< Jeremias 27 >
1 I Josias's Søns, Kong Jojakim af Judas, første Regeringstid kom dette Ord til Jeremias fra HERREN:
੧ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੀ ਪਾਤਸ਼ਾਹੀ ਦੇ ਅਰੰਭ ਵਿੱਚ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਇਹ ਬਚਨ ਆਇਆ
2 Saaledes sagde HERREN til mig: Gør dig Reb og Aagstænger og læg dem paa din Hals
੨ਅਤੇ ਯਹੋਵਾਹ ਨੇ ਮੈਨੂੰ ਇਸ ਤਰ੍ਹਾਂ ਆਖਿਆ ਕਿ ਨਹਿਣ ਅਤੇ ਜੂਲੇ ਆਪਣੇ ਲਈ ਬਣਾ ਅਤੇ ਉਹਨਾਂ ਨੂੰ ਆਪਣੀ ਧੌਣ ਉੱਤੇ ਰੱਖ
3 og send Edoms, Moabs, Ammoniternes, Tyrus's og Zidons Konger Bud ved deres Sendemænd, som er kommet til Kong Zedekias af Juda i Jerusalem;
੩ਅਤੇ ਉਹਨਾਂ ਨੂੰ ਅਦੋਮ ਦੇ ਰਾਜੇ ਕੋਲ, ਮੋਆਬ ਦੇ ਰਾਜੇ, ਅੰਮੋਨੀਆਂ ਦੇ ਰਾਜੇ, ਸੂਰ ਦੇ ਰਾਜੇ ਅਤੇ ਸੀਦੋਨ ਦੇ ਰਾਜੇ ਕੋਲ ਉਹਨਾਂ ਰਾਜਦੂਤਾਂ ਦੇ ਹੱਥੀਂ ਘੱਲੀ ਜਿਹੜੇ ਯਰੂਸ਼ਲਮ ਵਿੱਚ ਯਹੂਦਾਹ ਦੇ ਰਾਜਾ ਸਿਦਕੀਯਾਹ ਕੋਲ ਆਏ ਹਨ
4 byd dem at sige til deres Herrer: Saa siger Hærskarers HERRE, Israels Gud: Sig til eders Herrer:
੪ਤੂੰ ਉਹਨਾਂ ਨੂੰ ਉਹਨਾਂ ਦੇ ਮਾਲਕਾਂ ਲਈ ਇਹ ਹੁਕਮ ਦੇਈਂ ਕਿ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਭਈ ਤੁਸੀਂ ਆਪਣੇ ਮਾਲਕਾਂ ਨੂੰ ਐਉਂ ਆਖਣਾ,
5 Jeg skabte Jorden og Menneskene og Kvæget paa Jorden ved min vældige Styrke og min udrakte Haand, og jeg giver den, til hvem jeg finder for godt.
੫ਮੈ ਧਰਤੀ ਨੂੰ ਆਦਮੀਆਂ ਨੂੰ ਅਤੇ ਡੰਗਰਾਂ ਨੂੰ ਜਿਹੜੇ ਧਰਤੀ ਉੱਤੇ ਹਨ ਆਪਣੇ ਵੱਡੇ ਬਲ ਅਤੇ ਵਧਾਈ ਹੋਈ ਬਾਂਹ ਨਾਲ ਬਣਾਇਆ। ਮੈ ਇਹ ਉਹ ਨੂੰ ਦਿੰਦਾ ਹਾਂ ਜਿਹੜਾ ਮੇਰੀ ਨਿਗਾਹ ਵਿੱਚ ਠੀਕ ਹੈ
6 Og nu giver jeg alle disse Lande i min Tjener Kong Nebukadnezar af Babels Haand, selv Markens Vildt giver jeg hen til at trælle for ham.
