< 5 Mojžišova 31 >
1 Přišed tedy Mojžíš, mluvil slova ta ke všemu Izraelovi,
੧ਮੂਸਾ ਨੇ ਜਾ ਕੇ ਸਾਰੇ ਇਸਰਾਏਲ ਨਾਲ ਇਹ ਗੱਲਾਂ ਕੀਤੀਆਂ
2 A řekl jim: Ve stu a ve dvadcíti letech jsem dnes, nemohuť již více vycházeti a vcházeti; a také řekl Hospodin ke mně: Nepřejdeš Jordánu tohoto.
੨ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, “ਅੱਜ ਮੈਂ ਇੱਕ ਸੌ ਵੀਹ ਸਾਲਾਂ ਦਾ ਹਾਂ। ਮੈਂ ਹੁਣ ਹੋਰ ਅੰਦਰ ਬਾਹਰ ਆ ਜਾ ਨਹੀਂ ਸਕਦਾ ਅਤੇ ਯਹੋਵਾਹ ਨੇ ਮੈਨੂੰ ਆਖਿਆ ਹੈ ਕਿ ਤੂੰ ਇਸ ਯਰਦਨ ਤੋਂ ਪਾਰ ਨਹੀਂ ਜਾਵੇਂਗਾ।
3 Hospodin Bůh tvůj předcházející tebe vyhladí ty národy od tváři tvé, a ty dědičně je opanuješ, a Jozue tento půjde před tebou, jakož řekl Hospodin.
੩ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਅੱਗੇ-ਅੱਗੇ ਜਾਵੇਗਾ ਅਤੇ ਇਨ੍ਹਾਂ ਕੌਮਾਂ ਨੂੰ ਤੁਹਾਡੇ ਅੱਗਿਓਂ ਮਿਟਾ ਦੇਵੇਗਾ, ਅਤੇ ਤੁਸੀਂ ਉਹਨਾਂ ਉੱਤੇ ਅਧਿਕਾਰ ਕਰੋਗੇ। ਯਹੋਸ਼ੁਆ ਤੁਹਾਡੇ ਅੱਗੇ-ਅੱਗੇ ਪਾਰ ਜਾਵੇਗਾ ਜਿਵੇਂ ਯਹੋਵਾਹ ਨੇ ਆਖਿਆ ਹੈ।
4 I učiní Hospodin jim, jakož učinil Seonovi a Ogovi králům Amorejským a zemi jejich, kteréž vyhladil.
੪ਯਹੋਵਾਹ ਉਹਨਾਂ ਨਾਲ ਉਸੇ ਤਰ੍ਹਾਂ ਹੀ ਕਰੇਗਾ ਜਿਵੇਂ ਉਸ ਨੇ ਅਮੋਰੀਆਂ ਦੇ ਰਾਜਿਆਂ ਸੀਹੋਨ ਅਤੇ ਓਗ ਨਾਲ ਅਤੇ ਉਹਨਾਂ ਦੇ ਦੇਸ਼ ਨਾਲ ਕੀਤਾ ਸੀ, ਜਿਨ੍ਹਾਂ ਨੂੰ ਉਸ ਨੇ ਮਿਟਾ ਦਿੱਤਾ।
5 Protož když je dá Hospodin vám, tedy učiníte jim vedlé každého přikázaní, kteréž jsem přikázal vám.
੫ਜਦ ਯਹੋਵਾਹ ਉਹਨਾਂ ਨੂੰ ਤੁਹਾਡੇ ਅੱਗੇ ਹਰਾ ਦੇਵੇਗਾ ਤਦ ਤੁਸੀਂ ਉਹਨਾਂ ਨਾਲ ਉਸ ਸਾਰੇ ਹੁਕਮ ਦੇ ਅਨੁਸਾਰ ਕਰਿਓ, ਜਿਹੜਾ ਮੈਂ ਤੁਹਾਨੂੰ ਦਿੱਤਾ ਸੀ।
6 Buďte silní a zmužile se mějte, nebojte se, ani se lekejte tváři jejich, nebo Hospodin Bůh tvůj, on jde s tebou, neopustíť a nezanechá tebe.
