< Isaiah 57 >

1 The righteous perisheth, and no man layeth it to heart, and godly men are taken away, none considering that the righteous is taken away from the evil to come.
ਧਰਮੀ ਨਾਸ ਹੁੰਦਾ ਪਰ ਕੋਈ ਇਹ ਗੱਲ ਦਿਲ ਤੇ ਨਹੀਂ ਲਾਉਂਦਾ, ਭਗਤ ਲੋਕ ਲੈ ਲਏ ਜਾਂਦੇ ਹਨ ਪਰ ਕੋਈ ਸੋਚਦਾ ਨਹੀਂ ਕਿ ਧਰਮੀ ਇਸ ਲਈ ਲੈ ਲਿਆ ਜਾਂਦਾ ਹੈ ਕਿ ਆਉਣ ਵਾਲੀ ਬਿਪਤਾ ਤੋਂ ਬਚ ਸਕੇ।
2 He entereth into peace, they rest in their beds, each one that walketh in his uprightness.
ਉਹ ਸ਼ਾਂਤੀ ਨਾਲ ਜਾਂਦੇ, ਉਹ ਆਪਣੇ ਬਿਸਤਰਿਆਂ ਉੱਤੇ ਅਰਾਮ ਕਰਦੇ ਹਨ, ਜਿਹੜੇ ਸਿੱਧੀ ਚਾਲ ਚੱਲਦੇ ਹਨ।
3 But draw near hither, ye sons of the sorceress, the seed of the adulterer and the harlot.
ਪਰ ਤੁਸੀਂ ਐਥੇ ਨੇੜੇ ਆਓ, ਹੇ ਜਾਦੂਗਰਨੀ ਦੇ ਪੁੱਤਰੋ, ਵਿਭਚਾਰੀ ਅਤੇ ਵੇਸਵਾ ਦੀ ਵੰਸ਼!
4 Against whom do ye sport yourselves? Against whom make ye a wide mouth, and draw out the tongue? Are ye not children of transgression, a seed of falsehood,
ਤੁਸੀਂ ਕਿਸ ਦੇ ਉੱਤੇ ਮਖ਼ੌਲ ਕਰਦੇ ਹੋ? ਕਿਸ ਦੇ ਉੱਤੇ ਮੂੰਹ ਅੱਡਦੇ ਅਤੇ ਜੀਭ ਕੱਢਦੇ ਹੋ? ਕੀ ਤੁਸੀਂ ਅਪਰਾਧ ਦੇ ਬੱਚੇ, ਅਤੇ ਧੋਖੇਬਾਜ਼ਾਂ ਦੀ ਵੰਸ਼ ਨਹੀਂ?
5 Ye that inflame yourselves among the terebinths, under every leafy tree; that slay the children in the valleys, under the clefts of the rocks?
ਤੁਸੀਂ ਜਿਹੜੇ ਬਲੂਤਾਂ ਵਿੱਚ, ਹਰੇਕ ਹਰੇ ਰੁੱਖ ਦੇ ਹੇਠ ਕਾਮ-ਵਾਸਨਾ ਵਿੱਚ ਸੜਦੇ ਹੋ ਅਤੇ ਘਾਟੀਆਂ ਵਿੱਚ ਪੱਥਰਾਂ ਦੀਆਂ ਦਰਾਰਾਂ ਹੇਠ ਬੱਚਿਆਂ ਨੂੰ ਵੱਢਦੇ ਹੋ!
6 Among the smooth stones of the valley is thy portion; they, they are thy lot; even to them hast thou poured a drink-offering, thou hast offered a meal-offering. Should I pacify Myself for these things?
ਘਾਟੀ ਦੇ ਪੱਧਰੇ ਪੱਥਰ ਤੇਰੇ ਹਿੱਸੇ ਵਿੱਚ ਆਉਣਗੇ, ਇਹੋ ਤੇਰਾ ਭਾਗ ਹੈ! ਇਹਨਾਂ ਦੇ ਲਈ ਹੀ ਤੂੰ ਪੀਣ ਦੀ ਭੇਟ ਡੋਲ੍ਹੀ ਅਤੇ ਮੈਦੇ ਦੀ ਭੇਟ ਚੜ੍ਹਾਈ, ਕੀ ਇਹ ਸਭ ਵੇਖਦੇ ਹੋਏ ਵੀ ਮੈਂ ਸ਼ਾਂਤ ਰਹਾਂ?
