< Ezekiel 28 >

1 And there is a word of YHWH to me, saying,
ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
2 “Son of man, say to the leader of Tyre, Thus said Lord YHWH: Because your heart has been high, And you say: I [am] a god, I have inhabited the habitation of God, In the heart of the seas, And you [are] man, and not God, And you give out your heart as the heart of God,
ਹੇ ਮਨੁੱਖ ਦੇ ਪੁੱਤਰ, ਤੂੰ ਸੂਰ ਦੇ ਪ੍ਰਧਾਨ ਨੂੰ ਆਖ, ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਇਸ ਲਈ ਕਿ ਤੇਰਾ ਦਿਲ ਹੰਕਾਰੀ ਹੋਇਆ, ਅਤੇ ਤੂੰ ਆਖਿਆ, ਕਿ ਮੈਂ ਦੇਵਤਾ ਹਾਂ, ਮੈਂ ਸਾਗਰਾਂ ਦੇ ਵਿਚਕਾਰ ਪਰਮੇਸ਼ੁਰ ਦੀ ਗੱਦੀ ਤੇ ਬੈਠਾ ਹਾਂ ਅਤੇ ਤੂੰ ਆਪਣਾ ਮਨ ਪਰਮੇਸ਼ੁਰ ਦੇ ਮਨ ਵਰਗਾ ਬਣਾਉਂਦਾ ਹੈਂ, ਭਾਵੇਂ ਤੂੰ ਦੇਵਤਾ ਨਹੀਂ ਸਗੋਂ ਮਨੁੱਖ ਹੈਂ।
3 Behold, you [are] wiser than Daniel, No hidden thing have they concealed from you.
ਵੇਖ, ਤੂੰ ਦਾਨੀਏਲ ਤੋਂ ਸਿਆਣਾ ਹੈਂ, ਅਜਿਹਾ ਕੋਈ ਭੇਤ ਨਹੀਂ, ਜੋ ਤੇਰੇ ਕੋਲੋਂ ਲੁਕਿਆ ਹੋਵੇ!
4 By your wisdom and by your understanding You have made wealth for yourself, And make gold and silver in your treasuries.
ਤੂੰ ਆਪਣੀ ਸਿਆਣਪ ਅਤੇ ਅਕਲ ਨਾਲ ਧਨ ਪ੍ਰਾਪਤ ਕੀਤਾ ਅਤੇ ਸੋਨੇ, ਚਾਂਦੀ ਨੂੰ ਆਪਣਿਆਂ ਖ਼ਜ਼ਾਨਿਆਂ ਵਿੱਚ ਇਕੱਠਾ ਕੀਤਾ।
5 By the abundance of your wisdom, Through your merchandise, You have multiplied your wealth, And your heart is high through your wealth.
ਤੂੰ ਆਪਣੀ ਵੱਡੀ ਸਿਆਣਪ ਨਾਲ ਅਤੇ ਆਪਣੇ ਵਪਾਰ ਨਾਲ, ਆਪਣਾ ਧਨ ਬਹੁਤ ਵਧਾ ਲਿਆ ਹੈ ਅਤੇ ਤੇਰਾ ਦਿਲ ਤੇਰੇ ਧਨ ਦੇ ਕਾਰਨ ਹੰਕਾਰੀ ਹੋ ਗਿਆ ਹੈ।
6 Therefore, thus said Lord YHWH: Because of your giving out your heart as the heart of God,
ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਤੂੰ ਆਪਣਾ ਦਿਲ ਪਰਮੇਸ਼ੁਰ ਦੇ ਦਿਲ ਵਰਗਾ ਬਣਾਇਆ ਹੈ।
7 Therefore, behold, I am bringing in strangers against you, The terrible of the nations, And they have drawn out their swords Against the beauty of your wisdom, And they have pierced your brightness.
