< Obadiah 1 >
1 Thus said Lord YHWH to Edom (We have heard a report from YHWH, And an ambassador among nations was sent, “Rise, indeed, let us rise against her for battle”):
੧ਓਬਦਯਾਹ ਦਾ ਦਰਸ਼ਣ । ਪ੍ਰਭੂ ਯਹੋਵਾਹ ਅਦੋਮ ਦੇ ਵਿਖੇ ਇਹ ਫ਼ਰਮਾਉਂਦਾ ਹੈ, ਅਸੀਂ ਯਹੋਵਾਹ ਵੱਲੋਂ ਖ਼ਬਰ ਸੁਣੀ, ਅਤੇ ਇੱਕ ਸੰਦੇਸ਼ ਵਾਹਕ ਕੌਮਾਂ ਵਿੱਚ ਇਹ ਆਖਣ ਲਈ ਭੇਜਿਆ ਗਿਆ, ਉੱਠ! ਅਸੀਂ ਉਸ ਨਾਲ ਲੜਨ ਲਈ ਉੱਠ ਖੜ੍ਹੇ ਹੋਈਏ!
2 “Behold, I have made you little among nations, You [are] despised exceedingly.
੨ਵੇਖ, ਮੈਂ ਤੈਨੂੰ ਕੌਮਾਂ ਵਿੱਚ ਛੋਟਾ ਕਰ ਦਿੱਤਾ ਹੈ, ਤੇਰੇ ਤੋਂ ਡਾਢੀ ਘਿਣ ਕੀਤੀ ਗਈ ਹੈ!
3 The pride of your heart has lifted you up, O dweller in clefts of a rock (A high place [is] his habitation, He is saying in his heart: Who brings me down [to] earth?)
੩ਹੇ ਚੱਟਾਨਾਂ ਦੀਆਂ ਦਰਾਰਾਂ ਵਿੱਚ ਵੱਸਣ ਵਾਲੇ! ਜਿਸ ਦਾ ਠਿਕਾਣਾ ਉਚਿਆਈ ਵਿੱਚ ਹੈ, ਤੇਰੇ ਮਨ ਦੇ ਹੰਕਾਰ ਨੇ ਤੈਨੂੰ ਧੋਖਾ ਦਿੱਤਾ ਹੈ, ਤੂੰ ਜੋ ਆਪਣੇ ਮਨ ਵਿੱਚ ਆਖਦਾ ਹੈ, ਕੌਣ ਮੈਨੂੰ ਧਰਤੀ ਉੱਤੇ ਲਾਹੇਗਾ?
4 If you go up high as an eagle, And if you set your nest between stars, From there I bring you down,” A declaration of YHWH.
੪ਭਾਵੇਂ ਤੂੰ ਉਕਾਬ ਵਾਂਗੂੰ ਉੱਚਾ ਚੜ੍ਹ ਜਾਵੇਂ, ਭਾਵੇਂ ਤੇਰਾ ਆਲ੍ਹਣਾ ਤਾਰਿਆਂ ਵਿੱਚ ਰੱਖਿਆ ਹੋਇਆ ਹੋਵੇ, ਪਰ ਉੱਥੋਂ ਵੀ ਮੈਂ ਤੈਨੂੰ ਹੇਠਾਂ ਲਾਹ ਲਵਾਂਗਾ, ਯਹੋਵਾਹ ਦਾ ਵਾਕ ਹੈ।
5 “If thieves have come in to you, If spoilers of the night, How have you been cut off! Do they not steal their sufficiency? If gatherers have come in to you, Do they not leave gleanings?
੫ਜੇਕਰ ਰਾਤ ਨੂੰ ਤੇਰੇ ਕੋਲ ਚੋਰ ਅਤੇ ਡਾਕੂ ਵੀ ਆਉਣ (ਤੂੰ ਕਿਵੇਂ ਬਰਬਾਦ ਕੀਤਾ ਗਿਆ) ਕੀ ਉਹ ਆਪਣੀ ਲੋੜ ਪੂਰੀ ਕਰਨ ਲਈ ਹੀ ਨਹੀਂ ਲੁੱਟਣਗੇ? ਜੇ ਅੰਗੂਰ ਤੋੜਨ ਵਾਲੇ ਤੇਰੇ ਕੋਲ ਆਉਣ, ਕੀ ਉਹ ਕੁਝ ਦਾਣੇ ਨਹੀਂ ਛੱਡਣਗੇ?
6 How has Esau been searched out! His hidden things have flowed out,
੬ਪਰ ਏਸਾਓ ਦਾ ਮਾਲ ਕਿਵੇਂ ਭਾਲ ਕੇ ਲੁੱਟਿਆ ਗਿਆ ਹੈ ਅਤੇ ਉਹ ਦਾ ਦੱਬਿਆ ਹੋਇਆ ਖ਼ਜ਼ਾਨਾ ਕਿਵੇਂ ਖੋਜ ਕਰਕੇ ਕੱਢਿਆ ਗਿਆ ਹੈ!
