< 1 Samuel 6 >

1 When the ark of the LORD had been in the land of the Philistines seven months,
ਸੋ ਯਹੋਵਾਹ ਦਾ ਸੰਦੂਕ ਸੱਤ ਮਹੀਨਿਆਂ ਤੱਕ ਫ਼ਲਿਸਤੀਆਂ ਦੇ ਦੇਸ ਵਿੱਚ ਰਿਹਾ।
2 the Philistines summoned the priests and diviners, saying, “What shall we do with the ark of the LORD? Tell us how to send it back to its place.”
ਤਦ ਫ਼ਲਿਸਤੀਆਂ ਨੇ ਪੁਜਾਰੀਆਂ ਅਤੇ ਜੋਤਸ਼ੀਆਂ ਨੂੰ ਸੱਦਿਆ ਅਤੇ ਆਖਿਆ, ਕਿ ਯਹੋਵਾਹ ਦੇ ਇਸ ਸੰਦੂਕ ਨੂੰ ਅਸੀਂ ਕੀ ਕਰੀਏ? ਸਾਨੂੰ ਦੱਸੋ ਕਿ ਕਿਸ ਤਰ੍ਹਾਂ ਉਸ ਨੂੰ ਉਹ ਦੇ ਸਥਾਨ ਵਿੱਚ ਪਹੁੰਚਾਈਏ।
3 They replied, “If you return the ark of the God of Israel, do not send it away empty, but by all means return it to Him with a guilt offering. Then you will be healed, and you will understand why His hand has not been lifted from you.”
ਉਹਨਾਂ ਨੇ ਕਿਹਾ, ਜੇ ਤੁਸੀਂ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਵਾਪਸ ਭੇਜਦੇ ਹੋ ਤਾਂ ਖਾਲੀ ਨਾ ਭੇਜੋ ਸਗੋਂ ਇੱਕ ਦੋਸ਼ ਦੀ ਭੇਟ ਉਹ ਦੇ ਨਾਲ ਜ਼ਰੂਰ ਭੇਜ ਦਿਓ ਤਾਂ ਤੁਸੀਂ ਚੰਗੇ ਹੋ ਜਾਓਗੇ ਅਤੇ ਤੁਸੀਂ ਜਾਣ ਲਓਗੇ ਉਸਦਾ ਹੱਥ ਤੁਹਾਡੇ ਉੱਤੋਂ ਕਿਉਂ ਨਹੀਂ ਚੁੱਕਿਆ ਗਿਆ।
4 “What guilt offering should we send back to Him?” asked the Philistines. “Five gold tumors and five gold rats,” they said, “according to the number of rulers of the Philistines, since the same plague has struck both you and your rulers.
ਤਦ ਉਨ੍ਹਾਂ ਨੇ ਪੁੱਛਿਆ ਅਸੀਂ ਦੋਸ਼ ਦੀ ਭੇਟ ਲਈ ਕੀ ਭੇਜੀਏ? ਉਹ ਬੋਲੇ, ਫ਼ਲਿਸਤੀ ਸਰਦਾਰਾਂ ਦੀ ਗਿਣਤੀ ਅਨੁਸਾਰ ਪੰਜ ਸੋਨੇ ਦੇ ਚੂਹੇ ਅਤੇ ਪੰਜ ਸੋਨੇ ਦੀਆਂ ਗਿਲ੍ਹਟੀਆਂ ਕਿਉਂ ਜੋ ਤੁਸੀਂ ਸਭਨਾਂ ਉੱਤੇ ਅਤੇ ਤੁਹਾਡੇ ਸਰਦਾਰਾਂ ਉੱਤੇ ਇੱਕੋ ਜਿਹੀ ਬਵਾਂ ਹੈ।
5 Make images of your tumors and of the rats that are ravaging the land. Give glory to the God of Israel, and perhaps He will lift His hand from you and your gods and your land.
