< Philippians 1 >

1 Paul and Timotheus the seruants of IESVS CHRIST, to all the Saintes in Christ Iesus which are at Philippi, with the Bishops, and Deacons:
ਮਸੀਹ ਯਿਸੂ ਦੇ ਦਾਸ ਪੌਲੁਸ ਅਤੇ ਤਿਮੋਥਿਉਸ, ਅੱਗੇ ਯੋਗ ਫ਼ਿਲਿੱਪੈ ਦੇ ਵਿੱਚ ਜਿੰਨੇ ਮਸੀਹ ਯਿਸੂ ਵਿੱਚ ਸੰਤ ਹਨ ਉਨ੍ਹਾਂ ਸਭਨਾਂ ਨੂੰ ਕਲੀਸਿਯਾ ਦੇ ਨਿਗਾਹਬਾਨਾਂ ਅਤੇ ਸੇਵਕਾਂ ਸਣੇ।
2 Grace be with you, and peace from God our Father, and from the Lord Iesus Christ.
ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ।
3 I thanke my God, hauing you in perfect memorie,
ਮੈਂ ਜਦੋਂ ਤੁਹਾਨੂੰ ਯਾਦ ਕਰਦਾ ਹਾਂ ਤਦ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ।
4 (Alwayes in all my praiers for all you, praying with gladnesse)
ਅਤੇ ਮੈਂ ਆਪਣੀ ਹਰੇਕ ਬੇਨਤੀ ਵਿੱਚ ਸਦਾ ਤੁਹਾਡੇ ਸਾਰਿਆਂ ਲਈ ਅਨੰਦ ਨਾਲ ਬੇਨਤੀ ਕਰਦਾ ਹਾਂ।
5 Because of the fellowship which ye haue in the Gospel, from the first day vnto nowe.
ਇਸ ਲਈ ਜੋ ਤੁਸੀਂ ਪਹਿਲੇ ਦਿਨ ਤੋਂ ਹੁਣ ਤੱਕ ਖੁਸ਼ਖਬਰੀ ਦੇ ਫੈਲਾਉਣ ਵਿੱਚ ਮੇਰੇ ਸਾਂਝੀ ਰਹੇ।
6 And I am persuaded of this same thing, that he that hath begunne this good worke in you, wil perfourme it vntill the day of Iesus Christ,
ਅਤੇ ਇਸ ਗੱਲ ਦੀ ਮੈਨੂੰ ਭਰੋਸਾ ਹੈ ਕਿ ਜਿਸ ਨੇ ਤੁਹਾਡੇ ਵਿੱਚ ਸ਼ੁਭ ਕੰਮ ਨੂੰ ਸ਼ੁਰੂ ਕੀਤਾ ਸੋ ਯਿਸੂ ਮਸੀਹ ਦੇ ਦਿਨ ਤੱਕ ਉਹ ਨੂੰ ਪੂਰਾ ਕਰੇਗਾ।
7 As it becommeth me so to iudge of you all, because I haue you in remembrance that both in my bands, and in my defence, and confirmation of the Gospell you all were partakers of my grace.
ਇਸ ਲਈ ਤੁਹਾਡੇ ਸਾਰਿਆਂ ਦੇ ਲਈ ਮੈਨੂੰ ਇਹ ਮੰਨਣਾ ਉੱਚਿਤ ਹੈ ਕਿਉਂ ਜੋ ਤੁਸੀਂ ਮੇਰੇ ਦਿਲ ਵਿੱਚ ਹੋ, ਇਸ ਲਈ ਜੋ ਮੇਰੇ ਬੰਧਨਾਂ ਵਿੱਚ, ਨਾਲੇ ਖੁਸ਼ਖਬਰੀ ਦੇ ਨਮਿੱਤ ਉੱਤਰ ਅਤੇ ਪਰਮਾਣ ਦੇਣ ਵਿੱਚ ਤੁਸੀਂ ਸਾਰੇ ਮੇਰੇ ਨਾਲ ਕਿਰਪਾ ਦੇ ਸਾਂਝੀ ਹੋ।