੬ਹੁਣ ਮੈ ਇਹ ਸਾਰੇ ਦੇਸ ਆਪਣੇ ਟਹਿਲੂਏ ਬਾਬਲ ਦੇ ਰਾਜਾ ਨਬੂਕਦਨੱਸਰ ਦੇ ਹੱਥ ਵਿੱਚ ਦੇ ਦਿੱਤੇ ਹਨ, ਨਾਲੇ ਖੇਤ ਦੇ ਪਸ਼ੂ ਵੀ ਭਈ ਉਹ ਉਸ ਦੀ ਸੇਵਾ ਕਰਨ
7 Alle Folk skal trælle for ham, hans Søn og Sønnesøn, indtil ogsaa hans Lands Time slaar og mange Folkeslag og store Konger gør ham til deres Træl.
੭ਸਾਰੀਆਂ ਕੌਮਾਂ ਉਹ ਦੀ ਉਹ ਦੇ ਪੁੱਤਰਾਂ ਪੋਤਿਆਂ ਦੀ ਟਹਿਲ ਕਰਨਗੀਆਂ ਜਦ ਤੱਕ ਕਿ ਉਸ ਦੇ ਦੇਸ ਦਾ ਵੇਲਾ ਨਾ ਆਵੇ, ਤਦ ਉਹ ਸਾਰੀਆਂ ਕੌਮਾਂ ਅਤੇ ਵੱਡੇ-ਵੱਡੇ ਰਾਜਾ ਆਣ ਕੇ ਉਸ ਨੂੰ ਗੁਲਾਮ ਬਣਾਉਣਗੇ
8 Og det Folk og det Rige, som ikke vil trælle for ham, Kong Nebukadnezar af Babel, og bøje Hals under Babels Konges Aag, det vil jeg hjemsøge med Sværd, Hunger og Pest, lyder det fra HERREN, til det er tilintetgjort ved hans Haand.
੮ਅਤੇ ਇਸ ਤਰ੍ਹਾਂ ਹੋਵੇਗਾ ਕਿ ਜਿਹੜੀ ਕੌਮ ਜਾਂ ਪਾਤਸ਼ਾਹੀ ਬਾਬਲ ਦੇ ਰਾਜਾ ਨਬੂਕਦਨੱਸਰ ਦੀ ਟਹਿਲ ਨਾ ਕਰੇਗੀ ਅਤੇ ਆਪਣੀ ਧੌਣ ਬਾਬਲ ਦੇ ਰਾਜਾ ਦੇ ਜੂਲੇ ਹੇਠ ਨਾ ਦੇਵੇਗੀ, ਯਹੋਵਾਹ ਦਾ ਵਾਕ ਹੈ, ਮੈਂ ਉਸ ਕੌਮ ਨੂੰ ਤਲਵਾਰ, ਕਾਲ ਅਤੇ ਬਵਾਂ ਨਾਲ ਸਜ਼ਾ ਦਿਆਂਗਾ ਇਥੋਂ ਤੱਕ ਕਿ ਉਹ ਦੇ ਹੱਥੋਂ ਉਸ ਦਾ ਨਾਸ ਕਰਵਾ ਦਿਆਂਗਾ
9 I skal ikke høre paa eders Profeter og Spaamænd, eders Drømmere, Sandsigere og Troldmænd, som siger til eder: »I skal ikke komme til at trælle for Babels Konge; «
੯ਤੁਸੀਂ ਆਪਣੇ ਨਬੀਆਂ, ਆਪਣੇ ਫ਼ਾਲ ਪਾਉਣ ਵਾਲਿਆਂ, ਸੁਫ਼ਨਾ ਵੇਖਣ ਵਾਲਿਆਂ, ਰਮਲੀਆਂ ਅਤੇ ਜਾਦੂਗਰਾਂ ਦੀ ਨਾ ਸੁਣੋ ਜਿਹੜੇ ਤੁਹਾਨੂੰ ਆਖਦੇ ਕਿ ਤੁਸੀਂ ਬਾਬਲ ਦੇ ਰਾਜਾ ਦੀ ਟਹਿਲ ਨਾ ਕਰੋਗੇ
10 thi det er Løgn, de profeterer for eder for at faa eder bort fra eders Jord, idet jeg da driver eder bort og I gaar til Grunde.