7 All your allies have sent you to the border, Forgotten you, prevailed over you, have your friends, They make your bread a snare under you, There is no understanding in him!
੭ਤੇਰੇ ਨਾਲ ਨੇਮ ਬੰਨ੍ਹਣ ਵਾਲੇ ਸਾਰੇ ਸਾਥੀਆਂ ਨੇ ਤੈਨੂੰ ਤੇਰੀ ਦੇਸ ਦੀ ਹੱਦ ਤੱਕ ਧੱਕ ਦਿੱਤਾ ਅਤੇ ਤੇਰੇ ਸੁੱਖ ਦੇ ਸਾਰੇ ਮੇਲੀਆਂ ਨੇ ਤੈਨੂੰ ਧੋਖਾ ਦਿੱਤਾ ਅਤੇ ਤੇਰੇ ਉੱਤੇ ਪਰਬਲ ਹੋ ਗਏ, ਜੋ ਤੇਰੀ ਰੋਟੀ ਖਾਂਦੇ ਹਨ ਉਹ ਤੇਰੇ ਹੇਠ ਫੰਦਾ ਲਾਉਂਦੇ ਹਨ, ਉਹ ਦੇ ਵਿੱਚ ਕੋਈ ਸਮਝ ਨਹੀਂ ਹੈ।
8 Is it not in that day,” a declaration of YHWH, “That I have destroyed the wise out of Edom, And understanding out of the mountain of Esau?
੮ਯਹੋਵਾਹ ਦਾ ਵਾਕ ਹੈ, “ਕੀ ਮੈਂ ਉਸ ਦਿਨ ਅਦੋਮ ਵਿੱਚੋਂ ਬੁੱਧਵਾਨਾਂ ਨੂੰ ਅਤੇ ਸਮਝ ਨੂੰ ਏਸਾਓ ਦੇ ਪਰਬਤ ਵਿੱਚੋਂ ਮਿਟਾ ਨਾ ਦਿਆਂਗਾ।”
9 And your mighty ones have been broken down, O Teman, So that everyone of the mountain of Esau is cut off.
੯ਹੇ ਤੇਮਾਨ ਸ਼ਹਿਰ, ਤੇਰੇ ਸੂਰਮੇ ਘਬਰਾ ਜਾਣਗੇ, ਇੱਥੋਂ ਤੱਕ ਕਿ ਏਸਾਓ ਦੇ ਪਰਬਤ ਵਿੱਚੋਂ ਹਰੇਕ ਮਨੁੱਖ ਕਤਲ ਹੋ ਕੇ ਵੱਢਿਆ ਜਾਵੇਗਾ!
10 For slaughter, for violence [to] your brother Jacob, Shame covers you, And you have been cut off for all time.
੧੦ਤੇਰੇ ਜ਼ੁਲਮ ਦੇ ਕਾਰਨ ਜਿਹੜਾ ਤੂੰ ਆਪਣੇ ਭਰਾ ਯਾਕੂਬ ਨਾਲ ਕੀਤਾ, ਸ਼ਰਮਿੰਦਗੀ ਤੈਨੂੰ ਢੱਕ ਲਵੇਗੀ, ਤੂੰ ਸਦਾ ਲਈ ਨਾਸ ਹੋ ਜਾਵੇਂਗਾ।
11 In the day of your standing aloof from the opposite [side], In the day of strangers taking his force captive, And foreigners have entered his gates, And have cast a lot for Jerusalem, Even you [are] as one of them!
੧੧ਉਸ ਦਿਨ ਤੂੰ ਦੂਰ ਖੜ੍ਹਾ ਸੀ, ਜਿਸ ਦਿਨ ਪਰਾਏ ਉਹ ਦਾ ਮਾਲ-ਧਨ ਲੁੱਟ ਕੇ ਲੈ ਗਏ ਅਤੇ ਓਪਰੇ ਉਹ ਦੇ ਫਾਟਕਾਂ ਰਾਹੀਂ ਅੰਦਰ ਵੜ ਕੇ ਯਰੂਸ਼ਲਮ ਉੱਤੇ ਪਰਚੀਆਂ ਪਾਉਣ ਲੱਗੇ, ਉਸ ਦਿਨ ਤੂੰ ਵੀ ਉਨ੍ਹਾਂ ਵਿੱਚੋਂ ਇੱਕ ਵਰਗਾ ਸੀ!
12 And—you do not look on the day of your brother, On the day of his alienation, Nor do you rejoice over sons of Judah, In the day of their destruction, Nor make your mouth great in a day of distress.
