< Deuteronomy 9 >
1 Heare O Israel, Thou shalt passe ouer Iorden this day, to goe in and to possesse nations greater and mightier then thy selfe, and cities great and walled vp to heauen,
੧ਹੇ ਇਸਰਾਏਲ, ਸੁਣੋ, ਅੱਜ ਤੁਸੀਂ ਯਰਦਨ ਤੋਂ ਪਾਰ ਲੰਘਣਾ ਹੈ, ਤਾਂ ਜੋ ਤੁਸੀਂ ਅੰਦਰ ਜਾ ਕੇ ਉਨ੍ਹਾਂ ਕੌਮਾਂ ਉੱਤੇ ਜਿਹੜੀਆਂ ਤੁਹਾਡੇ ਨਾਲੋਂ ਵੱਡੀਆਂ ਅਤੇ ਬਲਵੰਤ ਹਨ ਅਤੇ ਸ਼ਹਿਰਾਂ ਉੱਤੇ ਜਿਹੜੇ ਵੱਡੇ ਅਤੇ ਉਨ੍ਹਾਂ ਦੀਆਂ ਕੰਧਾਂ ਅਕਾਸ਼ ਤੱਕ ਹਨ, ਅਧਿਕਾਰ ਕਰ ਲਓ।
2 A people great and tall, euen the children of the Anakims, whom thou knowest, and of whom thou hast heard say, Who can stand before the children of Anak?
੨ਉਹ ਕੌਮ ਵੱਡੀ ਅਤੇ ਉਸ ਦੇ ਲੋਕ ਉੱਚੇ-ਲੰਮੇ ਹਨ, ਅਰਥਾਤ ਅਨਾਕੀ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਅਤੇ ਜਿਨ੍ਹਾਂ ਦੇ ਵਿਖੇ ਤੁਸੀਂ ਸੁਣਿਆ ਹੈ ਕਿ ਅਨਾਕੀਆਂ ਦੇ ਅੱਗੇ ਕੌਣ ਖੜ੍ਹਾ ਰਹਿ ਸਕਦਾ ਹੈ?
3 Vnderstand therefore that this day ye Lord thy God is he which goeth ouer before thee as a consuming fire: he shall destroy them, and he shall bring them downe before thy face: so thou shalt cast them out and destroy them suddenly, as the Lord hath said vnto thee.
੩ਤੁਸੀਂ ਅੱਜ ਜਾਣ ਲਓ ਕਿ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਅੱਗੇ-ਅੱਗੇ ਭਸਮ ਕਰਨ ਵਾਲੀ ਅੱਗ ਵਾਂਗੂੰ ਲੰਘਣ ਵਾਲਾ ਹੈ। ਉਹ ਉਹਨਾਂ ਦਾ ਨਾਸ ਕਰੇਗਾ ਅਤੇ ਉਹਨਾਂ ਨੂੰ ਤੁਹਾਡੇ ਅੱਗੇ ਨੀਵਾਂ ਕਰੇਗਾ ਅਤੇ ਤੁਸੀਂ ਉਹਨਾਂ ਨੂੰ ਕੱਢ ਦਿਓਗੇ, ਜਿਵੇਂ ਯਹੋਵਾਹ ਨੇ ਤੁਹਾਨੂੰ ਆਖਿਆ ਸੀ।
4 Speake not thou in thine heart (after that the Lord thy God hath cast them out before thee) saying, For my righteousnesse the Lord hath brought me in, to possesse this land: but for the wickednesse of these nations the Lord hath cast them out before thee.
