< Leviticus 22 >

1 The Lord told Moses,
ਯਹੋਵਾਹ ਨੇ ਮੂਸਾ ਨੂੰ ਆਖਿਆ,
2 “Tell Aaron and his sons to be dedicated when dealing with the holy offerings that the Israelites have dedicated to me, so that they don't dishonor my holy character. I am the Lord.
ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਆਖ, ਉਹ ਇਸਰਾਏਲੀਆਂ ਦੀਆਂ ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਤੋਂ, ਜਿਨ੍ਹਾਂ ਨੂੰ ਉਹ ਮੇਰੇ ਅੱਗੇ ਪਵਿੱਤਰ ਕਰਦੇ ਹਨ, ਅਲੱਗ ਰਹਿਣ ਅਤੇ ਮੇਰੇ ਪਵਿੱਤਰ ਨਾਮ ਦਾ ਨਿਰਾਦਰ ਨਾ ਕਰਨ। ਮੈਂ ਯਹੋਵਾਹ ਹਾਂ।
3 Tell them: These rules apply for all future generations. If any of your descendants in an unclean state comes close to the holy offerings that the Israelites dedicate to honor the Lord, that person must be expelled from my presence. I am the Lord.
ਉਨ੍ਹਾਂ ਨੂੰ ਆਖ, ਤੁਹਾਡੀਆਂ ਪੀੜ੍ਹੀਆਂ ਵਿੱਚੋਂ, ਅਤੇ ਤੁਹਾਡੇ ਸਾਰੇ ਵੰਸ਼ ਵਿੱਚੋਂ ਜਿਹੜਾ ਆਪਣੀ ਅਸ਼ੁੱਧਤਾਈ ਵਿੱਚ ਉਨ੍ਹਾਂ ਪਵਿੱਤਰ ਕੀਤੀਆਂ ਹੋਇਆਂ ਵਸਤੂਆਂ ਕੋਲ ਜਾਵੇ, ਜਿਹੜੀਆਂ ਇਸਰਾਏਲੀ ਮੇਰੇ ਲਈ ਪਵਿੱਤਰ ਕਰਦੇ ਹਨ, ਉਹ ਮਨੁੱਖ ਮੇਰੇ ਅੱਗਿਓਂ ਛੇਕਿਆ ਜਾਵੇ। ਮੈਂ ਯਹੋਵਾਹ ਹਾਂ।
4 If one of Aaron's descendants has a skin disease or a discharge, he is not allowed to eat the holy offerings until he is clean. Anyone who touches anything made unclean by a dead body or by a man who has had a release of semen,
ਹਾਰੂਨ ਦੇ ਵੰਸ਼ ਵਿੱਚ ਜਿਸ ਕਿਸੇ ਨੂੰ ਕੋੜ੍ਹ ਹੋਵੇ ਜਾਂ ਪ੍ਰਮੇਹ ਹੋਵੇ, ਜਦ ਤੱਕ ਉਹ ਮਨੁੱਖ ਸ਼ੁੱਧ ਨਾ ਹੋਵੇ, ਤਦ ਤੱਕ ਪਵਿੱਤਰ ਵਸਤੂਆਂ ਨੂੰ ਨਾ ਖਾਵੇ। ਜਿਹੜਾ ਕਿਸੇ ਅਜਿਹੀ ਵਸਤੂ ਨੂੰ ਛੂਹੇ, ਜੋ ਮੁਰਦੇ ਦੇ ਕਾਰਨ ਅਸ਼ੁੱਧ ਹੈ ਜਾਂ ਕਿਸੇ ਮਨੁੱਖ ਨੂੰ ਛੂਹੇ ਜਿਸ ਦਾ ਵੀਰਜ ਨਿੱਕਲਿਆ ਹੋਵੇ,
5 or anyone who touches an unclean animal or an unclean person, (whatever the uncleanness is),
ਜਾਂ ਜਿਹੜਾ ਕਿਸੇ ਘਿਸਰਨ ਵਾਲੇ ਜੀਵ ਨੂੰ ਛੂਹੇ, ਜਿਸ ਦੇ ਕਾਰਨ ਉਹ ਅਸ਼ੁੱਧ ਹੋ ਜਾਵੇ, ਜਾਂ ਕਿਸੇ ਅਜਿਹੇ ਮਨੁੱਖ ਨੂੰ ਛੂਹੇ ਜਿਸ ਵਿੱਚ ਕੋਈ ਅਸ਼ੁੱਧਤਾਈ ਹੋਵੇ, ਭਾਵੇਂ ਉਹ ਕਿਹੋ ਜਿਹੀ ਅਸ਼ੁੱਧਤਾਈ ਕਿਉਂ ਨਾ ਹੋਵੇ,
6 anyone who touches anything like this will remain unclean until evening. He is not allowed to eat from the holy offerings unless he has washed himself with water.
