< 1 Kings 7 >
1 However, it took Solomon thirteen years to finish building the whole of his palace.
੧ਸੁਲੇਮਾਨ ਨੇ ਆਪਣੇ ਮਹਿਲ ਨੂੰ ਤੇਰ੍ਹਾਂ ਸਾਲਾਂ ਵਿੱਚ ਬਣਾਇਆ ਅਤੇ ਸਾਰੇ ਮਹਿਲ ਨੂੰ ਸੰਪੂਰਨ ਕੀਤਾ।
2 He built the House of the Forest of Lebanon— a hundred cubits long, fifty cubits wide, and thirty cubits high. There were four rows of cedar pillars that supported cedar beams.
੨ਉਸ ਨੇ “ਲਬਾਨੋਨ ਬਣ ਦੀ ਲੱਕੜ ਨਾਲ ਮਹਿਲ” ਬਣਾਇਆ ਜਿਹ ਦੀ ਲੰਬਾਈ ਸੌ ਹੱਥ, ਚੁੜਾਈ ਪੰਜਾਹ ਹੱਥ ਅਤੇ ਉਚਾਈ ਤੀਹ ਹੱਥ ਦੀ ਸੀ ਅਤੇ ਉਹ ਦਿਆਰ ਦੇ ਥੰਮਾਂ ਦੀਆਂ ਚਾਰ ਕਤਾਰਾਂ ਉੱਤੇ ਸੀ ਅਤੇ ਥੰਮਾਂ ਦੇ ਉੱਤੇ ਦਿਆਰ ਦੇ ਸ਼ਤੀਰ ਸਨ।
3 The cedar roof of the house was on top of the beams that rested on the pillars. There were forty-five beams, fifteen in each row.
੩ਉਹ ਬਾਲਿਆਂ ਦੇ ਉੱਪਰਲੀ ਵੱਲੋਂ ਦਿਆਰ ਨਾਲ ਢੱਕਿਆ ਗਿਆ ਜਿਹੜੇ ਪੰਤਾਲੀਆਂ ਥੰਮਾਂ ਉੱਤੇ ਸਨ ਅਤੇ ਇੱਕ-ਇੱਕ ਕਤਾਰ ਵਿੱਚ ਪੰਦਰਾਂ-ਪੰਦਰਾਂ ਸਨ।
4 The windows were placed high up, in three rows facing each other.
੪ਤਿੰਨ ਕਤਾਰਾਂ ਚੁਗਾਠਾਂ ਦੀਆਂ ਸਨ ਅਤੇ ਖਿੜਕੀਆਂ ਆਹਮੋ-ਸਾਹਮਣੇ ਤਿੰਨ ਸਤਰਾਂ ਵਿੱਚ ਸਨ।
5 All the doorways and door casings had rectangular frames, the openings facing each other in sets of three.
੫ਸਾਰੇ ਦਰਵਾਜ਼ੇ ਅਤੇ ਚੁਗਾਠਾਂ ਚੌਰਸ ਸਨ ਅਤੇ ਖਿੜਕੀਆਂ ਆਹਮੋ-ਸਾਹਮਣੇ ਤਿੰਨ ਮੰਜ਼ਲਾਂ ਵਿੱਚ ਸਨ।
6 He also had the Hall of Columns made—forty cubits long and thirty cubits wide. It had a porch in front, its canopy also supported by columns.
੬ਉਸ ਨੇ ਥੰਮਾਂ ਦਾ ਇੱਕ ਦਲਾਨ ਬਣਾਇਆ ਜਿਸ ਦੀ ਲੰਬਾਈ ਪੰਜਾਹ ਹੱਥ, ਚੁੜਾਈ ਤੀਹ ਹੱਥ ਅਤੇ ਇੱਕ ਦਲਾਨ ਉਸ ਦੇ ਸਾਹਮਣੇ ਸੀ ਅਤੇ ਉਨ੍ਹਾਂ ਦੇ ਅੱਗੇ ਥੰਮ੍ਹ ਅਤੇ ਇੱਕ ਚਬੂਤਰਾ ਸੀ।
7 The throne room where he sat as judge was called the Hall of Justice, lined with cedar panels from floor to ceiling.
੭ਉਸ ਨੇ ਇੱਕ ਦਲਾਨ ਰਾਜ ਗੱਦੀ ਲਈ ਬਣਾਇਆ ਜਿੱਥੇ ਉਹ ਨਿਆਂ ਕਰਦਾ ਸੀ ਅਰਥਾਤ ਨਿਆਂ ਦਾ ਦਲਾਨ ਅਤੇ ਉਹ ਥੱਲਿਓਂ ਛੱਤ ਤੱਕ ਦਿਆਰ ਨਾਲ ਢੱਕਿਆ ਗਿਆ।
8 Solomon's own palace where he lived was in a courtyard behind the porch, made in a similar way to the Temple. He also had a palace made for Pharaoh's daughter, whom he'd married.
