< Genesis 12 >
1 Then Yahweh said to Abram, “Leave this country where you are now living. Leave your father’s clan and his family. Go to a land that I will show you.
੧ਤਦ ਯਹੋਵਾਹ ਨੇ ਅਬਰਾਮ ਨੂੰ ਆਖਿਆ, ਤੂੰ ਆਪਣੇ ਦੇਸ਼, ਆਪਣੇ ਸੰਬੰਧੀਆਂ, ਅਤੇ ਆਪਣੇ ਪਿਤਾ ਦੇ ਘਰ ਨੂੰ ਛੱਡ ਕੇ ਉਸ ਦੇਸ਼ ਨੂੰ ਚੱਲਿਆ ਜਾ ਜੋ ਮੈਂ ਤੈਨੂੰ ਵਿਖਾਵਾਂਗਾ।
2 I will cause your descendants to become a large nation. I will bless you and cause you to become (famous/highly esteemed). What I do for you will be a blessing to others.
੨ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਅਤੇ ਮੈਂ ਤੈਨੂੰ ਅਸੀਸ ਦਿਆਂਗਾ ਅਤੇ ਮੈਂ ਤੇਰਾ ਨਾਮ ਵੱਡਾ ਕਰਾਂਗਾ ਅਤੇ ਤੂੰ ਬਰਕਤ ਦਾ ਕਾਰਨ ਹੋਵੇਂਗਾ।
3 I will bless those who (bless/ask God to do good things for) you, and I will (curse/ask God to punish) those who do evil things to you. And because of what you do, groups of people all over the earth will receive blessings (OR, people will wish that God will bless others as much as he has blessed you).”
੩ਜੋ ਤੈਨੂੰ ਅਸੀਸ ਦੇਣ, ਉਨ੍ਹਾਂ ਨੂੰ ਮੈਂ ਅਸੀਸ ਦਿਆਂਗਾ ਅਤੇ ਜੋ ਤੈਨੂੰ ਸਰਾਪ ਦੇਣ, ਉਨ੍ਹਾਂ ਨੂੰ ਮੈਂ ਸਰਾਪ ਦਿਆਂਗਾ ਅਤੇ ਤੇਰੇ ਕਾਰਨ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ।
4 So Abram left Haran [town], as Yahweh told him to do. Abram was 75 years old when he left there along with his wife, Sarai, and his nephew, Lot.
੪ਸੋ ਯਹੋਵਾਹ ਦੇ ਬਚਨ ਅਨੁਸਾਰ ਅਬਰਾਮ ਚੱਲਿਆ ਅਤੇ ਲੂਤ ਵੀ ਉਹ ਦੇ ਨਾਲ ਚੱਲਿਆ। ਜਦੋਂ ਅਬਰਾਮ ਹਾਰਾਨ ਦੇਸ਼ ਤੋਂ ਨਿੱਕਲਿਆ, ਉਸ ਸਮੇਂ ਉਹ ਪੰਝੱਤਰ ਸਾਲ ਦਾ ਸੀ।
5 Abram also took along all the possessions and slaves that they had accumulated/acquired in Haran [town], and they left there and went to Canaan land.
੫ਇਸ ਤਰ੍ਹਾਂ ਅਬਰਾਮ ਆਪਣੀ ਪਤਨੀ ਸਾਰਈ, ਆਪਣੇ ਭਤੀਜੇ ਲੂਤ ਅਤੇ ਉਸ ਸਾਰੇ ਧਨ ਨੂੰ ਜੋ ਉਨ੍ਹਾਂ ਨੇ ਇਕੱਠਾ ਕੀਤਾ ਸੀ ਅਤੇ ਉਨ੍ਹਾਂ ਜੀਵਾਂ ਨੂੰ ਜਿਨ੍ਹਾਂ ਨੂੰ ਉਨ੍ਹਾਂ ਨੇ ਹਾਰਾਨ ਵਿੱਚ ਪ੍ਰਾਪਤ ਕੀਤਾ ਸੀ, ਲੈ ਕੇ ਕਨਾਨ ਦੇਸ਼ ਨੂੰ ਜਾਣ ਲਈ ਨਿੱਕਲਿਆ ਅਤੇ ਉਹ ਕਨਾਨ ਦੇਸ਼ ਵਿੱਚ ਆ ਗਏ।
6 In Canaan they traveled as far as Shechem [town] and camped by a huge tree called the tree of Moreh. The Canaan people-group were still living in that land.
੬ਅਬਰਾਮ ਉਸ ਦੇਸ਼ ਵਿੱਚੋਂ ਲੰਘਦੇ ਹੋਏ ਸ਼ਕਮ ਨੂੰ ਜਿੱਥੇ ਮੋਰਹ ਦੇ ਬਲੂਤ ਹਨ, ਪਹੁੰਚ ਗਿਆ। ਉਸ ਸਮੇਂ ਉੱਥੇ ਕਨਾਨੀ ਲੋਕ ਰਹਿੰਦੇ ਸਨ।
7 Then Yahweh appeared to Abram and said to him, “I will give this land to your descendants.” Then Abram built a stone altar to offer a sacrifice to Yahweh because Yahweh had appeared to him.
