< Job 36 >

1 And Elihu went on to say,
ਅਤੇ ਅਲੀਹੂ ਨੇ ਫੇਰ ਆਖਿਆ,
2 Give me a little more time, and I will make it clear to you; for I have still something to say for God.
“ਮੇਰੇ ਲਈ ਜ਼ਰਾ ਠਹਿਰ ਅਤੇ ਮੈਂ ਤੈਨੂੰ ਦੱਸਾਂਗਾ, ਕਿਉਂਕਿ ਪਰਮੇਸ਼ੁਰ ਦੇ ਪੱਖ ਵਿੱਚ ਹੋਰ ਵੀ ਗੱਲਾਂ ਆਖਣੀਆਂ ਹਨ।
3 I will get my knowledge from far, and I will give righteousness to my Maker.
ਮੈਂ ਆਪਣਾ ਗਿਆਨ ਦੂਰੋਂ ਲਿਆਵਾਂਗਾ, ਅਤੇ ਮੈਂ ਆਪਣੇ ਸਿਰਜਣਹਾਰ ਨੂੰ ਧਰਮੀ ਠਹਿਰਾਵਾਂਗਾ,
4 For truly my words are not false; one who has all knowledge is talking with you.
ਕਿਉਂ ਜੋ ਸੱਚ-ਮੁੱਚ ਮੇਰੀਆਂ ਗੱਲਾਂ ਝੂਠੀਆਂ ਨਹੀਂ ਹਨ, ਸੰਪੂਰਨ ਗਿਆਨਵਾਨ ਤੇਰੇ ਨਾਲ ਹੈ।
5 Truly, God gives up the hard-hearted, and will not give life to the sinner.
“ਵੇਖ, ਪਰਮੇਸ਼ੁਰ ਮਹਾਨ ਹੈ ਅਤੇ ਕਿਸੇ ਨੂੰ ਤੁੱਛ ਨਹੀਂ ਜਾਣਦਾ, ਉਹ ਬਲ ਤੇ ਬੁੱਧ ਵਿੱਚ ਮਹਾਨ ਹੈ।
6 His eyes are ever on the upright, and he gives to the crushed their right;
ਉਹ ਦੁਸ਼ਟ ਨੂੰ ਜੀਉਂਦਾ ਨਹੀਂ ਰੱਖਦਾ, ਪਰ ਉਹ ਮਸਕੀਨਾਂ ਨੂੰ ਉਹਨਾਂ ਦਾ ਹੱਕ ਦਿੰਦਾ ਹੈ।
7 Lifting them up to the seat of kings, and making them safe for ever.
ਉਹ ਧਰਮੀ ਵੱਲੋਂ ਅੱਖ ਨਹੀਂ ਫੇਰਦਾ, ਪਰ ਰਾਜਿਆਂ ਨਾਲ ਰਾਜ ਗੱਦੀ ਉੱਤੇ ਉਹਨਾਂ ਨੂੰ ਸਦਾ ਲਈ ਬਿਠਾਉਂਦਾ ਹੈ ਅਤੇ ਉਹ ਉੱਚੇ ਕੀਤੇ ਜਾਂਦੇ ਹਨ।
8 And if they have been prisoned in chains, and taken in cords of trouble,
ਅਤੇ ਜੇਕਰ ਉਹ ਬੇੜੀਆਂ ਨਾਲ ਜਕੜੇ ਜਾਣ, ਅਤੇ ਮੁਸੀਬਤ ਦੀਆਂ ਰੱਸੀਆਂ ਨਾਲ ਬੰਨ੍ਹੇ ਜਾਣ,
9 Then he makes clear to them what they have done, even their evil works in which they have taken pride.
ਤਾਂ ਵੀ ਉਹ ਉਹਨਾਂ ਨੂੰ ਉਹਨਾਂ ਦੀਆਂ ਕਰਤੂਤਾਂ, ਨਾਲੇ ਉਹਨਾਂ ਦੇ ਅਪਰਾਧ ਪਰਗਟ ਕਰਦਾ ਹੈ ਕਿ ਉਹ ਘਮੰਡੀ ਹਨ।