੪ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਉਹਨਾਂ ਨੂੰ ਤੁਹਾਡੇ ਅੱਗਿਓਂ ਕੱਢ ਦੇਵੇ ਤਾਂ ਤੁਸੀਂ ਆਪਣੇ ਮਨ ਵਿੱਚ ਇਹ ਨਾ ਆਖਿਓ ਕਿ ਸਾਡੇ ਧਰਮ ਦੇ ਕਾਰਨ ਯਹੋਵਾਹ ਸਾਨੂੰ ਇਸ ਦੇਸ਼ ਉੱਤੇ ਕਬਜ਼ਾ ਕਰਨ ਲਈ ਲਿਆਇਆ ਹੈ। ਨਹੀਂ, ਸਗੋਂ ਉਹਨਾਂ ਕੌਮਾਂ ਦੀ ਬੁਰਿਆਈ ਦੇ ਕਾਰਨ ਯਹੋਵਾਹ ਉਹਨਾਂ ਨੂੰ ਤੁਹਾਡੇ ਅੱਗਿਓਂ ਕੱਢ ਰਿਹਾ ਹੈ।
5 For thou entrest not to inherite their lande for thy righteousnesse, or for thy vpright heart: but for the wickednesse of those nations, the Lord thy God doth cast them out before thee, and that he might performe the worde which the Lord thy God sware vnto thy fathers, Abraham, Izhak, and Iacob.
੫ਨਾ ਤਾਂ ਤੁਸੀਂ ਆਪਣੇ ਧਰਮ ਦੇ ਕਾਰਨ, ਨਾ ਹੀ ਆਪਣੇ ਮਨ ਦੀ ਸਿਧਿਆਈ ਦੇ ਕਾਰਨ ਇਨ੍ਹਾਂ ਦੇ ਦੇਸ਼ ਉੱਤੇ ਕਬਜ਼ਾ ਕਰਨ ਲਈ ਜਾਂਦੇ ਹੋ, ਸਗੋਂ ਇਨ੍ਹਾਂ ਕੌਮਾਂ ਦੀ ਬੁਰਿਆਈ ਦੇ ਕਾਰਨ ਯਹੋਵਾਹ ਤੁਹਾਡਾ ਪਰਮੇਸ਼ੁਰ ਇਨ੍ਹਾਂ ਨੂੰ ਤੁਹਾਡੇ ਅੱਗਿਓਂ ਕੱਢਦਾ ਹੈ ਅਤੇ ਇਸ ਲਈ ਵੀ ਕਿ ਉਹ ਉਸ ਬਚਨ ਨੂੰ ਕਾਇਮ ਰੱਖੇ ਜਿਹੜਾ ਯਹੋਵਾਹ ਨੇ ਤੁਹਾਡੇ ਪੁਰਖਿਆਂ ਅਰਥਾਤ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾ ਕੇ ਦਿੱਤਾ ਸੀ।
6 Vnderstand therefore, that ye Lord thy God giueth thee not this good land to possesse it for thy righteousnes: for thou art a stifnecked people.
੬ਤੁਸੀਂ ਜਾਣ ਲਓ ਕਿ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਧਰਮ ਦੇ ਕਾਰਨ ਇਹ ਚੰਗਾ ਦੇਸ਼ ਤੁਹਾਨੂੰ ਅਧਿਕਾਰ ਕਰਨ ਲਈ ਨਹੀਂ ਦਿੰਦਾ, ਕਿਉਂ ਜੋ ਤੁਸੀਂ ਹਠੀਲੇ ਲੋਕ ਹੋ।
7 Remember, and forget not, howe thou prouokedst the Lord thy God to anger in the wildernesse: since the day that thou diddest depart out of the land of Egypt, vntill ye came vnto this place ye haue rebelled against the Lord.
੭ਯਾਦ ਰੱਖੋ ਅਤੇ ਭੁੱਲ ਨਾ ਜਾਇਓ ਕਿ ਤੁਸੀਂ ਕਿਵੇਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਉਜਾੜ ਵਿੱਚ ਕ੍ਰੋਧਿਤ ਕੀਤਾ। ਜਿਸ ਦਿਨ ਤੋਂ ਤੁਸੀਂ ਮਿਸਰ ਦੇਸ਼ ਤੋਂ ਨਿੱਕਲੇ ਅਤੇ ਜਦ ਤੱਕ ਤੁਸੀਂ ਇਸ ਸਥਾਨ ਉੱਤੇ ਆਏ, ਤੁਸੀਂ ਯਹੋਵਾਹ ਦੇ ਵਿਰੁੱਧ ਵਿਦਰੋਹ ਹੀ ਕੀਤਾ ਹੈ।
