< Judges 19 >

1 And it comes to pass in those days, when there is no king in Israel, that there is a man, a Levite, a sojourner in the sides of the hill-country of Ephraim, and he takes a wife for himself, a concubine, out of Beth-Lehem-Judah;
ਉਨ੍ਹਾਂ ਦਿਨਾਂ ਵਿੱਚ ਜਦ ਇਸਰਾਏਲੀਆਂ ਦਾ ਕੋਈ ਰਾਜਾ ਨਹੀਂ ਸੀ ਤਾਂ ਅਜਿਹਾ ਹੋਇਆ ਕਿ ਇੱਕ ਲੇਵੀ ਮਨੁੱਖ ਜਿਹੜਾ ਇਫ਼ਰਾਈਮ ਦੇ ਪਹਾੜੀ ਦੇਸ਼ ਦੇ ਦੂਸਰੇ ਪਾਸੇ ਰਹਿੰਦਾ ਸੀ, ਬੈਤਲਹਮ ਯਹੂਦਾਹ ਤੋਂ ਆਪਣੇ ਲਈ ਇੱਕ ਰਖ਼ੈਲ ਨੂੰ ਰੱਖ ਲਿਆ।
2 and his concubine commits whoredom against him, and she goes from him to the house of her father, to Beth-Lehem-Judah, and is there four months of days.
ਉਸ ਦੀ ਰਖ਼ੈਲ ਵਿਭਚਾਰ ਕਰਕੇ ਉਸ ਦੇ ਕੋਲੋਂ ਬੈਤਲਹਮ ਯਹੂਦਾਹ ਵਿੱਚ ਆਪਣੇ ਪਿਤਾ ਦੇ ਘਰ ਚਲੀ ਗਈ, ਅਤੇ ਚਾਰ ਮਹੀਨੇ ਉੱਥੇ ਰਹੀ।
3 And her husband rises and goes after her, to speak to her heart, to bring her back, and his young man [is] with him, and a couple of donkeys; and she brings him into the house of her father, and the father of the young woman sees him, and rejoices to meet him.
ਤਦ ਉਸ ਦਾ ਪਤੀ ਉੱਠਿਆ ਅਤੇ ਆਪਣੇ ਨਾਲ ਇੱਕ ਸੇਵਕ ਅਤੇ ਦੋ ਗਧੇ ਲੈ ਕੇ ਗਿਆ ਤਾਂ ਜੋ ਉਸ ਨੂੰ ਸਮਝਾ ਕੇ ਵਾਪਿਸ ਮੋੜ ਲਿਆਵੇ। ਉਹ ਉਸ ਨੂੰ ਆਪਣੇ ਪਿਤਾ ਦੇ ਘਰ ਲੈ ਕੇ ਗਈ ਅਤੇ ਜਦੋਂ ਉਸ ਜਵਾਨ ਇਸਤਰੀ ਦੇ ਪਿਤਾ ਨੇ ਉਸ ਨੂੰ ਵੇਖਿਆ ਤਾਂ ਉਸ ਨੂੰ ਮਿਲ ਕੇ ਅਨੰਦ ਹੋਇਆ।
4 And his father-in-law keeps hold on him, father of the young woman, and he abides with him three days, and they eat and drink, and lodge there.
ਤਦ ਉਸ ਦੇ ਸਹੁਰੇ ਅਰਥਾਤ ਇਸਤਰੀ ਦੇ ਪਿਤਾ ਨੇ ਉਸ ਨੂੰ ਰੋਕ ਲਿਆ ਅਤੇ ਉਹ ਤਿੰਨ ਦਿਨ ਤੱਕ ਉਸ ਦੇ ਨਾਲ ਰਿਹਾ ਅਤੇ ਉਨ੍ਹਾਂ ਦੇ ਖਾਧਾ ਪੀਤਾ ਅਤੇ ਉੱਥੇ ਟਿਕੇ ਰਹੇ।
5 And it comes to pass, on the fourth day, that they rise early in the morning, and he rises to go, and the father of the young woman says to his son-in-law, “Support your heart with a morsel of bread, and afterward you go on.”
