< Jeremiah 48 >
1 Concerning Moab, this is what the LORD of Hosts, the God of Israel, says: “Woe to Nebo, for it will be devastated. Kiriathaim will be captured and disgraced; the fortress will be shattered and dismantled.
੧ਮੋਆਬ ਦੇ ਵਿਖੇ, ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ਨਬੋ ਲਈ ਅਫ਼ਸੋਸ! ਉਹ ਵਿਰਾਨ ਜੋ ਹੋ ਗਿਆ, ਕਿਰਯਾਤਾਇਮ ਸ਼ਰਮਿੰਦਾ ਹੋਇਆ, ਉਹ ਲੈ ਗਿਆ, ਉੱਚਾ ਬੁਰਜ ਵੀ ਸ਼ਰਮਿੰਦਾ ਹੋਇਆ ਅਤੇ ਘਬਰਾ ਗਿਆ।
2 There is no longer praise for Moab; in Heshbon they devise evil against her: ‘Come, let us cut her off from nationhood.’ You too, O people of Madmen, will be silenced; the sword will pursue you.
੨ਮੋਆਬ ਦੀ ਵਡਿਆਈ ਫੇਰ ਨਾ ਹੋਵੇਗੀ, ਹਸ਼ਬੋਨ ਵਿੱਚ ਉਹ ਦੇ ਵਿਰੁੱਧ ਬੁਰਿਆਈ ਦੀਆਂ ਜੁਗਤਾਂ ਕੀਤੀਆਂ ਗਈਆਂ ਹਨ, ਕਿ ਆਓ, ਅਸੀਂ ਉਹ ਨੂੰ ਕੌਮ ਹੋਣ ਤੋਂ ਕੱਟ ਸੁੱਟੀਏ! ਹੇ ਮਦਮੇਨ ਸ਼ਹਿਰ, ਤੂੰ ਵੀ ਚੁੱਪ ਕਰਾਇਆ ਜਾਵੇਂਗਾ, ਤਲਵਾਰ ਤੇਰਾ ਪਿੱਛਾ ਕਰੇਗੀ!
3 A voice cries out from Horonaim: ‘Devastation and great destruction!’
੩ਹੋਰੋਨਇਮ ਸ਼ਹਿਰ ਵਿੱਚੋਂ ਦੁਹਾਈ ਦੀ ਆਵਾਜ਼, ਉਜਾੜ ਅਤੇ ਭੰਨ ਤੋੜ!
4 Moab will be shattered; her little ones will cry out.
੪ਮੋਆਬ ਭੰਨਿਆ ਤੋੜਿਆ ਗਿਆ, ਉਹ ਦੇ ਨਿਆਣਿਆਂ ਦਾ ਚਿੱਲਾਉਣਾ ਸੁਣਾਈ ਦਿੰਦਾ ਹੈ।
5 For on the ascent to Luhith they weep bitterly as they go, and on the descent to Horonaim cries of distress resound over the destruction:
੫ਕਿਉਂ ਜੋ ਲੂਹੀਥ ਦੀ ਚੜ੍ਹਾਈ ਉੱਤੇ, ਉਹ ਰੋਂਦੇ-ਰੋਂਦੇ ਚੜ੍ਹਦੇ ਹਨ, ਹੋਰੋਨਇਮ ਦੀ ਉਤਰਾਈ ਉੱਤੇ ਤਾਂ ਉਹਨਾਂ ਨੇ ਭੰਨ ਤੋੜ ਦੀ ਦੁਹਾਈ ਦੇ ਦੁੱਖ ਨੂੰ ਸੁਣਿਆ ਹੈ।
6 ‘Flee! Run for your lives! Become like a juniper in the desert.’
੬ਨੱਠੋ! ਆਪਣੀਆਂ ਜਾਨਾਂ ਨੂੰ ਬਚਾਓ! ਉਜਾੜ ਵਿਚਲੇ ਸੁੱਕੇ ਰੁੱਖ ਵਾਂਗੂੰ ਹੋ ਜਾਓ!
7 Because you trust in your works and treasures, you too will be captured, and Chemosh will go into exile with his priests and officials.
