< Daniel 4 >
1 King Nebuchadnezzar, to people of every nation and language in the whole world: I wish you well!
੧ਨਬੂਕਦਨੱਸਰ ਰਾਜਾ ਦੀ ਵੱਲੋਂ ਸਾਰੇ ਲੋਕਾਂ, ਕੌਮਾਂ ਤੇ ਭਾਖਿਆਂ ਨੂੰ ਜਿਹੜੀਆਂ ਕੁਲ ਧਰਤੀ ਵਿੱਚ ਵੱਸਦੀਆਂ ਹਨ, ਤੁਹਾਨੂੰ ਸ਼ਾਂਤੀ ਮਿਲੇ!
2 It is my pleasure to share with you an account of the signs and wonders the Most High God has done for me.
੨ਮੈਂ ਇਹ ਭਲਾ ਜਾਣਿਆ ਜੋ ਉਹਨਾਂ ਨਿਸ਼ਾਨੀਆਂ ਤੇ ਅਚੰਭਿਆਂ ਨੂੰ ਪਰਗਟ ਕਰਾਂ, ਜਿਹੜੇ ਅੱਤ ਮਹਾਨ ਪਰਮੇਸ਼ੁਰ ਨੇ ਮੇਰੇ ਨਾਲ ਕਰ ਕੇ ਵਿਖਾਏ।
3 His signs are incredible. His wonders are amazing! His kingdom is an eternal kingdom, and his rule will last for all generations!
੩ਉਹ ਦੀਆਂ ਨਿਸ਼ਾਨੀਆਂ ਕਿਹੋ ਜਿਹੀਆਂ ਵੱਡੀਆਂ ਅਤੇ ਉਹ ਦੇ ਅਚੰਭੇ ਕਿਹੋ ਜਿਹੇ ਸ਼ਕਤੀਮਾਨ ਹਨ! ਉਹ ਦਾ ਰਾਜ ਸਦੀਪਕ ਰਾਜ ਹੈ, ਅਤੇ ਉਹ ਦੀ ਪ੍ਰਭੂਤਾ ਪੀੜ੍ਹੀਓਂ ਪੀੜੀ ਤੱਕ!
4 I, Nebuchadnezzar, was doing well at home, living happily in my palace.
੪ਮੈਂ ਨਬੂਕਦਨੱਸਰ ਆਪਣੇ ਘਰ ਵਿੱਚ ਅਰਾਮ ਨਾਲ ਆਪਣੇ ਮਹਿਲ ਵਿੱਚ ਖੁਸ਼ਹਾਲ ਸੀ।
5 But then one night I had a dream that really scared me—I saw visions that terrified me while I lay in my bed.
੫ਮੈਂ ਇੱਕ ਅਜਿਹਾ ਸੁਫ਼ਨਾ ਵੇਖਿਆ ਜਿਸ ਦੇ ਕਾਰਨ ਮੈਂ ਡਰਿਆ ਅਤੇ ਉਹਨਾਂ ਖ਼ਿਆਲਾਂ ਦੇ ਕਾਰਨ ਜੋ ਮੈਂ ਆਪਣੇ ਪਲੰਘ ਉੱਤੇ ਕੀਤੇ ਅਤੇ ਜਿਹਨਾਂ ਗੱਲਾਂ ਨੂੰ ਮੈਂ ਦੇਖਿਆ ਉਸ ਕਾਰਨ ਮੈਂ ਘਬਰਾ ਗਿਆ।
6 So I ordered all the wise men of Babylon brought before me to explain the dream to me.
੬ਇਸ ਲਈ ਮੈਂ ਆਗਿਆ ਦਿੱਤੀ ਕਿ ਬਾਬਲ ਦੇ ਸਾਰੇ ਵਿਦਵਾਨ ਮੇਰੇ ਅੱਗੇ ਹਾਜ਼ਰ ਕੀਤੇ ਜਾਣ ਤਾਂ ਜੋ ਸੁਫ਼ਨੇ ਦਾ ਅਰਥ ਮੈਨੂੰ ਦੱਸਣ।
7 When the magicians, enchanters, astrologers, and diviners came in I told them the dream, but they couldn't explain to me what it meant.
੭ਤਦ ਜਾਦੂਗਰ, ਜੋਤਸ਼ੀ, ਕਸਦੀ ਤੇ ਅਗੰਮ-ਵਾਚਕ ਹਾਜ਼ਰ ਹੋਏ ਤਾਂ ਮੈਂ ਸੁਫ਼ਨਾ ਉਹਨਾਂ ਦੇ ਅੱਗੇ ਸੁਣਾਇਆ ਪਰ ਉਹਨਾਂ ਨੇ ਮੈਨੂੰ ਉਹ ਦਾ ਅਰਥ ਨਾ ਦੱਸਿਆ।
8 In the end Daniel came before me and I told him the dream. (He is also called Belteshazzar after my god, and he has the spirit of the holy gods in him.)
