< Joel 3 >

1 “For behold, in those days, and in that time, When I turn back [to] the captivity of Judah and Jerusalem,
ਕਿਉਂ ਜੋ ਵੇਖੋ, ਉਹਨਾਂ ਦਿਨਾਂ ਅਤੇ ਉਸ ਸਮੇਂ ਵਿੱਚ, ਜਦ ਮੈਂ ਯਹੂਦਾਹ ਅਤੇ ਯਰੂਸ਼ਲਮ ਦੀ ਗੁਲਾਮੀ ਨੂੰ ਮੁਕਾ ਦਿਆਂਗਾ
2 Then I have gathered all the nations, And caused them to go down to the Valley of Jehoshaphat, And I have been in judgment with them there, Concerning My people and My inheritance—Israel, Whom they scattered among nations, And My land they have apportioned.
ਉਸ ਸਮੇਂ ਮੈਂ ਸਾਰੀਆਂ ਕੌਮਾਂ ਨੂੰ ਇਕੱਠਿਆਂ ਕਰਾਂਗਾ ਅਤੇ ਉਹਨਾਂ ਨੂੰ ਯਹੋਸ਼ਾਫ਼ਾਤ ਦੀ ਘਾਟੀ ਵਿੱਚ ਉਤਾਰ ਲਿਆਵਾਂਗਾ, ਅਤੇ ਉੱਥੇ ਮੈਂ ਆਪਣੀ ਪਰਜਾ ਅਤੇ ਆਪਣੇ ਨਿੱਜ-ਭਾਗ ਇਸਰਾਏਲ ਦੇ ਕਾਰਨ ਉਹਨਾਂ ਦਾ ਨਿਆਂ ਕਰਾਂਗਾ, ਕਿਉਂ ਜੋ ਉਹਨਾਂ ਨੇ ਉਨ੍ਹਾਂ ਨੂੰ ਕੌਮਾਂ ਵਿੱਚ ਖਿਲਾਰ ਦਿੱਤਾ ਅਤੇ ਮੇਰੇ ਦੇਸ਼ ਨੂੰ ਵੰਡ ਲਿਆ,
3 And for My people they cast a lot, And they give the young man for a harlot, And have sold the young woman for wine, That they may drink.
ਅਤੇ ਮੇਰੀ ਪਰਜਾ ਉੱਤੇ ਪਰਚੀਆਂ ਪਾਈਆਂ ਅਤੇ ਇੱਕ ਮੁੰਡਾ ਵੇਸਵਾ ਦੇ ਬਦਲੇ ਵਿੱਚ ਦੇ ਦਿੱਤਾ ਅਤੇ ਮਧ ਪੀਣ ਲਈ ਇੱਕ ਕੁੜੀ ਵੇਚ ਦਿੱਤੀ!
4 And also, what [are] you to Me, O Tyre and Sidon, And all circuits of Philistia? Are you rendering repayment to Me? And if you are giving repayment to Me, Swiftly, quickly, I return your repayment on your head.
ਹੇ ਸੂਰ ਅਤੇ ਸੀਦੋਨ ਅਤੇ ਫ਼ਲਿਸਤ ਦੇ ਸਾਰੇ ਇਲਾਕਿਓ, ਤੁਹਾਡਾ ਮੇਰੇ ਨਾਲ ਕੀ ਕੰਮ? ਕੀ ਤੁਸੀਂ ਮੈਨੂੰ ਬਦਲਾ ਦਿਓਗੇ? ਜੇਕਰ ਤੁਸੀਂ ਮੈਨੂੰ ਬਦਲਾ ਵੀ ਦਿਓ, ਤਾਂ ਮੈਂ ਝੱਟ ਹੀ ਤੁਹਾਡੇ ਸਿਰ ਉੱਤੇ ਤੁਹਾਡਾ ਬਦਲਾ ਮੋੜ ਦਿਆਂਗਾ!