10 Their ear is open to his teaching, and he gives them orders so that their hearts may be turned from evil.
੧੦ਉਹ ਸਿੱਖਿਆ ਲਈ ਉਹਨਾਂ ਦੇ ਕੰਨ ਖੋਲ੍ਹਦਾ ਹੈ ਅਤੇ ਫ਼ਰਮਾਉਂਦਾ ਹੈ ਕਿ ਬੁਰਿਆਈ ਤੋਂ ਮੁੜੋ!
11 If they give ear to his voice, and do his word, then he gives them long life, and years full of pleasure.
੧੧ਜੇ ਉਹ ਸੁਣ ਲੈਣ ਅਤੇ ਉਹ ਦੀ ਸੇਵਾ ਕਰਨ, ਤਦ ਉਹ ਆਪਣੇ ਦਿਨ ਭਲਿਆਈ ਵਿੱਚ, ਅਤੇ ਆਪਣੇ ਵਰ੍ਹੇ ਖੁਸ਼ਹਾਲੀ ਵਿੱਚ ਪੂਰੇ ਕਰਨਗੇ।
12 But if not, they come to their end, and give up their breath without knowledge.
੧੨ਪਰ ਜੇਕਰ ਉਹ ਨਾ ਸੁਣਨ, ਤਦ ਉਹ ਤਲਵਾਰ ਨਾਲ ਨਾਸ ਹੋਣਗੇ, ਅਤੇ ਗਿਆਨ ਤੋਂ ਬਿਨ੍ਹਾਂ ਮਰਨਗੇ!
13 Those who have no fear of God keep wrath stored up in their hearts; they give no cry for help when they are made prisoners.
੧੩“ਪਰ ਉਹ ਦਿਲੋਂ ਆਗਿਆਕਾਰੀ ਨਾ ਹੋ ਕੇ ਕ੍ਰੋਧ ਵਧਾਉਂਦੇ ਹਨ, ਅਤੇ ਜਦ ਉਹ ਉਹਨਾਂ ਨੂੰ ਬੰਨ੍ਹਦਾ ਹੈ, ਤਾਂ ਵੀ ਉਹ ਦੁਹਾਈ ਨਹੀਂ ਦਿੰਦੇ।
14 They come to their end while they are still young, their life is short like that of those who are used for sex purposes in the worship of their gods.
੧੪ਉਹ ਜੁਆਨੀ ਵਿੱਚ ਜਾਨ ਛੱਡ ਦਿੰਦੇ ਹਨ, ਅਤੇ ਪੁਰਖਗਾਮੀਆਂ ਵਿੱਚ ਉਹਨਾਂ ਦਾ ਜੀਵਨ ਮੁੱਕ ਜਾਂਦਾ ਹੈ।
