< Nehemias 3 >
1 Ypperstepræsten Eljasjib og hans Brødre Præsterne tog fat paa at bygge Faareporten; de forsynede den med Bjælkeværk og indsatte Portfløjene; derefter byggede de videre hen til Meataarnet og helligede det og igen videre hen til Hanan'eltaarnet.
੧ਤਦ ਅਲਯਾਸ਼ੀਬ ਪ੍ਰਧਾਨ ਜਾਜਕ ਅਤੇ ਉਹ ਦੇ ਜਾਜਕ ਭਰਾ ਉੱਠੇ ਅਤੇ ਉਨ੍ਹਾਂ ਨੇ ਭੇਡ ਫਾਟਕ ਨੂੰ ਬਣਾਇਆ। ਉਨ੍ਹਾਂ ਨੇ ਉਸ ਦਾ ਸਮਰਪਣ ਕੀਤਾ ਅਤੇ ਉਸ ਦੇ ਦਰਵਾਜ਼ੇ ਵੀ ਲਗਾਏ, ਇਸ ਦੇ ਨਾਲ ਉਨ੍ਹਾਂ ਨੇ ਹੰਮੇਆਹ ਦੇ ਬੁਰਜ ਤੋਂ ਹਨਨੇਲ ਦੇ ਬੁਰਜ ਤੱਕ ਸ਼ਹਿਰਪਨਾਹ ਦਾ ਸਮਰਪਣ ਕੀਤਾ।
2 Ved Siden af ham byggede Mændene fra Jeriko, ved Siden af dem Zakkur, Imris Søn.
੨ਉਸ ਤੋਂ ਅੱਗੇ ਯਰੀਹੋ ਦੇ ਮਨੁੱਖਾਂ ਨੇ ਬਣਾਇਆ ਅਤੇ ਉਸ ਤੋਂ ਅੱਗੇ ਇਮਰੀ ਦੇ ਪੁੱਤਰ ਜ਼ੱਕੂਰ ਨੇ ਬਣਾਇਆ।
3 Fiskeporten byggede Sena'as Efterkommere; de forsynede den med Bjælkeværk og indsatte Portfløje, Kramper og Portslaaer.
੩ਫੇਰ ਮੱਛੀ ਫਾਟਕ ਨੂੰ ਹੱਸਨਾਆਹ ਦੇ ਪੁੱਤਰਾਂ ਨੇ ਬਣਾਇਆ। ਉਨ੍ਹਾਂ ਨੇ ਉਸ ਦੀਆਂ ਕੜੀਆਂ ਲਗਾਈਆਂ, ਅਤੇ ਉਸ ਦੇ ਦਰਵਾਜ਼ੇ ਅਤੇ ਚਿਟਕਨੀਆਂ ਅਤੇ ਅਰਲ ਲਗਾਏ।
4 Ved Siden af dem arbejdede Meremot, en Søn af Hakkoz's Søn Urija, med at istandsætte Muren. Ved Siden af ham arbejdede Mesjullam, en Søn af Berekja, en Søn af Mesjezab'el, ved Siden af ham Zadok, Ba'anas Søn.
੪ਉਨ੍ਹਾਂ ਤੋਂ ਅੱਗੇ ਹਕੋਸ ਦੇ ਪੋਤਰੇ ਅਤੇ ਊਰਿੱਯਾਹ ਦੇ ਪੁੱਤਰ ਮਰੇਮੋਥ ਨੇ ਮੁਰੰਮਤ ਕੀਤੀ। ਫਿਰ ਉਨ੍ਹਾਂ ਤੋਂ ਅੱਗੇ ਮਸ਼ੇਜ਼ਬੇਲ ਦੇ ਪੋਤਰੇ ਬਰਕਯਾਹ ਦੇ ਪੁੱਤਰ ਮਸ਼ੁੱਲਾਮ ਨੇ ਮੁਰੰਮਤ ਕੀਤੀ, ਇਸ ਤੋਂ ਅੱਗੇ ਬਆਨਾਹ ਦੇ ਪੁੱਤਰ ਸਾਦੋਕ ਨੇ ਮੁਰੰਮਤ ਕੀਤੀ।
5 Ved Siden af ham arbejdede Folkene fra Tekoa, men de store iblandt dem bøjede ikke deres Nakke under deres Herres Arbejde.
