< Deuteronomy 2 >
1 “Then we turned around and went through the desert toward the (Red Sea/Gulf of Aqaba), as Yahweh told us to do, and we wandered in the Edom area for many years.
੧ਮੂਸਾ ਨੇ ਇਸਰਾਏਲੀਆਂ ਨੂੰ ਆਖਿਆ, ਫੇਰ ਅਸੀਂ ਮੁੜ ਕੇ ਲਾਲ ਸਮੁੰਦਰ ਦੇ ਰਾਹ ਤੋਂ ਉਜਾੜ ਵੱਲ ਕੂਚ ਕੀਤਾ, ਜਿਵੇਂ ਯਹੋਵਾਹ ਨੇ ਮੇਰੇ ਨਾਲ ਗੱਲ ਕੀਤੀ ਸੀ ਅਤੇ ਅਸੀਂ ਬਹੁਤ ਦਿਨਾਂ ਤੱਕ ਸੇਈਰ ਪਰਬਤ ਦੇ ਆਲੇ-ਦੁਆਲੇ ਘੇਰਾ ਪਾ ਕੇ ਰੱਖਿਆ।
2 Then Yahweh said to me,
੨ਫਿਰ ਯਹੋਵਾਹ ਨੇ ਮੈਨੂੰ ਆਖਿਆ,
3 ‘You have been wandering around this hilly area for a long enough time. Now turn [and travel] toward the north.
੩“ਤੁਸੀਂ ਬਹੁਤ ਸਮੇਂ ਤੱਕ ਇਸ ਪਰਬਤ ਦੇ ਆਲੇ-ਦੁਆਲੇ ਘੇਰਾ ਪਾ ਕੇ ਰੱਖਿਆ ਹੈ, ਹੁਣ ਤੁਸੀਂ ਆਪਣਾ ਸਫ਼ਰ ਉੱਤਰ ਵੱਲ ਕਰੋ।
4 And tell the people that they are about to travel near the land that belongs to the descendants of Esau, who are also descendants of Isaac. They live in the [hilly] Edom region. They will be afraid of you,
੪ਪਰਜਾ ਨੂੰ ਹੁਕਮ ਦੇ ਕਿ ਤੁਸੀਂ ਆਪਣੇ ਭਰਾ ਏਸਾਵੀਆਂ ਦੀਆਂ ਹੱਦਾਂ ਵਿੱਚੋਂ ਦੀ ਲੰਘਣਾ ਹੈ, ਜਿਹੜੇ ਸੇਈਰ ਵਿੱਚ ਵੱਸਦੇ ਹਨ। ਉਹ ਤੁਹਾਡੇ ਤੋਂ ਡਰਨਗੇ ਪਰ ਤੁਸੀਂ ਬਹੁਤ ਚੌਕਸ ਰਹਿਓ।
5 but do not start to fight against them, because I am not going to give you even a tiny bit [HYP] of their land. I have given that land to the descendants of Esau.
੫ਉਨ੍ਹਾਂ ਨੂੰ ਨਾ ਛੇੜਿਓ ਕਿਉਂ ਜੋ ਮੈਂ ਤੁਹਾਨੂੰ ਉਨ੍ਹਾਂ ਦੇ ਦੇਸ਼ ਵਿੱਚੋਂ ਪੈਰ ਧਰਨ ਦੀ ਥਾਂ ਵੀ ਨਹੀਂ ਦਿਆਂਗਾ ਕਿਉਂ ਜੋ ਮੈਂ ਸੇਈਰ ਪਰਬਤ ਨੂੰ ਏਸਾਓ ਦੀ ਵਿਰਾਸਤ ਹੋਣ ਲਈ ਦੇ ਦਿੱਤਾ ਹੈ।
6 [When you travel near their land], buy food and water from them.’