ਚੌਥੇ ਦਿਨ ਜਦ ਉਹ ਸਵੇਰ ਨੂੰ ਉੱਠੇ ਤਾਂ ਉਹ ਵਾਪਿਸ ਜਾਣ ਲਈ ਉੱਠ ਕੇ ਖੜ੍ਹਾ ਹੋ ਗਿਆ ਤਾਂ ਇਸਤਰੀ ਦੇ ਪਿਤਾ ਨੇ ਆਪਣੇ ਜੁਆਈ ਨੂੰ ਕਿਹਾ, “ਥੋੜ੍ਹੀ ਜਿਹੀ ਰੋਟੀ ਖਾ ਕੇ ਅਨੰਦ ਹੋ ਲੈ, ਫੇਰ ਤੁਸੀਂ ਚਲੇ ਜਾਣਾ।”
6 And both of them sit, and eat and drink together, and the father of the young woman says to the man, “Please be willing and lodge all night, and let your heart be glad.”
ਤਦ ਉਹ ਦੋਵੇਂ ਬੈਠ ਗਏ ਅਤੇ ਉਨ੍ਹਾਂ ਨੇ ਰਲ ਕੇ ਖਾਧਾ ਪੀਤਾ, ਫਿਰ ਇਸਤਰੀ ਦੇ ਪਿਤਾ ਨੇ ਉਸ ਮਨੁੱਖ ਨੂੰ ਕਿਹਾ, “ਇੱਕ ਰਾਤ ਹੋਰ ਇੱਥੇ ਹੀ ਰਹੋ ਅਤੇ ਆਪਣੇ ਮਨ ਨੂੰ ਅਨੰਦ ਕਰੋ।”
7 And the man rises to go, and his father-in-law presses on him, and he turns back and lodges there.
ਉਹ ਮਨੁੱਖ ਵਿਦਿਆ ਹੋਣ ਲਈ ਉੱਠਿਆ ਪਰ ਉਸ ਦਾ ਸਹੁਰਾ ਉਸ ਨਾਲ ਜਿੱਦ ਕਰ ਬੈਠਾ ਇਸ ਲਈ ਫਿਰ ਉਸ ਨੇ ਰਾਤ ਉੱਥੇ ਹੀ ਕੱਟੀ।
8 And he rises early in the morning, on the fifth day, to go, and the father of the young woman says, “Please support your heart”; and they have tarried until the turning of the day, and both of them eat.
ਪੰਜਵੇਂ ਦਿਨ ਸਵੇਰੇ ਹੀ ਉਹ ਵਿਦਿਆ ਹੋਣ ਲਈ ਉੱਠ ਗਿਆ, ਪਰ ਇਸਤਰੀ ਦੇ ਪਿਤਾ ਨੇ ਕਿਹਾ, “ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਤੂੰ ਆਪਣੇ ਮਨ ਨੂੰ ਅਨੰਦ ਕਰ ਅਤੇ ਦਿਨ ਢੱਲਣ ਤੱਕ ਠਹਿਰ ਜਾਓ।” ਤਦ ਉਨ੍ਹਾਂ ਦੋਹਾਂ ਨੇ ਇਕੱਠੇ ਰੋਟੀ ਖਾਧੀ।
9 And the man rises to go, he, and his concubine, and his young man, but his father-in-law, father of the young woman, says to him, “Now behold, the day has fallen toward evening, please lodge all night; behold, the declining of the day! Lodge here and let your heart be glad—and you have risen early tomorrow for your journey, and you have gone to your tent.”
