< Daniël 12 >
1 En te dier tijd zal Michael opstaan, die grote vorst, die voor de kinderen uws volks staat, als het zulk een tijd der benauwdheid zijn zal, als er niet geweest is, sinds dat er een volk geweest is, tot op dienzelven tijd toe; en te dier tijd zal uw volk verlost worden, al wie gevonden wordt geschreven te zijn in het boek.
੧ਉਸ ਵੇਲੇ ਮੀਕਾਏਲ ਉਹ ਵੱਡਾ ਪ੍ਰਧਾਨ ਜੋ ਤੇਰੇ ਲੋਕਾਂ ਦੇ ਬੱਚਿਆਂ ਦੀ ਸਹਾਇਤਾ ਲਈ ਖੜ੍ਹਾ ਰਹਿੰਦਾ ਹੈ ਉਹ ਉੱਠੇਗਾ ਤਦ ਅਜਿਹੀ ਬਿਪਤਾ ਦਾ ਵੇਲਾ ਹੋਵੇਗਾ ਜਿਹੋ ਜਿਹਾ ਕੌਮ ਦੇ ਮੁੱਢ ਤੋਂ ਲੈ ਕੇ ਉਸ ਵੇਲੇ ਤੱਕ ਕਦੀ ਨਹੀਂ ਹੋਇਆ ਹੋਵੇਗਾ, ਪਰ ਉਸ ਵੇਲੇ ਤੇਰਿਆਂ ਲੋਕਾਂ ਵਿੱਚੋਂ ਹਰ ਕੋਈ ਜਿਸ ਦਾ ਨਾਮ ਪੋਥੀ ਵਿੱਚ ਲਿਖਿਆ ਹੋਇਆ ਹੋਵੇਗਾ ਉਹੀ ਬਚ ਜਾਵੇਗਾ।
2 En velen van die, die in het stof der aarde slapen, zullen ontwaken, dezen ten eeuwigen leven, en genen tot versmaadheden, en tot eeuwige afgrijzing.
੨ਉਹਨਾਂ ਵਿੱਚੋਂ ਢੇਰ ਸਾਰੇ ਜੋ ਧਰਤੀ ਦੇ ਹੇਠਾਂ ਸੁੱਤੇ ਪਏ ਹਨ ਜਾਗ ਉੱਠਣਗੇ, ਕਈ ਸਦੀਪਕ ਜੀਉਣ ਲਈ, ਕਈ ਸ਼ਰਮਿੰਦਗੀ ਅਤੇ ਸਦੀਪਕ ਨਿਰਾਦਰੀ ਲਈ।
3 De leraars nu zullen blinken, als de glans des uitspansels, en die er velen rechtvaardigen, gelijk de sterren, altoos en eeuwiglijk.
੩ਪਰ ਉਹ ਜਿਹੜੇ ਬੁੱਧਵਾਨ ਹਨ ਅੰਬਰ ਦੇ ਪਰਕਾਸ਼ ਵਾਂਗੂੰ ਚਮਕਣਗੇ ਅਤੇ ਉਹ ਜਿਹਨਾਂ ਦੇ ਉੱਦਮ ਨਾਲ ਢੇਰ ਸਾਰੇ ਧਰਮੀ ਬਣ ਗਏ ਤਾਰਿਆਂ ਵਾਂਗੂੰ ਜੁੱਗੋ-ਜੁੱਗ ਤੱਕ ਚਮਕਣਗੇ।
4 En gij, Daniel! sluit deze woorden toe, en verzegel dit boek, tot den tijd van het einde; velen zullen het naspeuren, en de wetenschap zal vermenigvuldigd worden.
੪ਪਰ ਤੂੰ ਹੇ ਦਾਨੀਏਲ, ਇਹਨਾਂ ਗੱਲਾਂ ਨੂੰ ਅਤੇ ਪੋਥੀ ਉੱਤੇ ਅੰਤ ਸਮੇਂ ਤੱਕ ਮੋਹਰ ਲਾ ਕੇ ਬੰਦ ਰੱਖ। ਬਥੇਰੇ ਇੱਧਰ-ਉੱਧਰ ਭੱਜਣਗੇ ਅਤੇ ਗਿਆਨ ਵਧੇਗਾ।
5 En ik, Daniel, zag, en ziet, er stonden twee anderen, de een aan deze zijde van den oever der rivier, en de ander aan gene zijde van den oever der rivier.
