< Ezekiel 27 >
1 The word of Jehovah came again to me, saying,
੧ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
2 And thou, son of man, take up a lamentation over Tyre,
੨ਹੇ ਮਨੁੱਖ ਦੇ ਪੁੱਤਰ, ਤੂੰ ਸੂਰ ਉੱਤੇ ਵੈਣ ਪਾ
3 and say to Tyre, O thou that dwells at the entry of the sea, that is the merchant of the peoples to many isles, thus says the lord Jehovah: Thou, O Tyre, have said, I am perfect in beauty.
੩ਅਤੇ ਤੂੰ ਸੂਰ ਲਈ ਆਖ ਕਿ ਤੂੰ ਜਿਹੜਾ ਸਾਗਰ ਦੇ ਲਾਂਘੇ ਤੇ ਵੱਸਿਆ ਹੋਇਆ ਹੈਂ ਅਤੇ ਬਹੁਤ ਟਾਪੂਆਂ ਲਈ ਲੋਕਾਂ ਦਾ ਵਪਾਰ ਹੈਂ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਹੇ ਸੂਰ, ਤੂੰ ਆਖਦਾ ਹੈਂ ਕਿ ਮੈਂ ਸੁੰਦਰਤਾ ਵਿੱਚ ਪੂਰਾ ਹਾਂ,
4 Thy borders are in the heart of the seas. Thy builders have perfected thy beauty.
੪ਤੇਰੀਆਂ ਹੱਦਾਂ ਸਾਗਰ ਦੇ ਵਿੱਚ ਹਨ ਅਤੇ ਤੇਰੇ ਬਣਾਉਣ ਵਾਲਿਆਂ ਨੇ ਤੇਰੀ ਸੁੰਦਰਤਾ ਨੂੰ ਪੂਰਾ ਕੀਤਾ ਹੈ।
5 They have made all thy planks of fir trees from Senir. They have taken a cedar from Lebanon to make a mast for thee.
੫ਉਹਨਾਂ ਨੇ ਸਨੀਰ ਦੀ ਚੀਲ ਦੇ ਰੁੱਖਾਂ ਤੋਂ ਤੇਰੇ ਫੱਟੇ ਬਣਾਏ, ਅਤੇ ਲਬਾਨੋਨ ਤੋਂ ਦਿਆਰ ਲੈ ਕੇ ਤੇਰੇ ਲਈ ਮਸਤੂਲ ਬਣਾਏ।
6 Of the oaks of Bashan they have made thine oars. They have made thy benches of ivory inlaid in boxwood, from the isles of Kittim.
੬ਬਾਸ਼ਾਨ ਦੇ ਬਲੂਤਾਂ ਤੋਂ ਤੇਰੇ ਚੱਪੂ ਬਣਾਏ, ਅਤੇ ਤੇਰੇ ਫੱਟੇ ਕਿੱਤੀਮ ਦੇ ਟਾਪੂਆਂ ਦੇ ਸਨੌਵਰ ਤੋਂ, ਹਾਥੀ ਦੰਦ ਜੜ ਕੇ ਤਿਆਰ ਕੀਤੇ ਗਏ।
7 Of fine linen with broidered work from Egypt was thy sail, that it might be to thee for an ensign. Blue and purple from the isles of Elishah was thine awning.
੭ਤੇਰਾ ਪਾਲ ਮਿਸਰੀ ਕਸੀਦੇ ਦੇ ਮਹੀਨ ਕਤਾਨ ਦਾ ਸੀ, ਤਾਂ ਜੋ ਤੇਰੇ ਲਈ ਨਿਸ਼ਾਨ ਹੋਵੇ। ਤੇਰੀ ਚਾਨਣੀ ਅਲੀਸ਼ਾਹ ਦੇ ਟਾਪੂਆਂ ਤੋਂ ਆਈ ਸੀ, ਜੋ ਕਿਰਮਚੀ ਤੇ ਬੈਂਗਣੀ ਰੰਗ ਦੀ ਸੀ।
8 The inhabitants of Sidon and Arvad were thy rowers. Thy wise men, O Tyre, were in thee; they were thy pilots.
੮ਸੀਦੋਨ ਅਤੇ ਅਰਵਦ ਦੇ ਰਹਿਣ ਵਾਲੇ ਤੇਰੇ ਮਲਾਹ ਸਨ ਅਤੇ ਹੇ ਸੂਰ, ਤੇਰੇ ਸਿਆਣੇ ਤੇਰੇ ਵਿੱਚ ਤੇਰੇ ਆਗੂ ਸਨ।
9 The old men of Gebal and the wise men thereof were thy caulkers in thee. All the ships of the sea with their mariners were in thee to deal in thy merchandise.
