< Isaiah 23 >
1 This is the burden against Tyre: Wail, O ships of Tarshish, for Tyre is laid waste, without house or harbor. Word has reached them from the land of Cyprus.
੧ਸੂਰ ਦੇ ਵਿਖੇ ਅਗੰਮ ਵਾਕ, - ਹੇ ਤਰਸ਼ੀਸ਼ ਸ਼ਹਿਰ ਦੇ ਬੇੜਿਓ, ਧਾਹਾਂ ਮਾਰੋ! ਕਿਉਂ ਜੋ ਉਹ ਉੱਜੜਿਆ ਹੋਇਆ ਹੈ, ਨਾ ਕੋਈ ਘਰ ਹੈ ਨਾ ਕੋਈ ਲਾਂਘਾ, ਕਿੱਤੀਮ ਦੇ ਦੇਸ ਤੋਂ ਇਹ ਗੱਲ ਉਨ੍ਹਾਂ ਦੇ ਲਈ ਪਰਗਟ ਹੋਈ।
2 Be silent, O dwellers of the coastland, you merchants of Sidon, whose traders have crossed the sea.
੨ਹੇ ਕੰਢੇ ਦੇ ਵਾਸੀਓ, ਚੁੱਪ ਰਹੋ, ਜਿਨ੍ਹਾਂ ਨੂੰ ਸਮੁੰਦਰ ਪਾਰ ਜਾਣ ਵਾਲੇ ਸੀਦੋਨ ਦੇ ਵਪਾਰੀਆਂ ਨੇ ਧਨ ਨਾਲ ਭਰ ਦਿੱਤਾ।
3 On the great waters came the grain of Shihor; the harvest of the Nile was the revenue of Tyre; she was the merchant of the nations.
੩ਬਹੁਤਿਆਂ ਪਾਣੀਆਂ ਦੇ ਕਾਰਨ ਸ਼ਿਹੋਰ ਦਾ ਅੰਨ, ਅਤੇ ਨੀਲ ਨਦੀ ਦੇ ਨੇੜੇ ਦੀ ਫ਼ਸਲ ਦੀ ਉਹ ਦੀ ਆਮਦਨ ਸੀ, ਅਤੇ ਉਹ ਕੌਮਾਂ ਦੀ ਮੰਡੀ ਹੋਇਆ।
4 Be ashamed, O Sidon, the stronghold of the sea, for the sea has spoken: “I have not been in labor or given birth. I have not raised young men or brought up young women.”
੪ਹੇ ਸੀਦੋਨ, ਲਾਜ ਖਾਹ! ਕਿਉਂ ਜੋ ਸਮੁੰਦਰ ਨੇ, ਅਰਥਾਤ ਸਮੁੰਦਰ ਦੇ ਗੜ੍ਹ ਨੇ ਆਖਿਆ, ਕਿ ਮੈਨੂੰ ਪੀੜਾਂ ਨਹੀਂ ਲੱਗੀਆਂ, ਨਾ ਮੈਂ ਜਣੀ, ਨਾ ਜੁਆਨਾਂ ਨੂੰ ਪਾਲਿਆ, ਨਾ ਕੁਆਰੀਆਂ ਨੂੰ ਪੋਸਿਆ।
5 When the report reaches Egypt, they will writhe in agony over the news of Tyre.
੫ਜਦ ਇਹ ਖ਼ਬਰ ਮਿਸਰ ਨੂੰ ਮਿਲੇਗੀ, ਤਾਂ ਉਹ ਸੂਰ ਦੀ ਖ਼ਬਰ ਉੱਤੇ ਤੜਫ਼ਣਗੇ।
6 Cross over to Tarshish; wail, O inhabitants of the coastland!
੬ਤਰਸ਼ੀਸ਼ ਵੱਲ ਦੀ ਲੰਘੋ, ਹੇ ਕੰਢੇ ਦੇ ਵਾਸੀਓ, ਧਾਹਾਂ ਮਾਰੋ!
7 Is this your jubilant city, whose origin is from antiquity, whose feet have taken her to settle far away?
੭ਭਲਾ, ਇਹ ਤੁਹਾਡਾ ਅਨੰਦਮਈ ਨਗਰ ਹੈ, ਜਿਹ ਦਾ ਅਰੰਭ ਪ੍ਰਾਚੀਨ ਸਮੇਂ ਵਿੱਚ ਹੋਇਆ, ਜਿਹ ਦੇ ਪੈਰ ਉਹ ਨੂੰ ਦੂਰ-ਦੂਰ ਵੱਸਣ ਲਈ ਲੈ ਗਏ ਸਨ?
