< 2 Samuel 9 >

1 AND David said, Is there yet any that is left of the house of Saul, that I may shew him kindness for Jonathan’s sake?
ਫਿਰ ਦਾਊਦ ਨੇ ਪੁੱਛਿਆ, ਕੀ ਸ਼ਾਊਲ ਦੇ ਘਰਾਣੇ ਵਿੱਚੋਂ ਅਜੇ ਵੀ ਕੋਈ ਰਹਿੰਦਾ ਹੈ ਤਾਂ ਜੋ ਮੈਂ ਯੋਨਾਥਾਨ ਦੇ ਕਾਰਨ ਉਸ ਉੱਤੇ ਦਯਾ ਕਰਾਂ?
2 And there was of the house of Saul a servant whose name was Ziba. And when they had called him unto David, the king said unto him, Art thou Ziba? And he said, Thy servant is he.
ਸ਼ਾਊਲ ਦੇ ਘਰਾਣੇ ਦਾ ਸੀਬਾ ਨਾਮ ਦਾ ਇੱਕ ਸੇਵਕ ਸੀ ਜਦ ਉਨ੍ਹਾਂ ਨੇ ਉਸ ਨੂੰ ਦਾਊਦ ਕੋਲ ਸੱਦਿਆ ਤਾਂ ਰਾਜਾ ਨੇ ਉਸ ਨੂੰ ਪੁੱਛਿਆ, ਤੂੰ ਸੀਬਾ ਹੈਂ? ਉਹ ਬੋਲਿਆ, ਜੀ ਤੁਹਾਡਾ ਸੇਵਕ ਮੈਂ ਉਹੋ ਹੀ ਹਾਂ।
3 And the king said, Is there not yet any of the house of Saul, that I may shew the kindness of God unto him? And Ziba said unto the king, Jonathan hath yet a son, which is lame on his feet.
ਤਦ ਰਾਜਾ ਨੇ ਉਹ ਨੂੰ ਆਖਿਆ, ਸ਼ਾਊਲ ਦੇ ਘਰਾਣੇ ਵਿੱਚੋਂ ਕੋਈ ਰਹਿੰਦਾ ਹੈ ਤਾਂ ਜੋ ਮੈਂ ਉਹ ਦੇ ਨਾਲ ਪਰਮੇਸ਼ੁਰ ਜਿਹੀ ਦਯਾ ਕਰਾਂ? ਸੀਬਾ ਨੇ ਰਾਜਾ ਨੂੰ ਆਖਿਆ, ਅਜੇ ਯੋਨਾਥਾਨ ਦਾ ਇੱਕ ਪੁੱਤਰ ਹੈ ਜੋ ਪੈਰੋਂ ਲੰਗੜਾ ਹੈ।
4 And the king said unto him, Where is he? And Ziba said unto the king, Behold, he is in the house of Machir, the son of Ammiel, in Lo-debar.
ਤਦ ਰਾਜਾ ਨੇ ਉਹ ਨੂੰ ਪੁੱਛਿਆ, ਉਹ ਕਿੱਥੇ ਹੈ? ਸੀਬਾ ਨੇ ਰਾਜਾ ਨੂੰ ਆਖਿਆ ਵੇਖੋ ਲੋ-ਦੇਬਾਰ ਵਿੱਚ ਅੰਮੀਏਲ ਦੇ ਪੁੱਤਰ ਮਾਕੀਰ ਦੇ ਘਰ ਵਿੱਚ ਹੈ।
5 Then king David sent, and fetched him out of the house of Machir, the son of Ammiel, from Lo-debar.
ਸੋ ਦਾਊਦ ਰਾਜਾ ਨੇ ਮਨੁੱਖ ਭੇਜੇ ਅਤੇ ਲੋ-ਦੇਬਾਰ ਤੋਂ ਅੰਮੀਏਲ ਦੇ ਪੁੱਤਰ ਮਾਕੀਰ ਦੇ ਘਰੋਂ ਉਹ ਨੂੰ ਮੰਗਵਾ ਲਿਆ।
6 Now when Mephibosheth, the son of Jonathan, the son of Saul, was come unto David, he fell on his face, and did reverence. And David said, Mephibosheth. And he answered, Behold thy servant!