ਤਾਂ ਉਹ ਮਨੁੱਖ ਜਿਹੜਾ ਇਹੋ ਜਿਹੀ ਕਿਸੇ ਵਸਤੂ ਨੂੰ ਛੂਹੇ, ਉਹ ਸ਼ਾਮ ਤੱਕ ਅਸ਼ੁੱਧ ਰਹੇ ਅਤੇ ਜਦ ਤੱਕ ਪਾਣੀ ਨਾਲ ਨਾ ਨਹਾਵੇ, ਤਦ ਤੱਕ ਕਿਸੇ ਪਵਿੱਤਰ ਵਸਤੂ ਨੂੰ ਨਾ ਖਾਵੇ।
7 At sunset he will become clean, and then he is allowed to eat from the holy offerings because they provide his food.
ਜਦ ਸੂਰਜ ਡੁੱਬ ਜਾਵੇ ਤਾਂ ਉਹ ਸ਼ੁੱਧ ਹੋਵੇ ਅਤੇ ਫੇਰ ਪਵਿੱਤਰ ਵਸਤੂਆਂ ਵਿੱਚੋਂ ਖਾ ਸਕਦਾ ਹੈ, ਕਿਉਂ ਜੋ ਇਹ ਹੀ ਉਸ ਦਾ ਭੋਜਨ ਹੈ।
8 He must not eat anything that's died, or killed by wild animals, because that would make him unclean. I am the Lord.
ਜਿਹੜਾ ਜਾਨਵਰ ਆਪ ਮਰ ਜਾਵੇ, ਜਾਂ ਦੂਜੇ ਜਾਨਵਰਾਂ ਦੁਆਰਾ ਪਾੜਿਆ ਜਾਵੇ ਤਾਂ ਉਸ ਨੂੰ ਖਾ ਕੇ ਉਹ ਆਪਣੇ ਆਪ ਨੂੰ ਅਸ਼ੁੱਧ ਨਾ ਕਰੇ। ਮੈਂ ਯਹੋਵਾਹ ਹਾਂ।
9 The priests must do as I demand, so that they don't become guilty and die because they have not done so, treating my requirements with contempt. I am the Lord who makes them holy.
ਇਸ ਲਈ ਜਾਜਕ ਮੇਰੇ ਹੁਕਮ ਨੂੰ ਮੰਨਣ, ਅਜਿਹਾ ਨਾ ਹੋਵੇ ਕਿ ਉਹ ਉਸ ਦਾ ਨਿਰਾਦਰ ਕਰਨ ਅਤੇ ਉਨ੍ਹਾਂ ਦਾ ਪਾਪ ਉਨ੍ਹਾਂ ਦੇ ਜੁੰਮੇ ਹੋਵੇ ਅਤੇ ਉਹ ਮਰ ਜਾਣ। ਮੈਂ ਯਹੋਵਾਹ ਉਨ੍ਹਾਂ ਨੂੰ ਪਵਿੱਤਰ ਕਰਨ ਵਾਲਾ ਹਾਂ।
10 Anyone who isn't part of a priest's family is not allowed eat the holy offerings. This also applies to a priest's guest or his paid worker.
੧੦ਕੋਈ ਵੀ ਗੈਰ-ਕੌਮੀ ਮਨੁੱਖ ਪਵਿੱਤਰ ਵਸਤੂਆਂ ਵਿੱਚੋਂ ਨਾ ਖਾਵੇ, ਭਾਵੇਂ ਉਹ ਪਰਦੇਸੀ ਹੋ ਕੇ ਜਾਜਕ ਦੇ ਕੋਲ ਰਹਿੰਦਾ ਹੋਵੇ, ਜਾਂ ਕੋਈ ਨੌਕਰ ਹੋਵੇ, ਉਹ ਪਵਿੱਤਰ ਵਸਤੂਆਂ ਵਿੱਚੋਂ ਨਾ ਖਾਵੇ।
11 However, if a priest uses his own money to buy a slave, or if a slave is born in the priest's household, then that slave is allowed to eat his food.