੬ਤਕੜੇ ਹੋਵੋ, ਹੌਂਸਲਾ ਰੱਖੋ, ਉਹਨਾਂ ਤੋਂ ਨਾ ਡਰੋ ਅਤੇ ਨਾ ਕੰਬੋ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ-ਨਾਲ ਜਾਂਦਾ ਹੈ! ਉਹ ਨਾ ਤਾਂ ਤੁਹਾਨੂੰ ਛੱਡੇਗਾ ਅਤੇ ਨਾ ਤੁਹਾਨੂੰ ਤਿਆਗੇਗਾ।”
7 Tedy povolal Mojžíš Jozue a řekl jemu před očima všeho Izraele: Budiž silný a zmužile se měj, nebo ty vejdeš s lidem tímto do země, kterouž s přísahou zaslíbil Hospodin otcům jejich, že ji dá jim, a ty ji rozdělíš jim v dědictví.
੭ਤਦ ਮੂਸਾ ਨੇ ਸਾਰੇ ਇਸਰਾਏਲ ਦੇ ਵੇਖਦਿਆਂ ਯਹੋਸ਼ੁਆ ਨੂੰ ਸੱਦ ਕੇ ਆਖਿਆ, “ਤਕੜਾ ਹੋ ਅਤੇ ਹੌਂਸਲਾ ਰੱਖ, ਕਿਉਂ ਜੋ ਤੂੰ ਇਸ ਪਰਜਾ ਨਾਲ ਉਸ ਦੇਸ਼ ਵਿੱਚ ਜਾਵੇਂਗਾ, ਜਿਸ ਨੂੰ ਦੇਣ ਦੀ ਯਹੋਵਾਹ ਨੇ ਉਨ੍ਹਾਂ ਦੇ ਪੁਰਖਿਆਂ ਨਾਲ ਸਹੁੰ ਖਾਧੀ ਸੀ ਅਤੇ ਤੂੰ ਇਨ੍ਹਾਂ ਨੂੰ ਉਸ ਦੇਸ਼ ਦਾ ਅਧਿਕਾਰੀ ਬਣਾਵੇਂਗਾ।
8 Hospodin pak předcházející tě, onť bude s tebou, neopustí tě, aniž tě zanechá; neboj se, ani se strachuj.
੮ਯਹੋਵਾਹ ਆਪ ਤੇਰੇ ਅੱਗੇ-ਅੱਗੇ ਜਾਵੇਗਾ। ਉਹ ਤੇਰੇ ਨਾਲ ਹੋਵੇਗਾ, ਉਹ ਨਾ ਤਾਂ ਤੈਨੂੰ ਛੱਡੇਗਾ ਅਤੇ ਨਾ ਤਿਆਗੇਗਾ। ਇਸ ਲਈ ਨਾ ਡਰ ਅਤੇ ਨਾ ਘਬਰਾ!”
9 I napsal Mojžíš zákon tento a dal jej kněžím, synům Léví, kteříž nosili truhlu smlouvy Hospodinovy, a všechněm starším Izraelským,
੯ਤਦ ਮੂਸਾ ਨੇ ਇਸ ਬਿਵਸਥਾ ਨੂੰ ਲਿਖ ਕੇ ਲੇਵੀ ਜਾਜਕਾਂ ਨੂੰ ਜਿਹੜੇ ਯਹੋਵਾਹ ਦੇ ਨੇਮ ਦਾ ਸੰਦੂਕ ਚੁੱਕਦੇ ਸਨ, ਅਤੇ ਇਸਰਾਏਲ ਦੇ ਸਾਰੇ ਬਜ਼ੁਰਗਾਂ ਨੂੰ ਸੌਂਪ ਦਿੱਤੀ।
10 A přikázal jim Mojžíš, řka: Každého léta sedmého, v jistý čas léta odpuštění, v svátek stanů,
੧੦ਤਦ ਮੂਸਾ ਨੇ ਇਹ ਆਖ ਕੇ ਉਨ੍ਹਾਂ ਨੂੰ ਹੁਕਮ ਦਿੱਤਾ, “ਸੱਤ-ਸੱਤ ਸਾਲਾਂ ਦੇ ਅੰਤ ਵਿੱਚ ਅਰਥਾਤ ਛੁਟਕਾਰੇ ਦੇ ਠਹਿਰਾਏ ਹੋਏ ਸਮੇਂ ਉੱਤੇ ਡੇਰਿਆਂ ਦੇ ਪਰਬ ਵਿੱਚ,
11 Když přijde všecken Izrael a postaví se před Hospodinem Bohem tvým na místě, kteréž by vyvolil, čísti budeš zákon tento přede vším Izraelem v uších jejich,
੧੧ਜਦ ਸਾਰਾ ਇਸਰਾਏਲ ਆ ਕੇ, ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਸਨਮੁਖ ਉਸ ਸਥਾਨ ਉੱਤੇ ਹਾਜ਼ਰ ਹੋਵੇ ਜਿਹੜਾ ਉਹ ਚੁਣੇਗਾ, ਤਦ ਤੁਸੀਂ ਸਾਰੇ ਇਸਰਾਏਲ ਦੇ ਸੁਣਦਿਆਂ ਉਨ੍ਹਾਂ ਦੇ ਅੱਗੇ ਇਸ ਬਿਵਸਥਾ ਨੂੰ ਪੜ੍ਹ ਦੇ ਸੁਣਾਇਓ।
12 Shromáždě lid, muže i ženy, i děti, i příchozí své, kteříž jsou v branách tvých, aby slyšíce, učili se a báli se Hospodina Boha vašeho, a hleděli činiti všecka slova zákona tohoto.