੮ਅਖ਼ੀਰ ਨੂੰ ਦਾਨੀਏਲ ਜਿਸ ਦਾ ਨਾਮ ਮੇਰੇ ਦੇਵਤੇ ਦੇ ਨਾਮ ਦੇ ਅਨੁਸਾਰ ਬੇਲਟਸ਼ੱਸਰ ਹੈ, ਮੇਰੇ ਹਜ਼ੂਰ ਆਇਆ ਅਤੇ ਉਸ ਵਿੱਚ ਪਵਿੱਤਰ ਦੇਵਤਿਆਂ ਦਾ ਆਤਮਾ ਹੈ, ਸੋ ਮੈਂ ਉਹ ਦੇ ਅੱਗੇ ਸੁਫ਼ਨਾ ਸੁਣਾਇਆ ਤੇ ਆਖਿਆ,
9 “Belteshazzar, chief of magicians,” I said, “I certainly know that the spirit of the holy gods is in you and that no mystery is difficult for you to explain. So tell me about what I saw in my dream and explain what it means.
੯ਹੇ ਬੇਲਟਸ਼ੱਸਰ, ਜਾਦੂਗਰਾਂ ਦੇ ਪ੍ਰਧਾਨ, ਇਸ ਲਈ ਜੋ ਮੈਂ ਜਾਣਦਾ ਹਾਂ ਕਿ ਤੇਰੇ ਵਿੱਚ ਪਵਿੱਤਰ ਦੇਵਤਿਆਂ ਦਾ ਆਤਮਾ ਹੈ ਅਤੇ ਤੂੰ ਕਿਸੇ ਭੇਤ ਦੇ ਕਾਰਨ ਨਹੀਂ ਘਬਰਾਉਂਦਾ, ਤੂੰ ਮੇਰੇ ਸੁਫ਼ਨੇ ਨੂੰ ਜੋ ਮੈਂ ਵੇਖਿਆ ਅਤੇ ਉਹਨਾਂ ਦਾ ਅਰਥ ਮੈਨੂੰ ਦੱਸ।
10 As I lay in bed dreaming, I saw a tree in the middle of the earth—a really large tree.
੧੦ਜੋ ਦਰਸ਼ਣ ਮੈਂ ਆਪਣੇ ਪਲੰਘ ਉੱਤੇ ਦੇਖਿਆ ਇਸ ਤਰ੍ਹਾਂ ਹੈ, ਜਦ ਮੈਂ ਨਜ਼ਰ ਕੀਤੀ ਤਾਂ ਕੀ ਵੇਖਦਾ ਹਾਂ ਕਿ ਧਰਤੀ ਵਿਚਕਾਰ ਇੱਕ ਰੁੱਖ ਸੀ ਜਿਸ ਦੀ ਉਚਿਆਈ ਬਹੁਤ ਵੱਡੀ ਸੀ।
11 It grew strong and tall, reaching high into the sky so it could be seen by everyone in the whole world.
੧੧ਉਹ ਰੁੱਖ ਵਧਿਆ ਤੇ ਤਕੜਾ ਹੋ ਗਿਆ ਅਤੇ ਉਹ ਦੀ ਚੋਟੀ ਅਕਾਸ਼ ਤੱਕ ਪਹੁੰਚ ਗਈ, ਉਹ ਧਰਤੀ ਦੇ ਕੰਢਿਆਂ ਤੱਕ ਵਿਖਾਈ ਦੇਣ ਲੱਗਾ।
12 Its leaves were beautiful, and it was full of fruit for all to eat. Wild animals rested in its shade, and birds nested in its branches. It fed all living creatures.