੮ਉਸ ਦਾ ਮਹਿਲ ਜਿੱਥੇ ਉਹ ਰਹਿੰਦਾ ਸੀ ਅਤੇ ਚੌਂਕ ਜਿਹੜਾ ਮਹਿਲ ਦੇ ਦਲਾਨ ਦੇ ਪਿਛਵਾੜੇ ਸੀ ਉਹ ਉਸੇ ਕਾਰੀਗਰੀ ਦਾ ਸੀ ਅਤੇ ਉਸ ਨੇ ਇੱਕ ਮਹਿਲ ਫ਼ਿਰਊਨ ਦੀ ਧੀ ਲਈ ਬਣਾਇਆ ਜਿਸ ਨੂੰ ਸੁਲੇਮਾਨ ਨੇ ਵਿਆਹ ਲਿਆ ਸੀ। ਉਹ ਇਸੇ ਦਲਾਨ ਵਰਗਾ ਸੀ।
9 All these buildings were built using stone blocks that were expensive to produce. They were cut to size and trimmed with saws on the inside and outside. These stones were used from the foundation to the eaves, from the outside of the building all the way to the great courtyard.
੯ਇਹ ਸਾਰੇ ਅੰਦਰੋਂ ਬਾਹਰੋਂ ਬਹੁਮੁੱਲੇ ਪੱਥਰਾਂ ਦੇ ਸਨ ਜਿਨ੍ਹਾਂ ਦੀ ਘੜਤ ਮਿਣਤੀ ਦੇ ਅਨੁਸਾਰ ਸੀ ਅਤੇ ਆਰੇ ਨਾਲ ਚੀਰੇ ਹੋਏ ਸਨ ਅਰਥਾਤ ਨੀਂਹ ਤੋਂ ਲੈ ਕੇ ਛੱਜੇ ਤੱਕ ਅਤੇ ਬਾਹਰ ਵੱਡੇ ਵਿਹੜੇ ਤੱਕ।
10 The foundations were laid with very large top-quality stones, between eight and ten cubits long.
੧੦ਨੀਂਹਾਂ ਬਹੁਮੁੱਲੇ ਪੱਥਰਾਂ ਦੀ ਅਤੇ ਵੱਡੇ-ਵੱਡੇ ਪੱਥਰਾਂ ਦੀ ਸੀ ਅਰਥਾਤ ਦਸ ਹੱਥ ਦੇ ਪੱਥਰ ਅਤੇ ਅੱਠ ਹੱਥ ਦੇ ਪੱਥਰ।
11 On these were placed top-quality stones, cut to size, along with cedar timber.
੧੧ਉੱਤੇ ਵੀ ਬਹੁਮੁੱਲੇ ਅਤੇ ਮਿਣਤੀ ਅਨੁਸਾਰ ਘੜੇ ਹੋਏ ਪੱਥਰ ਸਨ ਨਾਲੇ ਦਿਆਰ ਸੀ।
12 Around the great courtyard, the inner courtyard, and the porch of the Lord's Temple were three courses of dressed stone and a course of cedar beams.
੧੨ਵੱਡੇ ਵਿਹੜੇ ਦੇ ਦੁਆਲੇ ਤਿੰਨ ਰੱਦੇ ਘੜੇ ਹੋਏ ਪੱਥਰਾਂ ਦੇ ਸਨ ਅਤੇ ਇੱਕ ਦਿਆਰ ਦੇ ਸ਼ਤੀਰਾਂ ਦਾ ਸੀ। ਇਸ ਤਰ੍ਹਾਂ ਯਹੋਵਾਹ ਦੇ ਭਵਨ ਦੇ ਅੰਦਰਲੇ ਚੌਂਕ ਲਈ ਅਤੇ ਮਹਿਲ ਦੇ ਦਲਾਨ ਲਈ ਵੀ ਸੀ।
13 King Solomon sent for Hiram from Tyre.
੧੩ਸੁਲੇਮਾਨ ਪਾਤਸ਼ਾਹ ਨੇ ਸੁਨੇਹਾ ਭੇਜ ਕੇ ਹੂਰਾਮ ਨੂੰ ਸੂਰ ਤੋਂ ਬੁਲਾ ਲਿਆ।
14 He was the son of a widow from the tribe of Naphtali, and his father was from Tyre, a craftsman who worked in bronze. Hiram had great expertise, understanding and being familiar with all kinds of bronze work. He came to King Solomon and carried out all that the king required.
