< Zachariáš 5 >
1 Potom opět pozdvihna očí svých, uzřel jsem, a aj, kniha letěla.
੧ਮੈਂ ਮੁੜ ਕੇ ਅੱਖਾਂ ਚੁੱਕ ਕੇ ਦੇਖਿਆ ਤਾਂ ਵੇਖੋ, ਇੱਕ ਉੱਡਦੀ ਹੋਈ ਲਪੇਟਵੀਂ ਪੱਤ੍ਰੀ ਸੀ।
2 I řekl mi: Co vidíš? Jemuž jsem řekl: Vidím knihu letící, jejíž dlouhost byla dvadcíti loktů a širokost desíti loktů.
੨ਉਸ ਨੇ ਮੈਨੂੰ ਕਿਹਾ, ਤੂੰ ਕੀ ਦੇਖਦਾ ਹੈਂ? ਮੈਂ ਕਿਹਾ, ਮੈਂ ਇੱਕ ਉੱਡਦੀ ਹੋਈ ਲਪੇਟਵੀਂ ਪੱਤ੍ਰੀ ਦੇਖਦਾ ਹਾਂ, ਜਿਸ ਦੀ ਲੰਬਾਈ ਵੀਹ ਹੱਥ ਅਤੇ ਚੌੜਾਈ ਦਸ ਹੱਥ ਹੈ।
3 Tedy řekl mi: Toto prokletí vyjde na širokost vší země. Nebo každý zloděj podlé něho jako i ona vyhlazen, a každý přisahající podlé něho jako i ona vyhlazen bude.
੩ਫੇਰ ਉਸ ਨੇ ਮੈਨੂੰ ਕਿਹਾ, ਇਹ ਉਹ ਸਰਾਪ ਹੈ ਜਿਹੜਾ ਸਾਰੇ ਦੇਸ ਉੱਤੇ ਆਉਣ ਵਾਲਾ ਹੈ, ਕਿਉਂ ਜੋ ਹਰੇਕ ਚੋਰੀ ਕਰਦਾ ਹੈ, ਹੁਣ ਤੋਂ ਉਹ ਇਸ ਦੇ ਅਨੁਸਾਰ ਕੱਟਿਆ ਜਾਵੇਗਾ ਅਤੇ ਹਰੇਕ ਜੋ ਸਹੁੰ ਖਾਂਦਾ ਹੈ, ਉਹ ਇਸ ਦੇ ਅਨੁਸਾਰ ਹੁਣ ਤੋਂ ਕੱਟਿਆ ਜਾਵੇਗਾ।
4 Vynesu je, praví Hospodin zástupů, aby došlo na dům zloděje, a na dům přisahajícího skrze jméno mé falešně; anobrž bude bydliti u prostřed domu jeho, a docela zkazí jej, i dříví jeho i kamení jeho.
੪ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਮੈਂ ਉਸ ਨੂੰ ਬਾਹਰ ਲਿਆਵਾਂਗਾ। ਉਹ ਚੋਰ ਦੇ ਘਰ ਵਿੱਚ ਅਤੇ ਮੇਰੇ ਨਾਮ ਦੀ ਝੂਠੀ ਸਹੁੰ ਖਾਣ ਵਾਲੇ ਦੇ ਘਰ ਵਿੱਚ ਵੜੇਗਾ, ਉਹ ਉਸ ਦੇ ਘਰ ਦੇ ਅੰਦਰ ਟਿਕੇਗਾ ਅਤੇ ਉਸ ਨੂੰ ਲੱਕੜੀ ਅਤੇ ਪੱਥਰ ਸਮੇਤ ਨਾਸ ਕਰੇਗਾ।
5 Tedy vyšel anděl ten, kterýž mluvil se mnou, a řekl mi: Pozdvihni nyní očí svých a viz, co jest to, což pochází.
੫ਤਦ ਉਹ ਦੂਤ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ, ਬਾਹਰ ਆਇਆ ਅਤੇ ਉਸ ਨੇ ਮੈਨੂੰ ਕਿਹਾ, ਤੂੰ ਆਪਣੀਆਂ ਅੱਖਾਂ ਚੁੱਕ ਕੇ ਦੇਖ! ਉਹ ਕੀ ਹੈ ਜੋ ਬਾਹਰ ਨੂੰ ਨਿੱਕਲਦਾ ਹੈ?
6 I řekl jsem: Co jest? Kterýž odpověděl: Toto jest efi pocházející. Řekl také: Toto jest oko její prohlédající všecku zemi.
