their witnesses to prove themselves right, let them listen and affirm, 'It is true.'
੯ਸਾਰੀਆਂ ਕੌਮਾਂ ਇਕੱਠੀਆਂ ਹੋਣ, ਅਤੇ ਉੱਮਤਾਂ ਜਮਾਂ ਹੋਣ, ਉਹਨਾਂ ਵਿੱਚ ਕੌਣ ਹੈ ਜੋ ਇਹ ਦੱਸੇ, ਅਤੇ ਪਹਿਲੀਆਂ ਗੱਲਾਂ ਸਾਨੂੰ ਸੁਣਾਵੇ? ਉਹ ਆਪਣੇ ਗਵਾਹ ਲਿਆਉਣ, ਤਾਂ ਜੋ ਉਹ ਧਰਮੀ ਠਹਿਰਨ, ਜਾਂ ਦੂਸਰੇ ਉਨ੍ਹਾਂ ਨੂੰ ਸੁਣ ਕੇ ਆਖਣ, ਇਹ ਸੱਚ ਹੈ।
10 You are my witnesses,” declares Yahweh, “and my servant whom I have chosen, so that you may know and believe in me, and understand that I am he. Before me there was no god formed, and there will be none after me.
੧੦ਯਹੋਵਾਹ ਦਾ ਵਾਕ ਹੈ, ਤੁਸੀਂ ਮੇਰੇ ਗਵਾਹ ਹੋ, ਨਾਲੇ ਮੇਰਾ ਦਾਸ ਜਿਸ ਨੂੰ ਮੈਂ ਚੁਣਿਆ, ਤਾਂ ਜੋ ਤੁਸੀਂ ਜਾਣੋ ਅਤੇ ਮੇਰੀ ਪਰਤੀਤ ਕਰੋ, ਅਤੇ ਸਮਝੋ ਕਿ ਮੈਂ ਉਹੀ ਹਾਂ। ਮੇਰੇ ਤੋਂ ਅੱਗੇ ਕੋਈ ਪਰਮੇਸ਼ੁਰ ਨਹੀਂ ਸੀ, ਨਾ ਮੇਰੇ ਪਿੱਛੋਂ ਕੋਈ ਹੋਵੇਗਾ।
11 I, I am Yahweh, and there is no savior but me.
੧੧ਮੈਂ, ਹਾਂ, ਮੈਂ ਹੀ ਯਹੋਵਾਹ ਹਾਂ, ਮੇਰੇ ਬਿਨ੍ਹਾਂ ਕੋਈ ਬਚਾਉਣ ਵਾਲਾ ਨਹੀਂ ਹੈ।
12 I have declared, saved, and proclaimed, and there is no other god among you. You are my witnesses,” declares Yahweh, “I am God.
੧੨ਮੈਂ ਹੀ ਦੱਸਿਆ, ਮੈਂ ਬਚਾਇਆ, ਮੈਂ ਹੀ ਸੁਣਾਇਆ, ਨਾ ਕਿ ਤੁਹਾਡੇ ਵਿੱਚ ਕਿਸੇ ਓਪਰੇ ਦੇਵਤੇ ਨੇ, ਤੁਸੀਂ ਮੇਰੇ ਗਵਾਹ ਹੋ, ਯਹੋਵਾਹ ਦਾ ਵਾਕ ਹੈ, ਅਤੇ ਮੈਂ ਹੀ ਪਰਮੇਸ਼ੁਰ ਹਾਂ।
13 From this day on I am he, and no one can rescue anyone from my hand. I act, and who can turn it back?”
੧੩ਹਾਂ, ਪ੍ਰਾਚੀਨ ਦਿਨਾਂ ਤੋਂ ਲੈ ਕੇ ਮੈਂ ਹੀ ਉਹ ਹਾਂ, ਅਤੇ ਕੋਈ ਮੇਰੇ ਹੱਥੋਂ ਛੁਡਾ ਨਹੀਂ ਸਕਦਾ, ਮੈਂ ਕਾਰਜ ਕਰਾਂਗਾ ਅਤੇ ਕੌਣ ਉਹ ਨੂੰ ਰੋਕੇਗਾ?
14 This is what Yahweh says, your Redeemer, the Holy One of Israel: “For your sake I send to Babylon and lead them all down as fugitives, turning the Babylonians' expressions of joy into songs of lamentation.