8 Also in Horeb ye prouoked the Lord to anger so that the Lord was wroth with you, euen to destroy you.
੮ਹੋਰੇਬ ਵਿੱਚ ਵੀ ਤੁਸੀਂ ਯਹੋਵਾਹ ਨੂੰ ਕ੍ਰੋਧਿਤ ਕੀਤਾ ਅਤੇ ਯਹੋਵਾਹ ਤੁਹਾਡਾ ਨਾਸ ਕਰਨ ਲਈ ਕ੍ਰੋਧਵਾਨ ਹੋਇਆ।
9 When I was gone vp into the mount, to receiue the tables of stone, the tables, I say, of the couenant, which the Lord made with you: and I abode in the mount fourtie daies and fourtie nights, and I neither ate bread nor yet dranke water:
੯ਜਦ ਮੈਂ ਪਰਬਤ ਉੱਤੇ ਪੱਥਰ ਦੀਆਂ ਫੱਟੀਆਂ ਲੈਣ ਨੂੰ ਚੜ੍ਹਿਆ ਅਰਥਾਤ ਉਸ ਨੇਮ ਦੀਆਂ ਫੱਟੀਆਂ ਜਿਹੜਾ ਯਹੋਵਾਹ ਨੇ ਤੁਹਾਡੇ ਨਾਲ ਬੰਨ੍ਹਿਆ ਸੀ, ਤਦ ਮੈਂ ਪਰਬਤ ਉੱਤੇ ਚਾਲ੍ਹੀ ਦਿਨ ਅਤੇ ਚਾਲ੍ਹੀ ਰਾਤ ਰਿਹਾ। ਮੈਂ ਨਾ ਰੋਟੀ ਖਾਧੀ ਅਤੇ ਨਾ ਪਾਣੀ ਪੀਤਾ।
10 Then the Lord deliuered me two tables of stone, written with the finger of God, and in them was conteyned according to all the wordes which the Lord had said vnto you in the mount out of the middes of the fire, in the day of the assemblie.
੧੦ਤਦ ਯਹੋਵਾਹ ਨੇ ਮੈਨੂੰ ਪੱਥਰ ਦੀਆਂ ਦੋ ਫੱਟੀਆਂ ਦਿੱਤੀਆਂ, ਜਿਹੜੀਆਂ ਪਰਮੇਸ਼ੁਰ ਦੇ ਹੱਥੀਂ ਲਿਖੀਆਂ ਹੋਈਆਂ ਸਨ ਅਤੇ ਉਹਨਾਂ ਉੱਤੇ ਉਨ੍ਹਾਂ ਸਾਰੇ ਬਚਨਾਂ ਦੇ ਅਨੁਸਾਰ ਲਿਖਿਆ ਹੋਇਆ ਸੀ, ਜਿਹੜੇ ਯਹੋਵਾਹ ਨੇ ਤੁਹਾਡੇ ਨਾਲ ਪਰਬਤ ਉੱਤੇ ਅੱਗ ਦੇ ਵਿੱਚੋਂ ਸਭਾ ਦੇ ਦਿਨ ਬੋਲੇ ਸਨ।
11 And when the fourtie dayes and fourtie nightes were ended, the Lord gaue me the two tables of stone, the tables, I say, of the couenant.
੧੧ਚਾਲ੍ਹੀ ਦਿਨਾਂ ਅਤੇ ਚਾਲ੍ਹੀ ਰਾਤਾਂ ਦੇ ਅੰਤ ਵਿੱਚ ਯਹੋਵਾਹ ਨੇ ਉਹ ਦੋਵੇਂ ਪੱਥਰ ਦੀਆਂ ਫੱਟੀਆਂ ਅਰਥਾਤ ਨੇਮ ਦੀਆਂ ਫੱਟੀਆਂ ਮੈਨੂੰ ਦਿੱਤੀਆਂ।
12 And the Lord said vnto me, Arise, get thee downe quickly from hence: for thy people which thou hast brought out of Egypt, haue corrupt their wayes: they are soone turned out of the way, which I commanded them: they haue made them a molten image.