੧੧ਪਰ ਜੇਕਰ ਜਾਜਕ ਕਿਸੇ ਮਨੁੱਖ ਨੂੰ ਆਪਣਾ ਪੈਸਾ ਦੇ ਕੇ ਮੁੱਲ ਲਵੇ, ਤਾਂ ਉਹ ਮਨੁੱਖ ਉਸ ਵਿੱਚੋਂ ਖਾ ਸਕਦਾ ਹੈ ਅਤੇ ਉਹ ਜੋ ਜਾਜਕ ਦੇ ਘਰ ਵਿੱਚ ਜੰਮਿਆ ਹੋਵੇ, ਉਹ ਵੀ ਉਸ ਭੋਜਨ ਵਿੱਚੋਂ ਖਾ ਸਕਦਾ ਹੈ।
12 If the priest's daughter gets married to a man who isn't a priest, she is not allowed to eat the holy offerings.
੧੨ਜੇਕਰ ਜਾਜਕ ਦੀ ਧੀ ਕਿਸੇ ਪਰਾਏ ਮਨੁੱਖ ਨਾਲ ਵਿਆਹੀ ਜਾਵੇ, ਤਾਂ ਉਹ ਪਵਿੱਤਰ ਵਸਤੂਆਂ ਦੀ ਭੇਟ ਵਿੱਚੋਂ ਨਾ ਖਾਵੇ।
13 But if a priest's daughter without children is widowed or divorced and goes back to her father's house, she is allowed to eat her father's food as she did when she was growing up. But no one outside the priest's family can eat it.
੧੩ਪਰ ਜੇਕਰ ਜਾਜਕ ਦੀ ਧੀ ਵਿਧਵਾ ਜਾਂ ਪਤੀ ਵੱਲੋਂ ਤਿਆਗੀ ਹੋਈ ਹੋਵੇ ਅਤੇ ਉਸ ਦੀ ਕੋਈ ਸੰਤਾਨ ਨਾ ਹੋਵੇ ਅਤੇ ਪਹਿਲਾਂ ਦੀ ਤਰ੍ਹਾਂ ਆਪਣੇ ਪਿਤਾ ਦੇ ਘਰ ਵਿੱਚ ਰਹਿੰਦੀ ਹੋਵੇ ਤਾਂ ਉਹ ਆਪਣੇ ਪਿਤਾ ਦੇ ਭੋਜਨ ਵਿੱਚੋਂ ਖਾਵੇ, ਪਰ ਕੋਈ ਪਰਾਇਆ ਉਸ ਵਿੱਚੋਂ ਨਾ ਖਾਵੇ।
14 Anyone who eats a holy offering by mistake must pay compensation by adding a fifth to its value, and give it all to the priest.
੧੪ਜੇਕਰ ਕੋਈ ਮਨੁੱਖ ਅਣਜਾਣੇ ਵਿੱਚ ਪਵਿੱਤਰ ਵਸਤੂਆਂ ਵਿੱਚੋਂ ਖਾ ਲਵੇ ਤਾਂ ਉਹ ਉਸ ਦੇ ਨਾਲ ਪੰਜਵਾਂ ਹਿੱਸਾ ਹੋਰ ਮਿਲਾ ਕੇ ਜਾਜਕ ਨੂੰ ਪਵਿੱਤਰ ਵਸਤੂ ਦੇ ਦੇਵੇ।
15 The priests must not make the holy offerings the Israelites present to the Lord unclean
੧੫ਅਤੇ ਉਹ ਇਸਰਾਏਲੀਆਂ ਦੀਆਂ ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਦਾ ਜਿਨ੍ਹਾਂ ਨੂੰ ਉਹ ਭੇਟ ਕਰਕੇ ਯਹੋਵਾਹ ਦੇ ਅੱਗੇ ਚੜ੍ਹਾਉਂਦੇ ਹਨ, ਨਿਰਾਦਰ ਨਾ ਕਰਨ।
16 by allowing the people to eat them and in so doing take upon themselves the punishment for guilt. For I am the Lord who makes them holy.”
