< Deuteronomy 23 >
1 He that is crushed or maimed in his privy parts shall not enter into the assembly of the LORD.
੧ਜਿਸ ਦੇ ਨਲ ਮਿੱਧੇ ਗਏ ਹੋਣ ਜਾਂ ਇੰਦਰੀ ਕੱਟੀ ਹੋਈ ਹੋਵੇ, ਉਹ ਯਹੋਵਾਹ ਦੀ ਸਭਾ ਵਿੱਚ ਨਾ ਵੜੇ।
2 A bastard shall not enter into the assembly of the LORD; even to the tenth generation shall none of his enter into the assembly of the LORD.
੨ਕੁਕਰਮ ਨਾਲ ਜੰਮਿਆ ਹੋਇਆ ਯਹੋਵਾਹ ਦੀ ਸਭਾ ਵਿੱਚ ਨਾ ਵੜੇ ਸਗੋਂ ਦਸਵੀਂ ਪੀੜ੍ਹੀ ਤੱਕ ਉਸ ਦੇ ਵੰਸ਼ ਦਾ ਕੋਈ ਵੀ ਯਹੋਵਾਹ ਦੀ ਸਭਾ ਵਿੱਚ ਨਾ ਵੜੇ।
3 An Ammonite or a Moabite shall not enter into the assembly of the LORD; even to the tenth generation shall none of them enter into the assembly of the LORD for ever;
੩ਕੋਈ ਅੰਮੋਨੀ ਜਾਂ ਮੋਆਬੀ ਯਹੋਵਾਹ ਦੀ ਸਭਾ ਵਿੱਚ ਨਾ ਵੜੇ ਸਗੋਂ ਦਸਵੀਂ ਪੀੜ੍ਹੀ ਤੱਕ ਉਨ੍ਹਾਂ ਦੇ ਵੰਸ਼ ਦਾ ਕੋਈ ਵੀ ਯਹੋਵਾਹ ਦੀ ਸਭਾ ਵਿੱਚ ਕਦੀ ਨਾ ਵੜੇ।
4 because they met you not with bread and with water in the way, when ye came forth out of Egypt; and because they hired against thee Balaam the son of Beor from Pethor of Aram-naharaim, to curse thee.
੪ਇਸ ਦਾ ਕਾਰਨ ਇਹ ਹੈ ਕਿ ਜਦ ਤੁਸੀਂ ਮਿਸਰ ਵਿੱਚੋਂ ਨਿੱਕਲੇ ਸੀ ਤਦ ਉਹ ਰੋਟੀ ਪਾਣੀ ਲੈ ਕੇ ਰਾਹ ਵਿੱਚ ਤੁਹਾਨੂੰ ਮਿਲਣ ਲਈ ਨਹੀਂ ਨਿੱਕਲੇ, ਸਗੋਂ ਉਨ੍ਹਾਂ ਨੇ ਤੁਹਾਡੇ ਵਿਰੁੱਧ ਬਓਰ ਦੇ ਪੁੱਤਰ ਬਿਲਆਮ ਨੂੰ ਭਾੜੇ ਉੱਤੇ ਮਸੋਪੋਤਾਮੀਆ ਦੇ ਪਥੋਰ ਵਿੱਚੋਂ ਸੱਦਿਆ, ਤਾਂ ਜੋ ਉਹ ਤੁਹਾਨੂੰ ਸਰਾਪ ਦੇਵੇ।
5 Nevertheless the LORD thy God would not hearken unto Balaam; but the LORD thy God turned the curse into a blessing unto thee, because the LORD thy God loved thee.
੫ਪਰ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਬਿਲਆਮ ਦੀ ਨਾ ਸੁਣੀ, ਸਗੋਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਲਈ ਸਰਾਪ ਨੂੰ ਬਰਕਤ ਵਿੱਚ ਬਦਲ ਦਿੱਤਾ, ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ ਪ੍ਰੇਮ ਰੱਖਦਾ ਹੈ।
6 Thou shalt not seek their peace nor their prosperity all thy days for ever.
੬ਤੁਸੀਂ ਆਪਣੇ ਜੀਵਨ ਭਰ ਉਨ੍ਹਾਂ ਦੀ ਸੁੱਖ-ਸਾਂਦ ਅਤੇ ਭਲਿਆਈ ਨਾ ਭਾਲੋ।
7 Thou shalt not abhor an Edomite, for he is thy brother; thou shalt not abhor an Egyptian, because thou wast a stranger in his land.
