< Job 4 >

1 Saa tog Temaniten Elifaz til Orde og sagde:
ਤਦ ਅਲੀਫਾਜ਼ ਤੇਮਾਨੀ ਨੇ ਉੱਤਰ ਦੇ ਕੇ ਆਖਿਆ,
2 Ærgrer det dig, om man taler til dig? Men hvem kan her være tavs?
“ਜੇ ਕੋਈ ਤੇਰੇ ਨਾਲ ਗੱਲ ਕਰਨ ਦੀ ਦਲੇਰੀ ਕਰੇ, ਤਾਂ ਕੀ ਤੂੰ ਬੁਰਾ ਮੰਨੇਗਾ? ਪਰ ਬੋਲਣ ਤੋਂ ਕੌਣ ਆਪਣੇ ਆਪ ਨੂੰ ਰੋਕ ਸਕਦਾ ਹੈ?
3 Du har selv talt mange til Rette og styrket de slappe Hænder,
ਵੇਖ, ਤੂੰ ਬਹੁਤਿਆਂ ਨੂੰ ਸਿਖਾਇਆ, ਅਤੇ ਢਿੱਲੇ ਹੱਥਾਂ ਨੂੰ ਤੂੰ ਤਕੜਾ ਕੀਤਾ।
4 dine Ord holdt den segnende oppe, vaklende Knæ gav du Kraft —
ਤੇਰੀਆਂ ਗੱਲਾਂ ਨੇ ਡਗਮਗਾਉਂਦੇ ਨੂੰ ਥੰਮਿਆ, ਅਤੇ ਤੂੰ ਕੰਬਦੇ ਗੋਡਿਆਂ ਨੂੰ ਮਜ਼ਬੂਤ ਕੀਤਾ,
5 Men nu det gælder dig selv, saa taber du Modet, nu det rammer dig selv, er du slaget af Skræk!
ਪਰ ਹੁਣ ਬਿਪਤਾ ਤੇਰੇ ਉੱਤੇ ਆ ਪਈ ਅਤੇ ਤੂੰ ਨਿਰਾਸ਼ ਹੋ ਗਿਆ ਹੈਂ, ਉਹ ਨੇ ਤੈਨੂੰ ਛੂਹਿਆ ਅਤੇ ਤੂੰ ਘਬਰਾ ਉੱਠਿਆ।
6 Er ikke din Gudsfrygt din Tillid, din fromme Færd dit Haab?
ਭਲਾ, ਪਰਮੇਸ਼ੁਰ ਦਾ ਡਰ ਤੇਰਾ ਆਸਰਾ ਨਹੀਂ ਹੈ? ਅਤੇ ਤੇਰੇ ਰਾਹਾਂ ਦੀ ਖਰਿਆਈ ਤੇਰੀ ਆਸ ਨਹੀਂ?
7 Tænk efter! Hvem gik uskyldig til Grunde, hvor gik retsindige under?
“ਇਸ ਉੱਤੇ ਵਿਚਾਰ ਕਰ, ਕੀ ਕੋਈ ਨਿਰਦੋਸ਼ ਕਦੇ ਨਾਸ ਹੋਇਆ ਹੈ, ਜਾਂ ਨੇਕ ਜਨ ਕਦੇ ਮਿਟਾਏ ਗਏ?
8 Men det har jeg set: Hvo Uret pløjer og saar Fortræd, de høster det selv.
ਮੇਰੇ ਵੇਖਣ ਵਿੱਚ ਤਾਂ ਜੋ ਪਾਪ ਅਤੇ ਦੁੱਖ ਦਾ ਬੀਜ ਬੀਜਦੇ ਹਨ, ਉਹੋ ਉਸ ਨੂੰ ਵੱਢਦੇ ਹਨ।
9 For Guds Aand gaar de til Grunde, for hans Vredes Pust gaar de til.
ਪਰਮੇਸ਼ੁਰ ਦੇ ਸਾਹ ਨਾਲ ਉਹ ਨਾਸ ਹੋ ਜਾਂਦੇ, ਅਤੇ ਉਹ ਦੇ ਕ੍ਰੋਧ ਦੇ ਬੁੱਲੇ ਨਾਲ ਉਹ ਮੁੱਕ ਜਾਂਦੇ ਹਨ।
10 Løvens Brøl og Vilddyrets Glam Ungløvernes Tænder slaas ud;
੧੦ਬੱਬਰ ਸ਼ੇਰ ਦਾ ਗੱਜਣਾ ਅਤੇ ਘਾਤਕ ਸ਼ੇਰ ਦਾ ਦਹਾੜਨਾ ਬੰਦ ਹੋ ਜਾਂਦਾ ਹੈ, ਅਤੇ ਜੁਆਨ ਸ਼ੇਰਾਂ ਦੇ ਦੰਦ ਭੰਨੇ ਜਾਂਦੇ ਹਨ।