੭ਤਦ ਯਹੋਵਾਹ ਨੇ ਅਬਰਾਮ ਨੂੰ ਦਰਸ਼ਣ ਦੇ ਕੇ ਆਖਿਆ, ਇਹ ਦੇਸ਼ ਮੈਂ ਤੇਰੀ ਅੰਸ ਨੂੰ ਦਿਆਂਗਾ। ਤਦ ਅਬਰਾਮ ਨੇ ਉੱਥੇ ਯਹੋਵਾਹ ਲਈ ਇੱਕ ਜਗਵੇਦੀ ਬਣਾਈ, ਜਿਸ ਨੇ ਉਹ ਨੂੰ ਦਰਸ਼ਣ ਦਿੱਤਾ ਸੀ।
8 From Shechem, Abram and his family traveled to the hills that were east of Bethel [town]. Bethel [town] was to the west of where they set up their tent, and Ai [town] was further to the east. There he built another stone altar and offered a sacrifice and worshiped Yahweh there.
੮ਤਦ ਉੱਥੋਂ ਉਹ ਇੱਕ ਪਰਬਤ ਨੂੰ ਆਇਆ ਜੋ ਬੈਤਏਲ ਤੋਂ ਪੂਰਬ ਵੱਲ ਹੈ, ਅਤੇ ਉੱਥੇ ਜਾ ਕੇ ਆਪਣਾ ਤੰਬੂ ਲਾਇਆ। ਜਿੱਥੋਂ ਪੱਛਮ ਵੱਲ ਬੈਤਏਲ ਅਤੇ ਪੂਰਬ ਵੱਲ ਅਈ ਹੈ, ਉੱਥੇ ਵੀ ਉਸ ਨੇ ਯਹੋਵਾਹ ਲਈ ਇੱਕ ਜਗਵੇਦੀ ਬਣਾਈ ਅਤੇ ਯਹੋਵਾਹ ਨੂੰ ਪੁਕਾਰਿਆ।
9 Then they left there and started traveling south to the Negev [Desert].
੯ਅਬਰਾਮ ਸਫ਼ਰ ਕਰਦਾ-ਕਰਦਾ ਦੱਖਣ ਵੱਲ ਤੁਰਦਾ ਗਿਆ।
10 There was (a famine/very little food to eat) in Canaan, so they went south to live in Egypt for a while.
੧੦ਫੇਰ ਉਸ ਦੇਸ਼ ਵਿੱਚ ਕਾਲ ਪੈ ਗਿਆ। ਇਸ ਲਈ ਅਬਰਾਮ ਪਰਦੇਸੀ ਹੋ ਕੇ ਮਿਸਰ ਵਿੱਚ ਰਹਿਣ ਲਈ ਗਿਆ, ਕਿਉਂਕਿ ਉਸ ਦੇਸ਼ ਵਿੱਚ ਭਿਅੰਕਰ ਕਾਲ ਪਿਆ ਸੀ।
11 Just as they were about to enter Egypt, Abram said to his wife Sarai, “Listen, I know that you are a very beautiful woman.
੧੧ਜਦ ਉਹ ਮਿਸਰ ਵਿੱਚ ਪਹੁੰਚਣ ਵਾਲਾ ਸੀ ਤਾਂ ਉਸ ਨੇ ਆਪਣੀ ਪਤਨੀ ਸਾਰਈ ਨੂੰ ਆਖਿਆ, ਵੇਖ ਮੈਂ ਜਾਣਦਾ ਹਾਂ ਕਿ ਤੂੰ ਇੱਕ ਸੋਹਣੀ ਇਸਤਰੀ ਹੈਂ,
12 When the people in Egypt see you, they will say, ‘This woman is his wife!’ and they will kill me in order to get you, but they will not kill you.
੧੨ਜਦ ਮਿਸਰੀ ਤੈਨੂੰ ਵੇਖਣਗੇ ਤਦ ਉਹ ਕਹਿਣਗੇ ਕਿ ਇਹ ਉਸ ਦੀ ਪਤਨੀ ਹੈ, ਇਸ ਕਾਰਨ ਉਹ ਮੈਨੂੰ ਮਾਰ ਸੁੱਟਣਗੇ ਪਰ ਤੈਨੂੰ ਜੀਉਂਦੀ ਰੱਖ ਲੈਣਗੇ।
13 So I ask you to tell them that you are my sister, so that because of you telling them that, they will (spare my life/not kill me).”
