< Genesis 17 >
1 When Abram was ninety-nine years old, the Lord came to him, and said, I am God, Ruler of all; go in my ways and be upright in all things,
੧ਜਦ ਅਬਰਾਮ ਨੜਿੰਨਵੇਂ ਸਾਲ ਦਾ ਹੋਇਆ ਤਦ ਯਹੋਵਾਹ ਨੇ ਅਬਰਾਮ ਨੂੰ ਦਰਸ਼ਣ ਦਿੱਤਾ ਅਤੇ ਉਸ ਨੂੰ ਆਖਿਆ, ਮੈਂ ਸਰਬ ਸ਼ਕਤੀਮਾਨ ਪਰਮੇਸ਼ੁਰ ਹਾਂ। ਤੂੰ ਮੇਰੇ ਸਨਮੁਖ ਚੱਲ ਅਤੇ ਸੰਪੂਰਨ ਹੋ।
2 And I will make an agreement between you and me, and your offspring will be greatly increased.
੨ਮੈਂ ਆਪਣਾ ਨੇਮ ਆਪਣੇ ਅਤੇ ਤੇਰੇ ਵਿੱਚ ਬੰਨ੍ਹਾਂਗਾ ਅਤੇ ਮੈਂ ਤੈਨੂੰ ਹੱਦੋਂ ਬਾਹਲਾ ਵਧਾਵਾਂਗਾ।
3 And Abram went down on his face on the earth, and the Lord God went on talking with him, and said,
੩ਤਦ ਅਬਰਾਮ ਆਪਣੇ ਮੂੰਹ ਦੇ ਭਾਰ ਡਿੱਗਿਆ ਅਤੇ ਪਰਮੇਸ਼ੁਰ ਨੇ ਉਹ ਦੇ ਨਾਲ ਇਹ ਗੱਲ ਕੀਤੀ
4 As for me, my agreement is made with you, and you will be the father of nations without end.
੪ਭਈ ਵੇਖ ਮੇਰਾ ਨੇਮ ਤੇਰੇ ਨਾਲ ਹੈ ਅਤੇ ਤੂੰ ਬਹੁਤੀਆਂ ਕੌਮਾਂ ਦਾ ਪਿਤਾ ਹੋਵੇਂਗਾ।
5 No longer will your name be Abram, but Abraham, for I have made you the father of a number of nations.
੫ਤੇਰਾ ਨਾਮ ਫੇਰ ਅਬਰਾਮ ਨਹੀਂ ਸੱਦਿਆ ਜਾਵੇਗਾ, ਪਰ ਤੇਰਾ ਨਾਮ ਅਬਰਾਹਾਮ ਹੋਵੇਗਾ ਕਿਉਂਕਿ ਮੈਂ ਤੈਨੂੰ ਬਹੁਤੀਆਂ ਕੌਮਾਂ ਦਾ ਪਿਤਾ ਠਹਿਰਾ ਦਿੱਤਾ ਹੈ।
6 I will make you very fertile, so that nations will come from you and kings will be your offspring.
੬ਮੈਂ ਤੈਨੂੰ ਹੱਦੋਂ ਬਾਹਲਾ ਫਲਵੰਤ ਬਣਾਵਾਂਗਾ, ਮੈਂ ਤੈਥੋਂ ਕੌਮਾਂ ਬਣਾਵਾਂਗਾ ਅਤੇ ਤੇਰੀ ਪੀੜ੍ਹੀ ਤੋਂ ਰਾਜੇ ਨਿੱਕਲਣਗੇ।
7 And I will make between me and you and your seed after you through all generations, an eternal agreement to be a God to you and to your seed after you.