੭ਇਸ ਲਈ ਕਿ ਤੂੰ ਆਪਣਿਆਂ ਕੰਮਾਂ ਅਤੇ ਆਪਣਿਆਂ ਖ਼ਜ਼ਾਨਿਆਂ ਉੱਤੇ ਭਰੋਸਾ ਕੀਤਾ ਹੈ, ਤੂੰ ਵੀ ਲੈ ਲਿਆ ਜਾਵੇਗਾ, ਕਮੋਸ਼ ਗ਼ੁਲਾਮੀ ਵਿੱਚ ਜਾਵੇਗਾ, ਉਹ ਦੇ ਜਾਜਕ ਅਤੇ ਉਹ ਦੇ ਸਰਦਾਰ ਇਕੱਠੇ।
8 The destroyer will move against every city, and not one town will escape. The valley will also be ruined, and the high plain will be destroyed, as the LORD has said.
੮ਬਰਬਾਦ ਕਰਨ ਵਾਲਾ ਹਰੇਕ ਸ਼ਹਿਰ ਉੱਤੇ ਆਵੇਗਾ, ਅਤੇ ਕੋਈ ਸ਼ਹਿਰ ਨਾ ਬਚੇਗਾ, ਵਾਦੀ ਮਿਟ ਜਾਵੇਗੀ, ਮੈਦਾਨ ਦਾ ਸੱਤਿਆਨਾਸ ਕੀਤਾ ਜਾਵੇਗਾ, ਜਿਵੇਂ ਯਹੋਵਾਹ ਨੇ ਆਖਿਆ ਹੈ।
9 Put salt on Moab, for she will be laid waste; her cities will become desolate, with no one to dwell in them.
੯ਮੋਆਬ ਨੂੰ ਖੰਭ ਲਾ ਦਿਓ, ਕਿ ਉਹ ਉੱਡ ਕੇ ਚਲਾ ਜਾਵੇ। ਉਹ ਦੇ ਸ਼ਹਿਰ ਵਿਰਾਨ ਹੋ ਜਾਣ, ਉਹਨਾਂ ਵਿੱਚ ਵੱਸਣ ਵਾਲਾ ਕੋਈ ਨਾ ਹੋਵੇ।
10 Cursed is the one who is remiss in doing the work of the LORD, and cursed is he who withholds his sword from bloodshed.
੧੦ਸਰਾਪੀ ਹੈ ਉਹ ਜਿਹੜਾ ਯਹੋਵਾਹ ਦਾ ਕੰਮ ਆਲਸੀ ਨਾਲ ਕਰਦਾ ਹੈ! ਅਤੇ ਸਰਾਪੀ ਹੈ ਉਹ ਜਿਹੜਾ ਆਪਣੀ ਤਲਵਾਰ ਨੂੰ ਲਹੂ ਵਹਾਉਣ ਤੋਂ ਰੋਕਦਾ ਹੈ!।
11 Moab has been at ease from youth, settled like wine on its dregs; he has not been poured from vessel to vessel or gone into exile. So his flavor has remained the same, and his aroma is unchanged.
੧੧ਮੋਆਬ ਆਪਣੀ ਜੁਆਨੀ ਤੋਂ ਅਮਨ ਵਿੱਚ ਰਿਹਾ, ਉਸ ਆਪਣਾ ਫੋਗ ਰੱਖ ਛੱਡਿਆ, ਨਾ ਉਹ ਇੱਕ ਭਾਂਡੇ ਵਿੱਚੋਂ ਦੂਜੇ ਭਾਂਡੇ ਵਿੱਚ ਉਲੱਦਿਆ ਗਿਆ, ਨਾ ਉਹ ਗ਼ੁਲਾਮੀ ਵਿੱਚ ਗਿਆ, ਇਸ ਲਈ ਉਹ ਦਾ ਸੁਆਦ ਉਹ ਦੇ ਵਿੱਚ ਕਾਇਮ ਰਿਹਾ, ਅਤੇ ਉਹ ਦੀ ਵਾਸ਼ਨਾ ਨਾ ਬਦਲੀ।
12 Therefore behold, the days are coming, declares the LORD, when I will send to him wanderers, who will pour him out. They will empty his vessels and shatter his jars.
