< Philippians 2 >
1 If, therefore, there is any consolation in Christ, if any comfort arising from love, if any participation of the Spirit, if any affections and mercies,
੧ਸੋ ਜੇ ਮਸੀਹ ਵਿੱਚ ਕੁਝ ਦਿਲਾਸਾ, ਜੇ ਪਿਆਰ ਦੀ ਕੁਝ ਤਸੱਲੀ, ਜੇ ਆਤਮਾ ਦੀ ਕੁਝ ਸਾਂਝ, ਜੇ ਕੁਝ ਦਿਆਲਗੀ ਅਤੇ ਦਰਦਮੰਦੀ ਹੈ।
2 fulfill my joy, that you be of the same mind, having the same love, of one soul, of one mind;
੨ਤਾਂ ਮੇਰੇ ਅਨੰਦ ਨੂੰ ਪੂਰਾ ਕਰੋ ਕਿ ਤੁਸੀਂ ਇੱਕ ਮਨ ਹੋਵੋ, ਇੱਕੋ ਜਿਹਾ ਪਿਆਰ ਰੱਖੋ, ਇੱਕ ਚਿੱਤ, ਇੱਕ ਮੱਤ ਹੋਵੋ।
3 doing nothing in strife and vain glory, but in lowliness of mind let each esteem others better than himself.
੩ਧੜੇਬਾਜ਼ੀਆਂ ਅਥਵਾ ਫੋਕੇ ਘਮੰਡ ਨਾਲ ਕੁਝ ਨਾ ਕਰੋ ਸਗੋਂ ਤੁਸੀਂ ਅਧੀਨਗੀ ਨਾਲ ਇੱਕ ਦੂਏ ਨੂੰ ਆਪਣੇ ਆਪ ਤੋਂ ਉੱਤਮ ਜਾਣੋ।
4 Consider not each one his own gifts, but each one also the gifts of others.
੪ਤੁਹਾਡੇ ਵਿੱਚੋਂ ਹਰੇਕ ਆਪਣੇ ਹੀ ਹਾਲ ਉੱਤੇ ਨਹੀਂ ਸਗੋਂ ਹਰੇਕ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ ਕਰੇ।
5 Let this mind be in you, which was also in Christ Jesus,
੫ਤੁਹਾਡਾ ਉਹੋ ਸੁਭਾਓ ਹੋਵੇ ਜੋ ਮਸੀਹ ਯਿਸੂ ਦਾ ਵੀ ਸੀ।
6 who, being in the form of God, did not think it an act of robbery to be equal with God;
੬ਕਿ ਉਸ ਨੇ ਪਰਮੇਸ਼ੁਰ ਦੇ ਸਰੂਪ ਵਿੱਚ ਹੋ ਕੇ ਪਰਮੇਸ਼ੁਰ ਦੇ ਤੁੱਲ ਹੋਣਾ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ।
7 but he divested himself by taking the form of a servant, and being made in the likeness of men:
੭ਸਗੋਂ ਉਸ ਨੇ ਆਪਣੇ ਆਪ ਨੂੰ ਸੱਖਣਾ (ਜੋ ਕੁਝ ਉਸ ਕੋਲ ਸੀ, ਸਭ ਕੁਝ ਤਿਆਗ ਦਿੱਤਾ) ਕਰਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ।
8 and being found in appearance as a man, he humbled himself by becoming obedient even to death, the death, indeed, of the cross.
੮ਅਤੇ ਮਨੁੱਖ ਦੀ ਸ਼ਕਲ ਵਿੱਚ ਪਰਗਟ ਹੋ ਕੇ ਆਪਣੇ ਆਪ ਨੂੰ ਨੀਵਿਆਂ ਕੀਤਾ ਅਤੇ ਮੌਤ ਤੱਕ ਸਗੋਂ ਸਲੀਬ ਦੀ ਮੌਤ ਤੱਕ ਆਗਿਆਕਾਰ ਬਣਿਆ।
9 For which reason God has highly exalted him, and, also, bestowed on him a name that is above every name;
੯ਇਸ ਕਾਰਨ ਪਰਮੇਸ਼ੁਰ ਨੇ ਵੀ ਉਸ ਨੂੰ ਅੱਤ ਉੱਚਿਆਂ ਕੀਤਾ ਅਤੇ ਉਸ ਨੂੰ ਉਹ ਨਾਮ ਦਿੱਤਾ ਜਿਹੜਾ ਸਭਨਾਂ ਨਾਮਾਂ ਤੋਂ ਉੱਤਮ ਹੈ।
10 that in the name of Jesus every knee should bow of those who are in heaven, and those who are on earth, and those who are under the earth;
੧੦ਜੋ ਸਵਰਗ ਅਤੇ ਧਰਤੀ ਉੱਤੇ ਅਤੇ ਧਰਤੀ ਦੇ ਹੇਠਾਂ ਹਨ, ਯਿਸੂ ਦੇ ਨਾਮ ਵਿੱਚ ਹਰ ਗੋਡਾ ਨਿਵਾਇਆ ਜਾਵੇ।
11 and that every tongue should confess that Jesus Christ is Lord, to the glory of God the Father.