੫ਤਦ ਮੈਂ ਦਾਨੀਏਲ ਨੇ ਦੇਖਿਆ ਅਤੇ ਕੀ ਵੇਖਦਾ ਹਾਂ, ਜੋ ਦੋ ਹੋਰ ਖੜੇ ਸਨ, ਇੱਕ ਦਰਿਆ ਦੇ ਕੰਢੇ ਦੇ ਉਰਲੇ ਪਾਸੇ, ਦੂਜਾ ਦਰਿਆ ਦੇ ਕੰਢੇ ਦੇ ਪਰਲੇ ਪਾਸੇ
6 En hij zeide tot den Man, bekleed met linnen, Die boven op het water der rivier was: Tot hoe lang zal het zijn, dat er een einde van deze wonderen zal wezen?
੬ਅਤੇ ਇੱਕ ਨੇ ਉਸ ਮਨੁੱਖ ਨੂੰ ਜੋ ਕਤਾਨੀ ਕੱਪੜੇ ਪਹਿਨੀ ਦਰਿਆ ਦੇ ਪਾਣੀਆਂ ਉੱਤੇ ਸੀ ਉਸ ਤੋਂ ਉਹਨਾਂ ਮਨੁੱਖਾਂ ਵਿੱਚੋਂ ਇੱਕ ਨੇ ਪੁੱਛਿਆ ਕਿ ਇਹ ਅਚਰਜ਼ ਗੱਲਾਂ ਦਾ ਅੰਤ ਕਦੋਂ ਤੱਕ ਹੋਵੇਗਾ?
7 En ik hoorde dien Man, bekleed met linnen, Die boven op het water van de rivier was, en Hij hief Zijn rechterhand en Zijn linkerhand op naar den hemel, en zwoer bij Dien, Die eeuwiglijk leeft, dat na een bestemden tijd, bestemde tijden, en een helft, en als Hij zal voleind hebben te verstrooien de hand des heiligen volks, al deze dingen voleind zullen worden.
੭ਅਤੇ ਮੈਂ ਸੁਣਿਆ ਜੋ ਉਸ ਮਨੁੱਖ ਨੇ ਜਿਹੜਾ ਕਤਾਨੀ ਕੱਪੜੇ ਪਹਿਨੀ ਅਤੇ ਦਰਿਆ ਦੇ ਪਾਣੀਆਂ ਉੱਤੇ ਸੀ ਉਸ ਨੇ ਆਪਣਾ ਸੱਜਾ ਅਤੇ ਆਪਣਾ ਖੱਬਾ ਹੱਥ ਅਕਾਸ਼ ਵੱਲ ਉੱਚਾ ਕਰ ਕੇ ਜੋ ਸਦਾ ਜੀਉਂਦਾ ਹੈ, ਉਸ ਦੀ ਸਹੁੰ ਚੁੱਕੀ ਅਤੇ ਆਖਿਆ ਜੋ ਇਹ ਹਾਲਾਤ ਸਾਢੇ ਤਿੰਨ ਕਾਲ ਤੱਕ ਰਹਿਣਗੀਆਂ ਅਤੇ ਜਦੋਂ ਉਹ ਪਵਿੱਤਰ ਲੋਕਾਂ ਦੇ ਜ਼ੋਰ ਨੂੰ ਮੂਲੋਂ ਤੋੜਨ ਦਾ ਕੰਮ ਪੂਰਾ ਕਰ ਚੁੱਕਣਗੇ ਤਦ ਇਹ ਸਭ ਗੱਲਾਂ ਪੂਰੀਆਂ ਹੋਣਗੀਆਂ।
8 Dit hoorde ik, doch ik verstond het niet; en ik zeide: Mijn Heere! wat zal het einde zijn van deze dingen?
੮ਮੈਂ ਸੁਣਿਆ ਤਾਂ ਸਹੀ ਪਰ ਸਮਝਿਆ ਨਾ। ਤਦ ਮੈਂ ਆਖਿਆ, ਹੇ ਮੇਰੇ ਸੁਆਮੀ, ਇਹਨਾਂ ਗੱਲਾਂ ਦਾ ਅੰਤ ਨਤੀਜਾ ਕੀ ਹੋਵੇਗਾ?
