< Ezekiel 21 >
1 And it came [the] word of Yahweh to me saying.
੧ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
2 O son of humankind set face your against Jerusalem and prophesy against sanctuaries and prophesy against [the] land of Israel.
੨ਹੇ ਮਨੁੱਖ ਦੇ ਪੁੱਤਰ, ਯਰੂਸ਼ਲਮ ਵੱਲ ਆਪਣਾ ਮੂੰਹ ਕਰ ਅਤੇ ਪਵਿੱਤਰ ਸਥਾਨਾਂ ਦੇ ਵਿਰੁੱਧ ਬੋਲ ਅਤੇ ਇਸਰਾਏਲ ਦੀ ਭੂਮੀ ਦੇ ਵਿਰੁੱਧ ਭਵਿੱਖਬਾਣੀ ਕਰ।
3 And you will say to [the] land of Israel thus he says Yahweh here I [am] against you and I will bring out sword my from sheath its and I will cut off from you [the] righteous and [the] wicked.
੩ਇਸਰਾਏਲ ਦੀ ਭੂਮੀ ਨੂੰ ਆਖ, ਯਹੋਵਾਹ ਇਹ ਆਖਦਾ ਹੈ, ਵੇਖ, ਮੈਂ ਤੇਰਾ ਵਿਰੋਧੀ ਹਾਂ ਅਤੇ ਆਪਣੀ ਤਲਵਾਰ ਮਿਆਨ ਵਿੱਚੋਂ ਕੱਢ ਲਵਾਂਗਾ ਅਤੇ ਤੇਰੇ ਧਰਮੀ ਤੇ ਦੁਸ਼ਟ ਨੂੰ ਤੇਰੇ ਵਿੱਚੋਂ ਕੱਢ ਸੁੱਟਾਂਗਾ।
4 Because that I have cut off from you [the] righteous and [the] wicked therefore it will go forth sword my from sheath its against all flesh from [the] south [the] north.
੪ਕਿਉਂ ਜੋ ਮੈਂ ਤੇਰੇ ਵਿੱਚੋਂ ਧਰਮੀ ਅਤੇ ਦੁਸ਼ਟ ਨੂੰ ਵੱਢ ਸੁੱਟਾਂਗਾ, ਇਸ ਲਈ ਮੇਰੀ ਤਲਵਾਰ ਆਪਣੇ ਮਿਆਨ ਵਿੱਚੋਂ ਨਿੱਕਲ ਕੇ ਦੱਖਣ ਤੋਂ ਉੱਤਰ ਤੱਕ ਸਾਰੇ ਪ੍ਰਾਣੀਆਂ ਉੱਤੇ ਚੱਲੇਗੀ।
5 And they will know all flesh that I Yahweh I have brought out sword my from sheath its not it will go back again.
੫ਸਾਰੇ ਪ੍ਰਾਣੀ ਜਾਣਨਗੇ ਕਿ ਮੈਂ ਯਹੋਵਾਹ ਨੇ ਆਪਣੀ ਤਲਵਾਰ ਮਿਆਨ ਵਿੱਚੋਂ ਖਿੱਚੀ ਹੈ, ਉਹ ਮੁੜ ਉਸ ਵਿੱਚ ਨਾ ਜਾਵੇਗੀ।
6 And you O son of humankind groan with breaking of loins and with bitterness you will groan to eyes their.
੬ਹੇ ਮਨੁੱਖ ਦੇ ਪੁੱਤਰ, ਤੂੰ ਆਪਣਾ ਲੱਕ ਟੁੱਟ ਜਾਣ ਕਰਕੇ ਹੌਂਕੇ ਭਰ ਅਤੇ ਕੁੜੱਤਣ ਵਿੱਚ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਠੰਡੇ ਸਾਹ ਲੈ।
7 And it will be that they will say to you concerning what? [are] you groaning and you will say because of a report that [it is] coming and it will melt every heart and they will hang limp every pair of hands and it will grow faint every spirit and all knees they will go water there! [it is] coming and it will happen [the] utterance of [the] Lord Yahweh.