੧੧ਅਤੇ ਹਰ ਜ਼ਬਾਨ ਪਰਮੇਸ਼ੁਰ ਪਿਤਾ ਦੀ ਵਡਿਆਈ ਲਈ ਮੰਨ ਲਵੇ ਜੋ ਯਿਸੂ ਮਸੀਹ ਪ੍ਰਭੂ ਹੈ।
12 So, then, my beloved, as you have always obeyed, not as in my presence only, but now much more in my absence, work out your own salvation with fear and trembling;
੧੨ਇਸ ਲਈ, ਹੇ ਮੇਰੇ ਪਿਆਰਿਓ, ਜਿਵੇਂ ਤੁਸੀਂ ਸਦਾ ਆਗਿਆਕਾਰੀ ਕੀਤੀ, ਸਿਰਫ਼ ਮੇਰੇ ਹੁੰਦਿਆਂ ਨਹੀਂ ਸਗੋਂ ਹੁਣ ਬਹੁਤ ਵਧੀਕ ਮੇਰੇ ਦੂਰ ਹੁੰਦਿਆਂ ਤੁਸੀਂ ਡਰਦੇ ਅਤੇ ਕੰਬਦੇ ਹੋਏ ਆਪਣੀ ਮੁਕਤੀ ਦੇ ਕੰਮ ਨੂੰ ਪੂਰਾ ਕਰੋ।
13 for it is God, who, of his good pleasure, works in you both the will and the power to perform.
੧੩ਕਿਉਂ ਜੋ ਪਰਮੇਸ਼ੁਰ ਹੀ ਹੈ ਜਿਹੜਾ ਤੁਹਾਡੇ ਵਿੱਚ ਮਨਸ਼ਾ ਤੇ ਅਮਲ ਦੋਹਾਂ ਨੂੰ ਆਪਣੇ ਨੇਕ ਇਰਾਦੇ ਨੂੰ ਪੂਰਾ ਕਰਨ ਲਈ ਪੈਦਾ ਕਰਦਾ ਹੈ।
14 Do all things without murmurings and disputings,
੧੪ਤੁਸੀਂ ਸੱਭੇ ਕੰਮ ਬੁੜ-ਬੁੜ ਅਤੇ ਝਗੜੇ ਕਰਨ ਤੋਂ ਬਿਨ੍ਹਾਂ ਕਰੋ।
15 that you may be without reproach and Harmless, the children of God, without blame, in the midst of a wicked and perverse generation, among whom you shine as luminaries in the world,
੧੫ਤਾਂ ਜੋ ਤੁਸੀਂ ਨਿਰਦੋਸ਼ ਅਤੇ ਸਿੱਧੇ ਸਾਧੇ ਹੋ ਕੇ ਵਿੰਗੀ ਟੇਢੀ ਪੀੜ੍ਹੀ ਵਿੱਚ ਪਰਮੇਸ਼ੁਰ ਦੇ ਨਿਰਮਲ ਬਾਲਕ ਬਣੇ ਰਹੋ ਜਿੰਨ੍ਹਾ ਦੇ ਵਿੱਚ ਤੁਸੀਂ ਜੀਵਨ ਦਾ ਬਚਨ ਲੈ ਕੇ ਸੰਸਾਰ ਉੱਤੇ ਜੋਤਾਂ ਵਾਂਗੂੰ ਦਿਸਦੇ ਹੋ,
16 holding forth the word of life, that I may rejoice in the day of Christ, that I did not run in vain, nor labor in vain.