੭ਮੈਂ ਆਪਣਾ ਨੇਮ ਆਪਣੇ ਅਤੇ ਤੇਰੀ ਅੰਸ ਦੇ ਵਿੱਚ ਜੋ ਤੇਰੇ ਬਾਅਦ ਹੋਵੇਗੀ ਸਗੋਂ ਉਨ੍ਹਾਂ ਦੀਆਂ ਪੀੜ੍ਹੀਆਂ ਤੱਕ ਇੱਕ ਅਨੰਤ ਨੇਮ ਕਰਕੇ ਬੰਨ੍ਹਾਂਗਾ, ਮੈਂ ਤੇਰਾ ਅਤੇ ਤੇਰੇ ਬਾਅਦ ਤੇਰੀ ਅੰਸ ਦਾ ਪਰਮੇਸ਼ੁਰ ਹੋਵਾਂਗਾ।
8 And to you and to your seed after you, I will give the land in which you are living, all the land of Canaan for an eternal heritage; and I will be their God.
੮ਮੈਂ ਤੈਨੂੰ ਅਤੇ ਤੇਰੇ ਬਾਅਦ ਤੇਰੇ ਵੰਸ਼ ਨੂੰ ਵੀ ਇਹ ਸਾਰਾ ਕਨਾਨ ਦੇਸ਼ ਜਿਸ ਵਿੱਚ ਤੂੰ ਪਰਦੇਸੀ ਹੋ ਕੇ ਰਹਿੰਦਾ ਹੈ, ਸਦਾ ਦੀ ਵਿਰਾਸਤ ਹੋਣ ਲਈ ਦੇ ਦਿਆਂਗਾ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ।
9 And God said to Abraham, On your side, you are to keep the agreement, you and your seed after you through all generations.
੯ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ, ਤੂੰ ਮੇਰੇ ਨੇਮ ਦੀ ਪਾਲਣਾ ਕਰ, ਤੂੰ ਅਤੇ ਤੇਰੇ ਬਾਅਦ ਤੇਰੀ ਅੰਸ ਉਨ੍ਹਾਂ ਦੀਆਂ ਪੀੜ੍ਹੀਆਂ ਤੱਕ ਇਸ ਨੇਮ ਦੀ ਪਾਲਣਾ ਕਰਨ।
10 And this is the agreement which you are to keep with me, you and your seed after you: every male among you is to undergo circumcision.
੧੦ਮੇਰਾ ਇਹ ਨੇਮ, ਜਿਸ ਦੀ ਪਾਲਣਾ ਤੈਨੂੰ ਅਤੇ ਤੇਰੇ ਬਾਅਦ ਅੰਸ ਨੂੰ ਕਰਨੀ ਹੈ, ਉਹ ਇਹ ਹੈ: ਤੁਹਾਡੇ ਵਿੱਚੋਂ ਹਰ ਇੱਕ ਪੁਰਖ ਦੀ ਸੁੰਨਤ ਕੀਤੀ ਜਾਵੇ।
11 In the flesh of your private parts you are to undergo it, as a mark of the agreement between me and you.
੧੧ਤੁਸੀਂ ਆਪਣੇ ਬਦਨ ਦੀ ਖੱਲੜੀ ਦੀ ਸੁੰਨਤ ਕਰਾਓ ਅਤੇ ਇਹ ਮੇਰੇ ਅਤੇ ਤੁਹਾਡੇ ਵਿੱਚ ਉਸ ਨੇਮ ਦਾ ਨਿਸ਼ਾਨ ਹੋਵੇਗਾ।
12 Every male among you, from one generation to another, is to undergo circumcision when he is eight days old, with every servant whose birth takes place in your house, or for whom you gave money to someone of another country, and not of your seed.
