< Micha 4 >
1 Op het einde der dagen zal de berg van Jahweh’s tempel Boven de toppen der bergen staan, zich verheffen boven de heuvels; De volkeren stromen er heen, Talloze naties maken zich op.
੧ਆਖਰੀ ਦਿਨਾਂ ਵਿੱਚ ਅਜਿਹਾ ਹੋਵੇਗਾ, ਕਿ ਯਹੋਵਾਹ ਦੇ ਭਵਨ ਦਾ ਪਰਬਤ ਸਾਰਿਆਂ ਪਹਾੜਾਂ ਦੇ ਸਿਰਾਂ ਉੱਤੇ ਕਾਇਮ ਕੀਤਾ ਜਾਵੇਗਾ, ਅਤੇ ਉਹ ਸਭ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ, ਅਤੇ ਸਭ ਕੌਮਾਂ ਉਸ ਦੇ ਵੱਲ ਸੋਤੇ ਵਾਂਗੂੰ ਵਗਣਗੀਆਂ।
2 Komt, zeggen ze, trekken wij naar de berg van Jahweh, Naar het huis van Jakobs God; Hij zal ons zijn wegen doen kennen, Wij zullen zijn paden betreden! Want uit Sion komt de wet, Uit Jerusalem Jahweh’s woord;
੨ਬਹੁਤੀਆਂ ਕੌਮਾਂ ਆਉਣਗੀਆਂ ਅਤੇ ਆਖਣਗੀਆਂ, “ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ ਚੜ੍ਹੀਏ, ਅਤੇ ਯਾਕੂਬ ਦੇ ਪਰਮੇਸ਼ੁਰ ਦੇ ਭਵਨ ਨੂੰ ਜਾਈਏ, ਤਾਂ ਜੋ ਉਹ ਸਾਨੂੰ ਆਪਣੇ ਰਾਹ ਵਿਖਾਵੇ, ਅਤੇ ਅਸੀਂ ਉਹ ਦੇ ਮਾਰਗਾਂ ਵਿੱਚ ਚੱਲੀਏ,” ਕਿਉਂ ਜੋ ਬਿਵਸਥਾ ਸੀਯੋਨ ਤੋਂ, ਅਤੇ ਯਹੋਵਾਹ ਦਾ ਬਚਨ ਯਰੂਸ਼ਲਮ ਤੋਂ ਨਿੱਕਲੇਗਾ।
3 Hij zal tussen talrijke volken scheidsrechter zijn, En recht verschaffen aan verre, machtige naties. Dan smeden ze hun zwaarden tot ploegijzers om, En hun lansen tot sikkels; Geen volk trekt zijn zwaard meer tegen een ander, En niemand oefent zich voor de strijd.
੩ਉਹ ਬਹੁਤੀਆਂ ਉੱਮਤਾਂ ਦਾ ਨਿਆਂ ਕਰੇਗਾ, ਅਤੇ ਦੂਰ-ਦੂਰ ਦੀਆਂ ਤਕੜੀਆਂ ਕੌਮਾਂ ਦਾ ਫ਼ੈਸਲਾ ਕਰੇਗਾ, ਉਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਹੱਲ ਦੇ ਫਾਲੇ ਬਣਾਉਣਗੇ, ਅਤੇ ਆਪਣੇ ਬਰਛੀਆਂ ਨੂੰ ਦਾਤ। ਕੌਮ, ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਉਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ।
4 Dan zal iedereen rusten Onder zijn wijnstok en vijg, En niemand schrikt ze meer op. Ja, de mond van Jahweh der heirscharen heeft het gezegd!
੪ਪਰ ਉਹ ਆਪੋ ਆਪਣੀਆਂ ਅੰਗੂਰੀ ਵੇਲਾਂ ਅਤੇ ਹੰਜ਼ੀਰ ਦੇ ਰੁੱਖਾਂ ਹੇਠ ਬੈਠਣਗੇ, ਅਤੇ ਕੋਈ ਉਹਨਾਂ ਨੂੰ ਨਹੀਂ ਡਰਾਵੇਗਾ, ਕਿਉਂ ਜੋ ਸੈਨਾਂ ਦੇ ਯਹੋਵਾਹ ਦੇ ਮੂੰਹ ਦਾ ਵਾਕ ਹੈ।
5 Zeker, alle volken wandelen, Elk in de naam van zijn god; Maar wij zullen wandelen in de Naam van Jahweh, Onzen God voor altijd en eeuwig!