੬ਤੁਸੀਂ ਉਨ੍ਹਾਂ ਨੂੰ ਚਾਂਦੀ ਦੇ ਕੇ ਅੰਨ ਮੁੱਲ ਲਿਓ ਤਾਂ ਜੋ ਤੁਸੀਂ ਖਾਓ ਅਤੇ ਤੁਸੀਂ ਉਨ੍ਹਾਂ ਤੋਂ ਪਾਣੀ ਵੀ ਚਾਂਦੀ ਦੇ ਕੇ ਮੁੱਲ ਲਿਓ ਤਾਂ ਜੋ ਤੁਸੀਂ ਪੀਓ।”
7 Do not forget that Yahweh our God has blessed you in everything that you [SYN] have done. He knows [what has happened to you while] you have wandered in this huge desert. But he has been with you during those 40 years, and as a result you have had everything that you needed [LIT].
੭ਕਿਉਂ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਉੱਤੇ ਬਰਕਤ ਦਿੱਤੀ ਹੈ ਅਤੇ ਇਸ ਵੱਡੀ ਉਜਾੜ ਵਿੱਚ ਉਹ ਤੁਹਾਡਾ ਤੁਰਨਾ-ਫਿਰਨਾ ਜਾਣਦਾ ਹੈ। ਇਨ੍ਹਾਂ ਚਾਲ੍ਹੀ ਸਾਲਾਂ ਤੱਕ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਅੰਗ-ਸੰਗ ਰਿਹਾ ਹੈ ਅਤੇ ਤੁਹਾਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੋਣ ਦਿੱਤੀ।
8 So we continued to travel. We avoided going through the hilly area where the descendants of Esau live. We stayed away from the road through the Jordan [River] Valley past Ezion-Geber and Elath [towns], and we turned and traveled northeast toward the desert area where the Moab people-group lives.
੮ਤਦ ਅਸੀਂ ਆਪਣੇ ਏਸਾਵੀਆਂ ਭਰਾਵਾਂ ਦੇ ਕੋਲੋਂ ਦੀ ਜਿਹੜੇ ਸੇਈਰ ਵਿੱਚ ਵੱਸਦੇ ਸਨ, ਅਰਾਬਾਹ ਦੇ ਰਾਹ ਤੋਂ ਹੁੰਦੇ ਹੋਏ ਏਲਥ ਅਤੇ ਅਸਯੋਨ-ਗਬਰ ਤੋਂ ਲੰਘੇ। ਫੇਰ ਅਸੀਂ ਮੁੜ ਕੇ ਮੋਆਬ ਦੀ ਉਜਾੜ ਵਿੱਚੋਂ ਹੋ ਕੇ ਗਏ।
9 Yahweh said to me, ‘Do not bother/harass the people of Moab, and do not start to fight against them, because I am not going to give you any of their land. [Do not forget that] they are descendants of [Abraham’s nephew] Lot, and I have given to them Ar [city, their capital, and the other areas in that country].’”
੯ਯਹੋਵਾਹ ਨੇ ਮੈਨੂੰ ਆਖਿਆ, “ਮੋਆਬ ਨੂੰ ਨਾ ਸਤਾਇਓ, ਨਾ ਉਹਨਾਂ ਨਾਲ ਲੜਾਈ-ਝਗੜਾ ਕਰਿਓ ਕਿਉਂ ਜੋ ਮੈਂ ਤੈਨੂੰ ਉਸ ਦਾ ਦੇਸ਼ ਵਿਰਾਸਤ ਵਿੱਚ ਨਹੀਂ ਦਿਆਂਗਾ। ਮੈਂ ਆਰ ਨਗਰ ਲੂਤ ਦੇ ਵੰਸ਼ ਨੂੰ ਵਿਰਾਸਤ ਵਿੱਚ ਦੇ ਦਿੱਤਾ ਹੈ।”
10 A large group of giants called Emim formerly lived there. They were strong and numerous, and as tall as the giants who were descendants of Anak.