੧੦ਉਹ ਤਾਂ ਤੁਹਾਡੇ ਨਾਲ ਝੂਠੇ ਅਗੰਮ ਵਾਚਦੇ ਹਨ ਤਾਂ ਜੋ ਤੁਹਾਨੂੰ ਤੁਹਾਡੀ ਭੂਮੀ ਵਿੱਚੋਂ ਦੂਰ ਲੈ ਜਾਣ ਅਤੇ ਮੈਂ ਤੁਹਾਨੂੰ ਹੱਕ ਦਿਆਂ ਤੁਸੀਂ ਮਿੱਟ ਜਾਓ
11 Men det Folk, der bøjer Hals under Babels Konges Aag og træller for ham, vil jeg lade blive paa sin Jord, lyder det fra HERREN, saa det kan dyrke den og bo der.
੧੧ਉਹ ਕੌਮ ਜਿਹੜੀ ਬਾਬਲ ਦੇ ਰਾਜਾ ਦੇ ਜੂਲੇ ਹੇਠ ਆਪਣੀ ਧੌਣ ਦੇ ਦੇਵੇਗੀ ਅਤੇ ਉਸ ਦੀ ਟਹਿਲ ਕਰੇਗੀ ਉਹ ਨੂੰ ਮੈਂ ਉਸ ਦੀ ਭੂਮੀ ਵਿੱਚ ਰਹਿਣ ਦਿਆਂਗਾ ਭਈ ਉਸ ਨੂੰ ਵਾਹੇ ਅਤੇ ਉਸ ਵਿੱਚ ਵੱਸੇ, ਯਹੋਵਾਹ ਦਾ ਵਾਕ ਹੈ।
12 Og til Kong Zedekias af Juda talte jeg i Overensstemmelse med alle disse Ord: Bøj Hals under Babels Konges Aag og træl for ham og hans Folk, saa skal I leve.
੧੨ਯਹੂਦਾਹ ਦੇ ਰਾਜਾ ਸਿਦਕੀਯਾਹ ਨੂੰ ਮੈਂ ਇਹ ਸਾਰੀਆਂ ਗੱਲਾਂ ਬੋਲਿਆ ਕਿ ਬਾਬਲ ਦੇ ਰਾਜਾ ਦੇ ਜੂਲੇ ਹੇਠ ਆਪਣੀਆਂ ਧੌਣਾਂ ਰੱਖੋ, ਉਸ ਦੀ ਅਤੇ ਉਸ ਦੇ ਲੋਕਾਂ ਦੀ ਟਹਿਲ ਕਰੋ ਅਤੇ ਜੀਵੋ
13 Hvorfor vil du og dit Folk dø ved Sværd, Hunger og Pest, saaledes som HERREN truede det Folk, der ikke vil trælle for Babels Konge?
੧੩ਤੂੰ ਅਤੇ ਤੇਰੇ ਕੋਲ ਤਲਵਾਰ, ਕਾਲ ਅਤੇ ਬਵਾ ਨਾਲ ਕਿਉਂ ਮਰੋਗੇ ਜਿਵੇਂ ਯਹੋਵਾਹ ਉਹਨਾਂ ਕੌਮਾਂ ਦੇ ਬਾਰੇ ਬੋਲਿਆ ਜਿਹੜੀਆਂ ਬਾਬਲ ਦੇ ਰਾਜਾ ਦੀ ਟਹਿਲ ਨਾ ਕਰਨਗੀਆਂ?
14 Hør ikke paa Profeternes Ord, naar de siger til eder: »I skal ikke komme til at trælle for Babels Konge«; thi Løgn profeterer de eder.
੧੪ਉਹਨਾਂ ਨਬੀਆਂ ਦੀਆਂ ਗੱਲਾਂ ਨਾ ਸੁਣੋ ਜਿਹੜੇ ਤੁਹਾਨੂੰ ਆਖਦੇ ਹਨ ਕਿ ਤੁਸੀਂ ਬਾਬਲ ਦੇ ਰਾਜਾ ਦੀ ਟਹਿਲ ਨਾ ਕਰੋਗੇ ਕਿਉਂ ਜੋ ਉਹ ਤੁਹਾਡੇ ਲਈ ਝੂਠੇ ਅਗੰਮ ਵਾਕ ਵਾਚਦੇ ਹਨ
15 Jeg har ikke sendt dem, lyder det fra HERREN, og de profeterer Løgn i mit Navn, for at jeg skal bortstøde eder, saa I gaar til Grunde sammen med Profeterne, der profeterer for eder.
