< 1 Kronická 5 >
1 Synové pak Rubenovi prvorozeného Izraelova: (nebo on byl prvorozený, ale když poškvrnil lože otce svého, dáno jest prvorozenství jeho synům Jozefovým, syna Izraelova, však jemu není přičteno prvorozenství.
੧ਇਸਰਾਏਲ ਦੇ ਪਹਿਲੌਠੇ ਰਊਬੇਨ ਦੇ ਪੁੱਤਰ (ਉਹ ਪਹਿਲੌਠਾ ਸੀ ਪਰ ਇਸ ਲਈ ਜੋ ਉਸ ਨੇ ਆਪਣੇ ਪਿਤਾ ਦੇ ਬਿਸਤਰ ਨੂੰ ਭਰਿਸ਼ਟ ਕੀਤਾ ਸੀ, ਉਸ ਦੇ ਪਹਿਲੌਠੇ ਹੋਣ ਦਾ ਹੱਕ ਇਸਰਾਏਲ ਦੇ ਪੁੱਤਰ ਯੂਸੁਫ਼ ਦੇ ਪੁੱਤਰਾਂ ਨੂੰ ਦਿੱਤਾ ਗਿਆ ਅਤੇ ਉਹ ਕੁਲ ਪੱਤ੍ਰੀ ਵਿੱਚ ਪਹਿਲੌਠਾ ਕਰਕੇ ਨਹੀਂ ਗਿਣਿਆ ਜਾਂਦਾ)
2 Nebo Judas byl nejsilnější z bratří svých, a kníže mezi nimi, ale prvorozenství Jozefovi náleželo).
੨ਯਹੂਦਾਹ ਆਪਣੇ ਭਰਾਵਾਂ ਨਾਲੋਂ ਬਲਵਾਨ ਸੀ ਅਤੇ ਉਸ ਤੋਂ ਪ੍ਰਧਾਨ ਨਿੱਕਲਿਆ ਪਰ ਪਹਿਲੌਠਾ ਹੋਣ ਦਾ ਹੱਕ ਯੂਸੁਫ਼ ਦਾ ਸੀ
3 Synové, pravím, Rubenovi, prvorozeného Izraelova: Enoch, Fallu, Ezron a Charmi.
੩ਇਸਰਾਏਲ ਦੇ ਪਹਿਲੌਠੇ ਰਊਬੇਨ ਦੇ ਪੁੱਤਰ, ਹਨੋਕ ਤੇ ਪੱਲੂ, ਹਸਰੋਨ ਤੇ ਕਰਮੀ
4 Synové Joelovi: Semaiáš syn jeho, Gog syn jeho, Semei syn jeho;
੪ਯੋਏਲ ਦੇ ਪੁੱਤਰ, ਸ਼ਮਅਯਾਹ ਉਹ ਦਾ ਪੁੱਤਰ, ਗੋਗ ਉਹ ਦਾ ਪੁੱਤਰ ਸ਼ਿਮਈ ਉਹ ਦਾ ਪੁੱਤਰ
5 Mícha syn jeho, Reaiáš syn jeho, Bál syn jeho;
੫ਮੀਕਾਹ ਉਹ ਦਾ ਪੁੱਤਰ, ਰਆਯਾਹ ਉਹ ਦਾ ਪੁੱਤਰ, ਬਆਲ ਉਹ ਦਾ ਪੁੱਤਰ
6 Béra syn jeho, jehož zavedl Tiglatfalazar král Assyrský. Ten byl knížetem pokolení Rubenova.
੬ਬਏਰਾਹ ਉਹ ਦਾ ਪੁੱਤਰ, ਜਿਸ ਨੂੰ ਅੱਸ਼ੂਰ ਦਾ ਰਾਜਾ ਤਿਲਗਥ ਪਿਲਨਅਸਰ ਬੰਧੂਆ ਬਣਾ ਕੇ ਲੈ ਗਿਆ। ਉਹ ਰਊਬੇਨੀਆਂ ਦਾ ਸਰਦਾਰ ਸੀ