15 He makes the wrong done to the poor the way of their salvation, opening their ears by their trouble.
੧੫ਉਹ ਦੁਖਿਆਰੇ ਨੂੰ ਉਹ ਦੇ ਦੁੱਖਾਂ ਤੋਂ ਛੁਡਾਉਂਦਾ ਹੈ, ਅਤੇ ਉਹ ਉਹਨਾਂ ਨਾਲ ਜ਼ੁਲਮ ਦੇ ਸਮੇਂ ਵੀ ਗੱਲ ਕਰਦਾ ਹੈ।
੧੬ਹਾਂ, ਉਹ ਨੇ ਤੈਨੂੰ ਦੁੱਖ ਦੇ ਮੂੰਹ ਤੋਂ ਕੱਢ ਕੇ ਅਜਿਹੇ ਖੁੱਲ੍ਹੇ ਥਾਂ ਵਿੱਚ ਪਹੁੰਚਾਉਂਦਾ ਹੈ ਜਿੱਥੇ ਕੋਈ ਤੰਗੀ ਨਹੀਂ, ਅਤੇ ਤੇਰੀ ਮੇਜ਼ ਉੱਤੇ ਚਿਕਨਾ ਭੋਜਨ ਪਰੋਸਦਾ ਹੈ।
੧੭ਪਰ ਹੁਣ ਤੂੰ ਦੁਸ਼ਟਾਂ ਦੇ ਯੋਗ ਸਜ਼ਾ ਨਾਲ ਭਰਿਆ ਹੋਇਆ ਹੈ, ਸਜ਼ਾ ਅਤੇ ਨਿਆਂ ਤੈਨੂੰ ਫੜ੍ਹਦੇ ਹਨ।
੧੮ਖ਼ਬਰਦਾਰ, ਕਿਤੇ ਕਹਿਰ ਤੈਨੂੰ ਠੱਠੇ ਲਈ ਪਰੇਰੇ, ਨਾ ਪ੍ਰਾਸਚਿਤ ਦਾ ਵਾਧਾ ਤੈਨੂੰ ਕੁਰਾਹੇ ਪਵੇ!
੧੯ਭਲਾ, ਤੇਰੀ ਦੁਹਾਈ ਜਾਂ ਸ਼ਕਤੀ ਦਾ ਸਾਰਾ ਜ਼ੋਰ ਤੈਨੂੰ ਛੁਡਾਵੇਗਾ ਕਿ ਤੂੰ ਦੁੱਖ ਵਿੱਚ ਨਾ ਪਵੇਂ?
੨੦ਉਸ ਰਾਤ ਲਈ ਨਾ ਲੋਚ, ਜਦੋਂ ਲੋਕ ਆਪਣੇ ਸਥਾਨਾਂ ਤੋਂ ਕੱਢੇ ਜਾਂਦੇ ਹਨ।
21 Take care not to be turned to sin, for you have taken evil for your part in place of sorrow.
੨੧ਚੌਕਸ ਰਹਿ, ਬੁਰਿਆਈ ਵੱਲ ਨਾ ਫਿਰ, ਕਿਉਂ ਜੋ ਤੂੰ ਦੁੱਖ ਤੋਂ ਜ਼ਿਆਦਾ ਇਸੇ ਨੂੰ ਚੁਣਿਆ ਹੈ।
22 Truly God is lifted up in strength; who is a ruler like him?
੨੨“ਵੇਖ, ਪਰਮੇਸ਼ੁਰ ਆਪਣੀ ਸਮਰੱਥਾ ਨਾਲ ਸ਼ਾਨਦਾਰ ਕੰਮ ਕਰਦਾ ਹੈ, ਉਹ ਦੇ ਤੁੱਲ ਸਿੱਖਿਆ ਦੇਣ ਵਾਲਾ ਕੌਣ ਹੈ?
23 Who ever gave orders to him, or said to him, You have done wrong?
੨੩ਕਿਸ ਨੇ ਉਹ ਦੇ ਲਈ ਉਹ ਦਾ ਰਸਤਾ ਠਹਿਰਾਇਆ, ਜਾਂ ਕੌਣ ਕਹਿ ਸਕਦਾ ਹੈ ਕਿ ਤੂੰ ਗਲਤੀ ਕੀਤੀ ਹੈ?