੧੪ਯਹੋਵਾਹ ਤੁਹਾਡਾ ਛੁਡਾਉਣ ਵਾਲਾ, ਇਸਰਾਏਲ ਦਾ ਪਵਿੱਤਰ ਪੁਰਖ ਇਹ ਫ਼ਰਮਾਉਂਦਾ ਹੈ, ਤੁਹਾਡੇ ਨਮਿੱਤ ਮੈਂ ਬਾਬਲ ਵੱਲ ਭੇਜਿਆ ਅਤੇ ਉਸ ਦੇ ਸਾਰੇ ਵਾਸੀਆਂ ਨੂੰ ਭਗੌੜਿਆਂ ਵਾਂਗੂੰ ਲੈ ਆਵਾਂਗਾ, ਅਤੇ ਕਸਦੀਆਂ ਨੂੰ ਉਨ੍ਹਾਂ ਦੇ ਜਹਾਜ਼ਾਂ ਉੱਤੇ ਚੜ੍ਹਾ ਕੇ ਲੈ ਆਵਾਂਗਾ, ਜਿਨ੍ਹਾਂ ਉੱਤੇ ਉਹ ਵੱਡਾ ਘਮੰਡ ਕਰਦੇ ਹਨ।
15 I am Yahweh, your Holy One, the Creator of Israel, your King.”
੧੫ਮੈਂ ਯਹੋਵਾਹ ਤੁਹਾਡਾ ਪਵਿੱਤਰ ਪੁਰਖ ਹਾਂ, ਮੈਂ ਇਸਰਾਏਲ ਦਾ ਕਰਤਾਰ, ਤੁਹਾਡਾ ਰਾਜਾ ਹਾਂ।
16 This is what Yahweh says (who opened a way through the sea and a path in the mighty waters,
੧੬ਯਹੋਵਾਹ ਇਹ ਆਖਦਾ ਹੈ, ਉਹ ਜੋ ਸਮੁੰਦਰ ਵਿੱਚ ਰਾਹ ਬਣਾਉਂਦਾ, ਅਤੇ ਡਾਢੇ ਪਾਣੀਆਂ ਵਿੱਚ ਰਸਤਾ,
17 who led out the chariot and horse, the army and the mighty host. They fell down together; they will never rise again; they are extinguished, quenched like a burning wick.)
੧੭ਉਹ ਜੋ ਰਥ ਅਤੇ ਘੋੜਾ, ਫੌਜ ਅਤੇ ਸੂਰਬੀਰ ਬਾਹਰ ਲੈ ਆਉਂਦਾ ਹੈ, ਉਹ ਇਕੱਠੇ ਲੇਟ ਜਾਂਦੇ, ਉਹ ਉੱਠਣਗੇ ਨਹੀਂ, ਉਹ ਮੰਦੇ ਪੈ ਗਏ, ਉਹ ਬੱਤੀ ਵਾਂਗੂੰ ਬੁਝ ਗਏ।
18 “Do not think about these former things, nor consider the things of long ago.
੧੮ਪਹਿਲੀਆਂ ਗੱਲਾਂ ਨੂੰ ਯਾਦ ਨਾ ਕਰੋ, ਪੁਰਾਣੀਆਂ ਗੱਲਾਂ ਨੂੰ ਨਾ ਸੋਚੋ,
19 Look, I am about to do a new thing; now it begins to happen; do you not perceive it? I will make a road in the desert and streams of water in the wilderness.
੧੯ਵੇਖੋ, ਮੈਂ ਇੱਕ ਨਵਾਂ ਕੰਮ ਕਰਨ ਵਾਲਾ ਹਾਂ, ਉਹ ਹੁਣੇ ਹੀ ਦਿੱਸ ਪਵੇਗਾ, ਕੀ ਤੁਸੀਂ ਉਸ ਤੋਂ ਅਣਜਾਣ ਰਹੋਗੇ? ਮੈਂ ਉਜਾੜ ਵਿੱਚ ਹੀ ਰਾਹ ਬਣਾਵਾਂਗਾ, ਅਤੇ ਥਲ ਵਿੱਚ ਨਦੀਆਂ।
20 The wild animals of the field will honor me, the jackals and the ostriches, because I give water in the wilderness, and rivers in the desert, for my chosen people to drink,
੨੦ਜੰਗਲੀ ਜਾਨਵਰ, ਗਿੱਦੜ ਅਤੇ ਸ਼ੁਤਰਮੁਰਗ, ਮੇਰੀ ਮਹਿਮਾ ਕਰਨਗੇ, ਕਿਉਂ ਜੋ ਮੈਂ ਉਜਾੜ ਵਿੱਚ ਪਾਣੀ, ਅਤੇ ਥਲ ਵਿੱਚ ਨਦੀਆਂ ਦਿੰਦਾ ਹਾਂ, ਭਈ ਮੇਰੀ ਚੁਣੀ ਹੋਈ ਪਰਜਾ ਪਾਣੀ ਪੀਵੇ।
21 this people whom I formed for myself, that they might recount my praises.
