< Hoseas 6 >
1 Kommer og lader os vende om til Herren; thi han har sønderrevet og vil læge os; har han slaget, vil han forbinde os.
੧ਆਓ, ਅਸੀਂ ਯਹੋਵਾਹ ਵੱਲ ਮੁੜੀਏ, ਉਹ ਨੇ ਤਾਂ ਪਾੜਿਆ, ਉਹ ਸਾਨੂੰ ਚੰਗਾ ਕਰੇਗਾ, ਉਹ ਨੇ ਮਾਰਿਆ, ਉਹ ਪੱਟੀ ਬੰਨ੍ਹੇਗਾ।
2 Han skal gøre os levende efter to Dage; paa den tredje Dag skal han oprejse os, at vi maa leve for hans Ansigt.
੨ਦੋ ਦਿਨਾਂ ਦੇ ਮਗਰੋਂ ਉਹ ਸਾਨੂੰ ਜਿਵਾਵੇਗਾ, ਤੀਜੇ ਦਿਨ ਉਹ ਸਾਨੂੰ ਉਠਾਵੇਗਾ, ਅਤੇ ਅਸੀਂ ਉਹ ਦੇ ਹਜ਼ੂਰ ਜੀਵਾਂਗੇ!
3 Og vi ville kende, jage efter at kende Herren, som Morgenrøden er hans Opgang vis; og han skal komme til os som Regnen, som Sildigregnen, der væder Jorden.
੩ਅਸੀਂ ਜਾਣੀਏ, ਅਸੀਂ ਯਹੋਵਾਹ ਨੂੰ ਜਾਣਨ ਲਈ ਪਿੱਛੇ ਲੱਗੀਏ, ਉਹ ਦਾ ਨਿੱਕਲਣਾ ਸਵੇਰ ਦੇ ਚਾਨਣ ਵਾਂਗੂੰ ਪੱਕਾ ਹੈ, ਉਹ ਸਾਡੇ ਕੋਲ ਵਰਖਾ ਵਾਂਗੂੰ ਆਵੇਗਾ, ਆਖਰੀ ਵਰਖਾ ਵਾਂਗੂੰ ਜਿਹੜੀ ਭੂਮੀ ਨੂੰ ਸਿੰਜਦੀ ਹੈ।
4 Hvad skal jeg gøre ved dig, Efraim? hvad skal jeg gøre ved dig, Juda? da eders Kærlighed er som en Sky om Morgenen og som Duggen, der aarle gaar bort.
੪ਹੇ ਇਫ਼ਰਾਈਮ, ਮੈਂ ਤੇਰੇ ਨਾਲ ਕੀ ਕਰਾਂ? ਹੇ ਯਹੂਦਾਹ, ਮੈਂ ਤੇਰੇ ਨਾਲ ਕੀ ਕਰਾਂ? ਤੁਹਾਡੀ ਦਯਾ ਸਵੇਰ ਦੇ ਬੱਦਲ ਵਾਂਗੂੰ ਹੈ, ਅਤੇ ਤ੍ਰੇਲ ਵਾਂਗੂੰ ਜਿਹੜੀ ਸਵੇਰੇ ਹੀ ਉੱਡ ਜਾਂਦੀ ਹੈ।
5 Derfor huggede jeg bort ved Profeterne, ihjelslog dem ved min Munds Taler; og Dommene over dig komme for Lyset.
੫ਇਸ ਲਈ ਮੈਂ ਆਪਣਿਆਂ ਨਬੀਆਂ ਦੇ ਰਾਹੀਂ ਵੱਢ ਸੁੱਟਿਆ, ਮੈਂ ਆਪਣੇ ਮੂੰਹ ਦੇ ਬਚਨਾਂ ਦੇ ਰਾਹੀਂ ਉਹਨਾਂ ਨੂੰ ਕਤਲ ਕੀਤਾ, ਅਤੇ ਮੇਰੇ ਨਿਆਂ ਚਾਨਣ ਵਾਂਗੂੰ ਨਿੱਕਲਦੇ ਹਨ।
6 Thi jeg har Lyst til Miskundhed og ikke til Offer og til Gudskundskab mer end Brændofre.
੬ਮੈਂ ਬਲੀਦਾਨ ਨਹੀਂ ਸਗੋਂ ਦਯਾ ਚਾਹੁੰਦਾ ਹਾਂ, ਅਤੇ ਪਰਮੇਸ਼ੁਰ ਦਾ ਗਿਆਨ ਹੋਮ ਬਲੀਆਂ ਨਾਲੋਂ ਵਧ ਕੇ।
7 Men de have overtraadt Pagten ligesom Adam; der ere de blevne troløse imod mig.
੭ਉਹਨਾਂ ਨੇ ਆਦਮ ਵਾਂਗੂੰ ਨੇਮ ਦੀ ਉਲੰਘਣਾ ਕੀਤੀ, ਉੱਥੇ ਉਹਨਾਂ ਨੇ ਮੇਰੇ ਨਾਲ ਧੋਖਾ ਕੀਤਾ।
8 Gilead er en Misdæderstad, fuld af Blodspor.
੮ਗਿਲਆਦ ਕੁਕਰਮੀਆਂ ਦੀ ਨਗਰੀ ਹੈ, ਉਹ ਖੂਨ ਨਾਲ ਲਿੱਬੜੀ ਹੋਈ ਹੈ।
9 Som en Stimand lurer, saaledes og en Flok Præster; de myrde paa Vejen til Sikem, thi skændige Ting have de begaaet.
੯ਜਿਵੇਂ ਡਾਕੂਆਂ ਦੇ ਜੱਥੇ ਕਿਸੇ ਮਨੁੱਖ ਦੀ ਘਾਤ ਵਿੱਚ ਬਹਿੰਦੇ ਹਨ, ਤਿਵੇਂ ਜਾਜਕ ਇਕੱਠੇ ਹੁੰਦੇ ਹਨ, ਉਹ ਸ਼ਕਮ ਦੇ ਰਾਹ ਵਿੱਚ ਕਤਲ ਕਰਦੇ ਹਨ, ਹਾਂ, ਉਹ ਬਦਕਾਰੀ ਕਰਦੇ ਹਨ!
10 I Israels Hus har jeg set gruelige Ting; der har Efraim bedrevet Hor, Israel er besmittet.
੧੦ਇਸਰਾਏਲ ਦੇ ਘਰਾਣੇ ਵਿੱਚ ਮੈਂ ਇੱਕ ਭਿਆਨਕ ਚੀਜ਼ ਵੇਖੀ, ਉੱਥੇ ਇਫ਼ਰਾਈਮ ਦਾ ਵਿਭਚਾਰ ਸੀ, ਇਸਰਾਏਲ ਪਲੀਤ ਹੋ ਗਿਆ ਹੈ।
11 Ogsaa Juda — over dig er bestemt en Høst, naar jeg omvender mit Folks Fangenskab.
੧੧ਨਾਲੇ, ਹੇ ਯਹੂਦਾਹ, ਤੇਰੇ ਲਈ ਵਾਢੀ ਠਹਿਰਾਈ ਹੋਈ ਹੈ, ਜਦ ਮੈਂ ਆਪਣੀ ਪਰਜਾ ਗੁਲਾਮੀ ਤੋਂ ਮੋੜ ਲਿਆਵਾਂਗਾ।