੧੦ਪਹਿਲੇ ਸਮਿਆਂ ਵਿੱਚ ਉੱਥੇ ਏਮੀ ਵੱਸਦੇ ਸਨ, ਇਹ ਲੋਕ ਅਨਾਕੀਆਂ ਵਰਗੇ ਵੱਡੇ-ਵੱਡੇ ਅਤੇ ਉੱਚੇ-ਲੰਮੇ ਸਨ।
11 They and the descendants of Anak are also called the Repha giants, but the people of Moab call them Emim.
੧੧ਅਨਾਕੀਆਂ ਦੀ ਤਰ੍ਹਾਂ ਇਹ ਲੋਕ ਵੀ ਰਫ਼ਾਈਮ ਗਿਣੇ ਜਾਂਦੇ ਸਨ, ਪਰ ਮੋਆਬੀ ਉਨ੍ਹਾਂ ਨੂੰ ਏਮੀ ਆਖਦੇ ਸਨ।
12 The Hor people-group also formerly lived in the Edom area, but the descendants of Esau chased them out. They defeated and killed them and (settled in/occupied) their land, just as the Israeli people later expelled their enemies from the land that Yahweh gave to them.
੧੨ਹੋਰੀ ਵੀ ਪਹਿਲੇ ਸਮਿਆਂ ਵਿੱਚ ਸੇਈਰ ਵਿੱਚ ਵੱਸਦੇ ਸਨ, ਪਰ ਏਸਾਵੀਆਂ ਨੇ ਉਨ੍ਹਾਂ ਨੂੰ ਕੱਢ ਦਿੱਤਾ ਅਤੇ ਆਪਣੇ ਅੱਗਿਓਂ ਉਨ੍ਹਾਂ ਦਾ ਨਾਸ ਕਰਕੇ ਆਪ ਉਨ੍ਹਾਂ ਦੇ ਸਥਾਨ ਤੇ ਵੱਸ ਗਏ, ਜਿਵੇਂ ਇਸਰਾਏਲ ਨੇ ਆਪਣੀ ਵਿਰਾਸਤ ਦੇ ਦੇਸ਼ ਵਿੱਚ ਕੀਤਾ, ਜਿਹੜਾ ਯਹੋਵਾਹ ਨੇ ਉਨ੍ਹਾਂ ਨੂੰ ਦਿੱਤਾ ਸੀ।
13 [I also said to the Israeli people], “Then we crossed the Zered Gorge, as Yahweh told us to do.
੧੩“ਹੁਣ ਤੁਸੀਂ ਉੱਠੋ, ਅਤੇ ਜ਼ਰਦ ਦੇ ਨਾਲੇ ਦੇ ਉੱਤੋਂ ਦੀ ਪਾਰ ਲੰਘ ਜਾਓ!” ਤਦ ਅਸੀਂ ਜ਼ਾਰਦ ਦੇ ਨਾਲੇ ਦੇ ਉੱਤੋਂ ਦੀ ਪਾਰ ਲੰਘ ਗਏ।
14 It had been thirty-eight years from the time we first left Kadesh-Barnea until we crossed the Zered Gorge. During those years, all the Israeli (fighting men/soldiers) of that generation had died, as Yahweh had vowed would happen.
੧੪ਕਾਦੇਸ਼-ਬਰਨੇਆ ਤੋਂ ਤੁਰ ਕੇ ਜ਼ਰਦ ਦੇ ਨਾਲੇ ਦੇ ਉੱਤੋਂ ਦੀ ਪਾਰ ਲੰਘਣ ਤੱਕ ਸਾਨੂੰ ਅਠੱਤੀ ਸਾਲ ਲੱਗੇ, ਜਦ ਤੱਕ ਉਸ ਪੀੜ੍ਹੀ ਦੇ ਸਾਰੇ ਸੂਰਮੇ ਛਾਉਣੀ ਵਿੱਚੋਂ ਮਰ ਮਿਟ ਨਾ ਗਏ, ਜਿਵੇਂ ਯਹੋਵਾਹ ਨੇ ਉਨ੍ਹਾਂ ਨਾਲ ਸਹੁੰ ਖਾਧੀ ਸੀ।