੫ਇਸ ਤੋਂ ਅੱਗੇ ਤਕੋਈਆਂ ਨੇ ਮੁਰੰਮਤ ਕੀਤੀ, ਪਰ ਉਨ੍ਹਾਂ ਦੇ ਸ਼ਰੀਫਾਂ ਨੇ ਆਪਣੇ ਸੁਆਮੀਆਂ ਦੀ ਸੇਵਾ ਲਈ ਆਪਣੇ ਸਿਰ ਨਾ ਝੁਕਾਏ।
6 Jesjanaporten istandsatte Jojada, Paseas Søn, og Mesjullam, Besodejas Søn; de forsynede den med Bjælkeværk og indsatte Portfløje, Kramper og Portslaaer.
੬ਫਿਰ ਪੁਰਾਣੇ ਫਾਟਕ ਦੀ ਮੁਰੰਮਤ ਪਾਸੇਆਹ ਦੇ ਪੁੱਤਰ ਯੋਯਾਦਾ ਨੇ ਅਤੇ ਬਸੋਦਯਾਹ ਦੇ ਪੁੱਤਰ ਮਸ਼ੁੱਲਾਮ ਨੇ ਕੀਤੀ। ਉਨ੍ਹਾਂ ਨੇ ਉਸ ਦੀਆਂ ਕੜੀਆਂ ਲਗਾਈਆਂ ਅਤੇ ਉਸ ਦੇ ਦਰਵਾਜ਼ੇ, ਚਿਟਕਨੀਆਂ ਅਤੇ ਅਰਲ ਲਗਾਏ।
7 Ved Siden af dem arbejdede Gibeoniten Melatja og Meronotiten Jadon sammen med Mændene fra Gibeon og Mizpa, der stod under Statholderen hinsides Floden.
੭ਉਨ੍ਹਾਂ ਤੋਂ ਅੱਗੇ ਮਲਟਯਾਹ ਗਿਬਓਨੀ ਅਤੇ ਯਾਦੋਨ ਮੇਰੋਨੋਥੀ ਨੇ ਅਤੇ ਗਿਬਓਨ ਅਤੇ ਮਿਸਪਾਹ ਦੇ ਮਨੁੱਖਾਂ ਨੇ ਜੋ ਦਰਿਆ ਪਾਰ ਦੇ ਸੂਬੇ ਦੇ ਹਾਕਮ ਦੀ ਰਾਜ ਗੱਦੀ ਵਿੱਚੋਂ ਸਨ, ਮੁਰੰਮਤ ਕੀਤੀ।
8 Ved Siden af ham arbejdede Uzziel, en Søn af Harhaja, en af Guldsmedene. Ved Siden af ham arbejdede Hananja, en af Salvehandlerne; de udbedrede Jerusalem hen til den brede Mur.
੮ਉਨ੍ਹਾਂ ਤੋਂ ਅੱਗੇ ਹਰਹਯਾਹ ਦੇ ਪੁੱਤਰ ਉੱਜ਼ੀਏਲ ਅਤੇ ਹੋਰ ਸੁਨਿਆਰਾਂ ਨੇ ਮੁਰੰਮਤ ਕੀਤੀ, ਉਨ੍ਹਾਂ ਤੋਂ ਅੱਗੇ ਅਤਾਰਾਂ (ਅੱਤਰ ਬਣਾਉਣ ਵਾਲੇ) ਦੇ ਪੁੱਤਰਾਂ ਵਿੱਚੋਂ ਹਨਨਯਾਹ ਨੇ ਮੁਰੰਮਤ ਕੀਤੀ, ਅਤੇ ਉਨ੍ਹਾਂ ਨੇ ਚੌੜੀ ਕੰਧ ਤੱਕ ਯਰੂਸ਼ਲਮ ਨੂੰ ਬਣਾ ਦਿੱਤਾ।
9 Ved Siden af dem arbejdede Øversten over den ene Halvdel af Jerusalems Omraade, Refaja, Hurs Søn.
੯ਉਨ੍ਹਾਂ ਤੋਂ ਅੱਗੇ ਹੂਰ ਦੇ ਪੁੱਤਰ ਰਫ਼ਾਯਾਹ ਨੇ ਜੋ ਯਰੂਸ਼ਲਮ ਦੇ ਅੱਧੇ ਜ਼ਿਲ੍ਹੇ ਦਾ ਹਾਕਮ ਸੀ, ਮੁਰੰਮਤ ਕੀਤੀ।
10 Ved Siden af ham arbejdede Jedaja, Harumafs Søn, ud for sit eget Hus. Ved Siden af ham arbejdede Hattusj, Hasjabnejas Søn.