9 En Hij zeide: Ga henen, Daniel! want deze woorden zijn toegesloten en verzegeld tot den tijd van het einde.
੯ਉਸ ਨੇ ਆਖਿਆ, ਹੇ ਦਾਨੀਏਲ, ਤੂੰ ਆਪਣੇ ਰਾਹ ਚੱਲੀ ਜਾ ਕਿਉਂ ਜੋ ਇਹ ਗੱਲਾਂ ਅੰਤ ਦੇ ਵੇਲੇ ਤੱਕ ਬੰਦ ਕੀਤੀਆਂ ਅਤੇ ਮੋਹਰਾਂ ਲੱਗੀਆਂ ਹੋਈਆਂ ਹਨ।
10 Velen zullen er gereinigd en wit gemaakt, en gelouterd worden; doch de goddelozen zullen goddelooslijk handelen, en geen van de goddelozen zullen het verstaan, maar de verstandigen zullen het verstaan.
੧੦ਬਥੇਰੇ ਆਪਣੇ ਆਪ ਨੂੰ ਪਵਿੱਤਰ ਕਰਨਗੇ ਅਤੇ ਆਪ ਨੂੰ ਚਿੱਟੇ ਬਣਾਉਣਗੇ ਅਤੇ ਪਰਤਾਏ ਜਾਣਗੇ ਪਰ ਦੁਸ਼ਟ ਬੁਰਿਆਈ ਕਰਦੇ ਰਹਿਣਗੇ ਅਤੇ ਦੁਸ਼ਟਾਂ ਵਿੱਚੋਂ ਕੋਈ ਨਾ ਸਮਝੇਗਾ, ਪਰ ਬੁੱਧਵਾਨ ਸਮਝਣਗੇ।
11 En van dien tijd af, dat het gedurig offer zal weggenomen, en de verwoestende gruwel zal gesteld zijn, zullen zijn duizend tweehonderd en negentig dagen.
੧੧ਜਿਸ ਵੇਲੇ ਤੋਂ ਸਦਾ ਦੀ ਹੋਮ ਦੀ ਬਲੀ ਹੈਕਲ ਵਿੱਚੋਂ ਹਟਾਈ ਜਾਵੇਗੀ ਅਤੇ ਉਹ ਉਜਾੜਨ ਵਾਲੀ ਘਿਣਾਉਣੀ ਵਸਤ ਖੜ੍ਹੀ ਕੀਤੀ ਜਾਏਗੀ ਇੱਕ ਹਜ਼ਾਰ ਦੋ ਸੌ ਨੱਬੇ ਦਿਨ ਹੋਣਗੇ।
12 Welgelukzalig is hij, die verwacht en raakt tot duizend driehonderd vijf en dertig dagen.
੧੨ਧੰਨ ਉਹ ਹੈ ਜੋ ਉਡੀਕਦਾ ਹੈ ਅਤੇ ਇੱਕ ਹਜ਼ਾਰ ਤਿੰਨ ਸੌ ਪੈਂਤੀਆਂ ਦਿਨਾਂ ਦੇ ਅੰਤ ਤੱਕ ਪਹੁੰਚਦਾ ਹੈ।
13 Maar gij, ga henen tot het einde, want gij zult rusten, en zult opstaan in uw lot, in het einde der dagen.
੧੩ਪਰ ਤੂੰ ਆਪਣੇ ਰਾਹ ਤੁਰਿਆ ਜਾ ਜਦੋਂ ਤੱਕ ਅੰਤ ਦਾ ਸਮਾਂ ਨਾ ਆਵੇ ਕਿਉਂ ਜੋ ਤੂੰ ਸੁੱਖ ਪਾਵੇਂਗਾ ਅਤੇ ਆਪਣੀ ਮਿਰਾਸ ਉੱਤੇ ਅੰਤ ਦੇ ਦਿਨਾਂ ਵਿੱਚ ਉੱਠ ਖੜ੍ਹਾ ਹੋਵੇਂਗਾ।