15 They died because Yahweh opposed them, until he had gotten rid of all of them.
੧੫ਇਸ ਲਈ ਜਦ ਤੱਕ ਸਾਰੇ ਦੇ ਸਾਰੇ ਮਿਟ ਨਾ ਗਏ, ਤਦ ਤੱਕ ਯਹੋਵਾਹ ਦਾ ਹੱਥ ਉਨ੍ਹਾਂ ਦੇ ਵਿਰੁੱਧ ਸੀ ਕਿ ਛਾਉਣੀ ਦੇ ਵਿੱਚੋਂ ਉਨ੍ਹਾਂ ਨੂੰ ਮਿਟਾ ਦੇਵੇ।
16 After all the men who had been old enough to fight in wars had died [DOU],
੧੬ਇਸ ਤਰ੍ਹਾਂ, ਜਦ ਸਾਰੇ ਸੂਰਮੇ ਉਨ੍ਹਾਂ ਲੋਕਾਂ ਵਿੱਚੋਂ ਮਰ ਮਿਟ ਗਏ।
੧੭ਤਦ ਯਹੋਵਾਹ ਇਹ ਆਖ ਕੇ ਮੇਰੇ ਨਾਲ ਬੋਲਿਆ,
18 ‘Today you all must cross the border into the Moab region, near Ar, [their capital city].
੧੮“ਅੱਜ ਤੂੰ ਮੋਆਬ ਦੀ ਹੱਦ ਆਰ ਨਗਰ ਵਿੱਚੋਂ ਪਾਰ ਲੰਘਣਾ ਹੈ।
19 When you come near the border of the land where the Ammon people-group live, do not bother/harass them or start to fight against them. They are also descendants of Lot, so I am not going to give you any of the land that I have given to them.’”
੧੯ਜਦ ਤੂੰ ਅੰਮੋਨੀਆਂ ਦੇ ਨੇੜੇ ਆਵੇਂ ਤਾਂ ਤੂੰ ਉਹਨਾਂ ਨੂੰ ਨਾ ਸਤਾਈਂ ਅਤੇ ਨਾ ਹੀ ਲੜਾਈ-ਝਗੜਾ ਕਰੀਂ ਕਿਉਂ ਜੋ ਮੈਂ ਤੈਨੂੰ ਅੰਮੋਨੀਆਂ ਦੇ ਦੇਸ਼ ਵਿੱਚੋਂ ਕੁਝ ਵੀ ਤੇਰੀ ਵਿਰਾਸਤ ਹੋਣ ਲਈ ਨਹੀਂ ਦਿਆਂਗਾ, ਕਿਉਂ ਜੋ ਮੈਂ ਉਹ ਲੂਤ ਦੇ ਵੰਸ਼ ਦੀ ਵਿਰਾਸਤ ਹੋਣ ਲਈ ਦਿੱਤਾ ਹੈ।”
20 That region is also called the land of the Repha giants, who formerly lived there. The Ammon people-group call them the Zamzum group.
੨੦(ਉਹ ਵੀ ਰਫ਼ਾਈਆਂ ਦੀ ਧਰਤੀ ਗਿਣੀ ਗਈ। ਰਫ਼ਾਈ ਪਹਿਲੇ ਸਮਿਆਂ ਵਿੱਚ ਉੱਥੇ ਵੱਸਦੇ ਸਨ, ਪਰ ਅੰਮੋਨੀ ਉਨ੍ਹਾਂ ਨੂੰ ਜ਼ਮ ਜ਼ੁੰਮੀ ਆਖਦੇ ਸਨ)
21 They were a large and powerful group, who were as tall as the descendants of Anak. But Yahweh got rid of them, and the Ammon people-group expelled them and took their land away from them and started to live there.
