< Zakarias 12 >
1 Et Udsagn; HERRENS Ord om Israel. Det lyder fra HERREN, som udspændte Himmelen, grundfæstede Jorden og dannede Menneskets Aand i dets Indre:
੧ਇਸਰਾਏਲ ਦੇ ਬਾਰੇ ਯਹੋਵਾਹ ਦਾ ਬਚਨ। ਯਹੋਵਾਹ ਦਾ ਵਾਕ ਹੈ, ਜਿਹੜਾ ਆਕਾਸ਼ ਨੂੰ ਤਾਣਦਾ, ਧਰਤੀ ਦੀ ਨੀਂਹ ਰੱਖਦਾ ਅਤੇ ਮਨੁੱਖ ਦਾ ਆਤਮਾ ਉਸ ਦੇ ਅੰਦਰ ਰਚਦਾ ਹੈ।
2 Se, jeg gør Jerusalem til et berusende Bæger for alle Folkeslag trindt om; ogsaa Juda skal være med til at belejre Jerusalem.
੨ਵੇਖ, ਮੈਂ ਯਰੂਸ਼ਲਮ ਨੂੰ ਆਲੇ-ਦੁਆਲੇ ਦੇ ਸਾਰੇ ਲੋਕਾਂ ਲਈ ਲੁੜਕਣ ਦਾ ਕਟੋਰਾ ਠਹਿਰਾਉਂਦਾ ਹਾਂ ਅਤੇ ਇਹ ਯਹੂਦਾਹ ਦੇ ਵਿਰੁੱਧ ਵੀ ਹੋਵੇਗਾ ਜਦ ਯਰੂਸ਼ਲਮ ਦੇ ਵਿਰੁੱਧ ਘੇਰਾ ਪਾਇਆ ਜਾਵੇਗਾ।
3 Paa hin Dag gør jeg Jerusalem til Løftesten for alle Folkeslag — enhver, som løfter den, skal rive sig paa den! Og alle Jordens Folk skal samle sig imod det.
੩ਮੈਂ ਉਸ ਦਿਨ ਯਰੂਸ਼ਲਮ ਨੂੰ ਸਾਰਿਆਂ ਲੋਕਾਂ ਲਈ ਇੱਕ ਭਾਰੀ ਪੱਥਰ ਠਹਿਰਾਵਾਂਗਾ। ਸਾਰੇ ਉਸ ਦੇ ਚੁੱਕਣ ਵਾਲੇ ਜ਼ਖਮੀ ਕੀਤੇ ਜਾਣਗੇ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਵਿਰੁੱਧ ਇਕੱਠੀਆਂ ਹੋਣਗੀਆਂ।
4 Paa hin Dag, lyder det fra HERREN, slaar jeg alle Heste med Angst og Rytterne med Vanvid; Judas Hus aabner jeg Øjnene paa, men alle Folkeslagene slaar jeg med Blindhed.
੪ਯਹੋਵਾਹ ਦਾ ਵਾਕ ਹੈ, ਉਸ ਦਿਨ ਮੈਂ ਹਰੇਕ ਘੋੜੇ ਨੂੰ ਘਬਰਾਹਟ ਨਾਲ ਅਤੇ ਉਸ ਦੇ ਸਵਾਰ ਨੂੰ ਪਾਗਲਪਣ ਨਾਲ ਮਾਰਾਂਗਾ, ਯਹੂਦਾਹ ਦੇ ਘਰਾਣੇ ਉੱਤੇ ਮੈਂ ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖਾਂਗਾ ਅਤੇ ਕੌਮਾਂ ਦੇ ਸਾਰਿਆਂ ਘੋੜਿਆਂ ਨੂੰ ਅੰਨ੍ਹਾ ਕਰ ਕੇ ਮਾਰਾਂਗਾ।
5 Og Judas Stammer skal tænke: »Jerusalems Indbyggere er stærke i Hærskarers HERRE, deres Gud.«
੫ਤਦ ਯਹੂਦਾਹ ਦੇ ਸਰਦਾਰ ਆਪਣੇ ਦਿਲ ਵਿੱਚ ਆਖਣਗੇ ਕਿ ਯਰੂਸ਼ਲਮ ਦੇ ਵਾਸੀ ਮੇਰੇ ਲਈ ਆਪਣੇ ਪਰਮੇਸ਼ੁਰ ਸੈਨਾਂ ਦੇ ਯਹੋਵਾਹ ਵਿੱਚ ਬਲ ਹਨ।
6 Paa hin Dag gør jeg Judas Stammer til en Ildgryde mellem Brændestykker, et brændende Blus mellem Neg, og de skal æde til højre og venstre alle Folkeslag trindt om, og Jerusalem bliver roligt paa sit Sted, i Jerusalem.
