< Malachi 3 >
1 “Behold, I will send My messenger, who will prepare the way before Me. Then the Lord whom you seek will suddenly come to His temple—the Messenger of the covenant, in whom you delight—see, He is coming,” says the LORD of Hosts.
੧ਵੇਖੋ, ਮੈਂ ਆਪਣੇ ਦੂਤ ਨੂੰ ਭੇਜਦਾ ਹਾਂ, ਉਹ ਮੇਰੇ ਅੱਗੇ ਰਾਹ ਨੂੰ ਤਿਆਰ ਕਰੇਗਾ ਅਤੇ ਪ੍ਰਭੂ ਜਿਹ ਨੂੰ ਤੁਸੀਂ ਭਾਲਦੇ ਹੋ ਅਚਾਨਕ ਆਪਣੀ ਹੈਕਲ ਵਿੱਚ ਆ ਜਾਵੇਗਾ, ਹਾਂ, ਨੇਮ ਦਾ ਦੂਤ ਜਿਸ ਤੋਂ ਤੁਸੀਂ ਖੁਸ਼ ਹੋ, - ਵੇਖੋ, ਉਹ ਆਉਂਦਾ ਹੈ, ਸੈਨਾਂ ਦਾ ਯਹੋਵਾਹ ਆਖਦਾ ਹੈ।
2 But who can endure the day of His coming? And who can stand when He appears? For He will be like a refiner’s fire, like a launderer’s soap.
੨ਪਰ ਉਸ ਦੇ ਆਉਣ ਦੇ ਦਿਨ ਨੂੰ ਕੌਣ ਸਹਾਰ ਸਕਦਾ ਹੈ ਅਤੇ ਜਦ ਉਹ ਪਰਗਟ ਹੋਵੇਗਾ ਤਦ ਕੌਣ ਖੜ੍ਹਾ ਰਹਿ ਸਕੇਗਾ? ਕਿਉਂ ਜੋ ਉਹ ਸੁਨਿਆਰੇ ਦੀ ਅੱਗ ਅਤੇ ਧੋਬੀ ਦੇ ਸਾਬਣ ਵਰਗਾ ਹੈ।
3 And He will sit as a refiner and purifier of silver; He will purify the sons of Levi and refine them like gold and silver. Then they will present offerings to the LORD in righteousness.
੩ਉਹ ਚਾਂਦੀ ਨੂੰ ਤਾਉਣ ਅਤੇ ਸਾਫ਼ ਕਰਨ ਲਈ ਬੈਠੇਗਾ, ਉਹ ਲੇਵੀਆਂ ਨੂੰ ਚਾਂਦੀ ਵਾਂਗੂੰ ਸਾਫ਼ ਕਰੇਗਾ, ਉਹਨਾਂ ਨੂੰ ਸੋਨੇ ਵਾਂਗੂੰ ਅਤੇ ਚਾਂਦੀ ਵਾਂਗੂੰ ਤਾਵੇਗਾ ਅਤੇ ਉਹ ਯਹੋਵਾਹ ਲਈ ਯੋਗ ਭੇਟ ਚੜ੍ਹਾਉਣਗੇ।
4 Then the offerings of Judah and Jerusalem will please the LORD, as in days of old and years gone by.
੪ਤਦ ਯਹੂਦਾਹ ਅਤੇ ਯਰੂਸ਼ਲਮ ਦੀ ਭੇਟ ਯਹੋਵਾਹ ਨੂੰ ਪਸੰਦ ਆਵੇਗੀ, ਜਿਵੇਂ ਪ੍ਰਾਚੀਨ ਦਿਨਾਂ ਵਿੱਚ ਅਤੇ ਜਿਵੇਂ ਪਿੱਛਲਿਆਂ ਸਾਲਾਂ ਵਿੱਚ ਪਸੰਦ ਆਉਂਦੀ ਸੀ।
5 “Then I will draw near to you for judgment. And I will be a swift witness against sorcerers and adulterers and perjurers, against oppressors of the widowed and fatherless, and against those who defraud laborers of their wages and deny justice to the foreigner but do not fear Me,” says the LORD of Hosts.
