< 2 Chronicles 33 >
1 Manasseh was twelve years old when he became king, and he was ruling for fifty-five years in Jerusalem.
੧ਜਦ ਮਨੱਸ਼ਹ ਰਾਜ ਕਰਨ ਲੱਗਾ ਤਾਂ ਉਹ ਬਾਰਾਂ ਸਾਲਾਂ ਦਾ ਸੀ, ਉਸ ਨੇ ਪਚਵੰਜਾ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ
2 He did evil in the eyes of the Lord, copying the disgusting ways of the nations whom the Lord had sent out of the land before the children of Israel.
੨ਅਤੇ ਉਸ ਨੇ ਉਨ੍ਹਾਂ ਕੌਮਾਂ ਦੇ ਘਿਣਾਉਣੇ ਕੰਮਾਂ ਵਾਂਗੂੰ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਦੇ ਅੱਗਿਓਂ ਕੱਢ ਦਿੱਤਾ ਸੀ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ
3 For he put up again the high places which had been pulled down by his father Hezekiah; and he made altars for the Baals, and pillars of wood, and was a worshipper and servant of all the stars of heaven;
੩ਕਿਉਂ ਜੋ ਉਸ ਨੇ ਉਨ੍ਹਾਂ ਉੱਚਿਆਂ ਥਾਵਾਂ ਨੂੰ ਜਿਨ੍ਹਾਂ ਨੂੰ ਉਸ ਦੇ ਪਿਤਾ ਹਿਜ਼ਕੀਯਾਹ ਨੇ ਢਾਹ ਦਿੱਤਾ ਸੀ ਫੇਰ ਬਣਾਇਆ ਅਤੇ ਬਆਲਾਂ ਦੇ ਲਈ ਜਗਵੇਦੀਆਂ ਬਣਾਈਆਂ ਅਤੇ ਟੁੰਡ ਦੇਵੀਆਂ ਬਣਾਈਆਂ ਅਤੇ ਅਕਾਸ਼ ਦੇ ਸਾਰੇ ਲਸ਼ਕਰ ਨੂੰ ਮੱਥਾ ਟੇਕਿਆ ਅਤੇ ਉਨ੍ਹਾਂ ਦੀ ਪੂਜਾ ਕੀਤੀ
4 And he made altars in the house of the Lord, of which the Lord had said, In Jerusalem will my name be for ever.
੪ਅਤੇ ਉਸ ਨੇ ਯਹੋਵਾਹ ਦੇ ਭਵਨ ਵਿੱਚ ਜਿਸ ਦੇ ਵਿਖੇ ਯਹੋਵਾਹ ਦਾ ਫ਼ਰਮਾਨ ਸੀ ਕਿ ਮੇਰਾ ਨਾਮ ਯਰੂਸ਼ਲਮ ਵਿੱਚ ਸਦਾ ਤੱਕ ਰਹੇਗਾ ਜਗਵੇਦੀਆਂ ਬਣਾਈਆਂ
5 And he made altars for all the stars of heaven in the two outer squares of the house of the Lord.
੫ਅਤੇ ਉਸ ਨੇ ਯਹੋਵਾਹ ਦੇ ਭਵਨ ਦੇ ਦੋਹਾਂ ਵਿਹੜਿਆਂ ਵਿੱਚ ਅਕਾਸ਼ ਦੇ ਸਾਰੇ ਲਸ਼ਕਰ ਲਈ ਜਗਵੇਦੀਆਂ ਬਣਾਈਆਂ
6 More than this, he made his children go through the fire in the valley of the son of Hinnom; and he made use of secret arts, and signs for reading the future, and unnatural powers, and gave positions to those who had control of spirits and to wonder-workers: he did much evil in the eyes of the Lord, moving him to wrath.