5 In that My silver and My gold you took, And My desirable things that are good, You have brought into your temples.
ਕਿਉਂ ਜੋ ਤੁਸੀਂ ਮੇਰੀ ਚਾਂਦੀ ਅਤੇ ਮੇਰਾ ਸੋਨਾ ਲੈ ਲਿਆ ਅਤੇ ਮੇਰੇ ਮਨਭਾਉਂਦੇ ਪਦਾਰਥ ਆਪਣੇ ਮੰਦਰਾਂ ਵਿੱਚ ਲੈ ਗਏ
6 And sons of Judah, and sons of Jerusalem, You have sold to the sons of Javan, To put them far off from their border.
ਅਤੇ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਯੂਨਾਨੀਆਂ ਕੋਲ ਇਸ ਲਈ ਵੇਚ ਦਿੱਤਾ ਤਾਂ ਜੋ ਤੁਸੀਂ ਉਹਨਾਂ ਨੂੰ ਉਹਨਾਂ ਦੀ ਹੱਦ ਤੋਂ ਦੂਰ ਕਰੋ।
7 Behold, I am stirring them up out of the place To where you have sold them, And I have turned back your repayment on your head,
ਇਸ ਲਈ ਵੇਖੋ, ਮੈਂ ਉਹਨਾਂ ਨੂੰ ਉਸ ਥਾਂ ਤੋਂ ਜਿੱਥੇ ਤੁਸੀਂ ਉਹਨਾਂ ਨੂੰ ਵੇਚ ਦਿੱਤਾ, ਉਠਾਵਾਂਗਾ ਅਤੇ ਤੁਹਾਡਾ ਬਦਲਾ ਤੁਹਾਡੇ ਸਿਰਾਂ ਉੱਤੇ ਮੋੜ ਦਿਆਂਗਾ
8 And have sold your sons and your daughters Into the hand of the sons of Judah, And they have sold them to Sabeans, To a nation far off, for YHWH has spoken.”
ਅਤੇ ਮੈਂ ਤੁਹਾਡੇ ਪੁੱਤਰਾਂ ਅਤੇ ਤੁਹਾਡੀਆਂ ਧੀਆਂ ਨੂੰ ਯਹੂਦੀਆਂ ਦੇ ਹੱਥ ਵੇਚਾਂਗਾ ਅਤੇ ਉਹ ਉਹਨਾਂ ਨੂੰ ਸ਼ਬਾਈਆਂ ਕੋਲ ਜੋ ਇੱਕ ਦੂਰ ਦੇਸ਼ ਦੀ ਕੌਮ ਹੈ, ਵੇਚਣਗੇ ਕਿਉਂ ਜੋ ਯਹੋਵਾਹ ਨੇ ਇਹ ਆਖਿਆ ਹੈ!
9 Proclaim this among nations, Sanctify a war, stir up the mighty ones, Come near, come up, let all the men of war.
ਕੌਮਾਂ ਵਿੱਚ ਇਸ ਗੱਲ ਦੀ ਘੋਸ਼ਣਾ ਕਰੋ, ਲੜਾਈ ਦੀ ਤਿਆਰੀ ਕਰੋ, ਸੂਰਮਿਆਂ ਨੂੰ ਪਰੇਰੋ, ਤਾਂ ਜੋ ਸਾਰੇ ਯੋਧੇ ਨੇੜੇ ਆਉਣ, ਉਹ ਉਤਾਹਾਂ ਆਉਣ!
10 Beat your plowshares to swords, And your pruning-hooks to javelins, Let the weak say, “I [am] mighty.”
੧੦ਤੁਸੀਂ ਆਪਣਿਆਂ ਹਲ਼ਾਂ ਦੀ ਫ਼ਾਲ ਨੂੰ ਕੁੱਟ ਕੇ ਤਲਵਾਰਾਂ ਅਤੇ ਆਪਣਿਆਂ ਦਾਤਰਿਆਂ ਨੂੰ ਬਰਛੀਆਂ ਬਣਾਓ! ਅਤੇ ਜੋ ਕਮਜ਼ੋਰ ਹੈ, ਉਹ ਆਖੇ, ਮੈਂ ਸੂਰਬੀਰ ਹਾਂ!