੧੨ਸਾਰੀ ਪਰਜਾ ਨੂੰ ਇਕੱਠਾ ਕਰਿਓ, ਭਾਵੇਂ ਪੁਰਖ, ਭਾਵੇਂ ਇਸਤਰੀਆਂ, ਭਾਵੇਂ ਬੱਚੇ, ਭਾਵੇਂ ਪਰਦੇਸੀ ਜਿਹੜੇ ਤੁਹਾਡੇ ਫਾਟਕਾਂ ਦੇ ਅੰਦਰ ਹੋਣ, ਤਾਂ ਜੋ ਉਹ ਸੁਣਨ ਅਤੇ ਸਿੱਖਣ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਤੋਂ ਡਰਨ ਅਤੇ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ,
13 Synové také jejich, kteříž ještě toho nepoznali, ať slyší a učí se báti Hospodina Boha vašeho po všecky dny, v nichž živi budete na zemi, do níž, přejdouce Jordán, vejdete, abyste ji dědičně obdrželi.
੧੩ਅਤੇ ਉਨ੍ਹਾਂ ਦੇ ਬੱਚੇ ਜਿਨ੍ਹਾਂ ਨੇ ਇਹ ਗੱਲਾਂ ਨਹੀਂ ਸੁਣੀਆਂ, ਉਹ ਵੀ ਸੁਣਨ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਤੋਂ ਡਰਨਾ ਸਿੱਖਣ, ਜਦ ਤੱਕ ਤੁਸੀਂ ਉਸ ਭੂਮੀ ਉੱਤੇ ਜੀਉਂਦੇ ਰਹੋ, ਜਿਸ ਉੱਤੇ ਅਧਿਕਾਰ ਕਰਨ ਲਈ ਤੁਸੀਂ ਯਰਦਨ ਪਾਰ ਜਾ ਰਹੇ ਹੋ।”
14 I řekl Hospodin Mojžíšovi: Aj, již se přiblížili dnové tvoji, abys umřel. Povolej Jozue, a postavte se oba v stánku úmluvy, a přikáži jemu. Šel tedy Mojžíš a Jozue, a postavili se v stánku úmluvy.
੧੪ਤਦ ਯਹੋਵਾਹ ਨੇ ਮੂਸਾ ਨੂੰ ਆਖਿਆ, “ਵੇਖ, ਤੇਰੀ ਮੌਤ ਦੇ ਦਿਨ ਨੇੜੇ ਆ ਗਏ ਹਨ। ਯਹੋਸ਼ੁਆ ਨੂੰ ਸੱਦ ਅਤੇ ਤੁਸੀਂ ਮੰਡਲੀ ਦੇ ਤੰਬੂ ਵਿੱਚ ਹਾਜ਼ਰ ਹੋਵੇ ਤਾਂ ਜੋ ਮੈਂ ਉਸ ਨੂੰ ਹੁਕਮ ਦੇਵਾਂ।” ਤਦ ਮੂਸਾ ਅਤੇ ਯਹੋਸ਼ੁਆ ਨੇ ਆਪਣੇ ਆਪ ਨੂੰ ਮੰਡਲੀ ਦੇ ਤੰਬੂ ਵਿੱਚ ਹਾਜ਼ਰ ਕੀਤਾ।