੧੬ਉਹ ਉਨ੍ਹਾਂ ਨੂੰ ਆਪਣੀਆਂ ਪਵਿੱਤਰ ਵਸਤੂਆਂ ਵਿੱਚੋਂ ਖੁਆ ਕੇ, ਉਨ੍ਹਾਂ ਉੱਤੇ ਬਦੀ ਦਾ ਦੋਸ਼ ਨਾ ਲਿਆਉਣ, ਕਿਉਂ ਜੋ ਮੈਂ ਯਹੋਵਾਹ ਉਨ੍ਹਾਂ ਬਲੀਦਾਨਾਂ ਨੂੰ ਪਵਿੱਤਰ ਕਰਨ ਵਾਲਾ ਹਾਂ।
17 The Lord told Moses,
੧੭ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
18 “Tell Aaron, his sons and all the Israelites: If you or foreigner living with you wants to make a gift as a burnt offering to the Lord, whether it's to fulfill a promise or as a freewill offering, this is what you are to do.
੧੮ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਅਤੇ ਇਸਰਾਏਲ ਦੇ ਸਾਰੇ ਘਰਾਣਿਆਂ ਨੂੰ ਆਖ ਕਿ ਇਸਰਾਏਲੀਆਂ ਵਿੱਚੋਂ ਜਾਂ ਉਨ੍ਹਾਂ ਪਰਦੇਸੀਆਂ ਵਿੱਚੋਂ ਜੋ ਇਸਰਾਏਲ ਵਿੱਚ ਵੱਸਦੇ ਹਨ, ਜਿਹੜਾ ਆਪਣੀਆਂ ਸੁੱਖਣਾਂ ਜਾਂ ਖੁਸ਼ੀ ਦੀਆਂ ਭੇਟਾਂ ਯਹੋਵਾਹ ਦੇ ਅੱਗੇ ਹੋਮ ਬਲੀ ਦੀ ਭੇਟ ਕਰਕੇ ਚੜ੍ਹਾਵੇ,
19 If it is to be accepted on your behalf you must offer a male without defects from the herds of cattle, sheep, or goats.
੧੯ਤਾਂ ਤੁਸੀਂ ਆਪਣੇ ਸਵੀਕਾਰੇ ਜਾਣ ਲਈ ਬਲ਼ਦਾਂ, ਜਾਂ ਭੇਡਾਂ ਜਾਂ ਬੱਕਰੀਆਂ ਵਿੱਚੋਂ ਇੱਕ ਦੋਸ਼ ਰਹਿਤ ਨਰ ਚੜ੍ਹਾਓ।
20 Don't present anything with a defect because it won't be accepted on your behalf.
੨੦ਪਰ ਜਿਸ ਵਿੱਚ ਕੋਈ ਦੋਸ਼ ਹੋਏ, ਉਸ ਨੂੰ ਤੁਸੀਂ ਨਾ ਚੜ੍ਹਾਉਣਾ, ਕਿਉਂ ਜੋ ਉਹ ਤੁਹਾਡੇ ਵੱਲੋਂ ਸਵੀਕਾਰ ਨਹੀਂ ਕੀਤਾ ਜਾਵੇਗਾ।
21 If you want to present a peace offering to the Lord from the herd or flock to fulfill a promise or as a freewill offering, in order to be acceptable the animal must be perfect, completely without defects.
੨੧ਅਤੇ ਜਿਹੜਾ ਯਹੋਵਾਹ ਦੇ ਅੱਗੇ ਆਪਣੀ ਸੁੱਖਣਾ ਪੂਰੀ ਕਰਨ ਲਈ ਸੁੱਖ-ਸਾਂਦ ਦੀਆਂ ਭੇਟਾਂ ਦੀ ਬਲੀ ਚੜ੍ਹਾਵੇ, ਜਾਂ ਆਪਣੀ ਖੁਸ਼ੀ ਦੀ ਭੇਟ ਲਈ ਬਲ਼ਦਾਂ ਜਾਂ ਭੇਡਾਂ ਵਿੱਚੋਂ ਭੇਟ ਚੜ੍ਹਾਵੇ, ਤਾਂ ਸਵੀਕਾਰੇ ਜਾਣ ਲਈ ਜ਼ਰੂਰੀ ਹੈ ਕਿ ਉਹ ਪੂਰੀ ਹੋਵੇ ਅਤੇ ਉਸ ਦੇ ਵਿੱਚ ਕੋਈ ਦੋਸ਼ ਨਾ ਹੋਵੇ।
22 Don't present to the Lord an animal that is blind, injured, or damaged in some way, or has warts, skin sores, or scabs. Don't place any animal that has these on the altar as a food offering to the Lord.