੬ਉਸ ਦਿਨ ਮੈਂ ਯਹੂਦੀਆਂ ਦੇ ਸਰਦਾਰਾਂ ਨੂੰ ਲੱਕੜੀਆਂ ਵਿੱਚ ਅੱਗ ਦੀ ਅੰਗੀਠੀ ਵਾਂਗੂੰ ਅਤੇ ਪੂਲਿਆਂ ਵਿੱਚ ਅੱਗ ਦੀ ਮਸ਼ਾਲ ਵਾਂਗੂੰ ਠਹਿਰਾਵਾਂਗਾ। ਉਹ ਸੱਜੇ ਖੱਬੇ ਅਤੇ ਆਲੇ-ਦੁਆਲੇ ਦੇ ਸਾਰੇ ਲੋਕਾਂ ਨੂੰ ਖਾ ਜਾਣਗੇ ਅਤੇ ਯਰੂਸ਼ਲਮ ਦੇ ਵਾਸੀ ਫੇਰ ਯਰੂਸ਼ਲਮ ਵਿੱਚ ਆਪਣੇ ਥਾਂ ਹੀ ਵੱਸਣਗੇ।
7 Saa giver HERREN først Judas Telte Sejr, for at Davids Hus og Jerusalems Indbyggere ikke skal vinde større Ry end Juda.
੭ਯਹੋਵਾਹ ਪਹਿਲਾਂ ਯਹੂਦਾਹ ਦੇ ਤੰਬੂਆਂ ਨੂੰ ਬਚਾਵੇਗਾ ਕਿਉਂਕਿ ਦਾਊਦ ਦੇ ਘਰਾਣੇ ਦਾ ਪਰਤਾਪ ਅਤੇ ਯਰੂਸ਼ਲਮ ਦੇ ਵਾਸੀਆਂ ਦਾ ਪਰਤਾਪ, ਯਹੂਦਾਹ ਤੋਂ ਉੱਚਾ ਨਾ ਹੋਵੇ।
8 Paa hin Dag værner HERREN om Jerusalems Indbyggere, og den skrøbeligste iblandt dem skal paa hin Dag blive som David, men Davids Hus som Gud, som HERRENS Engel foran dem.
੮ਉਸ ਦਿਨ ਯਹੋਵਾਹ ਯਰੂਸ਼ਲਮ ਦੇ ਵਾਸੀਆਂ ਦੇ ਆਲੇ-ਦੁਆਲੇ ਇੱਕ ਢਾਲ਼ ਹੋਵੇਗਾ, ਉਸ ਦਿਨ ਉਹਨਾਂ ਵਿੱਚੋਂ ਕਮਜ਼ੋਰ ਤੋਂ ਕਮਜ਼ੋਰ ਦਾਊਦ ਵਰਗਾ ਹੋਵੇਗਾ, ਦਾਊਦ ਦਾ ਘਰਾਣਾ ਪਰਮੇਸ਼ੁਰ ਅਤੇ ਯਹੋਵਾਹ ਦੇ ਦੂਤ ਵਰਗਾ ਹੋਵੇਗਾ, ਜਿਹੜਾ ਉਹਨਾਂ ਦੇ ਅੱਗੇ ਸੀ।
9 Paa hin Dag vil jeg søge at tilintetgøre alle de Folk, som kommer imod Jerusalem.
੯ਉਸ ਦਿਨ ਮੈਂ ਯਰੂਸ਼ਲਮ ਦੇ ਵਿਰੁੱਧ ਆਉਣ ਵਾਲੀਆਂ ਸਾਰੀਆਂ ਕੌਮਾਂ ਨੂੰ ਨਾਸ ਕਰਨ ਲਈ ਜਤਨ ਕਰਾਂਗਾ।
10 Og saa udgyder jeg over Davids Hus og Jerusalems Indbyggere Naadens og Bønnens Aand, saa de ser hen til ham, de har gennemstunget, og sørger over ham, som man sørger over en enbaaren Søn, og holder Klage over ham, som man holder Klage over den førstefødte.