੧੪ਉਹ ਨਫ਼ਤਾਲੀ ਦੇ ਗੋਤ ਵਿੱਚੋਂ ਵਿਧਵਾ ਦਾ ਪੁੱਤਰ ਸੀ, ਅਤੇ ਉਹ ਦਾ ਪਿਤਾ ਇੱਕ ਸੂਰੀ ਠਠਿਆਰ ਸੀ। ਉਹ ਬੁੱਧ, ਸਮਝ ਅਤੇ ਹੁਨਰ ਵਿੱਚ ਇਸ ਤਰ੍ਹਾਂ ਭਰਪੂਰ ਸੀ ਕਿ ਉਹ ਪਿੱਤਲ ਦੇ ਸਾਰੇ ਕੰਮ ਕਰ ਸਕੇ। ਉਹ ਸੁਲੇਮਾਨ ਪਾਤਸ਼ਾਹ ਕੋਲ ਆਇਆ ਅਤੇ ਉਸ ਦਾ ਸਾਰਾ ਕੰਮ ਕੀਤਾ।
15 He cast two columns in bronze. They were both eighteen cubits high and twelve cubits in circumference.
੧੫ਉਹ ਨੇ ਪਿੱਤਲ ਨੂੰ ਢਾਲ਼ ਕੇ ਥੰਮ੍ਹ ਬਣਾਏ ਇੱਕ ਥੰਮ੍ਹ ਦੀ ਉਚਿਆਈ ਅਠਾਰਾਂ ਹੱਥ ਸੀ ਅਤੇ ਦੂਜੇ ਦਾ ਘੇਰ ਬਾਰਾਂ ਹੱਥ ਦੀ ਰੱਸੀ ਦੇ ਨਾਪ ਦਾ ਸੀ।
16 He also cast two capitals in bronze to place on top of the columns. Each capital was five cubits high.
੧੬ਉਹ ਨੇ ਥੰਮਾਂ ਦੇ ਸਿਰਾਂ ਉੱਤੇ ਦੇਣ ਲਈ ਦੋ ਮੁਕਟ ਪਿੱਤਲ ਢਾਲ਼ ਕੇ ਬਣਾਏ। ਇੱਕ ਪੰਜ ਹੱਥ ਉੱਚਾ ਸੀ ਅਤੇ ਦੂਜਾ ਵੀ ਪੰਜ ਹੱਥ ਉੱਚਾ ਸੀ।
17 He made a network of lattice of interlinked chains for both capitals, seven for each one.
੧੭ਥੰਮਾਂ ਦੇ ਸਿਰਾਂ ਉੱਪਰਲੇ ਮੁਕਟਾਂ ਲਈ ਬਣਤ ਦੀਆਂ ਜਾਲੀਆਂ ਅਤੇ ਗੋਠਵੀਆਂ ਮਾਲਾਂ ਸਨ, ਸੱਤ ਇੱਕ ਮੁਕਟ ਲਈ ਸੱਤ ਦੂਜੇ ਮੁਕਟ ਲਈ।
18 Around the lattice network he made two rows of ornamental pomegranates to cover the capitals on the top of both the columns.
੧੮ਇਸੇ ਤਰ੍ਹਾਂ ਉਸ ਨੇ ਥੰਮਾਂ ਨੂੰ ਬਣਾਇਆ ਅਤੇ ਇੱਕ-ਇੱਕ ਜਾਲੀ ਉੱਤੇ ਦੋ ਕਤਾਰਾਂ ਅਨਾਰਾਂ ਦੀਆਂ ਦੁਆਲੇ ਬਣਾਈਆਂ, ਤਾਂ ਜੋ ਉਨ੍ਹਾਂ ਦੋਹਾਂ ਮੁਕਟਾਂ ਨੂੰ ਜੋ ਉਨ੍ਹਾਂ ਦੋਹਾਂ ਥੰਮਾਂ ਦੇ ਸਿਰਾਂ ਉੱਤੇ ਸਨ ਢੱਕਣ ਅਤੇ ਇਸੇ ਤਰ੍ਹਾਂ ਦੂਜੇ ਮੁਕਟ ਲਈ ਬਣਾਇਆ।
19 The capitals placed on top of columns in the porch were in the shape of lilies, four cubits high.
੧੯ਉਹ ਮੁਕਟ ਜਿਹੜੇ ਥੰਮਾਂ ਦੇ ਸਿਰਾਂ ਉੱਤੇ ਦਲਾਨ ਵਿੱਚ ਸਨ ਚਾਰ ਹੱਥ ਤੱਕ ਸੋਸਨੀ ਕੰਮ ਦੇ ਸਨ।
20 On the capitals of both columns were the two hundred pomegranates in rows that encircled them, just above the rounded part that was next to the chain network.
੨੦ਉਨ੍ਹਾਂ ਦੋਹਾਂ ਥੰਮਾਂ ਦੇ ਉੱਤੇ ਉਤਾਹਾਂ ਵੀ ਮੁਕਟ ਸਨ ਜੋ ਉਸ ਗੁਲਾਈ ਦੇ ਕੋਲ ਸਨ ਜਿਹੜੀ ਜਾਲੀ ਦੇ ਨਾਲ ਲਗਵੀਂ ਸੀ, ਅਨਾਰ ਬਣੇ ਹੋਏ ਸਨ ਅਰਥਾਤ ਉਸ ਦੂਜੇ ਮੁਕਟ ਉੱਤੇ ਆਲੇ-ਦੁਆਲੇ ਕਤਾਰਾਂ ਵਿੱਚ ਦੋ ਸੌ ਅਨਾਰ ਸਨ।
21 He erected the columns at the entrance porch of the Temple. The southern column he named Jachin, and the northern column he named Boaz.