੯ਗਬਾਲ ਦੇ ਬਜ਼ੁਰਗ ਅਤੇ ਸਿਆਣੇ ਤੇਰੇ ਵਿੱਚ ਸਨ, ਤੇਰੇ ਛੇਕਾਂ ਦੀ ਮੁਰੰਮਤ ਕਰਨ ਵਾਲੇ। ਸਾਗਰ ਦੇ ਸਾਰੇ ਜਹਾਜ਼ ਅਤੇ ਉਹਨਾਂ ਦੇ ਮਲਾਹ ਤੇਰੇ ਵਿੱਚ ਸਨ, ਤਾਂ ਜੋ ਤੇਰੇ ਵਪਾਰ ਦਾ ਕੰਮ ਕਰਨ।
10 Persia and Lud and Put were in thine army, thy men of war. They hung the shield and helmet in thee. They set forth thy comeliness.
੧੦ਫ਼ਾਰਸ ਅਤੇ ਲੂਦ ਅਤੇ ਪੂਟ ਦੇ ਲੋਕ ਤੇਰੀ ਫੌਜ ਵਿੱਚ ਤੇਰੇ ਯੋਧੇ ਸਨ। ਉਹ ਤੇਰੇ ਵਿੱਚ ਢਾਲ਼ ਅਤੇ ਲੋਹੇ ਦੇ ਟੋਪ ਨੂੰ ਲਟਕਾਉਂਦੇ ਸਨ ਅਤੇ ਤੈਨੂੰ ਸ਼ਾਨ ਦਿੰਦੇ ਸਨ।
11 The men of Arvad with thine army were upon thy walls round about, and valorous men were in thy towers. They hung their shields upon thy walls round about. They have perfected thy beauty.
੧੧ਅਰਵਦ ਦੇ ਜੁਆਨ ਤੇਰੀ ਹੀ ਫੌਜ ਦੇ ਨਾਲ ਚਾਰੇ ਪਾਸੇ ਤੇਰੀਆਂ ਕੰਧਾਂ ਉੱਤੇ ਸਨ ਅਤੇ ਸੂਰਬੀਰ ਤੇਰੇ ਬੁਰਜ਼ਾਂ ਵਿੱਚ ਸਨ, ਉਹਨਾਂ ਆਪਣੀਆਂ ਢਾਲਾਂ ਤੇਰੀਆਂ ਕੰਧਾਂ ਤੇ ਲਟਕਾਈਆਂ ਅਤੇ ਉਹਨਾਂ ਨੇ ਤੇਰੀ ਸੁੰਦਰਤਾ ਨੂੰ ਪੂਰਾ ਕੀਤਾ।
12 Tarshish was thy merchant because of the multitude of all kinds of riches, with silver, iron, tin, and lead. They traded for thy wares.
੧੨ਤਰਸ਼ੀਸ਼ ਨੇ ਹਰ ਪ੍ਰਕਾਰ ਦੇ ਬਹੁਤੇ ਮਾਲ ਦੇ ਕਾਰਨ ਤੇਰੇ ਨਾਲ ਵਪਾਰ ਕੀਤਾ, ਉਹ ਚਾਂਦੀ, ਲੋਹਾ, ਟੀਨ ਅਤੇ ਸਿੱਕਾ ਲਿਆ ਕੇ ਤੇਰੇ ਸੌਦੇ ਦੇ ਬਦਲੇ ਵਿੱਚ ਵੇਚਦੇ ਸਨ।
13 Javan, Tubal, and Meshech, they were thy merchants. They traded the persons of men, and vessels of brass for thy merchandise.