੧੨ਤੁਹਾਡੇ ਵਿੱਚ ਹਰ ਇੱਕ ਅੱਠਾਂ ਦਿਨਾਂ ਦੇ ਨਰ ਦੀ ਸੁੰਨਤ ਪੀੜ੍ਹੀਓਂ ਪੀੜ੍ਹੀ ਕੀਤੀ ਜਾਵੇ, ਭਾਵੇਂ ਉਹ ਤੇਰੇ ਘਰਾਣੇ ਦਾ ਹੋਵੇ, ਭਾਵੇਂ ਉਹ ਕਿਸੇ ਪਰਦੇਸੀ ਤੋਂ ਜੋ ਤੇਰੀ ਅੰਸ ਦਾ ਨਹੀਂ ਹੈ ਚਾਂਦੀ ਨਾਲ ਮੁੱਲ ਲਿਆ ਹੋਵੇ।
13 He who comes to birth in your house and he who is made yours for a price, all are to undergo circumcision; so that my agreement may be marked in your flesh, an agreement for all time.
੧੩ਜੋ ਤੇਰੇ ਘਰਾਣੇ ਵਿੱਚ ਪੈਦਾ ਹੋਵੇ ਅਤੇ ਚਾਂਦੀ ਨਾਲ ਮੁੱਲ ਲਏ ਹੋਣ, ਉਨ੍ਹਾਂ ਦੀ ਸੁੰਨਤ ਜ਼ਰੂਰ ਕੀਤੀ ਜਾਵੇ। ਇਸ ਤਰ੍ਹਾਂ ਮੇਰਾ ਨੇਮ ਜਿਸ ਦਾ ਨਿਸ਼ਾਨ ਤੁਹਾਡੇ ਸਰੀਰ ਵਿੱਚ ਹੋਵੇਗਾ ਉਹ ਇੱਕ ਅਨੰਤ ਨੇਮ ਹੋਵੇਗਾ।
14 And any male who does not undergo circumcision will be cut off from his people: my agreement has been broken by him.
੧੪ਪਰ ਜੋ ਪੁਰਖ ਬੇਸੁੰਨਤਾ ਰਹੇ ਅਤੇ ਜਿਸ ਦੀ ਖੱਲੜੀ ਦੀ ਸੁੰਨਤ ਨਾ ਕੀਤੀ ਗਈ ਹੋਵੇ, ਉਹ ਪ੍ਰਾਣੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇਗਾ ਕਿਉਂ ਜੋ ਉਸ ਨੇ ਮੇਰੇ ਨੇਮ ਨੂੰ ਤੋੜਿਆ ਹੈ।
15 And God said, As for Sarai, your wife, from now her name will be not Sarai, but Sarah.
੧੫ਫੇਰ ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ, ਸਾਰਈ ਜੋ ਤੇਰੀ ਪਤਨੀ ਹੈ, ਤੂੰ ਉਸ ਨੂੰ ਸਾਰਈ ਨਾ ਆਖੀਂ ਸਗੋਂ ਹੁਣ ਤੋਂ ਉਸ ਦਾ ਨਾਮ ਸਾਰਾਹ ਹੋਵੇਗਾ।
16 And I will give her a blessing so that you will have a son by her: truly my blessing will be on her, and she will be the mother of nations: kings of peoples will be her offspring.
੧੬ਮੈਂ ਉਹ ਨੂੰ ਅਸੀਸ ਦਿਆਂਗਾ ਅਤੇ ਉਸ ਤੋਂ ਮੈਂ ਤੈਨੂੰ ਇੱਕ ਪੁੱਤਰ ਵੀ ਦਿਆਂਗਾ। ਮੈਂ ਉਹ ਨੂੰ ਅਜਿਹੀ ਅਸੀਸ ਦਿਆਂਗਾ ਕਿ ਉਹ ਕੌਮਾਂ ਦੀ ਮਾਤਾ ਹੋਵੇਗੀ, ਕੌਮਾਂ ਦੇ ਰਾਜੇ ਉਸ ਤੋਂ ਪੈਦਾ ਹੋਣਗੇ।
17 Then Abraham went down on his face, and laughing, said in his heart, May a man a hundred years old have a child? will Sarah, at ninety years old, give birth?