11 Hurry, and come in, all you nations around, And be gathered together, There cause to come down, O YHWH, Your mighty ones.
੧੧ਹੇ ਆਲੇ-ਦੁਆਲੇ ਦੀਓ ਸਾਰੀਓ ਕੌਮੋ, ਛੇਤੀ ਨਾਲ ਆਓ ਅਤੇ ਇਕੱਠਿਆਂ ਹੋ ਜਾਓ! ਹੇ ਯਹੋਵਾਹ, ਉੱਥੇ ਆਪਣੇ ਸੂਰਬੀਰਾਂ ਨੂੰ ਉਤਾਰ ਦੇ।
12 “Let the nations wake and come up to the Valley of Jehoshaphat, For there I sit to judge all the nations around.
੧੨ਕੌਮਾਂ ਆਪਣੇ ਆਪ ਨੂੰ ਉਕਸਾਉਣ ਅਤੇ ਯਹੋਸ਼ਾਫ਼ਾਤ ਦੀ ਘਾਟੀ ਵਿੱਚ ਜਾਣ, ਕਿਉਂ ਜੋ ਮੈਂ ਉੱਥੇ ਬੈਠ ਕੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦਾ ਨਿਆਂ ਕਰਾਂਗਾ।
13 Send forth a sickle, For harvest has ripened, Come in, come down, for the press has been filled, Winepresses have overflowed, For great [is] their wickedness.”
੧੩ਦਾਤੀ ਚਲਾਓ ਕਿਉਂ ਜੋ ਫ਼ਸਲ ਪੱਕ ਗਈ ਹੈ। ਆਓ, ਦਾਖਾਂ ਨੂੰ ਮਿੱਧੋ ਕਿਉਂਕਿ ਹੌਦ ਭਰ ਗਈ ਹੈ, ਮਟਕੇ ਭਰ-ਭਰ ਉੱਛਲਦੇ ਹਨ, ਕਿਉਂ ਜੋ ਉਹਨਾਂ ਦੀ ਬੁਰਿਆਈ ਬਹੁਤ ਵੱਡੀ ਹੈ।
14 Multitudes, multitudes [are] in the Valley of Decision, For near [is] the Day of YHWH in the Valley of Decision.
੧੪ਨਬੇੜੇ ਦੀ ਘਾਟੀ ਵਿੱਚ ਭੀੜਾਂ ਦੀਆਂ ਭੀੜਾਂ! ਕਿਉਂ ਜੋ ਨਬੇੜੇ ਦੀ ਘਾਟੀ ਵਿੱਚ ਯਹੋਵਾਹ ਦਾ ਦਿਨ ਨੇੜੇ ਹੈ!
15 Sun and moon have been black, And stars have gathered up their shining.
੧੫ਸੂਰਜ ਅਤੇ ਚੰਦ ਕਾਲੇ ਹੋ ਗਏ ਹਨ, ਤਾਰੇ ਆਪਣੀ ਚਮਕ ਨਹੀਂ ਦਿੰਦੇ!
16 And YHWH roars from Zion, And gives forth His voice from Jerusalem, And the heavens and earth have shaken, And YHWH [is] a refuge to His people, And a stronghold to sons of Israel.
੧੬ਯਹੋਵਾਹ ਸੀਯੋਨ ਤੋਂ ਗੱਜੇਗਾ ਅਤੇ ਯਰੂਸ਼ਲਮ ਤੋਂ ਆਪਣੀ ਵੱਡੀ ਅਵਾਜ਼ ਸੁਣਾਵੇਗਾ, ਅਕਾਸ਼ ਅਤੇ ਧਰਤੀ ਕੰਬਣਗੇ ਪਰ ਯਹੋਵਾਹ ਆਪਣੀ ਪਰਜਾ ਲਈ ਪਨਾਹ ਅਤੇ ਇਸਰਾਏਲੀਆਂ ਲਈ ਗੜ੍ਹ ਹੋਵੇਗਾ।
17 “And you have known that I [am] your God YHWH, Dwelling in Zion, My holy mountain, And Jerusalem has been holy, And strangers do not pass over into it again.”
