< Exodus 38 >
1 The altar of burned offerings he made of hard wood; a square altar, five cubits long, five cubits wide and three cubits high,
੧ਉਸ ਨੇ ਹੋਮ ਦੀ ਜਗਵੇਦੀ ਸ਼ਿੱਟੀਮ ਦੀ ਲੱਕੜੀ ਦੀ ਬਣਾਈ। ਉਸ ਦੀ ਲੰਬਾਈ ਪੰਜ ਹੱਥ ਉਸ ਦੀ ਚੌੜਾਈ ਪੰਜ ਹੱਥ ਅਤੇ ਉਹ ਚੌਰਸ ਸੀ ਅਤੇ ਉਸ ਦੀ ਉਚਾਈ ਤਿੰਨ ਹੱਥ ਸੀ।
2 And he put horns at its four angles made of the same, plating it all with brass;
੨ਉਸ ਨੇ ਉਸ ਦੇ ਸਿੰਗ ਉਸੇ ਤੋਂ ਉਸ ਦੇ ਚੌਹਾਂ ਖੂੰਜਿਆਂ ਉੱਤੇ ਬਣਾਏ ਅਤੇ ਉਸ ਨੂੰ ਪਿੱਤਲ ਨਾਲ ਮੜ੍ਹਿਆ।
3 And brass was used for all the vessels of the altar, the baskets and the spades, the basins and the meat-hooks and the fire-trays; all the vessels he made of brass
੩ਜਗਵੇਦੀ ਦਾ ਸਾਰਾ ਸਮਾਨ ਉਸ ਨੇ ਬਣਾਇਆ ਅਰਥਾਤ ਤਸਲੇ, ਕੜਛੇ, ਬਾਟੇ, ਤ੍ਰਿਸੂਲੀਆਂ ਅਤੇ ਅੰਗੀਠੀਆਂ ਬਣਾਈਆਂ। ਉਸ ਦੇ ਸਾਰੇ ਭਾਂਡੇ ਪਿੱਤਲ ਦੇ ਸਨ।
4 And he made a network of brass for the altar, under the frame round it, stretching half-way up;
੪ਉਸ ਨੇ ਜਗਵੇਦੀ ਲਈ ਪਿੱਤਲ ਦੀ ਇੱਕ ਜਾਲੀਦਾਰ ਝੰਜਰੀ ਬਣਾਈ।
5 And four rings for the four angles of this network, to take the rods.
੫ਉਹ ਉਸ ਦੇ ਥੜੇ ਦੇ ਹੇਠ ਅਤੇ ਉਸ ਦੇ ਵਿਚਕਾਰ ਸੀ ਅਤੇ ਉਸ ਨੇ ਚੌਹਾਂ ਖੂੰਜਿਆਂ ਲਈ ਚਾਰ ਕੜੇ ਪਿੱਤਲ ਦੀ ਝੰਜਰੀ ਲਈ ਬਣਾਏ ਜਿਹੜੇ ਚੋਬਾਂ ਦੇ ਥਾਵਾਂ ਲਈ ਸਨ।
6 The rods he made of hard wood plated with brass.
੬ਉਸ ਨੇ ਸ਼ਿੱਟੀਮ ਦੀ ਲੱਕੜੀ ਦੀਆਂ ਚੋਬਾਂ ਬਣਾਈਆਂ ਅਤੇ ਉਨ੍ਹਾਂ ਨੂੰ ਪਿੱਤਲ ਨਾਲ ਮੜ੍ਹਿਆ।
7 He put the rods through the rings at the opposite sides of the altar for lifting it; he made the altar hollow, boarded in with wood.
੭ਉਸ ਨੇ ਉਹ ਦੀਆਂ ਚੋਬਾਂ ਨੂੰ ਜਗਵੇਦੀ ਦੇ ਪਾਸਿਆਂ ਦੇ ਕੜਿਆਂ ਵਿੱਚ ਪਾਇਆ ਜਿਨ੍ਹਾਂ ਨਾਲ ਉਹ ਚੁੱਕੀ ਜਾਵੇ। ਉਸ ਨੇ ਉਹ ਨੂੰ ਫੱਟੀਆਂ ਨਾਲ ਖੋਖਲਾ ਬਣਾਇਆ।
8 And he made the washing-vessel of brass on a brass base, using the polished brass looking-glasses given by the women who did work at the doors of the Tent of meeting.
