< Hosea 10 >
1 Israel is a luxuriant vine that puts forth his fruit. According to the abundance of his fruit he has multiplied his altars. As their land has prospered, they have adorned their sacred stones.
੧ਇਸਰਾਏਲ ਹਰੀ ਭਰੀ ਵੇਲ ਹੈ, ਜੋ ਫਲ ਦਿੰਦੀ ਹੈ। ਜਿੰਨਾਂ ਉਹ ਦਾ ਫਲ ਵਧਿਆ, ਓਨ੍ਹੀਆਂ ਉਸ ਨੇ ਜਗਵੇਦੀਆਂ ਵਧਾਈਆਂ, ਜਿਵੇਂ ਉਹ ਦਾ ਦੇਸ ਚੰਗਾ ਹੋ ਗਿਆ, ਤਿਵੇਂ ਉਹਨਾਂ ਨੇ ਥੰਮ੍ਹ ਚੰਗੇ ਬਣਾਏ।
2 Their heart is divided. Now they will be found guilty. He will demolish their altars. He will destroy their sacred stones.
੨ਉਹ ਦੋ ਦਿਲੇ ਹਨ, ਹੁਣ ਉਹ ਦੋਸ਼ੀ ਠਹਿਰਨਗੇ, ਉਹ ਉਹਨਾਂ ਦੀਆਂ ਜਗਵੇਦੀਆਂ ਨੂੰ ਢਾਹ ਸੁੱਟੇਗਾ, ਉਹ ਉਹਨਾਂ ਦੇ ਥੰਮ੍ਹਾਂ ਨੂੰ ਤੋੜ ਛੱਡੇਗਾ।
3 Surely now they will say, "We have no king; for we do not fear the LORD; and the king, what can he do for us?"
੩ਹੁਣ ਉਹ ਤਾਂ ਆਖਣਗੇ, ਸਾਡਾ ਰਾਜਾ ਨਹੀਂ, ਕਿਉਂ ਜੋ ਅਸੀਂ ਯਹੋਵਾਹ ਤੋਂ ਨਹੀਂ ਡਰਦੇ, ਅਤੇ ਰਾਜਾ ਸਾਡੇ ਲਈ ਕੀ ਕਰੇਗਾ?
4 They make promises, swearing falsely in making covenants. Therefore judgment springs up like poisonous weeds in the furrows of the field.
੪ਉਹਨਾਂ ਦੀਆਂ ਗੱਲਾਂ ਹੀ ਗੱਲਾਂ ਹਨ, ਉਹ ਝੂਠੀਆਂ ਸੌਹਾਂ ਨਾਲ ਨੇਮ ਬੰਨ੍ਹਦੇ ਹਨ, ਸੋ ਨਿਆਂ ਜ਼ਹਿਰੀਲੇ ਪੌਦਿਆਂ ਵਾਂਗੂੰ ਖੇਤ ਦੀਆਂ ਕਿਆਰੀਆਂ ਵਿੱਚ ਉੱਗ ਪੈਂਦਾ ਹੈ।
5 The inhabitants of Samaria will be in terror for the calves of Beth Aven; for its people will mourn over it, Along with its priests who rejoiced over it, for its glory, because it has departed from it.
੫ਸਾਮਰਿਯਾ ਦੇ ਵਾਸੀ ਬੈਤ-ਆਵਨ ਦੀਆਂ ਵੱਛੀਆਂ ਲਈ ਕੰਬਣਗੇ, ਕਿਉਂ ਜੋ ਉਸ ਦੇ ਲੋਕ ਉਸ ਉੱਤੇ ਸੋਗ ਕਰਨਗੇ, ਨਾਲੇ ਉਸ ਦੇ ਪੁਜਾਰੀ ਵੀ ਜਿਹੜੇ ਉਸ ਉੱਤੇ ਖੁਸ਼ੀ ਮਨਾਉਂਦੇ ਸਨ, ਉਸ ਦੇ ਪਰਤਾਪ ਦੇ ਕਾਰਨ ਜੋ ਉਸ ਤੋਂ ਜਾਂਦਾ ਰਿਹਾ।
6 It also will be carried bound to Assyria as tribute for a great king. Ephraim will receive shame, and Israel will be ashamed of his own counsel.