੧੨ਇਸ ਲਈ ਵੇਖ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਮੈਂ ਉਸ ਦੇ ਕੋਲ ਉਲੱਦਣ ਵਾਲਿਆਂ ਨੂੰ ਭੇਜਾਂਗਾ। ਉਹ ਉਸ ਦੇ ਭਾਂਡਿਆਂ ਨੂੰ ਉਲੱਦਣਗੇ ਅਤੇ ਸੱਖਣਾ ਕਰਨਗੇ, ਅਤੇ ਮੱਟਾਂ ਨੂੰ ਚੂਰ-ਚੂਰ ਕਰਨਗੇ।
13 Then Moab will be ashamed of Chemosh, just as the house of Israel was ashamed when they trusted in Bethel.
੧੩ਤਾਂ ਮੋਆਬ ਕਮੋਸ਼ ਤੋਂ ਸ਼ਰਮਾਵੇਗਾ, ਜਿਵੇਂ ਇਸਰਾਏਲ ਦਾ ਘਰਾਣਾ ਬੈਤਏਲ ਤੋਂ ਸ਼ਰਮਾਇਆ, ਜਿਹੜਾ ਉਹ ਦਾ ਭਰੋਸਾ ਸੀ।
14 How can you say, ‘We are warriors, mighty men ready for battle’?
੧੪ਤੁਸੀਂ ਕਿਵੇਂ ਆਖਦੇ ਭਈ ਅਸੀਂ ਸੂਰਮੇ ਹਾਂ! ਲੜਾਈ ਲਈ ਫ਼ੌਜੀ ਮਨੁੱਖ ਹਾਂ!
15 Moab has been destroyed and its towns have been invaded; the best of its young men have gone down in the slaughter, declares the King, whose name is the LORD of Hosts.
੧੫ਮੋਆਬ ਅਤੇ ਉਸ ਦੇ ਸ਼ਹਿਰਾਂ ਦਾ ਬਰਬਾਦ ਕਰਨ ਵਾਲਾ ਚੜ੍ਹ ਆਇਆ ਹੈ, ਉਸ ਦੇ ਚੁਗਵੇਂ ਜੁਆਨ ਘਾਤ ਹੋਣ ਲਈ ਉਤਰ ਗਏ, ਰਾਜਾ ਦਾ ਵਾਕ ਹੈ ਜਿਹ ਦਾ ਨਾਮ ਸੈਨਾਂ ਦਾ ਯਹੋਵਾਹ ਹੈ।
16 Moab’s calamity is at hand, and his affliction is rushing swiftly.
੧੬ਮੋਆਬ ਦਾ ਦੁੱਖ ਨੇੜੇ ਹੈ, ਉਸ ਦੀ ਬਿਪਤਾ ਬਹੁਤ ਛੇਤੀ ਲੱਗੀ ਆਉਂਦੀ ਹੈ।
17 Mourn for him, all you who surround him, everyone who knows his name; tell how the mighty scepter is shattered— the glorious staff!
੧੭ਤੁਸੀਂ ਸਾਰੇ ਜਿਹੜੇ ਆਲੇ-ਦੁਆਲੇ ਹੋ, ਰੋਵੋ। ਤੁਸੀਂ ਸਾਰੇ ਜਿਹੜੇ ਉਸ ਦਾ ਨਾਮ ਜਾਣਦੇ ਹੋ, ਆਖੋ, ਕਿਵੇਂ ਇਹ ਤਕੜਾ ਢਾਂਗਾ ਟੁੱਟ ਗਿਆ, ਉਹ ਸੋਹਣਾ ਡੰਡਾ!
18 Come down from your glory; sit on parched ground, O daughter dwelling in Dibon, for the destroyer of Moab has come against you; he has destroyed your fortresses.