੧੨ਉਹ ਦੇ ਪੱਤੇ ਸੋਹਣੇ ਅਤੇ ਉਹ ਦਾ ਫਲ ਬਹੁਤਾ ਸੀ ਤੇ ਉਹ ਦੇ ਵਿੱਚ ਸਭਨਾਂ ਲਈ ਭੋਜਨ ਸੀ। ਜੰਗਲੀ ਜਾਨਵਰ ਉਹ ਦੀ ਛਾਂ ਵਿੱਚ ਅਤੇ ਅਕਾਸ਼ ਦੇ ਪੰਛੀ ਉਹ ਦੀਆਂ ਟਹਿਣੀਆਂ ਉੱਤੇ ਵਸੇਰਾ ਕਰਦੇ ਸਨ ਅਤੇ ਸਾਰੇ ਪ੍ਰਾਣੀ ਉਸ ਤੋਂ ਪਾਲੇ ਜਾਂਦੇ ਸਨ।
13 As I went on dreaming, lying on my bed, I saw a watcher, a holy one, coming down from heaven.
੧੩ਮੈਂ ਆਪਣੇ ਪਲੰਘ ਉੱਤੇ ਦਰਸ਼ਣ ਵਿੱਚ ਨਜ਼ਰ ਕੀਤੀ ਤਾਂ ਕੀ ਵੇਖਦਾ ਹਾਂ ਭਈ ਇੱਕ ਰਾਖ਼ਾ, ਹਾਂ, ਇੱਕ ਪਵਿੱਤਰ ਜਨ ਅਕਾਸ਼ੋਂ ਉੱਤਰਿਆ
14 He cried out in a loud voice, ‘Cut down the tree and chop off its branches! Shake off its leaves and scatter its fruit! Drive the animals away from its shade, and scare off the birds from its branches.
੧੪ਉਹ ਨੇ ਉੱਚੀ ਹਾਕ ਮਾਰ ਕੇ ਇਉਂ ਆਖਿਆ ਕਿ ਰੁੱਖ ਨੂੰ ਕੱਟ ਕੇ ਢਾਹ ਦਿਓ ਅਤੇ ਉਹ ਦੀਆਂ ਟਹਿਣੀਆਂ ਛਾਂਗ ਸੁੱਟੋ ਅਤੇ ਉਹ ਦੇ ਪੱਤੇ ਝਾੜ ਲਓ ਅਤੇ ਉਹ ਦਾ ਫਲ ਖਿਲਾਰ ਦਿਓ! ਜਾਨਵਰ ਉਹ ਦੇ ਹੇਠੋਂ ਤੇ ਪੰਛੀ ਉਹ ਦੀਆਂ ਟਹਿਣੀਆਂ ਦੇ ਉੱਤੋਂ ਚੱਲੇ ਜਾਣ।
15 But leave the stump and its roots in the ground, and bind it with iron and bronze, surrounded by the new grass of the field. Let him become soaked with the dew of heaven, and let him live with the animals outside in the undergrowth.
੧੫ਪਰ ਉਹ ਦੀਆਂ ਜੜ੍ਹਾਂ ਦਾ ਮੁੱਢ ਜ਼ਮੀਨ ਵਿੱਚ ਛੱਡ ਦਿਓ ਸਗੋਂ ਲੋਹੇ ਤੇ ਪਿੱਤਲ ਦੇ ਸੰਮਾਂ ਨਾਲ ਬੰਨਿਆ ਹੋਇਆ ਜੰਗਲ ਦੇ ਹਰੇ ਘਾਹ ਵਿੱਚ ਰਹਿਣ ਦਿਓ ਅਤੇ ਉਹ ਅਕਾਸ਼ ਦੀ ਤ੍ਰੇਲ ਨਾਲ ਤਰ ਹੋਵੇ ਅਤੇ ਉਹ ਦਾ ਹਿੱਸਾ ਜ਼ਮੀਨ ਦੇ ਘਾਹ ਵਿੱਚ ਪਸ਼ੂਆਂ ਦੇ ਨਾਲ ਹੋਵੇ।
16 Let his mind become like that of an animal. Let him be like this for seven times.
੧੬ਉਹ ਦਾ ਮਨ ਬਦਲੇ ਅਤੇ ਮਨੁੱਖ ਜਿਹਾ ਨਾ ਰਹੇ ਸਗੋਂ ਉਹ ਪਸ਼ੂ ਜਿਹਾ ਹੋ ਜਾਵੇ ਅਤੇ ਉਸ ਉੱਤੇ ਸੱਤ ਸਾਲ ਬੀਤ ਜਾਣ।
17 This is the decree conveyed by the watchers, the verdict declared by the holy ones in order that everyone alive may know that the Most High rules over human kingdoms. He gives them to whoever he chooses—he puts the most humble individuals in charge.’
