< Žalmy 138 >

1 Davidův. Oslavovati tě budu, Pane, celým srdcem svým, a před mocnými žalmy tobě zpívati.
ਦਾਊਦ ਦਾ ਭਜਨ। ਹੇ ਯਹੋਵਾਹ, ਮੈਂ ਆਪਣੇ ਸਾਰੇ ਦਿਲ ਤੋਂ ਤੇਰਾ ਧੰਨਵਾਦ ਕਰਾਂਗਾ, ਦੇਵਤਿਆਂ ਦੇ ਅੱਗੇ ਮੈਂ ਤੇਰੇ ਭਜਨ ਗਾਵਾਂਗਾ।
2 Skláněti se budu k chrámu svatému tvému, a oslavovati jméno tvé pro milosrdenství tvé a pro pravdu tvou; nebo jsi zvelebil nade všecko jméno své a slovo své.
ਮੈਂ ਤੇਰੀ ਪਵਿੱਤਰ ਹੈਕਲ ਵਿੱਚ ਮੱਥਾ ਟੇਕਾਂਗਾ, ਅਤੇ ਮੈਂ ਤੇਰੀ ਦਯਾ ਦੇ ਕਾਰਨ ਤੇ ਤੇਰੀ ਵਫ਼ਾਦਾਰੀ ਦੇ ਕਾਰਨ, ਤੇਰੇ ਨਾਮ ਦਾ ਧੰਨਵਾਦ ਕਰਾਂਗਾ, ਕਿਉਂ ਜੋ ਤੂੰ ਸਭ ਦੇ ਉੱਤੇ ਆਪਣੇ ਨਾਮ ਨੂੰ, ਆਪਣੇ ਬਚਨ ਨੂੰ ਵਡਿਆਇਆ ਹੈ!
3 Kteréhokoli dne vzýval jsem tě, vyslyšels mne, a obdařils silou duši mou.
ਜਿਸ ਦਿਨ ਮੈਂ ਤੈਨੂੰ ਪੁਕਾਰਿਆ ਤੂੰ ਮੈਨੂੰ ਉੱਤਰ ਦਿੱਤਾ, ਤੂੰ ਮੇਰੀ ਜਾਨ ਨੂੰ ਬਲ ਦੇ ਕੇ ਮੈਨੂੰ ਦਿਲੇਰ ਬਣਾਇਆ।
4 Oslavovati tě budou, Hospodine, i všickni králové země, když uslyší řeč úst tvých.
ਹੇ ਯਹੋਵਾਹ, ਧਰਤੀ ਦੇ ਸਾਰੇ ਰਾਜੇ ਤੇਰਾ ਧੰਨਵਾਦ ਕਰਨਗੇ, ਕਿਉਂ ਜੋ ਉਨ੍ਹਾਂ ਨੇ ਤੇਰੇ ਸੁੱਖ ਦਿਆਂ ਵਾਕਾਂ ਨੂੰ ਸੁਣਿਆ ਹੈ,
5 A zpívati budou o cestách Hospodinových, a že veliká jest sláva Hospodinova,
ਅਤੇ ਓਹ ਯਹੋਵਾਹ ਦੇ ਰਾਹਾਂ ਦੇ ਗੀਤ ਗਾਉਣਗੇ, ਯਹੋਵਾਹ ਦੀ ਮਹਿਮਾ ਜੋ ਵੱਡੀ ਹੈ!
6 A ač vyvýšený jest Hospodin, však že na poníženého patří, a vysokomyslného zdaleka zná.
ਭਾਵੇਂ ਯਹੋਵਾਹ ਮਹਾਨ ਹੈ, ਤਾਂ ਵੀ ਉਹ ਹੀਣਿਆਂ ਨੂੰ ਵੇਖਦਾ ਹੈ, ਪਰ ਹੰਕਾਰੀਆਂ ਨੂੰ ਦੂਰੋਂ ਜਾਣ ਲੈਂਦਾ ਹੈ!
7 Bych pak chodil u prostřed ssoužení, obživíš mne; proti vzteklosti nepřátel mých vztáhneš ruku svou, a tak vysvobodí mne pravice tvá.
ਭਾਵੇਂ ਮੈਂ ਦੁੱਖਾਂ ਵਿੱਚ ਚੱਲਾਂ, ਤੂੰ ਮੈਨੂੰ ਬਚਾਏ ਰੱਖੇਂਗਾ, ਮੇਰੇ ਵੈਰੀਆਂ ਦੇ ਕ੍ਰੋਧ ਉੱਤੇ ਤੂੰ ਆਪਣਾ ਹੱਥ ਵਧਾਵੇਂਗਾ, ਅਤੇ ਤੇਰਾ ਸੱਜਾ ਹੱਥ ਮੈਨੂੰ ਬਚਾਵੇਗਾ।
8 Hospodin dokoná za mne; nebo milosrdenství tvé, Hospodine, na věky, aniž díla rukou svých kdy opustíš.
ਯਹੋਵਾਹ ਮੇਰਾ ਕੰਮ ਪੂਰਾ ਕਰੇਗਾ, ਹੇ ਯਹੋਵਾਹ, ਤੇਰੀ ਦਯਾ ਸਦੀਪਕ ਹੈ, ਆਪਣੇ ਹੱਥਾਂ ਦੇ ਕੰਮਾਂ ਨੂੰ ਨਾ ਤਿਆਗ!

< Žalmy 138 >