੨੧ਮੈਂ ਇਸ ਪਰਜਾ ਨੂੰ ਆਪਣੇ ਲਈ ਸਿਰਜਿਆ ਕਿ ਉਹ ਮੇਰੀ ਉਸਤਤ ਦਾ ਵਰਨਣ ਕਰੇ।
22 But you have not called on me, Jacob; you have become tired of me, Israel.
੨੨ਪਰ ਹੇ ਯਾਕੂਬ, ਤੂੰ ਮੈਨੂੰ ਨਹੀਂ ਪੁਕਾਰਿਆ, ਹੇ ਇਸਰਾਏਲ, ਤੂੰ ਤਾਂ ਮੇਰੇ ਤੋਂ ਅੱਕ ਗਿਆ!
23 You have not brought me any of your sheep as burnt offerings, or honored me with your sacrifices. I have not burdened you with grain offerings, nor wearied you with demands for incense.
੨੩ਤੂੰ ਮੇਰੇ ਲਈ ਆਪਣੀਆਂ ਹੋਮ ਬਲੀਆਂ ਦੇ ਲੇਲੇ ਨਹੀਂ ਲਿਆਇਆ, ਤੂੰ ਆਪਣੀਆਂ ਬਲੀਆਂ ਨਾਲ ਮੇਰਾ ਆਦਰ ਨਹੀਂ ਕੀਤਾ। ਮੈਂ ਮੈਦੇ ਦੀ ਭੇਟ ਦਾ ਭਾਰ ਤੇਰੇ ਉੱਤੇ ਨਹੀਂ ਪਾਇਆ, ਨਾ ਲੁਬਾਨ ਨਾਲ ਤੈਨੂੰ ਅਕਾਇਆ।
24 You have bought me no sweet-smelling cane with money, neither have you poured out to me the fat of your sacrifices; but you have burdened me with your sins, you have wearied me with your evil deeds.
੨੪ਤੂੰ ਮੇਰੇ ਲਈ ਚਾਂਦੀ ਦੇ ਕੇ ਸੁਗੰਧਿਤ ਪੋਨੇ ਨਹੀਂ ਲਿਆਂਦੇ, ਨਾ ਤੂੰ ਆਪਣੀਆਂ ਬਲੀਆਂ ਦੀ ਚਰਬੀ ਨਾਲ ਮੈਨੂੰ ਰਜਾਇਆ, ਸਗੋਂ ਤੂੰ ਆਪਣੇ ਪਾਪਾਂ ਦਾ ਭਾਰ ਮੇਰੇ ਉੱਤੇ ਪਾਇਆ, ਤੂੰ ਮੈਨੂੰ ਆਪਣੀਆਂ ਬਦੀਆਂ ਨਾਲ ਅਕਾ ਦਿੱਤਾ।
25 I, yes, I, am he who blots out your offenses for my own sake; and I will not call to mind your sins any longer.
੨੫ਮੈਂ, ਹਾਂ, ਮੈਂ ਹੀ ਉਹ ਹਾਂ, ਜੋ ਤੇਰੇ ਅਪਰਾਧਾਂ ਨੂੰ ਆਪਣੇ ਨਾਮ ਦੇ ਨਮਿੱਤ ਮਿਟਾਉਂਦਾ ਹਾਂ, ਅਤੇ ਮੈਂ ਤੇਰੇ ਪਾਪਾਂ ਨੂੰ ਚੇਤੇ ਨਹੀਂ ਰੱਖਾਂਗਾ।
26 Remind me of what happened. Let us debate together; present your cause, that you may be proved innocent.
੨੬ਮੈਨੂੰ ਯਾਦ ਕਰ, ਅਸੀਂ ਇਕੱਠੇ ਵਾਦ-ਵਿਵਾਦ ਕਰੀਏ, ਤੂੰ ਹੀ ਨਿਰਣਾ ਕਰ ਤਾਂ ਜੋ ਤੂੰ ਧਰਮੀ ਠਹਿਰੇਂ।
27 Your first father sinned, and your leaders have transgressed against me.
੨੭ਤੇਰੇ ਪਹਿਲੇ ਪਿਤਾ ਨੇ ਪਾਪ ਕੀਤਾ, ਤੇਰੇ ਜਾਜਕਾਂ ਨੇ ਮੇਰੇ ਵਿਰੁੱਧ ਅਪਰਾਧ ਕੀਤਾ।
28 Therefore I will defile the holy officials; I will hand Jacob over to complete destruction, and Israel to abusive humiliation.”
੨੮ਇਸ ਲਈ ਮੈਂ ਪਵਿੱਤਰ ਅਸਥਾਨ ਦੇ ਉੱਚ-ਅਧਿਕਾਰੀਆਂ ਨੂੰ ਭਰਿਸ਼ਟ ਠਹਿਰਾਇਆ, ਅਤੇ ਮੈਂ ਯਾਕੂਬ ਨੂੰ ਫਿਟਕਾਰ, ਅਤੇ ਇਸਰਾਏਲ ਨੂੰ ਦੁਰਬਚਨ ਦਾ ਕਾਰਨ ਬਣਾ ਦਿੱਤਾ।