< 1 Corinthians 16 >

1 Now concerning the collection for the saints, you must do what I have directed the churches of Galatia to do.
ਹੁਣ ਉਸ ਭੇਟ ਦੇ ਵਿਖੇ ਜਿਹੜੀ ਸੰਤਾਂ ਲਈ ਹੈ ਜਿਵੇਂ ਮੈਂ ਗਲਾਤਿਯਾ ਦੀਆਂ ਕਲੀਸਿਯਾਂਵਾ ਨੂੰ ਆਗਿਆ ਦਿੱਤੀ ਸੀ ਤਿਵੇਂ ਤੁਸੀਂ ਵੀ ਕਰੋ।
2 On the first day of every week, each one of you should set something aside, storing up whatever he may be prospered with, so that collections will not need to be taken when I come.
ਹਰ ਹਫ਼ਤੇ ਦੇ ਪਹਿਲੇ ਦਿਨ ਤੁਹਾਡੇ ਵਿੱਚੋਂ ਹਰੇਕ ਆਪਣੀ ਯੋਗਤਾ ਅਨੁਸਾਰ ਵੱਖ ਕਰ ਕੇ ਆਪਣੇ ਕੋਲ ਰੱਖ ਛੱਡੇ ਕਿ ਜਦ ਮੈਂ ਆਵਾਂ ਤਦ ਉਗਰਾਹੀ ਨਾ ਕਰਨੀ ਪਵੇ।
3 When I arrive, I will send those whom you approve by letters to carry your gift to Jerusalem.
ਅਤੇ ਜਦ ਮੈਂ ਆਵਾਂ ਤਦ ਜਿਨ੍ਹਾਂ ਨੂੰ ਤੁਸੀਂ ਪਰਵਾਨ ਕਰੋ ਉਹਨਾਂ ਨੂੰ ਮੈਂ ਚਿੱਠੀਆਂ ਦੇ ਕੇ ਭੇਜਾਂਗਾ ਜੋ ਤੁਹਾਡਾ ਦਾਨ ਯਰੂਸ਼ਲਮ ਤੱਕ ਪੁਚਾਉਣ।
4 If it is advisable for me to go as well, they can travel with me.
ਜੇ ਮੇਰਾ ਵੀ ਜਾਣਾ ਉੱਚਿਤ ਹੋਵੇ ਤਾਂ ਉਹ ਮੇਰੇ ਨਾਲ ਜਾਣਗੇ।
5 After I pass through Macedonia, I will come to you (for I will be passing through Macedonia),
ਅਤੇ ਜਦ ਮੈਂ ਮਕਦੂਨਿਯਾ ਵਿੱਚੋਂ ਦੀ ਲੰਘਾਂਗਾ ਤਦ ਤੁਹਾਡੇ ਕੋਲ ਆਵਾਂਗਾ ਕਿਉਂ ਜੋ ਮੈਂ ਮਕਦੂਨਿਯਾ ਰਾਹੀਂ ਲੰਘਣਾ ਹੈ।
6 and perhaps I will stay with you or even spend the winter, so that you may send me on my way wherever I may go.
ਪਰ ਕੀ ਜਾਣੀਏ ਜੋ ਮੈਂ ਤੁਹਾਡੇ ਕੋਲ ਠਹਿਰਾਂ ਸਗੋਂ ਸਿਆਲ ਵੀ ਕੱਟਾਂ ਕਿ ਤੁਸੀਂ ਮੈਨੂੰ ਅਗਾਹਾਂ ਪਹੁੰਚਾ ਦਿਓ ਜਿੱਥੇ ਕਿਤੇ ਮੈਂ ਜਾਣਾ ਹੋਵੇ।
7 But I do not wish to see you now only in passing; rather, I hope to stay with you for some time, if the Lord permits.
ਕਿਉਂ ਜੋ ਮੈਂ ਨਹੀਂ ਚਾਹੁੰਦਾ ਜੋ ਇਸ ਵਾਰ ਤੁਹਾਨੂੰ ਰਸਤੇ ਵਿੱਚ ਹੀ ਮਿਲਾਂ ਕਿਉਂ ਜੋ ਮੇਰੀ ਆਸ ਹੈ ਕਿ ਜੇ ਪ੍ਰਭੂ ਦੀ ਆਗਿਆ ਹੋਵੇ ਤਾਂ ਕੁਝ ਚਿਰ ਤੁਹਾਡੇ ਕੋਲ ਠਹਿਰਾਂ।
8 But I will stay in Ephesus until Pentecost,
ਪਰ ਪੰਤੇਕੁਸਤ ਤੱਕ ਮੈਂ ਅਫ਼ਸੁਸ ਵਿੱਚ ਰਹਾਂਗਾ।
9 for a great and effective door has been opened to me, and there are many adversaries.
