< 2 Chronicles 3 >

1 So Salomon began to buyld the house of the Lord in Ierusalem, in mount Moriah which had bene declared vnto Dauid his father, in the place that Dauid prepared in the thresshing floore of Ornan the Iebusite.
ਤਦ ਸੁਲੇਮਾਨ ਯਰੂਸ਼ਲਮ ਵਿੱਚ ਮੋਰੀਆਹ ਪਰਬਤ ਉੱਤੇ ਉਸੇ ਥਾਂ ਯਹੋਵਾਹ ਦਾ ਭਵਨ ਬਣਾਉਣ ਲੱਗਾ ਜਿੱਥੇ ਉਹ ਦੇ ਪਿਤਾ ਦਾਊਦ ਨੂੰ ਉਸ ਦਾ ਦਰਸ਼ਣ ਹੋਇਆ ਸੀ, ਉਸੇ ਥਾਂ ਜਿਹੜਾ ਆਰਨਾਨ ਯਬੂਸੀ ਦੇ ਪਿੜ ਵਿੱਚ ਦਾਊਦ ਨੇ ਤਿਆਰ ਕਰ ਕੇ ਠਹਿਰਾਇਆ ਹੋਇਆ ਸੀ
2 And he beganne to buylde in the seconde moneth and the second day, in the fourth yeere of his reigne.
ਉਹ ਉਸ ਨੂੰ ਆਪਣੀ ਪਾਤਸ਼ਾਹੀ ਦੇ ਚੌਥੇ ਸਾਲ ਦੇ ਦੂਜੇ ਮਹੀਨੇ ਦੇ ਦੂਜੇ ਦਿਨ ਬਣਾਉਣ ਲੱਗਾ।
3 And these are the measures, whereon Salomon grounded to buylde the house of God: the length of cubites after the first measure was threescore cubites, and the breadth twenty cubites:
ਜੋ ਨੀਂਹ ਸੁਲੇਮਾਨ ਨੇ ਯਹੋਵਾਹ ਦੇ ਭਵਨ ਦੀ ਉਸਾਰੀ ਲਈ ਰੱਖੀ ਉਹ ਇਹ ਹੈ, ਉਹ ਦੀ ਲੰਬਾਈ ਪਹਿਲੀ ਮਿਣਤੀ ਅਨੁਸਾਰ ਸੱਠ ਹੱਥ ਅਤੇ ਚੌੜਾਈ ਵੀਹ ਹੱਥ ਸੀ
4 And the porch, that was before the length in the front of the breadth was twentie cubits, and the height was an hundreth and twentie, and he ouerlayd it within with pure golde.
ਅਤੇ ਡਿਉੜੀ ਜੋ ਭਵਨ ਦੇ ਅੱਗੇ ਸੀ ਉਹ ਦੀ ਲੰਬਾਈ ਭਵਨ ਦੀ ਚੌੜਾਈ ਦੇ ਅਨੁਸਾਰ ਵੀਹ ਹੱਥ ਅਤੇ ਉਚਿਆਈ ਇੱਕ ਸੌ ਵੀਹ ਸੀ ਅਤੇ ਉਸ ਨੇ ਉਹ ਨੂੰ ਅੰਦਰ ਬਾਹਰ ਕੁੰਦਨ ਸੋਨੇ ਨਾਲ ਮੜ੍ਹਿਆ
5 And the greater house he sieled with firre tree which he ouerlayd with good golde, and graued thereon palme trees and chaines.
ਅਤੇ ਵੱਡੇ ਘਰ ਵਿੱਚ ਉਹ ਨੇ ਚੀਲ ਦੀ ਲੱਕੜੀ ਜੜੀ ਅਤੇ ਉਹ ਨੂੰ ਚੋਖੇ ਸੋਨੇ ਨਾਲ ਮੜ੍ਹਿਆ ਅਤੇ ਉਹ ਦੇ ਉੱਤੇ ਖਜ਼ੂਰ ਦੇ ਬੂਟੇ ਤੇ ਜੰਜ਼ੀਰੀਆਂ ਉੱਕਰੀਆਂ
6 And hee ouerlayde the house with precious stone for beautie: and the golde was gold of Paruaim.
ਅਤੇ ਸੁਹੱਪਣ ਲਈ ਉਹ ਨੇ ਉਸ ਭਵਨ ਨੂੰ ਬਹੁਮੁੱਲੇ ਪੱਥਰਾਂ ਨਾਲ ਸਜਾਇਆ ਅਤੇ ਉਹ ਸੋਨਾ ਪਰਵਾਇਮ ਦਾ ਸੋਨਾ ਸੀ
7 The house, I say, the beames, postes, and walles thereof and the doores thereof ouerlayde he with gold, and graued Cherubims vpon the walles.