11 Løven omkommer af Mangel paa Rov, og Løveungerne spredes.
੧੧ਬੁੱਢਾ ਸ਼ੇਰ ਸ਼ਿਕਾਰ ਦੀ ਥੁੜ ਕਾਰਨ ਨਾਸ ਹੋ ਜਾਂਦਾ ਹੈ, ਅਤੇ ਸ਼ੇਰਨੀ ਦੇ ਬੱਚੇ ਖਿੰਡ-ਪੁੰਡ ਜਾਂਦੇ ਹਨ।
12 Der sneg sig til mig et Ord mit Øre opfanged dets Hvisken
੧੨“ਇੱਕ ਗੱਲ ਚੋਰੀ-ਛੁੱਪੇ ਮੇਰੇ ਕੋਲ ਪਹੁੰਚਾਈ ਗਈ, ਅਤੇ ਉਹ ਦੀ ਭਣਕ ਮੇਰੇ ਕੰਨਾਂ ਵਿੱਚ ਆਈ,
13 i Nattesynernes Tanker, da Dvale sank over Mennesker;
੧੩ਰਾਤ ਦੇ ਸੁਫਨਿਆਂ ਦੀਆਂ ਚਿੰਤਾਵਾਂ ਵਿੱਚ, ਜਦ ਭਾਰੀ ਨੀਂਦ ਮਨੁੱਖਾਂ ਉੱਤੇ ਪੈਂਦੀ ਹੈ,
14 Angst og Skælven kom over mig, alle mine Ledemod skjalv;
੧੪ਡਰ ਅਤੇ ਕਾਂਬਾ ਮੇਰੇ ਉੱਤੇ ਆ ਪਏ, ਜਿਨ੍ਹਾਂ ਨੇ ਮੇਰੀਆਂ ਸਾਰੀਆਂ ਹੱਡੀਆਂ ਨੂੰ ਹਿਲਾ ਦਿੱਤਾ!
15 et Pust strøg over mit Ansigt, Haarene rejste sig paa min Krop.
੧੫ਇੱਕ ਰੂਹ ਮੇਰੇ ਮੂੰਹ ਅੱਗੋਂ ਦੀ ਲੰਘੀ, ਮੇਰੇ ਸਰੀਰ ਦੀ ਲੂਈਂ ਖੜ੍ਹੀ ਹੋ ਗਈ!
16 Saa stod det stille! Jeg sansed ikke, hvordan det saa ud; en Skikkelse stod for mit Øje, jeg hørte en hviskende Stemme:
੧੬ਉਹ ਖੜ੍ਹੀ ਹੋ ਗਈ ਪਰ ਮੈਂ ਉਹ ਦੀ ਸ਼ਕਲ ਪਛਾਣ ਨਾ ਸਕਿਆ, ਕੋਈ ਰੂਪ ਮੇਰੀਆਂ ਅੱਖਾਂ ਦੇ ਅੱਗੇ ਸੀ, ਪਹਿਲਾਂ ਖ਼ਾਮੋਸ਼ੀ ਰਹੀ, ਫੇਰ ਮੈਂ ਇੱਕ ਅਵਾਜ਼ ਸੁਣੀ।
17 »Har et Menneske Ret for Gud, mon en Mand er ren for sin Skaber?
੧੭ਕੀ ਨਾਸਵਾਨ ਮਨੁੱਖ ਪਰਮੇਸ਼ੁਰ ਨਾਲੋਂ ਜ਼ਿਆਦਾ ਧਰਮੀ ਹੈ, ਜਾਂ ਕੀ ਇੱਕ ਮਨੁੱਖ ਆਪਣੇ ਸਿਰਜਣਹਾਰ ਨਾਲੋਂ ਜ਼ਿਆਦਾ ਪਵਿੱਤਰ ਹੈ?
18 End ikke sine Tjenere tror han, hos sine Engle finder han Fejl,
੧੮ਵੇਖ, ਉਹ ਆਪਣੇ ਸੇਵਕਾਂ ਉੱਤੇ ਭਰੋਸਾ ਨਹੀਂ ਰੱਖਦਾ ਅਤੇ ਆਪਣੇ ਦੂਤਾਂ ਨੂੰ ਦੋਸ਼ੀ ਠਹਿਰਾਉਂਦਾ ਹੈ,
19 endsige hos dem, der bor i en Hytte af Ler og har deres Grundvold i Støvet!
੧੯ਤਾਂ ਫਿਰ ਉਹ ਕੀ ਹਨ ਜਿਹੜੇ ਕੱਚੇ ਘਰਾਂ ਵਿੱਚ ਵੱਸਦੇ ਹਨ, ਜਿਨ੍ਹਾਂ ਦੀਆਂ ਨੀਂਹਾਂ ਮਿੱਟੀ ਵਿੱਚ ਹਨ, ਜਿਹੜੇ ਪਤੰਗੇ ਦੀ ਤਰ੍ਹਾਂ ਪੀਹੇ ਜਾਂਦੇ ਹਨ।
20 De knuses ligesom Møl, imellem Morgen og Aften, de sønderslaas uden at ænses, for evigt gaar de til Grunde.
੨੦ਸਵੇਰ ਤੋਂ ਸ਼ਾਮ ਤੱਕ ਉਹ ਟੁੱਕੜੇ-ਟੁੱਕੜੇ ਹੋ ਜਾਂਦੇ ਹਨ, ਕੋਈ ਉਨ੍ਹਾਂ ਦਾ ਵਿਚਾਰ ਵੀ ਨਹੀਂ ਕਰਦਾ ਅਤੇ ਉਹ ਸਦਾ ਲਈ ਨਾਸ ਹੋ ਜਾਂਦੇ ਹਨ।
21 Rives ej deres Teltreb ud? De dør, men ikke i Visdom.
੨੧ਕੀ ਉਨ੍ਹਾਂ ਦੇ ਤੰਬੂ ਦਾ ਕਿੱਲਾ ਉਨ੍ਹਾਂ ਦੇ ਵਿੱਚ ਪੁੱਟਿਆ ਨਹੀਂ ਜਾਂਦਾ? ਉਹ ਬੁੱਧ ਤੋਂ ਬਿਨ੍ਹਾਂ ਹੀ ਮਰ ਜਾਂਦੇ ਹਨ।”

< Job 4 >