< Jeremiah 45 >
1 This is the word that Jeremiah the prophet spoke to Baruch son of Neriah when he wrote these words on a scroll at the dictation of Jeremiah in the fourth year of Jehoiakim son of Josiah, king of Judah:
੧ਉਹ ਬਚਨ ਜਿਹੜਾ ਯਿਰਮਿਯਾਹ ਨਬੀ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਬੋਲਿਆ, ਤਦ ਉਸ ਨੇ ਇਹਨਾਂ ਗੱਲਾਂ ਨੂੰ ਯਿਰਮਿਯਾਹ ਦੇ ਮੂੰਹੋਂ ਪੋਥੀ ਵਿੱਚ ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਸ਼ਾਸਨ ਦੇ ਚੌਥੇ ਸਾਲ ਲਿਖਿਆ ਕਿ
2 “This is what the LORD, the God of Israel, says to you, Baruch:
੨ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਤੇਰੇ ਵਿਖੇ, ਹੇ ਬਾਰੂਕ, ਐਉਂ ਆਖਦਾ ਹੈ,
3 You have said, ‘Woe is me because the LORD has added sorrow to my pain! I am worn out with groaning and have found no rest.’”
੩ਤੂੰ ਆਖਿਆ ਕਿ ਹਾਏ ਮੇਰੇ ਉੱਤੇ! ਕਿਉਂ ਜੋ ਯਹੋਵਾਹ ਨੇ ਮੇਰੇ ਦੁੱਖ ਨਾਲ ਝੋਰਾ ਵਧਾ ਦਿੱਤਾ ਹੈ! ਮੈਂ ਧਾਹਾਂ ਮਾਰਦਾ-ਮਾਰਦਾ ਥੱਕ ਗਿਆ, ਮੈਨੂੰ ਅਰਾਮ ਨਹੀਂ ਲੱਭਾ
4 Thus Jeremiah was to say to Baruch: “This is what the LORD says: Throughout the land I will demolish what I have built and uproot what I have planted.
੪ਤੂੰ ਉਹ ਨੂੰ ਐਉਂ ਆਖੇਗਾ, ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਵੇਖ, ਜੋ ਮੈਂ ਬਣਾਇਆ ਹੈ ਮੈਂ ਉਹ ਨੂੰ ਡੇਗ ਦਿਆਂਗਾ ਅਤੇ ਜੋ ਮੈਂ ਲਾਇਆ ਉਹ ਨੂੰ ਪੁੱਟ ਸੁੱਟਾਂਗਾ ਅਰਥਾਤ ਇਹ ਸਾਰੇ ਦੇਸ ਨੂੰ
5 But as for you, do you seek great things for yourself? Stop seeking! For I will bring disaster on every living creature, declares the LORD, but wherever you go, I will grant your life as a spoil of war.”
੫ਕੀ ਤੂੰ ਆਪਣੇ ਲਈ ਵੱਡੀਆਂ ਚੀਜ਼ਾਂ ਲੱਭਦਾ ਹੈਂ? ਤੂੰ ਨਾ ਲੱਭ ਕਿਉਂ ਜੋ ਵੇਖ, ਯਹੋਵਾਹ ਦਾ ਵਾਕ ਹੈ, ਮੈਂ ਸਾਰੇ ਬਸ਼ਰ ਉੱਤੇ ਬੁਰਿਆਈ ਲਿਆ ਰਿਹਾ ਹਾਂ। ਪਰ ਤੇਰੀ ਜਾਨ ਨੂੰ ਸਾਰਿਆਂ ਸਥਾਨਾਂ ਉੱਤੇ ਜਿੱਥੇ ਤੂੰ ਜਾਵੇਂਗਾ ਤੇਰੇ ਲਈ ਲੁੱਟ ਦਾ ਮਾਲ ਠਹਿਰਾਵਾਂਗਾ।