ਜਦ ਉਹ ਮਨੁੱਖ ਆਪਣੀ ਰਖ਼ੈਲ ਅਤੇ ਸੇਵਕ ਦੇ ਨਾਲ ਵਿਦਿਆ ਹੋਣ ਲਈ ਉੱਠਿਆ ਤਦ ਉਸ ਦੇ ਸਹੁਰੇ ਅਰਥਾਤ ਉਸ ਇਸਤਰੀ ਦੇ ਪਿਤਾ ਨੇ ਉਸ ਨੂੰ ਕਿਹਾ, “ਵੇਖ, ਦਿਨ ਢੱਲਣ ਵਾਲਾ ਹੈ ਅਤੇ ਸ਼ਾਮ ਹੁੰਦੀ ਜਾਂਦੀ ਹੈ, ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਰਾਤ ਇੱਥੇ ਹੀ ਰਹੋ। ਵੇਖੋ, ਦਿਨ ਢਲਦਾ ਜਾਂਦਾ ਹੈ। ਇਸ ਲਈ ਇੱਥੇ ਹੀ ਰਹੋ ਅਤੇ ਅਨੰਦ ਹੋਵੇ ਅਤੇ ਸਵੇਰੇ ਹੀ ਉੱਠ ਕੇ ਆਪਣੇ ਰਾਹ ਪੈ ਜਾਣਾ ਤਾਂ ਜੋ ਤੂੰ ਆਪਣੇ ਡੇਰੇ ਵੱਲ ਵਿਦਿਆ ਹੋਵੇਂ।”
10 And the man has not been willing to lodge all night, and he rises, and goes, and comes in until [he is] opposite Jebus (it [is] Jerusalem), and a couple of saddled donkeys [are] with him; and his concubine [is] with him.
੧੦ਪਰ ਉਸ ਰਾਤ ਰਹਿਣ ਲਈ ਉਹ ਮਨੁੱਖ ਰਾਜ਼ੀ ਨਾ ਹੋਇਆ, ਇਸ ਲਈ ਵਿਦਿਆ ਹੋ ਕੇ ਚੱਲ ਪਿਆ ਅਤੇ ਯਬੂਸ ਦੇ ਨੇੜੇ ਜਿਸ ਨੂੰ ਯਰੂਸ਼ਲਮ ਕਹਿੰਦੇ ਹਨ, ਪਹੁੰਚ ਗਿਆ। ਕਾਠੀ ਪਾਏ ਹੋਏ ਦੋਵੇਂ ਗਧੇ ਅਤੇ ਉਸ ਦੀ ਰਖ਼ੈਲ ਵੀ ਉਸ ਦੇ ਨਾਲ ਸੀ।
11 They [are] near Jebus, and the day has greatly gone down, and the young man says to his lord, “Please come, and we turn aside to this city of the Jebusite and lodge in it.”
੧੧ਜਦ ਉਹ ਯਬੂਸ ਦੇ ਨੇੜੇ ਪਹੁੰਚੇ ਤਾਂ ਦਿਨ ਬਹੁਤ ਹੀ ਢੱਲ ਗਿਆ ਸੀ। ਤਾਂ ਸੇਵਕ ਨੇ ਆਪਣੇ ਸੁਆਮੀ ਨੂੰ ਕਿਹਾ, “ਆਉ ਜੀ, ਅਸੀਂ ਯਬੂਸੀਆਂ ਦੇ ਸ਼ਹਿਰ ਵਿੱਚ ਜਾ ਕੇ ਇੱਥੇ ਰਹੀਏ।”
12 And his lord says to him, “Let us not turn aside to the city of a stranger, that is not of the sons of Israel there, but we have passed over to Gibeah.”
੧੨ਪਰ ਉਸ ਦੇ ਸੁਆਮੀ ਨੇ ਉਸ ਨੂੰ ਕਿਹਾ, “ਪਰਾਏ ਸ਼ਹਿਰ ਵਿੱਚ ਜੋ ਇਸਰਾਏਲੀਆਂ ਦਾ ਨਹੀਂ ਹੈ, ਅਸੀਂ ਨਹੀਂ ਜਾਂਵਾਂਗੇ, ਪਰ ਅਸੀਂ ਗਿਬਆਹ ਵੱਲ ਚਲੇ ਜਾਂਵਾਂਗੇ।”