੭ਇਹ ਹੋਵੇਗਾ ਕਿ ਜਦੋਂ ਉਹ ਤੈਨੂੰ ਆਖਣ ਕਿ ਤੂੰ ਕਿਉਂ ਹਾਏ, ਹਾਏ ਕਰਦਾ ਹੈਂ? ਤਾਂ ਤੂੰ ਆਖੀਂ ਕਿ ਉਸ ਅਫ਼ਵਾਹ ਦੇ ਆਉਣ ਦੇ ਕਾਰਨ ਕਿ ਹਰ ਇੱਕ ਦਿਲ ਪੰਘਰ ਜਾਵੇਗਾ, ਸਾਰੇ ਹੱਥ ਨਿਰਬਲ ਹੋ ਜਾਣਗੇ, ਹਰ ਇੱਕ ਆਤਮਾ ਕਮਜ਼ੋਰ ਹੋ ਜਾਵੇਗਾ ਅਤੇ ਸਾਰੇ ਗੋਡੇ ਪਾਣੀ ਵਰਗੇ ਢਿੱਲੇ ਹੋ ਜਾਣਗੇ। ਵੇਖੋ, ਪ੍ਰਭੂ ਯਹੋਵਾਹ ਦਾ ਵਾਕ ਹੈ, ਇਹ ਆਉਂਦਾ ਹੈ ਅਤੇ ਹੋ ਜਾਵੇਗਾ।
8 And it came [the] word of Yahweh to me saying.
੮ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
9 O son of humankind prophesy and you will say thus he says [the] Lord say a sword a sword it has been sharpened and also [is] polished.
੯ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ ਅਤੇ ਤੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਆਖ, ਤਲਵਾਰ ਸਗੋਂ ਤੇਜ਼ ਅਤੇ ਲਿਸ਼ਕਾਈ ਹੋਈ ਤਲਵਾਰ ਹੈ!
10 So as to slaughter a slaughter it has been sharpened so as be for it lightning it has been polished or we will rejoice [the] scepter of son my [is] rejecting every tree.
੧੦ਇਹ ਇਸ ਲਈ ਤਿੱਖੀ ਕੀਤੀ ਗਈ ਹੈ ਤਾਂ ਜੋ ਉਹ ਦੇ ਨਾਲ ਵੱਢਿਆ ਜਾਵੇ। ਉਹ ਲਿਸ਼ਕਾਈ ਗਈ ਹੈ, ਤਾਂ ਜੋ ਉਹ ਬਿਜਲੀ ਵਾਂਗੂੰ ਲਿਸ਼ਕੇ। ਫੇਰ ਕੀ ਅਸੀਂ ਖੁਸ਼ ਹੋ ਸਕਦੇ ਹਾਂ? ਮੇਰੇ ਪੁੱਤਰਾਂ ਦਾ ਆੱਸਾ ਸਾਰਿਆਂ ਰੁੱਖਾਂ ਨੂੰ ਤੁੱਛ ਸਮਝਦਾ ਹੈ।
11 And someone gave it to polish [it] to grasp [it] in the palm it it has been sharpened a sword and it it has been polished to put it in [the] hand of [one who] slays.
੧੧ਉਹ ਨੇ ਉਸ ਨੂੰ ਲਿਸ਼ਕਾਉਣ ਲਈ ਦਿੱਤਾ ਹੈ, ਤਾਂ ਜੋ ਹੱਥ ਵਿੱਚ ਫੜੀ ਜਾਵੇ। ਉਹ ਤਿੱਖੀ ਕੀਤੀ ਗਈ ਅਤੇ ਲਿਸ਼ਕਾਈ ਗਈ, ਤਾਂ ਜੋ ਉਹ ਵੱਢਣ ਵਾਲੇ ਦੇ ਹੱਥ ਵਿੱਚ ਦਿੱਤੀ ਜਾਵੇ।
12 Cry out and wail O son of humankind for it it has come on people my it [is] on all [the] princes of Israel thrown to [the] sword they have been with people my therefore slap a thigh.