ਇਸ ਲਈ ਵੇਖ, ਮੈਂ ਤੇਰੇ ਉੱਤੇ ਵਿਦੇਸ਼ੀਆਂ ਨੂੰ, ਜੋ ਵੱਡੀ ਭਿਆਨਕ ਕੌਮ ਦੇ ਹਨ, ਚੜ੍ਹਾ ਲਿਆਵਾਂਗਾ। ਉਹ ਤੇਰੀ ਬੁੱਧੀ ਦੀ ਸੁੰਦਰਤਾ ਦੇ ਵਿਰੁੱਧ ਤਲਵਾਰ ਖਿੱਚਣਗੇ, ਅਤੇ ਤੇਰੀ ਸ਼ਾਨ ਨੂੰ ਭਰਿਸ਼ਟ ਕਰਨਗੇ।
8 They bring you down to destruction, You die by the deaths of the wounded, in the heart of the seas.
ਉਹ ਤੈਨੂੰ ਪਤਾਲ ਵਿੱਚ ਥੱਲੇ ਉਤਾਰ ਦੇਣਗੇ ਅਤੇ ਤੂੰ ਉਹਨਾਂ ਦੀ ਮੌਤ ਮਰੇਂਗਾ, ਜਿਹੜੇ ਸਾਗਰ ਦੇ ਵਿਚਕਾਰ ਵੱਢੇ ਜਾਂਦੇ ਹਨ।
9 Do you really say, I [am] God, Before him who is slaying you? And you [are] man, and not God, In the hand of him who is piercing you.
ਕੀ ਤੂੰ ਆਪਣੇ ਵੱਢਣ ਵਾਲੇ ਦੇ ਅੱਗੇ ਇਸ ਤਰ੍ਹਾਂ ਆਖੇਂਗਾ, ਕਿ ਮੈਂ ਪਰਮੇਸ਼ੁਰ ਹਾਂ? ਜਦੋਂ ਕਿ ਤੂੰ ਆਪਣੇ ਵੱਢਣ ਵਾਲੇ ਦੇ ਹੱਥ ਵਿੱਚ ਦੇਵਤਾ ਨਹੀਂ, ਸਗੋਂ ਮਨੁੱਖ ਹੈਂ।
10 You die the deaths of the uncircumcised, By the hand of strangers, for I have spoken,” A declaration of Lord YHWH.
੧੦ਤੂੰ ਵਿਦੇਸ਼ੀਆਂ ਦੇ ਹੱਥੋਂ ਬੇਸੁੰਨਤੇ ਦੀ ਮੌਤ ਮਰੇਂਗਾ, ਕਿਉਂ ਜੋ ਮੈਂ ਆਖਿਆ ਹੈ, ਪ੍ਰਭੂ ਯਹੋਵਾਹ ਦਾ ਵਾਕ ਹੈ।
11 And there is a word of YHWH to me, saying,
੧੧ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
12 “Son of man, lift up a lamentation for the king of Tyre, And you have said to him, Thus said Lord YHWH: You are sealing up a measurement, Full of wisdom, and perfect in beauty.
੧੨ਹੇ ਮਨੁੱਖ ਦੇ ਪੁੱਤਰ, ਸੂਰ ਦੇ ਰਾਜੇ ਤੇ ਵੈਣ ਪਾ ਅਤੇ ਤੂੰ ਉਹ ਨੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਤੂੰ ਉੱਤਮਤਾਈ ਦੀ ਮੋਹਰ ਹੈਂ, ਬੁੱਧੀ ਨਾਲ ਭਰਪੂਰ ਤੇ ਸੁੰਦਰਤਾ ਵਿੱਚ ਸੰਪੂਰਨ ਹੈਂ।
13 You have been in Eden, the garden of God, Every precious stone [was] your covering, Ruby, topaz, and diamond, beryl, onyx, and jasper, Sapphire, emerald, and carbuncle, and gold, The workmanship of your tambourines and of your pipes, In you in the day of your being produced, have been created;
੧੩ਤੂੰ ਅਦਨ ਵਿੱਚ ਪਰਮੇਸ਼ੁਰ ਦੇ ਬਾਗ਼ ਵਿੱਚ ਸੀ, ਹਰੇਕ ਵੱਡਮੁੱਲਾ ਪੱਥਰ ਤੇਰੇ ਢੱਕਣ ਲਈ ਸੀ, ਜਿਵੇਂ ਲਾਲ ਅਕੀਕ, ਸੁਨਹਿਲਾ ਅਤੇ ਦੂਧਿਯਾ ਬਿਲੌਰ, ਬੈਰੂਜ, ਸੁਲੇਮਾਨੀ ਅਤੇ ਯਸ਼ਬ, ਨੀਲਮ, ਪੰਨਾ ਅਤੇ ਜ਼ਬਰਜਦ ਅਤੇ ਸੋਨਾ। ਤੇਰੇ ਤਮੂਰੇ ਅਤੇ ਤੇਰੀਆਂ ਬੰਸਰੀਆਂ ਦੀ ਕਾਰੀਗਰੀ ਤੇਰੇ ਵਿੱਚ ਸੀ, ਤੇਰੇ ਉਤਪਤ ਕੀਤੇ ਜਾਣ ਦੇ ਦਿਨ ਤੋਂ ਉਹ ਤਿਆਰ ਕੀਤੀਆਂ ਗਈਆਂ।
14 And I established you as the anointed, covering cherub, You have been in [the] holy mountain of God, You have walked up and down in [the] midst of [the] stones of fire.