13 And he says to his young man, “Come, and we draw near to one of the places, and have lodged in Gibeah, or in Ramah.”
੧੩ਫਿਰ ਉਸ ਨੇ ਆਪਣੇ ਸੇਵਕ ਨੂੰ ਕਿਹਾ, “ਆ, ਅਸੀਂ ਇਨ੍ਹਾਂ ਥਾਵਾਂ ਵਿੱਚੋਂ ਕਿਸੇ ਇੱਕ ਵੱਲ ਚੱਲੀਏ, ਜਾਂ ਗਿਬਆਹ ਨੂੰ ਜਾਂ ਰਾਮਾਹ ਨੂੰ ਤਾਂ ਜੋ ਉੱਥੇ ਰਾਤ ਕੱਟੀਏ।”
14 And they pass over, and go on, and the sun goes in on them near Gibeah, which is of Benjamin;
੧੪ਅਤੇ ਉਹ ਅੱਗੇ ਦੀ ਵੱਲ ਸਫ਼ਰ ਕਰਦੇ ਰਹੇ ਅਤੇ ਜਦ ਬਿਨਯਾਮੀਨ ਦੇ ਗਿਬਆਹ ਦੇ ਨੇੜੇ ਪਹੁੰਚੇ ਤਾਂ ਸੂਰਜ ਢੱਲ ਗਿਆ।
15 and they turn aside there to go in to lodge in Gibeah, and he goes in and sits in a broad place of the city, and there is no man gathering them into the house to lodge.
੧੫ਇਸ ਲਈ ਉਹ ਮੁੜ ਗਏ ਤਾਂ ਜੋ ਗਿਬਆਹ ਵਿੱਚ ਜਾ ਕੇ ਉੱਥੇ ਰਹਿਣ। ਅਤੇ ਉੱਥੇ ਜਾ ਕੇ ਉਹ ਸ਼ਹਿਰ ਦੇ ਇੱਕ ਚੌਂਕ ਵਿੱਚ ਬੈਠ ਗਿਆ ਕਿਉਂਕਿ ਉੱਥੇ ਅਜਿਹਾ ਕੋਈ ਨਹੀਂ ਸੀ ਜੋ ਉਨ੍ਹਾਂ ਨੂੰ ਰਾਤ ਕੱਟਣ ਲਈ ਆਪਣੇ ਘਰ ਲੈ ਜਾਂਦਾ।
16 And behold, an old man has come from his work from the field in the evening, and the man [is] of the hill-country of Ephraim, and he [is] a sojourner in Gibeah, and the men of the place [are] Benjamites.
੧੬ਤਦ ਵੇਖੋ, ਸ਼ਾਮ ਦੇ ਵੇਲੇ ਇੱਕ ਬਜ਼ੁਰਗ ਆਪਣੇ ਖੇਤ ਵਿੱਚੋਂ ਕੰਮ-ਧੰਦਾ ਮੁਕਾ ਕੇ ਉੱਥੇ ਆਇਆ, ਉਹ ਵੀ ਇਫ਼ਰਾਈਮ ਦੇ ਪਹਾੜੀ ਦੇਸ਼ ਦਾ ਸੀ, ਜੋ ਗਿਬਆਹ ਵਿੱਚ ਆ ਕੇ ਵੱਸ ਗਿਆ ਸੀ ਪਰ ਉੱਥੋਂ ਦੇ ਵਾਸੀ ਬਿਨਯਾਮੀਨੀ ਸਨ।
17 And he lifts up his eyes, and sees the man, the traveler, in a broad place of the city, and the old man says, “To where do you go? And where do you come from?”
੧੭ਉਸ ਨੇ ਅੱਖਾਂ ਚੁੱਕ ਕੇ ਇੱਕ ਰਾਹੀ ਨੂੰ ਸ਼ਹਿਰ ਦੇ ਚੌਂਕ ਬੈਠੇ ਵੇਖਿਆ, ਤਾਂ ਉਸ ਬਜ਼ੁਰਗ ਨੇ ਪੁੱਛਿਆ, “ਤੂੰ ਕਿੱਥੋਂ ਆਇਆ ਹੈਂ ਅਤੇ ਕਿੱਥੇ ਜਾਣਾ ਹੈ?”