੮ਉਸ ਨੇ ਪਿੱਤਲ ਦਾ ਇੱਕ ਹੌਦ ਅਤੇ ਉਹ ਦੀ ਪਿੱਤਲ ਦੀ ਇੱਕ ਚੌਂਕੀ ਬਣਾਈ ਅਤੇ ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਦੀਆਂ ਸੇਵਾਦਾਰਨੀਆਂ ਦਿਆਂ ਦਰਪਣਾਂ ਤੋਂ ਬਣਾਏ।
9 To make the open space, he put hangings on the south side, of the best linen, a hundred cubits long:
੯ਉਸ ਨੇ ਵਿਹੜਾ ਬਣਾਇਆ ਅਤੇ ਦੱਖਣ ਦੇ ਪਾਸੇ ਵੱਲ ਵਿਹੜੇ ਲਈ ਮਹੀਨ ਉਣੀ ਹੋਈ ਕਤਾਨ ਦੀਆਂ ਸੌ ਹੱਥ ਲੰਮੀਆਂ ਕਨਾਤਾਂ ਬਣਾਈਆਂ
10 Their twenty pillars and their twenty bases were brass; and the hooks of the pillars and their bands were of silver.
੧੦ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਵੀਹ ਅਤੇ ਉਨ੍ਹਾਂ ਦੀਆਂ ਵੀਹ ਚੀਥੀਆਂ ਪਿੱਤਲ ਦੀਆਂ ਸਨ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਉਨ੍ਹਾਂ ਦੇ ਕੜੇ ਚਾਂਦੀ ਦੇ ਸਨ।
11 And for the north side. hangings a hundred cubits long, on twenty brass pillars in brass bases, with silver hooks and bands.
੧੧ਅਤੇ ਉੱਤਰ ਦੇ ਪਾਸੇ ਵੱਲ ਸੌ ਹੱਥ। ਉਨ੍ਹਾਂ ਦੀਆਂ ਥੰਮ੍ਹੀਆਂ ਵੀਹ ਅਤੇ ਉਨ੍ਹਾਂ ਦੀਆਂ ਵੀਹ ਚੀਥੀਆਂ ਪਿੱਤਲ ਦੀਆਂ ਸਨ ਅਤੇ ਉਨ੍ਹਾਂ ਥੰਮ੍ਹੀਆਂ ਦੇ ਕੁੰਡੇ ਅਤੇ ਕੜੇ ਚਾਂਦੀ ਦੇ ਸਨ।
12 And on the west side, hangings fifty cubits long, on ten pillars in ten bases, with silver bands.
੧੨ਅਤੇ ਲਹਿੰਦੇ ਪਾਸੇ ਵੱਲ ਕਨਾਤਾਂ ਪੰਜਾਹ ਹੱਥ ਸਨ। ਉਨ੍ਹਾਂ ਦੀਆਂ ਥੰਮ੍ਹੀਆਂ ਦਸ ਉਨ੍ਹਾਂ ਦੀਆਂ ਚੀਥੀਆਂ ਦਸ ਸਨ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਕੜੇ ਚਾਂਦੀ ਦੇ ਸਨ।
13 And on the east side, the open space was fifty cubits long.
੧੩ਅਤੇ ਸਾਹਮਣੇ ਚੜ੍ਹਦੇ ਪਾਸੇ ਵੱਲ ਪੰਜਾਹ ਹੱਥ
14 The hangings on one side of the doorway were fifteen cubits long, on three pillars with their three bases;
੧੪ਦਰਵਾਜ਼ੇ ਦੇ ਇੱਕ ਪਾਸੇ ਦੀਆਂ ਕਨਾਤਾਂ ਪੰਦਰਾਂ ਹੱਥ ਸਨ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਤਿੰਨ ਅਤੇ ਉਨ੍ਹਾਂ ਦੀਆਂ ਚੀਥੀਆਂ ਤਿੰਨ ਸਨ
15 And the same on the other side of the doorway; on this side and on that the hangings were fifteen cubits long, on three pillars with their three bases.
