< Ezra 3 >
1 And the seventh month comes, and the sons of Israel [are] in the cities, and the people are gathered, as one man, to Jerusalem.
੧ਜਦੋਂ ਸੱਤਵਾਂ ਮਹੀਨਾ ਆਇਆ ਅਤੇ ਇਸਰਾਏਲੀ ਆਪੋ ਆਪਣੇ ਨਗਰਾਂ ਵਿੱਚ ਵੱਸ ਗਏ ਸਨ ਤਾਂ ਲੋਕ ਇੱਕ ਮਨ ਹੋ ਕੇ ਯਰੂਸ਼ਲਮ ਵਿੱਚ ਇਕੱਠੇ ਹੋਏ।
2 And Jeshua son of Jozadak rises, and his brothers the priests, and Zerubbabel son of Shealtiel, and his brothers, and they build the altar of the God of Israel, to cause to ascend on it burnt-offerings, as it is written in the Law of Moses, the man of God.
੨ਤਦ ਯੇਸ਼ੂਆ, ਯੋਸਾਦਾਕ ਦਾ ਪੁੱਤਰ ਆਪਣੇ ਜਾਜਕ ਭਰਾਵਾਂ ਦੇ ਨਾਲ ਅਤੇ ਸ਼ਅਲਤੀਏਲ ਦਾ ਪੁੱਤਰ ਜ਼ਰੂੱਬਾਬਲ ਅਤੇ ਉਸ ਦੇ ਭਰਾ ਉੱਠ ਖਲੋਤੇ ਅਤੇ ਇਸਰਾਏਲ ਦੇ ਪਰਮੇਸ਼ੁਰ ਦੀ ਜਗਵੇਦੀ ਨੂੰ ਬਣਾਇਆ ਤਾਂ ਜੋ ਉਸ ਦੇ ਉੱਤੇ ਹੋਮ ਬਲੀਆਂ ਚੜ੍ਹਾਉਣ ਜਿਸ ਤਰ੍ਹਾਂ ਪਰਮੇਸ਼ੁਰ ਦੇ ਦਾਸ ਮੂਸਾ ਦੀ ਬਿਵਸਥਾ ਵਿੱਚ ਲਿਖਿਆ ਸੀ।
3 And they establish the altar on its bases, because of the fear on them of the peoples of the lands, and he causes burnt-offerings to ascend on it to YHWH, burnt-offerings for the morning and for the evening.
੩ਤਦ ਉਨ੍ਹਾਂ ਨੇ ਜਗਵੇਦੀ ਨੂੰ ਉਸ ਦੇ ਸਥਾਨ ਉੱਤੇ ਬਣਾਇਆ ਕਿਉਂ ਜੋ ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਦੇ ਦੇਸਾਂ ਦੇ ਲੋਕਾਂ ਦਾ ਡਰ ਸੀ ਅਤੇ ਉਹ ਉਸ ਦੇ ਉੱਤੇ ਯਹੋਵਾਹ ਲਈ ਹੋਮ ਬਲੀਆਂ ਅਰਥਾਤ ਸਵੇਰ ਅਤੇ ਸ਼ਾਮ ਦੀਆਂ ਹੋਮ ਬਲੀਆਂ ਚੜ੍ਹਾਉਣ ਲੱਗੇ।
4 And they make the Celebration of the Shelters as it is written, and the burnt-offering of the day daily in number according to the ordinance, the matter of a day in its day;
੪ਅਤੇ ਉਨ੍ਹਾਂ ਨੇ ਬਿਵਸਥਾ ਵਿੱਚ ਲਿਖੇ ਅਨੁਸਾਰ ਡੇਰਿਆਂ ਦਾ ਪਰਬ ਮਨਾਇਆ ਅਤੇ ਹਰ ਰੋਜ਼ ਦੀਆਂ ਹੋਮ ਬਲੀਆਂ, ਇੱਕ-ਇੱਕ ਦਿਨ ਦੀ ਗਿਣਤੀ ਅਤੇ ਹੁਕਮਨਾਮੇ ਦੇ ਅਨੁਸਾਰ ਚੜ੍ਹਾਈਆਂ।
5 and after this a continual burnt-offering, and for new moons, and for all appointed times of YHWH that are sanctified; and for everyone who is willingly offering a willing-offering to YHWH.