੫ਸਾਰੀਆਂ ਉੱਮਤਾਂ ਆਪੋ ਆਪਣੇ ਦੇਵਤਿਆਂ ਦੇ ਨਾਮ ਲੈ ਕੇ ਚੱਲਦੀਆਂ ਹਨ, ਪਰ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਸਦੀਪਕਾਲ ਤੱਕ ਚੱਲਾਂਗੇ।
6 Op die dag: is de godsspraak van Jahweh, Breng Ik de kreupelen samen En de verstrooiden bijeen, Allen, die Ik heb geteisterd.
੬ਯਹੋਵਾਹ ਦਾ ਵਾਕ ਹੈ, “ਉਸ ਦਿਨ ਮੈਂ ਪਰਜਾ ਦੇ ਲੰਗੜਿਆਂ ਨੂੰ ਇਕੱਠਾ ਕਰਾਂਗਾ, ਅਤੇ ਕੱਢੇ ਹੋਇਆਂ ਨੂੰ ਜਮਾਂ ਕਰਾਂਗਾ, ਨਾਲੇ ਉਹਨਾਂ ਨੂੰ ਜਿਨ੍ਹਾਂ ਨੂੰ ਮੈਂ ਦੁੱਖ ਦਿੱਤਾ।
7 Dan maak Ik de kreupelen tot een Rest, De verstrooiden tot een machtig volk; En Jahweh zal hun Koning zijn Op de Sionsberg van nu af tot in eeuwigheid!
੭ਮੈਂ ਲੰਗੜਿਆਂ ਨੂੰ ਇੱਕ ਬਕੀਆ ਬਣਾ ਦਿਆਂਗਾ, ਅਤੇ ਦੂਰ ਕੱਢੇ ਹੋਇਆਂ ਨੂੰ ਇੱਕ ਤਕੜੀ ਕੌਮ, ਅਤੇ ਯਹੋਵਾਹ ਸੀਯੋਨ ਪਰਬਤ ਉੱਤੋਂ ਉਹਨਾਂ ਉੱਤੇ ਰਾਜ ਕਰੇਗਾ, - ਹਾਂ, ਹੁਣ ਤੋਂ ਲੈ ਕੇ ਸਦਾ ਤੱਕ।”
8 En gij, Toren der Kudde, Heuvel van de dochter van Sion: Tot u keert de heerschappij van vroeger terug, Het koningschap van Jerusalems dochter!
੮ਤੂੰ, ਹੇ ਏਦਰ ਦੇ ਬੁਰਜ, ਹੇ ਸੀਯੋਨ ਦੀ ਧੀ ਦੇ ਪਰਬਤ, ਪਹਿਲੀ ਹਕੂਮਤ ਤੇਰੇ ਕੋਲ ਉਹ ਆਵੇਗੀ, ਹਾਂ, ਯਰੂਸ਼ਲਮ ਦੀ ਧੀ ਦਾ ਰਾਜ ਆਵੇਗਾ।
9 Waarom nu zo bitter geschreid? Hebt ge dan geen koning meer, Of is uw raadsman verdwenen, Dochter van Sion, als een barende vrouw;
੯ਹੁਣ ਤੂੰ ਕਿਉਂ ਚਿੱਲਾਉਂਦੀ ਹੈਂ? ਕੀ ਤੇਰੇ ਵਿੱਚ ਕੋਈ ਰਾਜਾ ਨਹੀਂ? ਕੀ ਤੇਰਾ ਸਲਾਹਕਾਰ ਨਾਸ ਹੋ ਗਿਆ, ਜੋ ਜਣਨ ਵਾਲੀ ਵਾਂਗੂੰ ਪੀੜਾਂ ਤੈਨੂੰ ਲੱਗੀਆਂ ਹਨ?
10 Krimp van weeën ineen, Dochter van Sion, als een barende vrouw; Want nu moet ge de stad verlaten, Op het veld gaan wonen. Ja, ge zult naar Babel gaan, Maar daar zult ge worden verlost; Daar zal Jahweh u bevrijden Uit de greep van uw vijanden.