ਉਸ ਨੇ ਭਵਨ ਨੂੰ ਉਹ ਦੀਆਂ ਸ਼ਤੀਰਾਂ, ਉਹ ਦੀ ਡਿਉੜੀ ਅਤੇ ਕੰਧਾਂ ਅਤੇ ਉਹ ਦਿਆਂ ਬੂਹਿਆਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਕੰਧਾਂ ਉੱਤੇ ਕਰੂਬੀ ਉੱਕਰੇ
8 He made also the house of the most holy place: the length thereof was in the front of the breadth of the house, twenty cubits, and the breadth thereof twentie cubites: and he ouerlayde it with the best golde, of sixe hundreth talents.
ਅਤੇ ਉਸ ਨੇ ਅੱਤ ਪਵਿੱਤਰ ਸਥਾਨ ਨੂੰ ਬਣਾਇਆ। ਉਹ ਦੀ ਲੰਬਾਈ ਭਵਨ ਦੀ ਚੌੜਾਈ ਦੇ ਅਨੁਸਾਰ ਵੀਹ ਹੱਥ ਅਤੇ ਉਹ ਦੀ ਚੌੜਾਈ ਵੀਹ ਹੱਥ ਸੀ ਅਤੇ ਉਸ ਨੇ ਉਹ ਨੂੰ ਛੇ ਸੌ ਤੋੜੇ ਚੋਖੇ ਸੋਨੇ ਨਾਲ ਮੜ੍ਹਿਆ
9 And the weight of the nayles was fiftie shekels of golde, and hee ouerlayde the chambers with golde.
ਅਤੇ ਕਿੱਲਾਂ ਦਾ ਤੋਲ ਪੰਜਾਹ ਤੋਲੇ ਸੋਨੇ ਦਾ ਸੀ। ਉਸ ਨੇ ਉੱਪਰਲੀਆਂ ਕੋਠੜੀਆਂ ਵੀ ਸੋਨੇ ਨਾਲ ਮੜ੍ਹੀਆਂ
10 And in the house of the most holy place he made two Cherubims wrought like children, and ouerlayd them with golde.
੧੦ਅਤੇ ਉਸ ਨੇ ਅੱਤ ਪਵਿੱਤਰ ਸਥਾਨ ਵਿੱਚ ਦੋ ਕਰੂਬੀ ਉੱਕਰ ਕੇ ਬਣਾਏ ਅਤੇ ਉਨ੍ਹਾਂ ਨੂੰ ਸੋਨੇ ਨਾਲ ਮੜ੍ਹਿਆ
11 And the winges of the Cherubims were twentie cubites long: the one wing was fiue cubites, reaching to the wall of the house, and the other wing fiue cubites, reaching to the wing of the other Cherub.
੧੧ਅਤੇ ਕਰੂਬੀਆਂ ਦੇ ਖੰਭਾਂ ਦੀ ਲੰਬਾਈ ਵੀਹ ਹੱਥ ਸੀ। ਇੱਕ ਖੰਭ ਪੰਜ ਹੱਥ ਲੰਮਾ ਭਵਨ ਦੀ ਕੰਧ ਤੱਕ ਪਹੁੰਚਿਆ ਹੋਇਆ ਅਤੇ ਦੂਜਾ ਖੰਭ ਪੰਜ ਹੱਥ ਦਾ ਦੂਜੇ ਕਰੂਬੀ ਦੇ ਖੰਭ ਤੱਕ ਪਹੁੰਚਿਆ ਹੋਇਆ ਸੀ
12 Likewise the wing of ye other Cherub was fiue cubites, reaching to the wall of the house, and the other wing fiue cubites ioyning to the wing of the other Cherub.