੧੩ਯਾਵਾਨ, ਤੂਬਲ ਅਤੇ ਮੇਸ਼ੇਕ, ਉਹ ਤੇਰੇ ਵਪਾਰੀ ਸਨ। ਉਹ ਤੇਰੇ ਸੌਦੇ ਲਈ ਆਦਮੀਆਂ ਦੀਆਂ ਜਾਨਾਂ ਦਾ ਅਤੇ ਪਿੱਤਲ ਦੇ ਭਾਂਡਿਆਂ ਦਾ ਵਪਾਰ ਕਰਦੇ ਸਨ।
14 Those of the house of Togarmah traded for thy wares with horses and war-horses and mules.
੧੪ਬੈਤ ਤੋਗਰਮਾਹ ਦੇ ਘਰਾਣੇ ਨੇ ਤੇਰੀ ਮੰਡੀ ਵਿੱਚ ਘੋੜਿਆਂ, ਸਵਾਰੀ ਦੇ ਘੋੜਿਆਂ ਤੇ ਖੱਚਰਾਂ ਦਾ ਵਪਾਰ ਕੀਤਾ।
15 The men of Dedan were thy merchants. Many isles were the mart of thy hand. They brought thee in exchange horns of ivory and ebony.
੧੫ਦਦਾਨੀ ਤੇਰੇ ਵਪਾਰੀ ਸਨ, ਬਹੁਤ ਸਾਰੇ ਟਾਪੂ ਵਪਾਰ ਦੇ ਲਈ ਤੇਰੇ ਹੱਥ ਵਿੱਚ ਸਨ। ਉਹ ਹਾਥੀ ਦੰਦ ਅਤੇ ਆਬਨੂਸ ਤੇਰੇ ਕੋਲ ਵਟਾਉਣ ਲਈ ਲਿਆਉਂਦੇ ਸਨ।
16 Syria was thy merchant because of the multitude of thy handiworks. They traded for thy wares with emeralds, purple, and embroidered work, and fine linen, and coral, and rubies.
੧੬ਤੇਰੇ ਵਿੱਚ ਕਾਰੀਗਰੀ ਬਹੁਤ ਸੀ, ਜਿਸ ਕਰਕੇ ਅਰਾਮੀ ਤੇਰੇ ਨਾਲ ਵਪਾਰ ਕਰਦੇ ਸਨ, ਉਹ ਪੰਨੇ ਅਤੇ ਬੈਂਗਣੀ ਰੰਗ ਤੇ ਕਸੀਦੇ ਦੇ ਕੱਪੜੇ, ਮਹੀਨ ਕਤਾਨ, ਮੂੰਗਾ ਅਤੇ ਲਾਲ ਲਿਆ ਕੇ ਤੇਰੇ ਨਾਲ ਵਪਾਰ ਕਰਦੇ ਸਨ।
17 Judah, and the land of Israel, they were thy merchants. They traded for thy merchandise wheat of Minnith, and pannag, and honey, and oil, and balm.
੧੭ਯਹੂਦਾਹ ਅਤੇ ਇਸਰਾਏਲ ਦਾ ਦੇਸ ਉਹ ਤੇਰੇ ਵਪਾਰੀ ਸਨ, ਉਹ ਮਿੰਨੀਥ ਅਤੇ ਪਨਗ ਦੀ ਕਣਕ, ਸ਼ਹਿਦ, ਤੇਲ ਅਤੇ ਬਲਸਾਨ ਲਿਆ ਕੇ ਤੇਰੇ ਨਾਲ ਵਪਾਰ ਕਰਦੇ ਸਨ।
18 Damascus was thy merchant for the multitude of thy handiworks, because of the multitude of all kinds of riches, with the wine of Helbon, and white wool.
੧੮ਦੰਮਿਸ਼ਕ ਵਾਸੀ ਤੇਰੇ ਹੱਥ ਦੇ ਕੰਮ ਦੇ ਵਾਧੇ ਕਰਕੇ ਅਤੇ ਹਰ ਪ੍ਰਕਾਰ ਦਾ ਮਾਲ ਬਹੁਤਾ ਮਿਲਣ ਕਰਕੇ ਹਲਬੋਨ ਦੀ ਮੈਅ ਅਤੇ ਚਿੱਟੀ ਉੱਨ ਦਾ ਵਪਾਰ ਤੇਰੇ ਨਾਲ ਕਰਦੇ ਸਨ।