੫ਮੈਂ ਨਿਆਂ ਕਰਨ ਲਈ ਤੁਹਾਡੇ ਨੇੜੇ ਆਵਾਂਗਾ, ਮੈਂ ਚੁਸਤ ਗਵਾਹ ਹੋਵਾਂਗਾ, ਜਾਦੂਗਰਾਂ, ਵਿਭਚਾਰੀਆਂ ਅਤੇ ਝੂਠੀ ਸਹੁੰ ਖਾਣ ਵਾਲਿਆਂ ਦੇ ਵਿਰੁੱਧ, ਮਜ਼ਦੂਰ ਨੂੰ ਮਜ਼ਦੂਰੀ ਲਈ ਦੁੱਖ ਦੇਣ ਵਾਲਿਆਂ ਦੇ ਵਿਰੁੱਧ, ਵਿਧਵਾ ਅਤੇ ਅਨਾਥ ਨੂੰ ਦੁੱਖ ਦੇਣ ਵਾਲਿਆਂ ਦੇ ਵਿਰੁੱਧ ਜੋ ਪਰਦੇਸੀ ਨੂੰ ਮੋੜ ਦਿੰਦੇ ਹਨ ਅਤੇ ਮੇਰੇ ਕੋਲੋਂ ਨਹੀਂ ਡਰਦੇ ਉਨ੍ਹਾਂ ਦੇ ਵਿਰੁੱਧ ਛੇਤੀ ਨਾਲ ਗਵਾਹੀ ਦੇਵਾਂਗਾ, ਸੈਨਾਂ ਦਾ ਯਹੋਵਾਹ ਆਖਦਾ ਹੈ।
6 “Because I, the LORD, do not change, you descendants of Jacob have not been destroyed.
੬ਕਿਉਂ ਜੋ ਮੈਂ ਯਹੋਵਾਹ ਅਟੱਲ ਹਾਂ। ਇਸੇ ਕਾਰਨ, ਹੇ ਯਾਕੂਬ ਦੇ ਪੁੱਤਰੋ, ਤੁਸੀਂ ਨਾਸ ਨਹੀਂ ਹੋਏ।
7 Yet from the days of your fathers, you have turned away from My statutes and have not kept them. Return to Me, and I will return to you,” says the LORD of Hosts. “But you ask, ‘How can we return?’
੭ਆਪਣੇ ਪੁਰਖਿਆਂ ਦੇ ਦਿਨਾਂ ਤੋਂ ਮੇਰੀਆਂ ਬਿਧੀਆਂ ਤੋਂ ਬੇਮੁੱਖ ਹੁੰਦੇ ਆਏ ਹੋ ਅਤੇ ਤੁਸੀਂ ਉਹਨਾਂ ਦੀ ਪਾਲਣਾ ਨਹੀਂ ਕੀਤੀ। ਤੁਸੀਂ ਮੇਰੀ ਵੱਲ ਮੁੜੋ ਤਾਂ ਮੈਂ ਤੁਹਾਡੀ ਵੱਲ ਮੁੜਾਂਗਾ, ਸੈਨਾਂ ਦਾ ਯਹੋਵਾਹ ਆਖਦਾ ਹੈ, ਪਰ ਤੁਸੀਂ ਆਖਦੇ ਹੋ, ਅਸੀਂ ਕਿਹੜੀ ਗੱਲ ਵਿੱਚ ਮੁੜੀਏ?
8 Will a man rob God? Yet you are robbing Me! But you ask, ‘How do we rob You?’ In tithes and offerings.
੮ਕੀ ਕੋਈ ਆਦਮੀ ਪਰਮੇਸ਼ੁਰ ਨੂੰ ਠੱਗੇਗਾ? ਪਰ ਤੁਸੀਂ ਮੈਨੂੰ ਠੱਗ ਲਿਆ ਅਤੇ ਤੁਸੀਂ ਆਖਦੇ ਹੋ, ਕਿਹੜੀ ਗੱਲ ਵਿੱਚ ਅਸੀਂ ਤੈਨੂੰ ਠੱਗ ਲਿਆ? ਦਸਵੰਧਾਂ ਅਤੇ ਭੇਟਾਂ ਵਿੱਚ!
