< 2 Samuel 9 >
1 Then David asked, “Is there anyone left from the house of Saul to whom I can show kindness for the sake of Jonathan?”
੧ਫਿਰ ਦਾਊਦ ਨੇ ਪੁੱਛਿਆ, ਕੀ ਸ਼ਾਊਲ ਦੇ ਘਰਾਣੇ ਵਿੱਚੋਂ ਅਜੇ ਵੀ ਕੋਈ ਰਹਿੰਦਾ ਹੈ ਤਾਂ ਜੋ ਮੈਂ ਯੋਨਾਥਾਨ ਦੇ ਕਾਰਨ ਉਸ ਉੱਤੇ ਦਯਾ ਕਰਾਂ?
2 And there was a servant of Saul’s family named Ziba. They summoned him to David, and the king inquired, “Are you Ziba?” “I am your servant,” he replied.
੨ਸ਼ਾਊਲ ਦੇ ਘਰਾਣੇ ਦਾ ਸੀਬਾ ਨਾਮ ਦਾ ਇੱਕ ਸੇਵਕ ਸੀ ਜਦ ਉਨ੍ਹਾਂ ਨੇ ਉਸ ਨੂੰ ਦਾਊਦ ਕੋਲ ਸੱਦਿਆ ਤਾਂ ਰਾਜਾ ਨੇ ਉਸ ਨੂੰ ਪੁੱਛਿਆ, ਤੂੰ ਸੀਬਾ ਹੈਂ? ਉਹ ਬੋਲਿਆ, ਜੀ ਤੁਹਾਡਾ ਸੇਵਕ ਮੈਂ ਉਹੋ ਹੀ ਹਾਂ।
3 So the king asked, “Is there anyone left of Saul’s family to whom I can show the kindness of God?” Ziba answered, “There is still Jonathan’s son, who is lame in both feet.”
੩ਤਦ ਰਾਜਾ ਨੇ ਉਹ ਨੂੰ ਆਖਿਆ, ਸ਼ਾਊਲ ਦੇ ਘਰਾਣੇ ਵਿੱਚੋਂ ਕੋਈ ਰਹਿੰਦਾ ਹੈ ਤਾਂ ਜੋ ਮੈਂ ਉਹ ਦੇ ਨਾਲ ਪਰਮੇਸ਼ੁਰ ਜਿਹੀ ਦਯਾ ਕਰਾਂ? ਸੀਬਾ ਨੇ ਰਾਜਾ ਨੂੰ ਆਖਿਆ, ਅਜੇ ਯੋਨਾਥਾਨ ਦਾ ਇੱਕ ਪੁੱਤਰ ਹੈ ਜੋ ਪੈਰੋਂ ਲੰਗੜਾ ਹੈ।
4 “Where is he?” replied the king. And Ziba said, “Indeed, he is in Lo-debar at the house of Machir son of Ammiel.”
੪ਤਦ ਰਾਜਾ ਨੇ ਉਹ ਨੂੰ ਪੁੱਛਿਆ, ਉਹ ਕਿੱਥੇ ਹੈ? ਸੀਬਾ ਨੇ ਰਾਜਾ ਨੂੰ ਆਖਿਆ ਵੇਖੋ ਲੋ-ਦੇਬਾਰ ਵਿੱਚ ਅੰਮੀਏਲ ਦੇ ਪੁੱਤਰ ਮਾਕੀਰ ਦੇ ਘਰ ਵਿੱਚ ਹੈ।
5 So King David had him brought from the house of Machir son of Ammiel in Lo-debar.
੫ਸੋ ਦਾਊਦ ਰਾਜਾ ਨੇ ਮਨੁੱਖ ਭੇਜੇ ਅਤੇ ਲੋ-ਦੇਬਾਰ ਤੋਂ ਅੰਮੀਏਲ ਦੇ ਪੁੱਤਰ ਮਾਕੀਰ ਦੇ ਘਰੋਂ ਉਹ ਨੂੰ ਮੰਗਵਾ ਲਿਆ।
6 And when Mephibosheth son of Jonathan, the son of Saul, came to David, he fell facedown in reverence. Then David said, “Mephibosheth!” “I am your servant,” he replied.
੬ਅਤੇ ਜਦ ਸ਼ਾਊਲ ਦਾ ਪੋਤਰਾ ਯੋਨਾਥਾਨ ਦਾ ਪੁੱਤਰ ਮਫ਼ੀਬੋਸ਼ਥ ਦਾਊਦ ਦੇ ਕੋਲ ਆਇਆ ਤਾਂ ਉਸ ਨੇ ਮੂੰਹ ਦੇ ਭਾਰ ਡਿੱਗ ਕੇ ਮੱਥਾ ਟੇਕਿਆ। ਤਦ ਦਾਊਦ ਨੇ ਆਖਿਆ, ਮਫੀਬੋਸ਼ਥ! ਉਸ ਨੇ ਆਖਿਆ, ਵੇਖੋ, ਤੁਹਾਡਾ ਸੇਵਕ ਹਾਜ਼ਰ ਹੈ!
7 “Do not be afraid,” said David, “for surely I will show you kindness for the sake of your father Jonathan. I will restore to you all the land of your grandfather Saul, and you will always eat at my table.”