੫ਇਸ ਤੋਂ ਬਾਦ ਸਦਾ ਦੀ ਹੋਮ ਬਲੀ ਅਤੇ ਅਮੱਸਿਆ ਅਤੇ ਯਹੋਵਾਹ ਦੇ ਸਾਰੇ ਠਹਿਰਾਏ ਹੋਏ ਤਿਉਹਾਰਾਂ ਅਤੇ ਪਵਿੱਤਰ ਕੀਤੀਆਂ ਵਸਤੂਆਂ ਦੀਆਂ ਭੇਟਾਂ ਚੜ੍ਹਾਈਆਂ ਅਤੇ ਹਰ ਪੁਰਸ਼ ਦੀ ਖੁਸ਼ੀ ਦੀ ਭੇਟ ਜੋ ਉਹ ਆਪਣੀ ਖੁਸ਼ੀ ਨਾਲ ਯਹੋਵਾਹ ਨੂੰ ਚੜ੍ਹਾਉਂਦਾ ਸੀ।
6 From the first day of the seventh month they have begun to cause burnt-offerings to ascend to YHWH, and the temple of YHWH has not been founded,
੬ਸੱਤਵੇਂ ਮਹੀਨੇ ਦੇ ਪਹਿਲੇ ਦਿਨ ਤੋਂ, ਉਹ ਯਹੋਵਾਹ ਨੂੰ ਹੋਮ ਬਲੀਆਂ ਚੜ੍ਹਾਉਣ ਲੱਗੇ ਪਰ ਯਹੋਵਾਹ ਦੇ ਭਵਨ ਦੀ ਨੀਂਹ ਹੁਣ ਤੱਕ ਨਹੀਂ ਰੱਖੀ ਗਈ ਸੀ।
7 and they give money to hewers and to craftsmen, and food, and drink, and oil to Zidonians and to Tyrians, to bring in cedar-trees from Lebanon to the Sea of Joppa, according to the permission of Cyrus king of Persia concerning them.
੭ਅਤੇ ਉਨ੍ਹਾਂ ਨੇ ਰਾਜ ਮਿਸਤਰੀਆਂ ਅਤੇ ਤਰਖਾਣਾਂ ਨੂੰ ਰੁਪਿਆ ਦਿੱਤਾ ਅਤੇ ਸੀਦੋਨੀਆਂ ਤੇ ਸੂਰੀਆਂ ਨੂੰ ਖਾਣ-ਪੀਣ ਦੀਆਂ ਵਸਤੂਆਂ ਅਤੇ ਤੇਲ ਦਿੱਤਾ, ਤਾਂ ਜੋ ਉਹ ਫ਼ਾਰਸ ਦੇ ਰਾਜਾ ਕੋਰਸ਼ ਦੇ ਦਿੱਤੇ ਹੋਏ ਪੱਤਰ ਅਨੁਸਾਰ ਲਬਾਨੋਨ ਤੋਂ ਦਿਆਰ ਦੀ ਲੱਕੜੀ, ਸਮੁੰਦਰ ਦੇ ਰਾਹ ਤੋਂ ਯਾਫ਼ਾ ਨੂੰ ਲਿਆਉਣ।
8 And in the second year of their coming to the house of God, to Jerusalem, in the second month, began Zerubbabel son of Shealtiel, and Jeshua son of Jozadak, and the remnant of their brothers the priests and the Levites, and all those coming from the captivity to Jerusalem, and they appoint the Levites from a son of twenty years and upward, to overlook the work of the house of YHWH.