੧੭ਤਦ ਅਬਰਾਹਾਮ ਆਪਣੇ ਮੂੰਹ ਭਾਰ ਡਿੱਗ ਪਿਆ ਅਤੇ ਉਹ ਹੱਸਿਆ ਅਤੇ ਆਪਣੇ ਮਨ ਵਿੱਚ ਆਖਿਆ, ਭਲਾ, ਸੌ ਸਾਲ ਦੇ ਪੁਰਖ ਤੋਂ ਪੁੱਤਰ ਹੋਵੇਗਾ? ਅਤੇ ਕੀ ਸਾਰਾਹ ਜੋ ਨੱਬੇ ਸਾਲਾਂ ਦੀ ਹੈ, ਪੁੱਤਰ ਜਣੇਗੀ?
18 And Abraham said to God, If only Ishmael's life might be your care!
੧੮ਅਬਰਾਹਾਮ ਨੇ ਪਰਮੇਸ਼ੁਰ ਨੂੰ ਆਖਿਆ, ਇਸਮਾਏਲ ਹੀ ਤੇਰੇ ਨਜ਼ਰ ਵਿੱਚ ਬਣਿਆ ਰਹੇ, ਇਹ ਹੀ ਬਹੁਤ ਹੈ।
19 And God said, Not so; but Sarah, your wife, will have a son, and you will give him the name Isaac, and I will make my agreement with him for ever and with his seed after him.
੧੯ਪਰ ਪਰਮੇਸ਼ੁਰ ਨੇ ਆਖਿਆ, ਤੇਰੀ ਪਤਨੀ ਸਾਰਾਹ ਜ਼ਰੂਰ ਤੇਰੇ ਲਈ ਇੱਕ ਪੁੱਤਰ ਜਣੇਗੀ, ਤੂੰ ਉਹ ਦਾ ਨਾਮ ਇਸਹਾਕ ਰੱਖੀਂ ਅਤੇ ਮੈਂ ਆਪਣਾ ਨੇਮ ਉਹ ਦੇ ਨਾਲ ਅਤੇ ਉਹ ਦੇ ਬਾਅਦ ਉਹ ਦੀ ਅੰਸ ਨਾਲ, ਇੱਕ ਅਨੰਤ ਨੇਮ ਕਰਕੇ ਕਾਇਮ ਕਰਾਂਗਾ।
20 As for Ishmael, I have given ear to your prayer: truly I have given him my blessing and I will make him fertile and give him great increase; he will be the father of twelve chiefs, and I will make him a great nation.
੨੦ਇਸਮਾਏਲ ਦੇ ਲਈ ਵੀ ਮੈਂ ਤੇਰੀ ਸੁਣੀ ਹੈ। ਵੇਖ, ਮੈਂ ਉਹ ਨੂੰ ਅਸੀਸ ਦਿੱਤੀ ਹੈ ਅਤੇ ਮੈਂ ਉਹ ਨੂੰ ਫਲਵੰਤ ਬਣਾਵਾਂਗਾ ਅਤੇ ਹੱਦੋਂ ਬਾਹਲਾ ਵਧਾਵਾਂਗਾ। ਉਸ ਤੋਂ ਬਾਰਾਂ ਪ੍ਰਧਾਨ ਜੰਮਣਗੇ ਅਤੇ ਮੈਂ ਉਹ ਨੂੰ ਇੱਕ ਵੱਡੀ ਕੌਮ ਬਣਾਵਾਂਗਾ।
21 But my agreement will be with Isaac, to whom Sarah will give birth a year from this time.
੨੧ਪਰ ਮੈਂ ਆਪਣਾ ਨੇਮ ਇਸਹਾਕ ਨਾਲ ਹੀ ਕਾਇਮ ਕਰਾਂਗਾ, ਜਿਸ ਨੂੰ ਸਾਰਾਹ ਆਉਣ ਵਾਲੇ ਸਾਲ ਵਿੱਚ ਇਸੇ ਸਮੇਂ ਤੇਰੇ ਲਈ ਜਣੇਗੀ।