੧੩ਇਸ ਲਈ ਤੂੰ ਆਖੀਂ ਕਿ ਮੈਂ ਉਸ ਦੀ ਭੈਣ ਹਾਂ, ਤਾਂ ਜੋ ਮੇਰਾ ਭਲਾ ਹੋਵੇ ਅਤੇ ਮੇਰੀ ਜਾਨ ਤੇਰੇ ਕਾਰਨ ਬਚ ਜਾਵੇ।
14 And as soon as they arrived in Egypt, the people in Egypt saw that his wife was indeed very beautiful.
੧੪ਫਿਰ ਜਦ ਅਬਰਾਮ ਮਿਸਰ ਵਿੱਚ ਆਇਆ ਤਾਂ ਮਿਸਰੀਆਂ ਨੇ ਉਸ ਦੀ ਪਤਨੀ ਨੂੰ ਵੇਖਿਆ ਕਿ ਉਹ ਬਹੁਤ ਸੋਹਣੀ ਹੈ।
15 When the king’s officials saw her, they told the king how beautiful she was. And they took her to the king’s palace.
੧੫ਤਦ ਫ਼ਿਰਊਨ ਦੇ ਹਾਕਮਾਂ ਨੇ ਉਸ ਨੂੰ ਵੇਖ ਕੇ, ਫ਼ਿਰਊਨ ਦੇ ਅੱਗੇ ਉਸ ਦੀ ਵਡਿਆਈ ਕੀਤੀ, ਤਦ ਉਹ ਇਸਤਰੀ ਫ਼ਿਰਊਨ ਦੇ ਘਰ ਵਿੱਚ ਪਹੁੰਚਾਈ ਗਈ।
16 The king treated Abram kindly because of Sarai, and he gave Abram many sheep and cattle and donkeys and male and female slaves and camels.
੧੬ਤਦ ਫ਼ਿਰਊਨ ਨੇ ਅਬਰਾਮ ਨਾਲ ਉਹ ਦੇ ਕਾਰਨ ਭਲਿਆਈ ਕੀਤੀ। ਇਸ ਲਈ ਉਸ ਦੇ ਕੋਲ ਇੱਜੜ, ਗਾਈਆਂ-ਬਲ਼ਦ, ਗਧੇ-ਗਧੀਆਂ, ਦਾਸ-ਦਾਸੀਆਂ ਅਤੇ ਊਠ ਹੋ ਗਏ।
17 But because the king had taken Sarai, Abram’s wife, Yahweh caused the king and the others in his household to be inflicted with terrible diseases.
੧੭ਪਰ ਯਹੋਵਾਹ ਨੇ ਫ਼ਿਰਊਨ ਅਤੇ ਉਹ ਦੇ ਘਰਾਣੇ ਉੱਤੇ ਅਬਰਾਮ ਦੀ ਪਤਨੀ ਸਾਰਈ ਦੇ ਕਾਰਨ ਵੱਡੀਆਂ ਬਵਾਂ ਪਾਈਆਂ।
18 When the king realized why that was happening, he summoned Abram and said to him, “Why did you do this to me? Why did you not tell me that she was your wife?
੧੮ਤਦ ਫ਼ਿਰਊਨ ਨੇ ਅਬਰਾਮ ਨੂੰ ਬੁਲਾ ਕੇ ਆਖਿਆ, ਤੂੰ ਮੇਰੇ ਨਾਲ ਇਹ ਕੀ ਕੀਤਾ? ਤੂੰ ਮੈਨੂੰ ਕਿਉਂ ਨਹੀਂ ਦੱਸਿਆ ਕਿ ਇਹ ਤੇਰੀ ਪਤਨੀ ਹੈ?।
19 Why did you lie, saying she is your sister, with the result that I took her to be my wife? You should not have done that! So now take your wife, leave here and go!”
੧੯ਤੂੰ ਮੈਨੂੰ ਕਿਉਂ ਆਖਿਆ ਕਿ ਇਹ ਮੇਰੀ ਭੈਣ ਹੈ? ਤਦ ਹੀ ਮੈਂ ਉਸ ਨੂੰ ਆਪਣੀ ਪਤਨੀ ਬਣਾਉਣ ਲਈ ਲਿਆ। ਹੁਣ ਆਪਣੀ ਪਤਨੀ ਨੂੰ ਲੈ ਅਤੇ ਜਾ।
20 Then the king told his officials/servants to take Abram and his wife and all his possessions out of Egypt.
੨੦ਤਦ ਫ਼ਿਰਊਨ ਨੇ ਆਪਣੇ ਆਦਮੀਆਂ ਨੂੰ ਉਸ ਵਿਖੇ ਹੁਕਮ ਦਿੱਤਾ, ਤਦ ਉਨ੍ਹਾਂ ਨੇ ਅਬਰਾਮ ਅਤੇ ਉਸ ਦੀ ਪਤਨੀ ਨੂੰ ਅਤੇ ਜੋ ਕੁਝ ਉਸ ਦਾ ਸੀ, ਉਸ ਨੂੰ ਦੇ ਕੇ ਉੱਥੋਂ ਤੋਰ ਦਿੱਤਾ।