੧੦ਇਸ ਤੋਂ ਅੱਗੇ ਹਰੂਮਫ਼ ਦੇ ਪੁੱਤਰ ਯਦਾਯਾਹ ਨੇ ਆਪਣੇ ਹੀ ਘਰ ਦੇ ਅੱਗੇ ਮੁਰੰਮਤ ਕੀਤੀ ਅਤੇ ਉਸ ਤੋਂ ਅੱਗੇ ਹਸ਼ਬਨਯਾਹ ਦੇ ਪੁੱਤਰ ਹੱਟੂਸ਼ ਨੇ ਮੁਰੰਮਤ ਕੀਤੀ।
11 En anden Strækning istandsatte Malkija, Harims Søn, og Hassjub, Pahat-Moabs Søn, hen til Ovntaarnet.
੧੧ਹਾਰੀਮ ਦੇ ਪੁੱਤਰ ਮਲਕੀਯਾਹ ਅਤੇ ਪਹਥ-ਮੋਆਬ ਦੇ ਪੁੱਤਰ ਹਸ਼ੂਬ ਨੇ ਦੂਜੇ ਹਿੱਸੇ ਦੀ ਅਤੇ ਤੰਦੂਰਾਂ ਦੇ ਬੁਰਜ਼ ਦੀ ਮੁਰੰਮਤ ਕੀਤੀ।
12 Ved Siden af ham arbejdede Øversten over den anden Halvdel af Jerusalems Omraade, Sjallum, Hallohesj's Søn, sammen med sine Døtre.
੧੨ਇਸ ਤੋਂ ਅੱਗੇ ਹੱਲੋਹੇਸ਼ ਦੇ ਪੁੱਤਰ ਸ਼ੱਲੂਮ ਨੇ ਜੋ ਯਰੂਸ਼ਲਮ ਦੇ ਅੱਧੇ ਜ਼ਿਲ੍ਹੇ ਦਾ ਹਾਕਮ ਸੀ, ਉਸ ਨੇ ਅਤੇ ਉਸ ਦੀਆਂ ਧੀਆਂ ਨੇ ਮੁਰੰਮਤ ਕੀਤੀ।
13 Dalporten istandsatte Hanun og Folkene fra Zanoa; de byggede den og indsatte Portfløje, Kramper og Portslaaer, og desuden 1000 Alen af Muren hen til Møgporten.
੧੩ਵਾਦੀ ਦੇ ਫਾਟਕ ਦੀ ਮੁਰੰਮਤ ਹਨੂਨ ਅਤੇ ਜ਼ਾਨੋਅਹ ਦੇ ਵਾਸੀਆਂ ਨੇ ਕੀਤੀ ਅਤੇ ਉਨ੍ਹਾਂ ਨੇ ਉਸ ਨੂੰ ਬਣਾਇਆ ਅਤੇ ਉਸ ਦੇ ਦਰਵਾਜ਼ੇ, ਚਿਟਕਨੀਆਂ ਅਤੇ ਅਰਲ ਲਗਾਏ ਅਤੇ ਕੂੜਾ-ਫਾਟਕ ਤੱਕ ਇੱਕ ਹਜ਼ਾਰ ਹੱਥ ਲੰਮੀ ਕੰਧ ਬਣਾਈ।
14 Møgporten istandsatte Øversten over Bet-Kerems Omraade, Malkija, Rekabs Søn; han byggede den og indsatte Portfløje, Kramper og Portslaaer.