18 And he says to him, “We are passing over from Beth-Lehem-Judah to the sides of the hill-country of Ephraim—I [am] from there, and I go to Beth-Lehem-Judah; and I am going to the house of YHWH, and there is no man gathering me into the house,
੧੮ਉਹ ਨੇ ਉਸ ਨੂੰ ਕਿਹਾ, “ਅਸੀਂ ਬੈਤਲਹਮ ਯਹੂਦਾਹ ਤੋਂ ਆਏ ਅਤੇ ਇਫ਼ਰਾਈਮ ਦੇ ਪਹਾੜੀ ਦੇਸ਼ ਦੇ ਦੂਸਰੇ ਪਾਸੇ ਜਾਣਾ ਹੈ। ਮੈਂ ਉੱਥੋਂ ਦਾ ਹੀ ਹਾਂ। ਮੈਂ ਬੈਤਲਹਮ ਯਹੂਦਾਹ ਨੂੰ ਗਿਆ ਸੀ ਅਤੇ ਹੁਣ ਆਪਣੇ ਘਰ ਦੇ ਵੱਲ ਜਾਂਦਾ ਹਾਂ। ਪਰ ਇੱਥੇ ਅਜਿਹਾ ਕੋਈ ਮਨੁੱਖ ਨਹੀਂ ਜੋ ਸਾਨੂੰ ਆਪਣੇ ਘਰ ਠਹਿਰਾਵੇ।
19 and there is both straw and provender for our donkeys, and there is also bread and wine for me, and for your handmaid, and for the young man with your servants; there is no lack of anything.”
੧੯ਸਾਡੇ ਕੋਲ ਗਧਿਆਂ ਲਈ ਦਾਣਾ ਪੱਠਾ ਵੀ ਹੈ ਅਤੇ ਮੇਰੇ ਲਈ ਅਤੇ ਤੇਰੀ ਇਸ ਦਾਸੀ ਲਈ ਅਤੇ ਇਸ ਜੁਆਨ ਦੇ ਲਈ ਜੋ ਤੇਰੇ ਸੇਵਕਾਂ ਦੇ ਨਾਲ ਹੈ, ਰੋਟੀ ਅਤੇ ਦਾਖ਼ਰਸ ਵੀ ਹੈ, ਸਾਨੂੰ ਕਿਸੇ ਵਸਤੂ ਦੀ ਘਾਟ ਨਹੀਂ ਹੈ।”
20 And the old man says, “Peace to you; only, all your lack [is] on me, but do not lodge in the broad place.”
੨੦ਉਸ ਬਜ਼ੁਰਗ ਨੇ ਕਿਹਾ, “ਤੈਨੂੰ ਸੁੱਖ-ਸਾਂਦ ਹੋਵੇ ਅਤੇ ਤੇਰੀ ਸਾਰੀ ਲੋੜ ਸਾਡੇ ਸਿਰ ਤੇ ਹੋਵੇ ਪਰ ਤੂੰ ਚੌਂਕ ਵਿੱਚ ਰਾਤ ਬਿਲਕੁਲ ਨਾ ਕੱਟ।”
21 And he brings him into his house, and mixes [food] for the donkeys, and they wash their feet, and eat and drink.
੨੧ਤਦ ਉਹ ਉਸ ਨੂੰ ਆਪਣੇ ਘਰ ਲੈ ਗਿਆ ਅਤੇ ਉਸ ਦੇ ਗਧਿਆਂ ਨੂੰ ਪੱਠੇ ਪਾਏ ਅਤੇ ਉਨ੍ਹਾਂ ਨੇ ਆਪਣੇ ਪੈਰ ਧੋਤੇ ਅਤੇ ਖਾਣ-ਪੀਣ ਲੱਗੇ।
22 They are making their heart glad, and behold, men of the city, men—sons of worthlessness—have gone around the house, beating on the door, and they speak to the old man, the master of the house, saying, “Bring out the man who has come into your house, and we know him.”