੧੪ਤੂੰ ਮਸਹ ਕੀਤਾ ਹੋਇਆ ਕਰੂਬੀ ਸੀ, ਜਿਹੜਾ ਢੱਕਦਾ ਸੀ ਅਤੇ ਮੈਂ ਤੈਨੂੰ ਪਰਮੇਸ਼ੁਰ ਦੇ ਪਵਿੱਤਰ ਪਰਬਤ ਉੱਤੇ ਰੱਖਿਆ, ਤੂੰ ਉੱਥੇ ਅੱਗ ਵਾਲੇ ਪੱਥਰਾਂ ਵਿੱਚ ਤੁਰਦਾ ਫਿਰਦਾ ਸੀ।
15 You [were] perfect in your ways, From [the] day of your being created, Until perversity was found in you.
੧੫ਤੂੰ ਆਪਣੇ ਜਨਮ ਦੇ ਦਿਨ ਤੋਂ ਆਪਣੇ ਮਾਰਗਾਂ ਵਿੱਚ ਪੂਰਾ ਸੀ, ਇੱਥੋਂ ਤੱਕ ਕਿ ਤੇਰੇ ਵਿੱਚ ਬੇਇਨਸਾਫੀ ਪਾਈ ਗਈ।
16 By [the] abundance of your merchandise They have filled your midst with violence, And you sin, And I thrust you from [the] mountain of God, And I destroy you, O covering cherub, From [the] midst of [the] stones of fire.
੧੬ਤੇਰੇ ਵਪਾਰ ਦੇ ਵਾਧੇ ਦੇ ਕਾਰਨ ਉਹਨਾਂ ਤੇਰੇ ਵਿੱਚ ਜ਼ੁਲਮ ਭਰ ਦਿੱਤਾ ਅਤੇ ਤੂੰ ਪਾਪ ਕੀਤਾ। ਇਸ ਲਈ ਮੈਂ ਤੈਨੂੰ ਪਰਮੇਸ਼ੁਰ ਦੇ ਪਰਬਤ ਉੱਤੋਂ ਨਾਪਾਕੀ ਵਾਂਗੂੰ ਸੁੱਟ ਦਿੱਤਾ ਅਤੇ ਤੇਰੇ ਢੱਕਣ ਵਾਲੇ ਕਰੂਬੀ ਨੂੰ ਅੱਗ ਵਾਲੇ ਪੱਥਰਾਂ ਦੇ ਵਿਚਕਾਰ ਨਾਸ ਕਰ ਦਿੱਤਾ।
17 Your heart has been high because of your beauty, You have corrupted your wisdom because of your brightness, I have cast you to earth, I have set you before kings, to look on you,
੧੭ਤੇਰਾ ਦਿਲ ਤੇਰੇ ਸੁਹੱਪਣ ਵਿੱਚ ਘਮੰਡੀ ਸੀ, ਤੂੰ ਆਪਣੀ ਸ਼ਾਨ ਦੇ ਕਾਰਨ ਆਪਣੀ ਬੁੱਧੀ ਨਾਸ ਕਰ ਲਈ, ਮੈਂ ਤੈਨੂੰ ਧਰਤੀ ਤੇ ਪਟਕ ਦਿੱਤਾ ਅਤੇ ਰਾਜਿਆਂ ਦੇ ਅੱਗੇ ਰੱਖ ਦਿੱਤਾ ਹੈ, ਤਾਂ ਜੋ ਉਹ ਤੈਨੂੰ ਤੱਕ ਲੈਣ।
18 From [the] abundance of your iniquity, By [the] perversity of your merchandise, You have defiled your sanctuaries, And I bring forth fire from your midst, It has devoured you, And I make you become ashes on the earth, In [the] eyes of all beholding you.