੧੨ਹੇ ਮਨੁੱਖ ਦੇ ਪੁੱਤਰ, ਤੂੰ ਦੁਹਾਈ ਦੇ ਅਤੇ ਧਾਹਾਂ ਮਾਰ, ਕਿਉਂ ਜੋ ਉਹ ਮੇਰੀ ਪਰਜਾ ਵਿੱਚ ਚੱਲੇਗੀ। ਉਹ ਇਸਰਾਏਲ ਦੇ ਸਾਰੇ ਪ੍ਰਧਾਨਾਂ ਤੇ ਚੱਲੇਗੀ। ਉਹ ਮੇਰੀ ਪਰਜਾ ਸਮੇਤ ਤਲਵਾਰ ਦੇ ਹਵਾਲੇ ਕੀਤੇ ਗਏ ਹਨ, ਇਸ ਲਈ ਤੂੰ ਆਪਣੇ ਪੱਟ ਤੇ ਹੱਥ ਮਾਰ,
13 For it has been tested and what? if also a scepter rejecting not it will be [the] utterance of [the] Lord Yahweh.
੧੩ਕਿਉਂਕਿ ਪਰਤਾਵਾ ਹੋ ਗਿਆ ਅਤੇ ਕੀ ਹੋਵੇਗਾ ਜੇ ਆੱਸਾ ਤੁੱਛ ਜਾਣੇ ਅਤੇ ਫੇਰ ਨਾ ਹੋਵੇ? ਪ੍ਰਭੂ ਯਹੋਵਾਹ ਦਾ ਵਾਕ ਹੈ।
14 And you O son of humankind prophesy and strike palm to palm so it may be doubled a sword a third a sword of [those] slain it [is] a sword of [the] slain great which surrounds them.
੧੪ਹੇ ਮਨੁੱਖ ਦੇ ਪੁੱਤਰ, ਤੂੰ ਭਵਿੱਖਬਾਣੀ ਕਰ, ਤਾੜੀ ਵਜਾ ਅਤੇ ਤਲਵਾਰ ਦਾ ਬਲ ਤੀਜੀ ਵਾਰ ਦੁੱਗਣਾ ਹੋ ਜਾਵੇ, ਵੱਢਿਆਂ ਹੋਇਆਂ ਦੀ ਤਲਵਾਰ! ਇਹ ਤਲਵਾਰ ਹੈ ਜਿਸ ਤੋਂ ਕੋਠੜੀਆਂ ਵਿੱਚ ਵੀ ਕੋਈ ਨਹੀਂ ਬਚ ਸਕਦਾ ਹੈ, ਜਿਹੜੀ ਉਹਨਾਂ ਨੂੰ ਘੇਰਦੀ ਹੈ।
15 So as - to melt a heart and [may be] many the stumblings at all gates their I have set a slaughter of a sword alas! made for lightning wrapped for slaughtering.
੧੫ਮੈਂ ਇਹ ਤਲਵਾਰ ਉਹਨਾਂ ਦੇ ਸਾਰੇ ਫਾਟਕਾਂ ਦੇ ਵਿਰੁੱਧ ਦਿਲ ਪਿਘਲਾਉਣ ਲਈ ਅਤੇ ਠੋਕਰ ਦੇਣ ਲਈ ਰੱਖੀ। ਹਾਏ ਲਿਸ਼ਕਾਈ ਹੋਈ ਤਲਵਾਰ! ਇਹ ਚਮਕਣ ਲਈ ਬਣਾਈ ਗਈ ਹੈ, ਇਹ ਵੱਢਣ ਲਈ ਤਿੱਖੀ ਕੀਤੀ ਗਈ ਹੈ!
16 Be sharp go to [the] right cause to set go to [the] left where? [is] face your set.
੧੬ਆਪਣੇ ਬਲ ਨੂੰ ਇਕੱਠਾ ਕਰ ਕੇ ਸੱਜੇ ਪਾਸੇ ਜਾ ਅਤੇ ਤਿਆਰ ਹੋ ਕੇ ਖੱਬੇ ਪਾਸੇ ਜਾ, ਜਿੱਧਰ ਤੇਰਾ ਮੂੰਹ ਹੋਵੇ।
17 And also I I will strike palm my to palm my and I will give rest to rage my I Yahweh I have spoken.
੧੭ਮੈਂ ਵੀ ਤਾੜੀ ਵਜਾਵਾਂਗਾ ਅਤੇ ਆਪਣੇ ਕਹਿਰ ਨੂੰ ਠੰਡਾ ਕਰਾਂਗਾ, ਮੈਂ ਯਹੋਵਾਹ ਨੇ ਇਹ ਆਖਿਆ ਹੈ।
18 And it came [the] word of Yahweh to me saying.
੧੮ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
19 And you O son of humankind make for yourself - two roads to come [the] sword of [the] king of Babylon from a land one they will go out both of them and a monument make at [the] beginning of [the] road of a city make [it].