8 For God is my recorde, howe I long after you all from the very heart roote in Iesus Christ.
ਪਰਮੇਸ਼ੁਰ ਤਾਂ ਮੇਰਾ ਗਵਾਹ ਹੈ, ਜੋ ਮੈਂ ਮਸੀਹ ਯਿਸੂ ਜਿਹਾ ਪਿਆਰ ਕਰਕੇ ਤੁਸੀਂ ਸਭਨਾਂ ਨੂੰ ਕਿੰਨ੍ਹਾਂ ਹੀ ਲੋਚਦਾ ਹਾਂ।
9 And this I pray, that your loue may abound, yet more and more in knowledge, and in all iudgement,
ਅਤੇ ਮੈਂ ਇਹ ਪ੍ਰਾਰਥਨਾ ਕਰਦਾ ਹਾਂ ਭਈ ਤੁਹਾਡਾ ਪਿਆਰ ਸਮਝ ਅਤੇ ਸਭ ਪਰਕਾਰ ਦੇ ਬਿਬੇਕ ਨਾਲ ਹੋਰ ਤੋਂ ਹੋਰ ਵਧਦਾ ਚੱਲਿਆ ਜਾਵੇ।
10 That ye may alowe those things which are best, that ye may be pure, and without offence vntill the day of Christ,
੧੦ਤੁਸੀਂ ਚੰਗੀ ਚੰਗੇਰੀਆਂ ਗੱਲਾਂ ਨੂੰ ਪਸੰਦ ਕਰੋ ਤਾਂ ਜੋ ਮਸੀਹ ਦੇ ਦਿਨ ਤੱਕ ਨਿਸ਼ਕਪਟ ਅਤੇ ਨਿਰਦੋਸ਼ ਰਹੋ।
11 Filled with the fruites of righteousnesse, which are by Iesus Christ vnto the glorie and praise of God.
੧੧ਅਤੇ ਧਾਰਮਿਕਤਾ ਦੇ ਫਲ ਨਾਲ ਜੋ ਯਿਸੂ ਮਸੀਹ ਦੇ ਵਸੀਲੇ ਕਰਕੇ ਹੁੰਦਾ ਹੈ, ਭਰਪੂਰ ਰਹੋ ਭਈ ਪਰਮੇਸ਼ੁਰ ਦੀ ਵਡਿਆਈ ਅਤੇ ਉਸਤਤ ਹੋਵੇ।
12 I would ye vnderstood, brethren, that the things which haue come vnto me, are turned rather to the furthering of the Gospell,
੧੨ਹੇ ਭਰਾਵੋ, ਮੈਂ ਚਾਹੁੰਦਾ ਹਾਂ ਜੋ ਤੁਸੀਂ ਇਹ ਜਾਣੋ ਕਿ ਮੇਰੇ ਉੱਤੇ ਜੋ ਬੀਤਿਆ ਸੋ ਖੁਸ਼ਖਬਰੀ ਦੇ ਪ੍ਰਸਾਰ ਕਾਰਨ ਹੀ ਹੋਇਆ।
13 So that my bandes in Christ are famous throughout all the iudgement hall, and in all other places,
੧੩ਇਥੋਂ ਤੱਕ ਜੋ ਪਾਤਸ਼ਾਹ ਦੀ ਸਾਰੀ ਪਲਟਣ ਅਤੇ ਹੋਰ ਸਭਨਾਂ ਉੱਤੇ ਉਜਾਗਰ ਹੋਇਆ ਭਈ ਮੇਰੇ ਬੰਧਨ ਮਸੀਹ ਦੇ ਲਈ ਹਨ।
14 In so much that many of the brethren in the Lord are boldened through my bandes, and dare more frankely speake the word.