8 Who planned this against Tyre, the bestower of crowns, whose traders are princes, whose merchants are renowned on the earth?
੮ਸੂਰ ਜਿਹੜਾ ਰਾਜਿਆਂ ਦੇ ਸਿਰਾਂ ਉੱਤੇ ਮੁਕਟ ਰੱਖਣ ਵਾਲਾ ਹੈ, ਜਿਸ ਦੇ ਵਪਾਰੀ ਹਾਕਮ ਹਨ ਅਤੇ ਜਿਸ ਦੇ ਸੌਦਾਗਰ ਧਰਤੀ ਉੱਤੇ ਆਦਰਯੋਗ ਹਨ, ਉਸ ਦੇ ਵਿਰੁੱਧ ਕਿਸ ਨੇ ਇਹ ਠਾਣਿਆ ਹੈ?
9 The LORD of Hosts planned it, to defile all its glorious beauty, to disgrace all the renowned of the earth.
੯ਸੈਨਾਂ ਦੇ ਯਹੋਵਾਹ ਨੇ ਇਹ ਠਾਣਿਆ ਹੈ, ਤਾਂ ਜੋ ਹੰਕਾਰ ਦੀ ਸਾਰੀ ਸਜਾਵਟ ਨੂੰ ਗੰਦਾ ਕਰੇ, ਅਤੇ ਧਰਤੀ ਦੇ ਸਾਰੇ ਪਤਵੰਤਾਂ ਨੂੰ ਬੇਪਤ ਕਰੇ।
10 Cultivate your land like the Nile, O Daughter of Tarshish; there is no longer a harbor.
੧੦ਨੀਲ ਦਰਿਆ ਵਾਂਗੂੰ ਆਪਣੇ ਦੇਸ ਨੂੰ ਲੰਘ ਜਾ, ਹੇ ਤਰਸ਼ੀਸ਼ ਦੀ ਧੀਏ, ਹੁਣ ਕੋਈ ਰੋਕ ਨਹੀਂ!
11 The LORD has stretched out His hand over the sea; He has made kingdoms tremble. He has given a command that the strongholds of Canaan be destroyed.
੧੧ਉਹ ਨੇ ਆਪਣਾ ਹੱਥ ਸਮੁੰਦਰ ਉੱਤੇ ਪਸਾਰਿਆ ਹੈ, ਉਹ ਨੇ ਰਾਜਾਂ ਨੂੰ ਹਿਲਾਇਆ ਹੈ, ਯਹੋਵਾਹ ਨੇ ਕਨਾਨ ਦੇ ਵਿਖੇ ਹੁਕਮ ਦਿੱਤਾ ਹੈ ਕਿ ਉਹ ਦੇ ਗੜ੍ਹ ਨਾਸ ਹੋ ਜਾਣ।
12 He said, “You shall rejoice no more, O oppressed Virgin Daughter of Sidon. Get up and cross over to Cyprus— even there you will find no rest.”
੧੨ਉਸ ਨੇ ਆਖਿਆ, ਹੇ ਸੀਦੋਨ ਦੀ ਦੁਖਿਆਰੀਏ ਕੁਆਰੀਏ ਧੀਏ, ਤੂੰ ਫੇਰ ਕਦੇ ਖੁਸ਼ ਨਾ ਹੋਵੇਂਗੀ, ਉੱਠ ਕਿੱਤੀਮ ਨੂੰ ਲੰਘ ਜਾ! ਪਰ ਉੱਥੇ ਵੀ ਤੇਰੇ ਲਈ ਅਰਾਮ ਨਹੀਂ ਹੋਵੇਗਾ।
13 Look at the land of the Chaldeans — a people now of no account. The Assyrians destined it for the desert creatures; they set up their siege towers and stripped its palaces. They brought it to ruin.