9 You are cursed with a curse, yet you—the whole nation—are still robbing Me.
੯ਤੁਸੀਂ ਸਰਾਪੀਆਂ ਦੇ ਸਰਾਪੀ ਹੋਏ! ਤੁਸੀਂ ਮੈਨੂੰ ਠੱਗਦੇ ਹੋ, ਸਗੋਂ ਸਾਰੀ ਕੌਮ ਵੀ ਅਜਿਹਾ ਕਰਦੀ ਹੈ।
10 Bring the full tithe into the storehouse, so that there may be food in My house. Test Me in this,” says the LORD of Hosts. “See if I will not open the windows of heaven and pour out for you blessing without measure.
੧੦ਸਾਰੇ ਦਸਵੰਧ ਮੇਰੇ ਮੋਦੀ ਖ਼ਾਨੇ ਵਿੱਚ ਲਿਆਓ ਤਾਂ ਜੋ ਮੇਰੇ ਭਵਨ ਵਿੱਚ ਭੋਜਨ ਹੋਵੇ ਅਤੇ ਉਸੇ ਨਾਲ ਮੈਨੂੰ ਜ਼ਰਾ ਪਰਖੋ, ਸੈਨਾਂ ਦਾ ਯਹੋਵਾਹ ਆਖਦਾ ਹੈ, ਕੀ ਮੈਂ ਤੁਹਾਡੇ ਲਈ ਅਕਾਸ਼ ਦੀਆਂ ਖਿੜਕੀਆਂ ਖੋਲਦਾ ਹਾਂ ਕਿ ਨਹੀਂ, ਤਾਂ ਕਿ ਤੁਹਾਡੇ ਲਈ ਬਰਕਤ ਵਰ੍ਹਾਵਾਂ ਇੱਥੋਂ ਤੱਕ ਕਿ ਉਹ ਦੇ ਲਈ ਥਾਂ ਨਾ ਹੋਵੇਗਾ!
11 I will rebuke the devourer for you, so that it will not destroy the fruits of your land, and the vine in your field will not fail to produce fruit,” says the LORD of Hosts.
੧੧ਮੈਂ ਤੁਹਾਡੇ ਲਈ ਖਾਣ ਵਾਲੇ ਨੂੰ ਝਿੜਕਾਂਗਾ ਕਿ ਉਹ ਤੁਹਾਡੀ ਜ਼ਮੀਨ ਦੇ ਫਲਾਂ ਨੂੰ ਨਾਸ ਨਾ ਕਰੇ ਅਤੇ ਤੁਹਾਡੇ ਅੰਗੂਰੀ ਪੈਲੀ ਵਿੱਚ ਸਮੇਂ ਤੋਂ ਪਹਿਲਾਂ ਫਲ ਨਾ ਡਿੱਗਣਗੇ, ਸੈਨਾਂ ਦਾ ਯਹੋਵਾਹ ਆਖਦਾ ਹਾਂ।
12 “Then all the nations will call you blessed, for you will be a land of delight,” says the LORD of Hosts.
੧੨ਤਦ ਸਾਰੀਆਂ ਕੌਮਾਂ ਤੁਹਾਨੂੰ ਧੰਨ ਆਖਣਗੀਆਂ ਅਤੇ ਤੁਸੀਂ ਖੁਸ਼ੀ ਦਾ ਦੇਸ ਹੋਵੋਗੇ, ਸੈਨਾਂ ਦਾ ਯਹੋਵਾਹ ਆਖਦਾ ਹੈ
13 “Your words against Me have been harsh,” says the LORD. “Yet you ask, ‘What have we spoken against You?’
੧੩ਤੁਹਾਡੀਆਂ ਗੱਲਾਂ ਮੇਰੇ ਵਿਰੁੱਧ ਕਰੜੀਆਂ ਹਨ, ਯਹੋਵਾਹ ਆਖਦਾ ਹੈ, ਤਦ ਵੀ ਤੁਸੀਂ ਆਖਦੇ ਹੋ, ਤੇਰੇ ਵਿਰੁੱਧ ਸਾਡੇ ਕੋਲੋਂ ਕੀ ਬੋਲਿਆ ਗਿਆ?
