< Isaiah 8 >

1 And the Lord said to me, Take a great writing-board, and on it put down in common letters, Maher-shalal-hash-baz;
ਯਹੋਵਾਹ ਨੇ ਮੈਨੂੰ ਆਖਿਆ, ਇੱਕ ਵੱਡੀ ਤਖ਼ਤੀ ਲੈ ਕੇ ਉਹ ਦੇ ਉੱਤੇ ਆਮ ਅੱਖਰਾਂ ਵਿੱਚ ਲਿਖ, “ਮਹੇਰ-ਸ਼ਲਾਲ-ਹਾਸ਼-ਬਜ਼ ਦੇ ਲਈ”
2 And take true witnesses to the writing, Uriah the priest, and Zechariah, the son of Jeberechiah.
ਸੋ ਮੈਂ ਊਰਿੱਯਾਹ ਜਾਜਕ ਅਤੇ ਯਬਰਕਯਾਹ ਦੇ ਪੁੱਤਰ ਜ਼ਕਰਯਾਹ ਨੂੰ ਆਪਣੇ ਲਈ ਵਿਸ਼ਵਾਸਯੋਗ ਗਵਾਹ ਬਣਾਇਆ।
3 And I went in to my wife, and she became with child, and gave birth to a son. Then the Lord said to me, Give him the name Maher-shalal-hash-baz,
ਤਦ ਮੈਂ ਨਬੀਆ ਨਾਲ ਸੰਗ ਕੀਤਾ ਅਤੇ ਉਹ ਗਰਭਵਤੀ ਹੋਈ ਅਤੇ ਪੁੱਤਰ ਨੂੰ ਜਨਮ ਦਿੱਤਾ, ਤਦ ਯਹੋਵਾਹ ਨੇ ਮੈਨੂੰ ਆਖਿਆ, ਉਹ ਦਾ ਨਾਮ ਮਹੇਰ-ਸ਼ਲਾਲ-ਹਾਸ਼-ਬਜ਼ ਰੱਖ,
4 For before the child is able to say, Father, or, Mother, the wealth of Damascus and the goods of Samaria will be taken away by the king of Assyria.
ਕਿਉਂ ਜੋ ਇਸ ਤੋਂ ਪਹਿਲਾਂ ਕਿ ਉਹ ਮੁੰਡਾ “ਮੇਰਾ ਪਿਤਾ” ਜਾਂ “ਮੇਰੀ ਮਾਤਾ” ਕਹਿਣਾ ਸਿੱਖੇ, ਦੰਮਿਸ਼ਕ ਦਾ ਮਾਲ ਅਤੇ ਸਾਮਰਿਯਾ ਦੀ ਲੁੱਟ ਅੱਸ਼ੂਰ ਦੇ ਰਾਜੇ ਦੇ ਅੱਗੇ ਚੁਕਵਾਈ ਜਾਏਗੀ।
5 And the Lord said again to me,
ਯਹੋਵਾਹ ਫੇਰ ਮੇਰੇ ਨਾਲ ਬੋਲਿਆ:
6 Because this people will have nothing to do with the softly-flowing waters of Shiloah, and have fear of Rezin and Remaliah's son;
ਇਸ ਲਈ ਕਿ ਇਸ ਪਰਜਾ ਨੇ ਸ਼ੀਲੋਆਹ ਦੇ ਹੌਲੀ ਵਗਣ ਵਾਲੇ ਪਾਣੀ ਨੂੰ ਤਿਆਗ ਦਿੱਤਾ ਅਤੇ ਰਸੀਨ ਅਤੇ ਰਮਲਯਾਹ ਦੇ ਪੁੱਤਰ ਉੱਤੇ ਖੁਸ਼ ਹਨ।
7 For this cause the Lord is sending on them the waters of the River, deep and strong, even the king of Assyria and all his glory: and it will come up through all its streams, overflowing all its edges:
ਇਸ ਲਈ ਵੇਖੋ, ਪ੍ਰਭੂ ਉਨ੍ਹਾਂ ਦੇ ਉੱਤੇ ਦਰਿਆ ਦੇ ਤੇਜ ਅਤੇ ਬਹੁਤੇ ਪਾਣੀ ਚੜ੍ਹਾਵੇਗਾ, ਅਰਥਾਤ ਅੱਸ਼ੂਰ ਦੇ ਰਾਜੇ ਨੂੰ ਉਹ ਦੀ ਸਾਰੀ ਸ਼ਾਨ ਨਾਲ ਅਤੇ ਉਹ ਆਪਣੇ ਸਾਰੇ ਨਾਲਿਆਂ ਉੱਤੇ ਚੜ੍ਹੇਗਾ ਅਤੇ ਆਪਣੇ ਸਾਰੇ ਕੰਢਿਆਂ ਦੇ ਉੱਤੋਂ ਦੀ ਵਗੇਗਾ।
8 And it will come on into Judah; rushing on and overflowing, till the waters are up to the neck; and his outstretched wings will be covering the land from side to side: for God is with us.