੧੫ਅਤੇ ਇਸ ਤਰ੍ਹਾਂ ਦੂਜੇ ਪਾਸੇ ਲਈ ਸੀ ਅਰਥਾਤ ਵਿਹੜੇ ਦੇ ਫਾਟਕ ਦੇ ਦੋਵੇਂ ਪਾਸੇ ਪੰਦਰਾਂ-ਪੰਦਰਾਂ ਹੱਥ ਦੀਆਂ ਕਨਾਤਾਂ ਸਨ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਤਿੰਨ ਅਤੇ ਉਨ੍ਹਾਂ ਦੀਆਂ ਚੀਥੀਆਂ ਤਿੰਨ ਸਨ।
16 All the hangings were of the best linen.
੧੬ਵਿਹੜੇ ਦੇ ਚੌਹਾਂ ਪਾਸਿਆਂ ਦੀਆਂ ਕਨਾਤਾਂ ਉਣੀ ਹੋਈ ਕਤਾਨ ਦੀਆਂ ਸਨ
17 And the bases of the pillars were of brass; their hooks and the bands round the tops of them were of silver; all the pillars were ringed with silver.
੧੭ਅਤੇ ਥੰਮ੍ਹੀਆਂ ਦੀਆਂ ਚੀਥੀਆਂ ਪਿੱਤਲ ਦੀਆਂ ਸਨ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਕੜੇ ਚਾਂਦੀ ਦੇ ਸਨ ਅਤੇ ਉਨ੍ਹਾਂ ਦੇ ਸਿਰਿਆਂ ਦਾ ਮੜ੍ਹ ਚਾਂਦੀ ਦਾ ਸੀ ਅਤੇ ਵਿਹੜੇ ਦੀਆਂ ਸਾਰੀਆਂ ਥੰਮ੍ਹੀਆਂ ਚਾਂਦੀ ਨਾਲ ਮੜ੍ਹੀਆਂ ਹੋਈਆਂ ਸਨ।
18 And the curtain for the doorway of the open space was of the best linen, with designs of blue and purple and red in needlework; it was twenty cubits long and five cubits high, to go with the hangings round the sides.
੧੮ਵਿਹੜੇ ਦੇ ਫਾਟਕ ਲਈ ਇੱਕ ਓਟ ਨੀਲੇ ਬੈਂਗਣੀ ਅਤੇ ਕਿਰਮਚੀ ਮਹੀਨ ਉਣੇ ਹੋਏ ਕਤਾਨ ਦੀ ਸੀ ਅਤੇ ਉਹ ਕਸੀਦੇਕਾਰ ਦਾ ਕੰਮ ਸੀ। ਉਹ ਦੀ ਲੰਬਾਈ ਵੀਹ ਹੱਥ ਅਤੇ ਉਹ ਦੀ ਉਚਾਈ ਚੌੜਾਈ ਜਿੰਨੀ ਪੰਜ ਹੱਥ ਵਿਹੜੇ ਦੀਆਂ ਕਨਾਤਾਂ ਵਾਂਗੂੰ ਸੀ।
19 There were four pillars with their bases, all of brass, the hooks being of silver, and their tops and their bands being covered with silver.
੧੯ਉਨ੍ਹਾਂ ਦੀਆਂ ਥੰਮ੍ਹੀਆਂ ਚਾਰ ਅਤੇ ਉਨ੍ਹਾਂ ਦੀਆਂ ਚੀਥੀਆਂ ਚਾਰ ਪਿੱਤਲ ਦੀਆਂ ਸਨ। ਉਨ੍ਹਾਂ ਦੇ ਕੁੰਡੇ ਚਾਂਦੀ ਦੇ ਅਤੇ ਉਨ੍ਹਾਂ ਦੇ ਸਿਰਿਆਂ ਦਾ ਮੜ੍ਹ ਅਤੇ ਉਨ੍ਹਾਂ ਦੇ ਕੜੇ ਚਾਂਦੀ ਦੇ ਸਨ।
20 All the nails used for the House and the open space round it were of brass.
੨੦ਡੇਰੇ ਅਤੇ ਵਿਹੜੇ ਦੇ ਆਲੇ-ਦੁਆਲੇ ਦੀਆਂ ਸਾਰੀਆਂ ਕੀਲੀਆਂ ਪਿੱਤਲ ਦੀਆਂ ਸਨ।
21 This is the price of the making of the House, even the House of witness, as it was valued by the word of Moses, for the work of the Levites under the direction of Ithamar, the son of Aaron the priest.