15 I ukázal se Hospodin v stánku v sloupě oblakovém, a postavil se sloup oblakový nade dveřmi stánku.
੧੫ਤਦ ਯਹੋਵਾਹ ਨੇ ਤੰਬੂ ਵਿੱਚ ਬੱਦਲ ਦੇ ਥੰਮ੍ਹ ਵਿੱਚ ਹੋ ਕੇ ਦਰਸ਼ਣ ਦਿੱਤਾ ਅਤੇ ਉਹ ਬੱਦਲ ਦਾ ਥੰਮ੍ਹ ਤੰਬੂ ਦੇ ਦਰਵਾਜ਼ੇ ਉੱਤੇ ਠਹਿਰ ਗਿਆ।
16 Řekl pak Hospodin Mojžíšovi: Aj, ty již usneš s otci svými, potom lid tento vstana, smilniti bude, následuje bohů cizozemců země této, do níž vchází, aby bydlil u prostřed ní; tu mne opustí a zruší smlouvu mou, kterouž jsem učinil s ním.
੧੬ਤਦ ਯਹੋਵਾਹ ਨੇ ਮੂਸਾ ਨੂੰ ਆਖਿਆ, “ਵੇਖ, ਤੂੰ ਮਰ ਕੇ ਆਪਣੇ ਪੁਰਖਿਆਂ ਨਾਲ ਮਿਲ ਜਾਣ ਵਾਲਾ ਹੈ ਅਤੇ ਇਹ ਪਰਜਾ ਉੱਠ ਕੇ ਉਸ ਦੇਸ਼ ਦੇ ਪਰਾਏ ਦੇਵਤਿਆਂ ਦੇ ਪਿੱਛੇ, ਜਿਨ੍ਹਾਂ ਦੇ ਵਿੱਚ ਰਹਿਣ ਨੂੰ ਇਹ ਜਾਂਦੀ ਹੈ, ਹਰਾਮਕਾਰੀ ਕਰੇਗੀ ਅਤੇ ਮੈਨੂੰ ਤਿਆਗ ਕੇ ਮੇਰੇ ਨੇਮ ਨੂੰ ਜਿਹੜਾ ਮੈਂ ਉਨ੍ਹਾਂ ਨਾਲ ਬੰਨ੍ਹਿਆ ਸੀ, ਭੰਗ ਕਰੇਗੀ।
17 Protož rozhněvá se na něj prchlivost má v ten den, a opustím je, i skryji tvář svou od nich, a bude sežrán, i přijdou na něj mnohé věci zlé a úzkosti. I řekne v ten den: Zdaliž ne proto přišly na mne tyto zlé věci, že Bůh můj není u prostřed mne?
੧੭ਉਸ ਸਮੇਂ ਮੇਰਾ ਕ੍ਰੋਧ ਇਨ੍ਹਾਂ ਉੱਤੇ ਭੜਕ ਉੱਠੇਗਾ। ਮੈਂ ਇਨ੍ਹਾਂ ਨੂੰ ਤਿਆਗ ਦਿਆਂਗਾ ਅਤੇ ਆਪਣਾ ਮੂੰਹ ਇਨ੍ਹਾਂ ਤੋਂ ਲੁਕਾ ਲਵਾਂਗਾ ਅਤੇ ਇਹ ਨਿਗਲ ਲਏ ਜਾਣਗੇ, ਅਤੇ ਇਨ੍ਹਾਂ ਉੱਤੇ ਬਹੁਤ ਸਾਰੀਆਂ ਬੁਰਿਆਈਆਂ ਅਤੇ ਬਿਪਤਾਵਾਂ ਆ ਪੈਣਗੀਆਂ, ਇੱਥੋਂ ਤੱਕ ਕਿ ਇਹ ਉਸ ਦਿਨ ਆਖਣਗੇ, ‘ਕੀ ਇਨ੍ਹਾਂ ਬੁਰਿਆਈਆਂ ਦਾ ਸਾਡੇ ਉੱਤੇ ਆਉਣ ਦਾ ਕਾਰਨ ਇਹ ਨਹੀਂ ਹੈ ਕਿ ਸਾਡਾ ਪਰਮੇਸ਼ੁਰ ਸਾਡੇ ਵਿਚਕਾਰ ਨਹੀਂ ਹੈ?’