੬ਮੈਂ ਕਿਹਾ, ਇਹ ਕੀ ਹੈ? ਉਸ ਨੇ ਕਿਹਾ ਕਿ ਉਹ ਇੱਕ ਏਫਾਹ ਬਾਹਰ ਨੂੰ ਨਿੱਕਲ ਰਿਹਾ ਹੈ। ਉਸ ਨੇ ਕਿਹਾ, ਸਾਰੇ ਦੇਸ ਵਿੱਚ ਉਹਨਾਂ ਦੀ ਇਹ ਬਦੀ ਹੈ।
7 A aj, plech tlustý olověný nesen byl, a přitom žena jedna, kteráž seděla u prostřed té efi.
੭ਤਾਂ ਵੇਖੋ, ਸਿੱਕੇ ਦਾ ਇੱਕ ਢੱਕਣ ਉੱਪਰ ਚੁੱਕਿਆ ਗਿਆ ਅਤੇ ਇੱਕ ਔਰਤ ਏਫਾਹ ਦੇ ਵਿੱਚ ਬੈਠੀ ਹੋਈ ਸੀ।
8 I řekl: Toto jest ta bezbožnost. I uvrhl ji do prostřed té efi, uvrhl i ten plech olověný na vrch její.
੮ਉਸ ਕਿਹਾ ਕਿ ਇਹ ਦੁਸ਼ਟਪੁਣਾ ਹੈ। ਉਸ ਨੇ ਔਰਤ ਨੂੰ ਏਫਾਹ ਵਿੱਚ ਧੱਕ ਦਿੱਤਾ ਅਤੇ ਉਸ ਸਿੱਕੇ ਦੇ ਢੱਕਣ ਨੂੰ ਏਫਾਹ ਦੇ ਮੂੰਹ ਉੱਤੇ ਸੁੱਟ ਦਿੱਤਾ।
9 A pozdvihna očí svých, uzřel jsem, a aj, dvě ženy vycházely, majíce vítr v křídlách svých. Měly pak křídla podobná křídlům čápím, a vyzdvihly tu efi mezi zemi a mezi nebe.
੯ਫੇਰ ਮੈਂ ਆਪਣੀਆਂ ਅੱਖਾਂ ਚੁੱਕ ਕੇ ਦੇਖਿਆ ਤਾਂ ਵੇਖੋ, ਦੋ ਇਸਤਰੀਆਂ ਬਾਹਰ ਨਿੱਕਲੀਆਂ ਅਤੇ ਹਵਾ ਉਹਨਾਂ ਦੇ ਖੰਭਾਂ ਦੇ ਵਿੱਚ ਸੀ, ਕਿਉਂ ਜੋ ਉਹਨਾਂ ਦੇ ਖੰਭ ਲਮਢੀਂਗ ਦੇ ਖੰਭਾਂ ਵਰਗੇ ਸਨ। ਉਹਨਾਂ ਨੇ ਏਫਾਹ ਨੂੰ ਧਰਤੀ ਅਤੇ ਅਕਾਸ਼ ਦੇ ਵਿੱਚ ਵਿਚਾਲੇ ਤੱਕ ਚੁੱਕਿਆ
10 I řekl jsem andělu tomu, kterýž mluvil se mnou: Kam ony nesou tu efi?
੧੦ਤਾਂ ਮੈਂ ਉਸ ਦੂਤ ਨੂੰ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਕਿਹਾ, ਇਹ ਏਫਾਹ ਨੂੰ ਕਿੱਥੇ ਲੈ ਚੱਲੀਆਂ ਹਨ?
11 Kterýž řekl mi: Aby sobě vystavěla dům v zemi Sinear, kdež by utvrzena byla a postavena na podstavku svém.
੧੧ਉਸ ਮੈਨੂੰ ਕਿਹਾ ਕਿ ਸ਼ਿਨਾਰ ਬੇਬੀਲੋਨ ਦਾ ਦੂਸਰਾ ਨਾਮ ਦੇਸ ਵਿੱਚ ਉਸ ਦਾ ਇੱਕ ਘਰ ਬਣਾਉਣਾ ਹੈ। ਜਦ ਉਹ ਤਿਆਰ ਹੋ ਜਾਵੇ ਤਾਂ ਉਹ ਦੇ ਅੱਡੇ ਉੱਤੇ ਉਹ ਰੱਖਿਆ ਜਾਵੇਗਾ।