7 Upon a high and lofty mountain hast thou set thy bed; thither also wentest thou up to offer sacrifice.
ਇੱਕ ਉੱਚੇ ਤੇ ਬੁਲੰਦ ਪਰਬਤ ਉੱਤੇ ਤੂੰ ਆਪਣਾ ਬਿਸਤਰ ਵਿਛਾਇਆ, ਉੱਥੇ ਤੂੰ ਬਲੀਆਂ ਚੜ੍ਹਾਉਣ ਲਈ ਚੜ੍ਹ ਵੀ ਗਈ।
8 And behind the doors and the posts hast thou set up thy symbol; for thou hast uncovered, and art gone up from Me, thou hast enlarged thy bed, and chosen thee of them whose bed thou lovedst, whose hand thou sawest.
ਬੂਹਿਆਂ ਅਤੇ ਚੁਗਾਠਾਂ ਦੇ ਪਿੱਛੇ ਤੂੰ ਆਪਣੇ ਬੁੱਤਾਂ ਦੀ ਯਾਦਗਾਰੀ ਕਾਇਮ ਕੀਤੀ, ਤੂੰ ਤਾਂ ਮੈਨੂੰ ਛੱਡ ਕੇ ਨੰਗੀ ਹੋਈ, ਅਤੇ ਉਤਾਹਾਂ ਜਾ ਕੇ ਆਪਣਾ ਬਿਸਤਰਾ ਚੌੜਾ ਕੀਤਾ, ਤੂੰ ਉਹਨਾਂ ਨਾਲ ਆਪਣਾ ਨੇਮ ਬੰਨ੍ਹਿਆ, ਵੇਖਦਿਆਂ ਸਾਰ ਤੂੰ ਉਹਨਾਂ ਦੇ ਬਿਸਤਰੇ ਉੱਤੇ ਲੱਟੂ ਹੋ ਗਈ!
9 And thou wentest to the king with ointment, and didst increase thy perfumes, and didst send thine ambassadors far off, even down to the nether-world. (Sheol h7585)
ਤੂੰ ਤੇਲ ਲੈ ਕੇ ਮਲਕ ਦੇਵਤੇ ਕੋਲ ਗਈ, ਤੂੰ ਆਪਣੀਆਂ ਸੁਗੰਧਾਂ ਨੂੰ ਵਧਾਇਆ, ਤੂੰ ਆਪਣੇ ਵਿਚੋਲੇ ਦੂਰ-ਦੂਰ ਘੱਲੇ, ਤੂੰ ਆਪਣੇ ਆਪ ਨੂੰ ਪਤਾਲ ਤੱਕ ਨੀਵਾਂ ਕੀਤਾ! (Sheol h7585)
10 Thou wast wearied with the length of thy way; yet saidst thou not: 'There is no hope'; thou didst find a renewal of thy strength, therefore thou wast not affected.
੧੦ਤੂੰ ਆਪਣੇ ਸਫ਼ਰਾਂ ਦੀ ਲੰਬਾਈ ਨਾਲ ਥੱਕ ਗਈ, ਪਰ ਤੂੰ ਨਾ ਆਖਿਆ, ਇਹ ਵਿਅਰਥ ਹੈ, ਤੇਰੀ ਜਾਨ ਵਿੱਚ ਜਾਨ ਆਈ, ਇਸ ਲਈ ਤੂੰ ਨਾ ਥੱਕੀ।
11 And of whom hast thou been afraid and in fear, that thou wouldest fail? And as for Me, thou hast not remembered Me, nor laid it to thy heart. Have not I held My peace even of long time? Therefore thou fearest Me not.
