< Numbers 17 >

1 And the LORD said to Moses,
ਯਹੋਵਾਹ ਨੇ ਮੂਸਾ ਨੂੰ ਆਖਿਆ,
2 “Speak to the Israelites and take from them twelve staffs, one from the leader of each tribe. Write each man’s name on his staff,
ਇਸਰਾਏਲੀਆਂ ਨੂੰ ਆਖ ਅਤੇ ਉਨ੍ਹਾਂ ਤੋਂ ਗੋਤਾਂ ਦੇ ਅਨੁਸਾਰ ਉਹਨਾਂ ਦੇ ਸਾਰਿਆਂ ਪ੍ਰਧਾਨਾਂ ਦੇ ਕੋਲੋਂ ਇੱਕ-ਇੱਕ ਢਾਂਗਾ ਲੈ ਅਤੇ ਉਹਨਾਂ ਉੱਤੇ ਉਹਨਾਂ ਦੇ ਬਾਰਾਂ ਪੁਰਖਿਆਂ ਦੇ ਨਾਮ ਲਿਖ।
3 and write Aaron’s name on the staff of Levi, because there must be one staff for the head of each tribe.
ਤੂੰ ਹਾਰੂਨ ਦਾ ਨਾਮ ਲੇਵੀ ਦੇ ਢਾਂਗੇ ਉੱਤੇ ਲਿਖੀਂ ਕਿਉਂ ਜੋ ਇੱਕ-ਇੱਕ ਢਾਂਗਾ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਦੇ ਹਰ ਮੁਖੀਏ ਦੇ ਲਈ ਹੋਵੇਗਾ।
4 Place the staffs in the Tent of Meeting in front of the Testimony, where I meet with you.
ਅਤੇ ਉਨ੍ਹਾਂ ਢਾਂਗਿਆਂ ਨੂੰ ਮੰਡਲੀ ਦੇ ਤੰਬੂ ਵਿੱਚ ਉਸ ਸਾਖੀ ਦੇ ਸੰਦੂਕ ਅੱਗੇ ਜਿੱਥੇ ਮੈਂ ਤੈਨੂੰ ਮਿਲਦਾ ਹਾਂ, ਰੱਖਦੇ।
5 The staff belonging to the man I choose will sprout, and I will rid Myself of the constant grumbling of the Israelites against you.”
ਜਿਸ ਮਨੁੱਖ ਨੂੰ ਮੈਂ ਚੁਣਾਂਗਾ, ਉਸ ਦੇ ਢਾਂਗੇ ਵਿੱਚੋਂ ਕੁੰਬਲਾਂ ਨਿੱਕਲ ਆਉਣਗੀਆਂ ਅਤੇ ਮੈਂ ਆਪਣੀ ਵੱਲੋਂ ਇਸਰਾਏਲੀਆਂ ਦੀ ਬੁੜ ਬੁੜਾਹਟ ਨੂੰ, ਜਿਹੜੀ ਉਹ ਤੁਹਾਡੇ ਵਿਰੁੱਧ ਬੁੜ-ਬੁੜਾਉਂਦੇ ਹਨ, ਦੂਰ ਕਰ ਦਿਆਂਗਾ।
6 So Moses spoke to the Israelites, and each of their leaders gave him a staff—one for each of the leaders of their tribes, twelve staffs in all. And Aaron’s staff was among them.
ਮੂਸਾ ਨੇ ਇਸਰਾਏਲੀਆਂ ਨੂੰ ਇਹ ਗੱਲ ਆਖੀ ਅਤੇ ਉਨ੍ਹਾਂ ਦੇ ਸਾਰੇ ਪ੍ਰਧਾਨਾਂ ਨੇ ਆਪਣੇ ਲਈ, ਆਪਣੇ ਪੁਰਖਿਆਂ ਦੇ ਗੋਤਾਂ ਦੇ ਅਨੁਸਾਰ ਢਾਂਗੇ ਦਿੱਤੇ, ਇਸ ਤਰ੍ਹਾਂ ਬਾਰਾਂ ਢਾਂਗੇ ਹੋਏ ਅਤੇ ਉਨ੍ਹਾਂ ਬਾਰਾਂ ਢਾਂਗਿਆਂ ਵਿੱਚ ਹਾਰੂਨ ਦਾ ਢਾਂਗਾ ਵੀ ਸੀ।
7 Then Moses placed the staffs before the LORD in the Tent of the Testimony.
ਮੂਸਾ ਨੇ ਉਨ੍ਹਾਂ ਢਾਂਗਿਆਂ ਨੂੰ ਸਾਖੀ ਦੇ ਤੰਬੂ ਵਿੱਚ ਯਹੋਵਾਹ ਦੇ ਅੱਗੇ ਰੱਖ ਦਿੱਤਾ।
8 The next day Moses entered the Tent of the Testimony and saw that Aaron’s staff, representing the house of Levi, had sprouted, put forth buds, blossomed, and produced almonds.