੧੪ਅਤੇ ਬਹੁਤੇ ਜੋ ਪ੍ਰਭੂ ਵਿੱਚ ਭਾਈ ਹਨ ਮੇਰੇ ਬੰਧਨਾਂ ਦੇ ਕਾਰਨ ਤਕੜੇ ਹੋ ਕੇ ਪਰਮੇਸ਼ੁਰ ਦਾ ਬਚਨ ਨਿਧੜਕ ਸੁਣਾਉਣ ਲਈ ਹੋਰ ਵੀ ਦਿਲੇਰ ਹੋ ਗਏ ਹਨ।
15 Some preache. Christ euen through enuie and strife, and some also of good will.
੧੫ਕਈ ਤਾਂ ਖਾਰ ਅਤੇ ਝਗੜੇ ਨਾਲ ਅਤੇ ਕਈ ਭਲੀ ਮਨਸ਼ਾ ਨਾਲ ਵੀ ਮਸੀਹ ਦਾ ਪਰਚਾਰ ਕਰਦੇ ਹਨ।
16 The one part preacheth Christ of contention and not purely, supposing to adde more affliction to my bandes.
੧੬ਇਹ ਤਾਂ ਪਿਆਰ ਨਾਲ ਕਰਦੇ ਹਨ ਇਹ ਜਾਣ ਕੇ ਭਈ ਮੈਂ ਖੁਸ਼ਖਬਰੀ ਲਈ ਉੱਤਰ ਦੇਣ ਨੂੰ ਥਾਪਿਆ ਹੋਇਆ ਹਾਂ।
17 But the others of loue, knowing that I am set for the defence of the Gospell.
੧੭ਪਰ ਓਹ ਨਿਸ਼ਕਪਟਤਾ ਨਾਲ ਨਹੀਂ ਸਗੋਂ ਧੜੇ ਬਾਜ਼ੀ ਨਾਲ ਮਸੀਹ ਦਾ ਪਰਚਾਰ ਕਰਦੇ ਹਨ, ਇਹ ਸਮਝ ਕੇ ਭਈ ਮੇਰੀਆਂ ਬੰਧਨਾਂ ਵਿੱਚ ਮੈਨੂੰ ਹੋਰ ਵੀ ਕਲੇਸ਼ ਪੁਚਾਉਣ।
18 What then? yet Christ is preached all maner wayes, whether it be vnder a pretence, or syncerely: and I therein ioye: yea and will ioye.
੧੮ਤਾਂ ਕੀ ਹੋਇਆ? ਭਾਵੇਂ ਬਹਾਨੇ ਭਾਵੇਂ ਸਚਿਆਈ ਨਾਲ ਹਰ ਤਰ੍ਹਾਂ ਮਸੀਹ ਦਾ ਪਰਚਾਰ ਹੁੰਦਾ ਹੈ ਅਤੇ ਮੈਂ ਇਸ ਕਾਰਨ ਖੁਸ਼ ਹਾਂ ਅਤੇ ਰਹਾਂਗਾ ਵੀ।
19 For I knowe that this shall turne to my saluation through your prayer, and by the helpe of the Spirit of Iesus Christ,
੧੯ਕਿਉਂ ਜੋ ਮੈਂ ਜਾਣਦਾ ਹਾਂ ਕਿ ਤੁਹਾਡੀ ਬੇਨਤੀ ਤੋਂ ਅਤੇ ਯਿਸੂ ਮਸੀਹ ਦੇ ਆਤਮਾ ਦੀ ਸਹਾਇਤਾ ਤੋਂ ਮੇਰਾ ਇਨਾਮ ਮੁਕਤੀ ਹੋਵੇਗਾ।
20 As I feruently looke for, and hope, that in nothing I shalbe ashamed, but that with all confidence, as alwayes, so nowe Christ shalbe magnified in my body, whether it be by life or by death.
