< Genesis 16 >
1 Now Abram’s wife Sarai had borne him no children, but she had an Egyptian maidservant named Hagar.
੧ਅਬਰਾਮ ਦੀ ਪਤਨੀ ਸਾਰਈ ਦੇ ਕੋਈ ਸੰਤਾਨ ਨਹੀਂ ਸੀ। ਉਹ ਦੇ ਕੋਲ ਇੱਕ ਮਿਸਰੀ ਦਾਸੀ ਸੀ, ਜਿਸ ਦਾ ਨਾਮ ਹਾਜ਼ਰਾ ਸੀ।
2 So Sarai said to Abram, “Look now, the LORD has prevented me from bearing children. Please go to my maidservant; perhaps I can build a family by her.” And Abram listened to the voice of Sarai.
੨ਸਾਰਈ ਨੇ ਅਬਰਾਮ ਨੂੰ ਆਖਿਆ, ਵੇਖ, ਯਹੋਵਾਹ ਨੇ ਮੇਰੀ ਕੁੱਖ ਨੂੰ ਬੰਦ ਕਰ ਰੱਖਿਆ ਹੈ। ਕਿਰਪਾ ਕਰਕੇ ਮੇਰੀ ਦਾਸੀ ਕੋਲ ਜਾ, ਸ਼ਾਇਦ ਮੈਂ ਉਸ ਤੋਂ ਸੰਤਾਨ ਵਾਲੀ ਬਣ ਜਾਂਵਾਂ। ਅਬਰਾਮ ਨੇ ਸਾਰਈ ਦੀ ਗੱਲ ਮੰਨ ਲਈ।
3 So after he had lived in Canaan for ten years, his wife Sarai took her Egyptian maidservant Hagar and gave her to Abram to be his wife.
੩ਜਦੋਂ ਅਬਰਾਮ ਨੂੰ ਕਨਾਨ ਦੇਸ਼ ਵਿੱਚ ਵੱਸਦਿਆਂ ਦੱਸ ਸਾਲ ਹੋ ਗਏ, ਤਦ ਅਬਰਾਮ ਦੀ ਪਤਨੀ ਸਾਰਈ ਨੇ ਆਪਣੀ ਮਿਸਰੀ ਦਾਸੀ ਹਾਜ਼ਰਾ ਨੂੰ ਲੈ ਕੇ ਆਪਣੇ ਪਤੀ ਅਬਰਾਮ ਨੂੰ ਦਿੱਤਾ, ਕਿ ਉਹ ਉਸ ਦੀ ਪਤਨੀ ਹੋਵੇ।
4 And he slept with Hagar, and she conceived. But when Hagar realized that she was pregnant, she began to despise her mistress.
੪ਉਹ ਹਾਜ਼ਰਾ ਕੋਲ ਗਿਆ ਅਤੇ ਉਹ ਗਰਭਵਤੀ ਹੋਈ। ਜਦ ਉਸ ਨੇ ਜਾਣਿਆ ਕਿ ਉਹ ਗਰਭਵਤੀ ਹੈ, ਤਦ ਉਹ ਦੀ ਮਾਲਕਣ ਉਹ ਦੀਆਂ ਅੱਖਾਂ ਵਿੱਚ ਤੁੱਛ ਹੋ ਗਈ।
5 Then Sarai said to Abram, “May the wrong done to me be upon you! I delivered my servant into your arms, and ever since she saw that she was pregnant, she has treated me with contempt. May the LORD judge between you and me.”