੧੨ਤਦ ਯਹੋਵਾਹ ਨੇ ਮੈਨੂੰ ਆਖਿਆ, “ਉੱਠ ਅਤੇ ਛੇਤੀ ਨਾਲ ਇੱਥੋਂ ਹੇਠਾਂ ਉਤਰ ਜਾ ਕਿਉਂ ਜੋ ਤੇਰੇ ਲੋਕ, ਜਿਨ੍ਹਾਂ ਨੂੰ ਤੂੰ ਮਿਸਰ ਤੋਂ ਕੱਢ ਲਿਆਇਆ ਹੈਂ, ਆਪਣੇ ਆਪ ਨੂੰ ਭਰਿਸ਼ਟ ਕਰ ਬੈਠੇ ਹਨ। ਉਹ ਛੇਤੀ ਨਾਲ ਉਸ ਰਾਹ ਤੋਂ ਮੁੜ ਗਏ ਹਨ, ਜਿਸ ਦਾ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ। ਉਨ੍ਹਾਂ ਨੇ ਇੱਕ ਢਾਲੀ ਹੋਈ ਮੂਰਤ ਆਪਣੇ ਲਈ ਬਣਾ ਲਈ ਹੈ।”
13 Furthermore, the Lord spake vnto me, saying, I haue seene this people, and beholde, it is a stifnecked people.
੧੩ਯਹੋਵਾਹ ਨੇ ਅੱਗੇ ਮੈਨੂੰ ਇਹ ਵੀ ਆਖਿਆ, “ਮੈਂ ਇਸ ਪਰਜਾ ਨੂੰ ਵੇਖਿਆ ਹੈ ਅਤੇ ਵੇਖੋ, ਉਹ ਇੱਕ ਹਠੀਲੀ ਪਰਜਾ ਹੈ।
14 Let me alone, that I may destroy them, and put out their name from vnder heaue, and I wil make of thee a mightie nation, and greater then they be.
੧੪ਮੈਨੂੰ ਛੱਡ ਦੇ ਤਾਂ ਜੋ ਮੈਂ ਉਨ੍ਹਾਂ ਦਾ ਨਾਸ ਕਰਾਂ ਅਤੇ ਉਨ੍ਹਾਂ ਦਾ ਨਾਂ ਅਕਾਸ਼ ਦੇ ਹੇਠੋਂ ਮਿਟਾ ਦਿਆਂ ਅਤੇ ਮੈਂ ਤੇਰੇ ਤੋਂ ਇੱਕ ਕੌਮ ਉਨ੍ਹਾਂ ਤੋਂ ਬਲਵੰਤ ਅਤੇ ਵੱਡੀ ਬਣਾਵਾਂਗਾ।”
15 So I returned, and came downe from the Mount (and the Mount burnt with fire, and ye two Tables of the couenant were in my two handes)
੧੫ਤਦ ਮੈਂ ਪਰਬਤ ਤੋਂ ਹੇਠਾਂ ਨੂੰ ਮੁੜ ਆਇਆ ਅਤੇ ਉਹ ਪਰਬਤ ਅੱਗ ਨਾਲ ਬਲ ਰਿਹਾ ਸੀ ਅਤੇ ਨੇਮ ਦੀਆਂ ਦੋਨੋਂ ਫੱਟੀਆਂ ਮੇਰੇ ਦੋਹਾਂ ਹੱਥਾਂ ਵਿੱਚ ਸਨ।
16 Then I looked, and beholde, ye had sinned against the Lord your God: for ye had made you a molten calfe, and had turned quickly out of the way which the Lord had commanded you.