੨੧ਉਹ ਨੇ ਹੈਕਲ ਦੇ ਬਰਾਂਡੇ ਕੋਲ ਥੰਮ੍ਹ ਟਿਕਾ ਦਿੱਤੇ ਇੱਕ ਥੰਮ੍ਹ ਸੱਜੇ ਪਾਸੇ ਟਿਕਾਇਆ ਅਤੇ ਉਸ ਦਾ ਨਾਮ ਯਾਕੀਨ ਰੱਖਿਆ ਅਤੇ ਦੂਜਾ ਥੰਮ੍ਹ ਖੱਬੇ ਪਾਸੇ ਟਿਕਾਇਆ ਅਤੇ ਉਸ ਦਾ ਨਾਮ ਬੋਅਜ਼ ਰੱਖਿਆ।
22 The capitals on the columns were in the shape of lilies. And so the work on the columns was finished.
੨੨ਥੰਮਾਂ ਦੇ ਸਿਰਾਂ ਉੱਤੇ ਸੋਸਨੀ ਕੰਮ ਸੀ, ਸੋ ਥੰਮਾਂ ਦਾ ਕੰਮ ਸੰਪੂਰਨ ਹੋਇਆ।
23 Then he made the Sea of cast metal. Its shape was circular, and measured ten cubits from edge to edge, five cubits in height, and thirty cubits in circumference.
੨੩ਫੇਰ ਉਹ ਨੇ ਇੱਕ ਸਾਗਰੀ ਹੌਦ ਢਾਲ਼ ਕੇ ਬਣਾਇਆ ਜਿਹੜਾ ਕੰਢੇ ਤੋਂ ਕੰਢੇ ਤੱਕ ਦਸ ਹੱਥ ਸੀ। ਉਹ ਚੁਫ਼ੇਰਿਓਂ ਗੋਲ ਸੀ, ਉਹ ਪੰਜ ਹੱਥ ਉੱਚਾ ਸੀ ਅਤੇ ਉਸ ਦਾ ਘੇਰਾ ਤੀਹ ਹੱਥ ਦੀ ਰੱਸੀ ਨਾਲ ਮਿਣਿਆ ਹੋਇਆ ਸੀ।
24 Below the edge it was decorated with ornamental gourds that encircled it, ten per cubit all the way around. They were in two rows cast as one piece with the Sea.
੨੪ਉਸ ਦੇ ਕੰਢੇ ਦੇ ਹੇਠ ਆਲੇ-ਦੁਆਲੇ ਗੋਲੇ ਇੱਕ ਹੱਥ ਵਿੱਚ ਦਸ ਸਨ, ਜਿਹੜੇ ਸਾਗਰੀ ਹੌਦ ਦੇ ਚੁਫ਼ੇਰੇ ਸਨ। ਗੋਲੇ ਦੋ ਕਤਾਰਾਂ ਵਿੱਚ ਸਨ ਅਤੇ ਉਹ ਉਸ ਦੇ ਨਾਲ ਹੀ ਢਾਲ਼ੇ ਹੋਏ ਸਨ।
25 The Sea stood on twelve metal bulls. Three faced to the north, three to the west, three to the south, and three to the east. The Sea was placed on them, with their rears toward the center.
੨੫ਉਹ ਬਾਰਾਂ ਬਲ਼ਦਾਂ ਦੇ ਉੱਤੇ ਧਰਿਆ ਹੋਇਆ ਸੀ। ਤਿੰਨਾਂ ਦੇ ਮੂੰਹ ਉੱਤਰ ਵੱਲ, ਤਿੰਨਾਂ ਦੇ ਮੂੰਹ ਪੱਛਮ ਵੱਲ, ਤਿੰਨਾਂ ਦੇ ਮੂੰਹ ਦੱਖਣ ਵੱਲ ਅਤੇ ਤਿੰਨਾਂ ਦੇ ਮੂੰਹ ਪੂਰਬ ਵੱਲ ਸਨ। ਸਾਗਰੀ ਹੌਦ ਉਨ੍ਹਾਂ ਦੇ ਉੱਤੇ ਧਰਿਆ ਹੋਇਆ ਸੀ ਅਤੇ ਉਨ੍ਹਾਂ ਸਾਰਿਆਂ ਦੇ ਪਿਛਲੇ ਅੰਗ ਅੰਦਰਵਾਰ ਨੂੰ ਸਨ।
26 It was as thick as the width of a hand, and its edge was like the flared edge of a cup or a lily flower. It held two thousand baths.