ਕਿਉਂ ਜੋ ਇੱਕ ਵੱਡਾ ਅਤੇ ਕੰਮ ਵਾਲਾ ਦਰਵਾਜ਼ਾ ਮੇਰੇ ਲਈ ਖੁੱਲਿਆ ਹੈ ਅਤੇ ਵਿਰੋਧੀ ਬਹੁਤ ਹਨ।
10 If Timothy comes, make sure he has nothing to fear while he is with you, for he is doing the work of the Lord, just as I am.
੧੦ਜੇ ਤਿਮੋਥਿਉਸ ਆਵੇ ਤਾਂ ਵੇਖਣਾ ਜੋ ਉਹ ਤੁਹਾਡੇ ਕੋਲ ਨਿਸਚਿੰਤ ਰਹੇ ਕਿਉਂ ਜੋ ਉਹ ਪ੍ਰਭੂ ਦਾ ਕੰਮ ਕਰਦਾ ਹਾਂ ਜਿਵੇਂ ਮੈਂ ਵੀ ਕਰਦਾ ਹਾਂ।
11 Therefore let no one despise him. But send him on his way in peace so that he may come to me, for I am expecting him with the brothers.
੧੧ਸੋ ਕੋਈ ਉਸ ਨੂੰ ਤੁੱਛ ਨਾ ਜਾਣੇ ਸਗੋਂ ਤੁਸੀਂ ਉਸ ਨੂੰ ਸੁੱਖ-ਸਾਂਦ ਨਾਲ ਅਗਾਹਾਂ ਨੂੰ ਤੋਰ ਦੇਣਾ ਜੋ ਉਹ ਮੇਰੇ ਕੋਲ ਆ ਜਾਵੇ ਕਿਉਂ ਜੋ ਮੈਂ ਉਸ ਨੂੰ ਭਰਾਵਾਂ ਸਣੇ ਉਡੀਕਦਾ ਹਾਂ।
12 Now concerning Apollos our brother, I strongly urged him to come to you with the other brothers, but it was not at all his will to come now. He will come when he has an opportunity.
੧੨ਪਰ ਭਾਈ ਅਪੁੱਲੋਸ ਦੀ ਇਹ ਗੱਲ ਹੈ ਕਿ ਮੈਂ ਉਹ ਦੇ ਅੱਗੇ ਬਹੁਤ ਬੇਨਤੀ ਕੀਤੀ ਜੋ ਉਹ ਭਰਾਵਾਂ ਦੇ ਨਾਲ ਤੁਹਾਡੇ ਕੋਲ ਜਾਵੇ ਅਤੇ ਉਹ ਦਾ ਜੀ ਤੁਹਾਡੇ ਕੋਲ ਇਸ ਵਾਰ ਆਉਣ ਨੂੰ ਮੂਲੋਂ ਨਹੀਂ ਕਰਦਾ ਸੀ ਪਰ ਜਦ ਉਹ ਨੂੰ ਕਦੇ ਵਿਹਲ ਹੋਵੇ ਤਾਂ ਆਵੇਗਾ।
13 Be watchful, stand firm in the faith, be men of courage, and be strong.
੧੩ਜਾਗਦੇ ਰਹੋ। ਵਿਸ਼ਵਾਸ ਵਿੱਚ ਦ੍ਰਿੜ੍ਹ ਰਹੋ, ਹੌਂਸਲਾ ਰੱਖੋ, ਤਕੜੇ ਹੋਵੋ।
14 Everything you do should be done in love.
੧੪ਤੁਹਾਡੇ ਸਾਰੇ ਕੰਮ ਪਿਆਰ ਨਾਲ ਹੋਣ।
15 Brothers, you know that the household of Stephanas is the firstfruits of Achaia, and that they have devoted themselves to serving the saints. I urge you
੧੫ਹੁਣ ਹੇ ਭਰਾਵੋ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ (ਤੁਸੀਂ ਤਾਂ ਸਤਫ਼ਨਾਸ ਦਾ ਘਰਾਣਾ ਜਾਣਦੇ ਹੋ ਕਿ ਉਹ ਅਖਾਯਾ ਦਾ ਪਹਿਲਾ ਫਲ ਹੋਇਆ ਅਤੇ ਉਨ੍ਹਾਂ ਨੇ ਸੰਤਾਂ ਦੀ ਟਹਿਲ ਸੇਵਾ ਕੀਤੀ)
16 to submit to such people and to everyone who joins together in the work and labors with them.