੭ਤੁਸੀਂ ਕਿਸੇ ਅਦੋਮੀ ਤੋਂ ਘਿਰਣਾ ਨਾ ਕਰਿਓ, ਕਿਉਂ ਜੋ ਉਹ ਤੁਹਾਡਾ ਭਰਾ ਹੈ। ਤੁਸੀਂ ਕਿਸੇ ਮਿਸਰੀ ਤੋਂ ਵੀ ਘਿਰਣਾ ਨਾ ਕਰਿਓ ਕਿਉਂ ਜੋ ਤੁਸੀਂ ਉਸ ਦੇ ਦੇਸ਼ ਵਿੱਚ ਪਰਦੇਸੀ ਹੋ ਕੇ ਰਹੇ।
8 The children of the third generation that are born unto them may enter into the assembly of the LORD.
੮ਉਨ੍ਹਾਂ ਦੇ ਪੁੱਤਰ ਜਿਹੜੇ ਤੀਜੀ ਪੀੜ੍ਹੀ ਵਿੱਚ ਉਨ੍ਹਾਂ ਤੋਂ ਜੰਮਣ, ਉਹ ਯਹੋਵਾਹ ਦੀ ਸਭਾ ਵਿੱਚ ਆ ਸਕਦੇ ਹਨ।
9 When thou goest forth in camp against thine enemies, then thou shalt keep thee from every evil thing.
੯ਜਦ ਤੁਸੀਂ ਜਾ ਕੇ ਆਪਣੇ ਵੈਰੀਆਂ ਦੇ ਵਿਰੁੱਧ ਛਾਉਣੀ ਲਾਓ ਤਾਂ ਤੁਸੀਂ ਹਰੇਕ ਬੁਰੀ ਗੱਲ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਿਓ।
10 If there be among you any man, that is not clean by reason of that which chanceth him by night, then shall he go abroad out of the camp, he shall not come within the camp.
੧੦ਜੇ ਤੁਹਾਡੇ ਵਿੱਚ ਕੋਈ ਮਨੁੱਖ ਹੋਵੇ ਜਿਹੜਾ ਅਣਜਾਣੇ ਹੀ ਰਾਤ ਨੂੰ ਅਸ਼ੁੱਧ ਹੋ ਗਿਆ ਹੋਵੇ, ਤਾਂ ਉਹ ਛਾਉਣੀ ਵਿੱਚੋਂ ਬਾਹਰ ਚਲਿਆ ਜਾਵੇ, ਉਹ ਛਾਉਣੀ ਵਿੱਚ ਨਾ ਆਵੇ।
11 But it shall be, when evening cometh on, he shall bathe himself in water; and when the sun is down, he may come within the camp.
੧੧ਪਰ ਸ਼ਾਮ ਦੇ ਸਮੇਂ ਉਹ ਪਾਣੀ ਨਾਲ ਨਹਾਵੇ ਅਤੇ ਜਦ ਸੂਰਜ ਡੁੱਬ ਗਿਆ ਹੋਵੇ, ਤਦ ਉਹ ਛਾਉਣੀ ਵਿੱਚ ਆ ਜਾਵੇ।
12 Thou shalt have a place also without the camp, whither thou shalt go forth abroad.
੧੨ਛਾਉਣੀ ਦੇ ਬਾਹਰ ਇੱਕ ਪਾਸੇ ਨੂੰ ਤੁਹਾਡੇ ਲਈ ਇੱਕ ਸਥਾਨ ਹੋਵੇ, ਜਿੱਥੇ ਤੁਸੀਂ ਜੰਗਲ-ਪਾਣੀ ਲਈ ਜਾਓ।
13 And thou shalt have a paddle among thy weapons; and it shall be, when thou sittest down abroad, thou shalt dig therewith, and shalt turn back and cover that which cometh from thee.
੧੩ਤੁਹਾਡੇ ਸੰਦਾਂ ਵਿੱਚ ਤੁਹਾਡੇ ਕੋਲ ਇੱਕ ਰੰਬੀ ਹੋਵੇ ਅਤੇ ਜਦ ਤੁਸੀਂ ਜੰਗਲ-ਪਾਣੀ ਲਈ ਬੈਠੋ, ਤਦ ਉਸ ਦੇ ਨਾਲ ਮਿੱਟੀ ਪੁੱਟ ਕੇ ਆਪਣੇ ਮਲ ਨੂੰ ਢੱਕ ਦਿਓ।
14 For the LORD thy God walketh in the midst of thy camp, to deliver thee, and to give up thine enemies before thee; therefore shall thy camp be holy; that He see no unseemly thing in thee, and turn away from thee.