੧੮ਤੂੰ ਆਪਣਿਆਂ ਬਹੁਤਿਆਂ ਪਾਪਾਂ ਦੇ ਕਾਰਨ ਅਤੇ ਵਪਾਰ ਵਿੱਚ ਬੇਇਨਸਾਫੀ ਦੇ ਕਰਕੇ, ਆਪਣੇ ਪਵਿੱਤਰ ਸਥਾਨਾਂ ਨੂੰ ਅਪਵਿੱਤਰ ਕੀਤਾ ਹੈ। ਇਸ ਲਈ ਮੈਂ ਤੇਰੇ ਅੰਦਰੋਂ ਅੱਗ ਕੱਢੀ, ਜਿਸ ਨੇ ਤੈਨੂੰ ਖਾ ਲਿਆ ਅਤੇ ਮੈਂ ਤੇਰੇ ਸਾਰੇ ਵੇਖਣ ਵਾਲਿਆਂ ਦੀਆਂ ਅੱਖਾਂ ਦੇ ਸਾਹਮਣੇ, ਤੈਨੂੰ ਧਰਤੀ ਉੱਤੇ ਸੁਆਹ ਬਣਾ ਦਿੱਤਾ।
19 All knowing you among the peoples Have been astonished at you, You have been terrors, and you are not—for all time.”
੧੯ਉੱਮਤਾਂ ਦੇ ਵਿੱਚੋਂ ਉਹ ਸਾਰੇ ਜੋ ਤੈਨੂੰ ਜਾਣਦੇ ਹਨ, ਤੈਨੂੰ ਵੇਖ ਕੇ ਹੈਰਾਨ ਹੋਣਗੇ, ਤੂੰ ਹੈਰਾਨੀ ਦਾ ਕਾਰਨ ਹੋਇਆ ਅਤੇ ਤੂੰ ਸਦਾ ਲਈ ਖ਼ਤਮ ਹੋਵੇਂਗਾ।
20 And there is a word of YHWH to me, saying,
੨੦ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
21 “Son of man, set your face toward Sidon, and prophesy concerning it;
੨੧ਹੇ ਮਨੁੱਖ ਦੇ ਪੁੱਤਰ, ਤੂੰ ਸੀਦੋਨ ਵੱਲ ਮੂੰਹ ਕਰ ਕੇ ਉਹ ਦੇ ਵਿਰੁੱਧ ਭਵਿੱਖਬਾਣੀ ਕਰ,
22 and you have said, Thus said Lord YHWH: Behold, I [am] against you, O Sidon, And I have been honored in your midst, And they have known that I [am] YHWH, In My doing judgments in her, And I have been sanctified in her.
੨੨ਅਤੇ ਤੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ ਮੈਂ ਤੇਰੇ ਵਿਰੁੱਧ ਹਾਂ, ਹੇ ਸੀਦੋਨ! ਤੇਰੇ ਵਿੱਚ ਮੇਰੀ ਉਸਤਤ ਹੋਵੇਗੀ ਅਤੇ ਜਦ ਮੈਂ ਉਸ ਵਿੱਚ ਨਿਆਂ ਕਰਾਂਗਾ ਅਤੇ ਉਸ ਵਿੱਚ ਪਵਿੱਤਰ ਠਹਿਰਾਂਗਾ, ਤਾਂ ਲੋਕ ਜਾਣਨਗੇ ਕਿ ਮੈਂ ਯਹੋਵਾਹ ਹਾਂ!
23 And I have sent pestilence into her, And blood into her out-places, The wounded has been judged in her midst, By the sword on her all around, And they have known that I [am] YHWH.