19 Vedan and Javan traded with yarn for thy wares. Bright iron, cassia, and calamus, were among thy merchandise.
੧੯ਦਾਨ ਅਤੇ ਯਾਵਾਨ ਸੂਤ ਨੂੰ ਤੇਰੇ ਮਾਲ-ਮੱਤੇ ਦੇ ਬਦਲੇ ਦਿੰਦੇ ਸਨ। ਕਮਾਇਆ ਹੋਇਆ ਲੋਹਾ, ਤੱਜ ਅਤੇ ਅਗਰ ਤੇਰੇ ਸੌਦੇ ਵਿੱਚ ਸਨ।
20 Dedan was thy merchant in precious cloths for riding.
੨੦ਦਦਾਨ ਤੇਰਾ ਵਪਾਰੀ ਸੀ ਜੋ ਸਵਾਰੀ ਦੇ ਚਾਰ-ਜਾਮੇ ਤੇਰੇ ਹੱਥ ਵੇਚਦਾ ਸੀ।
21 Arabia, and all the rulers of Kedar, they were the merchants of thy hand, in lambs, and rams, and goats. In these they were thy merchants.
੨੧ਅਰਬ ਅਤੇ ਕੇਦਾਰ ਦੇ ਸਾਰੇ ਪ੍ਰਧਾਨ ਵਪਾਰ ਲਈ ਤੇਰੇ ਹੱਥ ਵਿੱਚ ਸਨ। ਉਹ ਪਹਿਲੌਠੇ ਲੇਲੇ, ਛੱਤਰੇ ਅਤੇ ਬੱਕਰੇ ਲਿਆ ਕੇ ਤੇਰੇ ਨਾਲ ਵਪਾਰ ਕਰਦੇ ਸਨ।
22 The merchants of Sheba and Raamah, they were thy merchants. They traded for thy wares with the chief of all spices, and with all precious stones, and gold.
੨੨ਸ਼ਬਾ ਅਤੇ ਰਾਮਾਹ ਦੇ ਵਪਾਰੀ ਤੇਰੇ ਨਾਲ ਵਪਾਰ ਕਰਦੇ ਸਨ, ਉਹ ਹਰ ਪ੍ਰਕਾਰ ਦੇ ਵਧੀਆ ਮਸਾਲੇ ਅਤੇ ਹਰ ਪ੍ਰਕਾਰ ਦੇ ਵੱਡਮੁੱਲੇ ਪੱਥਰ ਅਤੇ ਸੋਨਾ ਤੇਰੇ ਸੌਦੇ ਦੇ ਲਈ ਦਿੰਦੇ ਸਨ।
23 Haran and Canneh and Eden, the merchants of Sheba, Asshur and Chilmad, were thy merchants.
੨੩ਹਾਰਾਨ, ਕੰਨੇਹ, ਅਦਨ ਅਤੇ ਸ਼ਬਾ ਦੇ ਵਪਾਰੀ ਅਤੇ ਅੱਸ਼ੂਰ ਅਤੇ ਕਿਲਮਦ ਤੇਰੇ ਵਪਾਰੀ ਸਨ।
24 These were thy merchants in choice wares, in wrappings of blue and embroidered work, and in chests of rich apparel, bound with cords and made of cedar, among thy merchandise.
੨੪ਇਹੋ ਤੇਰੇ ਵਪਾਰੀ ਸਨ, ਜੋ ਵਧੀਆ ਕੱਪੜੇ ਅਤੇ ਬੈਂਗਣੀ ਤੇ ਕਸੀਦੇ ਦੇ ਦੁਸ਼ਾਲੇ ਅਤੇ ਕੀਮਤੀ ਪੁਸ਼ਾਕਾਂ ਦੇ ਭਰੇ ਹੋਏ ਦਿਆਰ ਦੇ ਸੰਦੂਕ ਡੋਰੀ ਨਾਲ ਕੱਸੇ ਹੋਏ ਤੇਰੀਆਂ ਮੰਡੀਆਂ ਵਿੱਚ ਵੇਚਣ ਲਈ ਲਿਆਉਂਦੇ ਸਨ।
25 The ships of Tarshish were thy caravans for thy merchandise. And thou were replenished, and made very glorious in the heart of the seas.