ਸੋ ਤੁਸੀਂ ਆਪਣੀਆਂ ਗਿਲ੍ਹਟੀਆਂ ਦੀਆਂ ਮੂਰਤਾਂ ਅਤੇ ਉਨ੍ਹਾਂ ਚੂਹਿਆਂ ਦੀਆਂ ਮੂਰਤਾਂ ਜੋ ਦੇਸ ਨੂੰ ਵਿਗਾੜਦੀਆਂ ਹਨ ਬਣਾਓ ਅਤੇ ਇਸਰਾਏਲ ਦੇ ਪਰਮੇਸ਼ੁਰ ਦੀ ਮਹਿਮਾ ਕਰੋ। ਹੋ ਸਕਦਾ ਹੈ ਕਿ ਉਹ ਤੁਹਾਥੋਂ ਅਤੇ ਤੁਹਾਡੇ ਦੇਵਤਿਆਂ ਅਤੇ ਤੁਹਾਡੇ ਦੇਸ ਉੱਤੋਂ ਆਪਣਾ ਹੱਥ ਚੁੱਕ ਲਵੇ।
6 Why harden your hearts as the Egyptians and Pharaoh hardened theirs? When He afflicted them, did they not send the people on their way as they departed?
ਤੁਸੀਂ ਆਪਣੇ ਮਨ ਨੂੰ ਸਖ਼ਤ ਕਿਉਂ ਕਰਦੇ ਹੋ ਜਿਵੇਂ ਮਿਸਰੀਆਂ ਨੇ ਅਤੇ ਫ਼ਿਰਊਨ ਨੇ ਆਪਣੇ ਮਨਾਂ ਨੂੰ ਸਖ਼ਤ ਕੀਤਾ? ਜਿਸ ਵੇਲੇ ਉਨ੍ਹਾਂ ਨੂੰ ਉਸ ਨੇ ਅਚਰਜ਼ ਸ਼ਕਤੀਆਂ ਦਿਖਾਈਆਂ। ਭਲਾ, ਉਹਨਾਂ ਨੇ ਉਨ੍ਹਾਂ ਲੋਕਾਂ ਨੂੰ ਜਾਣ ਨਹੀਂ ਦਿੱਤਾ ਅਤੇ ਉਹ ਚੱਲੇ ਨਾ ਗਏ?
7 Now, therefore, prepare one new cart with two milk cows that have never been yoked. Hitch the cows to the cart, but take their calves away and pen them up.
ਹੁਣ ਤੁਸੀਂ ਇੱਕ ਨਵੀਂ ਗੱਡੀ ਬਣਾਓ ਅਤੇ ਦੋ ਲਵੇਰੀਆਂ ਗਊਆਂ ਨੂੰ ਗੱਡੀ ਹੇਠ ਜੋੜ ਲਓ ਅਤੇ ਉਨ੍ਹਾਂ ਦੀਆਂ ਵੱਛੀਆਂ ਨੂੰ ਪਿੱਛੇ ਘਰ ਰਹਿਣ ਦਿਓ।
8 Take the ark of the LORD, set it on the cart, and in a chest beside it put the gold objects you are sending Him as a guilt offering. Then send the ark on its way,
ਯਹੋਵਾਹ ਦਾ ਸੰਦੂਕ ਲੈ ਕੇ ਉਸ ਗੱਡੀ ਦੇ ਉੱਤੇ ਰੱਖੋ ਅਤੇ ਸੋਨੇ ਦੀਆਂ ਵਸਤਾਂ ਜੋ ਦੋਸ਼ ਦੀ ਭੇਟ ਲਈ ਉਹ ਦੇ ਕੋਲ ਭੇਜਦੇ ਹੋ ਇੱਕ ਸੰਦੂਕ ਵਿੱਚ ਪਾ ਕੇ ਉਹ ਦੇ ਇੱਕ ਪਾਸੇ ਰੱਖ ਦਿਓ ਅਤੇ ਉਹ ਨੂੰ ਵਿਦਾ ਕਰ ਦਿਓ ਜੋ ਤੁਰ ਜਾਵੇ।
9 but keep watching it. If it goes up the road to its homeland, toward Beth-shemesh, it is the LORD who has brought on us this great disaster. But if it does not, then we will know that it was not His hand that punished us and that it happened by chance.”