੨੧ਇਹ ਡੇਰੇ ਦਾ ਲੇਖਾ ਹੈ ਅਰਥਾਤ ਸਾਖੀ ਦੇ ਡੇਰੇ ਦਾ ਜਿਵੇਂ ਉਹ ਮੂਸਾ ਦੇ ਹੁਕਮ ਅਨੁਸਾਰ ਲੇਵੀਆਂ ਦੀ ਉਪਾਸਨਾ ਦੇ ਕੰਮ ਲਈ ਹਾਰੂਨ ਜਾਜਕ ਦੇ ਪੁੱਤਰ ਈਥਾਮਾਰ ਦੇ ਰਾਹੀਂ ਗਿਣਿਆ ਗਿਆ।
22 Bezalel, the son of Uri, the son of Hur, of the tribe of Judah, made everything as the Lord had given orders to Moses.
੨੨ਸੋ ਹੂਰ ਦੇ ਪੋਤੇ ਅਤੇ ਊਰੀ ਦੇ ਪੁੱਤਰ ਬਸਲਏਲ ਨੇ ਜਿਹੜਾ ਯਹੂਦਾਹ ਦੇ ਗੋਤ ਦਾ ਸੀ ਜੋ ਕੁਝ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਬਣਾਇਆ।
23 And with him was Oholiab, the son of Ahisamach, of the tribe of Dan; a designer and a trained workman, expert in needlework of blue and purple and red and the best linen.
੨੩ਉਹ ਦੇ ਨਾਲ ਆਹਾਲੀਆਬ ਅਹੀਸਾਮਾਕ ਦਾ ਪੁੱਤਰ ਸੀ ਜਿਹੜਾ ਦਾਨ ਦੇ ਗੋਤ ਦਾ ਸੀ। ਉਹ ਨਿਪੁੰਨ ਕਾਰੀਗਰ ਅਤੇ ਨੀਲੇ ਬੈਂਗਣੀ ਕਿਰਮਚੀ ਮਹੀਨ ਕਤਾਨ ਦਾ ਕਸੀਦੇਕਾਰ ਸੀ।
24 The gold used for all the different work done for the holy place, the gold which was given, was twenty-nine talents, and seven hundred and thirty shekels in weight, by the scale of the holy place.
੨੪ਸਾਰਾ ਸੋਨਾ ਜਿਹੜਾ ਪਵਿੱਤਰ ਸਥਾਨ ਦੇ ਕੰਮ ਦੇ ਵਰਤਣ ਵਿੱਚ ਆਇਆ ਅਰਥਾਤ ਭੇਟ ਦਾ ਸੋਨਾ ਉੱਨਤੀ ਕਿੱਕਾਰ ਅਤੇ ਸੱਤ ਸੌ ਤੀਹ ਸ਼ਕਲ ਪਵਿੱਤਰ ਸਥਾਨ ਦੇ ਸ਼ਕਲ ਅਨੁਸਾਰ ਹੋਇਆ
25 And the silver given by those who were numbered of the people was a hundred talents, and a thousand, seven hundred and seventy-five shekels in weight, by the scale of the holy place.
੨੫ਅਤੇ ਮੰਡਲੀ ਦੇ ਲੋਕਾਂ ਦੀ ਚਾਂਦੀ ਜਿਨ੍ਹਾਂ ਦਾ ਲੇਖਾ ਹੋਇਆ ਇੱਕ ਸੌ ਕਿੱਕਾਰ ਅਤੇ ਇੱਕ ਹਜ਼ਾਰ ਸੱਤ ਸੌ ਪੰਝੱਤਰ ਸ਼ਕਲ ਪਵਿੱਤਰ ਸਥਾਨ ਦੇ ਸ਼ਕਲ ਅਨੁਸਾਰ ਸੀ
26 A beka, that is, half a shekel by the holy scale, for everyone who was numbered; there were six hundred and three thousand, five hundred and fifty men of twenty years old and over.
੨੬ਅਰਥਾਤ ਜੀਆਂ ਪ੍ਰਤੀ ਅੱਧਾ ਸ਼ਕਲ ਪਵਿੱਤਰ ਸਥਾਨ ਦੇ ਸ਼ਕਲ ਅਨੁਸਾਰ ਉਨ੍ਹਾਂ ਸਾਰਿਆਂ ਤੋਂ ਜਿਹੜੇ ਗਿਣਿਆ ਹੋਇਆਂ ਵਿੱਚ ਰਲਦੇ ਸਨ ਲਿਆ ਜਿਹੜੇ ਵੀਹ ਸਾਲਾਂ ਦੇ ਅਤੇ ਉੱਤੇ ਦੇ ਸਨ ਉਹ ਛੇ ਲੱਖ ਤਿੰਨ ਹਜ਼ਾਰ ਪੰਜ ਸੌ ਪੰਜਾਹ ਸਨ।
27 Of this silver, a hundred talents was used for making the bases of the pillars of the holy place and of the veil; a talent for every base.