੧੬ਤਦ ਮੈਂ ਵੇਖਿਆ ਅਤੇ ਵੇਖੋ, ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਪਾਪ ਕੀਤਾ ਜੋ ਤੁਸੀਂ ਆਪਣੇ ਲਈ ਇੱਕ ਵੱਛਾ ਢਾਲ਼ ਕੇ ਬਣਾ ਲਿਆ ਸੀ। ਤੁਸੀਂ ਛੇਤੀ ਨਾਲ ਉਸ ਰਾਹ ਤੋਂ ਮੁੜ ਗਏ ਸੀ, ਜਿਸ ਦਾ ਯਹੋਵਾਹ ਨੇ ਤੁਹਾਨੂੰ ਹੁਕਮ ਦਿੱਤਾ ਸੀ।
17 Therefore I tooke the two Tables, and cast them out of my two handes, and brake them before your eyes.
੧੭ਮੈਂ ਉਹ ਦੋਨੋਂ ਫੱਟੀਆਂ ਫੜ੍ਹ ਕੇ ਆਪਣੇ ਦੋਹਾਂ ਹੱਥਾਂ ਤੋਂ ਸੁੱਟ ਦਿੱਤੀਆਂ ਅਤੇ ਮੈਂ ਤੁਹਾਡੇ ਵੇਖਦਿਆਂ ਉਹਨਾਂ ਨੂੰ ਭੰਨ ਸੁੱਟਿਆ।
18 And I fell downe before the Lord, fourtie dayes, and fourtie nightes, as before: I neither ate bread nor dranke water, because of al your sinnes, which ye had committed, in doing wickedly in the sight of the Lord, in that ye prouoked him vnto wrath.
੧੮ਤਦ ਮੈਂ ਪਹਿਲਾਂ ਦੀ ਤਰ੍ਹਾਂ ਯਹੋਵਾਹ ਦੇ ਅੱਗੇ ਚਾਲ੍ਹੀ ਦਿਨ ਅਤੇ ਚਾਲ੍ਹੀ ਰਾਤਾਂ ਪਿਆ ਰਿਹਾ। ਨਾ ਮੈਂ ਰੋਟੀ ਖਾਧੀ ਅਤੇ ਨਾ ਮੈਂ ਪਾਣੀ ਪੀਤਾ, ਤੁਹਾਡੇ ਸਾਰੇ ਪਾਪਾਂ ਦੇ ਕਾਰਨ ਜਿਹੜੇ ਤੁਸੀਂ ਕੀਤੇ ਜਦ ਤੁਸੀਂ ਯਹੋਵਾਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਅਤੇ ਉਸ ਨੂੰ ਕ੍ਰੋਧਿਤ ਕੀਤਾ।
19 (For I was afraide of the wrath and indignation, wherewith the Lord was mooued against you, euen to destroy you) yet the Lord heard me at that time also.
੧੯ਮੈਂ ਤਾਂ ਯਹੋਵਾਹ ਦੇ ਕ੍ਰੋਧ ਅਤੇ ਉਸ ਦੇ ਕਹਿਰ ਤੋਂ ਡਰ ਗਿਆ, ਕਿਉਂ ਜੋ ਯਹੋਵਾਹ ਤੁਹਾਡੇ ਵਿਰੁੱਧ ਅਜਿਹਾ ਕ੍ਰੋਧਿਤ ਹੋਇਆ ਕਿ ਉਹ ਤੁਹਾਡਾ ਨਾਸ ਕਰਨ ਵਾਲਾ ਹੀ ਸੀ। ਫੇਰ ਵੀ ਯਹੋਵਾਹ ਨੇ ਉਸ ਵੇਲੇ ਮੇਰੀ ਸੁਣ ਲਈ।
20 Likewise ye Lord was very angrie with Aaron, euen to destroy him: but at that time I prayed also for Aaron.
੨੦ਫੇਰ ਯਹੋਵਾਹ ਹਾਰੂਨ ਉੱਤੇ ਬਹੁਤ ਕ੍ਰੋਧਿਤ ਹੋਇਆ ਕਿ ਉਸ ਨੂੰ ਨਾਸ ਕਰ ਦੇਵੇ ਤਾਂ ਮੈਂ ਉਸ ਵੇਲੇ ਹਾਰੂਨ ਲਈ ਵੀ ਬੇਨਤੀ ਕੀਤੀ।
21 And I tooke your sinne, I meane the calfe which ye had made, and burnt him with fire, and stamped him and ground him small, euen vnto very dust: and I cast the dust thereof into the riuer, that descended out of the mount.