੧੨ਅਤੇ ਦੂਜੇ ਕਰੂਬੀ ਦਾ ਇੱਕ ਖੰਭ ਪੰਜ ਹੱਥ ਲੰਮਾ ਭਵਨ ਦੀ ਕੰਧ ਤੱਕ ਪਹੁੰਚਿਆ ਹੋਇਆ ਅਤੇ ਦੂਜਾ ਖੰਭ ਪੰਜ ਹੱਥ ਦਾ ਦੂਜੇ ਕਰੂਬੀ ਦੇ ਖੰਭ ਨਾਲ ਜੁੜਿਆ ਹੋਇਆ ਸੀ
13 The wings of these Cherubims were spread abroade twentie cubites: they stoode on their feete, and their faces were toward the house.
੧੩ਇਨ੍ਹਾਂ ਕਰੂਬੀਆਂ ਦੇ ਖੰਭ ਵੀਹ ਹੱਥ ਫੈਲੇ ਹੋਏ ਸਨ ਅਤੇ ਉਹ ਆਪਣੇ-ਆਪਣੇ ਪੈਰਾਂ ਉੱਤੇ ਖੜ੍ਹੇ ਸਨ ਅਤੇ ਉਨ੍ਹਾਂ ਦੇ ਮੂੰਹ ਅੰਦਰਵਾਰ ਨੂੰ ਸਨ।
14 He made also the vaile of blew silke and purple, and crimosin, and fine linen, and wrought Cherubims thereon.
੧੪ਅਤੇ ਉਸ ਨੇ ਪੜਦਾ ਨੀਲੇ, ਬੈਂਗਣੀ, ਕਿਰਮਚੀ ਮਹੀਨ ਕਤਾਨ ਦੇ ਕੱਪੜੇ ਦਾ ਬਣਾਇਆ ਅਤੇ ਉਹ ਦੇ ਉੱਤੇ ਕਰੂਬੀਆਂ ਦੀ ਕਢਾਈ ਕੀਤੀ।
15 And he made before the house two pillars of fiue and thirtie cubites hie: and the chapiter that was vpon the top of eche of them, was fiue cubites.
੧੫ਉਸ ਨੇ ਭਵਨ ਦੇ ਅੱਗੇ ਦੇ ਲਈ ਲੱਗਭੱਗ ਪੈਂਤੀ ਹੱਥ ਉੱਚੇ ਦੋ ਥੰਮ੍ਹ ਬਣਾਏ ਅਤੇ ਹਰ ਇੱਕ ਦੀ ਟੀਸੀ ਉੱਤੇ ਪੰਜ-ਪੰਜ ਹੱਥ ਦਾ ਮੁਕਟ ਸੀ।
16 He made also chaines for the oracle, and put them on the heads of the pillars, and made an hundreth pomegranates, and put them among the chaines.
੧੬ਉਸ ਨੇ ਵਿੱਚਲੀ ਕੋਠੜੀ ਵਿੱਚ ਜੰਜ਼ੀਰੀਆਂ ਬਣਾ ਕੇ ਉਨ੍ਹਾਂ ਨੂੰ ਥੰਮਾਂ ਦੇ ਸਿਰਿਆਂ ਉੱਤੇ ਲਾਇਆ ਅਤੇ ਉਸ ਨੇ ਇੱਕ ਸੌ ਅਨਾਰ ਬਣਾ ਕੇ ਉਨ੍ਹਾਂ ਨੂੰ ਜੰਜ਼ੀਰੀਆਂ ਵਿੱਚ ਲਾ ਦਿੱਤਾ।
17 And he set vp the pillars before the Temple, one on the right hande and the other on the left, and called that on the right hand Iachin, and that on the left hand Boaz.
੧੭ਉਸ ਨੇ ਥੰਮਾਂ ਨੂੰ ਹੈਕਲ ਦੇ ਅੱਗੇ ਇੱਕ ਨੂੰ ਸੱਜੇ ਤੇ ਦੂਜੇ ਨੂੰ ਖੱਬੇ ਪਾਸੇ ਖੜ੍ਹਾ ਕਰ ਦਿੱਤਾ ਅਤੇ ਜਿਹੜਾ ਸੱਜੇ ਪਾਸੇ ਸੀ ਉਹ ਦਾ ਨਾਮ “ਯਾਕੀਨ” ਅਤੇ ਜਿਹੜਾ ਖੱਬੇ ਪਾਸੇ ਸੀ ਉਹ ਦਾ ਨਾਮ “ਬੋਅਜ਼” ਰੱਖਿਆ।

< 2 Chronicles 3 >