< Anden Krønikebog 3 >
1 Derpå tog Salomo fat på at bygge HERRENs Hus i Jerusalem på Morija Bjerg, hvor HERREN havde ladet sig til Syne for hans Fader David, på det Sted, David havde beredt, på Jebusiten Ornans Tærskeplads.
੧ਤਦ ਸੁਲੇਮਾਨ ਯਰੂਸ਼ਲਮ ਵਿੱਚ ਮੋਰੀਆਹ ਪਰਬਤ ਉੱਤੇ ਉਸੇ ਥਾਂ ਯਹੋਵਾਹ ਦਾ ਭਵਨ ਬਣਾਉਣ ਲੱਗਾ ਜਿੱਥੇ ਉਹ ਦੇ ਪਿਤਾ ਦਾਊਦ ਨੂੰ ਉਸ ਦਾ ਦਰਸ਼ਣ ਹੋਇਆ ਸੀ, ਉਸੇ ਥਾਂ ਜਿਹੜਾ ਆਰਨਾਨ ਯਬੂਸੀ ਦੇ ਪਿੜ ਵਿੱਚ ਦਾਊਦ ਨੇ ਤਿਆਰ ਕਰ ਕੇ ਠਹਿਰਾਇਆ ਹੋਇਆ ਸੀ
2 Han tog fat på Byggearbejdet i den anden Måned i sit fjerde Regeringsår.
੨ਉਹ ਉਸ ਨੂੰ ਆਪਣੀ ਪਾਤਸ਼ਾਹੀ ਦੇ ਚੌਥੇ ਸਾਲ ਦੇ ਦੂਜੇ ਮਹੀਨੇ ਦੇ ਦੂਜੇ ਦਿਨ ਬਣਾਉਣ ਲੱਗਾ।
3 Målene på Grunden, som Salomo lagde ved Opførelsen af Guds Hus, var følgende: Længden var tresindstyve Alen efter gammelt Mål, Bredden tyve.
੩ਜੋ ਨੀਂਹ ਸੁਲੇਮਾਨ ਨੇ ਯਹੋਵਾਹ ਦੇ ਭਵਨ ਦੀ ਉਸਾਰੀ ਲਈ ਰੱਖੀ ਉਹ ਇਹ ਹੈ, ਉਹ ਦੀ ਲੰਬਾਈ ਪਹਿਲੀ ਮਿਣਤੀ ਅਨੁਸਾਰ ਸੱਠ ਹੱਥ ਅਤੇ ਚੌੜਾਈ ਵੀਹ ਹੱਥ ਸੀ
4 Forhallen foran Templets Hellige var tyve Alen lang, svarende til Templets Bredde, og tyve Alen høj; og han overtrak den indvendig med purt Guld.
੪ਅਤੇ ਡਿਉੜੀ ਜੋ ਭਵਨ ਦੇ ਅੱਗੇ ਸੀ ਉਹ ਦੀ ਲੰਬਾਈ ਭਵਨ ਦੀ ਚੌੜਾਈ ਦੇ ਅਨੁਸਾਰ ਵੀਹ ਹੱਥ ਅਤੇ ਉਚਿਆਈ ਇੱਕ ਸੌ ਵੀਹ ਸੀ ਅਤੇ ਉਸ ਨੇ ਉਹ ਨੂੰ ਅੰਦਰ ਬਾਹਰ ਕੁੰਦਨ ਸੋਨੇ ਨਾਲ ਮੜ੍ਹਿਆ
5 Den store Hal dækkede han med Cyprestræ og overtrak den desuden med ægte Guld og prydede den med Palmer og Kranse.
੫ਅਤੇ ਵੱਡੇ ਘਰ ਵਿੱਚ ਉਹ ਨੇ ਚੀਲ ਦੀ ਲੱਕੜੀ ਜੜੀ ਅਤੇ ਉਹ ਨੂੰ ਚੋਖੇ ਸੋਨੇ ਨਾਲ ਮੜ੍ਹਿਆ ਅਤੇ ਉਹ ਦੇ ਉੱਤੇ ਖਜ਼ੂਰ ਦੇ ਬੂਟੇ ਤੇ ਜੰਜ਼ੀਰੀਆਂ ਉੱਕਰੀਆਂ
6 Han smykkede Hallen med Ædelsten; og Guldet var Parvajimguld;
੬ਅਤੇ ਸੁਹੱਪਣ ਲਈ ਉਹ ਨੇ ਉਸ ਭਵਨ ਨੂੰ ਬਹੁਮੁੱਲੇ ਪੱਥਰਾਂ ਨਾਲ ਸਜਾਇਆ ਅਤੇ ਉਹ ਸੋਨਾ ਪਰਵਾਇਮ ਦਾ ਸੋਨਾ ਸੀ
7 han overtrak Templet, Bjælkerne, Dørtærsklerne, Væggene og Dørfløjene med Guld og lod indgravere Keruber på Væggene.