18 Já pak daleko skryji tvář svou v ten den pro všecko to zlé, kteréž páchal, jakž se obrátil k bohům cizím.
੧੮ਉਸ ਸਮੇਂ ਮੈਂ ਵੀ ਉਨ੍ਹਾਂ ਸਾਰੀਆਂ ਬੁਰਿਆਈਆਂ ਦੇ ਕਾਰਨ ਜਿਹੜੀ ਇਹ ਪਰਾਏ ਦੇਵਤਿਆਂ ਦੇ ਵੱਲ ਮੁੜ ਕੇ ਕਰਨਗੇ, ਆਪਣਾ ਮੂੰਹ ਉਨ੍ਹਾਂ ਤੋਂ ਲੁਕਾ ਲਵਾਂਗਾ।
19 Protož nyní napište sobě píseň tuto, a uč jí syny Izraelské; vlož ji v ústa jejich, aby ta píseň byla mi za svědka proti synům Izraelským.
੧੯ਇਸ ਲਈ ਹੁਣ ਤੁਸੀਂ ਆਪਣੇ ਲਈ ਇਹ ਗੀਤ ਲਿਖ ਲਓ ਅਤੇ ਇਸਰਾਏਲੀਆਂ ਨੂੰ ਜ਼ੁਬਾਨੀ ਸਿਖਾਓ ਤਾਂ ਜੋ ਇਹ ਗੀਤ ਇਸਰਾਏਲੀਆਂ ਦੇ ਵਿਰੁੱਧ ਮੇਰੇ ਲਈ ਗਵਾਹ ਹੋਵੇਗਾ।
20 Nebo uvedu jej do země, kterouž jsem s přísahou zaslíbil otcům jeho, oplývající mlékem a strdí, kdežto bude jísti a nasytí se a ztuční. Tehdy obrátí se k bohům cizím a sloužiti bude jim, i popudí mne a zruší smlouvu mou.
੨੦ਜਦ ਮੈਂ ਇਨ੍ਹਾਂ ਨੂੰ ਉਸ ਦੇਸ਼ ਵਿੱਚ ਪਹੁੰਚਾ ਦੇਵਾਂਗਾ ਜਿਸ ਨੂੰ ਦੇਣ ਦੀ ਮੈਂ ਉਨ੍ਹਾਂ ਦੇ ਪੁਰਖਿਆਂ ਨਾਲ ਸਹੁੰ ਖਾਧੀ ਸੀ, ਜਿੱਥੇ ਦੁੱਧ ਅਤੇ ਸ਼ਹਿਦ ਵੱਗਦਾ ਹੈ ਅਤੇ ਇਹ ਖਾ-ਖਾ ਕੇ ਰੱਜ ਜਾਣਗੇ ਅਤੇ ਮੋਟੇ ਹੋ ਗਏ ਹੋਣਗੇ ਤਦ ਇਹ ਪਰਾਏ ਦੇਵਤਿਆਂ ਵੱਲ ਮੁੜ ਕੇ ਉਹਨਾਂ ਦੀ ਪੂਜਾ ਕਰਨਗੇ ਅਤੇ ਮੈਨੂੰ ਛੱਡ ਦੇਣਗੇ ਅਤੇ ਮੇਰਾ ਨੇਮ ਭੰਗ ਕਰ ਸੁੱਟਣਗੇ।
21 A když přijdou na něj mnohé zlé věci a úzkosti, tehdy bude jemu tato píseň na svědectví, (nebo nepřijde v zapomenutí, aniž odejde od úst semene jeho). Známť zajisté myšlení jeho, a co on ještě dnes činiti bude, prvé nežli jej uvedu do země, kterouž jsem s přísahou zaslíbil.