੧੯ਹੇ ਮਨੁੱਖ ਦੇ ਪੁੱਤਰ, ਤੂੰ ਆਪਣੇ ਲਈ ਦੋ ਰਾਹ ਬਣਾ ਜਿਹਨਾਂ ਵਿੱਚੋਂ ਦੀ ਬਾਬਲ ਦੇ ਰਾਜੇ ਦੀ ਤਲਵਾਰ ਆਵੇ। ਇੱਕ ਹੀ ਦੇਸ ਵਿੱਚੋਂ ਇਹ ਦੋਨੋਂ ਨਿੱਕਲਣਗੇ। ਇੱਕ ਨਿਸ਼ਾਨ ਬਣਾ। ਸ਼ਹਿਰ ਦੇ ਰਾਹ ਦੇ ਸਿਰੇ ਤੇ ਬਣਾ।
20 A road you will make to come a sword Rabbah of [the] people of Ammon and Judah in Jerusalem fortified.
੨੦ਇੱਕ ਰਾਹ ਕੱਢ ਜਿਸ ਵਿੱਚੋਂ ਤਲਵਾਰ ਅੰਮੋਨੀਆਂ ਦੇ ਰੱਬਾਹ ਨਗਰ ਉੱਤੇ ਅਤੇ ਯਹੂਦਾਹ ਦੇ ਗੜ੍ਹ ਵਾਲੇ ਯਰੂਸ਼ਲਮ ਉੱਤੇ ਵੀ ਆਵੇ।
21 For he has stopped [the] king of Babylon to [the] mother of the road at [the] beginning of [the] two the roads to divine divination he has shaken the arrows he has enquired by the teraphim he has looked at the liver.
੨੧ਕਿਉਂ ਜੋ ਬਾਬਲ ਦਾ ਰਾਜਾ ਦੋ ਰਾਹੇ ਉੱਤੇ ਉਪਾਅ ਪੁੱਛਣ ਲਈ ਖਲੋਤਾ ਹੈ ਅਤੇ ਤੀਰਾਂ ਨੂੰ ਹਿਲਾ ਕੇ ਤਰਾਫ਼ੀਮ ਤੋਂ ਪੁੱਛਦਾ ਅਤੇ ਕਾਲਜੇ ਨੂੰ ਵਿੰਨ੍ਹਦਾ ਹੈ।
22 In right [hand] his it was - the divination Jerusalem to set up battering-rams to open a mouth for shattering to raise a sound with a war cry to set up battering-rams on [the] gates to pour out a mound to build a siege-wall.
੨੨ਉਹ ਦੇ ਸੱਜੇ ਹੱਥ ਯਰੂਸ਼ਲਮ ਦਾ ਉਪਾਅ ਪੈਂਦਾ ਹੈ ਕਿ ਕਿਲ੍ਹਾ ਤੋੜ ਯੰਤਰਾਂ ਨੂੰ ਲਾਵੇ ਅਤੇ ਕੱਟਣ ਵੱਢਣ ਲਈ ਮੂੰਹ ਖੋਲ੍ਹੇ, ਜੈਕਾਰੇ ਦੀ ਅਵਾਜ਼ ਉਠਾਵੇ ਅਤੇ ਫਾਟਕਾਂ ਉੱਤੇ ਕਿਲ੍ਹਾ ਤੋੜ ਅਵਾਜ਼ ਨੂੰ ਲਾਵੇ ਅਤੇ ਘੇਰਾ ਬੰਨ੍ਹੇ ਅਤੇ ਬੁਰਜ ਬਣਾਵੇ।
23 And it will be to them (as divines *Q(k)*) falsehood in view their oaths of oaths [belong] to them and it [will] bring to remembrance iniquity to be seized.