7 Bratří pak jeho po čeledech jejich, když vyčteni byli po rodinách svých, knížetem byl Jehiel a Zachariáš.
੭ਉਹ ਦੇ ਭਰਾ ਉਨ੍ਹਾਂ ਦੀਆਂ ਕੁਲਾਂ ਅਨੁਸਾਰ ਜਦ ਉਨ੍ਹਾਂ ਦੀਆਂ ਪੀੜ੍ਹੀਆਂ ਦੀ ਕੁਲ ਪੱਤ੍ਰੀ ਬਣੀ ਇਹ ਸਨ, ਮੁਖੀ, ਯਈਏਲ ਤੇ ਜ਼ਕਰਯਾਹ
8 A Béla syn Azaza, syna Semy, syna Joelova. Ten bydlil v Aroer až do Nébo a Balmeon.
੮ਅਤੇ ਬਲਾ ਆਜ਼ਾਜ਼ ਦਾ ਪੁੱਤਰ, ਸ਼ਮਆ ਦਾ ਪੁੱਤਰ, ਯੋਏਲ ਦਾ ਪੁੱਤਰ ਜਿਹੜਾ ਅਰੋਏਰ ਵਿੱਚ ਨਬੋ ਤੇ ਬਆਲ-ਮਓਨ ਤੱਕ ਵੱਸਦਾ ਸੀ
9 Potom i na východ bydlil, až kudy se vchází na poušť od řeky Eufrates; nebo stáda jejich rozmnožila se v zemi Galádské.
੯ਅਤੇ ਉਹ ਚੜਦੇ ਪਾਸੇ ਫ਼ਰਾਤ ਦਰਿਆ ਤੋਂ ਉਜਾੜ ਦੇ ਰਸਤੇ ਤੱਕ ਵੱਸਦਾ ਸੀ ਕਿਉਂ ਜੋ ਉਨ੍ਹਾਂ ਦੇ ਪਸ਼ੂ ਗਿਲਆਦ ਦੇ ਦੇਸ ਵਿੱਚ ਵਧ ਗਏ ਸਨ
10 Pročež ve dnech Saulových bojovali s Agarenskými, kteříž poraženi jsou od ruky jejich. A tak bydlili v staních jejich po vší krajině východní země Galádské.
੧੦ਅਤੇ ਸ਼ਾਊਲ ਦੇ ਦਿਨਾਂ ਵਿੱਚ ਉਨ੍ਹਾਂ ਨੇ ਹਗਰੀਆਂ ਨਾਲ ਯੁੱਧ ਕੀਤਾ ਜਿਹੜੇ ਉਨ੍ਹਾਂ ਦੇ ਹੱਥੋਂ ਮਾਰੇ ਗਏ ਅਤੇ ਓਹ ਗਿਲਆਦ ਦੇ ਸਾਰੇ ਚੜਦੇ ਵੱਲ ਆਪਣੇ ਤੰਬੂਆਂ ਵਿੱਚ ਵੱਸੇ।
11 Synové pak Gádovi naproti nim bydlili v zemi Bázan, až do Sálechy.
੧੧ਗਾਦੀ ਉਨ੍ਹਾਂ ਦੇ ਸਾਹਮਣੇ ਬਾਸ਼ਾਨ ਦੇ ਦੇਸ ਵਿੱਚ ਸਲਕਾਹ ਤੱਕ ਵੱਸੇ
12 Joel byl kníže jejich, a Safan druhý. Ale Janai a Safat v Bázan zůstali.
੧੨ਯੋਏਲ ਮੁਖੀ ਸੀ, ਫੇਰ ਦੂਜਾ ਸ਼ਫਾਮ ਅਤੇ ਯਅਨਈ ਤੇ ਸ਼ਾਫਾਟ ਬਾਸ਼ਾਨ ਵਿੱਚ
13 Bratří pak jejich po domích otců svých: Michael, Mesullam, Seba, Jorai, Jachan, Zia, Heber, těch sedm.
੧੩ਅਤੇ ਉਨ੍ਹਾਂ ਦੇ ਪੁਰਖਾਂ ਦੇ ਘਰਾਣੇ ਦੇ ਸੱਤ ਭਰਾ, ਮੀਕਾਏਲ ਤੇ ਮਸ਼ੁੱਲਾਮ ਤੇ ਸ਼ਬਾ ਤੇ ਯੋਰਈ ਤੇ ਯਅਕਾਨ ਤੇ ਜ਼ੀਆ ਤੇ ਏਬਰ ਸਨ
14 (Ti byli synové Abichailovi, synové Hurovi, synové Jaroachovi, synové Galádovi, synové Michaelovi, synové Jesisovi, synové Jachdovi, synové Buzovi.)