੧੭ਇਹ ਹੁਕਮ ਰਾਖਿਆਂ ਦੇ ਫ਼ੈਸਲੇ ਤੋਂ ਹੈ ਅਤੇ ਪਵਿੱਤਰ ਜਨਾਂ ਦੇ ਬਚਨ ਤੋਂ ਹੈ ਤਾਂ ਜੋ ਸਾਰੇ ਜੀਵ ਜਾਣ ਲੈਣ ਕਿ ਅੱਤ ਮਹਾਨ ਪਰਮੇਸ਼ੁਰ ਮਨੁੱਖਾਂ ਦੇ ਰਾਜ ਵਿੱਚ ਪ੍ਰਭੂਤਾ ਕਰਦਾ ਹੈ ਅਤੇ ਜਿਸ ਕਿਸੇ ਨੂੰ ਚਾਹੁੰਦਾ, ਉਸ ਨੂੰ ਦਿੰਦਾ ਹੈ ਸਗੋਂ ਸਭਨਾਂ ਤੋਂ ਨੀਵੇਂ ਆਦਮੀ ਨੂੰ ਉਸ ਉੱਤੇ ਖੜਾ ਕਰਦਾ ਹੈ।
18 This is what I, King Nebuchadnezzar, saw in my dream. Now it's up to you, Belteshazzar, to give me the explanation as you have before. None of the wise men in my kingdom could explain it to me. But you can, because the spirit of the holy gods is in you.”
੧੮ਮੈਂ ਨਬੂਕਦਨੱਸਰ ਰਾਜਾ ਨੇ ਇਹ ਸੁਫ਼ਨਾ ਵੇਖਿਆ ਹੈ। ਤੂੰ ਹੇ ਬੇਲਟਸ਼ੱਸਰ, ਉਹ ਦਾ ਅਰਥ ਦੱਸ ਕਿਉਂ ਜੋ ਮੇਰੇ ਰਾਜ ਦੇ ਸਭ ਵਿਦਵਾਨ ਮੈਨੂੰ ਇਹ ਦਾ ਅਰਥ ਦੱਸ ਨਹੀਂ ਸਕੇ ਪਰ ਤੂੰ ਦੱਸ ਸਕਦਾ ਹੈਂ ਕਿਉਂ ਜੋ ਪਵਿੱਤਰ ਦੇਵਤਿਆਂ ਦਾ ਆਤਮਾ ਤੇਰੇ ਵਿੱਚ ਹੈ!
19 When Daniel (also called Belteshazzar) heard this, he was upset for a while, disturbed as he thought about it. The king told him, “Belteshazzar, don't be worried about the dream and what it means.” “My lord, I only wish this dream was for those who hate you and the explanation for your enemies,” Daniel replied.
੧੯ਤਦ ਦਾਨੀਏਲ ਜਿਸ ਦਾ ਨਾਮ ਬੇਲਟਸ਼ੱਸਰ ਵੀ ਸੀ ਕੁਝ ਦੇਰ ਤੱਕ ਚੁੱਪ ਰਿਹਾ ਅਤੇ ਆਪਣੇ ਖ਼ਿਆਲਾਂ ਤੋਂ ਘਬਰਾਇਆ। ਰਾਜੇ ਨੇ ਉੱਤਰ ਦੇ ਕੇ ਉਸ ਨੂੰ ਆਖਿਆ, ਹੇ ਬੇਲਟਸ਼ੱਸਰ ਸੁਫ਼ਨੇ ਤੋਂ ਤੇ ਉਹ ਦੇ ਅਰਥ ਤੋਂ ਨਾ ਘਬਰਾ! ਬੇਲਟਸ਼ੱਸਰ ਨੇ ਉੱਤਰ ਦੇ ਕੇ ਆਖਿਆ, ਹੇ ਮੇਰੇ ਸੁਆਮੀ, ਇਹ ਸੁਫ਼ਨਾ ਤੇਰੇ ਨਾਲ ਵੈਰ ਰੱਖਣ ਵਾਲਿਆਂ ਦੇ ਲਈ ਤੇ ਉਹ ਦਾ ਅਰਥ ਤੇਰੇ ਵਿਰੋਧੀਆਂ ਲਈ ਹੋਵੇ!
20 “The tree you saw was growing strong and tall, reaching high into the sky so it could be seen by everyone in the whole world.
੨੦ਉਹ ਰੁੱਖ ਜੋ ਤੁਸੀਂ ਦੇਖਿਆ ਜੋ ਉਹ ਵਧਿਆ ਤੇ ਤਕੜਾ ਹੋਇਆ ਜਿਸ ਦੀ ਚੋਟੀ ਅਕਾਸ਼ ਤੱਕ ਪਹੁੰਚੀ ਤੇ ਉਹ ਧਰਤੀ ਦੇ ਕੰਢਿਆਂ ਤੱਕ ਵਿਖਾਈ ਦਿੰਦਾ ਸੀ।
21 Its leaves were beautiful, and it was full of fruit for all to eat. Wild animals lived under its shade, and birds nested in its branches.