੨੩ਪਰ ਉਹਨਾਂ ਦੀ ਨਜ਼ਰ ਵਿੱਚ ਇਹ ਝੂਠੇ ਉਪਾਅ ਵਾਂਗੂੰ ਹੋਵੇਗਾ, ਅਰਥਾਤ ਉਹਨਾਂ ਲਈ ਜਿਹਨਾਂ ਨੇ ਸਹੁੰ ਖਾਧੀ ਸੀ, ਪਰ ਉਹ ਬਦੀ ਨੂੰ ਚੇਤੇ ਕਰੇਗਾ ਤਾਂ ਜੋ ਉਹ ਫੜੇ ਜਾਣ।
24 Therefore thus he says [the] Lord Yahweh because brought to remembrance you iniquity your because were uncovered transgressions your to be seen sins your in all practices your because have been remembered you by the hand you will be seized.
੨੪ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਕਿਉਂ ਜੋ ਤੁਸੀਂ ਆਪਣੀ ਬਦੀ ਨੂੰ ਚੇਤੇ ਕਰਾਇਆ ਅਤੇ ਤੁਹਾਡੇ ਅਪਰਾਧ ਪਰਗਟ ਹੋਏ, ਇੱਥੋਂ ਤੱਕ ਕਿ ਤੁਹਾਡੇ ਸਾਰੇ ਕੰਮਾਂ ਵਿੱਚ ਤੁਹਾਡੇ ਪਾਪ ਦਿਸਦੇ ਹਨ। ਤੁਸੀਂ ਧਿਆਨ ਵਿੱਚ ਆ ਗਏ ਹੋ, ਇਸ ਲਈ ਤੁਸੀਂ ਹੱਥ ਵਿੱਚ ਫੜੇ ਜਾਓਗੇ।
25 And you O profane [one] wicked prince of Israel whom it has come day his at a time of punishment of [the] end.
੨੫ਹੇ ਇਸਰਾਏਲ ਦੇ ਦੁਸ਼ਟ ਫੱਟੜ ਪ੍ਰਧਾਨ, ਤੇਰਾ ਦਿਨ ਆ ਗਿਆ ਹੈ! ਇਹ ਬਦੀ ਦਾ ਅੰਤ ਸਮਾਂ ਹੈ!
26 Thus he says [the] Lord Yahweh to remove the turban and to lift off the crown this not this the lowly exalt and the exalted to bring low.
੨੬ਪ੍ਰਭੂ ਯਹੋਵਾਹ ਇਹ ਆਖਦਾ ਹੈ, ਅਮਾਮਾ ਉਤਾਰ ਅਤੇ ਤਾਜ ਲਾਹ ਦੇ। ਇਹ ਇਸ ਤਰ੍ਹਾਂ ਨਹੀਂ ਰਹੇਗਾ। ਨੀਵੇਂ ਨੂੰ ਉੱਚਾ ਕਰ ਅਤੇ ਉੱਚੇ ਨੂੰ ਨੀਵਾਂ ਕਰ।
27 A ruin a ruin a ruin I will make it also this not it will be until comes [the one] whom [belongs] to him the judgment and I will give it.
੨੭ਬਰਬਾਦੀ, ਬਰਬਾਦੀ, ਮੈਂ ਹੀ ਉਹ ਨੂੰ ਬਰਬਾਦੀ ਬਣਾਵਾਂਗਾ! ਪਰ ਇਹ ਵੀ ਨਹੀਂ ਰਹੇਗਾ, ਜਦ ਤੱਕ ਉਹ ਆਵੇਗਾ ਜਿਸ ਦਾ ਹੱਕ ਹੈ, ਤਾਂ ਮੈਂ ਉਹ ਨੂੰ ਦਿਆਂਗਾ।
28 And you O son of humankind prophesy and you will say thus he says [the] Lord Yahweh concerning [the] people of Ammon and concerning reproach their and you will say a sword a sword [is] drawn for slaughter [is] polished to contain on account of lightning.