੨੦ਮੇਰੀ ਵੱਡੀ ਤਾਂਘ ਅਤੇ ਆਸ ਦੇ ਅਨੁਸਾਰ ਕਿ ਮੈਂ ਕਿਸੇ ਗੱਲ ਵਿੱਚ ਸ਼ਰਮਿੰਦਾ ਨਹੀਂ ਹੋਵਾਂਗਾ, ਸਗੋਂ ਪੂਰੀ ਦਲੇਰੀ ਨਾਲ ਜਿਵੇਂ ਮੇਰੀ ਦੇਹ ਵਿੱਚ ਮਸੀਹ ਦੀ ਵਡਿਆਈ ਹੁੰਦੀ ਆਈ ਹੈ, ਹੁਣ ਉਵੇਂ ਹੀ ਹੁੰਦੀ ਰਹੇ, ਭਾਵੇਂ ਮੈਂ ਜਿਉਂਦਾ ਰਹਾ ਜਾਂ ਮਰ ਜਾਂਵਾਂ।
21 For Christ is to me both in life, and in death aduantage.
੨੧ਕਿਉਂਕਿ ਜਿਉਣਾ ਮੇਰੇ ਲਈ ਮਸੀਹ ਹੈ ਅਤੇ ਮਰਨਾ ਲਾਭ ਹੈ।
22 And whether to liue in the flesh were profitable for me, and what to chuse I knowe not.
੨੨ਪਰ ਜੇ ਸਰੀਰ ਵਿੱਚ ਜਿਉਂਦਾ ਰਹਿਣਾ, ਜੇ ਇਸ ਤੋਂ ਮੈਨੂੰ ਮਿਹਨਤ ਦਾ ਫਲ ਪ੍ਰਾਪਤ ਹੋਵੇ ਤਾਂ ਮੈਂ ਨਹੀਂ ਜਾਣਦਾ ਜੋ ਮੈਂ ਕਿਸਨੂੰ ਚੁਣਾਂ।
23 For I am distressed betweene both, desiring to be loosed and to be with Christ, which is best of all.
੨੩ਪਰ ਮੈਂ ਦੋਹਾਂ ਦੇ ਵਿਚਾਲੇ ਫਸਿਆ ਹੋਇਆ ਹਾਂ। ਮੈਂ ਚਾਹੁੰਦਾ ਹਾਂ ਭਈ ਛੁਟਕਾਰਾ ਪਾਵਾਂ ਅਤੇ ਮਸੀਹ ਦੇ ਕੋਲ ਜਾ ਰਹਾਂ ਕਿਉਂ ਜੋ ਇਹ ਬਹੁਤ ਹੀ ਉੱਤਮ ਹੈ।
24 Neuerthelesse, to abide in the flesh, is more needefull for you.
੨੪ਪਰ ਸਰੀਰ ਵਿੱਚ ਮੇਰਾ ਰਹਿਣਾ ਤੁਹਾਡੇ ਲਈ ਵਧੇਰੇ ਜ਼ਰੂਰੀ ਹੈ।
25 And this am I sure of, that I shall abide, and with you all continue, for your furtherance and ioy of your faith,
੨੫ਅਤੇ ਇਸ ਗੱਲ ਦੀ ਪਰਤੀਤ ਹੋਣ ਕਰਕੇ ਮੈਂ ਜਾਣਦਾ ਹਾਂ ਜੋ ਮੈਂ ਜਿਉਂਦਾ ਰਹਾਂਗਾ ਅਤੇ ਤੁਸੀਂ ਸਭਨਾਂ ਦੇ ਨਾਲ ਠਹਿਰਾਂਗਾ ਜਿਸ ਕਰਕੇ ਵਿਸ਼ਵਾਸ ਵਿੱਚ ਤੁਹਾਡੀ ਉਨੱਤੀ ਅਤੇ ਅਨੰਦ ਹੋਵੇ।