੨੧ਜਿਸ ਦੇ ਪੱਤੇ ਸੋਹਣੇ ਸਨ ਅਤੇ ਫਲ ਬਹੁਤਾ ਸੀ ਜਿਸ ਦੇ ਵਿੱਚ ਸਭਨਾਂ ਲਈ ਭੋਜਨ ਸੀ, ਜਿਸ ਦੇ ਹੇਠ ਜੰਗਲੀ ਜਾਨਵਰ ਬਹਿੰਦੇ ਅਤੇ ਜਿਹ ਦੀਆਂ ਟਹਿਣੀਆਂ ਵਿੱਚ ਅਕਾਸ਼ ਦੇ ਪੰਛੀ ਵਸੇਰਾ ਕਰਦੇ ਸਨ।
22 This is you, Your Majesty. You have grown strong, your power has become so great that it has reached high into the sky, and your rule extends to the ends of the earth.
੨੨ਹੇ ਰਾਜਾ, ਉਹ ਤੁਸੀਂ ਹੀ ਹੋ ਜਿਹੜੇ ਵਧੇ ਤੇ ਤਕੜੇ ਹੋਏ ਕਿਉਂ ਜੋ ਤੁਹਾਡੀ ਮਹਿਮਾ ਵਧੀ ਤੇ ਸਵਰਗ ਤੱਕ ਪਹੁੰਚ ਗਈ ਹੈ ਤੇ ਤੁਹਾਡਾ ਰਾਜ ਧਰਤੀ ਦੇ ਕੰਢਿਆਂ ਤੱਕ ਫੈਲਿਆ ਹੈ।
23 Then Your Majesty saw a watcher, a holy one, coming down from heaven who said, ‘Cut down the tree and destroy it, but leave the stump and its roots in the ground, and bind it with iron and bronze, surrounded by the new grass of the field. Let him become soaked with the dew of heaven and let him live with the animals outside in the undergrowth. Let his mind become like that of an animal. Let him be like this for seven times.’
੨੩ਹੇ ਰਾਜਾ, ਤੁਸੀਂ ਜੋ ਇੱਕ ਰਾਖੇ ਨੂੰ, ਪਵਿੱਤਰ ਜਨ ਨੂੰ ਅਕਾਸ਼ੋਂ ਉਤਰਦੇ ਅਤੇ ਇਹ ਆਖਦੇ ਵੇਖਿਆ ਕਿ ਰੁੱਖ ਨੂੰ ਕੱਟ ਕੇ ਢਾਹ ਦਿਓ, ਉਹ ਦਾ ਸੱਤਿਆਨਾਸ ਕਰ ਸੁੱਟੋ ਤਾਂ ਵੀ ਜ਼ਮੀਨ ਵਿੱਚ ਉਹ ਦੀਆਂ ਜੜ੍ਹਾਂ ਦਾ ਮੁੱਢ ਛੱਡ ਦਿਓ। ਸਗੋਂ ਉਹ ਨੂੰ ਲੋਹੇ ਤੇ ਪਿੱਤਲ ਦੇ ਸੰਮਾਂ ਨਾਲ ਬੰਨਿਆ ਹੋਇਆ ਜੰਗਲ ਦੇ ਹਰੇ ਘਾਹ ਵਿੱਚ ਰਹਿਣ ਦਿਓ ਕਿ ਉਹ ਅਕਾਸ਼ ਦੀ ਤ੍ਰੇਲ ਨਾਲ ਤਰ ਹੋਵੇ, ਜਦ ਤੱਕ ਸੱਤ ਜੁੱਗ ਉਹ ਦੇ ਉੱਤੇ ਨਾ ਬੀਤਣ, ਉਹ ਦਾ ਹਿੱਸਾ ਖੇਤ ਦੇ ਪਸ਼ੂਆਂ ਨਾਲ ਹੋਵੇ।
24 This is what it means, Your Majesty, and what the Most High has decreed will happen to my lord the king.
੨੪ਹੇ ਰਾਜਾ, ਉਹ ਦਾ ਅਰਥ ਜੋ ਅੱਤ ਮਹਾਨ ਨੇ ਠਹਿਰਾਇਆ ਹੈ ਕਿ ਰਾਜਾ ਨਾਲ ਘਟੇ, ਇਹੋ ਹੈ
25 You will be driven away from human society and you will live with the wild animals. You will eat grass like the cattle, and you will be soaked with the dew of heaven. You will be like this for seven times until you acknowledge that the Most High rules over human kingdoms, and that he gives them to those he chooses.