ਅਤੇ ਵੇਖੋ, ਜੇ ਉਹ ਆਪਣੇ ਦੇਸ ਦੇ ਰਾਹ ਬੈਤ ਸ਼ਮਸ਼ ਵੱਲ ਚੜ੍ਹੇ ਤਾਂ ਇਹ ਵੱਡੀ ਬਿਪਤਾ ਉਸੇ ਨੇ ਸਾਡੇ ਉੱਤੇ ਪਾਈ ਹੈ ਅਤੇ ਜੇ ਨਾ ਜਾਵੇ ਤਾਂ ਅਸੀਂ ਜਾਣਾਂਗੇ ਕਿ ਸਾਡੇ ਉੱਤੇ ਉਹ ਦਾ ਹੱਥ ਨਹੀਂ ਚੱਲਿਆ ਸਗੋਂ ਇਹ ਗੱਲ ਜੋ ਸਾਡੇ ਉੱਤੇ ਹੋਈ ਹੈ ਸੋ ਐਂਵੇਂ ਹੀ ਹੋਈ ਹੈ।
10 So the men did as instructed. They took two milk cows, hitched them to the cart, and penned up their calves.
੧੦ਸੋ ਲੋਕਾਂ ਨੇ ਅਜਿਹਾ ਹੀ ਕੀਤਾ ਜੋ ਦੋ ਲਵੇਰੀਆਂ ਗਊਆਂ ਲਈਆਂ ਅਤੇ ਉਨ੍ਹਾਂ ਨੂੰ ਗੱਡੀ ਅੱਗੇ ਜੋਤਿਆ ਅਤੇ ਉਨ੍ਹਾਂ ਦੀਆਂ ਵੱਛੀਆਂ ਨੂੰ ਘਰ ਵਿੱਚ ਬੰਨ੍ਹਿਆ।
11 Then they put the ark of the LORD on the cart, along with the chest containing the gold rats and the images of the tumors.
੧੧ਅਤੇ ਯਹੋਵਾਹ ਦਾ ਸੰਦੂਕ ਅਤੇ ਸੋਨੇ ਦੇ ਚੂਹੇ ਅਤੇ ਆਪਣੀਆਂ ਗਿਲ੍ਹਟੀਆਂ ਦੀਆਂ ਮੂਰਤਾਂ ਦੇ ਸੰਦੂਕ ਨੂੰ ਗੱਡੀ ਵਿੱਚ ਰੱਖਿਆ।
12 And the cows headed straight up the road toward Beth-shemesh, staying on that one highway and lowing as they went, never straying to the right or to the left. The rulers of the Philistines followed behind them to the border of Beth-shemesh.
੧੨ਤਦ ਗਊਆਂ ਸਿੱਧੀਆਂ ਬੈਤਸ਼ਮਸ਼ ਦੇ ਰਾਹ ਵੱਲ ਤੁਰ ਪਈਆਂ ਅਤੇ ਉਸ ਸੜਕ ਉੱਤੇ ਤੁਰੀਆਂ ਅਤੇ ਅੜਿੰਗਦੀਆਂ ਜਾਂਦੀਆਂ ਸਨ ਅਤੇ ਸੱਜੇ ਖੱਬੇ ਪਾਸੇ ਨਾ ਮੁੜੀਆਂ ਅਤੇ ਫ਼ਲਿਸਤੀ ਸਰਦਾਰ ਉਨ੍ਹਾਂ ਦੇ ਪਿੱਛੇ ਬੈਤ ਸ਼ਮਸ਼ ਦੇ ਬੰਨ੍ਹੇ ਤੱਕ ਗਏ।
13 Now the people of Beth-shemesh were harvesting wheat in the valley, and when they looked up and saw the ark, they were overjoyed at the sight.
੧੩ਬੈਤ ਸ਼ਮਸ਼ ਦੇ ਲੋਕ ਕਣਕ ਦੀਆਂ ਵਾਢੀਆਂ ਕਰਦੇ ਸਨ। ਜਦ ਉਨ੍ਹਾਂ ਨੇ ਅੱਖਾਂ ਚੁੱਕ ਕੇ ਸੰਦੂਕ ਨੂੰ ਵੇਖਿਆ ਤਾਂ ਵੇਖਦੇ ਸਾਰ ਅਨੰਦ ਹੋ ਗਏ।
14 The cart came to the field of Joshua of Beth-shemesh and stopped there near a large rock. The people chopped up the cart and offered the cows as a burnt offering to the LORD.