੨੬ਉਸ ਦੀ ਮੋਟਾਈ ਇੱਕ ਚੱਪਾ ਭਰ ਸੀ। ਉਸ ਦੇ ਕੰਢੇ ਕਟੋਰੇ ਦੇ ਕੰਢੇ ਵਾਂਗੂੰ ਸੋਸਨ ਦੇ ਫੁੱਲਾਂ ਵਰਗੇ ਸਨ ਅਤੇ ਉਸ ਦੇ ਵਿੱਚ ਚਾਲ੍ਹੀ ਹਜ਼ਾਰ ਲੀਟਰ ਸਮਾਉਂਦਾ ਸੀ।
27 He also made ten carts to carry basins. The carts measured four cubits long, four cubits wide, and three cubits high.
੨੭ਉਸ ਨੇ ਦਸ ਕੁਰਸੀਆਂ ਪਿੱਤਲ ਦੀਆਂ ਬਣਾਈਆਂ। ਉਨ੍ਹਾਂ ਵਿੱਚ ਇੱਕ-ਇੱਕ ਕੁਰਸੀ ਦੀ ਲੰਬਾਈ ਚਾਰ ਹੱਥ, ਚੁੜਾਈ ਚਾਰ ਹੱਥ ਅਤੇ ਉਚਿਆਈ ਤਿੰਨ ਹੱਥ ਸੀ।
28 This is how they were put together: side panels were attached to uprights.
੨੮ਉਨ੍ਹਾਂ ਕੁਰਸੀਆਂ ਦੀ ਬਣਤ ਇਸ ਤਰ੍ਹਾਂ ਸੀ ਕਿ ਉਨ੍ਹਾਂ ਦੀਆਂ ਪਟੜੀਆਂ ਸਨ ਅਤੇ ਪਟੜੀਆਂ ਵਿੱਚ ਜੋੜ ਸਨ।
29 Both the side panels and the uprights were decorated with lions, bulls, and cherubim. Above and below the lions and the bulls were decorative wreaths.
੨੯ਪਟੜੀਆਂ ਦੇ ਉੱਤੇ ਜਿਹੜੀਆਂ ਜੋੜਾਂ ਵਿੱਚ ਸਨ ਸ਼ੇਰ ਬਲ਼ਦ ਅਤੇ ਕਰੂਬ ਸਨ ਅਤੇ ਜੋੜ ਦੇ ਉੱਤੇ ਵੀ ਇਸੇ ਤਰ੍ਹਾਂ ਹੀ ਸੀ ਅਤੇ ਸ਼ੇਰਾਂ ਅਤੇ ਬਲ਼ਦਾਂ ਦੇ ਹੇਠ ਲਟਕਵੇਂ ਹਾਰ ਸਨ।
30 Each cart had four bronze wheels with bronze axles. A basin rested on four supports that had decorative wreaths on each side.
੩੦ਹਰ ਕੁਰਸੀ ਲਈ ਪਿੱਤਲ ਦੇ ਚਾਰ ਪਹੀਏ ਸਨ ਅਤੇ ਉਨ੍ਹਾਂ ਦੀਆਂ ਧੁਰਾਂ ਪਿੱਤਲ ਦੀਆਂ ਸਨ। ਉਨ੍ਹਾਂ ਦੇ ਚੋਹਾਂ ਪਹੀਆਂ ਹੇਠ ਫਰਸ਼ੀਆਂ ਸਨ ਹੌਦ ਦੇ ਹੇਠ ਢਲਵੀਆਂ ਫਰਸ਼ੀਆਂ ਸਨ ਅਤੇ ਹਰ ਇੱਕ ਦੇ ਪਾਸੇ ਉੱਤੇ ਹਾਰ ਸਨ।
31 At the top of each cart was a round opening like a pedestal to hold the basin. The opening was one cubit deep, and one and a half cubits wide. The opening had carvings around it. The panels of the cart were square, not round.
੩੧ਉਹ ਦਾ ਮੂੰਹ ਮੁਕਟ ਦੇ ਵਿੱਚ ਅਤੇ ਉੱਤੇ ਇੱਕ ਹੱਥ ਸੀ। ਉਹ ਦਾ ਮੂੰਹ ਗੋਲ ਅਤੇ ਕੁਰਸੀ ਦੀ ਬਣਤ ਅਨੁਸਾਰ ਡੇਢ ਹੱਥ ਸੀ ਅਤੇ ਉਹ ਦੇ ਮੂੰਹ ਦੇ ਉੱਤੇ ਵੀ ਉੱਕਰਾਈ ਦਾ ਕੰਮ ਸੀ ਅਤੇ ਉਨ੍ਹਾਂ ਦੀਆਂ ਪਟੜੀਆਂ ਚੋਰਸ ਸਨ, ਗੋਲ ਨਹੀਂ ਸਨ।
32 The four wheels were under the panels, and the axles of the wheels were attached to the cart. Each wheel measured one and a half cubits in diameter.