੧੨ਪਰ ਤੇਰੇ ਲਈ ਇਹ ਠੀਕ ਨਹੀਂ ਸੀ ਕਿ ਤੂੰ ਆਪਣੇ ਭਰਾ ਨੂੰ ਉਸ ਦੀ ਹਾਨੀ ਦੇ ਦਿਨ ਵੇਖਦਾ ਰਹਿੰਦਾ! ਤੈਨੂੰ ਯਹੂਦੀਆਂ ਦੀ ਅੰਸ ਦੇ ਨਾਸ ਹੋਣ ਦੇ ਦਿਨ ਅਨੰਦ ਨਹੀਂ ਸੀ ਹੋਣਾ ਚਾਹੀਦਾ, ਅਤੇ ਤੈਨੂੰ ਉਨ੍ਹਾਂ ਦੇ ਦੁੱਖ ਦੇ ਦਿਨ ਵੱਡੇ ਬੋਲ ਨਹੀਂ ਬੋਲਣੇ ਚਾਹੀਦੇ ਸਨ!
13 Nor come into a gate of My people in a day of their calamity, Nor look, even you, on its misfortune in a day of its calamity, Nor send forth against its force in a day of its calamity,
੧੩ਤੈਨੂੰ ਮੇਰੀ ਪਰਜਾ ਦੀ ਬਿਪਤਾ ਦੇ ਦਿਨ, ਉਨ੍ਹਾਂ ਦੇ ਫਾਟਕਾਂ ਵਿੱਚ ਨਹੀਂ ਸੀ ਵੜਨਾ ਚਾਹੀਦਾ! ਤੈਨੂੰ ਉਨ੍ਹਾਂ ਦੀ ਬਿਪਤਾ ਦੇ ਦਿਨ, ਉਨ੍ਹਾਂ ਦੇ ਕਲੇਸ਼ ਵੱਲ ਨਹੀਂ ਸੀ ਤੱਕਣਾ ਚਾਹੀਦਾ! ਤੈਨੂੰ ਉਨ੍ਹਾਂ ਦੀ ਬਿਪਤਾ ਦੇ ਦਿਨ, ਉਨ੍ਹਾਂ ਦਾ ਮਾਲ ਨਹੀਂ ਸੀ ਲੁੱਟਣਾ ਚਾਹੀਦਾ!
14 Nor stand by the breach to cut off its escaped, Nor deliver up its remnant in a day of distress.
੧੪ਤੈਨੂੰ ਚੁਰਾਹਿਆਂ ਉੱਤੇ ਖੜ੍ਹੇ ਨਹੀਂ ਹੋਣਾ ਚਾਹੀਦਾ ਸੀ ਕਿ ਉਸ ਦੇ ਭੱਜਣ ਵਾਲਿਆਂ ਨੂੰ ਮਾਰੇਂ ਅਤੇ ਸੰਕਟ ਦੇ ਦਿਨ ਉਸ ਦੇ ਬਚੇ ਹੋਇਆਂ ਨੂੰ ਫੜਾਉਣਾ ਨਹੀਂ ਸੀ ਚਾਹੀਦਾ!
15 For near [is] the Day of YHWH, on all the nations, As you have done, it is done to you, Your deed turns back on your own head.
੧੫ਯਹੋਵਾਹ ਦੇ ਨਿਆਂ ਦਾ ਦਿਨ ਤਾਂ ਸਾਰੀਆਂ ਕੌਮਾਂ ਉੱਤੇ ਨੇੜੇ ਆ ਪਹੁੰਚਿਆ ਹੈ, ਜਿਵੇਂ ਤੂੰ ਕੀਤਾ, ਉਸੇ ਤਰ੍ਹਾਂ ਹੀ ਤੇਰੇ ਨਾਲ ਕੀਤਾ ਜਾਵੇਗਾ, ਤੇਰੀ ਕਰਨੀ ਮੁੜ ਕੇ ਤੇਰੇ ਸਿਰ ਪਵੇਗੀ।
16 For—as you have drunk on My holy mountain, All the nations drink continually, And they have drunk and have swallowed, And they have been as [if] they have not been.
੧੬ਜਿਵੇਂ ਤੁਸੀਂ ਮੇਰੇ ਪਵਿੱਤਰ ਪਰਬਤ ਉੱਤੇ ਪੀਤਾ, ਉਸੇ ਤਰ੍ਹਾਂ ਸਾਰੀਆਂ ਕੌਮਾਂ ਨਿੱਤ ਪੀਣਗੀਆਂ, ਉਹ ਪੀਣਗੀਆਂ ਅਤੇ ਪੀਂਦੀਆਂ ਹੀ ਜਾਣਗੀਆਂ ਅਤੇ ਅਜਿਹੀਆਂ ਹੋ ਜਾਣਗੀਆਂ ਜਿਵੇਂ ਉਹ ਹੋਈਆਂ ਹੀ ਨਹੀਂ!