੧੪ਇਹ ਅਬੀਹੈਲ ਦੇ ਪੁੱਤਰ, ਹੂਰੀ ਦੇ ਪੁੱਤਰ, ਯਾਰੋਅਹ ਦਾ ਪੁੱਤਰ, ਗਿਲਆਦ ਦਾ ਪੁੱਤਰ, ਮੀਕਾਏਲ ਦਾ ਪੁੱਤਰ, ਯਸ਼ੀਸ਼ਈ ਦਾ ਪੁੱਤਰ, ਯਹਦੋ ਦਾ ਪੁੱਤਰ, ਬੂਜ਼ ਦਾ ਪੁੱਤਰ
15 Též Ahi syn Abdiele, syna Gunova, kníže v domě otců jich.
੧੫ਅਬਦੀਏਲ ਦਾ ਪੁੱਤਰ ਅਹੀ, ਗੂਨੀ ਦਾ ਪੁੱਤਰ ਉਨ੍ਹਾਂ ਦੇ ਪੁਰਖਾਂ ਦੇ ਘਰਾਣਿਆਂ ਦਾ ਮੁਖੀ
16 I bydlili v Galád, v Bázan a v vesnicech jeho, a ve všech předměstích Sáron, až do hranic jejich.
੧੬ਅਤੇ ਓਹ ਗਿਲਆਦ ਵਿੱਚ ਬਾਸ਼ਾਨ ਵਿੱਚ ਅਤੇ ਉਸ ਦੇ ਪਿੰਡਾਂ ਵਿੱਚ ਤੇ ਸ਼ਾਰੋਨ ਦੀਆਂ ਸਾਰੀਆਂ ਚਾਰਗਾਹਾਂ ਵਿੱਚ ਉਨ੍ਹਾਂ ਦੀਆਂ ਹੱਦਾਂ ਤੱਕ ਵੱਸਦੇ ਸਨ
17 Všickni tito vyčteni byli ve dnech Jotama krále Judského, a ve dnech Jeroboáma krále Izraelského.
੧੭ਯਹੂਦਾਹ ਦੇ ਪਾਤਸ਼ਾਹ ਯੋਥਾਮ ਦੇ ਦਿਨਾਂ ਵਿੱਚ ਅਤੇ ਇਸਰਾਏਲ ਦੇ ਪਾਤਸ਼ਾਹ ਯਾਰਾਬੁਆਮ ਦੇ ਦਿਨਾਂ ਵਿੱਚ ਇਹ ਸਾਰੀਆਂ ਕੁਲਪੱਤ੍ਰੀਆਂ ਲਿਖੀਆਂ ਗਈਆਂ।
18 Synů Rubenových a Gádových a polovice pokolení Manassesova, mužů silných, nosících štít a meč, a natahujících lučiště, a umělých v bitvě, čtyřidceti a čtyři tisíce, sedm set a šedesát vycházejících k boji.