੧੬ਤਾਂ ਜੋ ਮਸੀਹ ਦੇ ਦਿਨ ਮੈਨੂੰ ਅਭਮਾਨ ਕਰਨ ਦਾ ਥਾਂ ਹੋਵੇ ਕਿ ਮੇਰੀ ਦੌੜ ਅਤੇ ਮੇਰੀ ਮਿਹਨਤ ਵਿਅਰਥ ਨਹੀਂ ਗਈ।
17 But if I am poured out on the sacrifice and service of your faith, I rejoice, and rejoice with you all.
੧੭ਪਰ ਭਾਵੇਂ ਮੈਨੂੰ ਤੁਹਾਡੇ ਵਿਸ਼ਵਾਸ ਦੇ ਬਲੀਦਾਨ ਅਤੇ ਸੇਵਕਾਈ ਦੇ ਨਾਲ ਆਪਣਾ ਲਹੂ ਵੀ ਵਹਾਉਣਾ ਪਵੇ ਤਾਂ ਵੀ ਮੈਂ ਅਨੰਦ ਕਰਦਾ ਹਾਂ ਅਤੇ ਤੁਹਾਡੇ ਨਾਲ ਵੀ ਅਨੰਦ ਹਾਂ।
18 In like manner do you also rejoice, and rejoice with me.
੧੮ਇਸੇ ਤਰ੍ਹਾਂ ਤੁਸੀਂ ਵੀ ਅਨੰਦ ਕਰੋ ਅਤੇ ਮੇਰੇ ਨਾਲ ਅਨੰਦ ਕਰੋ ।
19 But I trust in the Lord Jesus, to send Timothy shortly to you, that I also may be refreshed by knowing your condition;
੧੯ਪਰ ਮੈਨੂੰ ਪ੍ਰਭੂ ਯਿਸੂ ਉੱਤੇ ਇਹ ਆਸ ਹੈ ਜੋ ਤਿਮੋਥਿਉਸ ਨੂੰ ਛੇਤੀ ਤੁਹਾਡੇ ਕੋਲ ਭੇਜਾਂਗਾ ਜੋ ਤੁਹਾਡੀਆਂ ਬੀਤੀਆਂ ਸੁਣਨ ਤੋਂ ਮੇਰਾ ਮਨ ਵੀ ਸ਼ਾਂਤ ਹੋਵੇ।
20 for I have no one of a kindred spirit who will sincerely care for your condition:
੨੦ਕਿਉਂਕਿ ਉਹ ਦੇ ਵਰਗਾ ਮੇਰੇ ਕੋਲ ਹੋਰ ਕੋਈ ਨਹੀਂ ਜੋ ਸੱਚੇ ਦਿਲ ਨਾਲ ਤੁਹਾਡੇ ਲਈ ਚਿੰਤਾ ਕਰੇ।
21 for all seek their own, not the things of Jesus Christ.
੨੧ਕਿਉਂ ਜੋ ਸਾਰੇ ਆਪੋ ਆਪਣੇ ਮਤਲਬ ਦੇ ਯਾਰ ਹਨ, ਨਾ ਕਿ ਯਿਸੂ ਮਸੀਹ ਦੇ।
22 But you know his approved character, that as a son with a father he has served with me in the gospel.
੨੨ਪਰ ਉਹ ਦੀ ਖੂਬੀ ਤੁਸੀਂ ਜਾਣ ਚੁੱਕੇ ਹੋ ਭਈ ਜਿਵੇਂ ਪੁੱਤਰ ਪਿਉ ਦੀ ਸੇਵਾ ਕਰਦਾ ਹੈ ਤਿਵੇਂ ਉਸ ਨੇ ਮੇਰੇ ਨਾਲ ਖੁਸ਼ਖਬਰੀ ਦੀ ਸੇਵਾ ਕੀਤੀ।
23 Him, therefore, I hope to send immediately, as soon as I know how it may go with me.
੨੩ਸੋ ਮੈਨੂੰ ਆਸ ਹੈ ਕਿ ਜਿਸ ਵੇਲੇ ਵੇਖ ਲਵਾਂ ਜੋ ਮੇਰਾ ਕੀ ਹਾਲ ਹੋਵੇਗਾ ਤਾਂ ਝੱਟ ਉਹ ਨੂੰ ਭੇਜ ਦਿਆਂ।