੧੮ਆਪਣੇ ਪਰਤਾਪ ਤੋਂ ਹੇਠਾਂ ਆ, ਅਤੇ ਤਿਹਾਈ ਬੈਠ, ਹੇ ਦੀਬੋਨ ਦੀਏ ਵਸਨੀਕ ਧੀਏ, - ਕਿਉਂ ਜੋ ਮੋਆਬ ਦਾ ਲੁੱਟਣ ਵਾਲਾ ਤੇਰੇ ਵਿਰੁੱਧ ਚੜ੍ਹਿਆ ਹੈ, ਉਸ ਤੇਰੇ ਗੜ੍ਹਾਂ ਨੂੰ ਬਰਬਾਦ ਕਰ ਦਿੱਤਾ ਹੈ।
19 Stand by the road and watch, O dweller of Aroer! Ask the man fleeing or the woman escaping, ‘What has happened?’
੧੯ਰਾਹ ਉੱਤੇ ਖਲੋ ਅਤੇ ਵੇਖ, ਹੇ ਅਰੋਏਰ ਸ਼ਹਿਰ ਦੇ ਵੱਸਣ ਵਾਲੇ! ਨੱਠੇ ਜਾਂਦੇ ਤੋਂ ਅਤੇ ਬਚੇ ਹੋਏ ਤੋਂ ਪੁੱਛ, ਅਤੇ ਆਖ, ਕੀ ਹੋਇਆ ਹੈ?
20 Moab is put to shame, for it has been shattered. Wail and cry out! Declare by the Arnon that Moab is destroyed.
੨੦ਮੋਆਬ ਸ਼ਰਮਿੰਦਾ ਹੋਇਆ, ਉਹ ਢਾਹਿਆ ਜੋ ਗਿਆ, - ਤੁਸੀਂ ਰੋਵੋ ਅਤੇ ਚਿੱਲਾਓ! ਅਰਨੋਨ ਨਦੀ ਵਿੱਚ ਦੱਸੋ, ਭਈ ਮੋਆਬ ਲੁੱਟਿਆ ਗਿਆ।
21 Judgment has come upon the high plain— upon Holon, Jahzah, and Mephaath,
੨੧ਪੱਧਰੇ ਦੇਸ ਉੱਤੇ, ਹੋਲੋਨ, ਯਹਾਸ ਅਤੇ ਮੇਫ਼ਾਅਥ ਸ਼ਹਿਰ ਉੱਤੇ ਇਨਸਾਫ਼ ਆਇਆ ਹੈ
22 upon Dibon, Nebo, and Beth-diblathaim,
੨੨ਦੀਬੋਨ ਉੱਤੇ, ਨਬੋ ਉੱਤੇ, ਬੈਤ-ਦਿਬਲਾਤਇਮ ਉੱਤੇ
23 upon Kiriathaim, Beth-gamul, and Beth-meon,
੨੩ਕਿਰਯਾਤਾਇਮ ਉੱਤੇ, ਬੈਤ ਗਾਮੂਲ ਉੱਤੇ ਅਤੇ ਬੈਤ ਮਾਓਨ ਉੱਤੇ
24 upon Kerioth, Bozrah, and all the towns of Moab, those far and near.
੨੪ਕਰੀਯੋਥ ਉੱਤੇ, ਬਾਸਰਾਹ ਉੱਤੇ ਅਤੇ ਮੋਆਬ ਦੇਸ ਦੇ ਸਾਰੇ ਸ਼ਹਿਰਾਂ ਉੱਤੇ ਜਿਹੜੇ ਦੂਰ ਅਤੇ ਨੇੜੇ ਦੇ ਹਨ
25 The horn of Moab has been cut off, and his arm is broken,”
੨੫ਮੋਆਬ ਦਾ ਸਿੰਗ ਭੰਨਿਆ ਗਿਆ ਅਤੇ ਉਹ ਦੀ ਬਾਂਹ ਤੋੜੀ ਗਈ, ਯਹੋਵਾਹ ਦਾ ਵਾਕ ਹੈ।
26 “Make him drunk, because he has magnified himself against the LORD; so Moab will wallow in his own vomit, and he will also become a laughingstock.