੨੩ਮੈਂ ਉਹ ਦੇ ਵਿੱਚ ਬਵਾ ਭੇਜਾਂਗਾ, ਅਤੇ ਉਹ ਦੀਆਂ ਗਲੀਆਂ ਵਿੱਚ ਲਹੂ ਅਤੇ ਵੱਢੇ ਹੋਏ ਲੋਕ ਉਸ ਵਿੱਚ ਉਸ ਤਲਵਾਰ ਨਾਲ ਡਿੱਗਣਗੇ, ਜੋ ਚਾਰੇ ਪਾਸਿਓਂ ਉਸ ਉੱਤੇ ਚੱਲੇਗੀ, ਤਦ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ!
24 And there is no more pricking brier and paining thorn For the house of Israel, Of all around them—despising them, And they have known that I [am] Lord YHWH.
੨੪ਤਦ ਇਸਰਾਏਲ ਦੇ ਘਰਾਣੇ ਦੇ ਲਈ ਉਹਨਾਂ ਦੇ ਆਲੇ-ਦੁਆਲੇ ਦੇ ਉਹਨਾਂ ਸਾਰੇ ਲੋਕਾਂ ਵਿੱਚੋਂ ਜਿਹੜੇ ਉਹਨਾਂ ਨੂੰ ਤੁੱਛ ਜਾਣਦੇ ਸਨ, ਕੋਈ ਚੁੱਭਣ ਵਾਲੀ ਝਾੜੀ ਜਾਂ ਦੁੱਖ ਦੇਣ ਵਾਲਾ ਕੰਡਾ ਨਾ ਰਹੇਗਾ ਅਤੇ ਉਹ ਜਾਣਨਗੇ ਕਿ ਪ੍ਰਭੂ ਯਹੋਵਾਹ ਮੈਂ ਹਾਂ!
25 Thus said Lord YHWH: In My gathering the house of Israel, Out of the peoples among whom they were scattered, I have been sanctified in them, Before the eyes of the nations, And they have dwelt on their ground, That I gave to My servant, to Jacob,
੨੫ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਜਦੋਂ ਮੈਂ ਇਸਰਾਏਲ ਦੇ ਘਰਾਣੇ ਨੂੰ ਹੋਰਨਾਂ ਲੋਕਾਂ ਵਿੱਚੋਂ ਜਿਹਨਾਂ ਵਿੱਚ ਉਹ ਖਿੱਲਰ ਗਏ ਹਨ, ਇਕੱਠਾ ਕਰਾਂਗਾ, ਤਦ ਮੈਂ ਕੌਮਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਵਿੱਚ ਪਵਿੱਤਰ ਠਹਿਰਾਇਆ ਜਾਂਵਾਂਗਾ ਅਤੇ ਉਹ ਆਪਣੀ ਭੂਮੀ ਵਿੱਚ ਜਿਹੜੀ ਮੈਂ ਆਪਣੇ ਦਾਸ ਯਾਕੂਬ ਨੂੰ ਦਿੱਤੀ ਸੀ, ਵੱਸਣਗੇ।
26 And they have dwelt confidently on it, And built houses, and planted vineyards, And dwelt confidently—in My doing judgments, On all those despising them all around, And they have known that I [am] their God YHWH!”
੨੬ਉਹ ਉਸ ਵਿੱਚ ਸੁਰੱਖਿਅਤ ਵੱਸਣਗੇ ਸਗੋਂ ਘਰ ਪਾਉਣਗੇ, ਅੰਗੂਰ ਦੇ ਬਾਗ਼ ਲਾਉਣਗੇ ਅਤੇ ਅਰਾਮ ਨਾਲ ਵੱਸਣਗੇ। ਜਦੋਂ ਮੈਂ ਉਹਨਾਂ ਸਾਰਿਆਂ ਦਾ ਜੋ ਆਲੇ-ਦੁਆਲੇ ਤੋਂ ਉਹਨਾਂ ਨੂੰ ਤੁੱਛ ਸਮਝਦੇ ਸਨ, ਨਿਆਂ ਕਰਾਂਗਾ, ਤਾਂ ਉਹ ਜਾਣਨਗੇ ਕਿ ਮੈਂ ਯਹੋਵਾਹ ਉਹਨਾਂ ਦਾ ਪਰਮੇਸ਼ੁਰ ਹਾਂ।

< Ezekiel 28 >