੬ਅਤੇ ਉਸ ਨੇ ਬਨ ਹਿੰਨੋਮ ਦੀ ਵਾਦੀ ਵਿੱਚ ਆਪਣੇ ਪੁੱਤਰਾਂ ਨੂੰ ਅੱਗ ਵਿੱਚੋਂ ਦੀ ਲੰਘਾਇਆ ਅਤੇ ਫ਼ਾਲ ਪਾਉਂਦਾ ਅਤੇ ਟੂਣੇ-ਟੋਟਕੇ ਅਤੇ ਜਾਦੂ ਕਰਦਾ, ਅਤੇ ਭੂਤ ਮਿੱਤਰਾਂ ਅਤੇ ਦਿਓ-ਯਾਰਾਂ ਨਾਲ ਮੇਲ-ਜੋਲ ਰੱਖਦਾ ਸੀ। ਉਹ ਅਜਿਹਾ ਕੰਮ ਕਰਨ ਵਿੱਚ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ ਬਹੁਤ ਵੱਧ ਗਿਆ ਅਤੇ ਉਹ ਦੇ ਕ੍ਰੋਧ ਨੂੰ ਭੜਕਾਇਆ
7 And he put the image he had made in the house of God, the house of which God had said to David and to Solomon his son, In this house, and in Jerusalem, the town which I have made mine out of all the tribes of Israel, will I put my name for ever:
੭ਅਤੇ ਉਸ ਨੇ ਇੱਕ ਬੁੱਤ ਦੀ ਉੱਕਰੀ ਹੋਈ ਮੂਰਤ ਬਣਾ ਕੇ ਪਰਮੇਸ਼ੁਰ ਦੇ ਭਵਨ ਵਿੱਚ ਰੱਖੀ ਜਿਸ ਦੇ ਵਿਖੇ ਪਰਮੇਸ਼ੁਰ ਨੇ ਦਾਊਦ ਅਤੇ ਉਹ ਦੇ ਪੁੱਤਰ ਸੁਲੇਮਾਨ ਨੂੰ ਹੁਕਮ ਦਿੱਤਾ ਸੀ ਕਿ ਮੈਂ ਇਸ ਭਵਨ ਵਿੱਚ ਅਤੇ ਯਰੂਸ਼ਲਮ ਵਿੱਚ ਜਿਸ ਨੂੰ ਮੈਂ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਚੁਣ ਲਿਆ ਹੈ, ਆਪਣਾ ਨਾਮ ਸਦਾ ਤੱਕ ਰੱਖਾਂਗਾ
8 And never again will I let the feet of Israel be moved out of the land which I have given to their fathers; if only they will take care to do all my orders, even all the law and the orders and the rules given to them by Moses.
੮ਅਤੇ ਮੈਂ ਇਸਰਾਏਲ ਦੇ ਪੈਰ ਉਸ ਭੂਮੀ ਉੱਤੋਂ ਜਿਹ ਦੇ ਵਿੱਚ ਮੈਂ ਉਨ੍ਹਾਂ ਦੇ ਪੁਰਖਿਆਂ ਨੂੰ ਘੱਲਿਆਰਿਆ ਹੈ ਫੇਰ ਕਦੇ ਨਹੀਂ ਹਟਾਵਾਂਗਾ ਪਰ ਜੇ ਉਹ ਉਨ੍ਹਾਂ ਸਾਰੀਆਂ ਗੱਲਾਂ ਦੇ ਪੂਰਾ ਕਰਨ ਦੀ ਜਿਨ੍ਹਾਂ ਦਾ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਪਾਲਨਾ ਕਰਨ ਅਰਥਾਤ ਸਾਰੀ ਬਿਵਸਥਾ, ਬਿਧੀਆਂ ਅਤੇ ਨਿਆਂਵਾਂ ਦੀ ਜੋ ਮੂਸਾ ਦੇ ਰਾਹੀਂ ਆਏ ਸਨ
9 And Manasseh made Judah and the people of Jerusalem go out of the true way, so that they did more evil than those nations whom the Lord gave up to destruction before the children of Israel.
੯ਮਨੱਸ਼ਹ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਕੁਰਾਹੇ ਪਾਇਆ ਕਿ ਉਨ੍ਹਾਂ ਨੇ ਉਹਨਾਂ ਕੌਮਾਂ ਨਾਲੋਂ ਵੀ ਵੱਧ ਬੁਰਿਆਈ ਕੀਤੀ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਦੇ ਅੱਗੋਂ ਬਰਬਾਦ ਕਰਵਾਇਆ ਸੀ।
10 And the word of the Lord came to Manasseh and his people, but they gave no attention.
੧੦ਤਾਂ ਯਹੋਵਾਹ ਨੇ ਮਨੱਸ਼ਹ ਅਤੇ ਉਸ ਦੇ ਲੋਕਾਂ ਨਾਲ ਗੱਲਾਂ ਕੀਤੀਆਂ ਪਰ ਉਨ੍ਹਾਂ ਨੇ ਧਿਆਨ ਨਾ ਕੀਤਾ
11 So the Lord sent against them the captains of the army of Assyria, who made Manasseh a prisoner and took him away in chains to Babylon.