22 And having said these words, God went up from Abraham.
੨੨ਜਦ ਪਰਮੇਸ਼ੁਰ ਅਬਰਾਹਾਮ ਨਾਲ ਗੱਲਾਂ ਕਰ ਹਟਿਆ, ਤਦ ਪਰਮੇਸ਼ੁਰ ਅਬਰਾਹਾਮ ਕੋਲੋਂ ਉਤਾਹਾਂ ਚਲਾ ਗਿਆ।
23 And Abraham took Ishmael, his son, and all whose birth had taken place in his house, and all his servants whom he had made his for a price, every male of his house, and on that very day he gave them circumcision in the flesh of their private parts as God had said to him.
੨੩ਤਦ ਅਬਰਾਹਾਮ ਨੇ ਆਪਣੇ ਪੁੱਤਰ ਇਸਮਾਏਲ, ਆਪਣੇ ਘਰਾਣੇ ਵਿੱਚ ਜੰਮਿਆ ਹੋਇਆਂ ਨੂੰ, ਜਿੰਨ੍ਹੇ ਉਸ ਨੇ ਆਪਣੀ ਚਾਂਦੀ ਨਾਲ ਮੁੱਲ ਲਏ ਸਨ ਅਰਥਾਤ ਉਸ ਦੇ ਘਰ ਵਿੱਚ ਜਿੰਨ੍ਹੇ ਪੁਰਖ ਸਨ ਉਨ੍ਹਾਂ ਸਾਰਿਆਂ ਨੂੰ ਲੈ ਕੇ ਉਸੇ ਦਿਨ ਉਨ੍ਹਾਂ ਦੀ ਖੱਲੜੀ ਦੀ ਸੁੰਨਤ ਕਰਾਈ, ਜਿਵੇਂ ਪਰਮੇਸ਼ੁਰ ਨੇ ਉਸ ਦੇ ਨਾਲ ਗੱਲ ਕੀਤੀ ਸੀ।
24 Abraham was ninety-nine years old when he underwent circumcision.
੨੪ਜਦ ਅਬਰਾਹਾਮ ਦੀ ਖੱਲੜੀ ਦੀ ਸੁੰਨਤ ਕੀਤੀ ਗਈ ਤਦ ਅਬਰਾਹਾਮ ਨੜਿੰਨਵੇਂ ਸਾਲ ਦਾ ਸੀ,
25 And Ishmael, his son, was thirteen years old when he underwent circumcision.
੨੫ਅਤੇ ਇਸਮਾਏਲ ਤੇਰ੍ਹਾਂ ਸਾਲਾਂ ਦਾ ਸੀ, ਜਦ ਉਸ ਦੀ ਖੱਲੜੀ ਦੀ ਸੁੰਨਤ ਕੀਤੀ ਗਈ।
26 Abraham and Ishmael, his son, underwent circumcision on that very day.
੨੬ਅਬਰਾਹਾਮ ਤੇ ਉਹ ਦੇ ਪੁੱਤਰ ਇਸਮਾਏਲ ਦੀ ਸੁੰਨਤ ਇੱਕੋ ਦਿਨ ਹੋਈ।
27 And all the men of his house, those whose birth had taken place in the house and those whom he had got for money from men of other lands, underwent circumcision with him.
੨੭ਅਤੇ ਉਹ ਦੇ ਘਰ ਦੇ ਸਾਰੇ ਪੁਰਖਾਂ ਦੀ ਭਾਵੇਂ ਉਹ ਉਸ ਦੇ ਘਰਾਣੇ ਵਿੱਚ ਜੰਮੇ ਸਨ, ਭਾਵੇਂ ਪਰਦੇਸੀਆਂ ਤੋਂ ਚਾਂਦੀ ਦੇ ਕੇ ਮੁੱਲ ਲਏ ਹੋਏ ਸਨ, ਸਾਰਿਆਂ ਦੀ ਸੁੰਨਤ ਉਸ ਦੇ ਨਾਲ ਹੀ ਕੀਤੀ ਗਈ।