੨੮ਹੇ ਮਨੁੱਖ ਦੇ ਪੁੱਤਰ, ਤੂੰ ਭਵਿੱਖਬਾਣੀ ਕਰਕੇ ਆਖ ਕਿ ਪ੍ਰਭੂ ਯਹੋਵਾਹ ਅੰਮੋਨੀਆਂ ਲਈ ਅਤੇ ਉਹਨਾਂ ਦੇ ਤਾਨੇ ਮਿਹਣਿਆਂ ਦੇ ਬਾਰੇ ਇਹ ਆਖਦਾ ਹੈ, ਤੂੰ ਆਖ, ਇੱਕ ਤਲਵਾਰ! ਸਗੋਂ ਖਿੱਚੀ ਹੋਈ ਤਲਵਾਰ! ਵੱਢਣ ਲਈ ਉਹ ਡਾਢੀ ਚਮਕਾਈ ਗਈ, ਤਾਂ ਜੋ ਉਹ ਬਿਜਲੀ ਵਾਂਗੂੰ ਹੋਵੇ।
29 When see for you falsehood when divine for you falsehood to give you to [the] necks of [those] profaned of wicked [people] whom it has come day their at a time of punishment of [the] end.
੨੯ਜਦੋਂ ਕਿ ਉਹ ਤੇਰੇ ਲਈ ਝੂਠੇ ਦਰਸ਼ਣ ਵੇਖਦੇ ਹਨ ਅਤੇ ਝੂਠੇ ਉਪਾਅ ਕੱਢਦੇ ਹਨ ਕਿ ਤੈਨੂੰ ਉਹਨਾਂ ਵੱਢਿਆਂ ਹੋਇਆਂ ਦੁਸ਼ਟਾਂ ਦੀਆਂ ਧੌਣਾਂ ਉੱਤੇ ਸੁੱਟ ਦੇਣ, ਜਿਹਨਾਂ ਦਾ ਦਿਨ ਬਦੀ ਦੇ ਅੰਤ ਸਮੇਂ ਵਿੱਚ ਆ ਗਿਆ ਹੈ।
30 Put back into sheath its in [the] place where you were created in [the] land of origins your I will judge you.
੩੦ਉਹ ਨੂੰ ਮਿਆਨ ਵਿੱਚ ਪਾ। ਮੈਂ ਤੇਰੇ ਜਨਮ ਸਥਾਨ ਅਤੇ ਤੇਰੀ ਜਨਮ ਭੂਮੀ ਵਿੱਚ ਤੇਰਾ ਨਿਆਂ ਕਰਾਂਗਾ।
31 And I will pour out on you indignation my with [the] fire of wrath my I will blow on you and I will give you in [the] hand of men brutish craftsmen of destruction.
੩੧ਮੈਂ ਆਪਣਾ ਕਹਿਰ ਤੇਰੇ ਤੇ ਪਾਵਾਂਗਾ ਅਤੇ ਆਪਣੇ ਕ੍ਰੋਧ ਦੀ ਅੱਗ ਤੇਰੇ ਉੱਤੇ ਭੜਕਾਵਾਂਗਾ ਅਤੇ ਤੈਨੂੰ ਪਸ਼ੂ ਸੁਭਾਅ ਮਨੁੱਖਾਂ ਨੂੰ ਸੌਪਾਂਗਾ, ਜਿਹੜੇ ਨਾਸ ਕਰਨ ਵਿੱਚ ਹੁਸ਼ਿਆਰ ਹਨ।
32 For the fire you will become fuel blood your it will be in [the] midst of the land not you will be remembered for I Yahweh I have spoken.
੩੨ਤੂੰ ਅੱਗ ਲਈ ਬਾਲਣ ਹੋਵੇਂਗਾ ਅਤੇ ਤੇਰਾ ਲਹੂ ਦੇਸ ਵਿੱਚ ਵਗੇਗਾ, ਫੇਰ ਤੂੰ ਚੇਤੇ ਵੀ ਨਾ ਕੀਤਾ ਜਾਵੇਂਗਾ ਕਿਉਂ ਜੋ ਮੈਂ ਯਹੋਵਾਹ ਨੇ ਇਹ ਆਖਿਆ ਹੈ।