੧੧ਇਸ ਲਈ ਯਹੋਵਾਹ ਅੱਸ਼ੂਰ ਦੇ ਪਾਤਸ਼ਾਹ ਦੇ ਸੈਨਾਪਤੀਆਂ ਨੂੰ ਉਨ੍ਹਾਂ ਉੱਤੇ ਚੜ੍ਹਾ ਲਿਆਇਆ ਜਿਹੜੇ ਮਨੱਸ਼ਹ ਨੂੰ ਬੰਨ੍ਹ ਕੇ ਹੱਥ ਕੜੀਆਂ ਅਤੇ ਬੇੜੀਆਂ ਨਾਲ ਬਾਬਲ ਨੂੰ ਲੈ ਗਏ
12 And crying out to the Lord his God in his trouble, he made himself low before the God of his fathers,
੧੨ਜਦ ਉਹ ਔਕੜ ਵਿੱਚ ਪਿਆ ਤਾਂ ਉਹ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਮਿੰਨਤ ਕੀਤੀ ਅਤੇ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੇ ਸਨਮੁਖ ਆਪਣੇ ਆਪ ਨੂੰ ਬਹੁਤ ਅਧੀਨ ਕੀਤਾ
13 And made prayer to him; and in answer to his prayer God let him come back to Jerusalem and to his kingdom. Then Manasseh was certain that the Lord was God.
੧੩ਉਹ ਨੇ ਉਸ ਅੱਗੇ ਪ੍ਰਾਰਥਨਾ ਕੀਤੀ ਤਾਂ ਉਸ ਨੇ ਉਹ ਦੇ ਤਰਲਿਆਂ ਨੂੰ ਸੁਣ ਲਿਆ। ਉਹ ਨੂੰ ਉਹ ਦੇ ਰਾਜ ਵਿੱਚ ਯਰੂਸ਼ਲਮ ਨੂੰ ਮੋੜ ਲਿਆਇਆ ਤਾਂ ਮਨੱਸ਼ਹ ਨੇ ਜਾਣਿਆ ਕਿ ਯਹੋਵਾਹ ਹੀ ਪਰਮੇਸ਼ੁਰ ਹੈ
14 After this he made an outer wall for the town of David, on the west side of Gihon in the valley, as far as the way into the town by the fish doorway; and he put a very high wall round the Ophel; and he put captains of the army in all the walled towns of Judah.
੧੪ਇਸ ਦੇ ਮਗਰੋਂ ਉਹ ਨੇ ਦਾਊਦ ਦੇ ਸ਼ਹਿਰ ਲਈ ਗੀਹੋਨ ਦੇ ਪੱਛਮ ਵੱਲ ਵਾਦੀ ਵਿੱਚ ਮੱਛੀ ਫਾਟਕ ਦੇ ਲਾਂਘੇ ਤੱਕ ਬਾਹਰ ਵੱਲ ਇੱਕ ਕੰਧ ਬਣਾਈ ਅਤੇ ਓਫ਼ਲ ਨੂੰ ਘੇਰ ਕੇ ਬਹੁਤ ਉੱਚਾ ਕਰ ਦਿੱਤਾ ਅਤੇ ਯਹੂਦਾਹ ਦੇ ਸਾਰੇ ਗੜ੍ਹ ਵਾਲੇ ਸ਼ਹਿਰਾਂ ਵਿੱਚ ਫ਼ੌਜੀ ਸਰਦਾਰ ਨਿਯੁਕਤ ਕੀਤੇ
15 He took away the strange gods and the image out of the house of the Lord, and all the altars he had put up on the hill of the Lord's house and in Jerusalem, and put them out of the town.