੧੪ਕੂੜਾ-ਫਾਟਕ ਦੀ ਮੁਰੰਮਤ ਰਕਾਬ ਦੇ ਪੁੱਤਰ ਮਲਕੀਯਾਹ ਨੇ ਕੀਤੀ ਜੋ ਬੈਤ ਹੱਕਾਰਮ ਦੇ ਜ਼ਿਲ੍ਹੇ ਦਾ ਹਾਕਮ ਸੀ, ਉਸ ਨੇ ਉਹ ਨੂੰ ਬਣਾਇਆ ਅਤੇ ਉਹ ਦੇ ਦਰਵਾਜ਼ੇ, ਚਿਟਕਨੀਆਂ ਅਤੇ ਅਰਲ ਲਗਾਏ।
15 Kildeporten istandsatte Øversten over Mizpas Omraade, Sjallun, Kol-Hozes Søn; han byggede den, forsynede den med Tag og indsatte Portfløje, Kramper og Portslaaer; han byggede ogsaa Muren ved Dammen, fra hvilken Vandledningen fører til Kongens Have, og hen til Trinene, der fører ned fra Davidsbyen.
੧੫ਚਸ਼ਮੇ ਫਾਟਕ ਨੂੰ ਕਾਲਹੋਜ਼ਾ ਦੇ ਪੁੱਤਰ ਸ਼ੱਲੂਨ ਨੇ ਜੋ ਮਿਸਪਾਹ ਦੇ ਜ਼ਿਲ੍ਹੇ ਦਾ ਹਾਕਮ ਸੀ, ਮੁਰੰਮਤ ਕੀਤਾ। ਉਸ ਨੇ ਉਹ ਨੂੰ ਬਣਾਇਆ, ਛੱਤਿਆ ਅਤੇ ਉਹ ਦੇ ਦਰਵਾਜ਼ੇ, ਚਿਟਕਨੀਆਂ ਅਤੇ ਅਰਲ ਲਗਾਏ ਅਤੇ ਉਸ ਨੇ ਹੀ ਸ਼ਾਹੀ ਬਾਗ਼ ਦੇ ਕੋਲ ਸ਼ੱਲਹ ਦੇ ਤਲਾਬ ਦੀ ਕੰਧ ਨੂੰ ਉਨ੍ਹਾਂ ਪੌੜੀਆਂ ਤੱਕ ਜਿਹੜੀਆਂ ਦਾਊਦ ਦੇ ਸ਼ਹਿਰ ਵਿੱਚੋਂ ਹੇਠਾਂ ਨੂੰ ਆਉਂਦੀਆਂ ਸਨ, ਬਣਾਇਆ।
16 Efter ham arbejdede Øversten over den ene Halvdel af Bet-Zurs Omraade, Nehemja, Azbuks Søn, hen til Pladsen ud for Davids Grave, til den udgravede Dam og til Kærnetroppernes Hus.
੧੬ਇਸ ਤੋਂ ਅੱਗੇ ਅਜ਼ਬੂਕ ਦੇ ਪੁੱਤਰ ਨਹਮਯਾਹ ਨੇ ਜਿਹੜਾ ਬੈਤ ਸੂਰ ਦੇ ਅੱਧੇ ਜ਼ਿਲ੍ਹੇ ਦਾ ਹਾਕਮ ਸੀ, ਦਾਊਦ ਦੇ ਕਬਰਿਸਤਾਨ ਦੇ ਸਾਹਮਣੇ ਅਤੇ ਬਣਾਏ ਹੋਏ ਤਲਾਬ ਅਤੇ ਸੂਰਬੀਰਾਂ ਦੇ ਘਰ ਤੱਕ ਮੁਰੰਮਤ ਕੀਤੀ।
17 Efter ham arbejdede Leviterne, ført af Rehum, Banis Søn. Ved Siden af ham arbejdede Øversten over den ene Halvdel af Ke'ilas Omraade, Hasjabja.
੧੭ਇਸ ਤੋਂ ਅੱਗੇ ਬਾਨੀ ਦੇ ਪੁੱਤਰ ਰਹੂਮ ਨੇ ਲੇਵੀਆਂ ਦੇ ਨਾਲ ਮੁਰੰਮਤ ਕੀਤੀ। ਉਨ੍ਹਾਂ ਤੋਂ ਅੱਗੇ ਹਸ਼ਬਯਾਹ ਨੇ ਜੋ ਕਈਲਾਹ ਦੇ ਅੱਧੇ ਜ਼ਿਲ੍ਹੇ ਦਾ ਹਾਕਮ ਸੀ, ਉਸ ਨੇ ਆਪਣੇ ਇਲਾਕੇ ਦੀ ਮੁਰੰਮਤ ਕੀਤੀ।