੩੨ਉਹ ਚਾਰ ਪਹੀਏ ਉਨ੍ਹਾਂ ਪਟੜੀਆਂ ਦੇ ਹੇਠ ਸਨ ਅਤੇ ਪਹੀਆਂ ਦੇ ਧੁਰੇ ਕੁਰਸੀ ਵਿੱਚ ਲੱਗੇ ਹੋਏ ਸਨ ਅਤੇ ਹਰ ਪਹੀਏ ਦੀ ਉਚਿਆਈ ਡੇਢ ਹੱਥ ਸੀ।
33 The wheels were made in the same way as chariot wheels; their axles, rims, spokes, and hubs were all made by casting.
੩੩ਪਹੀਏ ਦੀ ਬਣਤਰ ਰਥ ਦੇ ਪਹੀਆਂ ਦੀ ਬਣਤਰ ਵਾਂਗੂੰ ਸੀ, ਉਨ੍ਹਾਂ ਦੇ ਧੁਰੇ, ਉਨ੍ਹਾਂ ਦੇ ਆਓਲ, ਉਨ੍ਹਾਂ ਦੀਆਂ ਪੁੱਠੀਆਂ, ਉਨ੍ਹਾਂ ਦੀਆਂ ਅਰਾਂ ਅਤੇ ਉਨ੍ਹਾਂ ਦੀਆਂ ਨਾਭਾਂ ਸਭ ਢਲੀਆਂ ਹੋਈਆਂ ਸਨ।
34 Each cart had four handles, one on each corner, made as part of the stand.
੩੪ਹਰ ਕੁਰਸੀ ਦੀਆਂ ਚੌਹਾਂ ਨੁੱਕਰਾਂ ਉੱਤੇ ਚਾਰ ਫਰਸ਼ੀਆਂ ਸਨ ਅਤੇ ਉਹ ਫਰਸ਼ੀਆਂ ਕੁਰਸੀਆਂ ਦੇ ਵਿੱਚੋਂ ਸਨ।
35 There was a ring on the top of the cart a half cubit wide. The supports and panels were cast as one piece with the top of the cart.
੩੫ਕੁਰਸੀ ਦੇ ਸਿਰੇ ਵਿੱਚ ਆਲੇ-ਦੁਆਲੇ ਅੱਧ ਹੱਥ ਦੀ ਇੱਕ ਗੋਲ ਉਚਾਨ ਸੀ ਅਤੇ ਕੁਰਸੀ ਦੇ ਸਿਰ ਉੱਤੇ ਉਹ ਦੇ ਢਾਸਣੇ ਅਤੇ ਪਟੜੀਆਂ ਉਸੇ ਵਿੱਚੋਂ ਸਨ।
36 He had designs of cherubim, lions, and palm trees engraved on the panels, supports, and frame, wherever there was space, with decorative wreaths all around.
੩੬ਉਹ ਦੇ ਢਾਸਣਿਆਂ ਦੀਆਂ ਪੱਟੀਆਂ ਉੱਤੇ ਅਤੇ ਉਹ ਦੀਆਂ ਪਟੜੀਆਂ ਉੱਤੇ ਉਸ ਨੇ ਕਰੂਬ, ਸ਼ੇਰ ਅਤੇ ਖਜ਼ੂਰਾਂ ਦੇ ਬਿਰਛ ਹਰ ਇੱਕ ਦੇ ਵਿੱਤ ਅਨੁਸਾਰ ਉੱਕਰੇ ਅਤੇ ਆਲੇ-ਦੁਆਲੇ ਹਾਰ ਸਨ।
37 This is how he made the ten carts, with the same casts, size, and shape.
੩੭ਇਸੇ ਤਰ੍ਹਾਂ ਉਸ ਨੇ ਦਸੇ ਕੁਰਸੀਆਂ ਬਣਾਈਆਂ ਉਨ੍ਹਾਂ ਦਾ ਇੱਕੋ ਹੀ ਸਾਂਚਾ, ਇੱਕੋ ਹੀ ਨਾਪ ਅਤੇ ਇੱਕੋ ਹੀ ਰੂਪ ਸੀ।
38 Then he made ten bronze basins. Each one held forty baths and measured four cubits across, one basin for each of the ten carts.
੩੮ਉਸ ਨੇ ਪਿੱਤਲ ਦੀਆਂ ਦਸ ਹੌਦੀਆਂ ਬਣਾਈਆਂ ਅਤੇ ਇੱਕ-ਇੱਕ ਹੌਦੀ ਵਿੱਚ ਅੱਠ ਸੌ ਲੀਟਰ ਸਮਾਉਂਦਾ ਸੀ। ਹਰ ਇੱਕ ਹੌਦੀ ਚਾਰ ਹੱਥ ਦੀ ਸੀ। ਹਰ ਇੱਕ ਹੌਦੀ ਦਸਾਂ ਕੁਰਸੀਆਂ ਉੱਤੇ ਸੀ।
39 He placed five carts on the south side of the Temple and five on the north side. He placed the Sea on the south side, by the southeast corner of the Temple.