੨੨ਜਿਸ ਵੇਲੇ ਉਹ ਅਨੰਦ ਕਰ ਰਹੇ ਸਨ ਤਾਂ ਵੇਖੋ, ਉਸ ਸ਼ਹਿਰ ਦੇ ਲੋਕਾਂ ਵਿੱਚੋਂ ਜੋ ਬਲਿਆਲ ਦੇ ਵੰਸ਼ ਦੇ ਸਨ, ਕਈਆਂ ਨੇ ਉਸ ਦੇ ਘਰ ਨੂੰ ਘੇਰ ਲਿਆ ਅਤੇ ਬੂਹਾ ਖੜਕਾ ਕੇ ਉਸ ਘਰ ਦੇ ਸੁਆਮੀ ਵਾਲੇ ਅਰਥਾਤ ਉਸ ਬਜ਼ੁਰਗ ਨੂੰ ਕਹਿਣ ਲੱਗੇ, “ਜਿਹੜਾ ਮਨੁੱਖ ਤੇਰੇ ਘਰ ਆਇਆ ਹੈ ਉਸ ਨੂੰ ਬਾਹਰ ਕੱਢ ਲਿਆ ਜੋ ਅਸੀਂ ਉਸ ਨਾਲ ਸੰਗ ਕਰੀਏ।”
23 And the man, the master of the house, goes out to them and says to them, “No, my brothers, please do not do evil after that this man has come into my house; do not do this folly;
੨੩ਉਸ ਮਨੁੱਖ ਅਰਥਾਤ ਘਰ ਦੇ ਸੁਆਮੀ ਨੇ ਬਾਹਰ ਨਿੱਕਲ ਕੇ ਉਨ੍ਹਾਂ ਨੂੰ ਕਿਹਾ, “ਨਹੀਂ ਮੇਰੇ ਭਰਾਓ, ਅਜਿਹੀ ਬੁਰਿਆਈ ਨਾ ਕਰੋ, ਕਿਉਂ ਜੋ ਇਹ ਮਨੁੱਖ ਸਾਡੇ ਘਰ ਆਇਆ ਹੈ, ਇਸ ਲਈ ਅਜਿਹੀ ਦੁਸ਼ਟਤਾ ਨਾ ਕਰੋ।
24 behold, my daughter, the virgin, and his concubine, please let me bring them out and you humble them, and do that which is good in your eyes to them, and do not do this foolish thing to this man.”
੨੪ਵੇਖੋ, ਇੱਥੇ ਮੇਰੀ ਕੁਆਰੀ ਧੀ ਅਤੇ ਇਸ ਪੁਰਖ ਦੀ ਰਖ਼ੈਲ ਹਨ। ਮੈਂ ਉਨ੍ਹਾਂ ਨੂੰ ਬਾਹਰ ਲੈ ਆਉਂਦਾ ਹਾਂ। ਤੁਸੀਂ ਉਨ੍ਹਾਂ ਦੀ ਬੇਪਤੀ ਕਰੋ ਅਤੇ ਜੋ ਤੁਹਾਨੂੰ ਚੰਗਾ ਲੱਗੇ ਉਹੋ ਉਨ੍ਹਾਂ ਨਾਲ ਕਰੋ, ਪਰ ਇਸ ਮਨੁੱਖ ਨਾਲ ਅਜਿਹੀ ਦੁਸ਼ਟਤਾ ਨਾ ਕਰੋ।”
25 And the men have not been willing to listen to him, and the man takes hold on his concubine and brings [her] out to them outside, and they know her and roll themselves on her all the night until the morning, and they send her away in the ascending of the dawn;
੨੫ਪਰ ਉਨ੍ਹਾਂ ਲੋਕਾਂ ਨੇ ਉਸ ਦੀ ਗੱਲ ਨਾ ਮੰਨੀ। ਤਦ ਉਹ ਮਨੁੱਖ ਆਪਣੀ ਰਖ਼ੈਲ ਨੂੰ ਫੜ੍ਹ ਕੇ ਉਨ੍ਹਾਂ ਕੋਲ ਬਾਹਰ ਲੈ ਆਇਆ ਅਤੇ ਉਨ੍ਹਾਂ ਨੇ ਉਸ ਦੇ ਨਾਲ ਸੰਗ ਕੀਤਾ ਅਤੇ ਸਾਰੀ ਰਾਤ ਸਗੋਂ ਸਵੇਰ ਤੱਕ ਉਸ ਨੂੰ ਛੇੜਦੇ ਰਹੇ ਅਤੇ ਜਦ ਸਵੇਰ ਹੋਈ ਤਾਂ ਉਸ ਨੂੰ ਛੱਡ ਗਏ।
26 and the woman comes in at the turning of the morning, and falls at the opening of the man’s house where her lord [is], until the light.