੨੧ਇਹ ਲੋਕ ਵੀ ਅਨਾਕੀਆਂ ਦੀ ਤਰ੍ਹਾਂ ਗਿਣਤੀ ਵਿੱਚ ਬਹੁਤ ਸਾਰੇ ਅਤੇ ਵੱਡੇ ਅਤੇ ਉੱਚੇ-ਲੰਮੇ ਸਨ, ਪਰ ਯਹੋਵਾਹ ਨੇ ਉਹਨਾਂ ਨੂੰ ਅੰਮੋਨੀਆਂ ਦੇ ਅੱਗਿਓਂ ਨਾਸ ਕਰ ਕੇ ਕੱਢ ਦਿੱਤਾ ਅਤੇ ਉਹ ਆਪ ਉਹਨਾਂ ਦੇ ਸਥਾਨ ਤੇ ਵੱਸ ਗਏ,
22 Yahweh had done the same thing for the descendants of Esau who live in the hilly area of Edom. He got rid of the Hor people-group, with the result that the Edom people-group took their land from them and started to live there. They still live there.
੨੨ਜਿਵੇਂ ਉਹ ਨੇ ਏਸਾਵੀਆਂ ਲਈ ਕੀਤਾ ਸੀ ਜਿਹੜੇ ਸੇਈਰ ਵਿੱਚ ਵੱਸਦੇ ਸਨ, ਜਦ ਉਹ ਨੇ ਉਹਨਾਂ ਦੇ ਅੱਗਿਓਂ ਹੋਰੀਆਂ ਦਾ ਨਾਸ ਕਰ ਦਿੱਤਾ ਅਤੇ ਉਨ੍ਹਾਂ ਨੇ ਉਹਨਾਂ ਨੂੰ ਕੱਢ ਦਿੱਤਾ ਅਤੇ ਅੱਜ ਦੇ ਦਿਨ ਤੱਕ ਉਹ ਆਪ ਉਹਨਾਂ ਦੇ ਸਥਾਨ ਤੇ ਵੱਸਦੇ ਹਨ।
23 People who came from Crete [Island] got rid of the Av group [who previously lived in the land close to the Mediterranean Sea], as far south as Gaza. They took their land from them and started to live there.
੨੩ਫੇਰ ਅੱਵੀ, ਜਿਹੜੇ ਅੱਜ਼ਾਹ ਤੱਕ ਪਿੰਡਾਂ ਵਿੱਚ ਵੱਸੇ ਹੋਏ ਸਨ, ਉਨ੍ਹਾਂ ਨੂੰ ਕਫ਼ਤੋਰੀਆਂ ਨੇ ਜਿਹੜੇ ਕਫ਼ਤੋਰ ਤੋਂ ਨਿੱਕਲੇ ਸਨ, ਨਾਸ ਕਰ ਦਿੱਤਾ ਅਤੇ ਆਪ ਉਹਨਾਂ ਦੇ ਸਥਾਨ ਤੇ ਵੱਸ ਗਏ।
24 “[After we had gone through the Moab region], Yahweh said to us, ‘Now cross the Arnon [River]. I will help you to defeat [IDM] [the army of] Sihon, the king of the Amor people-group, who lives in Heshbon [city]. So attack their army and start to take their land from them.