੨੧ਮੈਂ ਤੁਹਾਡੇ ਪਾਪ ਨੂੰ ਅਰਥਾਤ ਉਸ ਵੱਛੇ ਨੂੰ ਜਿਹੜਾ ਤੁਸੀਂ ਬਣਾਇਆ ਸੀ, ਲੈ ਕੇ ਅੱਗ ਵਿੱਚ ਸਾੜ ਸੁੱਟਿਆ ਅਤੇ ਮੈਂ ਉਸ ਨੂੰ ਕੁੱਟ ਕੇ ਅਤੇ ਪੀਹ ਕੇ ਐਨਾ ਮਹੀਨ ਕੀਤਾ ਕਿ ਉਹ ਧੂੜ ਜਿਹਾ ਹੋ ਗਿਆ, ਤਾਂ ਮੈਂ ਉਸ ਧੂੜ ਨੂੰ ਚੁੱਕ ਕੇ ਉਸ ਨਾਲੇ ਵਿੱਚ ਸੁੱਟ ਦਿੱਤਾ, ਜਿਹੜਾ ਪਰਬਤ ਤੋਂ ਹੇਠਾਂ ਨੂੰ ਆਉਂਦਾ ਸੀ।
22 Also in Taberah, and in Massah and in Kibrothhattaauah ye prouoked ye Lord to anger.
੨੨ਤਬਏਰਾਹ ਮੱਸਾਹ ਅਤੇ ਕਿਬਰੋਥ-ਹੱਤਾਵਾਹ ਵਿੱਚ ਵੀ ਤੁਸੀਂ ਯਹੋਵਾਹ ਨੂੰ ਕ੍ਰੋਧਿਤ ਕੀਤਾ।
23 Likewise when the Lord sent you from Kadesh-barnea, saying, Goe vp, and possesse the land which I haue giuen you, then ye rebelled against the commandement of the Lord your God, and beleeued him not, nor hearkened vnto his voyce.
੨੩ਜਦ ਯਹੋਵਾਹ ਨੇ ਤੁਹਾਨੂੰ ਕਾਦੇਸ਼-ਬਰਨੇਆ ਤੋਂ ਭੇਜਿਆ ਅਤੇ ਆਖਿਆ, “ਜਾ ਕੇ ਉਸ ਦੇਸ਼ ਉੱਤੇ ਅਧਿਕਾਰ ਕਰ ਲਓ ਜਿਹੜਾ ਮੈਂ ਤੁਹਾਨੂੰ ਦਿੱਤਾ ਹੈ, ਤਾਂ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮ ਦੇ ਵਿਰੁੱਧ ਵਿਦਰੋਹ ਕੀਤਾ ਅਤੇ ਉਸ ਉੱਤੇ ਪਰਤੀਤ ਨਾ ਕੀਤੀ ਅਤੇ ਨਾ ਉਸ ਦੀ ਅਵਾਜ਼ ਨੂੰ ਸੁਣਿਆ।
24 Ye haue bene rebellious vnto the Lord, since the day that I knewe you.
੨੪ਜਿਸ ਦਿਨ ਤੋਂ ਮੈਂ ਤੁਹਾਨੂੰ ਜਾਣਿਆ, ਤੁਸੀਂ ਯਹੋਵਾਹ ਦੇ ਵਿਰੁੱਧ ਵਿਦਰੋਹੀ ਹੀ ਰਹੇ ਹੋ।
25 Then I fell downe before ye Lord fourtie dayes and fourtie nightes, as I fell downe before, because ye Lord had said, that he woulde destroy you.
੨੫ਤਦ ਮੈਂ ਚਾਲ੍ਹੀ ਦਿਨ ਅਤੇ ਚਾਲ੍ਹੀ ਰਾਤਾਂ ਯਹੋਵਾਹ ਦੇ ਅੱਗੇ ਮੂੰਹ ਭਾਰ ਡਿੱਗ ਕੇ ਪਿਆ ਰਿਹਾ, ਜਿਵੇਂ ਪਹਿਲਾਂ ਪਿਆ ਰਿਹਾ ਸੀ, ਕਿਉਂ ਜੋ ਯਹੋਵਾਹ ਨੇ ਤੁਹਾਨੂੰ ਨਾਸ ਕਰਨ ਲਈ ਆਖਿਆ ਸੀ।”
26 And I prayed vnto the Lord, and saide, O Lord God, destroy not thy people and thine inheritance, which thou hast redeemed through thy greatnesse, whom thou hast brought out of Egypt by a mightie hand.