੨੨ਜਿਹੜਾ ਅੰਨ੍ਹਾ ਹੋਵੇ, ਜਾਂ ਜਿਸ ਦੇ ਅੰਗ ਟੁੱਟੇ ਹੋਣ ਜਾਂ ਟੁੰਡਾ ਹੋਵੇ ਜਾਂ ਜਿਸ ਨੂੰ ਮੁਹਕੇ ਹੋਣ, ਜਾਂ ਦਾਦ ਜਾਂ ਖੁਜਲੀ ਹੋਵੇ, ਇਨ੍ਹਾਂ ਨੂੰ ਤੁਸੀਂ ਯਹੋਵਾਹ ਦੇ ਅੱਗੇ ਨਾ ਚੜ੍ਹਾਉਣਾ, ਨਾ ਉਨ੍ਹਾਂ ਨੂੰ ਅੱਗ ਦੀ ਭੇਟ ਕਰਕੇ ਜਗਵੇਦੀ ਦੇ ਉੱਤੇ ਯਹੋਵਾਹ ਦੇ ਅੱਗੇ ਚੜ੍ਹਾਉਣਾ।
23 However, you can present a freewill offering of a bull or sheep that has a leg that is too long or too short, but not if it is a sacrifice to fulfill a promise.
੨੩ਜਿਸ ਕਿਸੇ ਬਲ਼ਦ ਜਾਂ ਬੱਕਰੇ ਦਾ ਕੋਈ ਅੰਗ ਵੱਧ ਜਾਂ ਘੱਟ ਹੋਵੇ, ਉਸ ਨੂੰ ਤੁਸੀਂ ਆਪਣੀ ਖੁਸ਼ੀ ਦੀ ਭੇਟ ਕਰਕੇ ਚੜ੍ਹਾ ਸਕਦੇ ਹੋ, ਪਰ ਸੁੱਖਣਾ ਪੂਰੀ ਕਰਨ ਲਈ ਉਸ ਨੂੰ ਸਵੀਕਾਰ ਨਾ ਕੀਤਾ ਜਾਵੇਗਾ।
24 Don't present to the Lord an animal with testicles that are accidentally or deliberately damaged. You are not allowed to sacrifice any of these damaged animals in your land.
੨੪ਜਿਸ ਪਸ਼ੂ ਦੇ ਨਲ ਨੂੰ ਸੱਟ ਲੱਗੀ ਹੋਵੇ, ਜਾਂ ਦੱਬੇ ਹੋਏ, ਕੁਚਲੇ ਹੋਏ ਜਾਂ ਫਟੇ ਹੋਏ ਹੋਣ, ਉਸ ਨੂੰ ਤੁਸੀਂ ਯਹੋਵਾਹ ਦੇ ਅੱਗੇ ਨਾ ਚੜ੍ਹਾਉਣਾ, ਅਤੇ ਨਾ ਆਪਣੇ ਦੇਸ ਵਿੱਚ ਕੋਈ ਅਜਿਹੀ ਭੇਟ ਚੜ੍ਹਾਉਣਾ।
25 Nor are you allowed to accept such animals from a foreigner to be damaged and defective.”
੨੫ਇਨ੍ਹਾਂ ਵਿੱਚੋਂ ਕਿਸੇ ਨੂੰ ਪਰਦੇਸੀ ਦੇ ਹੱਥ ਤੋਂ ਲੈ ਆਪਣੇ ਪਰਮੇਸ਼ੁਰ ਦਾ ਭੋਜਨ ਕਰਕੇ ਨਾ ਚੜ੍ਹਾਉਣਾ, ਕਿਉਂ ਜੋ ਉਨ੍ਹਾਂ ਦੀ ਬੁਰਿਆਈ ਉਨ੍ਹਾਂ ਦੇ ਵਿੱਚ ਹੈ ਅਤੇ ਦੋਸ਼ ਵੀ ਹਨ, ਇਸ ਲਈ ਉਹ ਤੁਹਾਡੇ ਹੱਥਾਂ ਤੋਂ ਸਵੀਕਾਰ ਨਹੀਂ ਕੀਤੇ ਜਾਣਗੇ।
26 The Lord told Moses,
੨੬ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
27 “When a bull, a sheep, or a goat is born, it must stay with its mother for seven days. After eight days it can be accepted as a food offering to the Lord.