੧੫ਮੈਂ ਉਹਨਾਂ ਨੂੰ ਨਹੀਂ ਭੇਜਿਆ, ਯਹੋਵਾਹ ਦਾ ਵਾਕ ਹੈ, ਪਰ ਉਹ ਮੇਰੇ ਨਾਮ ਉੱਤੇ ਝੂਠੇ ਅਗੰਮ ਵਾਚਦੇ ਹਨ ਤਾਂ ਜੋ ਮੈਂ ਤੁਹਾਨੂੰ ਹੱਕ ਦਿਆਂ ਅਤੇ ਤੁਸੀਂ ਮਿਟ ਜਾਓ, ਤੁਸੀਂ ਵੀ ਅਤੇ ਉਹ ਨਬੀ ਵੀ ਜਿਹੜੇ ਤੁਹਾਡੇ ਲਈ ਅਗੰਮ ਵਾਚਦੇ ਹਨ।
16 Og til Præsterne og alt dette Folk talte jeg saaledes: Saa siger HERREN: Hør ikke paa eders Profeters Ord, naar de profeterer for eder og siger: »Se, HERRENS Hus's Kar skal nu snart føres hjem fra Babel.« Thi Løgn profeterer de eder.
੧੬ਤਦ ਮੈਂ ਜਾਜਕਾਂ ਨਾਲ ਅਤੇ ਇਸ ਸਾਰੀ ਪਰਜਾ ਨਾਲ ਗੱਲ ਕੀਤੀ ਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਆਪਣੇ ਨਬੀਆਂ ਦੀਆਂ ਗੱਲਾਂ ਨਾ ਸੁਣੋ ਜਿਹੜੇ ਤੁਹਾਡੇ ਲਈ ਅਗੰਮ ਵਾਚਦੇ ਹਨ ਅਤੇ ਆਖਦੇ ਹਨ, ਵੇਖੋ, ਯਹੋਵਾਹ ਦੇ ਭਵਨ ਦੇ ਭਾਂਡੇ ਬਾਬਲ ਵਿੱਚੋਂ ਛੇਤੀ ਮੁੜ ਲਿਆਂਦੇ ਜਾਣਗੇ। ਉਹ ਤਾਂ ਤੁਹਾਡੇ ਲਈ ਝੂਠੇ ਅਗੰਮ ਵਾਚਦੇ ਹਨ
17 Hør dem ikke, men træl for Babels Konge, saa skal I leve. Hvorfor skal denne By lægges øde?
੧੭ਉਹਨਾਂ ਦੀ ਨਾ ਸੁਣੋ! ਬਾਬਲ ਦੇ ਰਾਜਾ ਦੀ ਟਹਿਲ ਕਰੋ ਅਤੇ ਜੀਉਂਦੇ ਰਹੋ। ਇਹ ਸ਼ਹਿਰ ਕਿਉਂ ਬਰਬਾਦ ਹੋਵੇ?
18 Er de Profeter og har HERRENS Ord, saa lad dem gaa i Forbøn hos Hærskarers HERRE, at de Kar, der er tilbage i HERRENS Hus og Judas Konges Palads, ikke ogsaa skal komme til Babel.