26 That ye may more aboundantly reioyce in IESVS CHRIST for me, by my comming to you againe.
੨੬ਤਾਂ ਜੋ ਮਸੀਹ ਯਿਸੂ ਵਿੱਚ ਤੁਹਾਡਾ ਅਭਮਾਨ ਜੋ ਮੇਰੇ ਉੱਤੇ ਹੈ, ਉਹ ਤੁਹਾਡੇ ਕੋਲ ਮੇਰੇ ਫੇਰ ਆਉਣ ਕਰਕੇ ਵੱਧ ਜਾਵੇ।
27 Onely let your conuersation be, as it becommeth the Gospel of Christ, that whether I come and see you, or els be absent, I may heare of your matters that ye continue in one Spirit, and in one mind, fighting together through the faith of the Gospel.
੨੭ਸਿਰਫ਼ ਤੁਸੀਂ ਮਸੀਹ ਦੀ ਖੁਸ਼ਖਬਰੀ ਦੇ ਯੋਗ ਚਾਲ ਚੱਲੋ ਜੋ ਮੈਂ ਭਾਵੇਂ ਆਣ ਕੇ ਤੁਹਾਨੂੰ ਵੇਖਾਂ ਭਾਵੇਂ ਤੁਹਾਡੇ ਤੋਂ ਦੂਰ ਹੋਵਾਂ, ਪਰ ਤੁਹਾਡੇ ਬਾਰੇ ਇਹ ਸੁਣਾਂ ਕਿ ਤੁਸੀਂ ਇੱਕੋ ਆਤਮਾ ਵਿੱਚ ਦ੍ਰਿੜ੍ਹ ਅਤੇ ਇੱਕੋ ਮਨ ਹੋ ਕੇ ਖੁਸ਼ਖਬਰੀ ਦੇ ਵਿਸ਼ਵਾਸ ਲਈ ਮਿਹਨਤ ਕਰਦੇ ਹੋ।
28 And in nothing feare your aduersaries, which is to them a token of perdition, and to you of saluation, and that of God.
੨੮ਅਤੇ ਕਿਸੇ ਗੱਲ ਵਿੱਚ ਵਿਰੋਧੀਆਂ ਤੋਂ ਨਹੀਂ ਡਰਦੇ ਹੋ । ਜਿਹੜਾ ਉਹਨਾਂ ਲਈ ਨਾਸ ਦਾ ਪੱਕਾ ਨਿਸ਼ਾਨ ਹੈ, ਪਰ ਤੁਹਾਡੀ ਮੁਕਤੀ ਦਾ, ਅਤੇ ਇਹ ਪਰਮੇਸ਼ੁਰ ਦੀ ਵੱਲੋਂ ਹੈ।
29 For vnto you it is giuen for Christ, that not onely ye should beleeue in him, but also suffer for his sake,
੨੯ਕਿਉਂ ਜੋ ਮਸੀਹ ਦੇ ਕਾਰਨ ਤੁਹਾਡੇ ਉੱਤੇ ਇਹ ਕਿਰਪਾ ਹੋਈ ਜੋ ਤੁਸੀਂ ਨਾ ਕੇਵਲ ਉਸ ਉੱਤੇ ਵਿਸ਼ਵਾਸ ਕਰੋ ਸਗੋਂ ਉਹ ਦੇ ਲਈ ਦੁੱਖ ਵੀ ਝੱਲੋ।
30 Hauing the same fight, which ye sawe in me, and nowe heare to be in me.
੩੦ਅਤੇ ਤੁਸੀਂ ਇਹੋ ਜਿਹਾ ਜਤਨ ਕਰੋ ਜੋ ਤੁਸੀਂ ਮੈਨੂੰ ਕਰਦਿਆਂ ਡਿੱਠਾ ਅਤੇ ਹੁਣ ਵੀ ਸੁਣਦੇ ਹੋ।

< Philippians 1 >