18 Efter ham arbejdede deres Bysbørn, ført af Binnuj, Henadads Søn, Øversten over den anden Halvdel af Ke'ilas Omraade.
੧੮ਉਸ ਤੋਂ ਬਾਅਦ ਉਹ ਦੇ ਭਰਾਵਾਂ ਵਿੱਚੋਂ ਹੇਨਾਦਾਦ ਦੇ ਪੁੱਤਰ ਬੱਵਈ ਨੇ ਜਿਹੜਾ ਕਈਲਾਹ ਦੇ ਅੱਧੇ ਜ਼ਿਲ੍ਹੇ ਦਾ ਸਰਦਾਰ ਸੀ, ਮੁਰੰਮਤ ਕੀਤੀ।
19 Ved Siden af ham istandsatte Øversten over Mizpa, Ezer, Jesuas Søn, en anden Strækning lige ud for Opgangen til Tøjhuset i Krogen.
੧੯ਉਸ ਤੋਂ ਅੱਗੇ ਯੇਸ਼ੂਆ ਦੇ ਪੁੱਤਰ ਏਜ਼ਰ ਨੇ ਜਿਹੜਾ ਮਿਸਪਾਹ ਦਾ ਹਾਕਮ ਸੀ, ਉਸ ਨੇ ਦੂਜੇ ਹਿੱਸੇ ਦੀ ਜੋ ਹਥਿਆਰ-ਘਰ ਦੀ ਚੜ੍ਹਾਈ ਤੋਂ ਸ਼ਹਿਰਪਨਾਹ ਦੇ ਸਾਹਮਣੇ ਦੇ ਮੋੜ ਤੱਕ ਹੈ, ਮੁਰੰਮਤ ਕੀਤੀ।
20 Efter ham istandsatte Baruk, Zabbajs Søn, op ad Bjerget en Strækning fra Krogen til Indgangen til Ypperstepræsten Eljasjibs Hus.
੨੦ਉਸ ਤੋਂ ਅੱਗੇ ਦੂਜੇ ਹਿੱਸੇ ਦੀ ਮੁਰੰਮਤ ਜੋ ਉਸੇ ਮੋੜ ਤੋਂ ਲੈ ਕੇ ਅਲਯਾਸ਼ੀਬ ਪ੍ਰਧਾਨ ਜਾਜਕ ਦੇ ਘਰ ਦੇ ਦਰਵਾਜ਼ੇ ਤੱਕ ਸੀ, ਜ਼ੱਬਈ ਦੇ ਪੁੱਤਰ ਬਾਰੂਕ ਨੇ ਦਿਲ ਲਾ ਕੇ ਕੀਤੀ।
21 Efter ham istandsatte Meremot, en Søn af Hakkoz's Søn Urija, en Strækning fra Indgangen til Eljasjibs Hus til Gavlen.
੨੧ਇਸ ਤੋਂ ਅੱਗੇ ਇੱਕ ਹੋਰ ਹਿੱਸੇ ਦੀ ਮੁਰੰਮਤ ਅਰਥਾਤ ਅਲਯਾਸ਼ੀਬ ਦੇ ਘਰ ਦੇ ਦਰਵਾਜ਼ੇ ਤੋਂ ਲੈ ਕੇ ਉਸੇ ਦੇ ਘਰ ਦੇ ਆਖਿਰ ਤੱਕ, ਹਕੋਸ ਦੇ ਪੋਤਰੇ ਊਰਿੱਯਾਹ ਦੇ ਪੁੱਤਰ ਮਰੇਮੋਥ ਨੇ ਕੀਤੀ।
22 Efter ham arbejdede Præsterne, Mændene fra Omegnen.
੨੨ਇਸ ਤੋਂ ਬਾਅਦ ਉਨ੍ਹਾਂ ਜਾਜਕਾਂ ਨੇ ਮੁਰੰਮਤ ਕੀਤੀ ਜਿਹੜੇ ਮੈਦਾਨੀ ਇਲਾਕਿਆਂ ਦੇ ਮਨੁੱਖ ਸਨ।
23 Efter dem arbejdede Binjamin og Hassjub ud for deres Huse. Efter ham arbejdede Azarja, en Søn af Ma'aseja, en Søn af Ananja, ved Siden af sit Hus.