੧੮ਪਰ ਜੇ ਉਹ ਨਬੀ ਹੋਣ ਅਤੇ ਯਹੋਵਾਹ ਦਾ ਬਚਨ ਉਹਨਾਂ ਦੇ ਕੋਲ ਹੋਵੇ ਤਾਂ ਉਹ ਸੈਨਾਂ ਦੇ ਯਹੋਵਾਹ ਅੱਗੇ ਸਿਫ਼ਾਰਸ਼ ਕਰਨ ਭਈ ਉਹ ਭਾਂਡੇ ਜਿਹੜੇ ਯਹੋਵਾਹ ਦੇ ਭਵਨ ਵਿੱਚ ਅਤੇ ਯਹੂਦਾਹ ਦੇ ਰਾਜਾ ਦੇ ਮਹਿਲ ਵਿੱਚ ਅਤੇ ਯਰੂਸ਼ਲਮ ਵਿੱਚ ਰਹਿ ਗਏ ਹਨ ਉਹ ਬਾਬਲ ਵਿੱਚ ਨਾ ਲਿਆਂਦੇ ਜਾਣ।
19 Thi saa siger Hærskarers HERRE om Søjlerne, Havet og Stellene og om de sidste Kar, der er tilbage i denne By,
੧੯ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਉਹਨਾਂ ਥੰਮ੍ਹਾਂ ਅਤੇ ਵੱਡੇ ਹੌਦ ਅਤੇ ਕੁਰਸੀਆਂ ਅਤੇ ਬਾਕੀ ਭਾਂਡਿਆਂ ਦੇ ਬਾਰੇ ਜਿਹੜੇ ਇਸ ਸ਼ਹਿਰ ਵਿੱਚ ਬਚ ਰਹੇ ਹਨ
20 dem, som Kong Nebukadnezar af Babel ikke tog med, da han bortførte Jojakims Søn, Kong Jekonja af Juda, fra Jerusalem til Babel med alle de ypperste i Juda og Jerusalem,
੨੦ਜਿਹਨਾਂ ਨੂੰ ਬਾਬਲ ਦੇ ਰਾਜਾ ਨਬੂਕਦਨੱਸਰ ਨਾ ਲੈ ਗਿਆ ਜਦ ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਪੁੱਤਰ ਯਕਾਨਯਾਹ ਨੂੰ ਅਤੇ ਯਹੂਦਾਹ ਅਤੇ ਯਰੂਸ਼ਲਮ ਦੇ ਸਾਰੇ ਸ਼ਰੀਫਾਂ ਨੂੰ ਯਰੂਸ਼ਲਮ ਵਿੱਚੋਂ ਗ਼ੁਲਾਮ ਕਰ ਕੇ ਬਾਬਲ ਨੂੰ ਲੈ ਗਿਆ ਸੀ
21 ja, saa siger Hærskarers HERRE, Israels Gud, om de Kar, der er tilbage i HERRENS Hus og Judas Konges Palads og i Jerusalem:
੨੧ਹਾਂ, ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਉਹਨਾਂ ਭਾਂਡਿਆਂ ਬਾਰੇ ਜਿਹੜੇ ਯਹੋਵਾਹ ਦੇ ਭਵਨ ਵਿੱਚ ਅਤੇ ਯਹੂਦਾਹ ਦੇ ਰਾਜਾ ਦੇ ਮਹਿਲ ਅਤੇ ਯਰੂਸ਼ਲਮ ਵਿੱਚ ਰਹਿ ਗਏ ਹਨ ਇਸ ਤਰ੍ਹਾਂ ਆਖਦਾ ਹੈ,
22 De skal føres til Babel, og der skal de blive, til den Dag jeg tager mig af dem og fører dem op og bringer dem tilbage hertil, lyder det fra HERREN.
੨੨ਉਹ ਬਾਬਲ ਵਿੱਚ ਲੈ ਜਾਏ ਜਾਣਗੇ ਅਤੇ ਉੱਥੇ ਉਸ ਦਿਨ ਤੱਕ ਰਹਿਣਗੇ ਜਦ ਤੱਕ ਮੈਂ ਉਹਨਾਂ ਵੱਲ ਧਿਆਨ ਨਾ ਦੇ, ਯਹੋਵਾਹ ਦਾ ਵਾਕ ਹੈ। ਤਾਂ ਮੈਂ ਉਹਨਾਂ ਨੂੰ ਲਿਆਵਾਂਗਾ ਅਤੇ ਮੁੜ ਇਸ ਸਥਾਨ ਵਿੱਚ ਰੱਖਾਂਗਾ।