੧੮ਰਊਬੇਨੀ ਤੇ ਗਾਦੀ ਤੇ ਮਨੱਸ਼ਹ ਦੇ ਅੱਧੇ ਗੋਤ ਦੇ ਸੂਰਮੇ ਜਿਹੜੇ ਢਾਲ਼ ਤੇ ਤਲਵਾਰ ਉਠਾਉਣ ਵਾਲੇ, ਤੀਰ-ਅੰਦਾਜ਼ ਅਤੇ ਲੜਾਈ ਵਿੱਚ ਸਿਆਣੇ ਸਨ, ਉਹ ਚੁਤਾਲੀ ਹਜ਼ਾਰ ਸੱਤ ਸੌ ਸੱਠ ਯੋਧੇ ਸਨ
19 I bojovali s Agarenskými, Iturejskými, Nafejskými a Nodabskými.
੧੯ਅਤੇ ਇਹ ਹਗਰੀਆਂ, ਯਟੂਰ ਤੇ ਨਾਫ਼ੀਸ਼ ਤੇ ਨੋਦਾਬ ਨਾਲ ਲੜੇ
20 A měli pomoc proti nim. I dáni jsou v ruku jich Agarenové i všecko, což měli. Nebo k Bohu volali v boji, a vyslyšel je, nebo doufali v něho.
੨੦ਅਤੇ ਉਨ੍ਹਾਂ ਦਾ ਵਿਰੋਧ ਕਰਨ ਵਿੱਚ ਇਨ੍ਹਾਂ ਨੂੰ ਸਹਾਇਤਾ ਮਿਲੀ ਅਤੇ ਹਗਰੀ ਅਤੇ ਸਭ ਜਿਹੜੇ ਉਨ੍ਹਾਂ ਨਾਲ ਸਨ ਉਨ੍ਹਾਂ ਦੇ ਹਵਾਲੇ ਕੀਤੇ ਗਏ ਕਿਉਂ ਜੋ ਉਨ੍ਹਾਂ ਨੇ ਲੜਾਈ ਵਿੱਚ ਪਰਮੇਸ਼ੁਰ ਦੀ ਬੇਨਤੀ ਕੀਤੀ ਅਤੇ ਉਨ੍ਹਾਂ ਦੀ ਬੇਨਤੀ ਪਰਵਾਨ ਹੋਈ, ਇਸ ਲਈ ਜੋ ਉਨ੍ਹਾਂ ਨੇ ਉਹ ਦੇ ਉੱਤੇ ਭਰੋਸਾ ਰੱਖਿਆ
21 I zajali stáda jejich, velbloudů jejich padesáte tisíců, a dobytka dvě stě a padesáte tisíců, a oslů dva tisíce, a lidí sto tisíc osob.
੨੧ਅਤੇ ਓਹ ਉਨ੍ਹਾਂ ਦੇ ਪਸ਼ੂ ਲੈ ਗਏ, ਉਨ੍ਹਾਂ ਦੇ ਊਠ ਪੰਜਾਹ ਹਜ਼ਾਰ, ਅਤੇ ਭੇਡਾਂ ਢਾਈ ਲੱਖ, ਅਤੇ ਗਧੇ ਦੋ ਹਜ਼ਾਰ, ਅਤੇ ਇੱਕ ਲੱਖ ਮਨੁੱਖ
22 Zraněných také množství padlo, nebo od Boha byla porážka ta. I bydlili na místě jejich až do přestěhování svého.
੨੨ਸੋ ਬਹੁਤ ਸਾਰੇ ਲੋਕ ਵੱਢੇ ਗਏ ਕਿਉਂ ਜੋ ਇਹ ਯੁੱਧ ਪਰਮੇਸ਼ੁਰ ਦੀ ਵੱਲੋਂ ਸੀ ਅਤੇ ਉਹ ਗ਼ੁਲਾਮ ਹੋਣ ਦੇ ਸਮੇਂ ਤੱਕ ਉਨ੍ਹਾਂ ਦੇ ਥਾਂ ਵਿੱਚ ਵੱਸਦੇ ਰਹੇ ਸਨ।
23 Synové pak polovice pokolení Manassesova bydlili v té zemi od Bázanu až do Balhermon i Sanir, totiž hory Hermon; nebo i oni rozmnoženi byli.