੨੩ਉਨ੍ਹਾਂ ਤੋਂ ਅੱਗੇ ਬਿਨਯਾਮੀਨ ਅਤੇ ਹਸ਼ੂਬ ਨੇ ਆਪਣੇ ਘਰ ਦੇ ਸਾਹਮਣੇ ਮੁਰੰਮਤ ਕੀਤੀ ਅਤੇ ਉਨ੍ਹਾਂ ਤੋਂ ਅੱਗੇ ਅਨਨਯਾਹ ਦੇ ਪੋਤਰੇ ਮਅਸੇਯਾਹ ਦੇ ਪੁੱਤਰ ਅਜ਼ਰਯਾਹ ਨੇ ਆਪਣੇ ਘਰ ਦੇ ਆਲੇ-ਦੁਆਲੇ ਮੁਰੰਮਤ ਕੀਤੀ।
24 Efter ham istandsatte Binnuj, Henadads Søn, en Strækning fra Azarjas Hus til Krogen og til Hjørnet.
੨੪ਉਸ ਤੋਂ ਅੱਗੇ ਹੇਨਾਦਾਦ ਦੇ ਪੁੱਤਰ ਬਿੰਨੂਈ ਨੇ ਅਜ਼ਰਯਾਹ ਦੇ ਘਰ ਤੋਂ ਲੈ ਕੇ ਸ਼ਹਿਰਪਨਾਹ ਦੇ ਮੋੜ ਤੱਕ ਸਗੋਂ ਉਸ ਦੀ ਨੁੱਕਰ ਤੱਕ ਦੂਜੇ ਹਿੱਸੇ ਦੀ ਮੁਰੰਮਤ ਕੀਤੀ।
25 Efter ham arbejdede Palal, Uzajs Søn, lige ud for Krogen og det Taarn, der springer frem fra det øvre kongelige Hus ved Fængselsgaarden. Efter ham arbejdede Pedaja, Par'osj's Søn,
੨੫ਫਿਰ ਊਜ਼ਈ ਦੇ ਪੁੱਤਰ ਪਲਾਲ ਨੇ ਉਸੇ ਮੋੜ ਤੋਂ ਲੈ ਕੇ ਉਸ ਬੁਰਜ ਦੇ ਸਾਹਮਣੇ ਤੱਕ ਜੋ ਰਾਜਾ ਦੇ ਉੱਪਰਲੇ ਮਹਿਲ ਦੇ ਸਾਹਮਣਿਓਂ ਨਿੱਕਲਦਾ ਸੀ, ਜਿਹੜਾ ਕੈਦਖ਼ਾਨੇ ਦੇ ਵਿਹੜੇ ਦੇ ਨਾਲ ਸੀ, ਮੁਰੰਮਤ ਕੀਤੀ। ਉਸ ਤੋਂ ਬਾਅਦ ਪਰੋਸ਼ ਦੇ ਪੁੱਤਰ ਪਦਾਯਾਹ ਨੇ
26 til Stedet ud for Vandporten mod Øst og det fremspringende Taarn.
੨੬ਅਤੇ ਨਥੀਨੀਮ (ਭਵਨ ਦੇ ਸੇਵਕ) ਜੋ ਓਫ਼ਲ ਵਿੱਚ ਵੱਸਦੇ ਸਨ, ਉਨ੍ਹਾਂ ਨੇ ਜਲ-ਫਾਟਕ ਦੇ ਸਾਹਮਣੇ ਤੱਕ ਅਤੇ ਪੂਰਬ ਵੱਲ ਬਾਹਰ ਨਿੱਕਲੇ ਹੋਏ ਬੁਰਜ ਤੱਕ ਮੁਰੰਮਤ ਕੀਤੀ।
27 Efter ham istandsatte Folkene fra Tekoa en Strækning fra Stedet ud for det store, fremspringende Taarn til Ofels Mur. (Paa Ofel boede Tempeltrællene).