੨੧ਅਜਿਹਾ ਹੋਵੇਗਾ ਕਿ ਜਦ ਬਹੁਤ ਸਾਰੀਆਂ ਬੁਰਿਆਈਆਂ ਅਤੇ ਬਿਪਤਾਵਾਂ ਇਨ੍ਹਾਂ ਉੱਤੇ ਆ ਪੈਣਗੀਆਂ ਤਾਂ ਇਹ ਗੀਤ ਇਨ੍ਹਾਂ ਦੇ ਅੱਗੇ ਸਾਖੀ ਲਈ ਗਵਾਹ ਹੋਵੇਗਾ ਕਿਉਂ ਜੋ ਇਨ੍ਹਾਂ ਦੇ ਸੰਤਾਨ ਇਸ ਨੂੰ ਕਦੇ ਨਹੀਂ ਭੁੱਲੇਗੀ। ਕਿਉਂ ਜੋ ਅਜੇ ਜਦ ਕਿ ਮੈਂ ਇਨ੍ਹਾਂ ਨੂੰ ਉਸ ਦੇਸ਼ ਵਿੱਚ ਨਹੀਂ ਪਹੁੰਚਾਇਆ ਹੈ ਜਿਸ ਨੂੰ ਦੇਣ ਦੀ ਮੈਂ ਸਹੁੰ ਖਾਧੀ ਸੀ, ਮੈਂ ਜਾਣਦਾ ਹਾਂ ਕਿ ਉਹ ਕੀ-ਕੀ ਯੋਜਨਾ ਬਣਾਉਂਦੇ ਹਨ।”
22 Tedy napsal Mojžíš tu píseň v ten den a učil jí syny Izraelské.
੨੨ਤਦ ਮੂਸਾ ਨੇ ਉਸੇ ਦਿਨ ਇਹ ਗੀਤ ਲਿਖਿਆ ਅਤੇ ਇਸਰਾਏਲੀਆਂ ਨੂੰ ਸਿਖਾਇਆ।
23 Potom dal přikázaní Jozue, synu Nun, řka: Budiž silný, a měj se zmužile, nebo ty uvedeš syny Izraelské do země, kterouž jsem jim s přísahou zaslíbil, a já budu s tebou.
੨੩ਉਸ ਨੇ ਨੂਨ ਦੇ ਪੁੱਤਰ ਯਹੋਸ਼ੁਆ ਨੂੰ ਇਹ ਆਖ ਕੇ ਹੁਕਮ ਦਿੱਤਾ, “ਤਕੜਾ ਹੋ ਅਤੇ ਹੌਂਸਲਾ ਰੱਖ, ਕਿਉਂ ਜੋ ਤੂੰ ਇਸਰਾਏਲੀਆਂ ਨੂੰ ਉਸ ਦੇਸ਼ ਵਿੱਚ ਲੈ ਜਾਵੇਂਗਾ ਜਿਸ ਨੂੰ ਦੇਣ ਦੀ ਮੈਂ ਉਨ੍ਹਾਂ ਨਾਲ ਸਹੁੰ ਖਾਧੀ ਸੀ ਅਤੇ ਮੈਂ ਤੇਰੇ ਨਾਲ ਹੋਵਾਂਗਾ।”
24 Stalo se pak, když napsal Mojžíš slova zákona tohoto v knize, a dokonal je,
੨੪ਜਦ ਮੂਸਾ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਨੂੰ ਪੁਸਤਕ ਵਿੱਚ ਲਿਖ ਚੁੱਕਿਆ,
25 Že přikázal Levítům, kteříž nosili truhlu smlouvy Hospodinovy, řka:
੨੫ਤਦ ਮੂਸਾ ਨੇ ਲੇਵੀਆਂ ਨੂੰ ਜਿਹੜੇ ਯਹੋਵਾਹ ਦੇ ਨੇਮ ਦਾ ਸੰਦੂਕ ਚੁੱਕਦੇ ਸਨ, ਹੁਕਮ ਦਿੱਤਾ,
26 Vezměte tu knihu zákona a vložte ji v straně truhly smlouvy Hospodina Boha vašeho, ať jest tam proti vám na svědectví.
੨੬“ਬਿਵਸਥਾ ਦੀ ਇਸ ਪੁਸਤਕ ਨੂੰ ਲੈ ਕੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਦੇ ਇੱਕ ਪਾਸੇ ਰੱਖ ਦਿਓ, ਤਾਂ ਜੋ ਇਹ ਉੱਥੇ ਤੁਹਾਡੇ ਵਿਰੁੱਧ ਸਾਖੀ ਹੋਵੇ।
27 Nebo já znám zpouru tvou a zatvrdilost šíje tvé. Aj, poněvadž, když jsem já ještě živ nyní s vámi, zpurní jste bývali Hospodinu, čím tedy více, když já umru?