੨੫ਭਈ ਤੁਸੀਂ ਮਨੁੱਖਾਂ ਵਿੱਚੋਂ ਹੱਕੇ ਜਾਓਗੇ, ਖੇਤ ਦੇ ਪਸ਼ੂਆਂ ਵਿੱਚ ਵੱਸੋਗੇ। ਤੁਹਾਨੂੰ ਘਾਹ ਖਵਾਇਆ ਜਾਵੇਗਾ ਜਿਵੇਂ ਬਲਦਾਂ ਨੂੰ ਖਵਾਈਦਾ ਹੈ, ਅਕਾਸ਼ ਦੀ ਤ੍ਰੇਲ ਨਾਲ ਤਰ ਕੀਤੇ ਜਾਓਗੇ। ਤੁਹਾਡੇ ਉੱਤੇ ਸੱਤ ਸਮੇਂ ਬੀਤ ਜਾਣਗੇ, ਤਦ ਤੁਸੀਂ ਜਾਣੋਗੇ ਕਿ ਅੱਤ ਮਹਾਨ ਮਨੁੱਖਾਂ ਦੇ ਰਾਜ ਵਿੱਚ ਪ੍ਰਭੂਤਾ ਕਰਦਾ ਹੈ, ਜਿਸ ਨੂੰ ਚਾਹੁੰਦਾ ਹੈ ਉਹ ਨੂੰ ਦਿੰਦਾ ਹੈ!
26 However, as it was decreed, the stump and its roots were to be left in the ground. Your kingdom will be restored to you when you acknowledge that Heaven rules.
੨੬ਅਤੇ ਇਹ ਜੋ ਉਹਨਾਂ ਨੇ ਹੁਕਮ ਕੀਤਾ ਕਿ ਰੁੱਖ ਦੀਆਂ ਜੜ੍ਹਾਂ ਦਾ ਮੁੱਢ ਛੱਡ ਦਿਓ, ਅਰਥ ਇਹ ਹੈ ਭਈ ਜਦੋਂ ਤੁਹਾਨੂੰ ਪਤਾ ਲੱਗੇਗਾ ਕਿ ਰਾਜ ਦਾ ਅਧਿਕਾਰ ਅਕਾਸ਼ੋਂ ਹੁੰਦਾ ਹੈ ਤਾਂ ਤੁਹਾਡਾ ਰਾਜ ਤੁਹਾਡੇ ਲਈ ਫੇਰ ਪੱਕਾ ਕੀਤਾ ਜਾਵੇਗਾ।
27 So, Your Majesty, please take my advice. Stop sinning and do what's right. End your iniquities and be merciful to the oppressed. Maybe then things will continue to go well for you.”
੨੭ਇਸ ਕਾਰਨ ਹੇ ਰਾਜਾ, ਮੇਰੀ ਸਲਾਹ ਤੁਹਾਡੇ ਮਨ ਪਸੰਦ ਹੋਵੇ! ਤੁਸੀਂ ਆਪਣੇ ਪਾਪਾਂ ਨੂੰ ਧਰਮ ਨਾਲ ਅਤੇ ਆਪਣੀਆਂ ਬਦੀਆਂ ਨੂੰ ਗਰੀਬਾਂ ਉੱਤੇ ਦਯਾ ਕਰਨ ਨਾਲ ਟਾਲ ਦਿਓ। ਸ਼ਾਇਦ ਅਜਿਹਾ ਹੋਵੇ ਕਿ ਤੁਹਾਡਾ ਸੁੱਖ ਚਿਰ ਤੱਕ ਕਾਇਮ ਰਹੇ।
28 (However, all this did happen to King Nebuchadnezzar.
੨੮ਇਹ ਸੱਭੋ ਕੁਝ ਨਬੂਕਦਨੱਸਰ ਰਾਜਾ ਉੱਤੇ ਬੀਤਿਆ।
29 Twelve months later he was walking on the roof of the royal palace in Babylon.
੨੯ਬਾਰਾਂ ਮਹੀਨਿਆਂ ਦੇ ਪਿੱਛੋਂ ਉਹ ਬਾਬਲ ਦੇ ਸ਼ਾਹੀ ਮਹਿਲ ਵਿੱਚ ਟਹਿਲ ਰਿਹਾ ਸੀ
30 He said, “I was the one who built this great city of Babylon! By my own great power I built it as my royal residence for my majestic glory!”