੨੭ਜਦ ਕੋਈ ਬਲ਼ਦ, ਜਾਂ ਭੇਡ ਜਾਂ ਬੱਕਰੀ ਦਾ ਬੱਚਾ ਜੰਮੇ ਤਾਂ ਉਹ ਸੱਤ ਦਿਨ ਤੱਕ ਆਪਣੀ ਮਾਂ ਦੇ ਕੋਲ ਰਹੇ ਅਤੇ ਅੱਠਵੇਂ ਦਿਨ ਤੋਂ ਲੈ ਕੇ ਉਹ ਯਹੋਵਾਹ ਦੇ ਅੱਗੇ ਅੱਗ ਦੀ ਭੇਟ ਦੇ ਲਈ ਸਵੀਕਾਰ ਯੋਗ ਹੋਵੇਗਾ।
28 However, don't kill a bull or a sheep and its young on the same day.
੨੮ਭਾਵੇਂ ਗਾਂ ਹੋਵੇ, ਭਾਵੇਂ ਭੇਡ ਜਾਂ ਬੱਕਰੀ, ਤੂੰ ਉਸ ਨੂੰ ਅਤੇ ਉਸ ਦੇ ਬੱਚੇ ਨੂੰ ਇੱਕ ਦਿਨ ਵਿੱਚ ਨਾ ਵੱਢੀਂ।
29 When you present a thank offering to the Lord, make sure to do so in a way that it will be accepted on your behalf.
੨੯ਅਤੇ ਜਦ ਤੁਸੀਂ ਯਹੋਵਾਹ ਦੇ ਅੱਗੇ ਧੰਨਵਾਦ ਦੀ ਬਲੀ ਚੜ੍ਹਾਓ, ਤਾਂ ਤੁਸੀਂ ਉਸ ਨੂੰ ਇਸੇ ਤਰ੍ਹਾਂ ਹੀ ਚੜ੍ਹਾਉਣਾ ਤਾਂ ਜੋ ਉਹ ਸਵੀਕਾਰ ਹੋਵੇ।
30 It has to be eaten on the same day. Don't leave any of it until morning. I am the Lord.
੩੦ਉਸ ਨੂੰ ਉਸੇ ਦਿਨ ਹੀ ਖਾਧਾ ਜਾਵੇ, ਤੁਸੀਂ ਉਸ ਵਿੱਚੋਂ ਸਵੇਰ ਤੱਕ ਕੁਝ ਨਾ ਛੱਡਣਾ। ਮੈਂ ਯਹੋਵਾਹ ਹਾਂ।
31 Keep my rules and put them into practice. I am the Lord.
੩੧ਇਸ ਲਈ ਤੁਸੀਂ ਮੇਰੇ ਹੁਕਮਾਂ ਨੂੰ ਮੰਨ ਕੇ ਉਨ੍ਹਾਂ ਦੀ ਪਾਲਣਾ ਕਰਨਾ। ਮੈਂ ਯਹੋਵਾਹ ਹਾਂ।
32 Don't disgrace my holy character. I must be accepted as holy by you. I am the Lord who makes you holy.
੩੨ਤੁਸੀਂ ਮੇਰੇ ਪਵਿੱਤਰ ਨਾਮ ਨੂੰ ਭਰਿਸ਼ਟ ਨਾ ਕਰਨਾ, ਪਰ ਮੈਂ ਇਸਰਾਏਲੀਆਂ ਵਿੱਚ ਜ਼ਰੂਰ ਹੀ ਪਵਿੱਤਰ ਸਮਝਿਆ ਜਾਂਵਾਂ। ਮੈਂ ਉਹ ਯਹੋਵਾਹ ਹਾਂ, ਜੋ ਤੁਹਾਨੂੰ ਪਵਿੱਤਰ ਕਰਦਾ ਹੈ।
33 I am the one who led you out of Egypt to be your God. I am the Lord.”
੩੩ਜੋ ਤੁਹਾਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ ਤਾਂ ਜੋ ਤੁਹਾਡਾ ਪਰਮੇਸ਼ੁਰ ਹੋਵਾਂ, ਮੈਂ ਯਹੋਵਾਹ ਹਾਂ।

< Leviticus 22 >