੧੪ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਛੁਡਾਉਣ ਲਈ ਅਤੇ ਤੁਹਾਡੇ ਵੈਰੀਆਂ ਨੂੰ ਤੁਹਾਡੇ ਅੱਗੇ ਹਰਾਉਣ ਲਈ ਤੁਹਾਡੀ ਛਾਉਣੀ ਦੇ ਵਿੱਚ ਫਿਰਦਾ ਹੈ, ਇਸ ਲਈ ਤੁਹਾਡੀ ਛਾਉਣੀ ਪਵਿੱਤਰ ਹੋਵੇ, ਅਜਿਹਾ ਨਾ ਹੋਵੇ ਕਿ ਉਹ ਤੁਹਾਡੇ ਵਿੱਚ ਕੁਝ ਅਸ਼ੁੱਧਤਾ ਵੇਖੇ ਅਤੇ ਮੁੜ ਜਾਵੇ।
15 Thou shalt not deliver unto his master a bondman that is escaped from his master unto thee;
੧੫ਜਿਹੜਾ ਦਾਸ ਆਪਣੇ ਸੁਆਮੀ ਕੋਲੋਂ ਨੱਠ ਕੇ ਤੇਰੇ ਕੋਲ ਆ ਜਾਵੇ, ਤੂੰ ਉਸ ਨੂੰ ਉਸ ਦੇ ਸੁਆਮੀ ਨੂੰ ਨਾ ਮੋੜੀਂ,
16 he shall dwell with thee, in the midst of thee, in the place which he shall choose within one of thy gates, where it liketh him best; thou shalt not wrong him.
੧੬ਉਹ ਤੇਰੇ ਵਿਚਕਾਰ, ਤੇਰੇ ਨਾਲ ਉਸ ਸਥਾਨ ਵਿੱਚ ਵੱਸ ਜਾਵੇ ਜਿਹੜਾ ਤੇਰੇ ਫਾਟਕਾਂ ਦੇ ਅੰਦਰ ਉਸ ਨੂੰ ਚੰਗਾ ਲੱਗੇ। ਤੂੰ ਉਸ ਨੂੰ ਦੁੱਖ ਨਾ ਦੇਵੀਂ।
17 There shall be no harlot of the daughters of Israel, neither shall there be a sodomite of the sons of Israel.
੧੭ਇਸਰਾਏਲ ਦੀਆਂ ਧੀਆਂ ਵਿੱਚੋਂ ਕੋਈ ਵੀ ਦੇਵਦਾਸੀ ਨਾ ਹੋਵੇ, ਅਤੇ ਨਾ ਹੀ ਇਸਰਾਏਲ ਦੇ ਪੁੱਤਰਾਂ ਵਿੱਚੋਂ ਕੋਈ ਅਜਿਹਾ ਬੁਰਾ ਕੰਮ ਕਰਨ ਵਾਲਾ ਹੋਵੇ।
18 Thou shalt not bring the hire of a harlot, or the price of a dog, into the house of the LORD thy God for any vow; for even both these are an abomination unto the LORD thy God.
੧੮ਤੂੰ ਵੇਸਵਾ ਦਾ ਭਾੜਾ ਅਤੇ ਪੁਰਖਗਾਮੀ ਦੀ ਕਮਾਈ ਕਿਸੇ ਸੁੱਖਣਾ ਨੂੰ ਪੂਰਾ ਕਰਨ ਲਈ ਯਹੋਵਾਹ ਆਪਣੇ ਪਰਮੇਸ਼ੁਰ ਦੇ ਘਰ ਵਿੱਚ ਨਾ ਲਿਆਵੀਂ, ਕਿਉਂ ਜੋ ਇਹ ਦੋਵੇਂ ਯਹੋਵਾਹ ਤੇਰੇ ਪਰਮੇਸ਼ੁਰ ਲਈ ਇੱਕੋ ਜਿਹੇ ਘਿਣਾਉਣੇ ਹਨ।
19 Thou shalt not lend upon interest to thy brother: interest of money, interest of victuals, interest of any thing that is lent upon interest.
੧੯ਤੂੰ ਆਪਣੇ ਭਰਾ ਨੂੰ ਬਿਆਜ ਉੱਤੇ ਕਰਜ਼ਾ ਨਾ ਦੇਵੀਂ, ਭਾਵੇਂ ਚਾਂਦੀ, ਭਾਵੇਂ ਅੰਨ, ਜਾਂ ਹੋਰ ਕੋਈ ਵੀ ਚੀਜ਼ ਜਿਹੜੀ ਬਿਆਜ ਉੱਤੇ ਦਿੱਤੀ ਜਾਂਦੀ ਹੈ, ਉਹ ਬਿਆਜ ਉੱਤੇ ਨਾ ਦੇਵੀਂ।
20 Unto a foreigner thou mayest lend upon interest; but unto thy brother thou shalt not lend upon interest; that the LORD thy God may bless thee in all that thou puttest thy hand unto, in the land whither thou goest in to possess it.