੫ਸਾਰਈ ਨੇ ਅਬਰਾਮ ਨੂੰ ਆਖਿਆ, ਜੋ ਮੇਰੇ ਨਾਲ ਹੋਇਆ ਉਸਦਾ ਕਾਰਨ ਤੂੰ ਹੈ। ਮੈਂ ਆਪਣੀ ਦਾਸੀ ਨੂੰ ਤੇਰੀ ਪਤਨੀ ਹੋਣ ਲਈ ਆਪ ਦਿੱਤਾ ਅਤੇ ਜਦ ਉਸ ਨੇ ਜਾਣਿਆ ਕਿ ਉਹ ਗਰਭਵਤੀ ਹੈ ਤਾਂ ਮੇਰੀ ਕਦਰ ਉਹ ਦੀਆਂ ਅੱਖਾਂ ਵਿੱਚ ਘੱਟ ਗਈ। ਇਸ ਲਈ ਯਹੋਵਾਹ ਮੇਰਾ ਅਤੇ ਤੇਰਾ ਨਿਆਂ ਕਰੇ।
6 “Here,” said Abram, “your servant is in your hands. Do whatever you want with her.” Then Sarai treated Hagar so harshly that she fled from her.
੬ਅਬਰਾਮ ਨੇ ਸਾਰਈ ਨੂੰ ਆਖਿਆ, ਵੇਖ, ਤੇਰੀ ਦਾਸੀ ਤੇਰੇ ਵੱਸ ਵਿੱਚ ਹੈ, ਜੋ ਤੇਰੀ ਨਿਗਾਹ ਵਿੱਚ ਚੰਗਾ ਹੈ ਤੂੰ ਉਸ ਨਾਲ ਉਹੀ ਕਰ। ਉਪਰੰਤ ਸਾਰਈ ਨੇ ਉਸ ਨਾਲ ਸਖ਼ਤੀ ਕੀਤੀ ਅਤੇ ਉਹ ਉਸ ਦੇ ਕੋਲੋਂ ਭੱਜ ਗਈ।
7 Now the angel of the LORD found Hagar by a spring of water in the desert—the spring along the road to Shur.
੭ਪਰ ਯਹੋਵਾਹ ਦੇ ਦੂਤ ਨੇ ਉਹ ਨੂੰ ਸ਼ੂਰ ਵਾਲੇ ਰਾਹ ਤੇ ਪਾਣੀ ਦੇ ਚਸ਼ਮੇ ਕੋਲ ਉਜਾੜ ਵਿੱਚ ਲੱਭਿਆ।
8 “Hagar, servant of Sarai,” he said, “where have you come from, and where are you going?” “I am running away from my mistress Sarai,” she replied.
੮ਉਸ ਨੇ ਆਖਿਆ, ਹੇ ਹਾਜ਼ਰਾ ਸਾਰਈ ਦੀ ਦਾਸੀ, ਤੂੰ ਕਿੱਥੋਂ ਆਈ ਹੈਂ? ਅਤੇ ਕਿੱਧਰ ਜਾਣਾ ਹੈ? ਤਦ ਉਸ ਨੇ ਆਖਿਆ ਮੈਂ ਆਪਣੀ ਮਾਲਕਣ ਸਾਰਈ ਕੋਲੋਂ ਭੱਜ ਆਈ ਹਾਂ।
9 So the angel of the LORD told her, “Return to your mistress and submit to her authority.”
੯ਫੇਰ ਯਹੋਵਾਹ ਦੇ ਦੂਤ ਨੇ ਉਹ ਨੂੰ ਆਖਿਆ, ਆਪਣੀ ਮਾਲਕਣ ਕੋਲ ਮੁੜ ਜਾ ਅਤੇ ਆਪਣੇ ਆਪ ਨੂੰ ਉਸ ਦੇ ਅਧੀਨ ਕਰ ਦੇ।
10 Then the angel added, “I will greatly multiply your offspring so that they will be too numerous to count.”
੧੦ਯਹੋਵਾਹ ਦੇ ਦੂਤ ਨੇ ਉਹ ਨੂੰ ਇਹ ਵੀ ਆਖਿਆ, ਮੈਂ ਤੇਰੀ ਅੰਸ ਨੂੰ ਐਨਾ ਵਧਾਵਾਂਗਾ ਕਿ ਉਹ ਵਾਧੇ ਦੇ ਕਾਰਨ ਗਿਣੀ ਨਾ ਜਾਵੇਗੀ।
11 The angel of the LORD proceeded: “Behold, you have conceived and will bear a son. And you shall name him Ishmael, for the LORD has heard your cry of affliction.