ਅਤੇ ਜਦ ਸ਼ਾਊਲ ਦਾ ਪੋਤਰਾ ਯੋਨਾਥਾਨ ਦਾ ਪੁੱਤਰ ਮਫ਼ੀਬੋਸ਼ਥ ਦਾਊਦ ਦੇ ਕੋਲ ਆਇਆ ਤਾਂ ਉਸ ਨੇ ਮੂੰਹ ਦੇ ਭਾਰ ਡਿੱਗ ਕੇ ਮੱਥਾ ਟੇਕਿਆ। ਤਦ ਦਾਊਦ ਨੇ ਆਖਿਆ, ਮਫੀਬੋਸ਼ਥ! ਉਸ ਨੇ ਆਖਿਆ, ਵੇਖੋ, ਤੁਹਾਡਾ ਸੇਵਕ ਹਾਜ਼ਰ ਹੈ!
7 And David said unto him, Fear not: for I will surely shew thee kindness for Jonathan thy father’s sake, and will restore thee all the land of Saul thy father; and thou shalt eat bread at my table continually.
ਸੋ ਦਾਊਦ ਨੇ ਉਹ ਨੂੰ ਆਖਿਆ, ਡਰ ਨਾ ਕਿਉਂ ਜੋ ਮੈਂ ਤੇਰੇ ਪਿਤਾ ਯੋਨਾਥਾਨ ਦੇ ਕਾਰਨ ਤੇਰੇ ਨਾਲ ਭਲਿਆਈ ਕਰਾਂਗਾ ਅਤੇ ਤੇਰੇ ਦਾਦਾ ਸ਼ਾਊਲ ਦੀ ਸਾਰੀ ਜ਼ਮੀਨ ਤੈਨੂੰ ਮੋੜ ਦਿਆਂਗਾ ਅਤੇ ਤੂੰ ਹਮੇਸ਼ਾ ਮੇਰੀ ਮੇਜ਼ ਤੋਂ ਰੋਟੀ ਖਾਵੇਂਗਾ।
8 And he bowed himself, and said, What is thy servant, that thou shouldest look upon such a dead dog as I am?
ਤਦ ਉਸ ਨੇ ਮੱਥਾ ਟੇਕਿਆ ਅਤੇ ਬੋਲਿਆ, ਤੁਹਾਡਾ ਸੇਵਕ ਹੈ ਹੀ ਕੀ ਜੋ ਤੁਸੀਂ ਮੇਰੇ ਉੱਤੇ ਜੋ ਮਰੇ ਹੋਏ ਕੁੱਤੇ ਵਰਗਾ ਹਾਂ ਧਿਆਨ ਕਰੋ।
9 Then the king called to Ziba, Saul’s servant, and said unto him, I have given unto thy master’s son all that pertained to Saul and to all his house.
ਤਦ ਰਾਜਾ ਨੇ ਸ਼ਾਊਲ ਦੇ ਸੇਵਕ ਸੀਬਾ ਨੂੰ ਸੱਦਿਆ ਅਤੇ ਉਹ ਨੂੰ ਆਖਿਆ, ਮੈਂ ਸਭ ਕੁਝ ਜੋ ਸ਼ਾਊਲ ਅਤੇ ਉਸ ਦੇ ਘਰਾਣੇ ਦਾ ਸੀ, ਸੋ ਤੇਰੇ ਮਾਲਕ ਦੇ ਪੁੱਤਰ ਨੂੰ ਦੇ ਦਿੱਤਾ ਹੈ।
10 Thou therefore, and thy sons, and thy servants, shall till the land for him, and thou shalt bring in the fruits, that thy master’s son may have food to eat: but Mephibosheth thy master’s son shall eat bread alway at my table. Now Ziba had fifteen sons and twenty servants.