੨੦ਤੂੰ ਪਰਦੇਸੀ ਨੂੰ ਬਿਆਜ ਉੱਤੇ ਕਰਜ਼ਾ ਦੇ ਸਕਦਾ ਹੈਂ, ਪਰ ਆਪਣੇ ਭਰਾ ਨਾਲ ਅਜਿਹਾ ਨਾ ਕਰੀਂ, ਤਾਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਉਸ ਦੇਸ਼ ਵਿੱਚ ਜਿਸ ਉੱਤੇ ਅਧਿਕਾਰ ਕਰਨ ਲਈ ਤੂੰ ਜਾਂਦਾ ਹੈਂ, ਤੇਰੇ ਹੱਥ ਦੇ ਸਾਰੇ ਕੰਮਾਂ ਉੱਤੇ ਤੈਨੂੰ ਬਰਕਤ ਦੇਵੇ।
21 When thou shalt vow a vow unto the LORD thy God, thou shalt not be slack to pay it; for the LORD thy God will surely require it of thee; and it will be sin in thee.
੨੧ਜਦ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਸੁੱਖਣਾ ਸੁੱਖੇਂ ਤਾਂ ਉਸ ਨੂੰ ਪੂਰਾ ਕਰਨ ਵਿੱਚ ਢਿੱਲ ਨਾ ਕਰੀਂ ਕਿਉਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਉਸ ਨੂੰ ਜ਼ਰੂਰ ਹੀ ਤੇਰੇ ਕੋਲੋਂ ਲੈ ਲਵੇਗਾ ਅਤੇ ਢਿੱਲ ਕਰਨਾ ਤੇਰੇ ਲਈ ਪਾਪ ਹੋਵੇਗਾ।
22 But if thou shalt forbear to vow, it shall be no sin in thee.
੨੨ਪਰ ਜੇ ਤੂੰ ਸੁੱਖਣਾ ਨਾ ਸੁੱਖੇਂ ਤਾਂ ਉਹ ਤੇਰੇ ਲਈ ਪਾਪ ਨਹੀਂ ਹੋਵੇਗੀ।
23 That which is gone out of thy lips thou shalt observe and do; according as thou hast vowed freely unto the LORD thy God, even that which thou hast promised with thy mouth.
੨੩ਜੋ ਕੁਝ ਤੇਰੇ ਮੂੰਹ ਤੋਂ ਨਿੱਕਲੇ ਤੂੰ ਉਸ ਨੂੰ ਪੂਰਾ ਕਰੀਂ, ਜਿਵੇਂ ਤੂੰ ਆਪਣੇ ਮੂੰਹ ਤੋਂ ਬਚਨ ਕੱਢਿਆ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਲਈ ਖੁਸ਼ੀ ਦੀ ਭੇਟ ਸੁੱਖੀ, ਉਸੇ ਤਰ੍ਹਾਂ ਹੀ ਉਸ ਨੂੰ ਪੂਰਾ ਕਰੀਂ।
24 When thou comest into thy neighbour's vineyard, then thou mayest eat grapes until thou have enough at thine own pleasure; but thou shalt not put any in thy vessel.
੨੪ਜਦ ਤੂੰ ਆਪਣੇ ਗੁਆਂਢੀ ਦੇ ਅੰਗੂਰੀ ਬਾਗ਼ ਵਿੱਚ ਜਾਵੇਂ, ਤਾਂ ਤੂੰ ਆਪਣੀ ਇੱਛਾ ਅਨੁਸਾਰ ਅੰਗੂਰ ਖਾ ਸਕਦਾ ਹੈਂ ਪਰ ਤੂੰ ਆਪਣੇ ਭਾਂਡੇ ਵਿੱਚ ਕੁਝ ਨਾ ਪਾਈਂ।
25 When thou comest into thy neighbour's standing corn, then thou mayest pluck ears with thy hand; but thou shalt not move a sickle unto thy neighbour's standing corn.
੨੫ਜਦ ਤੂੰ ਆਪਣੇ ਗੁਆਂਢੀ ਦੀ ਖੜ੍ਹੀ ਫ਼ਸਲ ਵਿੱਚ ਜਾਵੇਂ, ਤਾਂ ਤੂੰ ਆਪਣੇ ਹੱਥ ਨਾਲ ਤਾਂ ਸਿੱਟੇ ਤੋੜ ਸਕਦਾ ਹੈ, ਪਰ ਤੂੰ ਆਪਣੇ ਗੁਆਂਢੀ ਦੀ ਖੜ੍ਹੀ ਫ਼ਸਲ ਵਿੱਚ ਦਾਤੀ ਨਾ ਚਲਾਈਂ।