੨੪ਹੁਣ ਤੁਸੀਂ ਉੱਠੋ ਅਤੇ ਕੂਚ ਕਰ ਕੇ ਅਰਨੋਨ ਦੇ ਨਾਲੇ ਤੋਂ ਪਾਰ ਲੰਘੋ। ਵੇਖੋ ਮੈਂ ਤੁਹਾਡੇ ਹੱਥ ਵਿੱਚ ਹਸ਼ਬੋਨ ਦੇ ਰਾਜੇ ਸੀਹੋਨ ਅਮੋਰੀ ਨੂੰ ਉਸ ਦੇ ਦੇਸ਼ ਦੇ ਸਮੇਤ ਦੇ ਦਿੱਤਾ ਹੈ। ਉਸ ਦੇ ਦੇਸ਼ ਨੂੰ ਆਪਣੇ ਅਧਿਕਾਰ ਵਿੱਚ ਲੈਣਾ ਸ਼ੁਰੂ ਕਰੋ ਅਤੇ ਉਸ ਨਾਲ ਯੁੱਧ ਛੇੜ ਦਿਓ।
25 Today I will begin to cause everyone, everywhere, to be afraid of you. Everyone who hears about you will tremble and be terrified.’
੨੫ਅੱਜ ਦੇ ਦਿਨ ਮੈਂ ਤੇਰਾ ਭੈਅ ਅਤੇ ਤੇਰਾ ਡਰ ਅਕਾਸ਼ ਦੇ ਹੇਠਾਂ ਰਹਿਣ ਵਾਲੇ ਸਾਰੇ ਲੋਕਾਂ ਉੱਤੇ ਪਾਉਣਾ ਸ਼ੁਰੂ ਕਰਦਾ ਹਾਂ। ਉਹ ਤੇਰੀ ਖ਼ਬਰ ਸੁਣ ਕੇ ਕੰਬਣਗੇ ਅਤੇ ਤੇਰੇ ਕਾਰਨ ਤੜਫ਼ ਉੱਠਣਗੇ।
26 Then I sent messengers to go from the desert to King Sihon at Heshbon. I told them to give this peaceful message to the king:
੨੬ਤਦ ਮੈਂ ਕਦੇਮੋਥ ਦੀ ਉਜਾੜ ਤੋਂ ਸੰਦੇਸ਼ਵਾਹਕਾਂ ਨੂੰ ਹਸ਼ਬੋਨ ਦੇ ਰਾਜੇ ਸੀਹੋਨ ਕੋਲ ਸ਼ਾਂਤੀ ਦੀਆਂ ਇਹ ਗੱਲਾਂ ਆਖਣ ਲਈ ਭੇਜਿਆ,
27 ‘Please allow us to travel through your land. We [promise that we] will stay on the road; we will not turn off to the right or to the left.
੨੭“ਮੈਨੂੰ ਆਪਣੇ ਦੇਸ਼ ਦੇ ਵਿੱਚੋਂ ਦੀ ਲੰਘਣ ਦੇ, ਮੈਂ ਸਿਰਫ਼ ਸੜਕ ਤੋਂ ਹੋ ਕੇ ਜਾਂਵਾਂਗਾ। ਮੈਂ ਨਾ ਤਾਂ ਸੱਜੇ ਮੁੜਾਂਗਾ ਨਾ ਹੀ ਖੱਬੇ।
28 We will pay for any food or water that you allow us to buy. We want only to walk through your country,
੨੮ਤੂੰ ਮੇਰੇ ਤੋਂ ਚਾਂਦੀ ਲੈ ਕੇ ਮੈਨੂੰ ਅੰਨ ਵੇਚੀਂ ਤਾਂ ਜੋ ਮੈਂ ਖਾਵਾਂ ਅਤੇ ਪਾਣੀ ਵੀ ਚਾਂਦੀ ਲੈ ਕੇ ਮੈਨੂੰ ਦੇਵੀਂ ਤਾਂ ਜੋ ਮੈਂ ਪੀਵਾਂ। ਸਿਰਫ਼ ਮੈਨੂੰ ਪੈਦਲ ਪਾਰ ਲੰਘਣ ਦੇ,
29 until we cross the Jordan [River] into the land that Yahweh our God is giving to us. Do for us just as the descendants of Esau who live in the Edom area and the Moab people-group did for us when they allowed us to go through their areas.’