੧੦ਹੇ ਸੀਯੋਨ ਦੀਏ ਧੀਏ, ਪੀੜਾਂ ਨਾਲ ਜਣਨ ਵਾਲੀ ਵਾਂਗੂੰ ਜਨਮ ਦੇ! ਹੁਣ ਤਾਂ ਤੂੰ ਨਗਰ ਤੋਂ ਬਾਹਰ ਜਾਵੇਂਗੀ, ਅਤੇ ਮੈਦਾਨ ਵਿੱਚ ਵੱਸੇਂਗੀ, ਤੂੰ ਬਾਬਲ ਨੂੰ ਜਾਵੇਂਗੀ, ਉੱਥੋਂ ਹੀ ਤੂੰ ਛੁਡਾਈ ਜਾਵੇਂਗੀ, ਉੱਥੇ ਯਹੋਵਾਹ ਤੈਨੂੰ ਤੇਰੇ ਵੈਰੀਆਂ ਦੇ ਹੱਥੋਂ ਛੁਟਕਾਰਾ ਦੇਵੇਗਾ।
11 Thans staan machtige volken Tezamen tegen u op; Ze zeggen: Sion worde onteerd Onze ogen zullen zich aan haar verlustigen.
੧੧ਹੁਣ ਬਹੁਤੀਆਂ ਕੌਮਾਂ ਤੇਰੇ ਵਿਰੁੱਧ ਇਕੱਠੀਆਂ ਹੋ ਗਈਆਂ ਹਨ, ਉਹ ਕਹਿੰਦੀਆਂ ਹਨ, “ਉਹ ਭਰਿਸ਼ਟ ਕੀਤੀ ਜਾਵੇ, ਅਤੇ ਸਾਡੀਆਂ ਅੱਖਾਂ ਸੀਯੋਨ ਨੂੰ ਘੂਰਦੀਆਂ ਰਹਿਣ!”
12 Maar zij begrijpen niets Van Jahweh’s plannen, Zijn bedoeling vatten zij niet: Waarom Hij ze als schoven op de dorsvloer verzamelt.
੧੨ਪਰ ਉਹ ਯਹੋਵਾਹ ਦੀਆਂ ਸੋਚਾਂ ਨਹੀਂ ਜਾਣਦੇ, ਨਾ ਉਸ ਦੀ ਯੋਜਨਾ ਸਮਝਦੇ ਹਨ, ਕਿਉਂ ਜੋ ਉਸ ਨੇ ਉਹਨਾਂ ਨੂੰ ਪੂਲਿਆਂ ਵਾਂਗੂੰ ਪਿੜ ਵਿੱਚ ਇਕੱਠਾ ਕੀਤਾ ਹੈ।
13 Ga dorsen, dochter van Sion; Ik zal uw hoorn van ijzer maken, Uw hoeven van koper, en vele volken zult ge verpletteren; Ge zult hun buit aan Jahweh wijden, Hun rijkdom aan den Heer van heel de aarde.
੧੩ਹੇ ਸੀਯੋਨ ਦੀਏ ਧੀਏ, ਉੱਠ ਅਤੇ ਗਾਹ! ਮੈਂ ਤੇਰੇ ਸਿੰਗ ਲੋਹੇ ਦੇ, ਅਤੇ ਤੇਰੇ ਖੁਰ ਪਿੱਤਲ ਦੇ ਬਣਾਵਾਂਗਾ। ਤੂੰ ਬਹੁਤੀਆਂ ਕੌਮਾਂ ਨੂੰ ਚੂਰ-ਚੂਰ ਕਰੇਂਗੀ, ਅਤੇ ਉਹਨਾਂ ਦੀ ਧੋਖੇ ਨਾਲ ਕੀਤੀ ਹੋਈ ਕਮਾਈ ਯਹੋਵਾਹ ਲਈ, ਅਤੇ ਉਹਨਾਂ ਦਾ ਮਾਲ-ਧਨ ਸਾਰੀ ਧਰਤੀ ਦੇ ਪ੍ਰਭੂ ਲਈ ਅਰਪਣ ਕਰੇਂਗੀ।