੧੩ਵੇਖੋ, ਕਸਦੀਆਂ ਦੇ ਦੇਸ ਨੂੰ! ਇਹ ਲੋਕ ਜਿਹੜੇ ਹੁਣ ਨਹੀਂ ਹਨ, ਅੱਸ਼ੂਰੀਆਂ ਦੇ ਉਹ ਨੂੰ ਜੰਗਲੀ ਜਾਨਵਰਾਂ ਦਾ ਸਥਾਨ ਬਣਾਇਆ ਹੈ, ਉਹਨਾਂ ਨੇ ਆਪਣੇ ਜੰਗੀ ਬੁਰਜ ਖੜ੍ਹੇ ਕੀਤੇ, ਉਹਨਾਂ ਨੇ ਉਹ ਦੇ ਮਹਿਲਾਂ ਨੂੰ ਢਾਹ ਸੁੱਟਿਆ, ਅਤੇ ਉਹ ਨੂੰ ਖੰਡਰ ਬਣਾ ਦਿੱਤਾ ਹੈ।
14 Wail, O ships of Tarshish, for your harbor has been destroyed!
੧੪ਹੇ ਤਰਸ਼ੀਸ਼ ਦੇ ਬੇੜਿਓ, ਧਾਹਾਂ ਮਾਰੋ! ਕਿਉਂ ਜੋ ਤੁਹਾਡਾ ਗੜ੍ਹ ਬਰਬਾਦ ਹੋ ਗਿਆ।
15 At that time Tyre will be forgotten for seventy years—the span of a king’s life. But at the end of seventy years, it will happen to Tyre as in the song of the harlot:
੧੫ਉਸ ਦਿਨ ਅਜਿਹਾ ਹੋਵੇਗਾ ਕਿ ਇੱਕ ਰਾਜੇ ਦੇ ਦਿਨਾਂ ਵਾਂਗੂੰ, ਸੂਰ ਸੱਤਰ ਸਾਲਾਂ ਲਈ ਵਿਸਾਰਿਆ ਜਾਵੇਗਾ। ਸੱਤਰ ਸਾਲਾਂ ਦੇ ਅੰਤ ਵਿੱਚ ਸੂਰ ਲਈ ਵੇਸਵਾ ਦੇ ਗੀਤ ਵਾਂਗੂੰ ਹੋਵੇਗਾ,
16 “Take up your harp, stroll through the city, O forgotten harlot. Make sweet melody, sing many a song, so you will be remembered.”
੧੬ਹੇ ਵਿਸਰੀ ਹੋਈ ਵੇਸਵਾ, ਬਰਬਤ ਲੈ, ਸ਼ਹਿਰ ਵਿੱਚ ਫਿਰ! ਰਸੀਲੇ ਸੁਰ ਚੁੱਕ, ਬਹੁਤੇ ਗੀਤ ਗਾ, ਤਾਂ ਜੋ ਤੂੰ ਯਾਦ ਕੀਤੀ ਜਾਵੇਂ।
17 And at the end of seventy years, the LORD will restore Tyre. Then she will return to hire as a prostitute and sell herself to all the kingdoms on the face of the earth.
੧੭ਸੱਤਰ ਸਾਲਾਂ ਦੇ ਅੰਤ ਵਿੱਚ ਅਜਿਹਾ ਹੋਵੇਗਾ ਕਿ ਯਹੋਵਾਹ ਸੂਰ ਦੀ ਸੁੱਧ ਲਵੇਗਾ ਅਤੇ ਉਹ ਆਪਣੀ ਕਮਾਈ ਵੱਲ ਮੁੜੇਗੀ ਅਤੇ ਧਰਤੀ ਉੱਤੇ ਜਗਤ ਦੇ ਸਾਰੇ ਰਾਜਾਂ ਨਾਲ ਵੇਸਵਾਵ੍ਰਤੀ ਕਰੇਗੀ।
18 Yet her profits and wages will be set apart to the LORD; they will not be stored or saved, for her profit will go to those who live before the LORD, for abundant food and fine clothing.
੧੮ਉਹ ਦਾ ਲਾਭ ਅਤੇ ਉਹ ਦੀ ਕਮਾਈ ਯਹੋਵਾਹ ਲਈ ਵੱਖਰੀ ਕੀਤੀ ਜਾਵੇਗੀ। ਨਾ ਉਹ ਭੰਡਾਰ ਵਿੱਚ ਰੱਖੀ ਜਾਵੇਗੀ ਨਾ ਸਾਂਭੀ ਜਾਵੇਗੀ ਪਰ ਉਹ ਦੀ ਕਮਾਈ ਦਾ ਲਾਭ ਯਹੋਵਾਹ ਦੇ ਸਨਮੁਖ ਵੱਸਣ ਵਾਲਿਆਂ ਲਈ ਹੋਵੇਗਾ ਤਾਂ ਜੋ ਉਹ ਰੱਜ ਕੇ ਖਾਣ ਅਤੇ ਮਹੀਨ ਬਸਤਰ ਪਾਉਣ।