੨੫ਤਰਸ਼ੀਸ਼ ਦੇ ਜਹਾਜ਼ ਤੇਰੇ ਵਪਾਰ ਦੇ ਮਾਲ ਨੂੰ ਢੋਣ ਵਾਲੇ ਸਨ, ਤੂੰ ਸਾਗਰਾਂ ਦੇ ਵਿੱਚ ਭਰਿਆ ਹੋਇਆ ਅਤੇ ਬਹੁਤ ਲੱਦਿਆ ਹੋਇਆ ਸੀ।
26 Thy rowers have brought thee into great waters. The east wind has broken thee in the heart of the seas.
੨੬ਤੇਰੇ ਮਲਾਹ ਤੈਨੂੰ ਬਹੁਤਿਆਂ ਪਾਣੀਆਂ ਵਿੱਚ ਲਿਆਏ, ਪੂਰਬੀ ਪੌਣ ਨੇ ਤੈਨੂੰ ਸਾਗਰਾਂ ਦੇ ਵਿਚਕਾਰ ਤੋੜਿਆ ਹੈ।
27 Thy riches, and thy wares, thy merchandise, thy mariners, and thy pilots, thy caulkers, and the dealers in thy merchandise, and all thy men of war, who are in thee, with all thy company which is in the midst of thee, shall fall into the heart of the seas in the day of thy ruin.
੨੭ਤੇਰਾ ਧਨ, ਤੇਰੀਆਂ ਵਪਾਰਕ-ਜਿਨਸਾਂ ਅਤੇ ਤੇਰੇ ਵਪਾਰ, ਤੇਰੇ ਮਲਾਹ ਅਤੇ ਤੇਰੇ ਆਗੂ, ਤੇਰੇ ਮੋਰੀਆਂ ਬੰਦ ਕਰਨ ਵਾਲੇ ਅਤੇ ਤੇਰੇ ਕੰਮਕਾਜ ਦੇ ਵਪਾਰੀ, ਤੇਰੇ ਸਾਰੇ ਯੋਧੇ ਜੋ ਤੇਰੇ ਵਿੱਚ ਹਨ ਅਤੇ ਉਸ ਸਾਰੀ ਸਭਾ ਸਣੇ ਜੋ ਤੇਰੇ ਵਿੱਚ ਹੈ, ਤੇਰੀ ਤਬਾਹੀ ਦੇ ਦਿਨ ਸਾਗਰ ਦੇ ਵਿਚਕਾਰ ਡਿੱਗਣਗੇ।
28 At the sound of the cry of thy pilots the suburbs shall shake.
੨੮ਤੇਰੇ ਮਲਾਹਾਂ ਦੇ ਚੀਕਣ ਦੀ ਦੁਹਾਈ ਨਾਲ, ਰੜ ਦੇ ਮੈਦਾਨ ਕੰਬਣ ਲੱਗ ਜਾਣਗੇ।
29 And all who handled the oar, the mariners, and all the pilots of the sea, shall come down from their ships. They shall stand upon the land,
੨੯ਸਾਰੇ ਮਾਂਝੀ, ਮਲਾਹ ਅਤੇ ਸਾਗਰ ਦੇ ਸਾਰੇ ਆਗੂ ਆਪਣੇ ਜਹਾਜ਼ਾਂ ਤੋਂ ਉਤਰ ਆਉਣਗੇ, ਉਹ ਧਰਤੀ ਤੇ ਖਲੋਣਗੇ,
30 and shall cause their voice to be heard over thee, and shall cry bitterly, and shall cast up dust upon their heads. They shall wallow themselves in the ashes.
੩੦ਅਤੇ ਆਪਣੀ ਅਵਾਜ਼ ਉੱਚੀ ਕਰ ਕੇ ਤੇਰੇ ਕਾਰਨ ਚੀਕਣਗੇ, ਅਤੇ ਧਾਹਾਂ ਮਾਰ ਕੇ ਰੋਣਗੇ, ਆਪਣੇ ਸਿਰਾਂ ਤੇ ਮਿੱਟੀ ਪਾਉਣਗੇ, ਅਤੇ ਸੁਆਹ ਵਿੱਚ ਲੇਟਣਗੇ।
31 And they shall make themselves bald for thee, and gird with sackcloth, and they shall weep for thee in bitterness of soul with bitter mourning.