੨੭ਕਿਉਂ ਜੋ ਮੈਂ ਤੁਹਾਡੇ ਢੀਠਪੁਣੇ ਅਤੇ ਤੁਹਾਡੀ ਆਕੜੀ ਧੌਣ ਨੂੰ ਜਾਣਦਾ ਹਾਂ। ਵੇਖੋ, ਅੱਜ ਤੱਕ ਜਦ ਕਿ ਮੈਂ ਜੀਉਂਦਾ ਅਤੇ ਤੁਹਾਡੇ ਨਾਲ ਹਾਂ, ਤੁਸੀਂ ਯਹੋਵਾਹ ਦੇ ਵਿਰੁੱਧ ਆਕੀ ਰਹੇ ਹੋ ਤਾਂ ਮੇਰੀ ਮੌਤ ਤੋਂ ਬਾਅਦ ਕਿੰਨ੍ਹਾਂ ਵੱਧ ਨਾ ਕਰੋਗੇ?
28 Shromažďte ke mně všecky starší pokolení svých a správce vaše, abych mluvil v uši jejich slova tato, a osvědčil proti nim nebem i zemí.
੨੮ਮੇਰੇ ਅੱਗੇ ਆਪਣੇ ਗੋਤਾਂ ਦੇ ਸਾਰੇ ਬਜ਼ੁਰਗਾਂ ਅਤੇ ਸਰਦਾਰਾਂ ਨੂੰ ਇਕੱਠਾ ਕਰੋ ਤਾਂ ਜੋ ਮੈਂ ਇਹ ਗੱਲਾਂ ਉਨ੍ਹਾਂ ਦੇ ਕੰਨਾਂ ਵਿੱਚ ਪਾਵਾਂ ਅਤੇ ਅਕਾਸ਼ ਅਤੇ ਧਰਤੀ ਨੂੰ ਉਨ੍ਹਾਂ ਦੇ ਵਿਰੁੱਧ ਗਵਾਹ ਬਣਾਵਾਂ,
29 Nebo vím, že po mé smrti velmi porušíte se a vystoupíte z cesty, kterouž jsem přikázal vám; pročež přijde na vás toto zlé v posledních dnech, když byste činili to, což se nelíbí Hospodinu, popouzejíce ho dílem rukou svých.
੨੯ਕਿਉਂ ਜੋ ਮੈਂ ਜਾਣਦਾ ਹਾਂ ਕਿ ਮੇਰੀ ਮੌਤ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਹੀ ਵਿਗਾੜ ਲਓਗੇ ਅਤੇ ਉਸ ਮਾਰਗ ਤੋਂ ਮੁੜ ਜਾਓਗੇ ਜਿਸ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਸੀ, ਅਤੇ ਆਖ਼ਰੀ ਦਿਨਾਂ ਵਿੱਚ ਬੁਰਿਆਈ ਤੁਹਾਡੇ ਉੱਤੇ ਆ ਪਵੇਗੀ ਕਿਉਂ ਜੋ ਤੁਸੀਂ ਉਹ ਕਰੋਗੇ ਜੋ ਯਹੋਵਾਹ ਦੀ ਨਿਗਾਹ ਵਿੱਚ ਬੁਰਾ ਹੈ ਅਤੇ ਤੁਸੀਂ ਆਪਣੇ ਹੱਥਾਂ ਦੇ ਕੰਮਾਂ ਨਾਲ ਉਹ ਨੂੰ ਕ੍ਰੋਧਵਾਨ ਬਣਾਉਗੇ।”
30 Mluvil tedy Mojžíš v uši všeho shromáždění Izraelského slova písně této, až je i dokonal.
੩੦ਤਦ ਮੂਸਾ ਨੇ ਇਸਰਾਏਲ ਦੀ ਸਾਰੀ ਸਭਾ ਦੇ ਕੰਨਾਂ ਵਿੱਚ ਇਸ ਗੀਤ ਦੀਆਂ ਤੁਕਾਂ ਸ਼ੁਰੂ ਤੋਂ ਅੰਤ ਤੱਕ ਪਾਈਆਂ।