੧੧ਅਤੇ ਯਹੋਵਾਹ ਦੇ ਦੂਤ ਨੇ ਉਹ ਨੂੰ ਆਖਿਆ, ਵੇਖ, ਤੂੰ ਗਰਭਵਤੀ ਹੈਂ ਅਤੇ ਪੁੱਤਰ ਜਣੇਂਗੀ। ਤੂੰ ਉਸ ਦਾ ਨਾਮ ਇਸਮਾਏਲ ਰੱਖੀਂ ਕਿਉਂ ਜੋ ਯਹੋਵਾਹ ਨੇ ਤੇਰੇ ਦੁੱਖ ਨੂੰ ਸੁਣਿਆ ਹੈ।
12 He will be a wild donkey of a man, and his hand will be against everyone, and everyone’s hand against him; he will live in hostility toward all his brothers.”
੧੨ਪਰ ਉਹ ਮਨੁੱਖਾਂ ਵਿੱਚ ਜੰਗਲੀ ਗਧੇ ਜਿਹਾ ਹੋਵੇਗਾ। ਉਹ ਦਾ ਹੱਥ ਹਰ ਇੱਕ ਦੇ ਵਿਰੁੱਧ ਅਤੇ ਹਰ ਇੱਕ ਦਾ ਹੱਥ ਉਸ ਦੇ ਵਿਰੁੱਧ ਹੋਵੇਗਾ ਅਤੇ ਉਹ ਆਪਣੇ ਸਾਰੇ ਭਰਾਵਾਂ ਦੇ ਸਾਹਮਣੇ ਵੱਸੇਗਾ।
13 So Hagar gave this name to the LORD who had spoken to her: “You are the God who sees me,” for she said, “Here I have seen the One who sees me!”
੧੩ਤਦ ਉਸ ਨੇ ਯਹੋਵਾਹ ਦਾ ਨਾਮ ਜੋ ਉਹ ਦੇ ਨਾਲ ਗੱਲਾਂ ਕਰਦਾ ਸੀ, ਅਤਾਏਲਰੋਈ ਰੱਖਿਆ ਕਿ ਉਸ ਨੇ ਆਖਿਆ ਕੀ ਮੈਂ ਉਹ ਨੂੰ ਵੇਖਣ ਦੇ ਮਗਰੋਂ ਵੀ ਜਿਉਂਦੀ ਹਾਂ?
14 Therefore the well was called Beer-lahai-roi. It is located between Kadesh and Bered.
੧੪ਇਸ ਲਈ ਉਹ ਉਸ ਖੂਹ ਦਾ ਨਾਮ ਬਏਰ-ਲਹਈ-ਰੋਈ ਆਖਦੇ ਹਨ। ਵੇਖੋ ਓਹ ਕਾਦੇਸ਼ ਅਤੇ ਬਰਦ ਦੇ ਵਿਚਕਾਰ ਹੈ।
15 And Hagar bore Abram a son, and Abram gave the name Ishmael to the son she had borne.
੧੫ਹਾਜ਼ਰਾ ਨੇ ਅਬਰਾਮ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਅਬਰਾਮ ਨੇ ਆਪਣੇ ਪੁੱਤਰ ਦਾ ਨਾਮ ਜਿਸ ਨੂੰ ਹਾਜ਼ਰਾ ਨੇ ਜਨਮ ਦਿੱਤਾ, ਇਸਮਾਏਲ ਰੱਖਿਆ।
16 Abram was eighty-six years old when Hagar bore Ishmael to him.
੧੬ਜਦ ਹਾਜ਼ਰਾ ਨੇ ਇਸਮਾਏਲ ਨੂੰ ਜਨਮ ਦਿੱਤਾ ਉਸ ਵੇਲੇ ਅਬਰਾਮ ਦੀ ਉਮਰ ਛਿਆਸੀ ਸਾਲ ਸੀ।