੮ਤਦ ਉਹਨਾਂ ਦੇ ਪਰਮੇਸ਼ੁਰ ਦੇ ਭਵਨ ਵਿੱਚ ਜੋ ਯਰੂਸ਼ਲਮ ਵਿੱਚ ਹੈ, ਪਹੁੰਚਣ ਤੋਂ ਬਾਅਦ, ਦੂਜੇ ਸਾਲ ਦੇ ਦੂਜੇ ਮਹੀਨੇ ਵਿੱਚ ਸ਼ਅਲਤੀਏਲ ਦੇ ਪੁੱਤਰ ਜ਼ਰੂੱਬਾਬਲ ਅਤੇ ਯੋਸਾਦਾਕ ਦੇ ਪੁੱਤਰ ਯੇਸ਼ੂਆ ਨੇ ਅਤੇ ਉਨ੍ਹਾਂ ਦੇ ਬਾਕੀ ਜਾਜਕ ਭਰਾਵਾਂ ਨੇ ਅਤੇ ਲੇਵੀਆਂ ਅਤੇ ਹੋਰ ਸਾਰੇ ਜੋ ਗ਼ੁਲਾਮੀ ਤੋਂ ਮੁੜ ਕੇ ਯਰੂਸ਼ਲਮ ਆਏ ਸਨ, ਕੰਮ ਸ਼ੁਰੂ ਕੀਤਾ ਅਤੇ ਲੇਵੀਆਂ ਨੂੰ ਜੋ ਵੀਹ ਸਾਲ ਦੇ ਜਾਂ ਉਸ ਤੋਂ ਉੱਪਰ ਦੇ ਸਨ ਪਰਮੇਸ਼ੁਰ ਦੇ ਭਵਨ ਦੇ ਕੰਮ ਦੀ ਦੇਖਭਾਲ ਕਰਨ ਲਈ ਨਿਯੁਕਤ ਕੀਤਾ।
9 And Jeshua stands, [and] his sons, and his brothers, Kadmiel and his sons, sons of Judah together, to overlook those doing the work in the house of God; the sons of Henadad, [and] their sons and their brothers the Levites.
੯ਤਦ ਯੇਸ਼ੂਆ ਅਤੇ ਉਸ ਦੇ ਪੁੱਤਰ ਤੇ ਭਰਾ ਅਤੇ ਕਦਮੀਏਲ ਅਤੇ ਉਸ ਦੇ ਪੁੱਤਰ, ਜਿਹੜੇ ਯਹੂਦਾਹ ਦੇ ਵੰਸ਼ ਤੋਂ ਸਨ, ਅਤੇ ਹੇਨਾਦਾਦ ਦੇ ਪੁੱਤਰ ਤੇ ਭਰਾ ਵੀ ਜਿਹੜੇ ਲੇਵੀ ਸਨ, ਮਿਲ ਕੇ ਉੱਠੇ ਤਾਂ ਜੋ ਪਰਮੇਸ਼ੁਰ ਦੇ ਭਵਨ ਵਿੱਚ ਕਾਰੀਗਰਾਂ ਦੀ ਦੇਖਭਾਲ ਕਰਨ।
10 And those building have founded the temple of YHWH, and they appoint the priests, clothed, with trumpets, and the Levites, sons of Asaph, with cymbals, to praise YHWH, by means of [the instruments of] David king of Israel.