੨੬ਉਸ ਨੂੰ ਨਸ਼ਈ ਕਰੋ ਕਿਉਂ ਜੋ ਉਸ ਨੇ ਆਪ ਨੂੰ ਯਹੋਵਾਹ ਦੇ ਵਿਰੁੱਧ ਵੱਡਾ ਬਣਾਇਆ ਹੈ। ਮੋਆਬ ਆਪਣੀ ਕੈ ਵਿੱਚ ਲੇਟੇਗਾ, ਨਾਲੇ ਉਹ ਹਾਸੇ ਲਈ ਹੋਵੇਗਾ
27 Was not Israel your object of ridicule? Was he ever found among thieves? For whenever you speak of him you shake your head.
੨੭ਕੀ ਇਸਰਾਏਲ ਤੇਰੇ ਲਈ ਹਾਸਾ ਨਾ ਸੀ? ਕੀ ਉਹ ਚੋਰਾਂ ਵਿੱਚ ਪਾਇਆ ਗਿਆ ਕਿ ਜਦ ਕਦੀਂ ਤੂੰ ਉਹ ਦੀ ਗੱਲ ਕੀਤੀ ਤੂੰ ਆਪਣਾ ਸਿਰ ਹਿਲਾਇਆ?।
28 Abandon the towns and settle among the rocks, O dwellers of Moab! Be like a dove that nests at the mouth of a cave.
੨੮ਸ਼ਹਿਰਾਂ ਨੂੰ ਤਿਆਗੋ ਅਤੇ ਚੱਟਾਨ ਵਿੱਚ ਵੱਸੋ, ਹੇ ਮੋਆਬ ਦੇ ਵਾਸੀਓ! ਘੁੱਗੀ ਵਾਂਗੂੰ ਬਣੋ ਜਿਹੜੀ ਗੁਫ਼ਾ ਦੇ ਮੂੰਹ ਦੇ ਇੱਕ ਪਾਸੇ ਵੱਲ ਆਪਣਾ ਆਲ੍ਹਣਾ ਬਣਾਉਂਦੀ ਹੈ।
29 We have heard of Moab’s pomposity, his exceeding pride and conceit, his proud arrogance and haughtiness of heart.
੨੯ਅਸੀਂ ਮੋਆਬ ਦਾ ਹੰਕਾਰ ਸੁਣਿਆ, - ਉਹ ਬਹੁਤ ਹੰਕਾਰੀ ਹੈ, - ਉਸ ਦਾ ਘਮੰਡ, ਉਸ ਦਾ ਹੰਕਾਰ, ਉਸ ਦੀ ਹੈਂਕੜੀ, ਅਤੇ ਉਸ ਦੇ ਦਿਲ ਦੀ ਆਕੜ।
30 I know his insolence,” declares the LORD, “but it is futile. His boasting is as empty as his deeds.
੩੦ਮੈਂ ਉਸ ਦੇ ਕਹਿਰ ਨੂੰ ਜਾਣਦਾ ਹਾਂ, ਯਹੋਵਾਹ ਦਾ ਵਾਕ ਹੈ, ਉਹ ਕੁਝ ਵੀ ਨਹੀਂ ਹੈ, ਉਸ ਦੀ ਸ਼ੇਖੀ ਤੋਂ ਕੁਝ ਨਹੀਂ ਬਣਿਆ।
31 Therefore I will wail for Moab; I will cry out for all of Moab; I will moan for the men of Kir-heres.
੩੧ਇਸ ਲਈ ਮੈਂ ਮੋਆਬ ਲਈ ਰੋਵਾਂਗਾ, ਮੈਂ ਸਾਰੇ ਮੋਆਬ ਲਈ ਚਿੱਲਾਵਾਂਗਾ, ਉਹ ਕੀਰ-ਹਰਸ ਦੇ ਮਨੁੱਖਾਂ ਲਈ ਵਿਰਲਾਪ ਕਰਨਗੇ।
32 I will weep for you, O vine of Sibmah, more than I weep for Jazer. Your tendrils have extended to the sea; they reach even to Jazer. The destroyer has descended on your summer fruit and grape harvest.