੧੫ਅਤੇ ਉਹ ਨੇ ਓਪਰੇ ਦੇਵਤੇ ਅਤੇ ਉਸ ਬੁੱਤ ਨੂੰ ਜਿਹੜਾ ਯਹੋਵਾਹ ਦੇ ਭਵਨ ਵਿੱਚ ਸੀ ਅਤੇ ਸਾਰੀਆਂ ਜਗਵੇਦੀਆਂ ਨੂੰ ਜਿਹੜੀਆਂ ਉਸ ਯਹੋਵਾਹ ਦੇ ਭਵਨ ਦੇ ਪਰਬਤ ਉੱਤੇ ਯਰੂਸ਼ਲਮ ਵਿੱਚ ਬਣਾਈਆਂ ਸਨ ਕੱਢ ਕੇ ਸ਼ਹਿਰੋਂ ਬਾਹਰ ਸੁੱਟ ਦਿੱਤਾ
16 And he put the altar of the Lord in order, offering peace-offerings and praise-offerings on it, and said that all Judah were to be servants of the Lord, the God of Israel.
੧੬ਉਸ ਨੇ ਯਹੋਵਾਹ ਦੀ ਜਗਵੇਦੀ ਦੀ ਮੁਰੰਮਤ ਕਰਾਈ ਅਤੇ ਉਸ ਉੱਤੇ ਸੁੱਖ-ਸਾਂਦ ਦੀਆਂ ਬਲੀਆਂ ਅਤੇ ਧੰਨਵਾਦ ਦੇ ਚੜ੍ਹਾਵੇ ਚੜ੍ਹਾਏ ਅਤੇ ਯਹੂਦਾਹ ਨੂੰ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਉਪਾਸਨਾ ਦਾ ਹੁਕਮ ਦਿੱਤਾ
17 However, the people still made offerings in the high places, but only to the Lord their God.
੧੭ਤਾਂ ਵੀ ਅਜੇ ਤੱਕ ਲੋਕ ਉੱਚਿਆਂ ਸਥਾਨਾਂ ਉੱਤੇ ਬਲੀਆਂ ਚੜ੍ਹਾਉਂਦੇ ਰਹੇ ਪਰ ਕੇਵਲ ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ
18 Now the rest of the acts of Manasseh, and his prayer to his God, and the words which the seers said to him in the name of the Lord, the God of Israel, are recorded among the acts of the kings of Israel.
੧੮ਮਨੱਸ਼ਹ ਦੀਆਂ ਬਾਕੀ ਗੱਲਾਂ ਅਤੇ ਆਪਣੇ ਪਰਮੇਸ਼ੁਰ ਅੱਗੇ ਉਹ ਦੀ ਪ੍ਰਾਰਥਨਾ ਅਤੇ ਉਨ੍ਹਾਂ ਗੈਬਦਾਨਾਂ ਦੀਆਂ ਗੱਲਾਂ ਜਿਨ੍ਹਾਂ ਨੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੇ ਨਾਮ ਨਾਲ ਉਸ ਨਾਲ ਗੱਲਾਂ ਕੀਤੀਆਂ ਸਨ ਵੇਖੋ, ਉਹ ਸਭ ਇਸਰਾਏਲ ਦੇ ਪਾਤਸ਼ਾਹਾਂ ਦੀਆਂ ਗੱਲਾਂ ਨਾਲ ਲਿਖੇ ਹਨ।
19 And the prayer which he made to God, and how God gave him an answer, and all his sin and his wrongdoing, and the places where he made high places and put up pillars of wood and images, before he put away his pride, are recorded in the history of the seers.
੧੯ਉਹ ਦੀ ਪ੍ਰਾਰਥਨਾ ਅਤੇ ਉਸ ਦੇ ਲਈ ਤਰਲੇ ਅਤੇ ਉਹ ਦੇ ਸਾਰੇ ਪਾਪ ਅਤੇ ਉਹ ਦੀ ਬੇਈਮਾਨੀ ਅਤੇ ਉਹ ਥਾਂ ਜਿੱਥੇ ਉਹ ਨੇ ਉੱਚੇ ਸਥਾਨ ਬਣਾਏ ਅਤੇ ਟੁੰਡਾਂ ਅਤੇ ਘੜ੍ਹੀਆਂ ਹੋਈਆਂ ਮੂਰਤਾਂ ਨੂੰ ਉਹ ਦੀ ਅਧੀਨਤਾ ਤੋਂ ਪਹਿਲਾ ਖੜ੍ਹਾ ਕੀਤਾ, ਇਹ ਹੋਜ਼ਾਈ ਦੀਆਂ ਗੱਲਾਂ ਵਿੱਚ ਲਿਖੀਆਂ ਹਨ
20 So Manasseh went to rest with his fathers, and they put his body to rest in his house, and Amon his son became king in his place.