੨੩ਮਨੱਸ਼ੀਆਂ ਦੇ ਅੱਧੇ ਗੋਤ ਦੇ ਲੋਕ ਉਸ ਦੀ ਧਰਤੀ ਵਿੱਚ ਵੱਸੇ। ਓਹ ਬਾਸ਼ਾਨ ਤੋਂ ਬਆਲ-ਹਰਮੋਨ ਤੇ ਸਨੀਰ ਤੇ ਹਰਮੋਨ ਪਰਬਤ ਤੱਕ ਵਧਦੇ ਗਏ
24 Tato pak byla knížata v domě otců jejich: Efer, Jesi, Eliel, Azriel, Jeremiáš, Hodaviáš a Jachdiel, muži udatní a silní, muži slovoutní, knížata domu otců svých.
੨੪ਇਹ ਉਨ੍ਹਾਂ ਦੇ ਪੁਰਖਾਂ ਦੇ ਘਰਾਣਿਆਂ ਦੇ ਮੁਖੀਏ ਸਨ, ਅਰਥਾਤ ਏਫਰ ਤੇ ਯਿਸ਼ਈ ਤੇ ਅਲੀਏਲ ਤੇ ਅਜ਼ਰੀਏਲ ਤੇ ਯਿਰਮਿਯਾਹ ਤੇ ਹੋਦਵਯਾਹ ਤੇ ਯਹਦੀਏਲ ਜਿਹੜੇ ਸੂਰਬੀਰ ਯੋਧੇ, ਨਾਮੀ, ਤੇ ਆਪਣੇ ਪੁਰਖਾਂ ਦੇ ਘਰਾਣਿਆਂ ਦੇ ਮੁਖੀਏ ਸਨ।
25 Ale když přestoupili proti Bohu otců svých, a smilnili, následujíce bohů národů země té, kteréž shladil Bůh od tváři jejich:
੨੫ਅਤੇ ਉਨ੍ਹਾਂ ਨੇ ਆਪਣੇ ਵੱਡ-ਵਡੇਰਿਆਂ ਦੇ ਪਰਮੇਸ਼ੁਰ ਦਾ ਅਪਰਾਧ ਕੀਤਾ ਅਤੇ ਉਸ ਦੇਸ ਦੇ ਲੋਕਾਂ ਦੇ ਦੇਵਤਿਆਂ ਦੇ ਪਿੱਛੇ ਚਲ ਕੇ ਵਿਭਚਾਰੀ ਹੋ ਗਏ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਉਨ੍ਹਾਂ ਅੱਗੇ ਨਸ਼ਟ ਕੀਤਾ
26 Vzbudil Bůh Izraelský ducha Fule krále Assyrského, a ducha Tiglatfalazara krále Assyrského, kterýž přenesl pokolení Rubenovo a Gádovo a polovici pokolení Manassesova, a dovedl je do Chelach a do Chabor, až do Hara a k řece Gozan až do dnešního dne.
੨੬ਅਤੇ ਇਸਰਾਏਲ ਦੇ ਪਰਮੇਸ਼ੁਰ ਨੇ ਅੱਸ਼ੂਰ ਦੇ ਰਾਜਾ ਪੂਲ ਦੇ ਮਨ ਨੂੰ ਅਤੇ ਅਸ਼ੂਰ ਦੇ ਰਾਜਾ ਤਿਲਗਥ ਪਿਲਨਅਸਰ ਦੇ ਮਨ ਨੂੰ ਉਕਸਾਇਆ, ਅਤੇ ਉਹ ਉਹਨਾਂ ਨੂੰ ਅਰਥਾਤ ਰਊਬੇਨੀਆਂ ਨੂੰ, ਗਾਦੀਆਂ ਨੂੰ ਅਤੇ ਮਨੱਸ਼ਹ ਦੇ ਅੱਧੇ ਗੋਤ ਨੂੰ ਦੇਸ ਵਿੱਚੋਂ ਕੱਢ ਕੇ ਲੈ ਗਏ, ਅਤੇ ਉਨ੍ਹਾਂ ਨੂੰ ਹਲਹ, ਹਾਬੋਰ, ਹਾਰਾ ਅਤੇ ਗੋਜ਼ਾਨ ਦੀ ਨਦੀ ਨੂੰ ਲੈ ਆਇਆ। ਉਹ ਅੱਜ ਤੱਕ ਉੱਥੇ ਹੀ ਵੱਸਦੇ ਹਨ।