੩੦ਤਦ ਰਾਜੇ ਨੇ ਆਖਿਆ, ਕੀ ਇਹ ਉਹ ਵੱਡਾ ਬਾਬਲ ਨਹੀਂ ਜਿਹ ਨੂੰ ਮੈਂ ਆਪਣੇ ਸ਼ਕਤੀ ਦੇ ਬਲ ਨਾਲ ਮਹਾਰਾਜ ਦੇ ਵਾਸ ਲਈ ਬਣਾਇਆ ਹੈ ਭਈ ਮੇਰੀ ਮਹਿਮਾ ਦੀ ਵਡਿਆਈ ਹੋਵੇ?
31 The words were still on the king's lips when a voice came from heaven, “King Nebuchadnezzar, this is what is decreed concerning you: the kingdom has been taken away from you.
੩੧ਰਾਜਾ ਇਹ ਗੱਲ ਕਰ ਰਿਹਾ ਸੀ ਕਿ ਅਕਾਸ਼ੋਂ ਇੱਕ ਅਵਾਜ਼ ਆਈ ਕਿ ਹੇ ਨਬੂਕਦਨੱਸਰ ਰਾਜਾ, ਤੇਰੇ ਵਿਖੇ ਇਹ ਹੁਕਮ ਹੋ ਚੁੱਕਿਆ ਹੈ ਕਿ ਰਾਜ ਤੇਰੇ ਕੋਲੋਂ ਲੈ ਲਿਆ ਗਿਆ ਹੈ।
32 You will be driven away from human society and you will live with the wild animals. You will eat grass like the cattle, and you will become soaked with the dew of heaven. You will be like this for seven times until you acknowledge that the Most High rules over human kingdoms, and that he gives them to whoever he chooses.”
੩੨ਤੂੰ ਮਨੁੱਖਾਂ ਵਿੱਚੋਂ ਛੇਕਿਆ ਜਾਵੇਂਗਾ ਤੇ ਤੇਰਾ ਵਾਸ ਖੇਤ ਦੇ ਪਸ਼ੂਆਂ ਨਾਲ ਹੋਵੇਗਾ ਤੇ ਤੈਨੂੰ ਘਾਹ ਖਵਾਇਆ ਜਾਵੇਗਾ ਜਿਵੇਂ ਬਲਦਾਂ ਨੂੰ ਖਵਾਈਦਾ ਹੈ ਤੇ ਸੱਤ ਸਮੇਂ ਤੇਰੇ ਉੱਤੇ ਬੀਤਣਗੇ ਤਾਂ ਤੈਨੂੰ ਪਤਾ ਲੱਗੇਗਾ ਕਿ ਅੱਤ ਮਹਾਨ ਮਨੁੱਖਾਂ ਦੇ ਰਾਜ ਵਿੱਚ ਪ੍ਰਭੂਤਾ ਕਰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਉਹ ਨੂੰ ਦਿੰਦਾ ਹੈ!
33 Immediately the decree was fulfilled, and Nebuchadnezzar was driven away from human society. He ate grass like the cattle, and his body was soaked with the dew of heaven. His hair grew matted like a vulture, and his nails like bird claws.)
੩੩ਉਸੇ ਘੜੀ ਉਹ ਗੱਲ ਨਬੂਕਦਨੱਸਰ ਉੱਤੇ ਪੂਰੀ ਹੋਈ। ਉਹ ਮਨੁੱਖਾਂ ਵਿੱਚੋਂ ਛੇਕਿਆ ਗਿਆ ਤੇ ਬਲਦਾਂ ਵਾਂਗੂੰ ਘਾਹ ਖਾਣ ਲੱਗ ਪਿਆ ਅਤੇ ਉਹ ਦੀ ਦੇਹੀ ਅਕਾਸ਼ ਦੀ ਤ੍ਰੇਲ ਨਾਲ ਤਰ ਹੋਈ ਐਥੋਂ ਤੱਕ ਉਹ ਦੇ ਵਾਲ਼ ਉਕਾਬਾਂ ਦੇ ਪਰਾਂ ਵਾਂਗੂੰ ਅਤੇ ਉਹ ਦੇ ਨੌਂਹ ਪੰਛੀਆਂ ਦੇ ਨੌਂਹਾਂ ਵਰਗੇ ਵੱਧ ਗਏ!
34 Once the time had passed, I, Nebuchadnezzar, looked up to heaven and my sanity returned to me. I blessed and praised the Most High and worshiped the One who lives forever. His rule is an eternal rule, and his kingdom lasts for all generations.