੨੭ਅਤੇ ਚਾਂਦੀ ਦੇ ਸੌ ਕਿੱਕਾਰ ਪਵਿੱਤਰ ਸਥਾਨ ਦੀਆਂ ਚੀਥੀਆਂ ਅਤੇ ਪਰਦੇ ਦੀਆਂ ਚੀਥੀਆਂ ਲਈ ਵਰਤੇ ਗਏ ਅਰਥਾਤ ਸੌ ਚੀਥੀਆਂ ਸੌ ਕਿੱਕਾਰ ਇੱਕ ਚੀਥੀ ਇੱਕ ਕਿੱਕਾਰ।
28 And a thousand, seven hundred and seventy-five shekels of silver was used to make the hooks for the pillars, and for plating the tops of the pillars and for making their bands.
੨੮ਅਤੇ ਇੱਕ ਹਜ਼ਾਰ ਸੱਤ ਸੌ ਪੰਝੱਤਰ ਸ਼ਕਲ ਤੋਂ ਉਸ ਨੇ ਥੰਮ੍ਹੀਆਂ ਦੇ ਕੁੰਡੇ ਬਣਾਏ ਅਤੇ ਉਨ੍ਹਾਂ ਦੇ ਸਿਰਿਆਂ ਨੂੰ ਮੜ੍ਹਿਆ ਅਤੇ ਉਨ੍ਹਾਂ ਦੇ ਕੜੇ ਬਣਾਏ।
29 The brass which was given was seventy talents, two thousand four hundred shekels;
੨੯ਭੇਟ ਦਾ ਪਿੱਤਲ ਸੱਤਰ ਕਿੱਕਾਰ ਅਤੇ ਦੋ ਹਜ਼ਾਰ ਚਾਰ ਸੌ ਸ਼ਕਲ ਸੀ।
30 From it he made the bases of the doorway of the Tent of meeting and the brass altar and the network for it and all the vessels for the altar,
੩੦ਉਸ ਤੋਂ ਉਹ ਨੇ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਦੀਆਂ ਚੀਥੀਆਂ ਅਤੇ ਪਿੱਤਲ ਦੀ ਜਗਵੇਦੀ ਅਤੇ ਉਸ ਦੀ ਪਿੱਤਲ ਦੀ ਝੰਜਰੀ ਅਤੇ ਜਗਵੇਦੀ ਦੇ ਸਾਰੇ ਭਾਂਡੇ ਬਣਾਏ ਨਾਲੇ ਵਿਹੜੇ ਦੇ ਚੌਹਾਂ ਪਾਸਿਆਂ ਦੀਆਂ ਚੀਥੀਆਂ ਅਤੇ ਵਿਹੜੇ ਦੇ ਫਾਟਕ ਦੀਆਂ ਚੀਥੀਆਂ ਅਤੇ ਡੇਰੇ ਦੀਆਂ ਸਾਰੀਆਂ ਕੀਲੀਆਂ ਅਤੇ ਵਿਹੜੇ ਦੇ ਚੌਹਾਂ ਪਾਸਿਆਂ ਦੀਆਂ ਕੀਲੀਆਂ।
31 And the bases for the open space all round and for its doorway, and all the nails for the House and for the open space.
੩੧ਇਸ ਦੀ ਵਰਤੋਂ ਵਿਹੜੇ ਦੇ ਆਲੇ-ਦੁਆਲੇ ਦੇ ਪਰਦਿਆਂ ਅਤੇ ਪ੍ਰਵੇਸ਼-ਦੁਆਰ ਦੇ ਪਰਦਿਆਂ ਦੀਆਂ ਚੀਥੀਆਂ ਬਣਾਉਣ ਲਈ ਵੀ ਕੀਤੀ ਗਈ ਸੀ। ਅਤੇ ਪਿੱਤਲ ਦੀ ਵਰਤੋਂ ਪਵਿੱਤਰ ਤੰਬੂ ਲਈ ਅਤੇ ਵਿਹੜੇ ਦੇ ਆਲੇ-ਦੁਆਲੇ ਦੇ ਪਰਦਿਆਂ ਲਈ ਕੀਲੀਆਂ ਬਣਾਉਣ ਵਾਸਤੇ ਕੀਤੀ ਗਈ ਸੀ।