੧੦ਮੈਂ ਦਾਊਦ ਦੇ ਘਰਾਣੇ ਅਤੇ ਯਰੂਸ਼ਲਮ ਦੇ ਵਾਸੀਆਂ ਉੱਤੇ ਕਿਰਪਾ ਅਤੇ ਦਯਾ ਦਾ ਆਤਮਾ ਵਹਾਵਾਂਗਾ, ਉਹ ਮੇਰੀ ਵੱਲ ਜਿਸ ਨੂੰ ਉਨ੍ਹਾਂ ਨੇ ਵਿੰਨ੍ਹਿਆ ਸੀ ਤੱਕਣਗੇ ਅਤੇ ਉਸ ਦੇ ਲਈ ਵਿਰਲਾਪ ਕਰਨਗੇ ਜਿਵੇਂ ਕੋਈ ਆਪਣੇ ਇਕਲੌਤੇ ਦੇ ਲਈ ਵਿਰਲਾਪ ਕਰਦਾ ਹੈ ਅਤੇ ਉਹ ਉਸ ਦੇ ਲਈ ਪਿੱਟਣਗੇ ਜਿਵੇਂ ਕੋਈ ਆਪਣੇ ਪਹਿਲੌਠੇ ਪੁੱਤਰ ਲਈ ਪਿੱਟਦਾ ਹੈ।
11 Paa hin Dag skal Sorgen blive stor i Jerusalem som Sorgen over Hadadrimmon i Megiddos Dal.
੧੧ਉਸ ਦਿਨ ਯਰੂਸ਼ਲਮ ਵਿੱਚ ਹਦਦ-ਰਮੋਨ ਦੇ ਇਲਾਕੇ ਦੇ ਸੋਗ ਵਰਗਾ ਵੱਡਾ ਸੋਗ ਹੋਵੇਗਾ, ਜਿਹੜਾ ਮਗਿੱਦੋ ਦੀ ਘਾਟੀ ਵਿੱਚ ਹੋਇਆ ਸੀ।
12 Landet skal sørge, hver Slægt for sig, Davids Hus's Slægt for sig og deres Kvinder for sig, Natans Hus's Slægt for sig og deres Kvinder for sig,
੧੨ਦੇਸ ਸੋਗ ਕਰੇਗਾ, ਪਰਿਵਾਰਾਂ ਦੇ ਪਰਿਵਾਰ ਅਲੱਗ-ਅਲੱਗ, ਦਾਊਦ ਦੇ ਘਰਾਣੇ ਦਾ ਪਰਿਵਾਰ ਅਲੱਗ ਅਤੇ ਉਹਨਾਂ ਦੀਆਂ ਪਤਨੀਆਂ ਅਲੱਗ, ਨਾਥਾਨ ਦੇ ਘਰਾਣੇ ਦਾ ਪਰਿਵਾਰ ਅਲੱਗ ਅਤੇ ਉਹਨਾਂ ਦੀਆਂ ਪਤਨੀਆਂ ਅਲੱਗ,
13 Levis Hus's Slægt for sig og deres Kvinder for sig, Sjim'iternes Slægt for sig og deres Kvinder for sig,
੧੩ਲੇਵੀ ਦੇ ਘਰਾਣੇ ਦਾ ਪਰਿਵਾਰ ਅਲੱਗ ਅਤੇ ਉਹਨਾਂ ਦੀਆਂ ਪਤਨੀਆਂ ਅਲੱਗ ਅਤੇ ਸ਼ਿਮਈ ਦਾ ਪਰਿਵਾਰ ਅਲੱਗ ਅਤੇ ਉਹਨਾਂ ਦੀਆਂ ਪਤਨੀਆਂ ਅਲੱਗ
14 alle de tiloversblevne Slægter hver for sig og deres Kvinder for sig.
੧੪ਸਾਰੇ ਬਾਕੀ ਪਰਿਵਾਰ, ਪਰਿਵਾਰਾਂ ਦੇ ਪਰਿਵਾਰ ਅਲੱਗ ਅਤੇ ਉਹਨਾਂ ਦੀਆਂ ਪਤਨੀਆਂ ਅਲੱਗ।