੭ਸੋ ਦਾਊਦ ਨੇ ਉਹ ਨੂੰ ਆਖਿਆ, ਡਰ ਨਾ ਕਿਉਂ ਜੋ ਮੈਂ ਤੇਰੇ ਪਿਤਾ ਯੋਨਾਥਾਨ ਦੇ ਕਾਰਨ ਤੇਰੇ ਨਾਲ ਭਲਿਆਈ ਕਰਾਂਗਾ ਅਤੇ ਤੇਰੇ ਦਾਦਾ ਸ਼ਾਊਲ ਦੀ ਸਾਰੀ ਜ਼ਮੀਨ ਤੈਨੂੰ ਮੋੜ ਦਿਆਂਗਾ ਅਤੇ ਤੂੰ ਹਮੇਸ਼ਾ ਮੇਰੀ ਮੇਜ਼ ਤੋਂ ਰੋਟੀ ਖਾਵੇਂਗਾ।
8 Mephibosheth bowed down and said, “What is your servant, that you should show regard for a dead dog like me?”
੮ਤਦ ਉਸ ਨੇ ਮੱਥਾ ਟੇਕਿਆ ਅਤੇ ਬੋਲਿਆ, ਤੁਹਾਡਾ ਸੇਵਕ ਹੈ ਹੀ ਕੀ ਜੋ ਤੁਸੀਂ ਮੇਰੇ ਉੱਤੇ ਜੋ ਮਰੇ ਹੋਏ ਕੁੱਤੇ ਵਰਗਾ ਹਾਂ ਧਿਆਨ ਕਰੋ।
9 Then the king summoned Saul’s servant Ziba and said to him, “I have given to your master’s grandson all that belonged to Saul and to all his house.
੯ਤਦ ਰਾਜਾ ਨੇ ਸ਼ਾਊਲ ਦੇ ਸੇਵਕ ਸੀਬਾ ਨੂੰ ਸੱਦਿਆ ਅਤੇ ਉਹ ਨੂੰ ਆਖਿਆ, ਮੈਂ ਸਭ ਕੁਝ ਜੋ ਸ਼ਾਊਲ ਅਤੇ ਉਸ ਦੇ ਘਰਾਣੇ ਦਾ ਸੀ, ਸੋ ਤੇਰੇ ਮਾਲਕ ਦੇ ਪੁੱਤਰ ਨੂੰ ਦੇ ਦਿੱਤਾ ਹੈ।
10 You and your sons and servants are to work the ground for him and bring in the harvest, so that your master’s grandson may have food to eat. But Mephibosheth, your master’s grandson, is always to eat at my table.” Now Ziba had fifteen sons and twenty servants.
੧੦ਸੋ ਤੂੰ ਆਪਣੇ ਪੁੱਤਰਾਂ ਅਤੇ ਸੇਵਕਾਂ ਸਮੇਤ ਉਹ ਦੇ ਲਈ ਜ਼ਮੀਨ ਵਾਹ ਅਤੇ ਉਸ ਦੀ ਪੈਦਾਵਾਰ ਲਿਆਇਆ ਕਰ ਜੋ ਤੇਰੇ ਮਾਲਕ ਦੇ ਪੁੱਤਰ ਦੇ ਲਈ ਰੋਟੀ ਹੋਵੇ ਪਰ ਮਫ਼ੀਬੋਸ਼ਥ ਜੋ ਤੇਰੇ ਮਾਲਕ ਦਾ ਪੁੱਤਰ ਹੈ ਉਹ ਹਮੇਸ਼ਾ ਲਈ ਮੇਰੀ ਮੇਜ਼ ਤੋਂ ਰੋਟੀ ਖਾਵੇਗਾ, ਸੀਬਾ ਦੇ ਪੰਦਰਾ ਪੁੱਤਰ ਅਤੇ ਵੀਹ ਸੇਵਕ ਸਨ।
11 And Ziba said to the king, “Your servant will do all that my lord the king has commanded.” So Mephibosheth ate at David’s table like one of the king’s own sons.
੧੧ਸੀਬਾ ਨੇ ਰਾਜਾ ਨੂੰ ਆਖਿਆ, ਸਭ ਕੁਝ ਜੋ ਮੇਰੇ ਮਹਾਰਾਜ ਰਾਜਾ ਨੇ ਆਪਣੇ ਸੇਵਕ ਨੂੰ ਆਖਿਆ ਹੈ ਸੋ ਤੁਹਾਡਾ ਸੇਵਕ ਕਰੇਗਾ ਪਰ ਮਫ਼ੀਬੋਸ਼ਥ ਦੇ ਲਈ ਰਾਜਾ ਨੇ ਆਖਿਆ ਕਿ ਉਹ ਰਾਜਾ ਦੇ ਪੁੱਤਰਾਂ ਵਾਂਗੂੰ ਮੇਰੀ ਮੇਜ਼ ਤੋਂ ਰੋਟੀ ਖਾਵੇਗਾ।
12 And Mephibosheth had a young son named Mica, and all who dwelt in the house of Ziba were servants of Mephibosheth.
੧੨ਮਫ਼ੀਬੋਸ਼ਥ ਦਾ ਮੀਕਾ ਨਾਮ ਦੇ ਇੱਕ ਛੋਟਾ ਜਿਹਾ ਪੁੱਤਰ ਸੀ ਅਤੇ ਜਿੰਨ੍ਹੇ ਸੀਬਾ ਦੇ ਘਰ ਵਿੱਚ ਰਹਿੰਦੇ ਸਨ ਸਭ ਮਫੀਬੋਸ਼ਥ ਦੇ ਸੇਵਕ ਸਨ।
13 So Mephibosheth lived in Jerusalem, because he always ate at the king’s table, and he was lame in both feet.
੧੩ਮਫ਼ੀਬੋਸ਼ਥ ਯਰੂਸ਼ਲਮ ਵਿੱਚ ਰਿਹਾ ਕਿਉਂ ਜੋ ਉਹ ਹਮੇਸ਼ਾ ਰਾਜੇ ਦੀ ਮੇਜ਼ ਤੋਂ ਭੋਜਨ ਕਰਦਾ ਸੀ ਅਤੇ ਦੋਹਾਂ ਪੈਰਾਂ ਤੋਂ ਲੰਗੜਾ ਸੀ।