ਉਹ ਯਹੂਦਾਹ ਦੇ ਵਿੱਚੋਂ ਵੀ ਲੰਘੇਗਾ, ਉਹ ਹੜ੍ਹ ਬਣ ਕੇ ਵਗੇਗਾ ਅਤੇ ਗਰਦਨ ਤੱਕ ਚੜ੍ਹੇਗਾ ਅਤੇ ਹੇ ਇੰਮਾਨੂਏਲ, ਉਹ ਦੇ ਖੰਭਾਂ ਦਾ ਫੈਲਾਓ ਤੇਰੇ ਸਾਰੇ ਦੇਸ ਨੂੰ ਢੱਕ ਲਵੇਗਾ!
9 Have knowledge, O peoples, and be in fear; give ear, all you far-off parts of the earth:
ਹੇ ਜਾਤੀ ਜਾਤੀ ਦੇ ਲੋਕੋ! ਮਿਲ ਜਾਓ, ਪਰ ਟੁੱਕੜੇ-ਟੁੱਕੜੇ ਕੀਤੇ ਜਾਓਗੇ, ਹੇ ਸਾਰੇ ਦੂਰ ਦੇਸ ਦਿਓ, ਕੰਨ ਲਾਓ, ਆਪਣੀਆਂ ਕਮਰਾਂ ਕੱਸੋ, ਪਰ ਤੁਸੀਂ ਟੁੱਕੜੇ-ਟੁੱਕੜੇ ਕੀਤੇ ਜਾਓਗੇ, ਆਪਣੀਆਂ ਕਮਰਾਂ ਕੱਸੋ, ਪਰ ਤੁਸੀਂ ਟੁੱਕੜੇ-ਟੁੱਕੜੇ ਕੀਤੇ ਜਾਓਗੇ!
10 Let your designs be formed, and they will come to nothing; give your orders, and they will not be effected: for God is with us.
੧੦ਆਪਸ ਵਿੱਚ ਸਲਾਹ ਕਰੋ ਪਰ ਉਹ ਅਸਫ਼ਲ ਹੋਵੇਗੀ, ਯੋਜਨਾ ਬਣਾਓ ਪਰ ਉਹ ਕਾਇਮ ਨਾ ਰਹੇਗੀ, ਕਿਉਂ ਜੋ ਪਰਮੇਸ਼ੁਰ ਸਾਡੇ ਨਾਲ ਹੈ।
11 For the Lord, controlling me with a strong hand, gave me orders not to go in the way of this people, saying,
੧੧ਇਸ ਤਰ੍ਹਾਂ ਯਹੋਵਾਹ ਨੇ ਆਪਣੇ ਤਕੜੇ ਹੱਥ ਨਾਲ ਮੈਨੂੰ ਫੜ੍ਹ ਕੇ, ਇਸ ਪਰਜਾ ਦੇ ਚਾਲ-ਚਲਣ ਤੋਂ ਮੈਨੂੰ ਇਹ ਆਖ ਕੇ ਖ਼ਬਰਦਾਰ ਕੀਤਾ
12 Do not say, It is holy, about everything of which this people says, It is holy; and do not be in fear of what they go in fear of.