੨੭ਉਨ੍ਹਾਂ ਤੋਂ ਅੱਗੇ ਤਕੋਈਆਂ ਨੇ ਦੂਜੇ ਹਿੱਸੇ ਦੀ ਮੁਰੰਮਤ ਕੀਤੀ, ਜਿਹੜਾ ਬਾਹਰ ਨਿੱਕਲੇ ਹੋਏ ਉਸ ਵੱਡੇ ਬੁਰਜ ਦੇ ਸਾਹਮਣੇ ਤੋਂ ਓਫ਼ਲ ਦੀ ਕੰਧ ਤੱਕ ਸੀ।
28 Over for Hesteporten arbejdede Præsterne, hver lige ud for sit Hus.
੨੮ਫਿਰ ਘੋੜਾ-ਫਾਟਕ ਦੇ ਉੱਤੇ ਜਾਜਕਾਂ ਨੇ ਆਪਣੇ-ਆਪਣੇ ਘਰ ਦੇ ਅੱਗੇ ਮੁਰੰਮਤ ਕੀਤੀ।
29 Efter dem arbejdede Zadok, Immers Søn, ud for sit Hus. Efter ham arbejdede Østportens Vogter Sjemaja, Sjekanjas Søn.
੨੯ਉਨ੍ਹਾਂ ਤੋਂ ਬਾਅਦ ਇੰਮੇਰ ਦੇ ਪੁੱਤਰ ਸਾਦੋਕ ਨੇ ਆਪਣੇ ਘਰ ਦੇ ਅੱਗੇ ਮੁਰੰਮਤ ਕੀਤੀ, ਅਤੇ ਉਸ ਤੋਂ ਅੱਗੇ ਪੂਰਬੀ ਫਾਟਕ ਦੇ ਰਾਖੇ ਸ਼ਕਨਯਾਹ ਦੇ ਪੁੱਤਰ ਸ਼ਮਅਯਾਹ ਨੇ ਮੁਰੰਮਤ ਕੀਤੀ।
30 Efter ham istandsatte Hananja, Sjelemjas Søn, og Hanun, Zalafs sjette Søn, en Strækning. Efter ham arbejdede Mesjullam, Berekjas Søn, ud for sit Kammer.
੩੦ਇਸ ਤੋਂ ਅੱਗੇ ਸ਼ਲਮਯਾਹ ਦੇ ਪੁੱਤਰ ਹਨਨਯਾਹ ਅਤੇ ਹਨੂਨ ਨੇ ਜਿਹੜਾ ਸਾਲਾਫ਼ ਦਾ ਛੇਵਾਂ ਪੁੱਤਰ ਸੀ, ਦੂਜੇ ਹਿੱਸੇ ਦੀ ਮੁਰੰਮਤ ਕੀਤੀ। ਉਨ੍ਹਾਂ ਤੋਂ ਅੱਗੇ ਬਰਕਯਾਹ ਦੇ ਪੁੱਤਰ ਮਸ਼ੁੱਲਾਮ ਨੇ ਆਪਣੀ ਕੋਠੜੀ ਦੇ ਅੱਗੇ ਮੁਰੰਮਤ ਕੀਤੀ।
31 Efter ham arbejdede Malkija, en af Guldsmedene, hen til Tempeltrællenes Hus. Og Kræmmerne istandsatte Stykket ud for Mifkadporten og hen til Tagbygningen ved Hjørnet.
੩੧ਇਸ ਤੋਂ ਬਾਅਦ ਸੁਨਿਆਰੇ ਦੇ ਪੁੱਤਰ ਮਲਕੀਯਾਹ ਨੇ ਨਥੀਨੀਮ ਅਤੇ ਵਪਾਰੀਆਂ ਦੇ ਘਰ ਤੱਕ ਮਿਫ਼ਕਾਦ ਦੇ ਫਾਟਕ ਦੇ ਸਾਹਮਣੇ ਅਤੇ ਉੱਪਰ ਦੀ ਕੋਠੜੀ ਦੀ ਨੁੱਕਰ ਤੱਕ ਮੁਰੰਮਤ ਕੀਤੀ,
32 Og mellem Tagbygningen ved Hjørnet og Faareporten arbejdede Guldsmedene og Kræmmerne.
੩੨ਅਤੇ ਉੱਪਰ ਦੀ ਕੋਠੜੀ ਦੀ ਨੁੱਕਰ ਤੋਂ ਲੈ ਕੇ ਭੇਡ-ਫਾਟਕ ਤੱਕ ਸੁਨਿਆਰਿਆਂ ਅਤੇ ਵਪਾਰੀਆਂ ਨੇ ਮੁਰੰਮਤ ਕੀਤੀ।