24 But I trust in the Lord that I myself also will come shortly.
੨੪ਪਰ ਮੈਨੂੰ ਪ੍ਰਭੂ ਉੱਤੇ ਪਰਤੀਤ ਹੈ ਜੋ ਆਪ ਵੀ ਛੇਤੀ ਆਵਾਂਗਾ।
25 Yet I thought it necessary to send to you Epaphroditus my brother and companion in labor and fellow-soldier, but your apostle, who also ministered to my want,
੨੫ਪਰ ਇਪਾਫ਼ਰੋਦੀਤੁਸ ਜੋ ਮੇਰਾ ਭਰਾ ਅਤੇ ਮੇਰਾ ਸਹਿਕਰਮੀ ਅਤੇ ਮੇਰੇ ਨਾਲ ਦਾ ਸਿਪਾਹੀ ਅਤੇ ਤੁਹਾਡਾ ਸੰਦੇਸੀ ਅਤੇ ਮੇਰੀ ਥੁੜ ਦਾ ਪੂਰਾ ਕਰਨ ਵਾਲਾ ਹੈ ਮੈਂ ਉਸ ਨੂੰ ਤੁਹਾਡੇ ਕੋਲ ਘੱਲਣਾ ਜ਼ਰੂਰੀ ਜਾਣਿਆ।
26 because he longed after you all, and was much distressed, because you had heard that he was sick.
੨੬ਕਿਉਂ ਜੋ ਉਹ ਤੁਹਾਨੂੰ ਸਭਨਾਂ ਨੂੰ ਬਹੁਤ ਲੋਚਦਾ ਸੀ ਅਤੇ ਤੁਸੀਂ ਜੋ ਸੁਣਿਆ ਸੀ ਕਿ ਉਹ ਬਿਮਾਰ ਪਿਆ ਹੈ ਇਸ ਕਰਕੇ ਉਹ ਉਦਾਸ ਰਹਿੰਦਾ ਸੀ
27 And, indeed, he was sick near to death; but God had mercy on him, and not on him only, but on me also, that I might not have sorrow upon sorrow.
੨੭ਅਤੇ ਉਹ ਤਾਂ ਸੱਚੀ ਮੁੱਚੀ ਬਿਮਾਰ ਸੀ ਸਗੋਂ ਮਰਨ ਵਾਲਾ ਹੋ ਗਿਆ ਸੀ ਪਰੰਤੂ ਪਰਮੇਸ਼ੁਰ ਨੇ ਉਸ ਉੱਤੇ ਦਯਾ ਕੀਤੀ ਅਤੇ ਸਿਰਫ਼ ਉਸੇ ਉੱਤੇ ਨਹੀਂ ਸਗੋਂ ਮੇਰੇ ਉੱਤੇ ਵੀ ਮਤੇ ਮੈਨੂੰ ਸੋਗ ਤੋਂ ਸੋਗ ਨਾ ਹੋਵੇ।
28 I sent him, therefore, the sooner, that, by seeing him again, you might rejoice, and that I might be the less sorrowful.
੨੮ਇਸ ਲਈ ਮੈਂ ਹੋਰ ਵੀ ਯਤਨ ਕਰਕੇ ਉਹ ਨੂੰ ਭੇਜਿਆ ਭਈ ਤੁਸੀਂ ਉਹ ਨੂੰ ਫੇਰ ਵੇਖ ਕੇ ਅਨੰਦ ਹੋਵੋ ਅਤੇ ਮੇਰਾ ਵੀ ਸੋਗ ਘੱਟ ਜਾਵੇ।
29 Receive him, therefore, in the Lord with all joy, and regard such as worthy of honor;
੨੯ਸੋ ਤੁਸੀਂ ਉਹ ਨੂੰ ਪ੍ਰਭੂ ਵਿੱਚ ਪੂਰੇ ਅਨੰਦ ਨਾਲ ਕਬੂਲ ਕਰੋ ਅਤੇ ਅਜਿਹਿਆਂ ਦਾ ਆਦਰ ਕਰੋ।
30 because for the work of the Christ he was near to death, not regarding his life, that he might supply that which was lacking in your service to me.
੩੦ਇਸ ਕਰਕੇ ਜੋ ਉਹ ਮਸੀਹ ਦੇ ਕੰਮ ਲਈ ਮੌਤ ਦੇ ਮੂੰਹ ਵਿੱਚ ਆਇਆ ਕਿਉਂ ਜੋ ਮੇਰੀ ਸੇਵਾ ਕਰਨ ਵਿੱਚ ਜੋ ਤੁਹਾਡੀ ਵੱਲੋਂ ਥੁੜ ਸੀ ਉਹ ਨੂੰ ਪੂਰਾ ਕਰਨ ਲਈ ਉਸ ਨੇ ਆਪਣੀ ਜਾਨ ਤਲੀ ਉੱਤੇ ਧਰੀ।