੩੯ਉਸ ਪੰਜ ਕੁਰਸੀਆਂ ਭਵਨ ਦੇ ਸੱਜੇ ਪਾਸੇ ਅਤੇ ਪੰਜ ਭਵਨ ਦੇ ਖੱਬੇ ਪਾਸੇ ਰੱਖੀਆਂ ਅਤੇ ਉਹ ਸਾਗਰੀ ਹੌਦ ਉਸ ਨੇ ਭਵਨ ਦੇ ਸੱਜੇ ਪਾਸੇ ਪੂਰਬ ਵੱਲ ਦੱਖਣ ਦੇ ਸਾਹਮਣੇ ਰੱਖ ਦਿੱਤਾ।
40 He also made the pots, shovels, and bowls. So Hiram finished making everything required by King Solomon for the Temple of the Lord:
੪੦ਹੂਰਾਮ ਨੇ ਉਨ੍ਹਾਂ ਹੌਦੀਆਂ, ਬਾਟੀਆਂ ਅਤੇ ਕੜਛਿਆਂ ਨੂੰ ਬਣਾਇਆ ਅਤੇ ਹੂਰਾਮ ਨੇ ਉਹ ਸਾਰਾ ਕੰਮ ਜਿਹੜਾ ਉਸ ਨੇ ਯਹੋਵਾਹ ਦੇ ਭਵਨ ਉੱਤੇ ਸੁਲੇਮਾਨ ਪਾਤਸ਼ਾਹ ਲਈ ਬਣਾਇਆ ਸੀ ਸੰਪੂਰਨ ਕੀਤਾ।
41 the two columns; the two capitals shaped like bowls on top the columns; the two chain networks that covered the bowls of the capitals on top of the columns;
੪੧ਅਰਥਾਤ ਉਹ ਦੋ ਥੰਮ੍ਹ ਅਤੇ ਕੌਲਾਂ ਵਰਗੇ ਮੁਕਟ ਜਿਹੜੇ ਉਨ੍ਹਾਂ ਥੰਮਾਂ ਦੇ ਸਿਰਾਂ ਉੱਤੇ ਸਨ ਅਤੇ ਦੋ ਜਾਲੀਆਂ ਜਿਹੜੀਆਂ ਥੰਮਾਂ ਦੇ ਸਿਰਾਂ ਉੱਪਰਲੇ ਕੌਲਾਂ ਵਰਗੇ ਮੁਕਟਾਂ ਨੂੰ ਢੱਕਦੀਆਂ ਸਨ।
42 the four hundred ornamental pomegranates for the chain networks (in two rows for the chain networks that covered the capitals on top of the columns);
੪੨ਉਨ੍ਹਾਂ ਦੋਹਾਂ ਜਾਲੀਆਂ ਦੇ ਚਾਰ ਸੌ ਅਨਾਰ ਅਰਥਾਤ ਹਰ ਇੱਕ ਜਾਲੀ ਲਈ ਅਨਾਰਾਂ ਦੀਆਂ ਦੋ ਕਤਾਰਾਂ ਜਿਹੜੀਆਂ ਥੰਮਾਂ ਦੇ ਸਿਰਾਂ ਉੱਪਰਲੇ ਕੌਲਾਂ ਵਰਗੇ ਮੁਕਟਾਂ ਨੂੰ ਢੱਕਦੀਆਂ ਸਨ।
43 the ten carts; the ten basins on the carts;
੪੩ਉਹ ਦਸ ਕੁਰਸੀਆਂ ਅਤੇ ਉਨ੍ਹਾਂ ਕੁਰਸੀਆਂ ਦੀਆਂ ਦਸ ਹੌਦੀਆਂ।
44 the Sea; the twelve bulls under the Sea;
੪੪ਇੱਕ ਸਾਗਰੀ ਹੌਦ ਅਤੇ ਸਾਗਰੀ ਹੌਦ ਦੇ ਹੇਠ ਬਾਰਾਂ ਬਲ਼ਦ।
45 and the pots, shovels, and bowls. Everything that Hiram made for King Solomon in the Temple of the Lord was made of polished bronze.
੪੫ਵਲਟੋਹੀਆਂ, ਬਾਟੀਆਂ ਅਤੇ ਕੜਛੇ ਅਤੇ ਇਹ ਸਾਰੇ ਭਾਂਡੇ ਜਿਹੜੇ ਹੂਰਾਮ ਨੇ ਸੁਲੇਮਾਨ ਪਾਤਸ਼ਾਹ ਲਈ ਯਹੋਵਾਹ ਦੇ ਭਵਨ ਦੇ ਵਾਸਤੇ ਬਣਾਏ, ਮਾਂਜੇ ਹੋਏ ਪਿੱਤਲ ਦੇ ਸਨ।
46 The king had them cast in molds made of clay in the Jordan valley between Succoth and Zarethan.
੪੬ਯਰਦਨ ਦੇ ਮੈਦਾਨ ਵਿੱਚ ਪਾਤਸ਼ਾਹ ਨੇ ਉਨ੍ਹਾਂ ਨੂੰ ਚੀਕਣੀ ਮਿੱਟੀ ਦੀ ਭੂਮੀ ਵਿੱਚ ਢਾਲਿਆ ਜਿਹੜੀ ਸੁੱਕੋਥ ਅਤੇ ਸਾਰਥਾਨ ਦੇ ਵਿਚਾਲੇ ਸੀ।
47 Solomon did not weigh anything that had been made because there was just so much—the weight of bronze used could not be measured.