੨੯ਜਿਵੇਂ ਸੇਈਰ ਦੇ ਵਾਸੀ ਏਸਾਵੀਆਂ ਨੇ ਅਤੇ ਆਰ ਦੇ ਵਾਸੀ ਮੋਆਬੀਆਂ ਨੇ ਮੇਰੇ ਨਾਲ ਕੀਤਾ, ਤੂੰ ਵੀ ਉਸੇ ਤਰ੍ਹਾਂ ਹੀ ਕਰ ਜਦ ਤੱਕ ਮੈਂ ਯਰਦਨ ਦੇ ਪਾਰ ਉਸ ਦੇਸ਼ ਵਿੱਚ ਨਾ ਪਹੁੰਚ ਜਾਂਵਾਂ, ਜਿਹੜਾ ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਦਿੰਦਾ ਹੈ।”
30 But King Sihon would not allow us to go through his country. That was because Yahweh our God caused him to be stubborn [IDM]. The result was that Yahweh enabled us to defeat his army and take his land [IDM], which we still live in.
੩੦ਪਰ ਹਸ਼ਬੋਨ ਦੇ ਰਾਜੇ ਸੀਹੋਨ ਨੇ ਸਾਨੂੰ ਆਪਣੇ ਦੇਸ਼ ਵਿੱਚੋਂ ਹੋ ਕੇ ਪਾਰ ਲੰਘਣ ਨਾ ਦਿੱਤਾ ਕਿਉਂ ਜੋ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਉਸ ਦੇ ਆਤਮਾ ਨੂੰ ਕਠੋਰ ਅਤੇ ਉਸ ਦੇ ਮਨ ਨੂੰ ਸਖ਼ਤ ਹੋਣ ਦਿੱਤਾ ਤਾਂ ਜੋ ਉਹ ਉਸ ਨੂੰ ਤੇਰੇ ਹੱਥ ਵਿੱਚ ਦੇ ਦੇਵੇ, ਜਿਵੇਂ ਅੱਜ ਦੇ ਦਿਨ ਹੈ।
31 Yahweh said to me, ‘Listen! I am about to allow you to defeat Sihon’s [army] and to take the people’s land from them. So start to occupy it!’
੩੧ਯਹੋਵਾਹ ਨੇ ਮੈਨੂੰ ਆਖਿਆ, “ਵੇਖ, ਮੈਂ ਸੀਹੋਨ ਅਤੇ ਉਸ ਦੇ ਦੇਸ਼ ਨੂੰ ਤੇਰੇ ਹੱਥ ਵਿੱਚ ਦੇਣ ਲੱਗਾ ਹਾਂ। ਉਸ ਦੇ ਦੇਸ਼ ਨੂੰ ਆਪਣੇ ਅਧਿਕਾਰ ਵਿੱਚ ਲੈਣਾ ਸ਼ੁਰੂ ਕਰ ਤਾਂ ਜੋ ਤੂੰ ਉਸ ਨੂੰ ਆਪਣੀ ਵਿਰਾਸਤ ਬਣਾ ਲਵੇਂ।”
32 Then Sihon came out [of the city] with all his army to fight against us at Jahaz [town].
੩੨ਤਦ ਸੀਹੋਨ ਅਤੇ ਉਸ ਦੇ ਸਾਰੇ ਲੋਕਾਂ ਨੇ ਨਿੱਕਲ ਕੇ ਯਹਸ ਵੱਲ ਸਾਡਾ ਸਾਹਮਣਾ ਕੀਤਾ।
33 But God enabled us to defeat [DOU] them, and we killed Sihon and his sons and all his soldiers.
੩੩ਯਹੋਵਾਹ ਸਾਡੇ ਪਰਮੇਸ਼ੁਰ ਨੇ ਉਸ ਨੂੰ ਸਾਡੇ ਅੱਗੇ ਹਰਾ ਦਿੱਤਾ ਅਤੇ ਅਸੀਂ ਉਸ ਨੂੰ, ਉਸ ਦੇ ਪੁੱਤਰਾਂ ਨੂੰ ਅਤੇ ਉਸ ਦੇ ਸਾਰੇ ਲੋਕਾਂ ਨੂੰ ਮਾਰ ਸੁੱਟਿਆ।
34 We captured all their cities and destroyed them all. We killed all the men and women and children; we did not allow any of them to remain alive.