੧੧ਤੂੰ ਕਿਸ ਤੋਂ ਐਨਾ ਸਹਿਮੀ ਅਤੇ ਡਰੀ ਕਿ ਤੂੰ ਝੂਠ ਬੋਲੀ ਅਤੇ ਮੈਨੂੰ ਯਾਦ ਨਾ ਕੀਤਾ, ਨਾ ਹੀ ਮੇਰੇ ਉੱਤੇ ਧਿਆਨ ਦਿੱਤਾ? ਕੀ ਮੈਂ ਬਹੁਤ ਸਮੇਂ ਤੱਕ ਚੁੱਪ ਨਾ ਰਿਹਾ? ਪਰ ਤੂੰ ਮੇਰੇ ਤੋਂ ਨਾ ਡਰੀ।
12 I will declare thy righteousness; thy works also — they shall not profit thee.
੧੨ਮੈਂ ਤੇਰੇ ਧਰਮ ਨੂੰ ਅਤੇ ਤੇਰੇ ਕੰਮਾਂ ਨੂੰ ਦੱਸਾਂਗਾ, ਪਰ ਉਹ ਤੈਨੂੰ ਕੁਝ ਲਾਭ ਨਾ ਪੁਚਾਉਣਗੇ।
13 When thou criest, let them that thou hast gathered deliver thee; but the wind shall carry them all away, a breath shall bear them off; but he that taketh refuge in Me shall possess the land, and shall inherit My holy mountain.
੧੩ਜਦ ਤੂੰ ਚਿੱਲਾਏਂ, ਤਾਂ ਤੇਰੇ ਬੁੱਤਾਂ ਦਾ ਟੋਲਾ ਤੈਨੂੰ ਛੁਡਾਵੇ। ਪਰ ਹਵਾ ਉਨ੍ਹਾਂ ਸਾਰਿਆਂ ਨੂੰ ਚੁੱਕ ਕੇ ਲੈ ਜਾਵੇਗੀ, ਅਤੇ ਇੱਕ ਫੂਕ ਨਾਲ ਉਹ ਉੱਡ ਜਾਣਗੇ, ਪਰ ਜੋ ਮੇਰੀ ਸ਼ਰਨ ਆਉਂਦਾ ਹੈ, ਉਹ ਧਰਤੀ ਉੱਤੇ ਕਬਜ਼ਾ ਕਰੇਗਾ, ਅਤੇ ਮੇਰੇ ਪਵਿੱਤਰ ਪਰਬਤ ਦਾ ਅਧਿਕਾਰੀ ਹੋਵੇਗਾ।
14 And He will say: cast ye up, cast ye up, clear the way, take up the stumblingblock out of the way of My people.
੧੪ਤਦ ਆਖਿਆ ਜਾਵੇਗਾ, ਭਰਤੀ ਪਾਓ, ਭਰਤੀ! ਰਾਹ ਤਿਆਰ ਕਰੋ, ਮੇਰੀ ਪਰਜਾ ਦੇ ਰਾਹ ਵਿੱਚੋਂ ਹਰੇਕ ਰੁਕਾਵਟ ਚੁੱਕ ਸੁੱਟੋ!
15 For thus saith the High and Lofty One that inhabiteth eternity, whose name is Holy: I dwell in the high and holy place, with him also that is of a contrite and humble spirit, to revive the spirit of the humble, and to revive the heart of the contrite ones.
੧੫ਮਹਾਨ ਅਤੇ ਉੱਤਮ ਪੁਰਖ ਜੋ ਸਦਾ ਕਾਇਮ ਹੈ, ਜਿਸ ਦਾ ਨਾਮ ਪਵਿੱਤਰ ਹੈ, ਇਹ ਆਖਦਾ ਹੈ, ਮੈਂ ਉੱਚੇ ਅਤੇ ਪਵਿੱਤਰ ਸਥਾਨ ਵਿੱਚ ਵੱਸਦਾ ਹਾਂ, ਅਤੇ ਉਹ ਦੇ ਨਾਲ ਵੀ ਜਿਸ ਦਾ ਆਤਮਾ ਕੁਚਲਿਆ ਅਤੇ ਦੀਨ ਹੈ, ਤਾਂ ਜੋ ਮੈਂ ਦੀਨ ਲੋਕਾਂ ਦੇ ਆਤਮਾ ਨੂੰ ਅਤੇ ਕੁਚਲਿਆਂ ਹੋਇਆਂ ਦੇ ਦਿਲ ਨੂੰ ਜੀਉਂਦਾ ਕਰਾਂ।
16 For I will not contend for ever, neither will I be always wroth; for the spirit that enwrappeth itself is from Me, and the souls which I have made.