੩੪ਉਹਨਾਂ ਦਿਨਾਂ ਦੇ ਬੀਤਣ ਮਗਰੋਂ ਮੈਂ ਨਬੂਕਦਨੱਸਰ ਨੇ ਆਪਣੀਆਂ ਅੱਖੀਆਂ ਅਕਾਸ਼ ਵੱਲ ਚੁੱਕੀਆਂ ਅਤੇ ਮੇਰੀ ਸਮਝ ਫਿਰ ਮੇਰੇ ਵਿੱਚ ਮੁੜ ਆਈ ਤਾਂ ਮੈਂ ਅੱਤ ਮਹਾਨ ਦਾ ਧੰਨਵਾਦ ਕੀਤਾ ਅਤੇ ਉਹ ਦਾ ਜੋ ਸਦਾ ਜੀਉਂਦਾ ਹੈ ਵਡਿਆਈ ਤੇ ਆਦਰ ਕੀਤਾ। ਜਿਹ ਦੀ ਪ੍ਰਭੂਤਾ ਸਦਾ ਦੀ ਹੈ, ਅਤੇ ਜਿਹ ਦਾ ਰਾਜ ਪੀੜ੍ਹੀਓਂ ਪੀੜ੍ਹੀ ਤੱਕ ਹੈ!
35 Everyone who lives on earth are as nothing compared to him. He does whatever he chooses among the heavenly host and among those who live on earth. No one can hold him back from what he does, or ask him, “What are you doing?”
੩੫ਧਰਤੀ ਦੇ ਸਾਰੇ ਵਸਨੀਕ ਕੁਝ ਨਹੀਂ ਗਿਣੇ ਜਾਂਦੇ, ਅਤੇ ਉਹ ਸਵਰਗ ਦੀਆਂ ਫ਼ੌਜਾਂ ਵਿੱਚ ਅਤੇ ਜਗਤ ਦੇ ਸਾਰੇ ਵਸਨੀਕਾਂ ਨਾਲ ਜੋ ਕੁਝ ਚਾਹੁੰਦਾ ਹੈ ਕਰਦਾ ਹੈ, ਅਤੇ ਕੋਈ ਨਹੀਂ ਜੋ ਉਹ ਦੇ ਹੱਥ ਨੂੰ ਰੋਕ ਸਕੇ, ਜਾਂ ਉਹ ਨੂੰ ਆਖੇ ਕਿ ਤੂੰ ਕੀ ਕਰਦਾ ਹੈ?
36 When my sanity returned, then my kingdom, majesty, and splendor also returned to me. My advisors and nobles came looking for me, and I was restored as ruler over my kingdom, even greater than before.
੩੬ਉਸੇ ਵੇਲੇ ਮੇਰੀ ਸਮਝ ਮੇਰੇ ਵਿੱਚ ਫਿਰ ਮੁੜ ਆਈ, ਮੇਰੇ ਰਾਜ ਦੇ ਪਰਤਾਪ ਲਈ ਮੇਰਾ ਆਦਰ, ਮੇਰਾ ਦਬਕਾ ਫਿਰ ਮੇਰੇ ਵਿੱਚ ਆ ਗਿਆ, ਮੇਰੇ ਸਲਾਹਕਾਰਾਂ ਤੇ ਪਰਧਾਨਾਂ ਨੇ ਮੈਨੂੰ ਫਿਰ ਲੱਭ ਲਿਆ, ਮੈਂ ਆਪਣੇ ਰਾਜ ਵਿੱਚ ਕਾਇਮ ਹੋ ਗਿਆ ਅਤੇ ਚੰਗਾ ਪਰਤਾਪ ਮੈਨੂੰ ਮਿਲਦਾ ਜਾਂਦਾ ਸੀ।
37 So now I, Nebuchadnezzar, praise, honor, and glorify the King of Heaven, for everything he does is right, and his ways are true. He is able to humble those who are proud.
੩੭ਹੁਣ ਮੈਂ ਨਬੂਕਦਨੱਸਰ ਅਕਾਸ਼ ਦੇ ਮਹਾਰਾਜੇ ਦੀ ਵਡਿਆਈ, ਮਹਿਮਾ ਤੇ ਆਦਰ ਕਰਦਾ ਹਾਂ ਕਿਉਂ ਜੋ ਉਹ ਆਪਣੇ ਸਭਨਾਂ ਕੰਮਾਂ ਵਿੱਚ ਸੱਚਾ ਤੇ ਆਪਣੇ ਸਾਰੇ ਰਾਹਾਂ ਵਿੱਚ ਨਿਆਈਂ ਹੈ ਅਤੇ ਜਿਹੜੇ ਘਮੰਡ ਨਾਲ ਚੱਲਦੇ ਹਨ ਉਹਨਾਂ ਨੂੰ ਨੀਵਾਂ ਕਰ ਸਕਦਾ ਹੈ!