੧੪ਗੱਡੀ ਬੈਤਸ਼ਮਸ਼ੀ ਯਹੋਸ਼ੁਆ ਦੀ ਪੈਲੀ ਵਿੱਚ ਆਈ ਅਤੇ ਜਿੱਥੇ ਇੱਕ ਵੱਡਾ ਪੱਥਰ ਸੀ ਉੱਥੇ ਖਲੋ ਗਈ। ਸੋ ਉਨ੍ਹਾਂ ਨੇ ਗੱਡੀ ਦੀਆਂ ਲੱਕੜੀਆਂ ਨੂੰ ਚੀਰਿਆ ਅਤੇ ਗਊਆਂ ਨੂੰ ਹੋਮ ਦੀ ਬਲੀ ਕਰਕੇ ਯਹੋਵਾਹ ਲਈ ਚੜ੍ਹਾਇਆ।
15 And the Levites took down the ark of the LORD and the chest containing the gold objects, and they placed them on the large rock. That day the men of Beth-shemesh offered burnt offerings and made sacrifices to the LORD.
੧੫ਲੇਵੀਆਂ ਨੇ ਯਹੋਵਾਹ ਦੇ ਸੰਦੂਕ ਨੂੰ ਉਸ ਸੰਦੂਕ ਸਮੇਤ ਜੋ ਉਸ ਦੇ ਨਾਲ ਸੀ ਅਤੇ ਜਿਸ ਦੇ ਵਿੱਚ ਸੋਨੇ ਦੀਆਂ ਵਸਤਾਂ ਸਨ, ਹੇਠਾਂ ਉਤਾਰਿਆ ਅਤੇ ਉਹ ਨੂੰ ਉਸ ਵੱਡੇ ਪੱਥਰ ਉੱਤੇ ਧਰਿਆ ਅਤੇ ਬੈਤ ਸ਼ਮਸ਼ ਦੇ ਲੋਕਾਂ ਨੇ ਉਸੇ ਦਿਨ ਯਹੋਵਾਹ ਦੇ ਲਈ ਹੋਮ ਬਲੀਆਂ ਚੜ੍ਹਾਈਆਂ ਅਤੇ ਹੋਰ ਬਲੀਆਂ ਵੀ ਦਿੱਤੀਆਂ।
16 And when the five rulers of the Philistines saw this, they returned to Ekron that same day.
੧੬ਜਦ ਉਨ੍ਹਾਂ ਪੰਜਾਂ ਫ਼ਲਿਸਤੀ ਸਰਦਾਰਾਂ ਨੇ ਇਹ ਡਿੱਠਾ ਤਾਂ ਉਹ ਉਸੇ ਦਿਨ ਅਕਰੋਨ ਨੂੰ ਮੁੜ ਗਏ।
17 As a guilt offering to the LORD, the Philistines had sent back one gold tumor for each city: Ashdod, Gaza, Ashkelon, Gath, and Ekron.
੧੭ਇਹ ਸੋਨੇ ਦੀਆਂ ਗਿਲ੍ਹਟੀਆਂ ਜੋ ਫ਼ਲਿਸਤੀਆਂ ਨੇ ਦੋਸ਼ ਦੀ ਭੇਟ ਲਈ ਚੜ੍ਹਾਈਆਂ ਉਨ੍ਹਾਂ ਵਿੱਚੋਂ ਇੱਕ ਅਸ਼ਦੋਦ ਵੱਲੋਂ ਸੀ, ਇੱਕ ਅੱਜ਼ਾਹ ਦੀ, ਇੱਕ ਅਸ਼ਕਲੋਨ ਦੀ, ਇੱਕ ਗਥ ਦੀ ਅਤੇ ਇੱਕ ਅਕਰੋਨ ਦੀ
18 The number of gold rats also corresponded to the number of Philistine cities belonging to the five rulers—the fortified cities and their outlying villages. And the large rock on which they placed the ark of the LORD stands to this day in the field of Joshua of Beth-shemesh.