੧੬ਕਿ ਤੁਸੀਂ ਅਜਿਹਿਆਂ ਦੇ ਵੀ ਅਧੀਨ ਰਹੋ ਨਾਲੇ ਹਰੇਕ ਦੇ ਜਿਹੜਾ ਕੰਮ ਵਿੱਚ ਸਹਿਯੋਗੀ ਅਤੇ ਮਿਹਨਤੀ ਹੈ।
17 I rejoice over the coming of Stephanas, Fortunatus, and Achaicus, because these men have supplied what was lacking on your part.
੧੭ਅਤੇ ਮੈਂ ਸਤਫ਼ਨਾਸ, ਫ਼ੁਰਤੂਨਾਤੁਸ ਅਤੇ ਅਖਾਇਕੁਸ ਦੇ ਆਉਣ ਕਰਕੇ ਅਨੰਦ ਹਾਂ ਕਿਉਂ ਜੋ ਤੁਹਾਡੀ ਵੱਲੋਂ ਜਿਹੜਾ ਘਾਟਾ ਸੀ, ਸੋ ਉਨ੍ਹਾਂ ਨੇ ਪੂਰਾ ਕਰ ਦਿੱਤਾ।
18 For they have refreshed my spirit as well as yours. So give recognition to such men.
੧੮ਕਿਉਂ ਜੋ ਉਨ੍ਹਾਂ ਨੇ ਮੇਰੇ ਅਤੇ ਤੁਹਾਡੇ ਆਤਮਾ ਨੂੰ ਤ੍ਰਿਪਤ ਕੀਤਾ ਇਸ ਕਰਕੇ ਤੁਸੀਂ ਅਜਿਹਿਆਂ ਦੀ ਗੱਲ ਮੰਨੋ।
19 The churches of Asia greet you. Aquila and Priscilla greet you earnestly in the Lord, and so does the church that meets in their house.
੧੯ਅਸਿਯਾ ਦੀਆਂ ਕਲੀਸਿਯਾਵਾਂ ਤੁਹਾਡੀ ਸੁੱਖ-ਸਾਂਦ ਪੁੱਛਦੀਆਂ ਹਨ। ਅਕੂਲਾ ਅਤੇ ਪਰਿਸਕਾ ਉਸ ਕਲੀਸਿਯਾ ਸਣੇ ਜੋ ਉਹਨਾਂ ਦੇ ਘਰ ਵਿੱਚ ਹੈ ਪ੍ਰਭੂ ਵਿੱਚ ਬਹੁਤ ਬਹੁਤ ਕਰਕੇ ਤੁਹਾਡੀ ਸੁੱਖ-ਸਾਂਦ ਪੁੱਛਦੇ ਹਨ।
20 All the brothers greet you. Greet one another with a holy kiss.
੨੦ਸਾਰੇ ਭਰਾ ਤੁਹਾਡੀ ਸੁੱਖ-ਸਾਂਦ ਪੁੱਛਦੇ ਹਨ। ਤੁਸੀਂ ਪਵਿੱਤਰ ਚੁਮੰਨ ਨਾਲ ਇੱਕ ਦੂਜੇ ਦੀ ਸੁੱਖ-ਸਾਂਦ ਪੁੱਛੋ।
21 I, Paul, write this greeting with my own hand.
੨੧ਮੇਰਾ ਪੌਲੁਸ ਦਾ ਆਪਣੇ ਹੱਥ ਦਾ ਲਿਖਿਆ ਹੋਇਆ ਸਲਾਮ।
22 If anyone does not love the Lord Jesus Christ, let him be accursed. Our Lord has come!
੨੨ਜੇ ਕੋਈ ਪ੍ਰਭੂ ਨਾਲ ਪਿਆਰ ਨਹੀਂ ਰੱਖਦਾ ਤਾਂ ਉਹ ਸਰਾਪਤ ਹੋਵੇ! ਹੇ ਸਾਡੇ ਪ੍ਰਭੂ, ਆ!
23 The grace of the Lord Jesus Christ be with you.
੨੩ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਉੱਤੇ ਹੋਵੇ।
24 My love be with you all in Christ Jesus. Amen.
੨੪ਮਸੀਹ ਯਿਸੂ ਵਿੱਚ ਤੁਹਾਨੂੰ ਸਾਰਿਆਂ ਨੂੰ ਮੇਰਾ ਪਿਆਰ। ਆਮੀਨ।

< 1 Corinthians 16 >