੩੨ਯਾਜ਼ੇਰ ਦੇ ਰੋਣ ਨਾਲੋਂ ਮੈਂ ਉਸ ਲਈ ਵੱਧ ਰੋਵਾਂਗਾ, ਹੇ ਸਿਬਮਾਹ ਦੀ ਦਾਖ! ਤੇਰੀਆਂ ਟਹਿਣੀਆਂ ਸਮੁੰਦਰੋਂ ਲੰਘ ਗਈਆਂ ਹਨ, ਉਹ ਯਅਜ਼ੇਰ ਦੇ ਸਮੁੰਦਰ ਤੱਕ ਪੁੱਜ ਗਈਆਂ ਹਨ। ਤੇਰੇ ਗਰਮ ਰੁੱਤ ਦੇ ਮੇਵਿਆਂ ਉੱਤੇ, ਤੇਰੀ ਅੰਗੂਰਾਂ ਦੀ ਫਸਲ ਉੱਤੇ, ਲੁਟੇਰਾ ਆ ਡਿੱਗਾ ਹੈ।
33 Joy and gladness are removed from the orchard and from the fields of Moab. I have stopped the flow of wine from the presses; no one treads them with shouts of joy; their shouts are not for joy.
੩੩ਅਨੰਦ ਅਤੇ ਮੌਜ ਫਲਦਾਰ ਖੇਤ ਤੋਂ, ਮੋਆਬ ਦੇ ਦੇਸ ਤੋਂ ਚੁੱਕੇ ਗਏ। ਮੈਂ ਚੁਬੱਚਿਆਂ ਤੋਂ ਮੈ ਬੰਦ ਕਰ ਦਿੱਤੀ, ਕੋਈ ਲਲਕਾਰ ਕੇ ਨਾ ਲਤਾੜੇਗਾ, ਉਹਨਾਂ ਦੀ ਲਲਕਾਰ, ਲਲਕਾਰ ਨਾ ਹੋਵੇਗੀ!।
34 There is a cry from Heshbon to Elealeh; they raise their voices to Jahaz, from Zoar to Horonaim and Eglath-shelishiyah; for even the waters of Nimrim have dried up.
੩੪ਹਸ਼ਬੋਨ ਅਲਾਲੇਹ ਤੱਕ ਚਿੱਲਾਉਂਦਾ ਹੈ, ਯਹਸ ਤੱਕ ਉਹਨਾਂ ਦੀ ਅਵਾਜ਼ ਸੋਆਰ ਵਿੱਚੋਂ ਹੋਰੋਨਇਮ ਅਤੇ ਅਗਲਥ-ਸ਼ਲੀਸ਼ੀਯਾਹ ਤੱਕ ਆਉਂਦੀ ਹੈ ਕਿਉਂ ਜੋ ਨਿਮਰੀਮ ਦੇ ਪਾਣੀ ਵੀ ਵਿਰਾਨ ਹੋ ਜਾਣਗੇ
35 In Moab, declares the LORD, I will bring an end to those who make offerings on the high places and burn incense to their gods.
੩੫ਮੈਂ ਮੋਆਬ ਵਿੱਚ, ਯਹੋਵਾਹ ਦਾ ਵਾਕ ਹੈ, ਉਹ ਨੂੰ ਜਿਹੜਾ ਉੱਚੇ ਸਥਾਨ ਉੱਤੇ ਬਲੀ ਚੜ੍ਹਾਉਂਦਾ ਹੈ ਅਤੇ ਆਪਣੇ ਦੇਵਤਿਆਂ ਲਈ ਧੂਪ ਧੁਖਾਉਂਦਾ ਹੈ ਮੁਕਾ ਦਿਆਂਗਾ
36 Therefore My heart laments like a flute for Moab; it laments like a flute for the men of Kir-heres, because the wealth they acquired has perished.
