< Isaiah 18 >

1 Woe to the land of whirring wings, along the rivers of Cush,
ਹਾਏ! ਭੀਂ ਕਰਨ ਵਾਲੇ ਖੰਭਾਂ ਦਾ ਦੇਸ, ਜਿਹੜਾ ਕੂਸ਼ ਅਰਥਾਤ ਇਥੋਪਿਆ ਦੀਆਂ ਨਦੀਆਂ ਦੇ ਪਾਰ ਹੈ,
2 which sends couriers by sea, in papyrus vessels on the waters. Go, swift messengers, to a people tall and smooth-skinned, to a people widely feared, to a powerful nation of strange speech, whose land is divided by rivers.
ਜਿਹੜਾ ਰਾਹ ਦੂਤਾਂ ਨੂੰ ਸਮੁੰਦਰ ਰਾਹੀਂ ਕਾਨਿਆਂ ਦੀਆਂ ਬੇੜੀਆਂ ਵਿੱਚ ਪਾਣੀਆਂ ਦੇ ਉੱਤੇ ਇਹ ਆਖ ਕੇ ਭੇਜਦਾ ਹੈ, ਹੇ ਫੁਰਤੀਲੇ ਦੂਤੋ, ਇੱਕ ਕੌਮ ਵੱਲ ਜਾਓ, ਜਿਹ ਦੇ ਲੋਕ ਲੰਮੇ ਅਤੇ ਸੋਹਣੇ ਹਨ, ਉਨ੍ਹਾਂ ਲੋਕਾਂ ਵੱਲ ਜਿਨ੍ਹਾਂ ਦਾ ਭੈਅ ਦੂਰ-ਦੂਰ ਤੱਕ ਮੰਨਿਆ ਜਾਂਦਾ ਹੈ, ਇੱਕ ਕੌਮ ਜਿਹੜੀ ਬਲਵਾਨ ਅਤੇ ਲਤਾੜਨ ਵਾਲੀ ਹੈ, ਜਿਸ ਦੇ ਦੇਸ ਨੂੰ ਨਦੀਆਂ ਪਾੜਦੀਆਂ ਹਨ।
3 All you people of the world and dwellers of the earth, when a banner is raised on the mountains, you will see it; when a ram’s horn sounds, you will hear it.
ਹੇ ਜਗਤ ਦੇ ਸਾਰੇ ਵਾਸੀਓ, ਅਤੇ ਧਰਤੀ ਦੇ ਰਹਿਣ ਵਾਲਿਓ, ਜਦ ਝੰਡਾ ਪਹਾੜਾਂ ਉੱਤੇ ਖੜ੍ਹਾ ਕੀਤਾ ਜਾਵੇ, ਤਾਂ ਵੇਖੋ! ਜਦ ਤੁਰ੍ਹੀ ਫੂਕੀ ਜਾਵੇ, ਤਾਂ ਸੁਣੋ!
4 For this is what the LORD has told me: “I will quietly look on from My dwelling place, like shimmering heat in the sunshine, like a cloud of dew in the heat of harvest.”
ਯਹੋਵਾਹ ਨੇ ਮੈਨੂੰ ਇਹ ਆਖਿਆ ਹੈ, ਧੁੱਪ ਵਿੱਚ ਤੇਜ ਗਰਮੀ, ਅਤੇ ਵਾਢੀ ਦੀ ਗਰਮੀ ਵਿੱਚ ਤ੍ਰੇਲ ਦੇ ਬੱਦਲ ਦੀ ਤਰ੍ਹਾਂ, ਮੈਂ ਸ਼ਾਂਤੀ ਨਾਲ ਆਪਣੇ ਭਵਨ ਵਿੱਚੋਂ ਝਾਕਾਂਗਾ,
5 For before the harvest, when the blossom is gone and the flower becomes a ripening grape, He will cut off the shoots with a pruning knife and remove and discard the branches.
ਕਿਉਂ ਜੋ ਵਾਢੀ ਤੋਂ ਪਹਿਲਾਂ ਜਦ ਕਲੀਆਂ ਸੁੱਕ ਗਈਆਂ, ਅਤੇ ਫੁੱਲ ਪੱਕੇ ਅੰਗੂਰ ਬਣ ਗਏ, ਉਹ ਸ਼ਾਖਾਂ ਨੂੰ ਦਾਤੀਆਂ ਨਾਲ ਕੱਟ ਦੇਵੇਗਾ, ਅਤੇ ਖਿੱਲਰੀਆਂ ਹੋਈਆਂ ਟਹਿਣੀਆਂ ਨੂੰ ਵੱਢ ਦੇ ਇੱਕ ਪਾਸੇ ਕਰ ਦੇਵੇਗਾ,
6 They will all be left to the mountain birds of prey, and to the beasts of the land. The birds will feed on them in summer, and all the wild animals in winter.
ਉਹ ਪਹਾੜਾਂ ਦੇ ਸ਼ਿਕਾਰੀ ਪੰਛੀਆਂ ਲਈ, ਅਤੇ ਧਰਤੀ ਦੇ ਜਾਨਵਰਾਂ ਲਈ ਇਕੱਠੀਆਂ ਛੱਡੀਆਂ ਜਾਣਗੀਆਂ, ਤਾਂ ਸ਼ਿਕਾਰੀ ਪੰਛੀ ਉਨ੍ਹਾਂ ਉੱਤੇ ਗਰਮੀ ਕੱਟਣਗੇ, ਅਤੇ ਧਰਤੀ ਦੇ ਸਾਰੇ ਜਾਨਵਰ ਉਨ੍ਹਾਂ ਉੱਤੇ ਸਰਦੀ ਕੱਟਣਗੇ।
7 At that time gifts will be brought to the LORD of Hosts— from a people tall and smooth-skinned, from a people widely feared, from a powerful nation of strange speech, whose land is divided by rivers— to Mount Zion, the place of the Name of the LORD of Hosts.
ਉਸ ਵੇਲੇ ਉਨ੍ਹਾਂ ਲੋਕਾਂ ਵੱਲੋਂ ਜਿਹੜੇ ਲੰਮੇ ਅਤੇ ਸੋਹਣੇ ਹਨ, ਅਤੇ ਜਿਨ੍ਹਾਂ ਦਾ ਭੈਅ ਦੂਰ-ਦੂਰ ਤੱਕ ਮੰਨਿਆ ਜਾਂਦਾ ਹੈ, ਉਸ ਕੌਮ ਵੱਲੋਂ ਜਿਹੜੀ ਬਲਵਾਨ ਅਤੇ ਲਤਾੜਨ ਵਾਲੀ ਹੈ ਅਤੇ ਜਿਸ ਦੇ ਦੇਸ ਨੂੰ ਨਦੀਆਂ ਪਾੜਦੀਆਂ ਹਨ, ਸੈਨਾਂ ਦੇ ਯਹੋਵਾਹ ਦੇ ਨਾਮ ਦੇ ਸਥਾਨ, ਸੀਯੋਨ ਦੇ ਪਰਬਤ ਨੂੰ ਸੈਨਾਂ ਦੇ ਯਹੋਵਾਹ ਲਈ ਇੱਕ ਨਜ਼ਰਾਨਾ ਲਿਆਂਦਾ ਜਾਵੇਗਾ।

< Isaiah 18 >