੧੮ਅਤੇ ਇਹ ਸੋਨੇ ਦੇ ਚੂਹੇ ਫ਼ਲਿਸਤੀਆਂ ਦੇ ਪੰਜਾਂ ਸਰਦਾਰਾਂ ਦੀ ਗਿਣਤੀ ਅਨੁਸਾਰ ਸਨ ਭਾਵੇਂ ਗੜ੍ਹ ਵਾਲੇ ਸ਼ਹਿਰਾਂ ਦੇ ਭਾਵੇਂ ਬਾਹਰਲੇ ਪਿੰਡਾਂ ਦੇ ਜਿੰਨੇ ਅਬੇਲ ਦੇ ਵੱਡੇ ਪੱਥਰ ਤੱਕ ਸਨ ਜਿਹ ਦੇ ਉੱਤੇ ਉਨ੍ਹਾਂ ਨੇ ਯਹੋਵਾਹ ਦੇ ਸੰਦੂਕ ਨੂੰ ਰੱਖਿਆ ਸੀ। ਉਹ ਅੱਜ ਦੇ ਦਿਨ ਤੱਕ ਬੈਤਸ਼ਮਸ਼ੀ ਯਹੋਸ਼ੁਆ ਦੀ ਪੈਲੀ ਵਿੱਚ ਹੈ।
19 But God struck down some of the people of Beth-shemesh because they looked inside the ark of the LORD. He struck down seventy men, and the people mourned because the LORD had struck them with a great slaughter.
੧੯ਉਹ ਨੇ ਬੈਤ ਸ਼ਮਸ਼ ਦੇ ਲੋਕਾਂ ਨੂੰ ਇਸ ਲਈ ਮਾਰਿਆ ਜੋ ਉਨ੍ਹਾਂ ਨੇ ਯਹੋਵਾਹ ਦੇ ਸੰਦੂਕ ਦੇ ਵਿੱਚ ਵੇਖਿਆ ਸੋ ਉਸ ਨੇ ਪੰਜਾਹ ਹਜ਼ਾਰ ਤੇ ਸੱਤਰ ਮਨੁੱਖ ਉਨ੍ਹਾਂ ਵਿੱਚੋਂ ਮਾਰ ਸੁੱਟੇ ਅਤੇ ਉੱਥੋਂ ਦੇ ਲੋਕ ਦੁਖੀ ਹੋਏ ਇਸ ਲਈ ਜੋ ਯਹੋਵਾਹ ਨੇ ਲੋਕਾਂ ਨੂੰ ਵੱਡੀ ਮਾਰ ਨਾਲ ਮਾਰਿਆ।
20 The men of Beth-shemesh asked, “Who can stand in the presence of the LORD, this holy God? To whom should the ark go up from here?”
੨੦ਸੋ ਬੈਤ ਸ਼ਮਸ਼ ਦੇ ਲੋਕ ਬੋਲੇ, ਭਲਾ, ਕਿਸ ਦੀ ਹਿੰਮਤ ਹੈ ਜੋ ਕੋਈ ਇਸ ਪਵਿੱਤਰ ਯਹੋਵਾਹ ਪਰਮੇਸ਼ੁਰ ਦੇ ਅੱਗੇ ਖਲੋਵੇ ਅਤੇ ਉਹ ਸਾਡੇ ਕੋਲੋਂ ਕਿਸ ਦੇ ਵੱਲ ਜਾਵੇ?
21 So they sent messengers to the people of Kiriath-jearim, saying, “The Philistines have returned the ark of the LORD. Come down and take it up with you.”
੨੧ਤਦ ਉਨ੍ਹਾਂ ਨੇ ਕਿਰਯਥ-ਯਾਰੀਮ ਦੇ ਲੋਕਾਂ ਵੱਲ ਦੂਤ ਘੱਲੇ ਅਤੇ ਆਖਿਆ, ਫ਼ਲਿਸਤੀ ਯਹੋਵਾਹ ਦੇ ਸੰਦੂਕ ਨੂੰ ਮੋੜ ਲਿਆਏ ਹਨ ਸੋ ਤੁਸੀਂ ਆਓ ਅਤੇ ਆਪਣੀ ਵੱਲ ਲੈ ਜਾਓ।

< 1 Samuel 6 >