੨੬ਤਦ ਮੈਂ ਯਹੋਵਾਹ ਅੱਗੇ ਬੇਨਤੀ ਕੀਤੀ, “ਹੇ ਪ੍ਰਭੂ ਯਹੋਵਾਹ, ਆਪਣੀ ਪਰਜਾ ਨੂੰ ਅਤੇ ਆਪਣੇ ਨਿੱਜ-ਭਾਗ ਨੂੰ ਨਾਸ ਨਾ ਕਰ, ਜਿਸ ਨੂੰ ਤੂੰ ਆਪਣੀ ਮਹਾਨਤਾ ਨਾਲ ਛੁਟਕਾਰਾ ਦਿੱਤਾ ਹੈ ਅਤੇ ਜਿਸ ਨੂੰ ਤੂੰ ਬਲਵੰਤ ਹੱਥ ਨਾਲ ਮਿਸਰ ਤੋਂ ਬਾਹਰ ਲੈ ਆਇਆ ਹੈਂ।
27 Remember thy seruants Abraham, Izhak, and Iaakob: looke not to ye stubburnes of this people, nor to their wickednes, nor to their sinne,
੨੭ਆਪਣੇ ਦਾਸ ਅਬਰਾਹਾਮ, ਇਸਹਾਕ ਅਤੇ ਯਾਕੂਬ ਨੂੰ ਯਾਦ ਕਰ ਅਤੇ ਇਸ ਪਰਜਾ ਦੇ ਢੀਠਪੁਣੇ, ਦੁਸ਼ਟਤਾ ਅਤੇ ਪਾਪ ਨੂੰ ਨਾ ਵੇਖ,
28 Lest the countrey, whence thou broughtest them, say, Because ye Lord was not able to bring them into the land which he promised them, or because he hated them, he caried them out, to slay them in the wildernesse.
੨੮ਕਿਤੇ ਉਸ ਧਰਤੀ ਦੇ ਲੋਕ ਜਿੱਥੋਂ ਤੂੰ ਸਾਨੂੰ ਕੱਢ ਲਿਆਇਆ ਹੈਂ ਆਖਣ, ਯਹੋਵਾਹ ਉਹਨਾਂ ਨੂੰ ਉਸ ਧਰਤੀ ਵਿੱਚ ਨਾ ਪਹੁੰਚਾ ਸਕਿਆ ਜਿਸ ਦਾ ਉਸ ਨੇ ਉਹਨਾਂ ਨੂੰ ਬਚਨ ਦਿੱਤਾ ਸੀ, ਕਿਉਂ ਜੋ ਉਹ ਉਹਨਾਂ ਨਾਲ ਵੈਰ ਰੱਖਦਾ ਹੈ, ਇਸ ਲਈ ਉਹ ਉਹਨਾਂ ਨੂੰ ਬਾਹਰ ਕੱਢ ਲਿਆਇਆ ਤਾਂ ਜੋ ਉਜਾੜ ਵਿੱਚ ਉਹਨਾਂ ਦਾ ਨਾਸ ਕਰੇ।
29 Yet they are thy people, and thine inheritance, which thou broughtest out by thy mightie power, and by thy stretched out arme.
੨੯ਉਹ ਤੇਰੀ ਪਰਜਾ ਅਤੇ ਤੇਰਾ ਨਿੱਜ-ਭਾਗ ਹਨ, ਜਿਨ੍ਹਾਂ ਨੂੰ ਤੂੰ ਵੱਡੀ ਸ਼ਕਤੀ ਅਤੇ ਵਧਾਈ ਹੋਈ ਬਾਂਹ ਨਾਲ ਬਾਹਰ ਕੱਢ ਲਿਆਇਆ ਹੈਂ।”