੨੦ਤਾਂ ਮਨੱਸ਼ਹ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਨ੍ਹਾਂ ਨੇ ਉਹ ਨੂੰ ਉਹ ਦੇ ਆਪਣੇ ਘਰ ਵਿੱਚ ਦੱਬ ਦਿੱਤਾ, ਫੇਰ ਉਹ ਦਾ ਪੁੱਤਰ ਆਮੋਨ ਉਹ ਦੇ ਥਾਂ ਰਾਜ ਕਰਨ ਲੱਗਾ।
21 Amon was twenty-two years old when he became king; and he was ruling for two years in Jerusalem.
੨੧ਜਦ ਆਮੋਨ ਰਾਜ ਕਰਨ ਲੱਗਾ ਉਹ ਬਾਈਆਂ ਸਾਲਾਂ ਦਾ ਸੀ ਅਤੇ ਉਹ ਨੇ ਯਰੂਸ਼ਲਮ ਵਿੱਚ ਦੋ ਸਾਲ ਰਾਜ ਕੀਤਾ
22 He did evil in the eyes of the Lord, as Manasseh his father had done; and Amon made offerings to all the images which his father Manasseh had made, and was their servant.
੨੨ਉਹ ਨੇ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ ਜਿਵੇਂ ਉਹ ਦੇ ਪਿਤਾ ਮਨੱਸ਼ਹ ਨੇ ਵੀ ਕੀਤਾ ਸੀ ਅਤੇ ਉਨ੍ਹਾਂ ਸਾਰੀਆਂ ਘੜ੍ਹੀਆਂ ਹੋਈਆਂ ਮੂਰਤਾਂ ਲਈ ਜਿਹੜੀਆਂ ਉਸ ਦੇ ਪਿਤਾ ਮੱਨਸ਼ਹ ਨੇ ਬਣਾਈਆਂ ਸਨ ਆਮੋਨ ਨੇ ਬਲੀਆਂ ਚੜ੍ਹਾਈਆਂ ਅਤੇ ਉਨ੍ਹਾਂ ਦੀ ਪੂਜਾ ਕੀਤੀ
23 He did not make himself low before the Lord, as his father Manasseh had done, but went on sinning more and more.
੨੩ਉਹ ਯਹੋਵਾਹ ਦੇ ਅੱਗੇ ਅਧੀਨ ਨਾ ਹੋਇਆ ਜਿਵੇਂ ਉਸ ਦਾ ਪਿਤਾ ਮਨੱਸ਼ਹ ਅਧੀਨ ਹੋਇਆ ਸੀ ਸਗੋਂ ਇਹੀ ਆਮੋਨ ਵੱਧ ਅਪਰਾਧ ਕਰਦਾ ਗਿਆ
24 And his servants made a secret design against him, and put him to death in his house.
੨੪ਸੋ ਉਹ ਦੇ ਨੌਕਰਾਂ ਨੇ ਉਹ ਦੇ ਵਿਰੁੱਧ ਯੋਜਨਾ ਬਣਾਈ ਅਤੇ ਰਾਜਾ ਨੂੰ ਉਹ ਦੇ ਮਹਿਲ ਦੇ ਵਿੱਚੇ ਹੀ ਮਾਰ ਸੁੱਟਿਆ।
25 But the people of the land put to death all those who had taken part in the design against King Amon, and made his son Josiah king in his place.
੨੫ਪਰ ਉਸ ਦੇਸ ਦੇ ਲੋਕਾਂ ਨੇ ਉਹਨਾਂ ਸਾਰਿਆਂ ਨੂੰ ਮਾਰ ਸੁੱਟਿਆ ਜਿਨ੍ਹਾਂ ਨੇ ਆਮੋਨ ਰਾਜਾ ਦੇ ਵਿਰੁੱਧ ਯੋਜਨਾ ਬਣਾਈ ਸੀ ਅਤੇ ਦੇਸ ਦੇ ਲੋਕਾਂ ਨੇ ਉਹ ਦੇ ਪੁੱਤਰ ਯੋਸ਼ੀਯਾਹ ਨੂੰ ਉਹ ਦੇ ਥਾਂ ਰਾਜਾ ਬਣਾਇਆ।