੧੬ਮੈਂ ਸਦਾ ਤੱਕ ਨਾ ਝਗੜਾਂਗਾ, ਨਾ ਹਮੇਸ਼ਾ ਕ੍ਰੋਧਵਾਨ ਰਹਾਂਗਾ, ਨਹੀਂ ਤਾਂ ਉਨ੍ਹਾਂ ਦਾ ਆਤਮਾ ਮੇਰੇ ਕਾਰਨ ਨਢਾਲ ਹੋ ਜਾਵੇਗਾ, ਉਹ ਹੀ ਮਨੁੱਖ ਜਿਨ੍ਹਾਂ ਨੂੰ ਮੈਂ ਬਣਾਇਆ।
17 For the iniquity of his covetousness was I wroth and smote him, I hid Me and was wroth; and he went on frowardly in the way of his heart.
੧੭ਮੈਂ ਉਹ ਦੇ ਲੋਭ ਦੀ ਬੁਰਿਆਈ ਦੇ ਕਾਰਨ ਕ੍ਰੋਧਵਾਨ ਹੋਇਆ, ਮੈਂ ਉਹ ਨੂੰ ਮਾਰਿਆ, ਮੈਂ ਆਪਣਾ ਮੂੰਹ ਲੁਕਾਇਆ, ਮੈਂ ਕ੍ਰੋਧਵਾਨ ਹੋਇਆ, ਪਰ ਫੇਰ ਵੀ ਉਹ ਆਪਣੀ ਮਨ ਦੀ ਮਰਜ਼ੀ ਵਿੱਚ ਭਟਕਦੇ ਗਏ।
18 I have seen his ways, and will heal him; I will lead him also, and requite with comforts him and his mourners.
੧੮ਮੈਂ ਉਸ ਦੇ ਰਾਹ ਵੇਖੇ ਹਨ, ਪਰ ਮੈਂ ਉਸ ਨੂੰ ਚੰਗਾ ਕਰਾਂਗਾ, ਮੈਂ ਉਸ ਦੀ ਅਗਵਾਈ ਕਰਾਂਗਾ, ਅਤੇ ਉਸ ਨੂੰ ਅਤੇ ਉਸ ਦੇ ਨਾਲ ਸੋਗ ਕਰਨ ਵਾਲਿਆਂ ਨੂੰ ਤਸੱਲੀਆਂ ਬਖ਼ਸ਼ਾਂਗਾ।
19 Peace, peace, to him that is far off and to him that is near, saith the LORD that createth the fruit of the lips; and I will heal him.
੧੯ਮੈਂ ਉਨ੍ਹਾਂ ਦੇ ਬੁੱਲ੍ਹਾਂ ਤੇ ਉਸਤਤ ਦਾ ਫਲ ਉਤਪੰਨ ਕਰਦਾ ਹਾਂ। ਦੂਰ ਵਾਲੇ ਲਈ ਅਤੇ ਨਜ਼ਦੀਕ ਵਾਲੇ ਲਈ ਸ਼ਾਂਤੀ, ਸ਼ਾਂਤੀ! ਯਹੋਵਾਹ ਆਖਦਾ ਹੈ, ਅਤੇ ਮੈਂ ਉਹ ਨੂੰ ਚੰਗਾ ਕਰਾਂਗਾ।
20 But the wicked are like the troubled sea; for it cannot rest, and its waters cast up mire and dirt.
੨੦ਦੁਸ਼ਟ ਉੱਛਲਦੇ ਸਮੁੰਦਰ ਵਾਂਗੂੰ ਹਨ, ਜੋ ਚੈਨ ਨਹੀਂ ਲੈ ਸਕਦਾ, ਅਤੇ ਉਹ ਦੀਆਂ ਲਹਿਰਾਂ ਚਿੱਕੜ ਅਤੇ ਗੰਦ ਉਛਾਲਦੀਆਂ ਹਨ।
21 There is no peace, saith my God concerning the wicked.
੨੧ਮੇਰਾ ਪਰਮੇਸ਼ੁਰ ਆਖਦਾ ਹੈ, ਦੁਸ਼ਟਾਂ ਲਈ ਸ਼ਾਂਤੀ ਨਹੀਂ।

< Isaiah 57 >