24 See that you give praise to his work, about which men make songs.
੨੪ਉਸ ਦੇ ਕੰਮਾਂ ਦੀ ਵਡਿਆਈ ਕਰਨਾ ਯਾਦ ਰੱਖ, ਜਿਸ ਦੀ ਉਸਤਤ ਦਾ ਗੀਤ ਮਨੁੱਖ ਗਾਉਂਦੇ ਹਨ।
25 All people are looking on it; man sees it from far.
੨੫ਸਾਰੇ ਮਨੁੱਖਾਂ ਨੇ ਉਹ ਨੂੰ ਵੇਖਿਆ ਹੈ, ਮਨੁੱਖ ਉਹ ਨੂੰ ਦੂਰੋਂ ਤੱਕਦਾ ਹੈ।
26 Truly, God is great, greater than all our knowledge; the number of his years may not be searched out.
੨੬ਵੇਖ, ਪਰਮੇਸ਼ੁਰ ਮਹਾਨ ਹੈ ਅਤੇ ਅਸੀਂ ਉਹ ਨੂੰ ਨਹੀਂ ਜਾਣਦੇ, ਉਹ ਦੇ ਵਰਿਹਾਂ ਦੀ ਗਿਣਤੀ ਸਮਝ ਤੋਂ ਪਰ੍ਹੇ ਹੈ।
27 For he takes up the drops from the sea; he sends them through his mist as rain,
੨੭“ਉਹ ਤਾਂ ਪਾਣੀ ਦੀਆਂ ਬੂੰਦਾਂ ਉਤਾਹਾਂ ਖਿੱਚਦਾ ਹੈ, ਜਿਹੜੀਆਂ ਉਹ ਦੀ ਭਾਫ਼ ਤੋਂ ਮੀਂਹ ਬਣ ਕੇ ਵਰ੍ਹਦੀਆਂ ਹਨ,
28 Flowing down from the sky, and dropping on the peoples.
੨੮ਜਿਹਨਾਂ ਨੂੰ ਬੱਦਲ ਡੋਲ੍ਹਦੇ ਹਨ, ਅਤੇ ਉਹ ਮਨੁੱਖਾਂ ਉੱਤੇ ਬਹੁਤਾਇਤ ਨਾਲ ਵਰ੍ਹਦੀਆਂ ਹਨ।
29 And who has knowledge of how the clouds are stretched out, or of the thunders of his tent?
੨੯ਭਲਾ, ਕੋਈ ਘਟਾਂ ਦਾ ਫੈਲਣਾ ਅਤੇ ਉਹ ਦੇ ਮੰਡਪ ਦੀਆਂ ਗਰਜਾਂ ਸਮਝ ਸਕਦਾ ਹੈ?
30 See, he is stretching out his mist, covering the tops of the mountains with it.
੩੦ਵੇਖ, ਉਹ ਉਸ ਉੱਤੇ ਆਪਣਾ ਚਾਨਣ ਫੈਲਾਉਂਦਾ ਹੈ, ਅਤੇ ਸਮੁੰਦਰ ਦੀਆਂ ਜੜ੍ਹਾਂ ਨੂੰ ਵੀ ਢੱਕਦਾ ਹੈ।
31 For by these he gives food to the peoples, and bread in full measure.
੩੧ਉਹ ਤਾਂ ਇਹਨਾਂ ਦੇ ਰਾਹੀਂ ਦੇਸ਼-ਦੇਸ਼ ਦੇ ਲੋਕਾਂ ਦਾ ਇਨਸਾਫ਼ ਕਰਦਾ ਹੈ, ਅਤੇ ਵਾਫ਼ਰੀ ਨਾਲ ਭੋਜਨ ਦਿੰਦਾ ਹੈ।
32 He takes the light in his hands, sending it against the mark.
੩੨ਉਹ ਆਪਣਾ ਹੱਥ ਬਿਜਲੀ ਨਾਲ ਭਰਦਾ ਹੈ, ਅਤੇ ਉਹ ਨੂੰ ਹੁਕਮ ਦਿੰਦਾ ਹੈ ਕਿ ਉਹ ਨਿਸ਼ਾਨੇ ਉੱਤੇ ਡਿੱਗੇ।
33 The thunder makes clear his passion, and the storm gives news of his wrath.
੩੩ਉਹ ਦੀ ਕੜਕ ਆਉਣ ਵਾਲੇ ਤੂਫ਼ਾਨ ਦੀ ਖ਼ਬਰ ਦਿੰਦੀ ਹੈ, ਪਸ਼ੂ ਵੀ ਉਹ ਦੀ ਚੜ੍ਹਤ ਦੀ ਖ਼ਬਰ ਦਿੰਦੇ ਹਨ।”

< Job 36 >