੭ਉਸ ਨੇ ਭਵਨ ਨੂੰ ਉਹ ਦੀਆਂ ਸ਼ਤੀਰਾਂ, ਉਹ ਦੀ ਡਿਉੜੀ ਅਤੇ ਕੰਧਾਂ ਅਤੇ ਉਹ ਦਿਆਂ ਬੂਹਿਆਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਕੰਧਾਂ ਉੱਤੇ ਕਰੂਬੀ ਉੱਕਰੇ
8 Han byggede fremdeles det Allerhelligste; dets Længde på tværs af Templet var tyve Alen, dets Bredde tyve; og han overtrak det med ægte Guld til en Vægt af 600 Talenter.
੮ਅਤੇ ਉਸ ਨੇ ਅੱਤ ਪਵਿੱਤਰ ਸਥਾਨ ਨੂੰ ਬਣਾਇਆ। ਉਹ ਦੀ ਲੰਬਾਈ ਭਵਨ ਦੀ ਚੌੜਾਈ ਦੇ ਅਨੁਸਾਰ ਵੀਹ ਹੱਥ ਅਤੇ ਉਹ ਦੀ ਚੌੜਾਈ ਵੀਹ ਹੱਥ ਸੀ ਅਤੇ ਉਸ ਨੇ ਉਹ ਨੂੰ ਛੇ ਸੌ ਤੋੜੇ ਚੋਖੇ ਸੋਨੇ ਨਾਲ ਮੜ੍ਹਿਆ
9 Naglerne havde en Vægt af halvtredsindstyve Guldsekel; og Rummene på Taget overtrak han med Guld.
੯ਅਤੇ ਕਿੱਲਾਂ ਦਾ ਤੋਲ ਪੰਜਾਹ ਤੋਲੇ ਸੋਨੇ ਦਾ ਸੀ। ਉਸ ਨੇ ਉੱਪਰਲੀਆਂ ਕੋਠੜੀਆਂ ਵੀ ਸੋਨੇ ਨਾਲ ਮੜ੍ਹੀਆਂ
10 I det Allerhelligste satte han to Keruber i Billedskærerarbejde, og han overtrak dem med Guld.
੧੦ਅਤੇ ਉਸ ਨੇ ਅੱਤ ਪਵਿੱਤਰ ਸਥਾਨ ਵਿੱਚ ਦੋ ਕਰੂਬੀ ਉੱਕਰ ਕੇ ਬਣਾਏ ਅਤੇ ਉਨ੍ਹਾਂ ਨੂੰ ਸੋਨੇ ਨਾਲ ਮੜ੍ਹਿਆ
11 Kerubernes Vinger målte tilsammen tyve Alen i Længden; den enes ene Vinge, fem Alen lang, rørte Hallens ene Væg, medens den anden, fem Alen lang, rørte den andens Vinge;
੧੧ਅਤੇ ਕਰੂਬੀਆਂ ਦੇ ਖੰਭਾਂ ਦੀ ਲੰਬਾਈ ਵੀਹ ਹੱਥ ਸੀ। ਇੱਕ ਖੰਭ ਪੰਜ ਹੱਥ ਲੰਮਾ ਭਵਨ ਦੀ ਕੰਧ ਤੱਕ ਪਹੁੰਚਿਆ ਹੋਇਆ ਅਤੇ ਦੂਜਾ ਖੰਭ ਪੰਜ ਹੱਥ ਦਾ ਦੂਜੇ ਕਰੂਬੀ ਦੇ ਖੰਭ ਤੱਕ ਪਹੁੰਚਿਆ ਹੋਇਆ ਸੀ
12 og den anden Kerubs ene Vinge, fem Alen lang, rørte Hallens modsatte Væg, medens den anden, fem Alen lang, nåede til den førsfe Kerubs Vinge.