ਦੂਜੇ ਦਿਨ ਮੂਸਾ ਸਾਖੀ ਦੇ ਤੰਬੂ ਵਿੱਚ ਗਿਆ, ਅਤੇ ਕੀ ਵੇਖਿਆ ਕਿ ਹਾਰੂਨ ਦਾ ਢਾਂਗਾ ਜੋ ਲੇਵੀ ਦੇ ਪਰਿਵਾਰ ਦਾ ਸੀ, ਉਸ ਵਿੱਚੋਂ ਕੁੰਬਲਾਂ ਫੁੱਟੀਆਂ ਹੋਈਆਂ ਸਨ ਅਰਥਾਤ ਉਸ ਉੱਤੇ ਫੁੱਲ ਅਤੇ ਪੱਕੇ ਬਦਾਮ ਵੀ ਲੱਗੇ ਹੋਏ ਸਨ।
9 Then Moses brought out all the staffs from the LORD’s presence to all the Israelites. They saw them, and each man took his own staff.
ਤਦ ਮੂਸਾ ਉਹਨਾਂ ਸਾਰਿਆਂ ਢਾਂਗਿਆਂ ਨੂੰ ਯਹੋਵਾਹ ਦੇ ਅੱਗੋਂ ਲੈ ਕੇ ਇਸਰਾਏਲੀਆਂ ਕੋਲ ਬਾਹਰ ਲੈ ਆਇਆ ਅਤੇ ਉਨ੍ਹਾਂ ਨੇ ਆਪਣੇ-ਆਪਣੇ ਢਾਂਗੇ ਨੂੰ ਪਹਿਚਾਣ ਕੇ ਲੈ ਲਿਆ।
10 The LORD said to Moses, “Put Aaron’s staff back in front of the Testimony, to be kept as a sign for the rebellious, so that you may put an end to their grumbling against Me, lest they die.”
੧੦ਯਹੋਵਾਹ ਨੇ ਮੂਸਾ ਨੂੰ ਆਖਿਆ, ਹਾਰੂਨ ਦਾ ਢਾਂਗਾ ਵਿਦਰੋਹ ਕਰਨ ਵਾਲਿਆਂ ਲਈ ਨਿਸ਼ਾਨ ਹੋਣ ਲਈ ਮੋੜ ਕੇ, ਸਾਖੀ ਦੇ ਅੱਗੇ ਫਿਰ ਰੱਖਦੇ ਤਾਂ ਜੋ ਤੂੰ ਮੇਰੇ ਵਿਰੁੱਧ ਉਨ੍ਹਾਂ ਦੀ ਬੁੜ ਬੁੜਾਹਟ ਨੂੰ ਮਿਟਾ ਦੇਵੇ ਕਿਤੇ ਅਜਿਹਾ ਨਾ ਹੋਵੇ ਕਿ ਮਰ ਜਾਣ।
11 So Moses did as the LORD had commanded him.
੧੧ਮੂਸਾ ਨੇ ਉਸੇ ਤਰ੍ਹਾਂ ਹੀ ਕੀਤਾ, ਜਿਵੇਂ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਸੀ।
12 Then the Israelites declared to Moses, “Look, we are perishing! We are lost; we are all lost!
੧੨ਉਪਰੰਤ ਇਸਰਾਏਲੀਆਂ ਨੇ ਮੂਸਾ ਨੂੰ ਆਖਿਆ ਕਿ ਵੇਖ, ਸਾਡੀ ਜਾਨ ਮੁੱਕ ਚੱਲੀ ਹੈਂ। ਅਸੀਂ ਨਾਸ ਹੋ ਗਏ ਹਾਂ! ਅਸੀਂ ਸਾਰੇ ਦੇ ਸਾਰੇ ਨਾਸ ਹੋ ਗਏ ਹਾਂ।
13 Anyone who comes near the tabernacle of the LORD will die. Are we all going to perish?”
੧੩ਜੋ ਕੋਈ ਯਹੋਵਾਹ ਦੇ ਡੇਰੇ ਦੇ ਨੇੜੇ ਜਾਂਦਾ ਉਹ ਮਰ ਜਾਂਦਾ ਹੈ। ਕੀ ਅਸੀਂ ਵੀ ਸਾਰੇ ਮਰ ਜਾਂਵਾਂਗੇ?

< Numbers 17 >