੧੨ਕਿ ਉਹ ਸਭ ਕੁਝ ਜਿਸ ਨੂੰ ਇਹ ਪਰਜਾ ਸਾਜਿਸ਼ ਆਖੇ, ਤੁਸੀਂ ਉਸ ਨੂੰ ਸਾਜਿਸ਼ ਨਾ ਆਖਣਾ ਅਤੇ ਜਿਸ ਗੱਲ ਤੋਂ ਉਹ ਭੈਅ ਖਾਂਦੀ ਹੈ, ਤੁਸੀਂ ਉਸ ਤੋਂ ਭੈਅ ਨਾ ਖਾਇਓ, ਨਾ ਹੀ ਕੰਬੋ।
13 But let the Lord of armies be holy to you, and go in fear of him, giving honour to him.
੧੩ਸੈਨਾਂ ਦੇ ਯਹੋਵਾਹ ਨੂੰ ਹੀ ਪਵਿੱਤਰ ਮੰਨੋ ਅਤੇ ਉਸੇ ਤੋਂ ਡਰੋ ਅਤੇ ਉਸੇ ਦੇ ਸਾਹਮਣੇ ਕੰਬੋ।
14 And he will be for a holy place: but for a stone of falling and a rock of trouble to the two houses of Israel, and to the men of Jerusalem, for a net in which they may be taken.
੧੪ਉਹ ਪਵਿੱਤਰ ਅਸਥਾਨ ਹੋਵੇਗਾ, ਪਰ ਇਸਰਾਏਲ ਦੇ ਯਹੂਦਾਹ ਦੇ ਘਰਾਣਿਆਂ ਲਈ ਠੋਕਰ ਦਾ ਪੱਥਰ ਅਤੇ ਠੇਡਾ ਖਾਣ ਦੀ ਚੱਟਾਨ ਅਤੇ ਯਰੂਸ਼ਲਮ ਦੇ ਵਾਸੀਆਂ ਲਈ ਫਾਹੀ ਅਤੇ ਫੰਦਾ ਹੋਵੇਗਾ।
15 And numbers of them, falling on the stone, will be broken, and will be taken in the net.
੧੫ਬਹੁਤੇ ਉਨ੍ਹਾਂ ਵਿੱਚ ਠੇਡੇ ਖਾਣਗੇ ਅਤੇ ਡਿੱਗਣਗੇ ਅਤੇ ਚੂਰ-ਚੂਰ ਹੋ ਜਾਣਗੇ ਅਤੇ ਫੰਦੇ ਵਿੱਚ ਫਸਣਗੇ ਅਤੇ ਫੜ੍ਹੇ ਜਾਣਗੇ।
16 Let my teaching be kept secret: and my words be given to my disciples only.
੧੬ਸਾਖੀ-ਨਾਮੇ ਨੂੰ ਬੰਦ ਕਰ, ਅਤੇ ਮੇਰੇ ਚੇਲਿਆਂ ਦੇ ਵਿਚਕਾਰ ਪਰਮੇਸ਼ੁਰ ਦੀ ਬਿਵਸਥਾ ਉੱਤੇ ਮੋਹਰ ਲਾ ਦੇ
17 And I will be waiting for the Lord, whose face is veiled from the house of Jacob, and I will be looking for him.
੧੭ਅਤੇ ਮੈਂ ਯਹੋਵਾਹ ਲਈ ਠਹਿਰਾਂਗਾ, ਜਿਸ ਨੇ ਯਾਕੂਬ ਦੇ ਘਰਾਣੇ ਤੋਂ ਆਪਣਾ ਮੂੰਹ ਲੁਕਾ ਲਿਆ ਹੈ ਅਤੇ ਮੈਂ ਉਸੇ ਨੂੰ ਉਡੀਕਾਂਗਾ।
18 See, I and the children whom the Lord has given me, are for signs and for wonders in Israel from the Lord of armies, whose resting-place is in Mount Zion.
੧੮ਵੇਖੋ, ਮੈਂ ਅਤੇ ਉਹ ਬੱਚੇ ਜਿਹੜੇ ਯਹੋਵਾਹ ਨੇ ਮੈਨੂੰ ਬਖ਼ਸ਼ੇ, ਇਸਰਾਏਲ ਵਿੱਚ ਸੈਨਾਂ ਦੇ ਯਹੋਵਾਹ ਵੱਲੋਂ ਜੋ ਸੀਯੋਨ ਪਰਬਤ ਉੱਤੇ ਵੱਸਦਾ ਹੈ, ਨਿਸ਼ਾਨ ਅਤੇ ਅਚੰਭੇ ਹਨ।
19 And when they say to you, Make request for us to those who have control of spirits, and to those wise in secret arts, who make hollow bird-like sounds; is it not right for a people to make request to their gods, to make request for the living to the dead?