੬ਨਾਲੇ ਉਹ ਅੱਸ਼ੂਰ ਨੂੰ ਲੈ ਜਾਇਆ ਜਾਵੇਗਾ, ਉਹ ਝਗੜਾਲੂ ਰਾਜੇ ਲਈ ਨਜ਼ਰਾਨਾ ਹੋਵੇਗਾ, ਇਫ਼ਰਾਈਮ ਸ਼ਰਮ ਖਾਵੇਗਾ, ਅਤੇ ਇਸਰਾਏਲ ਆਪਣੀ ਲੱਕੜੀ ਦੇ ਬੁੱਤਾਂ ਤੋਂ ਸ਼ਰਮਿੰਦਾ ਹੋਵੇਗਾ।
7 Samaria and her king float away, like a twig on the water.
੭ਸਾਮਰਿਯਾ ਦਾ ਰਾਜਾ ਇਸ ਤਰ੍ਹਾਂ ਕੱਟਿਆ ਜਾਵੇਗਾ, ਜਿਵੇਂ ਪਾਣੀ ਦੇ ਉੱਤੇ ਬੁਲਬੁਲੇ ਹੁੰਦੇ ਹਨ।
8 The high places also of Beth Aven, the sin of Israel, will be destroyed. The thorn and the thistle will grow on their altars. Then they will say to the mountains, "Fall on us." and to the hills, "Cover us."
੮ਆਵਨ ਦੇ ਉੱਚੇ ਸਥਾਨ, ਇਸਰਾਏਲ ਦਾ ਪਾਪ, ਨਾਸ ਕੀਤੇ ਜਾਣਗੇ, ਉਹ ਦੀਆਂ ਜਗਵੇਦੀਆਂ ਉੱਤੇ ਕੰਡੇ ਤੇ ਕੰਡਿਆਲੇ ਚੜ੍ਹਨਗੇ, ਉਹ ਪਹਾੜਾਂ ਨੂੰ ਆਖਣਗੇ, ਸਾਨੂੰ ਢੱਕ ਲਓ! ਅਤੇ ਟਿੱਲਿਆਂ ਨੂੰ ਸਾਡੇ ਉੱਤੇ ਡਿੱਗ ਪਓ।
9 "Israel, you have sinned from the days of Gibeah. There they remained. The battle against the children of iniquity doesn't overtake them in Gibeah.
੯ਹੇ ਇਸਰਾਏਲ, ਤੂੰ ਗਿਬਆਹ ਦੇ ਦਿਨਾਂ ਤੋਂ ਪਾਪ ਕਰਦਾ ਆਇਆ ਹੈਂ, ਉਹ ਉੱਥੇ ਹੀ ਲੱਗੇ ਰਹੇ, - ਭਲਾ, ਲੜਾਈ ਗਿਬਆਹ ਵਿੱਚ ਕੁਪੱਤੇ ਪੁੱਤਰਾਂ ਉੱਤੇ ਨਾ ਆ ਪਵੇਗੀ?
10 I am coming to discipline them; and the nations will be gathered against them, when they are disciplined for their two transgressions.
੧੦ਜਦ ਮੈਂ ਚਾਹਾਂ ਮੈਂ ਉਹਨਾਂ ਨੂੰ ਤਾੜਾਂਗਾ, ਅਤੇ ਉੱਮਤਾਂ ਉਹਨਾਂ ਦੇ ਵਿਰੁੱਧ ਇਕੱਠੀਆਂ ਕੀਤੀਆਂ ਜਾਣਗੀਆਂ, ਜਦ ਉਹ ਆਪਣੀਆਂ ਦੋ ਬੁਰਿਆਈਆਂ ਲਈ ਗੁਲਾਮ ਕੀਤੇ ਜਾਣਗੇ।
11 Ephraim is a trained heifer that loves to thresh; so I will put a yoke on her beautiful neck. I will set a rider on Ephraim. Judah will plow. Jacob will break his clods.