੧੦ਜਦੋਂ ਰਾਜ ਮਿਸਤਰੀਆਂ ਨੇ ਯਹੋਵਾਹ ਦੇ ਭਵਨ ਦੀ ਨੀਂਹ ਰੱਖੀ, ਤਾਂ ਜਾਜਕ ਆਪਣੇ ਬਸਤਰ ਪਾ ਕੇ ਅਤੇ ਤੁਰ੍ਹੀਆਂ ਲੈ ਕੇ ਅਤੇ ਆਸਾਫ਼ ਦੇ ਵੰਸ਼ ਦੇ ਲੇਵੀ ਛੈਣੇ ਲੈ ਕੇ ਖੜੇ ਹੋਏ ਤਾਂ ਜੋ ਇਸਰਾਏਲ ਦੇ ਰਾਜਾ ਦਾਊਦ ਦੇ ਹੁਕਮ ਅਨੁਸਾਰ ਯਹੋਵਾਹ ਦੀ ਉਸਤਤ ਕਰਨ।
11 And they respond in praising and in giving thanks to YHWH, “For [He is] good, for His kindness [is] for all time over Israel!” And all the people have shouted [with] a great shout in giving praise to YHWH, because the house of YHWH has been founded.
੧੧ਅਤੇ ਉਹ ਯਹੋਵਾਹ ਦੀ ਉਸਤਤ ਅਤੇ ਧੰਨਵਾਦ ਇਹ ਕਹਿ ਕੇ ਕਰਨ ਲੱਗੇ, “ਉਹ ਭਲਾ ਹੈ, ਅਤੇ ਉਸ ਦੀ ਦਯਾ ਇਸਰਾਏਲ ਉੱਤੇ ਸਦੀਪਕ ਕਾਲ ਦੀ ਹੈ!” ਯਹੋਵਾਹ ਦੀ ਉਸਤਤ ਕਰਦੇ ਹੋਏ ਸਾਰੇ ਲੋਕ ਉੱਚੀ ਅਵਾਜ਼ ਵਿੱਚ ਲਲਕਾਰੇ, ਇਸ ਲਈ ਜੋ ਯਹੋਵਾਹ ਦੇ ਭਵਨ ਦੀ ਨੀਂਹ ਰੱਖੀ ਗਈ ਸੀ।
12 And many of the priests, and the Levites, and the heads of the fathers, the aged men who had seen the first house—in this house being founded before their eyes—are weeping with a loud voice, and many with a shout, in joy, lifting up the voice;
੧੨ਪਰੰਤੂ ਜਾਜਕਾਂ ਅਤੇ ਲੇਵੀਆਂ ਅਤੇ ਬਜ਼ੁਰਗਾਂ ਦੇ ਘਰਾਣਿਆਂ ਦੇ ਆਗੂਆਂ ਵਿੱਚੋਂ ਬਹੁਤ ਸਾਰੇ ਬਜ਼ੁਰਗ ਲੋਕ, ਜਿਨ੍ਹਾਂ ਨੇ ਪਹਿਲੇ ਭਵਨ ਨੂੰ ਵੇਖਿਆ ਸੀ, ਜਿਸ ਵੇਲੇ ਇਸ ਭਵਨ ਦੀ ਨੀਂਹ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਰੱਖੀ ਗਈ ਤਾਂ ਉਹ ਉੱਚੀ-ਉੱਚੀ ਰੋਣ ਲੱਗ ਪਏ, ਅਤੇ ਬਹੁਤੇ ਅਨੰਦ ਹੋ ਕੇ ਉੱਚੇ ਸ਼ਬਦ ਨਾਲ ਲਲਕਾਰੇ।
13 and the people are not discerning the noise of the shout of joy from the noise of the weeping of the people, for the people are shouting [with] a great shout, and the noise has been heard to a distance.
੧੩ਇਸ ਲਈ ਲੋਕ, ਅਨੰਦ ਦੀ ਲਲਕਾਰ, ਅਤੇ ਪਰਜਾ ਦੇ ਰੋਣ ਦੀ ਅਵਾਜ਼ ਵਿੱਚ ਫ਼ਰਕ ਨਾ ਕਰ ਸਕੇ, ਕਿਉਂ ਜੋ ਲੋਕ ਉੱਚੀ-ਉੱਚੀ ਲਲਕਾਰਦੇ ਸਨ ਅਤੇ ਰੌਲ਼ਾ ਦੂਰ ਤੱਕ ਸੁਣਾਈ ਦਿੰਦਾ ਸੀ!