੧੨ਅਤੇ ਦੂਜੇ ਕਰੂਬੀ ਦਾ ਇੱਕ ਖੰਭ ਪੰਜ ਹੱਥ ਲੰਮਾ ਭਵਨ ਦੀ ਕੰਧ ਤੱਕ ਪਹੁੰਚਿਆ ਹੋਇਆ ਅਤੇ ਦੂਜਾ ਖੰਭ ਪੰਜ ਹੱਥ ਦਾ ਦੂਜੇ ਕਰੂਬੀ ਦੇ ਖੰਭ ਨਾਲ ਜੁੜਿਆ ਹੋਇਆ ਸੀ
13 Disse Kerubers Vinger mnålte i deres fulde Udstrækning tyve Alen og de stod oprejst med Ansigtet indad.
੧੩ਇਨ੍ਹਾਂ ਕਰੂਬੀਆਂ ਦੇ ਖੰਭ ਵੀਹ ਹੱਥ ਫੈਲੇ ਹੋਏ ਸਨ ਅਤੇ ਉਹ ਆਪਣੇ-ਆਪਣੇ ਪੈਰਾਂ ਉੱਤੇ ਖੜ੍ਹੇ ਸਨ ਅਤੇ ਉਨ੍ਹਾਂ ਦੇ ਮੂੰਹ ਅੰਦਰਵਾਰ ਨੂੰ ਸਨ।
14 Tillige lavede han Forhænget af violet og rødt Purpur, karmoisinfarvet Stof og fint Linned og prvdede det med Keruber.
੧੪ਅਤੇ ਉਸ ਨੇ ਪੜਦਾ ਨੀਲੇ, ਬੈਂਗਣੀ, ਕਿਰਮਚੀ ਮਹੀਨ ਕਤਾਨ ਦੇ ਕੱਪੜੇ ਦਾ ਬਣਾਇਆ ਅਤੇ ਉਹ ਦੇ ਉੱਤੇ ਕਰੂਬੀਆਂ ਦੀ ਕਢਾਈ ਕੀਤੀ।
15 Foran Templet lavede han to Søjler. De var fem og tredive Alen høje, og Søjlehovedet oven på dem var fem Alen.
੧੫ਉਸ ਨੇ ਭਵਨ ਦੇ ਅੱਗੇ ਦੇ ਲਈ ਲੱਗਭੱਗ ਪੈਂਤੀ ਹੱਥ ਉੱਚੇ ਦੋ ਥੰਮ੍ਹ ਬਣਾਏ ਅਤੇ ਹਰ ਇੱਕ ਦੀ ਟੀਸੀ ਉੱਤੇ ਪੰਜ-ਪੰਜ ਹੱਥ ਦਾ ਮੁਕਟ ਸੀ।
16 Så lavede han Kranse som en Halskæde og anbragte dem øverst på Søjlerne, og fremdeles lavede han 100 Granatæbler og satte dem på Kransene.
੧੬ਉਸ ਨੇ ਵਿੱਚਲੀ ਕੋਠੜੀ ਵਿੱਚ ਜੰਜ਼ੀਰੀਆਂ ਬਣਾ ਕੇ ਉਨ੍ਹਾਂ ਨੂੰ ਥੰਮਾਂ ਦੇ ਸਿਰਿਆਂ ਉੱਤੇ ਲਾਇਆ ਅਤੇ ਉਸ ਨੇ ਇੱਕ ਸੌ ਅਨਾਰ ਬਣਾ ਕੇ ਉਨ੍ਹਾਂ ਨੂੰ ਜੰਜ਼ੀਰੀਆਂ ਵਿੱਚ ਲਾ ਦਿੱਤਾ।
17 Disse Søjler rejste han foran Helligdommen, en til højre og en til venstre: den højre kaldte han Jakin, den venstre Boaz.
੧੭ਉਸ ਨੇ ਥੰਮਾਂ ਨੂੰ ਹੈਕਲ ਦੇ ਅੱਗੇ ਇੱਕ ਨੂੰ ਸੱਜੇ ਤੇ ਦੂਜੇ ਨੂੰ ਖੱਬੇ ਪਾਸੇ ਖੜ੍ਹਾ ਕਰ ਦਿੱਤਾ ਅਤੇ ਜਿਹੜਾ ਸੱਜੇ ਪਾਸੇ ਸੀ ਉਹ ਦਾ ਨਾਮ “ਯਾਕੀਨ” ਅਤੇ ਜਿਹੜਾ ਖੱਬੇ ਪਾਸੇ ਸੀ ਉਹ ਦਾ ਨਾਮ “ਬੋਅਜ਼” ਰੱਖਿਆ।