੧੯ਜਦ ਲੋਕ ਤੁਹਾਨੂੰ ਆਖਣ ਕਿ ਆਓ ਭੂਤਾਂ ਨੂੰ ਕੱਢਣ ਵਾਲਿਆਂ ਜਾਂ ਜਿੰਨ੍ਹ ਤੋਂ ਪੁੱਛਾਂ ਲੈਣ ਵਾਲਿਆਂ ਤੋਂ ਪੁੱਛੋ, ਜਿਹੜੇ ਘੁਸਰ-ਮੁਸਰ ਅਤੇ ਬੁੜ-ਬੁੜ ਕਰਦੇ ਹਨ, ਤਦ ਤੁਸੀਂ ਇਹ ਉੱਤਰ ਦੇਣਾ - ਭਲਾ, ਲੋਕ ਆਪਣੇ ਪਰਮੇਸ਼ੁਰ ਨੂੰ ਨਾ ਪੁੱਛਣ? ਕੀ ਜੀਉਂਦਿਆਂ ਦੇ ਲਈ ਮੁਰਦਿਆਂ ਨੂੰ ਪੁੱਛਣਾ ਚਾਹੀਦਾ ਹੈ?
20 Then say to them, Put your faith in the teaching and the witness. ... If they do not say such things. ... For him there is no dawn. ...
੨੦ਪਰਮੇਸ਼ੁਰ ਦੀ ਬਿਵਸਥਾ ਅਤੇ ਚੇਤਾਵਨੀ ਦੀਆਂ ਸਾਖੀਆਂ ਤੋਂ ਸਲਾਹ ਲਓ! ਜੇ ਉਹ ਇਸ ਬਚਨ ਅਨੁਸਾਰ ਨਾ ਆਖਣ ਤਾਂ ਸੱਚ-ਮੁੱਚ ਉਨ੍ਹਾਂ ਲਈ ਪਹੁ ਨਾ ਫਟੇਗੀ।
21 And he will go through the land in bitter trouble and in need of food; and when he is unable to get food, he will become angry, cursing his king and his God, and his eyes will be turned to heaven on high;
੨੧ਉਹ ਇਸ ਦੇਸ ਵਿੱਚੋਂ ਖੱਜਲ ਅਤੇ ਭੁੱਖੇ ਹੋ ਕੇ ਲੰਘਣਗੇ ਅਤੇ ਅਜਿਹਾ ਹੋਵੇਗਾ ਕਿ ਜਦ ਉਹ ਭੁੱਖੇ ਹੋਣਗੇ ਤਾਂ ਉਹ ਆਪਣੇ ਆਪ ਉੱਤੇ ਖਿਝਣਗੇ ਅਤੇ ਆਪਣੇ ਮੂੰਹ ਉਤਾਹਾਂ ਚੁੱਕ ਕੇ ਆਪਣੇ ਰਾਜੇ ਅਤੇ ਆਪਣੇ ਪਰਮੇਸ਼ੁਰ ਨੂੰ ਫਿਟਕਾਰਨਗੇ।
22 And he will be looking down on the earth, and there will be trouble and dark clouds, black night where there is no seeing.
੨੨ਤਦ ਉਹ ਧਰਤੀ ਵੱਲ ਤੱਕਣਗੇ ਅਤੇ ਵੇਖੋ! ਬਿਪਤਾ ਅਤੇ ਹਨ੍ਹੇਰਾ, ਕਸ਼ਟ ਦੀ ਧੁੰਦ ਵਿਖਾਈ ਦੇਵੇਗੀ! ਅਤੇ ਉਹ ਗੂੜ੍ਹੇ ਹਨੇਰੇ ਵਿੱਚ ਧੱਕੇ ਜਾਣਗੇ।

< Isaiah 8 >