੧੭ਤਦ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਜੋ ਆਪਣੇ ਪਵਿੱਤਰ ਪਰਬਤ ਸੀਯੋਨ ਵਿੱਚ ਵੱਸਦਾ ਹਾਂ, ਯਰੂਸ਼ਲਮ ਪਵਿੱਤਰ ਹੋਵੇਗਾ, ਅਤੇ ਓਪਰੇ ਉਸ ਦੇ ਵਿੱਚੋਂ ਫੇਰ ਕਦੇ ਨਾ ਲੰਘਣਗੇ।
18 And it has come to pass in that day, The mountains drop down juice, And the hills flow [with] milk, And all streams of Judah go [with] water, And a fountain from the house of YHWH goes forth, And has watered the Valley of Shittim.
੧੮ਉਸ ਦਿਨ ਅਜਿਹਾ ਹੋਵੇਗਾ ਕਿ ਪਰਬਤਾਂ ਤੋਂ ਮਿੱਠੀ ਮਧ ਚੋਵੇਗੀ ਅਤੇ ਟਿੱਲਿਆਂ ਤੋਂ ਦੁੱਧ ਵਗੇਗਾ, ਯਹੂਦਾਹ ਦੀਆਂ ਸਾਰੀਆਂ ਨਦੀਆਂ ਵਿੱਚ ਪਾਣੀ ਵਗੇਗਾ, ਯਹੋਵਾਹ ਦੇ ਭਵਨ ਤੋਂ ਇੱਕ ਚਸ਼ਮਾ ਨਿੱਕਲੇਗਾ ਅਤੇ ਸ਼ਿੱਟੀਮ ਦੀ ਵਾਦੀ ਨੂੰ ਸਿੰਜੇਗਾ।
19 “Egypt becomes a desolation, And Edom becomes a desolation, a wilderness, For violence [to] sons of Judah, Whose innocent blood they shed in their land.
੧੯ਯਹੂਦਾਹ ਦੇ ਵੰਸ਼ ਉੱਤੇ ਜ਼ੁਲਮ ਕਰਨ ਦੇ ਕਾਰਨ, ਮਿਸਰ ਵਿਰਾਨ ਹੋ ਜਾਵੇਗਾ ਅਤੇ ਅਦੋਮ ਇੱਕ ਸੁੰਨਸਾਨ ਉਜਾੜ ਹੋ ਜਾਵੇਗਾ, ਕਿਉਂ ਜੋ ਉਹਨਾਂ ਨੇ ਉਹਨਾਂ ਦੇ ਦੇਸ਼ ਵਿੱਚ ਨਿਰਦੋਸ਼ ਲਹੂ ਵਹਾਇਆ।
20 And Judah dwells for all time, And Jerusalem to generation and generation.
੨੦ਪਰ ਯਹੂਦਾਹ ਸਦਾ ਲਈ ਅਤੇ ਯਰੂਸ਼ਲਮ ਪੀੜ੍ਹੀਓਂ ਪੀੜ੍ਹੀ ਵੱਸਿਆ ਰਹੇਗਾ।
21 And I have declared their blood innocent, [That] I did not declare innocent, And YHWH is dwelling in Zion!”
੨੧ਮੈਂ ਉਹਨਾਂ ਨੂੰ ਖ਼ੂਨ ਦੇ ਦੋਸ਼ ਤੋਂ ਨਿਰਦੋਸ਼ ਠਹਿਰਾਵਾਂਗਾ, ਜਿਹੜਾ ਮੈਂ ਹੁਣ ਤੱਕ ਨਿਰਦੋਸ਼ ਨਹੀਂ ਠਹਿਰਾਇਆ ਸੀ, ਕਿਉਂ ਜੋ ਯਹੋਵਾਹ ਸੀਯੋਨ ਵਿੱਚ ਵੱਸਦਾ ਹੈ।

< Joel 3 >