੩੧ਉਹ ਤੇਰੇ ਕਾਰਨ ਸਿਰ ਮੁਨਾਉਣਗੇ ਅਤੇ ਤੱਪੜ ਪਹਿਨਣਗੇ, ਉਹ ਤੇਰੇ ਉੱਤੇ ਆਪਣੀ ਜਾਨ ਦੀ ਕੁੜੱਤਣ ਵਿੱਚ ਰੋਣਗੇ, ਅਤੇ ਕੁੜੱਤਣ ਵਿੱਚ ਸਿਆਪਾ ਕਰਨਗੇ,
32 And in their wailing they shall take up a lamentation for thee, and lament over thee, saying, Who is there like Tyre, like her that is brought to silence in the midst of the sea?
੩੨ਅਤੇ ਸਿਆਪੇ ਵਿੱਚ ਤੇਰੇ ਉੱਤੇ ਵੈਣ ਚੁੱਕਣਗੇ, ਅਤੇ ਤੇਰੇ ਉੱਤੇ ਇਸ ਤਰ੍ਹਾਂ ਰੋਣਗੇ, ਕਿ ਕੌਣ ਸੂਰ ਦੇ ਵਰਗਾ ਹੈ, ਜਿਹੜਾ ਸਾਗਰ ਦੇ ਵਿਚਕਾਰ ਨਾਸ ਹੋਇਆ?
33 When thy wares went forth out of the seas, thou filled many peoples. Thou enriched the kings of the earth with the multitude of thy riches and of thy merchandise.
੩੩ਜਦੋਂ ਤੇਰਾ ਮਾਲ ਸਾਗਰਾਂ ਰਾਹੀਂ ਜਾਂਦਾ ਸੀ, ਤਾਂ ਤੂੰ ਬਹੁਤ ਸਾਰੀਆਂ ਉੱਮਤਾਂ ਨੂੰ ਰਜਾਉਂਦਾ ਸੀ, ਤੂੰ ਆਪਣੇ ਬਹੁਤੇ ਧਨ ਅਤੇ ਬਹੁਤੀਆਂ ਵਪਾਰਕ ਜਿਨਸਾਂ ਕਰਕੇ ਧਰਤੀ ਦੇ ਰਾਜਿਆਂ ਨੂੰ ਧਨੀ ਬਣਾਉਂਦਾ ਸੀ।
34 In the time that thou were broken by the seas in the depths of the waters, thy merchandise and all thy company fell in the midst of thee.
੩੪ਪਰ ਹੁਣ ਤੂੰ ਪਾਣੀਆਂ ਦੀਆਂ ਡੁੰਘਿਆਈਆਂ ਵਿੱਚ ਠਾਠਾਂ ਦੇ ਮਾਰੇ ਟੁੱਟ ਗਿਆ ਹੈਂ। ਤੇਰੀਆਂ ਵਪਾਰਕ ਜਿਨਸਾਂ ਅਤੇ ਤੇਰੇ ਸਾਰੇ ਮਲਾਹ ਤੇਰੇ ਨਾਲ ਡੁੱਬ ਗਏ ਹਨ।
35 All the inhabitants of the isles are astonished at thee, and their kings are horribly afraid; they are troubled in their countenance.
੩੫ਟਾਪੂਆਂ ਦੀ ਸਾਰੀ ਵੱਸੋਂ ਤੇਰੇ ਬਾਰੇ ਹੈਰਾਨ ਹੁੰਦੀ ਹੈ, ਉਹਨਾਂ ਦੇ ਰਾਜੇ ਬਹੁਤ ਡਰਦੇ ਹਨ ਅਤੇ ਉਹਨਾਂ ਦਾ ਚਿਹਰਾ ਦੁਖੀ ਹੋ ਜਾਂਦਾ ਹੈ।
36 The merchants among the peoples hiss at thee. Thou have become a horror, and thou shall nevermore have any being.
੩੬ਲੋਕਾਂ ਵਿੱਚੋਂ ਵਪਾਰੀ ਤੈਨੂੰ ਮਿਹਣੇ ਮਾਰਨਗੇ, ਤੂੰ ਡਰ ਦਾ ਕਾਰਨ ਬਣੇਂਗਾ ਅਤੇ ਤੂੰ ਅੱਗੇ ਨੂੰ ਕਦੇ ਨਾ ਹੋਵੇਂਗਾ।