14 You have said, ‘It is futile to serve God. What have we gained by keeping His requirements and walking mournfully before the LORD of Hosts?
੧੪ਤੁਸੀਂ ਆਖਿਆ, ਪਰਮੇਸ਼ੁਰ ਦੀ ਸੇਵਾ ਵਿਅਰਥ ਹੈ ਅਤੇ ਕੀ ਲਾਭ ਹੈ ਕਿ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ ਅਤੇ ਸੈਨਾਂ ਦੇ ਯਹੋਵਾਹ ਦੇ ਸਨਮੁਖ ਸਿਆਪਾ ਕਰਦੇ ਹੋਏੇ ਚੱਲੀਏ?
15 So now we call the arrogant blessed. Not only do evildoers prosper, they even test God and escape.’”
੧੫ਹੁਣ ਤਾਂ ਅਸੀਂ ਆਕੜਬਾਜ਼ਾਂ ਨੂੰ ਧੰਨ ਆਖਦੇ ਹਾਂ ਅਤੇ ਦੁਸ਼ਟ ਸਫ਼ਲ ਹੀ ਹੁੰਦੇ ਹਨ। ਉਹ ਪਰਮੇਸ਼ੁਰ ਨੂੰ ਪਰਤਾ ਕੇ ਵੀ ਛੁਟਕਾਰਾ ਪਾਉਂਦੇ ਹਨ।
16 At that time those who feared the LORD spoke with one another, and the LORD listened and heard them. So a scroll of remembrance was written before Him regarding those who feared the LORD and honored His name.
੧੬ਤਦ ਯਹੋਵਾਹ ਦਾ ਭੈਅ ਮੰਨਣ ਵਾਲਿਆਂ ਨੇ ਇੱਕ ਦੂਜੇ ਨਾਲ ਗੱਲਾਂ ਕੀਤੀਆਂ ਅਤੇ ਯਹੋਵਾਹ ਨੇ ਧਿਆਨ ਦੇ ਕੇ ਸੁਣੀਆਂ ਤਾਂ ਯਹੋਵਾਹ ਤੋਂ ਡਰਨ ਵਾਲਿਆਂ ਲਈ ਅਤੇ ਉਸ ਦੇ ਨਾਮ ਦਾ ਵਿਚਾਰ ਕਰਨ ਵਾਲਿਆਂ ਲਈ ਉਸ ਦੇ ਸਨਮੁਖ ਯਾਦਗਿਰੀ ਦੀ ਪੁਸਤਕ ਲਿਖੀ ਗਈ।
17 “They will be Mine,” says the LORD of Hosts, “on the day when I prepare My treasured possession. And I will spare them as a man spares his own son who serves him.
੧੭ਸੈਨਾਂ ਦਾ ਯਹੋਵਾਹ ਆਖਦਾ ਹੈ, ਉਹ ਮੇਰੇ ਲਈ ਹੋਣਗੇ ਅਰਥਾਤ ਮੇਰੀ ਖ਼ਾਸ ਮਲਕੀਅਤ, ਜਿਸ ਦਿਨ ਮੈਂ ਇਹ ਕਰਾਂ, ਮੈਂ ਉਹਨਾਂ ਨੂੰ ਬਖ਼ਸ਼ ਦਿਆਂਗਾ ਜਿਵੇਂ ਕੋਈ ਮਨੁੱਖ ਆਪਣੀ ਸੇਵਾ ਕਰਨ ਵਾਲੇ ਪੁੱਤਰ ਨੂੰ ਬਖ਼ਸ਼ ਦਿੰਦਾ ਹੈ।
18 So you will again distinguish between the righteous and the wicked, between those who serve God and those who do not.”
੧੮ਤਦ ਤੁਸੀਂ ਮੁੜੋਗੇ ਅਤੇ ਧਰਮੀ ਅਤੇ ਦੁਸ਼ਟ ਵਿੱਚ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਵਿੱਚ ਅਤੇ ਜਿਹੜਾ ਸੇਵਾ ਨਹੀਂ ਕਰਦਾ ਉਹ ਦੇ ਵਿੱਚ ਪਰਖ ਕਰੋਗੇ।