੩੪ਅਸੀਂ ਉਸ ਵੇਲੇ ਉਸ ਦੇ ਸਾਰੇ ਸ਼ਹਿਰ ਲੈ ਲਏ ਅਤੇ ਉਸ ਦੇ ਹਰੇਕ ਵੱਸੇ ਹੋਏ ਸ਼ਹਿਰ ਦਾ ਇਸਤਰੀਆਂ ਅਤੇ ਬੱਚਿਆਂ ਸਮੇਤ ਨਾਸ ਕਰ ਦਿੱਤਾ, ਇੱਥੋਂ ਤੱਕ ਕਿ ਅਸੀਂ ਇੱਕ ਵੀ ਨਾ ਛੱਡਿਆ।
35 We took the valuable things that were in the cities that we captured and also their cattle.
੩੫ਅਸੀਂ ਸਿਰਫ਼ ਪਸ਼ੂਆਂ ਨੂੰ ਆਪਣੀ ਲੁੱਟ ਵਿੱਚ ਲਿਆ ਅਤੇ ਉਨ੍ਹਾਂ ਸ਼ਹਿਰਾਂ ਦੀ ਲੁੱਟ ਦਾ ਮਾਲ ਲਿਆ, ਜਿਨ੍ਹਾਂ ਨੂੰ ਅਸੀਂ ਜਿੱਤ ਲਿਆ ਸੀ।
36 Yahweh our God enabled us to capture [IDM] all their towns from Aroer [in the south], which is at the edge of the Arnon River [Valley], to the Gilead [region in the north]. Some of their cities had [walls around them], but we were able to [climb over them].
੩੬ਅਰੋਏਰ ਤੋਂ ਜਿਹੜਾ ਅਰਨੋਨ ਦੇ ਨਾਲੇ ਦੀ ਹੱਦ ਉੱਤੇ ਹੈ ਅਤੇ ਉਸ ਸ਼ਹਿਰ ਤੋਂ ਜਿਹੜਾ ਨਾਲੇ ਦੇ ਕੋਲ ਹੈ, ਗਿਲਆਦ ਤੱਕ ਕੋਈ ਨਗਰ ਅਜਿਹਾ ਨਹੀਂ ਸੀ, ਜਿਹੜਾ ਸਾਡੇ ਸਾਹਮਣੇ ਠਹਿਰ ਸਕਦਾ ਸੀ। ਯਹੋਵਾਹ ਸਾਡੇ ਪਰਮੇਸ਼ੁਰ ਨੇ ਸਭ ਕੁਝ ਸਾਡੇ ਅਧੀਨ ਕਰ ਦਿੱਤਾ।
37 But we did not go near the area where the Ammon people-group live, or the banks of the Jabbok riverbed, or the towns in the hilly area, or any other place where Yahweh our God told us not to go.”
੩੭ਤੁਸੀਂ ਸਿਰਫ਼ ਅੰਮੋਨੀਆਂ ਦੇ ਦੇਸ਼ ਦੇ ਨੇੜੇ ਨਾ ਗਏ ਅਰਥਾਤ ਯਬੋਕ ਨਦੀ ਦਾ ਸਾਰਾ ਪਾਸਾ ਅਤੇ ਪਹਾੜੀ ਸ਼ਹਿਰ ਅਤੇ ਜਿੱਥੇ ਜਾਣ ਤੋਂ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਮਨ੍ਹਾ ਕੀਤਾ ਸੀ।