੧੧ਇਫ਼ਰਾਈਮ ਸਿਖਾਈ ਹੋਈ ਵੱਛੀ ਹੈ, ਜਿਹੜੀ ਗਾਹ ਨੂੰ ਪਸੰਦ ਕਰਦੀ ਹੈ, ਅਤੇ ਮੈਂ ਉਹ ਦੀ ਸੋਹਣੀ ਧੌਣ ਦਾ ਸਰਫ਼ਾ ਕੀਤਾ, ਮੈਂ ਇਫ਼ਰਾਈਮ ਨੂੰ ਜੋਤਾਂਗਾ, ਯਹੂਦਾਹ ਹਲ ਵਾਹੇਗਾ, ਯਾਕੂਬ ਉਹ ਦੇ ਲਈ ਢੀਮਾ ਭੰਨੇਗਾ।
12 Sow to yourselves in righteousness, reap according to kindness. Break up your fallow ground; for it is time to seek the LORD, until he comes and rains righteousness on you.
੧੨ਆਪਣੇ ਲਈ ਧਰਮ ਬੀਜੋ, ਦਯਾ ਅਨੁਸਾਰ ਫ਼ਸਲ ਵੱਢੋ, ਆਪਣੀ ਪਈ ਹੋਈ ਜ਼ਮੀਨ ਵਿੱਚ ਹਲ ਚਲਾਓ, ਇਹ ਯਹੋਵਾਹ ਨੂੰ ਖੋਜਣ ਦਾ ਸਮਾਂ ਹੈ, ਜਦ ਤੱਕ ਉਹ ਨਾ ਆਵੇ ਅਤੇ ਤੁਹਾਡੇ ਉੱਤੇ ਧਰਮ ਨਾ ਵਰ੍ਹਾਵੇ।
13 You have plowed wickedness. You have reaped iniquity. You have eaten the fruit of lies, for you trusted in your way, in the multitude of your mighty men.
੧੩ਤੁਸੀਂ ਦੁਸ਼ਟਪੁਣੇ ਦੀ ਵਾਹੀ ਕੀਤੀ, ਤੁਸੀਂ ਬੁਰਿਆਈ ਵੱਢੀ, ਤੁਸੀਂ ਝੂਠ ਦਾ ਫਲ ਖਾਧਾ, ਕਿਉਂ ਜੋ ਤੂੰ ਆਪਣੇ ਰਾਹ ਉੱਤੇ, ਆਪਣਿਆਂ ਸੂਰਮਿਆਂ ਦੀ ਵਾਫ਼ਰੀ ਉੱਤੇ ਭਰੋਸਾ ਕੀਤਾ।
14 Therefore a battle roar will arise among your people, and all your fortresses will be destroyed, as Shalman destroyed Beth Arbel in the day of battle. The mother was dashed in pieces with her children.
੧੪ਰੌਲ਼ਾ ਤੇਰੇ ਲੋਕਾਂ ਵਿੱਚ ਉੱਠੇਗਾ, ਅਤੇ ਤੇਰੇ ਸਾਰੇ ਗੜ੍ਹ ਬਰਬਾਦ ਕੀਤੇ ਜਾਣਗੇ, ਜਿਵੇਂ ਸ਼ਲਮਨ ਨੇ ਯੁੱਧ ਦੇ ਦਿਨ ਬੈਤ-ਅਰਬੇਲ ਨੂੰ ਬਰਬਾਦ ਕੀਤਾ, ਮਾਂ ਬੱਚਿਆਂ ਸਣੇ ਪਟਕਾਈ ਗਈ।
15 So Bethel will do to you because of your great wickedness. At daybreak the king of Israel will be destroyed.
੧੫ਇਸ ਲਈ ਬੈਤਏਲ ਤੁਹਾਡੀ ਵੱਡੀ ਬਦੀ ਦੇ ਕਾਰਨ ਤੁਹਾਡੇ ਨਾਲ ਇਸੇ ਤਰ੍ਹਾਂ ਕਰੇਗਾ, ਸਵੇਰ ਨੂੰ ਇਸਰਾਏਲ ਦਾ ਰਾਜਾ ਪੂਰੀ ਤਰ੍ਹਾਂ ਹੀ ਮਿਟਾਇਆ ਜਾਵੇਗਾ!