੩੬ਇਸ ਲਈ ਮੇਰਾ ਦਿਲ ਮੋਆਬ ਲਈ ਬੰਸਰੀ ਵਾਂਗੂੰ ਹਡਕੋਰੇ ਲੈਂਦਾ ਅਤੇ ਮੇਰਾ ਦਿਲ ਕੀਰ-ਹਰਸ ਦੇ ਮਨੁੱਖਾਂ ਲਈ ਵੀ ਬੰਸਰੀਆਂ ਵਾਂਗੂੰ ਹਡਕੋਰੇ ਲੈਂਦਾ ਹੈ, ਇਸ ਲਈ ਜਿਹੜਾ ਧਨ ਬਚਤ ਦਾ ਸੀ ਉਹ ਨਾਸ ਹੋ ਗਿਆ
37 For every head is shaved and every beard is clipped; on every hand is a gash, and around every waist is sackcloth.
੩੭ਕਿਉਂ ਜੋ ਹਰੇਕ ਸਿਰ ਮੁੰਨਿਆ ਹੈ, ਹਰੇਕ ਦਾੜ੍ਹੀ ਕਤਰੀ ਗਈ ਹੈ, ਹਰੇਕ ਦੇ ਹੱਥ ਵਿੱਚ ਘਾਓ ਲਾਇਆ ਗਿਆ ਹੈ ਅਤੇ ਹਰੇਕ ਲੱਕ ਉੱਤੇ ਤੱਪੜ ਹੈ
38 On all the rooftops of Moab and in the public squares, everyone is mourning; for I have shattered Moab like an unwanted jar,”
੩੮ਮੋਆਬ ਦੀਆਂ ਸਾਰੀਆਂ ਛੱਤਾਂ ਉੱਤੇ ਅਤੇ ਉਸ ਦੀਆਂ ਗਲੀਆਂ ਵਿੱਚ ਹਰ ਥਾਂ ਰੋਣਾ-ਪਿੱਟਣਾ ਹੈ ਕਿਉਂ ਜੋ ਮੈਂ ਮੋਆਬ ਨੂੰ ਉਸ ਭਾਂਡੇ ਵਾਂਗੂੰ ਭੰਨ ਸੁੱਟਿਆ ਹੈ ਜਿਹੜਾ ਚੰਗਾ ਨਹੀਂ ਲੱਗਦਾ, ਯਹੋਵਾਹ ਦਾ ਵਾਕ ਹੈ
39 “How shattered it is! How they wail! How Moab has turned his back in shame! Moab has become an object of ridicule and horror to all those around him.”
੩੯ਇਹ ਕਿਵੇਂ ਢਾਹਿਆ ਗਿਆ, ਉਹਨਾਂ ਸਿਆਪਾ ਕੀਤਾ, ਕਿਵੇਂ ਮੋਆਬ ਨੇ ਸ਼ਰਮ ਨਾਲ ਆਪਣੀ ਪਿੱਠ ਮੋੜੀ ਹੈ! ਮੋਆਬ ਇੱਕ ਹਾਸਾ ਅਤੇ ਆਪਣੇ ਸਾਰੇ ਆਲੇ-ਦੁਆਲੇ ਲਈ ਭੈਅ ਬਣਿਆ ਹੈ।
40 For this is what the LORD says: “Behold, an eagle swoops down and spreads his wings against Moab.
੪੦ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, - ਵੇਖੋ, ਉਹ ਉਕਾਬ ਵਾਂਗੂੰ ਉੱਡੇਗਾ, ਮੋਆਬ ਦੇ ਵਿਰੁੱਧ ਆਪਣੇ ਪਰਾਂ ਨੂੰ ਖਿਲਾਰੇਗਾ।
41 Kirioth has been taken, and the strongholds seized. In that day the heart of Moab’s warriors will be like the heart of a woman in labor.
੪੧ਨਗਰ ਲੈ ਲਏ ਜਾਣਗੇ, ਗੜ੍ਹ ਫੜੇ ਜਾਣਗੇ। ਮੋਆਬ ਦੇ ਸੂਰਮਿਆਂ ਦੇ ਦਿਲ ਉਸ ਦਿਨ ਪੀੜਾਂ ਵਾਲੀ ਦੇ ਦਿਲ ਵਾਂਗੂੰ ਹੋ ਜਾਣਗੇ।