੪੭ਸੁਲੇਮਾਨ ਨੇ ਇਹ ਸਾਰੇ ਭਾਂਡੇ ਨਾ ਤੋਲੇ। ਉਹ ਐਨੇ ਵੱਧ ਸਨ ਕਿ ਉਹ ਪਿੱਤਲ ਦੇ ਭਾਰ ਦਾ ਪਤਾ ਨਾ ਲਗਾ ਸਕੇ।
48 Solomon also had made all the items for the Temple of the Lord: the golden altar; the golden table where the Bread of the Presence was placed;
੪੮ਸੁਲੇਮਾਨ ਨੇ ਇਹ ਸਾਰੇ ਭਾਂਡੇ ਬਣਾਏ ਜਿਹੜੇ ਯਹੋਵਾਹ ਦੇ ਭਵਨ ਲਈ ਸਨ ਅਰਥਾਤ ਸੋਨੇ ਦੀ ਜਗਵੇਦੀ ਅਤੇ ਸੋਨੇ ਦੀ ਮੇਜ਼ ਜਿਹ ਦੇ ਉੱਤੇ ਹਜ਼ੂਰੀ ਦੀ ਰੋਟੀ ਹੁੰਦੀ ਸੀ।
49 the lampstands made of pure gold that stood in front of the inner sanctuary, five on the right and five on the left; the flowers, lamps, and tongs that were all made of pure gold;
੪੯ਕੁੰਦਨ ਸੋਨੇ ਦੇ ਸ਼ਮਾਦਾਨ ਪੰਜ ਸੱਜੇ ਪਾਸੇ ਵੱਲ ਅਤੇ ਪੰਜ ਖੱਬੇ ਪਾਸੇ ਵੱਲ ਵਿੱਚਲੀ ਕੋਠੜੀ ਦੇ ਅੱਗੇ ਅਤੇ ਸੋਨੇ ਦੇ ਫੁੱਲ, ਦੀਵੇ ਅਤੇ ਚਿਮਟੇ।
50 the basins, wick trimmers, bowls, ladles, and censers that again were all made of pure gold; and the gold hinges for the doors of the inner sanctuary, the Most Holy Place, in addition to the doors of the main hall of the Temple.
੫੦ਕੁੰਦਨ ਸੋਨੇ ਦੇ ਭਾਂਡੇ, ਬਾਟੇ, ਗੁਲਤਰਾਸ਼, ਕੌਲੀਆਂ ਅਤੇ ਅੰਗੀਠੀਆਂ ਨਾਲੇ ਸੋਨੇ ਦੇ ਕਬਜ਼ੇ ਜਿਹੜੇ ਅੰਦਰਲੇ ਭਵਨ ਦੇ ਦਰਵਾਜ਼ਿਆਂ ਲਈ ਅਰਥਾਤ ਅੱਤ ਪਵਿੱਤਰ ਸਥਾਨ ਲਈ ਅਤੇ ਭਵਨ ਦੇ ਦਰਵਾਜ਼ਿਆਂ ਲਈ ਅਰਥਾਤ ਹੈਕਲ ਲਈ।
51 In this way all King Solomon's work for the Temple of the Lord was completed. Then Solomon brought in the items his father David had dedicated, the special objects made of silver, the gold, and the Temple furnishings, and he placed them in the treasuries of the Temple of the Lord.
੫੧ਇਸ ਤਰ੍ਹਾਂ ਯਹੋਵਾਹ ਦੇ ਭਵਨ ਦਾ ਸਾਰਾ ਕੰਮ ਜਿਹੜਾ ਸੁਲੇਮਾਨ ਨੇ ਬਣਾਇਆ ਸੰਪੂਰਨ ਹੋਇਆ ਤਾਂ ਸੁਲੇਮਾਨ ਆਪਣੇ ਪਿਤਾ ਦਾਊਦ ਦੀਆਂ ਪਵਿੱਤਰ ਚੀਜ਼ਾਂ ਅੰਦਰ ਲਿਆਇਆ ਅਰਥਾਤ ਸੋਨਾ, ਚਾਂਦੀ, ਅਤੇ ਭਾਂਡੇ। ਉਸ ਨੇ ਉਨ੍ਹਾਂ ਨੂੰ ਯਹੋਵਾਹ ਦੇ ਭਵਨ ਦੇ ਖਜ਼ਾਨੇ ਵਿੱਚ ਰੱਖ ਦਿੱਤਾ।