17 And in Mount Zion there is an escape, And it has been holy, And the house of Jacob has possessed their possessions.
੧੭ਪਰ ਬਚੇ ਹੋਏ ਸੀਯੋਨ ਪਰਬਤ ਵਿੱਚ ਹੋਣਗੇ ਅਤੇ ਉਹ ਪਵਿੱਤਰ ਹੋਵੇਗਾ, ਯਾਕੂਬ ਦਾ ਘਰਾਣਾ ਆਪਣੀ ਵਿਰਾਸਤ ਨੂੰ ਅਧਿਕਾਰ ਵਿੱਚ ਕਰੇਗਾ।
18 And the house of Jacob has been a fire, And the house of Joseph a flame, And the house of Esau for stubble, And they have burned among them, And they have consumed them, And there is not a remnant to the house of Esau,” For YHWH has spoken.
੧੮ਤਦ ਯਾਕੂਬ ਦਾ ਘਰਾਣਾ ਅੱਗ, ਯੂਸੁਫ਼ ਦਾ ਘਰਾਣਾ ਲੰਬ ਅਤੇ ਏਸਾਓ ਦਾ ਘਰਾਣਾ ਘਾਹ-ਫੂਸ ਵਰਗਾ ਹੋਵੇਗਾ। ਉਹ ਉਨ੍ਹਾਂ ਨੂੰ ਸਾੜਨਗੇ ਅਤੇ ਭਸਮ ਕਰਨਗੇ ਅਤੇ ਏਸਾਓ ਦੇ ਘਰਾਣੇ ਲਈ ਕੋਈ ਬਾਕੀ ਨਾ ਹੋਵੇਗਾ, ਕਿਉਂ ਜੋ ਯਹੋਵਾਹ ਨੇ ਇਹ ਫ਼ਰਮਾਇਆ ਹੈ।
19 And they have possessed the south with the mountain of Esau, And the low country with the Philistines, And they have possessed the field of Ephraim, And the field of Samaria, And Benjamin with Gilead.
੧੯ਦੱਖਣ ਦੇ ਲੋਕ ਏਸਾਓ ਦੇ ਪਰਬਤ ਉੱਤੇ ਅਤੇ ਮੈਦਾਨ ਦੇ ਲੋਕ ਫ਼ਲਿਸਤੀਆਂ ਉੱਤੇ ਕਬਜ਼ਾ ਕਰਨਗੇ। ਉਹ ਇਫ਼ਰਾਈਮ ਅਤੇ ਸਾਮਰਿਯਾ ਦੇਸ ਉੱਤੇ ਕਬਜ਼ਾ ਕਰਨਗੇ। ਬਿਨਯਾਮੀਨ ਗਿਲਆਦ ਦੇਸ ਉੱਤੇ ਕਬਜ਼ਾ ਕਰੇਗਾ।
20 And the expulsion of this force of the sons of Israel, That [is with] the Canaanites to Zarephat, And the expulsion of Jerusalem that [is] with the Sepharad, Possess the cities of the south.
੨੦ਇਸਰਾਏਲੀਆਂ ਦੀ ਫੌਜ ਦੇ ਗੁਲਾਮਾਂ ਵਿੱਚੋਂ, ਜਿਹੜੇ ਕਨਾਨੀਆਂ ਵਿੱਚ ਰਹਿੰਦੇ ਹਨ, ਉਹ ਸਾਰਫਥ ਸ਼ਹਿਰ ਤੱਕ ਅਤੇ ਯਰੂਸ਼ਲਮ ਦੇ ਗੁਲਾਮ ਜਿਹੜੇ ਸਫ਼ਾਰਦ ਦੇਸ ਵਿੱਚ ਰਹਿੰਦੇ ਹਨ, ਉਹ ਦੱਖਣ ਦੇ ਸ਼ਹਿਰਾਂ ਉੱਤੇ ਕਬਜ਼ਾ ਕਰਨਗੇ।
21 And saviors have gone up on Mount Zion, To judge the mountain of Esau, And the kingdom has been to YHWH!
੨੧ਬਚਾਉਣ ਵਾਲੇ ਸੀਯੋਨ ਪਰਬਤ ਉੱਤੇ ਜਾਣਗੇ, ਤਾਂ ਜੋ ਉਹ ਏਸਾਓ ਦੇ ਪਰਬਤ ਦਾ ਨਿਆਂ ਕਰਨ ਅਤੇ ਰਾਜ ਯਹੋਵਾਹ ਦਾ ਹੋਵੇਗਾ।