੧੦ਸੋ ਤੂੰ ਆਪਣੇ ਪੁੱਤਰਾਂ ਅਤੇ ਸੇਵਕਾਂ ਸਮੇਤ ਉਹ ਦੇ ਲਈ ਜ਼ਮੀਨ ਵਾਹ ਅਤੇ ਉਸ ਦੀ ਪੈਦਾਵਾਰ ਲਿਆਇਆ ਕਰ ਜੋ ਤੇਰੇ ਮਾਲਕ ਦੇ ਪੁੱਤਰ ਦੇ ਲਈ ਰੋਟੀ ਹੋਵੇ ਪਰ ਮਫ਼ੀਬੋਸ਼ਥ ਜੋ ਤੇਰੇ ਮਾਲਕ ਦਾ ਪੁੱਤਰ ਹੈ ਉਹ ਹਮੇਸ਼ਾ ਲਈ ਮੇਰੀ ਮੇਜ਼ ਤੋਂ ਰੋਟੀ ਖਾਵੇਗਾ, ਸੀਬਾ ਦੇ ਪੰਦਰਾ ਪੁੱਤਰ ਅਤੇ ਵੀਹ ਸੇਵਕ ਸਨ।
11 Then said Ziba unto the king, According to all that my lord the king hath commanded his servant, so shall thy servant do. As for Mephibosheth, said the king, he shall eat at my table, as one of the king’s sons.
੧੧ਸੀਬਾ ਨੇ ਰਾਜਾ ਨੂੰ ਆਖਿਆ, ਸਭ ਕੁਝ ਜੋ ਮੇਰੇ ਮਹਾਰਾਜ ਰਾਜਾ ਨੇ ਆਪਣੇ ਸੇਵਕ ਨੂੰ ਆਖਿਆ ਹੈ ਸੋ ਤੁਹਾਡਾ ਸੇਵਕ ਕਰੇਗਾ ਪਰ ਮਫ਼ੀਬੋਸ਼ਥ ਦੇ ਲਈ ਰਾਜਾ ਨੇ ਆਖਿਆ ਕਿ ਉਹ ਰਾਜਾ ਦੇ ਪੁੱਤਰਾਂ ਵਾਂਗੂੰ ਮੇਰੀ ਮੇਜ਼ ਤੋਂ ਰੋਟੀ ਖਾਵੇਗਾ।
12 And Mephibosheth had a young son, whose name was Micha. And all that dwelt in the house of Ziba were servants unto Mephibosheth.
੧੨ਮਫ਼ੀਬੋਸ਼ਥ ਦਾ ਮੀਕਾ ਨਾਮ ਦੇ ਇੱਕ ਛੋਟਾ ਜਿਹਾ ਪੁੱਤਰ ਸੀ ਅਤੇ ਜਿੰਨ੍ਹੇ ਸੀਬਾ ਦੇ ਘਰ ਵਿੱਚ ਰਹਿੰਦੇ ਸਨ ਸਭ ਮਫੀਬੋਸ਼ਥ ਦੇ ਸੇਵਕ ਸਨ।
13 So Mephibosheth dwelt in Jerusalem: for he did eat continually at the king’s table; and was lame on both his feet.
੧੩ਮਫ਼ੀਬੋਸ਼ਥ ਯਰੂਸ਼ਲਮ ਵਿੱਚ ਰਿਹਾ ਕਿਉਂ ਜੋ ਉਹ ਹਮੇਸ਼ਾ ਰਾਜੇ ਦੀ ਮੇਜ਼ ਤੋਂ ਭੋਜਨ ਕਰਦਾ ਸੀ ਅਤੇ ਦੋਹਾਂ ਪੈਰਾਂ ਤੋਂ ਲੰਗੜਾ ਸੀ।

< 2 Samuel 9 >