42 Moab will be destroyed as a nation because he vaunted himself against the LORD.
੪੨ਮੋਆਬ ਦਾ ਨਾਸ ਹੋ ਜਾਵੇਗਾ, ਉਹ ਕੌਮ ਨਾ ਰਹੇਗਾ, ਕਿਉਂ ਜੋ ਉਸ ਨੇ ਆਪ ਨੂੰ ਯਹੋਵਾਹ ਦੇ ਵਿਰੁੱਧ ਵੱਡਾ ਬਣਾਇਆ।
43 Terror and pit and snare await you, O dweller of Moab,”
੪੩ਭੋਂ, ਭੋਹਰਾ ਤੇ ਫੰਧਾ ਤੇਰੇ ਉੱਤੇ ਹੋਵੇਗਾ, ਹੇ ਮੋਆਬ ਦੇ ਵਾਸੀ, ਯਹੋਵਾਹ ਦਾ ਵਾਕ ਹੈ।
44 “Whoever flees the panic will fall into the pit, and whoever climbs from the pit will be caught in the snare. For I will bring upon Moab the year of their punishment,”
੪੪ਉਹ ਜਿਹੜਾ ਭੋਂ ਤੋਂ ਨੱਠੇਗਾ ਭੋਹਰੇ ਵਿੱਚ ਡਿੱਗੇਗਾ, ਉਹ ਜਿਹੜਾ ਭੋਹਰੇ ਵਿੱਚੋਂ ਉਤਾਹਾਂ ਆਵੇਗਾ, ਫੰਧੇ ਵਿੱਚ ਫਸ ਜਾਵੇਗਾ, ਕਿਉਂ ਜੋ ਮੈਂ ਉਸ ਉੱਤੇ, ਹਾਂ, ਮੋਆਬ ਉੱਤੇ, ਉਹਨਾਂ ਦੀ ਸਜ਼ਾ ਦਾ ਵਰ੍ਹਾ ਲਿਆਵਾਂਗਾ, ਯਹੋਵਾਹ ਦਾ ਵਾਕ ਹੈ।
45 “Those who flee will stand helpless in Heshbon’s shadow, because fire has gone forth from Heshbon and a flame from within Sihon. It devours the foreheads of Moab and the skulls of the sons of tumult.
੪੫ਹਸ਼ਬੋਨ ਦੀ ਛਾਂ ਵਿੱਚ, ਬਲਹੀਣ ਭਗੌੜੇ ਖਲੋਤੇ ਹਨ, ਕਿਉਂ ਜੋ ਹਸ਼ਬੋਨ ਤੋਂ ਅੱਗ, ਸੀਹੋਨ ਦੇ ਵਿਚਕਾਰੋਂ ਭਬੂਕਾ ਨਿੱਕਲਿਆ ਹੈ। ਉਹ ਮੋਆਬ ਦੇ ਮੱਥੇ ਨੂੰ ਅਤੇ ਫਸਾਦੀਆਂ ਦੀ ਖੋਪੜੀ ਨੂੰ ਖਾ ਗਿਆ ਹੈ।
46 Woe to you, O Moab! The people of Chemosh have perished; for your sons have been taken into exile and your daughters have gone into captivity.
੪੬ਹੇ ਮੋਆਬ, ਤੇਰੇ ਲਈ ਅਫ਼ਸੋਸ! ਕਮੋਸ਼ ਦੇ ਲੋਕ ਨਾਸ ਹੋਏ, ਕਿਉਂ ਜੋ ਤੇਰੇ ਪੁੱਤਰ ਗ਼ੁਲਾਮ ਹੋ ਕੇ ਲਏ ਗਏ, ਤੇਰੀਆਂ ਧੀਆਂ ਵੀ ਗ਼ੁਲਾਮੀ ਵਿੱਚ ਹਨ।
47 Yet in the latter days I will restore Moab from captivity,” declares the LORD. Here ends the judgment on Moab.
੪੭ਤਦ ਵੀ ਮੈਂ ਮੋਆਬ ਦੀ ਗ਼ੁਲਾਮੀ ਨੂੰ ਮੁਕਾ ਦਿਆਂਗਾ, ਪਰ ਆਖਰੀ ਦਿਨਾਂ ਵਿੱਚ, ਯਹੋਵਾਹ ਦਾ ਵਾਕ ਹੈ। ਏਥੇ ਤੱਕ ਮੋਆਬ ਦਾ ਨਿਆਂ ਹੈ।