੨੬ਤਦ ਉਹ ਇਸਤਰੀ ਸਵੇਰੇ ਹੀ ਆ ਕੇ ਉਸ ਮਨੁੱਖ ਦੇ ਘਰ ਦੇ ਦਰਵਾਜ਼ੇ ਉੱਤੇ ਡਿੱਗ ਪਈ ਜਿੱਥੇ ਉਸ ਦਾ ਪਤੀ ਸੀ, ਅਤੇ ਦਿਨ ਚੜ੍ਹਨ ਤੱਕ ਉੱਥੇ ਹੀ ਪਈ ਰਹੀ।
27 And her lord rises in the morning, and opens the doors of the house, and goes out to go on his way, and behold, the woman, his concubine, is fallen at the opening of the house, and her hands [are] on the threshold,
੨੭ਉਸ ਦੇ ਪਤੀ ਨੇ ਸਵੇਰੇ ਉੱਠ ਕੇ ਘਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਜਾਣ ਲਈ ਬਾਹਰ ਨਿੱਕਲਿਆ ਤਾਂ ਵੇਖੋ, ਉਸ ਦੀ ਰਖ਼ੈਲ ਘਰ ਦੇ ਦਰਵਾਜ਼ੇ ਉੱਤੇ ਪਈ ਸੀ ਅਤੇ ਉਸ ਦੇ ਹੱਥ ਡਿਉੜ੍ਹੀ ਨਾਲ ਲੱਗੇ ਹੋਏ ਸਨ।
28 and he says to her, “Rise, and we go”; but there is no answering, and he takes her on the donkey, and the man rises and goes to his place,
੨੮ਉਹ ਨੇ ਉਸ ਨੂੰ ਕਿਹਾ, “ਉੱਠ, ਅਸੀਂ ਚੱਲੀਏ!” ਪਰ ਕੋਈ ਉੱਤਰ ਨਾ ਮਿਲਿਆ। ਤਦ ਉਹ ਨੇ ਉਸ ਨੂੰ ਆਪਣੇ ਗਧੇ ਉੱਤੇ ਰੱਖ ਲਿਆ ਅਤੇ ਉੱਠ ਕੇ ਆਪਣੇ ਘਰ ਵੱਲ ਚੱਲ ਪਿਆ।
29 and comes into his house, and takes the knife, and lays hold on his concubine, and cuts her in pieces to her bones—into twelve pieces, and sends her into all the border of Israel.
੨੯ਜਦ ਉਹ ਆਪਣੇ ਘਰ ਪਹੁੰਚ ਗਿਆ ਤਾਂ ਛੁਰੀ ਲੈ ਕੇ ਆਪਣੀ ਰਖ਼ੈਲ ਦੇ ਅੰਗ-ਅੰਗ ਕੱਟ ਕੇ ਬਾਰਾਂ ਟੁੱਕੜੇ ਕੀਤੇ ਅਤੇ ਇਸਰਾਏਲ ਦੀਆਂ ਸਾਰੀਆਂ ਹੱਦਾਂ ਵਿੱਚ ਭੇਜ ਦਿੱਤੇ।
30 And it has come to pass, everyone who sees has said, “There has not been—indeed, there has not been seen [anything] like this, from the day of the coming up of the sons of Israel out of the land of Egypt until this day; set your [heart] on it, take counsel, and speak.”
੩੦ਤਦ ਜਿਸ ਕਿਸੇ ਨੇ ਇਹ ਵੇਖਿਆ ਉਹ ਆਪਸ ਵਿੱਚ ਕਹਿਣ ਲੱਗੇ, “ਇਸਰਾਏਲੀਆਂ ਦੇ ਮਿਸਰ ਤੋਂ ਨਿੱਕਲ ਕੇ ਆਉਣ ਦੇ ਸਮੇਂ ਤੋਂ ਲੈ ਕੇ ਅੱਜ ਦੇ ਦਿਨ ਤੱਕ ਅਜਿਹਾ ਕੰਮ ਕਦੇ ਨਹੀਂ ਹੋਇਆ, ਅਤੇ ਨਾ ਹੀ ਕਿਸੇ ਨੇ ਵੇਖਿਆ! ਇਸ ਵੱਲ ਧਿਆਨ ਕਰੋ ਅਤੇ ਸਲਾਹ ਕਰ ਕੇ ਬੋਲੋ ਕਿ ਹੁਣ ਕੀ ਕਰਨਾ ਚਾਹੀਦਾ ਹੈ।”

< Judges 19 >